ਨੰਗਲ, 11 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਚੋਰਾਂ ਵਲੋਂ ਪੁਲਿਸ ਥਾਣਾ ਨੰਗਲ ਦੇ ਮੂਹਰੇ ਬੀ. ਬੀ. ਐਮ. ਬੀ. ਦੀ ਰਿਹਾਇਸ਼ੀ ਕਾਲੋਨੀ ਦੇ ਆਈ ਬਲਾਕ ਦੇ ਇਕ ਘਰ ਨੂੰ ਨਿਸ਼ਾਨਾਂ ਬਣਾ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਇਸ ਸੰਬੰਧੀ ਉਕਤ ਬਲਾਕ ਦੇ ਘਰ ਨੰਬਰ 36 ਵਾਸੀ ਨਿਖਿਲ ਨੇ ਦੱਸਿਆ ਕਿ ਉਸ ਦੇ ਪਿਤਾ ਹੇਮ ਰਾਜ ਜੋ ਕਿ ਬੀ. ਬੀ. ਐੱਮ. ਬੀ. 'ਚ ਮੁਲਾਜ਼ਮ ਹਨ ਤੇ ਉਨ੍ਹਾਂ ਦੀ ਮਾਤਾ ਸੋਮਵਾਰ ਦੁਪਹਿਰ ਕਰੀਬ ਤਿੰਨ ਵਜੇ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ ਪਰ ਜਦੋਂ ਉਹ ਵਾਪਸ ਘਰ ਪਹੁੰਚੇ ਤਾਂ ਘਰ ਦਾ ਤਾਲਾ ਤਾਂ ਲੱਗਿਆ ਹੋਇਆ ਸੀ ਪਰ ਅੰਦਰ ਦਾ ਤਾਲਾ ਗ਼ਾਇਬ ਸੀ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਜਦੋਂ ਉਨ੍ਹਾਂ ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਵੀ ਖੁੱਲ੍ਹੀ ਹੋਈ ਸੀ ਤੇ ਉਸ 'ਚ ਪਿਆ ਹੋਇਆ ਸੀ ਕੀਮਤੀ ਸਾਮਾਨ ਗ਼ਾਇਬ ਸੀ | ਨਿਖਿਲ ਨੇ ਦੱਸਿਆ ਕਿ ਲਗਪਗ 20-25 ਹਜ਼ਾਰ ਰੁਪਏ ਨਕਦ, ਇਕ ਚਾਂਦੀ ਦੀ ਚੇਨ, ਸੋਨੇ ਦਾ ਲਾਕੇਟ, ਸੋਨੇ ਦੀਆਂ ਵਾਲੀਆਂ, ਸੋਨੇ ਦੀ ਅੰਗੂਠੀ ਸਮੇਤ ਹੋਰ ਗਹਿਣੇ ਗ਼ਾਇਬ ਸਨ | ਉਨ੍ਹਾਂ ਕਿਹਾ ਕਿ ਇਸ ਚੋਰੀ ਸੰਬੰਧੀ ਪੁਲਿਸ ਥਾਣਾ ਨੰਗਲ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ ਜਿਸ ਮਗਰੋਂ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਵੀ ਲਿਆ ਗਿਆ | ਇਸ ਸੰਬੰਧੀ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਗੁਰਜੀਤ ਸਿੰਘ ਨੇ ਕਿਹਾ ਕਿ ਚੋਰੀ ਦੀ ਜਾਣਕਾਰੀ ਪੁਲਿਸ ਨੂੰ ਮਿਲ ਚੁੱਕੀ ਹੈ ਤੇ ਪੁਲਿਸ ਵਲੋਂ ਇਸ ਵਾਰਦਾਤ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਪੜਤਾਲ ਆਰੰਭ ਦਿੱਤੀ ਗਈ ਹੈ ਤੇ ਜਲਦ ਹੀ ਚੋਰ ਸਲਾਖ਼ਾਂ ਪਿੱਛੇ ਹੋਣਗੇ |
ਬੇਲਾ, 11 ਜਨਵਰੀ (ਮਨਜੀਤ ਸਿੰਘ ਸੈਣੀ)-ਕਸਬਾ ਬਹਿਰਾਮਪੁਰ ਬੇਟ ਤੋਂ ਪਟਿਆਲਾ ਤੱਕ ਪੀ. ਆਰ. ਟੀ. ਸੀ. ਦੀ ਬੱਸ ਮੁੜ ਸ਼ੁਰੂ ਹੋਣ ਤੇ ਇਲਾਕੇ ਦੇ ਲੋਕਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਰਾਣਾ, ਯੂਥ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਟਾਂਕ, ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਵਲੋਂ ਸਾਲ-2021 ਲਈ ਤਿੰਨ ਲੱਖ ਰੁਪਏ ਦੀ ਸਾਲਾਨਾ ਐਲ. ਆਰ. ਮੁੰਦਰਾ ਮੈਮੋਰੀਅਲ ਸਕਾਲਰਸ਼ਿਪ ਜੀਵ ਵਿਗਿਆਨ 'ਚ ਪੜ੍ਹਾਈ ਕਰ ਰਹੀ ਵਿਦਿਆਰਥਣ ਸਵੇਤਾ ਸੈਣੀ ਨੂੰ ਦਿੱਤਾ ਗਿਆ | ...
ਨੂਰਪੁਰ ਬੇਦੀ, 11 ਜਨਵਰੀ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਵਿਖੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦੀ ਅਹਿਮ ਮੀਟਿੰਗ ਕਿਸਾਨ ਆਗੂ ਮੋਹਨ ਸਿੰਘ ਧਮਾਣਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵਿਧਾਨ ਸਭਾ ਦੀਆਂ ਚੋਣਾਂ ਦੀ ਵਿਉਂਤਬੰਦੀ ਤੇ ਚੋਣਾਂ ਲੜਨ ਲਈ ਦਾਅਵੇਦਾਰੀ ...
ਬੇਲਾ, 11 ਜਨਵਰੀ (ਮਨਜੀਤ ਸਿੰਘ ਸੈਣੀ)-ਸਹਿਕਾਰੀ ਬੈਂਕ ਬੇਲਾ ਵਿਖੇ ਮੈਨੇਜਰ ਤੇ ਕੇਂਦਰੀ ਸਹਿਕਾਰੀ ਬੈਂਕ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਿਲਰਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਬੈਂਕ ਦੇ ਸਮੂਹ ਕਰਮਚਾਰੀਆਂ ਨੇ ਕੇਂਦਰੀ ਸਹਿਕਾਰੀ ਬੈਂਕ, ਰੂਪਨਗਰ ਦੇ ...
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਜੇ. ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਕੁਰਾਲੀਵਾਲਾ ਦੇ ਰਹਿਣ ਵਾਲੇ ਤੇ ਨੂਰਪੁਰ ਬੇਦੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾਅ ਰਹੇ ਅਧਿਆਪਕ ਦਰਸ਼ਨ ਸਿੰਘ ਤੇ ...
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਕਰਨੈਲ ਸਿੰਘ)-ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦਾ ਪੰਜਾਬ ਭਾਜਪਾ ਦੇ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਭਰਵਾਂ ਸਵਾਗਤ ਕੀਤਾ, ਜੋ ...
ਕਾਹਨਪੁਰ ਖੂਹੀ, 11 ਜਨਵਰੀ (ਗੁਰਬੀਰ ਸਿੰਘ ਵਾਲੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਪਿੰਡ ਕਲਵਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਦੋ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਸੁਰਜੀਤ ਸਿੰਘ ਨੇ ਹੁਕਮਨਾਮੇ ...
ਸ੍ਰੀ ਚਮਕੌਰ ਸਾਹਿਬ, 11 ਜਨਵਰੀ (ਜਗਮੋਹਣ ਸਿੰਘ ਨਾਰੰਗ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ-51 (ਰਾਖਵਾਂ) ਦੇ ਚੋਣ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ ਪਰਮਜੀਤ ਸਿੰਘ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਹੋਟਲ ਮਾਲਕਾਂ, ...
ਨੰਗਲ, 11 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਅੱਜ ਨਵੇਂ ਸਾਲ ਦੀ ਆਮਦ ਉਪਰੰਤ ਸ਼ਹਿਰ ਦੀ ਸੁੱਖ ਸ਼ਾਂਤੀ ਤੇ ਤਰੱਕੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਸਮਾਗਮ 'ਚ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਵਿਸ਼ੇਸ਼ ...
ਸ੍ਰੀ ਚਮਕੌਰ ਸਾਹਿਬ, 11 ਜਨਵਰੀ (ਜਗਮੋਹਣ ਸਿੰਘ ਨਾਰੰਗ)-ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਕਰਵਾਉਣ ਸੰਬੰਧੀ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਕਾਰਨ ਖੇਤਰ ਅੰਦਰ ਚੋਣਾਂ ਦੇ ਦਿਨਾਂ ਵਿਚ ਵੀ ਸ਼ਾਂਤੀ ਛਾਈ ਹੋਈ ਹੈ | ਭਾਵੇਂ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਸ਼ਹਿਰ ...
ਮੋਰਿੰਡਾ, 11 ਜਨਵਰੀ (ਕੰਗ)-ਮੋਰਿੰਡਾ-ਲੁਧਿਆਣਾ ਸੜਕ 'ਤੇ ਪੈਂਦੇ ਪੰਜਕੋਹਾ ਪੈਲੇਸ ਵਿਚੋਂ ਇਕ ਪਾਰਟੀ ਦੌਰਾਨ 9 ਜਨਵਰੀ ਦੀ ਰਾਤ ਨੂੰ ਪੈਲੇਸ ਦੀ ਪਾਰਕਿੰਗ 'ਚ ਖੜ੍ਹੀ ਮਾਰੂਤੀ ਕਾਰ ਨੰਬਰ ਪੀ.ਬੀ. 12 ਜੇ 0024 ਦੀ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਇਸ ਸੰਬੰਧੀ ਕਾਰ ਦੇ ਮਾਲਕ ...
ਬੇਲਾ, 11 ਜਨਵਰੀ (ਮਨਜੀਤ ਸਿੰਘ ਸੈਣੀ)-ਪਿਛਲੇ ਕਈ ਦਿਨ ਹੋਈ ਲਗਾਤਾਰ ਬੇਮੌਸਮੀ ਭਾਰੀ ਬਰਸਾਤ ਨੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਭਾਰੀ ਵਾਧਾ ਕੀਤਾ ਹੋਇਆ ਹੈ | ਬਰਸਾਤੀ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਤੇ ਨਿਕਾਸੀ ਨਾਲੇ ਕਬਜ਼ਿਆਂ ਦੀ ਭੇਟ ...
ਮੋਰਿੰਡਾ, 11 ਜਨਵਰੀ (ਕੰਗ)-ਮੋਰਿੰਡਾ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਪੈਰ ਪਸਾਰ ਲਏ ਹਨ ਤੇ ਕੋਰੋਨਾ ਦੇ ਲਗਪਗ 25 ਕੇਸ ਤਿੰਨ ਦਿਨਾਂ 'ਚ ਪਾਜ਼ੀਟਿਵ ਆਏ ਹਨ | ਇਸ ਸੰਬੰਧੀ ਐੱਸ. ਐੱਮ. ਓ. ਮੋਰਿੰਡਾ ਮਨਜੀਤ ਸਿੰਘ ਨੇ ਦੱਸਿਆ ਕਿ ਮਗਰਲੇ ਤਿੰਨ ਦਿਨਾਂ 'ਚ ਕੋਰੋਨਾ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਸਿੰਘ ਸੈਣੀ ਨੇ ਕਿਹਾ ਕਿ 19 ਜਨਵਰੀ 1982 ਦੀ ਦੇਸ਼ ਵਿਆਪੀ ਹੜਤਾਲ ਦੌਰਾਨ 10 ਕਿਸਾਨ ਤੇ ਮਜ਼ਦੂਰ ਸਰਕਾਰੀ ਦਮਨ ਦੇ ...
ਨੂਰਪੁਰ ਬੇਦੀ, 11 ਜਨਵਰੀ (ਪ.ਪ. ਰਾਹੀਂ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਨੂਰਪੁਰ ਬੇਦੀ ਇਲਾਕੇ 'ਚ ਹੁਲਾਰਾ ਮਿਲਿਆ ਜਦੋਂ ਆਜ਼ਮਪੁਰ ਨਿਵਾਸੀ ...
ਨੂਰਪੁਰ ਬੇਦੀ, 11 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਮ ਆਦਮੀ ਪਾਰਟੀ ਹਲਕਾ ਰੂਪਨਗਰ ਦੇ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ ਪਹੁੰਚ ਚੁੱਕੀ ਹੈ | ਅੱਜ ਮਹਿਲਾਵਾਂ ਦੀ ਟੀਮ ਨੇ ਪਿੰਡ ਮੂਸਾਪੁਰ, ਆਜਮਪੁਰ 'ਚ ਡੋਰ ਟੂ ਡੋਰ ਚੋਣ ਪ੍ਰਚਾਰ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਰੋਪੜ 'ਚ ਪਹਿਲੇ ਵਿਧਾਇਕਾਂ ਵਲੋਂ ਵੋਟਾਂ ਬਟੋਰ ਹਲਕੇ ਤੇ ਪਾਰਟੀ ਆਗੂਆਂ ਨੂੰ ਅੱਖੋਂ ਪਰੋਖੇ ਕਰਦਿਆਂ ਉਨ੍ਹਾਂ ਦੀ ਮੁੜ ਸਾਰ ਨਾ ਲਏ ਜਾਣ ਕਰਕੇ ਭੇਦਭਾਵ ਤੋਂ ਉੱਪਰ ਉੱਠ ਵਿਕਾਸ ਦੀ ਹਾਮੀ ਵਾਲੀ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ...
ਮੋਰਿੰਡਾ, 11 ਜਨਵਰੀ (ਪਿ੍ਤਪਾਲ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਮੋਹਨ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਬੰਨਮਾਜਰਾ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਵਿਧਾਨ ਸਭਾ ਚੋਣਾਂ-22 ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨਰ, ਪੰਜਾਬ ਦੀ ਹਦਾਇਤਾਂ ਅਨੁਸਾਰ ਸਵੀਪ ਗਤੀਵੀਧਿਆਂ ਤਹਿਤ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਦੇ ਆਨਲਾਈਨ ਪੋਸਟਰ ਮੁਕਾਬਲੇ ਕਰਵਾਏ ਜਾ ਰਹੇ ਹਨ | ਜ਼ਿਲ੍ਹਾ ਚੋਣ ਅਫ਼ਸਰ ...
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕੱਟੜ ਯੂਥ ਕਾਂਗਰਸੀ ਦਵਿੰਦਰ ਸਿੰਘ ਸ਼ੰਮੀ ਬਰਾਰੀ ਸੈਂਕੜੇ ਸਾਥੀਆਂ ਸਮੇਤ ਹਲਕਾ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਸ੍ਰੀ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ ਸਮਾਜ ਸੇਵੀਆਂ ਤੇ ਟਿੱਪਣੀ ਕਾਰਾਂ ਨੇ ਇਕ ਨਵੀਂ ਪਾਰਟੀ 'ਅਣਖ ਮਾਰੂ ਪਾਰਟੀ' ਦਾ ਬੈਨਰ ਲਗਾ ਕੇ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਕਰਾਰੀ ਟਿੱਚਰ ਕੀਤੀ ਗਈ ਤੇ ਦੋਸ਼ ਲਾਇਆ ਕਿ ਸੂਬੇ ਦੇ ਕਮਾਊ ਸੋਮੇ ...
ਪੁਰਖਾਲੀ, 11 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਬਾਬਾ ਅਮਰਨਾਥ ਦੀ ਯਾਦ ਨੂੰ ਸਮਰਪਿਤ ਬਿੰਦਰਖ ਵਿਖੇ 12 ਤੋਂ 14 ਜਨਵਰੀ ਤੱਕ ਮਨਾਏ ਜਾ ਰਹੇ ਮਾਘੀ ਮੇਲੇ ਦਾ ਆਰੰਭ ਹੋ ਗਿਆ ਹੈ | ਸਮਾਗਮ ਦੀ ਆਰੰਭਤਾ ਨਗਰ ਕੀਰਤਨ ਤੋਂ ਕੀਤੀ ਗਈ | ਮੇਲੇ ਨੂੰ ਲੈ ਕੇ ਸੰਗਤਾਂ ਵਲੋਂ ਨਗਰ ਕੀਰਤਨ ...
ਮੋਰਿੰਡਾ, 11 ਜਨਵਰੀ (ਪਿ੍ਤਪਾਲ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਬਲਾਕ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਬੂਥਾਂ ਵਿਖੇ ਮੋਬਾਈਲ ਵੈਨ ਚਲਾਈ ਗਈ ਹੈ | ਮੋਬਾਈਲ ਵੈਨ ਨੂੰ ਉਪ ਮੰਡਲ ਮੈਜਿਸਟਰੇਟ ਪਰਮਜੀਤ ਸਿੰਘ ਨੇ ਰਵਾਨਾ ਕੀਤਾ ਹੈ | ...
ਕੀਰਤਪੁਰ ਸਾਹਿਬ, 11 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਅਦਰਸ਼ ਚੋਣ ਜ਼ਾਬਤੇ ਦੌਰਾਨ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਪਾਰਟੀ ਵਲੰਟੀਅਰ ਘਰ-ਘਰ ਪਹੁੰਚ ਕਰ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੇ ਵਾਅਦਿਆਂ ਤੋਂ ਜਾਣੂ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਕਾਂਗਰਸ ਦੇ ਸਾਬਕਾ ਸ਼ਹਿਰੀ ਉੱਪ ਪ੍ਰਧਾਨ ਅਨੂਪ ਕੁਮਾਰ ਸਵੀਟੀ ਨੇ ਸਾਥੀਆਂ ਸਮੇਤ 'ਆਪ' ਦਾ ਝਾੜੂ ਫੜ ਲਿਆ | ਉਨ੍ਹਾਂ ਨੂੰ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਿਲ ਕਰਨ ਲਈ 'ਆਪ' ਆਗੂ ਦਿਨੇਸ਼ ਚੱਢਾ ਪਾਵਰ ਕਾਲੋਨੀ ਵਿਖੇ ਪੁੱਜੇ ਅਤੇ ...
ਘਨੌਲੀ, 11 ਜਨਵਰੀ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਬੀ. ਜੇ. ਪੀ. ਆਗੂਆਂ ਦੀ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਮੰਡਲ ਪ੍ਰਧਾਨ ਪਿ੍ੰਸ ਕੌਸ਼ਿਕ, ਹਰਮਿੰਦਰ ਸਿੰਘ ਆਹਲੂਵਾਲੀਆ, ਵਿਧਾਨ ਸਭਾ ਦੇ ਪ੍ਰਭਾਰੀ ਚਮਨ ਲਾਲ ਉਚੇਚੇ ਤੌਰ 'ਤੇ ਮੀਟਿੰਗ ਦੌਰਾਨ ਹਾਜ਼ਰ ਹੋਏ | ਇਸ ...
ਪੁਰਖਾਲੀ, 11 ਜਨਵਰੀ (ਬੰਟੀ)-ਬਿੰਦਰਖ ਵਿਖੇ ਬਾਬਾ ਅਮਰਨਾਥ ਦੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ ਮਾਘੀ ਮੇਲੇ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਵਲੋਂ ਬਿੰਦਰਖ ਨੂੰ ਆਉਣ ਵਾਲੇ ਰਸਤਿਆਂ 'ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ...
ਕਾਹਨਪੁਰ ਖੂਹੀ, 11 ਜਨਵਰੀ (ਗੁਰਬੀਰ ਸਿੰਘ ਵਾਲੀਆ)-ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਕਸ਼ਮਕਸ਼ ਆਿਖ਼ਰ ਕੁਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਸ਼ਾਂਤ ਹੋ ਗਈ | ਸ. ਬਾਠ ਦੀ ...
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਕਰਨੈਲ ਸਿੰਘ)-ਪੰਜਾਬ ਵਿਧਾਨ ਸਭਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਰੱਗ ਇੰਸਪੈਕਟਰ ਰੂਪਨਗਰ ਤੇਜਿੰਦਰ ਕੁਮਾਰ ਵਲੋਂ ...
ਨੂਰਪੁਰ ਬੇਦੀ, 11 ਜਨਵਰੀ (ਪ. ਪ.)-ਨਗਰ ਪੰਚਾਇਤ ਨੂਰਪੁਰ ਬੇਦੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਐਮ. ਸੀ. ਦੀ ਚੋਣ ਲੜਨ ਵਾਲੀ ਉਮੀਦਵਾਰ ਗੁਰਦੀਪ ਕੌਰ ਤੇ ਉਸ ਦੇ ਪਤੀ ਹੇਮਰਾਜ ਸੈਣੀਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਅਕਾਲੀ ਦਲ ਨਾਲ ਹੈ ਤੇ ...
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਜੇ. ਐਸ. ਨਿੱਕੂਵਾਲ)-ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਚੰਦਪੁਰ ਜ਼ੋਨ ਦਾ ਇਕ ਵਿਸ਼ਾਲ ਨਗਰ ...
ਸੰਤੋਖਗੜ੍ਹ, 11 ਜਨਵਰੀ (ਮਲਕੀਅਤ ਸਿੰਘ)-ਬੀਤੇ ਦਿਨ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਊਨਾ ਦੀ ਮੀਟਿੰਗ ਪਾਰਟੀ ਦੇ ਦਫ਼ਤਰ ਊਨਾ ਵਿਖੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਐਡਵੋਕੇਟ ਅਨੂਪ ਕੇਸਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਤਿਮਾਹੀ ਮੈਗਜ਼ੀਨ 'ਸੈਣੀ ਸੰਸਾਰ' ਦਾ 43ਵਾਂ ਅੰਕ ਸੈਣੀ ਭਵਨ ਵਿਖੇ ਰਿਲੀਜ਼ ਕੀਤਾ ਗਿਆ | ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਵਲੋਂ ਪ੍ਰਕਾਸ਼ਿਤ ਇਸ ਨੂੰ ਰਿਲੀਜ਼ ਕਰਨ ਦੀ ਰਸਮ ਸਾਬਕਾ ਐਮ. ਸੀ. ਗੁਰਮੁਖ ਸਿੰਘ ਸੈਣੀ ਨੇ ਅਦਾ ...
ਸ੍ਰੀ ਅਨੰਦਪੁਰ ਸਾਹਿਬ, 11 ਜਨਵਰੀ (ਪੱਤਰ ਪ੍ਰੇਰਕ)-ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਜਰੂਰੀ ਮੀਟਿੰਗ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਸ਼ਾਮ ਲਾਲ ਸ਼ਰਮਾ ਨੂੰ ਅਨੰਦਪੁਰ ਸਾਹਿਬ ...
ਰੂਪਨਗਰ, 11 ਜਨਵਰੀ (ਸਤਨਾਮ ਸਿੰਘ ਸੱਤੀ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਅੱਜ ਸੈਣੀ ਭਵਨ ਵਿਖੇ ਨਵੇਂ ਸਾਲ-2022 ਨੂੰ ਆਮਦ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 556 ਪ੍ਰਕਾਸ਼ ਉਤਸਵ 'ਤੇ 17ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਰੋਟਰੀ ...
ਘਨੌਲੀ, 11 ਜਨਵਰੀ (ਜਸਵੀਰ ਸਿੰਘ ਸੈਣੀ)-ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਵਲੋਂ ਚੈੱਕ ਵੰਡੇ ਗਏ ਸਨ | ਜਿਸ ਦੇ ਤਹਿਤ ਉਨ੍ਹਾਂ ਵਲੋਂ ਸਪੋਰਟਸ ਕਲੱਬ ਘਨੌਲੀ ਦੇ ਅਹੁਦੇਦਾਰਾਂ ਤੇ ਨੌਜਵਾਨਾਂ ਨੂੰ 1 ਲੱਖ 30 ...
ਨੂਰਪੁਰ ਬੇਦੀ, 11 ਜਨਵਰੀ (ਹਰਦੀਪ ਸਿੰਘ ਢੀਂਡਸਾ)-ਬਲਾਕ ਨੂਰਪੁਰ ਬੇਦੀ 'ਚ ਪੈਂਦੇ ਪਿੰਡ ਨੰਗਲ ਅਬਿਆਣਾ ਵਿਖੇ ਗੁਰੂ ਰਵਿਦਾਸ ਕਲੱਬ ਵਲੋਂ ਨਵਜੰਮੀਆਂ ਕੁੜੀਆਂ ਦਾ ਲੋਹੜੀ ਮੇਲਾ 12 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਕਲੱਬ ਪ੍ਰਧਾਨ ਪਰਮਿੰਦਰ ਸਿੰਘ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX