ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਸਰਹੱਦੀ ਤੇ ਸਿਆਸੀ ਤਲਖ਼ੀਆਂ ਦੇ ਚਲਦਿਆਂ ਭਾਰਤ ਤੇ ਪਾਕਿਸਤਾਨ ਵਿਚਾਲੇ ਬੰਦ ਹੋਏ ਸਰਹੱਦੀ ਵਪਾਰ ਦਾ ਮੁੜ ਬਹਾਲ ਹੋਣਾ ਹੁਣ ਆਸਾਨ ਨਹੀਂ ਰਿਹਾ | ਭਾਰਤ-ਪਾਕਿ ਵਿਚਲੀਆਂ ਸਿਆਸੀ ਤਲਖ਼ੀਆਂ ਕਾਰਨ ਇਕੱਲੇ ਅੰਮਿ੍ਤਸਰ ਜ਼ਿਲ੍ਹੇ ਦੇ ਕਾਰੋਬਾਰੀਆਂ ਨੂੰ ਅਟਾਰੀ-ਵਾਹਗਾ ਸਰਹੱਦੀ ਵਪਾਰ ਦੁਆਰਾ ਹਰ ਮਹੀਨੇ ਹੋਣ ਵਾਲੀ 30 ਕਰੋੜ ਰੁਪਏ ਦੀ ਕਮਾਈ ਦਾ ਘਾਟਾ ਸਹਿਣਾ ਪੈ ਰਿਹਾ ਹੈ | ਬਿਉਰੋ ਆਫ਼ ਰਿਸਰਚ ਆਨ ਇੰਡਸਟਰੀ ਐਂਡ ਇਕਨਾਮਿਕ ਫੰਡਾਮੈਂਟਲਜ਼ (ਬੀ. ਆਰ. ਆਈ. ਈ. ਐਫ.) ਵਲੋਂ ਇਸ ਬਾਰੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਮੌਜੂਦਾ ਸਥਿਤੀ ਦੇ ਚਲਦਿਆਂ ਇਸ ਸਰਹੱਦੀ ਵਪਾਰ ਦਾ ਸਿੱਧਾ ਅਸਰ 9,354 ਪਰਿਵਾਰਾਂ 'ਤੇ ਪੈ ਰਿਹਾ ਹੈ, ਜਿਨ੍ਹਾਂ 'ਚ 1724 ਵਪਾਰੀ, 4050 ਟਰੱਕ ਡਰਾਈਵਰ, ਟਰਾਂਸਪੋਰਟਰ ਅਤੇ ਸਹਾਇਕ, 126 ਕਸਟਮ ਹਾਊਸ ਏਜੰਟ, 2507 ਕੁੱਲੀ, 176 ਢਾਬਿਆਂ ਵਾਲੇ ਤੇ ਉਨ੍ਹਾਂ ਦੇ ਕਰਮਚਾਰੀ, 32 ਪੈਟਰੋਲ ਪੰਪ ਵਾਲੇ, 51 ਟਾਇਰ ਰਿਪੇਅਰ ਅਤੇ ਮਕੈਨਿਕ ਦੀਆਂ ਦੁਕਾਨਾਂ ਵਾਲੇ, 8 ਭਾਰ ਤੋਲਣ ਵਾਲੇ ਧਰਮ-ਕੰਢਿਆਂ ਵਾਲੇ, 80 ਵਾਹਨ ਪਾਰਕਿੰਗ ਅਤੇ 600 ਹੋਰ ਸਹਾਇਕਾਂ ਦੇ ਪਰਿਵਾਰ ਸ਼ਾਮਿਲ ਹਨ | ਪਾਕਿ ਨਾਲ ਸਰਹੱਦੀ ਵਪਾਰ ਕਰਨ ਵਾਲੇ ਪੰਜਾਬ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤ-ਪਾਕਿ ਵਿਚਾਲੇ ਅਟਾਰੀ-ਵਾਹਗਾ ਸਰਹੱਦੀ ਵਪਾਰ ਮੁੜ ਤੋਂ ਬਹਾਲ ਹੋਣਾ ਪੂਰੇ ਦੱਖਣੀ ਏਸ਼ੀਆ ਲਈ ਬਹੁਤ ਜ਼ਰੂਰੀ ਹੈ | ਜੇਕਰ ਦੋਵੇਂ ਪਾਸੇ ਸਬੰਧ ਬਿਹਤਰ ਹੋ ਜਾਣ ਤਾਂ ਇਹ ਵਪਾਰ 2 ਅਰਬ ਡਾਲਰ ਤੋਂ ਵੱਧ ਕੇ 37 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ |
ਮੁੰਬਈ, 6 ਦਸੰਬਰ (ਏਜੰਸੀ)-ਬੀ.ਐਸ.ਈ. ਸੈਂਸੈਕਸ ਸੋਮਵਾਰ ਨੂੰ 949 ਅੰਕਾਂ ਦਾ ਗੋਤਾ ਖਾ ਕੇ 56,747.14 ਅੰਕਾਂ 'ਤੇ ਬੰਦ ਹੋਇਆ | ਓਮੀਕਰੋਨ ਨੂੰ ਲੈ ਕੇ ਚਿੰਤਾ ਦੌਰਾਨ ਚਾਰੇ ਪਾਸੇ ਬਿਕਵਾਲੀ ਨਾਲ ਬਾਜ਼ਾਰ ਵਿਚ ਗਿਰਾਵਟ ਆਈ | ਬਾਜ਼ਾਰ ਮਹਿਰਾਂ ਅਨੁਸਾਰ ਦੇਸ਼ ਵਿਚ ਕੋਰੋਨਾ ਦੇ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਭਾਰੀ ਬਾਰਿਸ਼ ਕਾਰਨ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿਚ ਟਮਾਟਰ ਦੀ ਖੁਦਰਾ ਕੀਮਤਾਂ 140 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪੁੱਜ ਗਈਆਂ ਹਨ | ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ | ਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX