ਸੰਗਰੂਰ, 11 ਜਨਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਦੀ ਕ੍ਰਾਈਮ ਬਰਾਂਚ ਵਲੋਂ ਇਕ ਅੰਤਰਰਾਸ਼ਟਰੀ ਅਥਲੀਟ ਨੰੂ ਦੋ ਪਿਸਤੌਲਾਂ ਅਤੇ 20 ਜ਼ਿੰਦਾ ਕਾਰਤੂਸਾਂ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐਸ.ਪੀ.(ਡੀ) ਯੋਗੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਪੁਲਿਸ ਦੀ ਕ੍ਰਾਈਮ ਬਰਾਂਚ ਦੇ ਥਾਣੇਦਾਰ ਕਰਮਜੀਤ ਸਿੰਘ ਵਲੋਂ ਇਕ ਇਤਲਾਹ ਦੇ ਆਧਾਰ ਉੱਤੇ ਕੁਲਵਿੰਦਰ ਸਿੰਘ ਸੋਨੰੂ ਵਾਸੀ ਮਸਜਿਦ ਵਾਲੀ ਗਲੀ ਜੁਝਾਰ ਨਗਰ ਸੰਗਰੂਰ ਨੰੂ ਕਿਸ਼ਨਪੁਰਾ ਤੋਂ ਬੱਸ ਸਟੈਂਡ ਨੰੂ ਜਾਂਦੀ ਸੜਕ ਉੱਤੇ ਇਕ ਖਾਲੀ ਪਲਾਟ ਵਿਚੋਂ ਕਾਬੂ ਕਰ ਕੇ ਉਸ ਪਾਸੋਂ 2 ਪਿਸਤੌਲ 32 ਬੋਰ ਅਤੇ 20 ਕਾਰਤੂਸ ਬਰਾਮਦ ਕਰਵਾਏ ਗਏ | ਸ੍ਰੀ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਕੁਲਵਿੰਦਰ ਸਿੰਘ ਸੋਨੰੂ ਨਾਮ ਦਾ ਨੌਜਵਾਨ ਅੰਤਰਰਾਸ਼ਟਰੀ ਪੱਧਰ ਦਾ ਅਥਲੀਟ ਰਿਹਾ ਹੈ ਅਤੇ ਦਿੱਲੀ ਅਤੇ ਜਲੰਧਰ ਵਿਖੇ ਹੋਈਆਂ ਅੰਤਰਰਾਸ਼ਟਰੀ ਖੇਡਾਂ ਵਿਚ ਸਥਾਨ ਹਾਸਲ ਕਰਨ ਤੋਂ ਇਲਾਵਾ ਸਾਲ 2007 ਦੌਰਾਨ ਮਲੇਸ਼ੀਆ ਵਿਖੇ ਹੋਈਆਂ ਖੇਡਾਂ ਵਿਚ ਐਨ.ਆਈ.ਐਸ. ਪਟਿਆਲਾ ਵਲੋਂ ਖੇਡਦਿਆਂ ਵੀ ਮੈਡਲ ਜਿੱਤ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਅਤੇ ਸ਼ਰਾਬ ਤਸਕਰੀ ਤੋਂ ਇਲਾਵਾ ਠੱਗੀਆਂ ਆਦਿ ਦੇ 17 ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ ਅਤੇ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਇਹ ਸਜ਼ਾ ਭੁਗਤ ਰਿਹਾ ਹੈ ਅਤੇ ਫਿਲਹਾਲ ਕੁਲਵਿੰਦਰ ਸਿੰਘ 3-4 ਮਹੀਨਿਆਂ ਤੋਂ ਜੇਲ੍ਹ ਵਿਚੋਂ ਜ਼ਮਾਨਤ ਉੱਤੇ ਆਇਆ ਹੋਇਆ ਹੈ | ਸ੍ਰੀ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਨੰੂ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰ ਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਹਥਿਆਰ ਇਹ ਕਿੱਥੋਂ ਲੈ ਕੇ ਆਇਆ ਸੀ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ | ਇਸ ਮੌਕੇ ਕ੍ਰਾਈਮ ਬਰਾਂਚ ਇੰਚਾਰਜ ਇੰਸ: ਦੀਪਇੰਦਰਪਾਲ ਸਿੰਘ ਜੇਜੀ ਅਤੇ ਥਾਣੇਦਾਰ ਕਰਮਜੀਤ ਸਿੰਘ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, 11 ਜਨਵਰੀ (ਧਾਲੀਵਾਲ, ਭੁੱਲਰ) - ਬਲਾਕ ਸੁਨਾਮ ਦੇ ਵੱਖ-ਵੱਖ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਵਲੋਂ ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਨਾਮ ਦੇ ਦਫ਼ਤਰ ਅੱਗੇ ...
ਧੂਰੀ, 11 ਜਨਵਰੀ (ਸੁਖਵੰਤ ਸਿੰਘ ਭੁੱਲਰ) - ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਗੰਨਾ ਕਾਸ਼ਤਕਾਰ ਕਿਸਾਨਾਂ ਨੇ ਗੰਨਾ ਮਿੱਲ ਧੂਰੀ ਵਿਰੁੱਧ ਬਕਾਇਆ ਅਦਾਇਗੀ ਸੰਬੰਧੀ ਰੋਸ ਧਰਨਾ ਦਿੱਤਾ ਗਿਆ ਅਤੇ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ ਸਮੇਤ ਸੈਂਕੜੇ ਕਿਸਾਨਾਂ ਨੇ ...
ਅਹਿਮਦਗੜ੍ਹ, 11 ਜਨਵਰੀ (ਪੁਰੀ) - ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਧਾਨ ਸਭਾ ਚੋਣ ਦੌਰਾਨ ਕਾਂਗਰਸ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ | ਆਲ ਇੰਡੀਆ ਕਾਂਗਰਸ ਕਮੇਟੀ ਦੇ ਜ. ਸਕੱਤਰ ਸ਼੍ਰੀ ਕੇ.ਸੀ. ਵੈਨੂੰ ...
ਸੰਗਰੂਰ, 11 ਜਨਵਰੀ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੀ ਤਸ਼ਕਰੀ ਦੇ ਦੋਸ਼ਾਂ ਵਿਚ ਤਿੰਨ ਨੌਜਵਾਨਾਂ ਨੂੰ ਦਸ-ਦਸ ਸਾਲ ਦੀ ਕੈਦ ਅਤੇ ਇਕ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਦਿੜ੍ਹਬਾ ਵਿਖੇ 28 ...
ਭਵਾਨੀਗੜ੍ਹ, 11 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਕਾਕੜਾ ਵਿਖੇ ਕੀਤੇ ਕਤਲ 'ਤੇ ਪੁਲਿਸ ਵਲੋਂ ਪਤੀ-ਪਤਨੀ ਨੂੰ ਗਿ੍ਫ਼ਤਾਰ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਨੂੰ ...
ਸੰਗਰੂਰ, 11 ਜਨਵਰੀ (ਧੀਰਜ ਪਸੌਰੀਆ) - ਜੀਂਦ ਰਿਆਸਤ ਦੀ ਰਾਜਧਾਨੀ ਸੰਗਰੂਰ ਦੇ ਨਾਭਾ ਦਰਵਾਜੇ ਦੇ ਬਾਹਰ ਮਨਸਾ ਦੇਵੀ ਮੰਦਰ ਦੇ ਬਿਲਕੁਲ ਨੇੜੇ ਗੰਗਾਸਾਗਰ ਤਲਾਬ ਦੇ ਉੱਤੇ ਬਣੀਆਂ ਸਮਾਧਾਂ ਜਿਨ੍ਹਾਂ ਨੰੂ ਅੱਜ ਕੱਲ੍ਹ ਸ਼ਾਹੀ ਸਮਾਧਾਂ ਵਜੋਂ ਜਾਣਿਆ ਜਾਂਦਾ ਹੈ, ਜੀਂਦ ...
ਸੁਨਾਮ ਊਧਮ ਸਿੰਘ ਵਾਲਾ, 11 ਜਨਵਰੀ (ਧਾਲੀਵਾਲ, ਭੁੱਲਰ)-ਲਗਾਤਾਰ ਕਈ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਸੁਨਾਮ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਇਨ੍ਹਾਂ ਦੀ ਹਾਲਤ ਖਸਤਾ ਹੋ ਗਈ ਹੈ ਉੱਥੇ ਹੀ ਸਥਾਨਕ ਬੱਸ ਅੱਡੇ 'ਚ ਪਾਣੀ ਖੜ੍ਹਨ ਕਾਰਨ ...
ਛਾਜਲੀ, 11 ਜਨਵਰੀ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਸੰਗਤੀਵਾਲਾ ਵਿਖੇ ਦਰਸ਼ਨ ਸਿੰਘ ਜਟਾਣਾ ਸੀਨੀਅਰ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ-ਭਾਜਪਾ ਗੱਠਜੋੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ...
ਸੰਗਰੂਰ, 11 ਜਨਵਰੀ (ਧੀਰਜ਼ ਪਸ਼ੌਰੀਆ) - ਤਹਿਸੀਲ ਕੰਪਲੈਕਸ ਸੰਗਰੂਰ ਵਿਚ ਅਲਾਟ ਕੀਤੇ 12 ਖੋਖਿਆਂ ਨੰੂ ਸੱਤਾਧਾਰੀ ਧਿਰ ਵਲੋਂ ਆਪਣੇ ਚਹੇਤਿਆਂ ਨੰੂ ਅਲਾਟ ਕੀਤੇ ਜਾਣ ਦਾ ਗਰਮਾਇਆ ਮੁੱਦਾ ਅਜੇ ਠੰਡਾ ਨਹੀਂ ਹੋਇਆ ਕਿ ਅੱਜ ਸ਼ਾਮੀ ਤਹਿਸੀਲ ਕੰਪਲੈਕਸ ਵਿਚ ਮਾਹੌਲ ਉਸ ਸਮੇਂ ...
ਸੰਗਰੂਰ, 11 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਸਹਾਰਾ ਫਾਊਾਡੇਸ਼ਨ ਦਾ ਸਾਲ 2022 ਦਾ ਸਾਲਾਨਾ ਕਲੰਡਰ ਅੱਜ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਸੰਗਰੂਰ ਨੇ ਆਪਣੇ ਦਫ਼ਤਰ ਵਿਚ ਲੋਕ ਅਰਪਣ ਕਰਦਿਆਂ ਕਿਹਾ ਕਿ ਸਹਾਰਾ ਦੀਆਂ ਸਮਾਜਿਕ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ...
ਲਹਿਰਾਗਾਗਾ, 11 ਜਨਵਰੀ (ਅਸ਼ੋਕ ਗਰਗ)-ਉਪ ਮੰਡਲ ਮੈਜਿਸਟਰੇਟ ਦਫ਼ਤਰ ਲਹਿਰਾਗਾਗਾ ਵਿਖੇ ਤਾਇਨਾਤ ਐਸ.ਡੀ.ਐਮ ਮੈਡਮ ਨਵਰੀਤ ਕੌਰ ਸੇਖੋਂ ਦਾ ਤਬਾਦਲਾ ਸਬ-ਡਵੀਜ਼ਨ ਤਪਾ ਵਿਖੇ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਉੱਪਰ ਇੱਥੇ ਸਿਮਰਪ੍ਰੀਤ ਕੌਰ ਐਸ.ਡੀ.ਐਮ ਤਪਾ ਨੂੰ ...
ਸੰਗਰੂਰ, 11 ਜਨਵਰੀ (ਧੀਰਜ ਪਸ਼ੌਰੀਆ)-ਸੰਗਰੂਰ ਅਤੇ ਧੂਰੀ ਤੋਂ ਵਿਧਾਇਕ ਰਹੇ ਸਮਾਜ ਸੇਵੀ ਅਤੇ ਉਦਯੋਗਪਤੀ ਅਰਵਿੰਦ ਖੰਨਾ ਦੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਅਕਾਲੀ ਦਲ ਸੰਯੁਕਤ ਦੇ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਉਹ ਸੰਗਰੂਰ ...
ਜਖੇਪਲ, 11 ਜਨਵਰੀ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਵਿਖੇ ਮਾ. ਸੁਰਜੀਤ ਸਿੰਘ ਜਖੇਪਲ ਮੈਮੋਰੀਅਲ ਟਰੱਸਟ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸੈਣੀ ਨੰਗਲ ਅਤੇ ਸੰਭਵੀ ਸੰਸਥਾ ਦੇ ਅਹੁਦੇਦਾਰ ਦਿੱਲੀ ਤੋਂ ਅਜੀਤ ਸਮੂਹ ਦੇ ਪੱਤਰਕਾਰ ਸ. ਬਲਵਿੰਦਰ ਸਿੰਘ ਸੋਢੀ ਵਲੋਂ ...
ਮਸਤੂਆਣਾ ਸਾਹਿਬ, 11 ਜਨਵਰੀ (ਦਮਦਮੀ) - ਨੇੜਲੇ ਪਿੰਡ ਦੁੱਗਾਂ ਵਿਖੇ ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦੀ ਯਾਦ ਵਿਚ ਛਿਮਾਹੀ ਭੰਡਾਰਾ ਅਤੇ ਨਗਰ ਦੀ ਸੁੱਖ ਸ਼ਾਂਤੀ ਤੋਂ ਇਲਾਵਾ ਦਿੱਲੀ ਕਿਸਾਨ ਮੋਰਚੇ ਦੀ ਜਿੱਤ ਦੀ ਖ਼ੁਸ਼ੀ ਵਿਚ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਦੀ ...
ਅਮਰਗੜ੍ਹ, 11 ਜਨਵਰੀ (ਸੁਖਜਿੰਦਰ ਸਿੰਘ ਝੱਲ)-ਆਲ ਪੰਜਾਬ ਟਰੱਕ ਯੂਨੀਅਨ ਏਕਤਾ ਵਲੋਂ ਲੜੇ ਸੰਘਰਸ਼ ਤੋਂ ਬਾਅਦ ਟਰੱਕ ਯੂਨੀਅਨਾਂ ਬਹਾਲ ਕਰਨ ਦੇ ਚੰਨੀ ਸਰਕਾਰ ਵਲੋਂ ਲਏ ਫ਼ੈਸਲੇ ਦਾ ਗੁਰੂ ਨਾਨਕ ਟਰੱਕ ਆਪ੍ਰੇਟਰ ਯੂਨੀਅਨ ਅਮਰਗੜ੍ਹ ਵਲੋਂ ਲੱਡੂ ਵੰਡਦਿਆਂ ਸਵਾਗਤ ਕੀਤਾ ...
ਸੰਗਰੂਰ, 11 ਜਨਵਰੀ (ਧੀਰਜ ਪਸ਼ੋਰੀਆ) - ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਸੰਗਰੂਰ ਦੀ ਵਰਚੂਅਲ ਮੀਟਿੰਗ ਜੋ ਪ੍ਰਧਾਨ ਬਲਵਿੰਦਰ ਜਿੰਦਲ ਦੀ ਅਗਵਾਈ ਹੇਠ ਹੋਈ ਵਿਚ ਹਾਲ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੁਆਰਾ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਦੇ ...
ਲਹਿਰਾਗਾਗਾ, 11 ਜਨਵਰੀ (ਅਸ਼ੋਕ ਗਰਗ)-ਯੂਥ ਗੇਮਜ਼ ਡਿਵੈਲਪਮੈਂਟ ਫੈਡਰੇਸ਼ਨ ਵਲੋਂ ਮੱਧ ਪ੍ਰਦੇਸ਼ ਦੇ ੳਜ਼ੈਨ ਵਿਖੇ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਖੇਡਾਂ ਵਿਚ ਰਮਦਾਸੀਆ ਪਰਿਵਾਰ ਨਾਲ ਸਬੰਧਤ ਅਰਸ਼ਦੀਪ ...
ਮੰਡਵੀ, 11 ਜਨਵਰੀ (ਪ੍ਰਵੀਨ ਮਦਾਨ) - ਭਾਜਪਾ ਨਾਲ ਗੱਠਜੋੜ ਕਰਨ ਵਾਲੇ ਦਲ ਪੰਥ ਕਿਸਾਨ ਅਤੇ ਪੰਜਾਬ ਵਿਰੋਧੀ ਹਨ | ਇਨ੍ਹਾਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ ਖੇਤੀ ਅਤੇ ਪਰਾਲੀ ਬਿਜਲੀ ਸੰਬੰਧੀ ਕਾਲੇ ਕਾਨੂੰਨ ਬਣਾ ਕੇ 800 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ...
ਭਵਾਨੀਗੜ੍ਹ, 11 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਅਕਾਲੀ ਦਲ ਅਤੇ ਬਸਪਾ ਆਗੂਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ 16 ਫਰਵਰੀ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ 'ਤੇ ਸੰਗਤਾਂ ਵਲੋਂ ਜਾਣ ਕਰਕੇ ਵੋਟਾਂ ਪਾਉਣ ਦੀ ਤਾਰੀਖ਼ 20 ਫਰਵਰੀ ਕਰਨ ਲਈ ਚੋਣ ਕਮਿਸ਼ਨ ਦੇ ਨਾਂਅ ...
ਭਵਾਨੀਗੜ੍ਹ, 11 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਗੋਲਡੀ ਨੇ ਅੱਜ ਪਿੰਡ ਫੱਗੂਵਾਲਾ, ਬਾਲਦ ਕਲਾਂ, ਬਾਲਦ ਖ਼ੁਰਦ, ਭਵਾਨੀਗੜ੍ਹ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਚੋਣ ਰੈਲੀਆਂ ...
ਸੁਨਾਮ ਊਧਮ ਸਿੰਘ ਵਾਲਾ, 11ਜਨਵਰੀ (ਭੁੱਲਰ, ਧਾਲੀਵਾਲ, ਸੱਗੂ) - ਸਬ ਡਵੀਜ਼ਨ ਸੁਨਾਮ ਪੁਲਿਸ ਵਲੋਂ ਡੀ.ਐਸ.ਪੀ. ਸੁਨਾਮ ਸੁਖਰਾਜ ਸਿੰਘ ਦੀ ਅਗਵਾਈ ਵਿਚ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਸ਼ਾਂਤਮਈ ਕਰਵਾਉਣ ਦੇ ਮੰਤਵ ਨਾਲ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ | ਇਸ ਸਮੇਂ ...
ਛਾਜਲੀ, 11 ਜਨਵਰੀ (ਕੁਲਵਿੰਦਰ ਸਿੰਘ ਰਿੰਕਾ) - ਅੱਜ ਪਿੰਡ ਛਾਜਲੀ ਵਿਖੇ ਸਹੀਦ ਭਗਤ ਸਿੰਘ ਕਾਰ ਜੀਪ ਯੂਨੀਅਨ ਵੱਲੋਂ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਹਾਜ਼ਰੀ ਲਗਵਾਉਣ ਲਈ ਉੱਘੇ ਸਿਆਸੀ ਆਗੂ ਹਰਪਾਲ ਸਿੰਘ ਚੀਮਾ, ਗੁਲਜਾਰ ਸਿੰਘ ਮੂਣਕ, ਜਗਦੇਵ ਸਿੰਘ ...
ਸ਼ੇਰਪੁਰ, 11 ਜਨਵਰੀ (ਦਰਸ਼ਨ ਸਿੰਘ ਖੇੜੀ) - ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ ਵਲੋ 50 ਫੁੱਟੀ ਸੜਕ 'ਤੇ ਚੋਣ ਦਫ਼ਤਰ ਭਲਕੇ 13 ਜਨਵਰੀ ਦਿਨ ਵੀਰਵਾਰ ਨੂੰ 10 ਬਜੇ ਸਵੇਰੇ ਖੋਲਿਆ ਜਾ ਰਿਹਾ ਹੈ | ਸਰਪੰਚ ਗਰੀਬ ਸਿੰਘ ...
ਅਮਰਗੜ੍ਹ, 11 ਜਨਵਰੀ (ਜਤਿੰਦਰ ਮੰਨਵੀ)-ਪਿਛਲੇ ਦਿਨੀਂ ਆਪਣੀ ਹੀ ਪਾਰਟੀ ਖ਼ਿਲਾਫ਼ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰ ਟਿਕਟਾਂ ਵੇਚਣ ਦੇ ਕਥਿਤ ਆਰੋਪ ਲਾਉਣ ਵਾਲੇ 'ਆਪ' ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਰਹਿ ਚੁੱਕੇ ਹਲਕਾ ਅਮਰਗੜ੍ਹ ਤੋਂ ਨੌਜਵਾਨ ਆਗੂ ...
ਮਲੇਰਕੋਟਲਾ, 11 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਜ਼ਿਲ੍ਹੇ 'ਚ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀਆਂ ਉਰਦੂ ਅਕੈਡਮੀ ...
ਭਵਾਨੀਗੜ੍ਹ, 11 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਵਲੋਂ ਸਜਾ ਭੁਗਤ ਚੁੱਕੇ ਸਿੰਘਾਂ ਦੀ ਰਿਹਾਈ ਲਈ ਸ਼ਹਿਰ ਵਿਚ ਮਾਰਚ ਕੱਢਦਿਆਂ ਗੁਰੂ ਤੇਗ਼ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ | ਇਸ ...
ਭਵਾਨੀਗੜ੍ਹ, 11 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਹੋ ਰਹੀਆਂ ਚੋਣਾਂ ਦੌਰਾਨ ਚੋਣ ਕਮਿਸ਼ਨ ਵਲੋਂ 15 ਜਨਵਰੀ ਤੱਕ ਉਮੀਦਵਾਰਾਂ ਨੂੰ ਚੋਣ ਰੈਲੀਆਂ ਅਤੇ ਇਕੱਠ ਕਰਨ 'ਤੇ ਪਾਬੰਦੀ ਲਗਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX