ਹੁਸ਼ਿਆਰਪੁਰ, 11 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ) - ਹੁਸ਼ਿਆਰਪੁਰ ਪੁਲਿਸ ਨੇ ਬੰਦੂਕ ਦੀ ਨੋਕ 'ਤੇ ਕਾਰਾਂ ਤੇ ਪੈਟਰੋਲ ਪੰਪ ਲੁੱਟਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ 7 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਅਸਲਾ ਅਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ | ਐਸ.ਐਸ.ਪੀ ਕੁਲਵੰਤ ਸਿੰਘ ਹੀਰ ਨੇ ਅੱਜ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਤੋਂ 32 ਬੋਰ ਦੇ 4 ਪਿਸਤੌਲ, 44 ਜ਼ਿੰਦਾ ਰੋਂਦ, 3 ਦਾਤਰ, ਇਕ ਸਵਿਫ਼ਟ ਕਾਰ, ਇਕ ਈਟੀਓਸ ਕਾਰ, ਇਕ ਸਪਲੈਂਡਰ ਮੋਟਰ ਸਾਈਕਲ, ਇਕ ਸਕੂਟਰੀ, 10 ਮੋਬਾਇਲ ਫ਼ੋਨ, ਦੋ ਸੋਨੇ ਦੀਆਂ ਚੇਨਾਂ ਤੇ 15 ਨਸ਼ੀਲੇ ਟੀਕੇ ਬਰਾਮਦ ਹੋਏ ਹਨ | ਐਸ.ਐਸ.ਪੀ ਨੇ ਦੱਸਿਆ ਕਿ 2 ਜਨਵਰੀ ਨੂੰ ਗੜ੍ਹਸ਼ੰਕਰ ਇਲਾਕੇ 'ਚ ਤਿੰਨ ਅਣਪਛਾਤੇ ਈਟੀਓਸ ਕਾਰ ਚਾਲਕਾਂ ਨੇ ਇਕ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕਰਕੇ ਅਤੇ ਗੋਲੀਆਂ ਚਲਾ ਕੇ ਖੋਹ ਕੀਤੀ ਸੀ ਜਿਸ ਪਿੱਛੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ | ਬੀਤੇ ਦਿਨ ਪੁਲਿਸ ਨੇ ਇਲਾਕੇ 'ਚ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾ ਰਹੇੇ 7 ਦੋਸ਼ੀਆਂ ਨੂੰ ਪਿੰਡ ਚੱਕ ਫੱਲੂ ਦੇ ਭੱਠੇ ਤੋਂ ਗਿ੍ਫ਼ਤਾਰ ਕੀਤਾ | ਇਨ੍ਹਾਂ ਦੀ ਪਛਾਣ ਅਦਿੱਤਿਆ ਬਾਵਾ ਵਾਸੀ ਗੋਬਿੰਦਪੁਰ, ਬੰਗਾ, ਮਨਿੰਦਰਜੀਤ ਸਿੰਘ ਮਨੀ ਵਾਸੀ ਪਿੰਡ ਗੋਬਿੰਦਪੁਰ, ਸ਼ਹੀਦ ਭਗਤ ਸਿੰਘ ਨਗਰ, ਕਮਲਦੀਪ ਸਿੰਘ ਕਮਲ ਵਾਸੀ ਫਤਿਹ ਨਗਰ, ਸ਼ਹੀਦ ਭਗਤ ਸਿੰਘ ਨਗਰ, ਹਰਕਮਲ ਵਾਸੀ ਠੀਂਡਾ, ਹੁਸ਼ਿਆਰਪੁਰ, ਹੁਕਮਦੇਵ ਨਰਾਇਣ ਵਾਸੀ ਪਹਾੜੀਆਂ, ਝਾਰਖੰਡ ਅਤੇ ਤਰਵਿੰਦਰ ਸਿੰਘ ਉਰਫ਼ ਭਿੰਡਰ ਵਾਸੀ ਚੱਕ ਮੂਸਾ, ਹੁਸ਼ਿਆਰਪੁਰ ਅਤੇ ਜਸ਼ਨਦੀਪ ਸਿੰਘ ਉਰਫ਼ ਸੱੁਖਾ ਵਾਸੀ ਸ਼ੇਰਗੜ੍ਹ, ਸਿਰਸਾ, ਹਰਿਆਣਾ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਬਾਵਾ ਦੇ ਖਿਲਾਫ਼ ਹਰਿਆਣਾ ਵਿਚ 17 ਮੁਕੱਦਮੇ ਦਰਜ ਹਨ ਜਿਨ੍ਹਾਂ ਵਿਚੋਂ ਇਕ ਮੁਕੱਦਮਾ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੂੰ 14 ਲੱਖ ਦੀ ਫਿਰੌਤੀ ਲਈ ਅਗਵਾ ਕਰਨਾ ਵੀ ਹੈ | ਉਨ੍ਹਾਂ ਦੱਸਿਆ ਕਿ ਗਰੋਹ ਦਾ ਮਾਸਟਰ ਮਾਈਾਡ ਅਦਿੱਤਿਆ ਬਾਵਾ ਇਕ ਸ਼ਾਰਪ ਸ਼ੂਟਰ ਹੈ ਜੋ ਕੋਈ ਵੀ ਵਾਰਦਾਤ ਕਰਨ ਵੇਲੇ ਝਟਪਟ ਗੋਲੀ ਚਲਾ ਦਿੰਦਾ ਸੀ | ਉਨ੍ਹਾਂ ਦੱਸਿਆ ਕਿ ਇਹ ਗਰੋਹ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਅਤੇ ਇੰਸਟਾਗਰਾਮ 'ਤੇ ਅਜ਼ਾਦ ਗਰੁੱਪ ਨਾਲ ਜੁੜਿਆ ਹੋਇਆ ਹੈ | ਐਸ.ਐਸ.ਪੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਉਕਤ ਗਰੋਹ ਨੇ 20 ਅਪਰਾਧਕ ਵਾਰਦਾਤਾਂ ਮੰਨੀਆਂ ਹਨ ਜਿਨ੍ਹਾਂ ਵਿਚੋਂ 6 ਪੈਟਰੋਲ ਪੰਪ ਲੁੱਟਣ ਦੀਆਂ ਵਾਰਦਾਤਾਂ ਹਨ | ਉਨ੍ਹਾਂ ਦੱਸਿਆ ਕਿ ਗਰੋਹ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਅਤੇ ਹੁਸ਼ਿਆਰਪੁਰ ਵਿਖੇ ਇਕ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਨੂੰ ਲੁੱਟਣ ਦੀ ਵੀ ਕੋਸ਼ਿਸ਼ ਕੀਤੀ |
ਦਸੂਹਾ, 11 ਜਨਵਰੀ (ਕੌਸ਼ਲ) - ਦਸੂਹਾ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਦਿੱਲੀ ਦੀ ਜਨਤਾ ਨੂੰ ਝੂਠ ਬੋਲ-ਬੋਲ ਕੇ ਠੱਗਦਾ ਰਿਹਾ ਅਤੇ ਹੁਣ ਪੰਜਾਬ 'ਚ ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ) - ਜ਼ੋਰਾਵਰ ਸਿੰਘ ਚੌਹਾਨ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਡਿਪਟੀ ਡਾਇਰੈਕਟਰ (ਖੇਡਾਂ) ਨੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ...
ਕੋਟਫ਼ਤੂਹੀ, 11 ਜਨਵਰੀ (ਅਵਤਾਰ ਸਿੰਘ ਅਟਵਾਲ) - ਪਿੰਡ ਖੈਰੜ-ਅੱਛਰਵਾਲ ਦੇ ਕਰੀਬ ਇਕ ਐਕਟਿਵਾ ਸਵਾਰ ਲੜਕੀ ਪਾਸੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਪਰਸ ਖੋਹ ਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਮਨਪ੍ਰੀਤ ਕੌਰ ਪੁੱਤਰੀ ...
ਮੁਕੇਰੀਆਂ, 11 ਜਨਵਰੀ (ਰਾਮਗੜ੍ਹੀਆ) - ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਦਾ ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਖੇਡ ਪ੍ਰਤੀਯੋਗਤਾਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸ ਵਿਸ਼ੇ ਸਬੰਧੀ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ...
ਗੜ੍ਹਸ਼ੰਕਰ, 11 ਜਨਵਰੀ (ਧਾਲੀਵਾਲ) - ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਗੜ੍ਹਸ਼ੰਕਰ ਵਿਖੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ) - ਦੀ ਹੁਸ਼ਿਆਰਪੁਰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਹੁਸ਼ਿਆਰਪੁਰ (ਪੀ.ਏ.ਡੀ.ਬੀ.) ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਹੋਈ, ਜਿਸ 'ਚ ਸਰਬਸੰਮਤੀ ਨਾਲ ਹਰਸਨਜੀਤ ਸਿੰਘ ਸੰਨੀ ਥਿਆੜਾ ਨੂੰ ਚੇਅਰਮੈਨ ...
ਅੱਡਾ ਸਰਾਂ, 11 ਜਨਵਰੀ (ਹਰਜਿੰਦਰ ਸਿੰਘ ਮਸੀਤੀ) - ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਕੰਧਾਲਾ ਜੱਟਾਂ ਨੇ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬ 'ਚ ਚੋਣਾਂ ਨੂੰ ਅਗਲੇ ਪੜਾਅ 'ਚ ਕਰਵਾਉਣ ਦੀ ਮੰਗ ਕੀਤੀ ਹੈ | ਪ੍ਰਧਾਨ ਜਸਵੀਰ ਸਿੰਘ ਲੱਕੀ, ਵਾਈਸ ਪ੍ਰਧਾਨ ...
ਹਾਜੀਪੁਰ, 11 ਜਨਵਰੀ (ਜੋਗਿੰਦਰ ਸਿੰਘ) - ਥਾਣਾ ਹਾਜੀਪੁਰ ਦੀ ਪੁਲਿਸ ਨੇ ਸ਼ਰਾਬ ਦੀ ਇਕ ਚਾਲੂ ਭੱਠੀ 'ਤੇ ਰੇਡ ਕਰ ਕੇ 37 ਹਜ਼ਾਰ ਐਮ.ਐਲ. ਲਾਹਣ ਤੇ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਮੈਰਿਜ ਪੈਲੇਸਾਂ ਅਤੇ ਹੋਟਲ ਮਾਲਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਪੈਲੇਸਾਂ ਤੇ ਹੋਟਲਾਂ ਵਿਚ ਹੋਣ ਵਾਲੇ ਰਾਜਨੀਤਿਕ ਸਮਾਗਮਾਂ, ਮੀਟਿੰਗਾਂ ਦੀ ਅਗੇਤੀ ...
ਕੋਟਫ਼ਤੂਹੀ, 11 ਜਨਵਰੀ (ਅਵਤਾਰ ਸਿੰਘ ਅਟਵਾਲ) - ਸਥਾਨਕ ਪੁਲਿਸ ਮੁਲਾਜ਼ਮਾਂ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 32 ਬੋਰ ਪਿਸਟਲ ਤੇ 2 ਰੌਂਦਾਂ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਆਈ. ਬਲਜਿੰਦਰ ਸਿੰਘ, ਐਚ.ਸੀ. ਅਮਰਜੀਤ ਸਿੰਘ, ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ)- ਡਾ. ਸਤਨਾਮ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਬਤੌਰ ਜਿਲ੍ਹਾ ਟ੍ਰੇਨਿੰਗ ਅਫਸਰ ਜਲੰਧਰ ਵਿਖੇ ਸੇਵਾਵਾਂ ਨਿਭਾਅ ਰਹੇ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ...
ਦਸੂਹਾ, 11 ਜਨਵਰੀ (ਕੌਸ਼ਲ)- ਭਾਜਪਾ ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਬਿੱਸੋਚਕ ਵਿਖੇ ਮੀਟਿੰਗ ਹੋਈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਇਸ ਮੌਕੇ ਰਵਿੰਦਰ ਪੱਪੂ ਨੂੰ ਓ ਬੀ ਸੀ ਮੋਰਚਾ ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਨਿਰਦੇਸ਼ਾਂ ਤਹਿਤ ਹਰਪ੍ਰੀਤ ਸਿੰਘ ਮਿੱਠੇਵਾਲ ਨੂੰ ਯੂਥ ਅਕਾਲੀ ਦਲ ਬਾਗਪੁਰ ਦਾ ਪ੍ਰਧਾਨ ...
ਭੋਗਪੁਰ, 11 ਜਨਵਰੀ (ਕਮਲਜੀਤ ਸਿੰਘ ਡੱਲੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਡਵੀਜਨ ਭੋਗਪੁਰ ਵਿਖੇ ਗੁਰਜਿੰਦਰ ਸਿੰਘ ਸੈਣੀ ਨੇ ਬਤੌਰ ਐਕਸੀਅਨ ਆਪਣਾ ਕਾਰਜਭਾਗ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਨੂੰ ਇਥੇ ਪਹੁੰਚਣ 'ਤੇ ਇੰਜੀ. ਵਿਨੋਦ ਕੁਮਾਰ ਕੌਂਡਲ, ਇੰਜੀ. ਸਵਰਨ ...
ਗੜ੍ਹਸ਼ੰਕਰ, 11 ਜਨਵਰੀ (ਧਾਲੀਵਾਲ) - ਨਜ਼ਦੀਕੀ ਪਿੰਡ ਗੋਗੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਜਸਵੰਤ ਸਿੰਘ ਬੈਂਸ ...
ਨੰਗਲ ਬਿਹਾਲਾਂ, 11 ਜਨਵਰੀ (ਵਿਨੋਦ ਮਹਾਜਨ) - ਸੇਵਾ ਮੁਕਤ ਕਰਮਚਾਰੀ ਸੁਸਾਇਟੀ ਮੁਰਾਦਪੁਰ ਅਵਾਣਾ ਦੇ ਮੈਂਬਰਾਂ ਦੀ ਇੱਕ ਅਹਿਮ ਬੈਠਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਸਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਹਾਜ਼ਰ ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ) - ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਲਈ ਅਰਧ-ਸੈਨਿਕ ਬਲਾਂ ਦੀ ਇੱਕ ਟੀਮ ਪਹੁੰਚ ਗਈ ਹੈ, ਜਦਕਿ 28 ਕੰਪਨੀਆਂ ਦੀ ਮੰਗ ਕੀਤੀ ਗਈ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ...
ਬੀਣੇਵਾਲ, 11ਜਨਵਰੀ (ਬੈਜ ਚੌਧਰੀ) - ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਪ੍ਰਦੇਸ਼ ਚੋਣ ਕੰਪੇਨ ਕਮੇਟੀ ਦਾ ਕੋ-ਚੇਅਰਮੈਨ ਨਾਮਜਦ ਕੀਤਾ ਹੈ | ਅਮਰਪ੍ਰੀਤ ਸਿੰਘ ਲਾਲੀ ਨੇ ...
ਗੜ੍ਹਸ਼ੰਕਰ, 11 ਜਨਵਰੀ (ਧਾਲੀਵਾਲ) - ਪਿੰਡ ਭੰਮੀਆਂ ਵਾਸੀ ਨੰਬਰਦਾਰ ਗੇਜ਼ ਚੰਦ ਦੀ 105 ਸਾਲਾ ਮਾਤਾ ਬਚਨੀ ਦਾ ਦਿਹਾਂਤ ਹੋ ਗਿਆ | ਅੰਤਿਮ ਸੰਸਕਾਰ ਮੌਕੇ ਚਿਖਾ ਨੂੰ ਅਗਨੀ ਨੰਬਰਦਾਰ ਗੇਜ਼ ਚੰਦ ਵਲੋਂ ਲਗਾਈ ਗਈ | ਅੰਤਿਮ ਸੰਸਕਾਰ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ...
ਹੁਸ਼ਿਆਰਪੁਰ, 11 ਜਨਵਰੀ (ਨਰਿੰਦਰ ਸਿੰਘ ਬੱਡਲਾ) - ਸੰਤ ਬਾਬਾ ਊਦੈ ਸਿੰਘ ਦੀ 69ਵੀਂ ਸਾਲਾਨਾ ਬਰਸੀ ਮੌਕੇ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਵਲੋਂ ਤੀਸਰਾ ਖ਼ੂਨਦਾਨ ਕੈਂਪ 16 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਮੁੱਖਲਿਆਣਾ ਵਿਖੇ ਲਗਾਇਆ ...
ਹਰਿਆਣਾ, 11 ਜਨਵਰੀ (ਹਰਮੇਲ ਸਿੰਘ ਖੱਖ) - ਗੁਰੂ ਨਾਨਕ ਇੰਸਟੀਚਿਊਟ ਆਫ਼ ਇੰਜ: ਐਂਡ ਮੈਨੇਜਮੈਂਟ ਨੌਸ਼ਹਿਰਾ ਵਿਖੇ ਚੇਅਰਮੈਨ ਪਰਮਜੀਤ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਪ੍ਰਭਜੀਤ ਸਿੰਘ ਦੀ ਮੌਜੂਦਗੀ 'ਚ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ 'ਚ ਕੰਪਨੀ ਏਸ਼ੀਆਨਾ ...
ਹਰਿਆਣਾ, 11 ਜਨਵਰੀ (ਹਰਮੇਲ ਸਿੰਘ ਖੱਖ) - ਨਗਰ ਕੌਂਸਲ ਹਰਿਆਣਾ ਵਲੋਂ ਲੱਖਾਂ ਰੁਪਏ ਸ਼ਹਿਰ ਦੀ ਸਫ਼ਾਈ ਲਈ ਖਰਚੇ ਜਾ ਰਹੇ ਹਨ, ਪਰ ਇਸ ਸਫ਼ਾਈ ਅਸਲੀਅਤ ਨਗਰ ਕੌਂਸਲ ਦਫ਼ਤਰ ਦੀ ਪਿਛਲੇ ਪਾਸੇ ਦੀ ਕੰਧ ਨਾਲ ਪਏ ਕੂੜੇ, ਗੰਦਗੀ ਦੇ ਢੇਰਾਂ ਤੋਂ ਦੇਖੀ ਜਾ ਸਕਦੀ ਹੈ, ਜਿਸ ਨਾਲ ...
ਹੁਸ਼ਿਆਰਪੁਰ, 11 ਜਨਵਰੀ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਰਨਲ ਕੈਟਾਗਰੀ ਫ਼ਰੰਟ ਪੰਜਾਬ ਦੇ ਅਹੁਦੇਦਾਰਾਂ ਵਲੋਂ ਨਵ-ਨਿਯੁਕਤ ਜਨਰਲ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ: ਨਵਜੋਤ ਸਿੰਘ ਦਾਹੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਨਰਲ ਵਰਗ ਨੂੰ ਦਰਪੇਸ਼ ਆ ਰਹੀਆਂ ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕÏਰ ਨੇ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2543 ਨਵੇਂ ਸੈਪਲ ਲੈਣ ਨਾਲ ਤੇ 1524 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ...
ਮੁਕੇਰੀਆਂ, 11 ਜਨਵਰੀ (ਰਾਮਗੜ੍ਹੀਆ)- ਅੱਜ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਰਾਮਪਾਲ ਸ਼ਰਮਾ ਸੰਗਠਨ ਮੰਤਰੀ ਪੰਜਾਬ ਦੀ ਦੇਖ-ਰੇਖ ਹੇਠ ਪੰਜਾਬ ਪ੍ਰਦੇਸ਼ ਦੇ ਬੁਲਾਰੇ ਚੰਦਰਕਾਂਤ ਚੱਢਾ, ਸਕੱਤਰ ਕਮਲ ਸਰੋਜ, ਨਵ-ਨਿਯੁਕਤ ਸਕੱਤਰ ਪੋਲਾ ਨੇ ਪਹੁੰਚ ਕੇ ਚਾਈਨਾ ਅਤੇ ...
ਹੁਸ਼ਿਆਰਪੁਰ, 11 ਜਨਵਰੀ (ਬਲਜਿੰਦਰਪਾਲ ਸਿੰਘ)-ਮੈਡੀਕਲ ਤੇ ਸਿੱਖਿਆ ਦੇ ਖੇਤਰ ਵਿਚ ਨਿਸ਼ਕਾਮ ਸੇਵਾ ਦੀਆਂ ਬੁਲੰਦੀਆਂ ਛੂੰਹਦੀ ਸੰਸਥਾ 'ਹਰਸੇਵਾ ਮੈਡੀਕਲ ਟਰੱਸਟ' ਵਲੋਂ ਪਿੰਡ ਮੋਰਾਂਵਾਲੀ ਵਿਚ ਧੀਆਂ ਦੀ ਲੋਹੜੀ ਮਨਾਈ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਟਾਂਡਾ ਉੜਮੁੜ, 11 ਜਨਵਰੀ (ਭਗਵਾਨ ਸਿੰਘ ਸੈਣੀ) - ਦੋਆਬਾ ਕਿਸਾਨ ਕਮੇਟੀ (ਰਜਿ.) ਪੰਜਾਬ ਵਲੋਂ ਕਮੇਟੀ ਦੇ ਪ੍ਰਧਾਨ ਜੰਗਬੀਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਪਿ੍ਤਪਾਲ ...
ਗੜ੍ਹਸ਼ੰਕਰ, 11 ਜਨਵਰੀ (ਧਾਲੀਵਾਲ) - ਧਰਨਿਆ ਮੁਜ਼ਾਹਰਿਆਂ ਤੋਂ ਬਾਅਦ ਵੀ ਸੁਧਾਰ ਤੋਂ ਸੱਖਣੀ ਚਲੀ ਆ ਰਹੀ ਗੜ੍ਹਸ਼ੰਕਰ-ਨੰਗਲ ਸੜਕ ਦੀ ਹਾਲਤ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਨੇ ਹੋਰ ਵੀ ਵਿਗਾੜ ਦਿੱਤੀ ਹੈ | ਲਗਾਤਾਰ ਮੀਂਹ ਪੈਣ ਨਾਲ ਜਿਥੇ ਸੜਕ 'ਤੇ ਜਖ਼ਮ ਹੋ ...
ਹੁਸ਼ਿਆਰਪੁਰ, 11 ਜਨਵਰੀ (ਨਰਿੰਦਰ ਸਿੰਘ ਬੱਡਲਾ) - ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਦੇ ਕਿਸਾਨੀ ਮੋਰਚਾ ਜਿੱਤਣ ਵਾਲੇ ਕਿਸਾਨਾਂ ਨੂੰ ਗੁਰੂਦੁਆਰਾ ਸਿੰਘ ਸਭਾ ਪਿੰਡ ਕਾਹਰੀ 'ਚ ਪਿੰਡ ਵਾਸੀਆਂ, ਸਭਾ ਦੇ ਮੈਂਬਰਾਂ ਤੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਦੇ ...
ਭੰਗਾਲਾ, 11 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ) - ਸਾਬਕਾ ਸਰਪੰਚ ਨਿਰਮਲ ਸਿੰਘ ਵਾਸੀ ਗੁਲੇਲੜਾ ਗੁਰਦਾਸਪੁਰ ਜੋ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਹੋਈ ਅਚਾਨਕ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ...
ਦਸੂਹਾ, 11 ਜਨਵਰੀ (ਭੁੱਲਰ) - ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੈਰੇ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਪੂਰਨ ਸਿੰਘ ਘੋਗਰਾ ਨੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਗਿ੍ਫ਼ਤਾਰੀ 'ਤੇ ਮਾਣਯੋਗ ਪੰਜਾਬ ਤੇ ਹਰਿਆਣਾ ...
ਟਾਂਡਾ ਉੜਮੁੜ, 11 ਜਨਵਰੀ (ਕੁਲਬੀਰ ਸਿੰਘ ਗੁਰਾਇਆ) - ਅਕਾਲੀ-ਬਸਪਾ ਗੱਠਜੋੜ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਮਿਲਿਆ ਜਦੋਂ ਬਸਪਾ ਦੇ ਆਗੂ ਸੁਰਜੀਤਲਾਲ ਪਾਲ ਜ਼ਿਲ੍ਹਾ ਸਕੱਤਰ ਆਪਣੇ ਸਾਥੀ ਸ਼ਿੰਗਾਰਾ ਸਿੰਘ ਹੇਜ਼ਮਾ ਸਾਬਕਾ ਹਲਕਾ ਪ੍ਰਧਾਨ, ਬੀਬੀ ਸੁਖਵਿੰਦਰ ਕੌਰ ...
ਮਾਹਿਲਪੁਰ, 11 ਜਨਵਰੀ (ਰਜਿੰਦਰ ਸਿੰਘ)- ਇੰਸਪੈਕਟਰ ਬਲਵਿੰਦਰ ਪਾਲ ਨੇ ਥਾਣਾ ਮੁੱਖੀ ਮਾਹਿਲਪੁਰ ਵਜੋਂ ਅਹੁੱਦਾ ਸੰਭਾਲ ਲਿਆ ਹੈ | ਬੁੱਲੋਂਵਾਲ ਤੋਂ ਬਦਲ ਕੇ ਆਏ ਬਲਵਿੰਦਰ ਪਾਲ ਕਿਹਾ ਕਿ ਉਹ ਬਿਨ੍ਹਾਂ ਭੇਦ ਭਾਵ ਤੇ ਸਿਆਸੀ ਦਬਾਅ ਤੋਂ ਉਪੱਰ ਉੱਠ ਕੇ ਮਾਹਿਲਪੁਰ ਸ਼ਹਿਰ ...
ਦਸੂਹਾ, 11 ਜਨਵਰੀ (ਕੌਸ਼ਲ) - ਦਸੂਹਾ ਦੀ ਕਿਰਪਾਲ ਕਲੋਨੀ ਵਿਚ ਸ੍ਰੀ ਰਾਜੀਵ ਦੀਕਸ਼ਤ ਗਊਸ਼ਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਕਰਮਬੀਰ ਘੁੰਮਣ ਸਾਥੀਆਂ ਸਮੇਤ ਹਾਜ਼ਰ ਹੋਏ | ਜਿੱਥੇ ਉਨ੍ਹਾਂ ਨੇ ਗਊ ਮਾਤਾ ਦੀ ਸੇਵਾ ਕੀਤੀ, ਇਸ ਉਪਰੰਤ ਗਊਸ਼ਾਲਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX