ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੌੜ)-ਜ਼ਿਲੇ੍ਹ 'ਚ ਕੋਵਿਡ ਕੇਸਾਂ ਦੇ ਨਿਰੰਤਰ ਹੋ ਰਹੇ ਵਾਧੇ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਕਰੀਏ ਤਾਂ ਇੱਥੇ ਹਰ ਤੀਜਾ ਵਿਅਕਤੀ ਕੋਵਿਡ ਪਾਜ਼ੀਟਿਵ ਪਾਇਆ ਜਾ ਰਿਹਾ ਹੈ | ਸਿਹਤ ਵਿਭਾਗ ਵਲੋਂ ਅੱਜ ਪਟਿਆਲਾ ਜ਼ਿਲੇ੍ਹ 'ਚੋਂ 3352 ਸੈਂਪਲ ਲਏ ਸੀ ਜਿਨ੍ਹਾਂ 'ਚੋਂ 909 ਵਿਅਕਤੀਆਂ ਦੀ ਕੋਵਿਡ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਇਸ ਮਹਾਂਮਾਰੀ ਨਾਲ 2 ਵਿਅਕਤੀਆਂ ਦੀ ਜਾਨ ਜਾਣ ਦੀ ਦੁਖਦਾਈ ਘਟਨਾ ਵੀ ਸਾਹਮਣੇ ਆਈ ਹੈ | ਨਵੇਂ ਆਏ ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 609, ਨਾਭਾ 32, ਸਮਾਣਾ 22, ਰਾਜਪੁਰਾ 61, ਬਲਾਕ ਭਾਦਸੋਂ ਤੋਂ 33, ਬਲਾਕ ਕੌਲੀ 47, ਬਲਾਕ ਹਰਪਾਲਪੁਰ ਤੋਂ 24, ਦੁਧਨਸਾਧਾਂ ਤੋਂ 30 ਅਤੇ ਬਲਾਕ ਸ਼ੁਤਰਾਣਾ ਤੋਂ 25 ਕੇਸ ਪਾਏ ਗਏ ਹਨ, ਜਿਸ ਉਪਰੰਤ ਜ਼ਿਲੇ੍ਹ 'ਚ ਕੋਵਿਡ ਦੇ ਮੌਜੂਦਾ ਕੇਸਾਂ ਦੀ ਗਿਣਤੀ 4468 ਤੱਕ ਅੱਪੜ ਗਈ ਹੈ | ਦੂਜੇ ਬੰਨੇ 1374 ਵਿਅਕਤੀਆਂ ਦੀ ਹੁਣ ਤੱਕ ਇਸ ਮਹਾਂਮਾਰੀ ਨਾਲ ਜਾਨ ਵੀ ਚਲੀ ਗਈ ਹੈ | ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਪਿ੍ੰਸ ਸੋਢੀ ਨੇ ਦੱਸਿਆ ਕਿ ਜ਼ਿਲੇ੍ਹ ਦੇ ਸਿਹਤ ਕਾਮੇ, ਫ਼ਰੰਟਲਾਈਨ ਵਰਕਰ, ਫਰੰਟਲਾਈਨ ਵਰਕਰ (ਚੋਣ ਡਿਊਟੀ) ਅਤੇ 60 ਸਾਲ ਤੋਂ ਵੱਧ ਉਮਰ ਦੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੀ ਹੋਈ ਸ਼ੁਰੂਆਤ ਦੇ ਦੂਜੇ ਦਿਨ 361 ਯੋਗ ਨਾਗਰਿਕਾਂ ਨੇ ਬੂਸਟਰ ਡੋਜ ਲਗਵਾਈ | ਇਸ ਸਬੰਧੀ ਜ਼ਿਲ੍ਹਾ ਮਹਾਂਮਾਰੀ ਰੋਕੂ ਅਫਸਰ ਡਾ. ਸੁਮੀਤ ਨੇ ਦੱਸਿਆ ਕਿ ਕੋਵਿਡ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਲੋਕੀਂ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ, ਉਨ੍ਹਾਂ ਨੂੰ ਕੋਈ ਸਮੱਸਿਆ ਆਉਣ ਉਪਰੰਤ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ |
ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਜਾਂ ਕਰਮਾਰੀਆਂ ਦਾ ਟੀਕਾਕਰਨ ਕਰਵਾਏ ਜਾਣ ਦੇ ਆਦੇਸ਼ ਜਾਰੀ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਨੇ ਵਿਧਾਨ ਸਭਾ ਚੋਣਾਂ 2022 ਦੀ ਤਿਆਰੀਆਂ ਸਬੰਧੀ ਸਮੂਹ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਮੁਕੰਮਲ ਕੋਵਿਡ ਟੀਕਾਕਰਨ ਨਾ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਜਾਰੀ ਆਦੇਸ਼ਾਂ ਵਿਚ ਉਨ੍ਹਾਂ ਦੱਸਿਆ ਹੈ ਕਿ ਵੱਖ-ਵੱਖ ਵਿਭਾਗਾਂ ਅਧੀਨ ਕੰਮ ਕਰਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਦੋਵੇਂ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਗਵਾਉਣੀਆਂ ਜ਼ਰੂਰੀ ਹਨ | ਉਨ੍ਹਾਂ ਦੱਸਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਵਲੋਂ ਕੋਵਿਡ ਟੀਕਾਕਰਨ ਨਹੀਂ ਕਰਵਾਇਆ ਗਿਆ ਅਤੇ ਕੇਵਲ ਪਹਿਲੀ ਡੋਜ਼ ਲਗਵਾਈ ਗਈ ਹੈ ਉਹ ਦੋਵੇਂ ਡੋਜ਼ਾਂ ਨਾ ਲਗਵਾਉਣ ਦਾ ਕਾਰਨ ਲਿਖਤ ਵਿਚ ਦੱਸਣਗੇ | ਅਜਿਹਾ ਨਾ ਕਰਨ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਖ਼ਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਆਈਪੀਸੀ 1860 ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਂਦੀ ਜਾਵੇਗੀ |
ਸਮਾਣਾ, 11 ਜਨਵਰੀ (ਹਰਵਿੰਦਰ ਸਿੰਘ ਟੋਨੀ)-ਐਸ.ਡੀ.ਐਮ.-ਕਮ-ਰਿਟਰਨਿੰਗ ਅਫਸਰ ਟੀ. ਬੇਨੀਥ ਨੇ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ...
ਰਾਜਪੁਰਾ, 11 ਜਨਵਰੀ (ਜੀ.ਪੀ. ਸਿੰਘ)-ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹਲਕੇ ਦੀ ਇੰਡਸਟਰੀ ਐਸੋਸੀਏਸ਼ਨ, ਵਪਾਰ ਮੰਡਲ, ਆੜ੍ਹਤੀ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਅਤੇ ਟ੍ਰਾਂਸਪੋਰਟਰਾਂ ਨਾਲ ਇਕ ਬੈਠਕ ਕੀਤੀ | ਬੈਠਕ ...
ਰਾਜਪੁਰਾ, 11 ਜਨਵਰੀ (ਜੀ.ਪੀ. ਸਿੰਘ)-ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਹਲਕੇ ਦੇ ਪਿੰਡ ਉਗਾਣੀ ਸਾਹਿਬ ਦਾ ਸਕੂਲ ਅਪਗ੍ਰੇਡ ਹੋ ਕੇ ਬਾਰ੍ਹਵੀਂ ਤਕ ਹੋ ਜਾਣ 'ਤੇ ਪਿੰਡ ਦੀ ਪੰਚਾਇਤ ਨੂੰ ਵਧਾਈ ਦੇਣ ਵਿਸ਼ੇਸ਼ ਤੌਰ 'ਤੇ ਪਿੰਡ ਪਹੁੰਚੇ | ਇਸ ਦੌਰਾਨ ਵਿਧਾਇਕ ਕੰਬੋਜ ...
ਪਟਿਆਲਾ, 11 ਜਨਵਰੀ (ਅ. ਸ. ਆਹਲੂਵਾਲੀਆ)-ਕਿਸਾਨਾਂ ਵਲੋਂ ਦਿੱਲੀ ਮੋਰਚਾ ਫ਼ਤਹਿ ਕਰਨ ਤੋਂ ਬਾਅਦ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਉੱਤਰਨ ਦਾ ਫ਼ੈਸਲਾ ਲਿਆ ਹੈ, ਜਿਸ ਤੋਂ ਹਰ ਵਰਗ ਦੇ ਲੋਕ ਭਾਵੇਂ ...
ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਸਵੀਪ ਟੀਮ ਵਲੋਂ ਵੋਟਰ ਜਾਗਰੂਕਤਾ ਗਤੀਵਿਧੀਆਂ ਆਨ-ਲਾਈਨ ਅਤੇ ਸੋਸ਼ਲ ਮੀਡੀਆ 'ਤੇ ਕਰਵਾਈਆਂ ਜਾਣਗੀਆਂ¢ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...
ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸ਼ਿਵਮ ਵਾਸੀ ਯਮੁਨਾਨਗਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 406,498ਏ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ...
ਨਾਭਾ, 11 ਜਨਵਰੀ (ਕਰਮਜੀਤ ਸਿੰਘ)-ਸਥਾਨਕ ਪੁੱਡਾ ਕਲੋਨੀ ਦੀ ਹੀਰਾ ਇੰਨਕਲੇਵ ਸੋਸਾਇਟੀ ਦੇ ਪ੍ਰਧਾਨ ਮੁਨੀਸ਼ ਸ਼ਰਮਾ ਦੀ ਅਗਵਾਈ ਵਿਚ ਸੁਸਾਇਟੀ ਦੇ ਮੈਂਬਰਾਂ ਵਲੋਂ ਅਨਾਜ ਮੰਡੀ ਨੂੰ ਜੋੜਦੀ ਰੋਡ ਅਤੇ ਫਲਾਈਓਵਰ ਦੇ ਹੇਠਾਂ ਸੜਕ ਜੋ ਕਾਫ਼ੀ ਖਸਤਾ ਹਾਲ ਹੋ ਚੁੱਕੀ ਸੀ | ...
ਪਟਿਆਲਾ, 11 ਜਨਵਰੀ (ਗੁਰਵਿੰਦਰ ਸਿੰਘ ਔਲਖ)-ਭਾਈ ਗੁਰਦਾਸ ਨਰਸਿੰਗ ਕਾਲਜ ਦੇ ਡਾਇਰੈਕਟਰ ਅਤੇ ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਅਤੇ ਗੁਰਦੀਪ ਸਿੰਘ ਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ...
ਰਾਜਪੁਰਾ, 11 ਜਨਵਰੀ (ਰਣਜੀਤ ਸਿੰਘ)-ਖੇੜੀ ਗੰਡਿਆਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੀ ਕਾਰ, ਮੋਟਰ ਸਾਈਕਲ, ਮੋਬਾਈਲ, ਤੇਜ ਧਾਰ ਹਥਿਆਰ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਜਸਵਿੰਦਰ ਸਿੰਘ ...
ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਭਾਰਤ ਦੇ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਪਟਿਆਲਾ ਜ਼ਿਲ੍ਹੇ ਅੰਦਰ ਸਖ਼ਤੀ ਨਾਲ ਕੀਤੀ ਜਾ ਰਹੀ ਹੈ | ਇਹ ...
ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਸੰਦੀਪ ਹੰਸ ਨੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਹੈ ਕਿ ਕੋਵਿਡ-19 ਤੋਂ ਬਚਾਅ ਲਈ ਮਾਸਕ ਪਾਉਣ, ਆਪਸੀ ਦੂਰੀ ਰੱਖਣ ਸਮੇਤ ਜ਼ਰੂਰੀ ...
ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ ਚੱਠਾ, ਮਨਦੀਪ ਖਰੋੜ)-ਭਾਰਤ ਦੇ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਅਤੇ ਸੰਭਾਵੀ ਉਮੀਦਵਾਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ, ਚੋਣ ਜਲਸਿਆਂ ਅਤੇ ਚੋਣ ...
ਸਨੌਰ, 11 ਜਨਵਰੀ (ਸੋਖਲ)-ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਦੇ ਸਾਬਕਾ ਸਰਪੰਚ ਨਪਿੰਦਰ ਸਿੰਘ ਰਿੰਕੂ ਆਪਣੇ ਸਾਥੀਆਂ ਦੀ ਵੱਡੀ ਗਿਣਤੀ ਸਮੇਤ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣ ...
ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੌੜ)-ਪਿਛਲੀ ਦਿਨੀਂ ਆਮ ਆਦਮੀ 'ਚ ਸ਼ਾਮਲ ਹੋਏ ਸੌਰਭ ਜੈਨ ਨੇ ਅੱਜ ਮੀਡੀਆ ਨਾਲ ਰੂਬਰੂ ਹੰੁਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਉਨ੍ਹਾਂ ਨੂੰ 2 ਕਰੋੜ ਰੁਪਏ ਉਧਾਰੇ ਮੰਗਣ ਦਾ ਦੋਸ਼ ਲਗਾਇਆ ਹੈ | ਇਸ ਦੌਰਾਨ ਸੌਰਭ ਜੈਨ ਨੇ ...
ਸਨੌਰ, 11 ਜਨਵਰੀ (ਸੋਖਲ)-ਇਸ ਵਾਰ ਪੰਜਾਬ ਦੇ ਲੋਕ ਵਾਅਦੇ, ਲਾਰੇ ਅਤੇ ਗਰੰਟੀਆਂ ਦੇਣ ਵਾਲੀਆਂ ਪਾਰਟੀਆਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਨੌਰ ਨੇ ਪਿੰਡ ਰਾਠੀਆਂ ਵਿਖੇ ਇਕ ਮੀਟਿੰਗ ਦੌਰਾਨ ਕੀਤਾ | ਵਿਧਾਇਕ ...
ਘਨੌਰ, 11 ਜਨਵਰੀ (ਸਰਦਾਰਾ ਸਿੰਘ ਲਾਛੜੂ, ਸੁਸ਼ੀਲ ਕੁਮਾਰ ਸ਼ਰਮਾ)-ਹਲਕਾ ਘਨੌਰ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅਕਾਲੀ ਦਲ ਦੇ ਯੂਥ ਕਲੱਬ ਪ੍ਰਧਾਨ ਸੁਲੱਖਣ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ | ਕਲੱਬ ਪ੍ਰਧਾਨ ...
ਡਕਾਲਾ, 11 ਜਨਵਰੀ (ਪਰਗਟ ਸਿੰਘ ਬਲਬੇੜਾ)-ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਅੱਜ ਹਲਕਾ ਸਨੌਰ ਦੇ ਪਿੰਡ ਨਾਨਣਸੂੰ ਵਿਖੇ ਘਰ-ਘਰ ਜਾ ਕੇ ਹਰਮੀਤ ਸਿੰਘ ਪਠਾਣ ਮਾਜਰਾ ਦੇ ਹੱਕ 'ਚ ਵੋਟਾਂ ਮੰਗੀਆਂ | ਇਸ ਮੌਕੇ ਗੁਰਪ੍ਰੀਤ ਸਿੰਘ ਗੁਰੀ, ਸਾਹਿਬ ਸਿੰਘ ਅਦਾਲਤੀਵਾਲਾ, ਰਾਣਾ ...
ਪਟਿਆਲਾ, 11 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਅੰਦਰ 2022 ਦੀਆਂ ਚੋਣਾਂ ਦੇ ਕਾਫ਼ੀ ਸੰਘਰਸ਼ਪੂਰਨ ਮੁਕਾਬਲਿਆਂ 'ਚ ਭਾਜਪਾਈ ਲੀਡਰਸ਼ਿਪ ਨੂੰ ਖੀਵੇ ਹੋਣ ਦਾ ਮੌਕਾ ਪੰਥ ਰਤਨ ਸਵ. ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਕੰਵਰਬੀਰ ਸਿੰਘ ਦੀ ਸ਼ਮੂਲੀਅਤ ਨੇ ਦੇ ਦਿੱਤਾ ...
ਰਾਜਪੁਰਾ, 11 ਜਨਵਰੀ (ਰਣਜੀਤ ਸਿੰਘ)-ਨੇੜਲੇ ਪਿੰਡ ਸ਼ਬਦਲਪੁਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੀ ਸਥਿਤੀ ਉਸ ਵਕਤ ਮਜ਼ਬੂਤ ਹੋ ਗਈ ਜਦੋਂ ਸ਼ਬਦਲਪੁਰ ਦੇ ਸਰਪੰਚ ਮਲਕੀਤ ਸਿੰਘ ਅਤੇ ਯੂਥ ਆਗੂ ਬਲਜਿੰਦਰ ਸਿੰਘ ਹੈਪੀ ਨੇ ਸਾਥੀਆਂ ਸਮੇਤ ਕਾਂਗਰਸ ਦਾ ਪੱਲਾ ਛੱਡ ਕੇ ਸ਼ਮੂਲੀਅਤ ...
ਸਨੌਰ, 11 ਜਨਵਰੀ (ਸੋਖਲ)-ਸੂਬੇ ਦੀ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਰਖਿਆ ਅਤੇ ਹੁਣ ਕੁਝ ਹੀ ਦਿਨਾਂ ਦੀ ਪ੍ਰੋਹਣੀ ਰਹਿ ਗਈ ਸਰਕਾਰ ਆਪਣੇ ਖਾਲੀ ਖ਼ਜ਼ਾਨੇ ਦੇ ਚੈੱਕ ਵੰਡ ਕੇ ਕਾਂਗਰਸ ਸਰਕਾਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ...
ਭਾਦਸੋਂ, 11 ਜਨਵਰੀ (ਗੁਰਬਖ਼ਸ਼ ਸਿੰਘ ਵੜੈਚ)-ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਜਿੱਤ ਪ੍ਰਾਪਤ ਕਰਕੇ ਸੂਬੇ ਅੰਦਰ ਸਰਕਾਰ ਬਣਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਨਾਭਾ ਹਲਕੇ ਤੋਂ ਉਮੀਦਵਾਰ ...
ਪਟਿਆਲਾ, 11 ਜਨਵਰੀ (ਅ.ਸ. ਆਹਲੂਵਾਲੀਆ)-ਵਿਧਾਨ ਸਭਾਈ ਚੋਣਾਂ 'ਚ ਬਹਾਵਲਪੁਰ ਬਿਰਾਦਰੀ ਨੂੰ ਹਰ ਪਾਰਟੀ ਵਲੋਂ ਅੱਖੋਂ-ਪਰੋਖੇ ਕੀਤਾ ਗਿਆ ਹੈ ਜਿਸ ਕਾਰਨ ਭਾਰਤੀਆ ਬਹਾਵਲਪੁਰ ਮਹਾਸੰਘ ਨੇ ਆਪਣੇ ਤੌਰ 'ਤੇ ਹੀ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਦਾ ਮਨ ਬਣਾਇਆ ਗਿਆ ਹੈ | ਇਹ ...
ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੌੜ)-ਵਿਧਾਨ ਸਭਾਈ ਚੋਣਾਂ 2022 'ਚ ਆਮ ਆਦਮੀ ਪਾਰਟੀ ਵਲੋਂ ਧਨਾਢ ਜਾਂ ਭਿ੍ਸ਼ਟਾਚਾਰ 'ਚ ਫਸੇ ਲੋਕਾਂ ਨੂੰ ਪਾਰਟੀ ਅੰਦਰ ਸ਼ਮੂਲੀਅਤ ਨਾ ਕਰਵਾ ਲੋਕਾਂ ਨਾਲ ਜੁੜੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਜਿਸ ਦੀ ਮਿਸਾਲ ਦਵਿੰਦਰਪਾਲ ...
ਨਾਭਾ, 11 ਜਨਵਰੀ (ਕਰਮਜੀਤ ਸਿੰਘ)-ਸਾਹਿਬ-ਏ-ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਵਾਲੇ ਦਿਨ 26 ਦਸੰਬਰ ਨੂੰ ਕੇਂਦਰ ਵਿਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਵੀਰ ਬਾਲ ਦਿਵਸ ਮਨਾਏ ਜਾਣ ਦਾ ਐਲਾਨ ਕਰਨਾ ...
ਫ਼ਤਹਿਗੜ੍ਹ ਸਾਹਿਬ, 11 ਜਨਵਰੀ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਵਲੋਂ ਪ੍ਰਬੰਧਕੀ ਜ਼ਰੂਰਤਾਂ ਤੇ ਲੋਕ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਬਲਵਿੰਦਰ ਸਿੰਘ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਤਹਿਗੜ੍ਹ ਸਾਹਿਬ ਨਿਯੁਕਤ ਕੀਤਾ ਹੈ | ਉਨ੍ਹਾਂ ਆਪਣਾ ...
ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੌੜ)-ਪੇਕਿਆਂ ਤੋਂ ਸਹੁਰੇ ਘਰ ਜਾਣ ਲਈ ਬੱਚਿਆਂ ਸਮੇਤ ਨਿਕਲੀ ਵਿਆਹੁਤਾ ਦਾ ਭੇਦ ਭਰੇ ਹਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਲੜਕੀ ਦੀ ਪਿਤਾ ਨੇ ਥਾਣਾ ਪਸਿਆਣਾ 'ਚ ਦਰਜ ਕਰਵਾਈ ਕਿ ਉਸ ਦੀ ਲੜਕੀ ਆਪਣੇ ਦੋ ...
ਬਸੀ ਪਠਾਣਾ, 11 ਜਨਵਰੀ (ਰਵਿੰਦਰ ਮੌਦਗਿਲ)-ਸ਼੍ਰੋਮਣੀ ਅਕਾਲੀ ਦਲ ਬਸੀ ਪਠਾਣਾਂ ਦੇ ਸੀਨੀਅਰ ਆਗੂ ਜਥੇ. ਪ੍ਰਦੀਪ ਸਿੰਘ ਕਲੌੜ, ਸਾਬਕਾ ਪੰਚਾਇਤ ਸੰਮਤੀ ਚੇਅਰਮੈਨ ਭੁਪਿੰਦਰ ਸਿੰਘ ਹਾਂਸ, ਅਮਨ ਪਾਲ ਸਿੰਘ ਨਾਨ੍ਹਹੇੜੀ ਪ੍ਰਧਾਨ ਦਿਹਾਤੀ ਸਰਕਲ, ਬਲਬੀਰ ਸਿੰਘ ਸਰਪੰਚ ...
ਮੰਡੀ ਗੋਬਿੰਦਗੜ੍ਹ, 11 ਜਨਵਰੀ (ਮੁਕੇਸ਼ ਘਈ)-ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹਰ ਇਕ ਅਸਲ੍ਹਾ ਧਾਰਕ ਨੂੰ ਆਪਣਾ ਅਸਲ੍ਹਾ ਨਜ਼ਦੀਕੀ ਥਾਣੇ 'ਚ ਜਮ੍ਹਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਵਿਧਾਨ ਸਭਾ ਚੋਣਾਂ 2022 ਸ਼ਾਂਤੀ ...
ਫ਼ਤਹਿਗੜ੍ਹ ਸਾਹਿਬ, 11 ਜਨਵਰੀ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਹਦੂਦ ਵਿਚ ਸਮੂਹ ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਸ ਲਈ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਅਤੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ, ...
ਅਮਲੋਹ, 11 ਜਨਵਰੀ (ਕੇਵਲ ਸਿੰਘ)-ਸਟੇਟ ਐਵਾਰਡੀ ਅਧਿਆਪਕ ਬੇਅੰਤ ਸਿੰਘ ਭਾਂਬਰੀ ਦਾ ਪੰਜਾਬੀ ਸਾਹਿਤ ਸਭਾ ਅਮਲੋਹ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੇਹਰ ਸਿੰਘ ਰਾਈਏਵਾਲ ਨੇ ਕਿਹਾ ਕਿ ਜਿੱਥੇ ਬੇਅੰਤ ਸਿੰਘ ਇਕ ਚੰਗੇ ਅਧਿਆਪਕ ਦੇ ਤੌਰ 'ਤੇ ਆਪਣੀਆਂ ...
ਖਮਾਣੋਂ, 11 ਜਨਵਰੀ (ਜੋਗਿੰਦਰ ਪਾਲ)-ਪੰਜ ਰਾਜਾਂ ਦੀ ਸਾਂਝੀ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ.ਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਦੇ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ, ਇੰਜ: ਸੁਖਵਿੰਦਰ ਸਿੰਘ ਬਾਗੋਬਾਨੀ ...
ਪਟਿਆਲਾ, 11 ਜਨਵਰੀ (ਅ.ਸ. ਆਹਲੂਵਾਲੀਆ) -ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਅਤੇ ਕਲਚਰਲ ਸੈੱਲ ਦੇ ਇੰਚਾਰਜ ਅਤੇ ਸੀਨੀਅਰ ਆਗੂ ਗੁਰਜੀਤ ਸਿੰਘ ਕੋਹਲੀ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ 'ਵੀਰ ...
ਰਾਜਪੁਰਾ, 11 ਜਨਵਰੀ (ਜੀ.ਪੀ. ਸਿੰਘ)-ਲੰਘੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਟਰੱਕ ਯੂਨੀਅਨਾਂ ਦੇ ਆਗੂਆਂ ਨਾਲ ਕੀਤੀ ਬੈਠਕ ਉਪਰੰਤ ਪੰਜਾਬ ਸੂਬੇ ਅੰਦਰ ਟਰੱਕ ਯੂਨੀਅਨਾਂ ਬਹਾਲ ਕੀਤੇ ਜਾਣ ਤੋਂ ਖ਼ੁਸ਼ ਰਾਜਪੁਰਾ ਟਾਹਲੀ ਵਾਲਾ ਚੌਂਕ ਨੇੜਲੀ ...
ਸਮਾਣਾ, 11 ਜਨਵਰੀ (ਸਾਹਿਬ ਸਿੰਘ)-ਗੁਰਦੁਆਰਾ ਗੁਰੂ ਰਵਿਦਾਸ ਜੀ ਸਮਾਣਾ ਵਿਖੇ ਡਾ. ਗੁਰਮੀਤ ਸਿੰਘ ਕੱਲਰ ਮਾਜਰੀ 'ਤੇ ਡਾ. ਸੰਤੋਖ ਸਿੰਘ ਸੁੱਖੀ ਦੀ ਨਵੀਂ ਲਿਖੀ ਕਿਤਾਬ 'ਸਾਕਾ ਸਰਹਿੰਦ, ਸਵਾਲ-ਜਵਾਬ' ਲੋਕ ਅਰਪਣ ਕੀਤੀ ਗਈ | ਡਾ. ਕੱਲਰ ਮਾਜਰੀ ਨੇ ਦੱਸਿਆ ਕਿ ਗੁਰੂ ਗੋਬਿੰਦ ...
ਨਾਭਾ, 11 ਜਨਵਰੀ (ਕਰਮਜੀਤ ਸਿੰਘ)-ਸੂਬਾ ਸਰਕਾਰ ਨੇ ਜਿੱਥੇ ਵੱਡੇ ਪੱਧਰ ਤੇ ਸਰਬਪੱਖੀ ਵਿਕਾਸ ਕਰਵਾਇਆ ਹੈ ਉੱਥੇ ਹੀ ਵੱਡੀਆਂ ਸਹੂਲਤਾਂ ਆਮ ਲੋਕਾਂ ਨੂੰ ਦਿੱਤੀਆਂ ਗਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਨਾਭਾ ਸਾਧੂ ਸਿੰਘ ...
ਪਟਿਆਲਾ, 11 ਜਨਵਰੀ (ਅ.ਸ. ਆਹਲੂਵਾਲੀਆ) -ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਅਤੇ ਕਲਚਰਲ ਸੈੱਲ ਦੇ ਇੰਚਾਰਜ ਅਤੇ ਸੀਨੀਅਰ ਆਗੂ ਗੁਰਜੀਤ ਸਿੰਘ ਕੋਹਲੀ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ 'ਵੀਰ ...
ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੌੜ)-ਨਾਭਾ ਰੋਡ 'ਤੇ ਭਾਖੜਾ ਨਹਿਰ ਦੇ ਪੁਲ ਲਾਗੇ ਇਕ ਔਰਤ ਦੀ ਨਹਿਰ 'ਚ ਡਿਗ ਕੇ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਸਵਰਨ ਕੌਰ ਵਾਸੀ ਸਰਹਿੰਦ ਰੋਡ ਪਟਿਆਲਾ ਵਜੋਂ ਹੋਈ ਹੈ | ਪਰੰਤੂ ਹਾਲੇ ਇਹ ਸਪਸ਼ਟ ਨਹੀਂ ...
ਘਨੌਰ, 11 ਜਨਵਰੀ (ਸੁਸ਼ੀਲ ਕੁਮਾਰ ਸ਼ਰਮਾ, ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪਿੰਡ ਕਾਮੀ ਕਲਾਂ ਦੇ ਗੁਰੂ ਘਰ 'ਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ (ਮਹਾਂਦਾਨ) ਕੈਂਪ ਲੋਕ ਭਲਾਈ ਯੂਥ ਕਲੱਬ ਪ੍ਰਧਾਨ ਸਿਮਰਨਜੀਤ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX