ਚੀਮਾ ਮੰਡੀ, 11 ਜਨਵਰੀ (ਦਲਜੀਤ ਸਿੰਘ ਮੱਕੜ)-ਕਿਸਾਨਾਂ ਨੂੰ ਨਵੀਂ ਤਕਨੀਕ ਦੀ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਵਾਲੇ ਜਗਤਜੀਤ ਗਰੁੱਪ ਚੀਮਾ ਮੰਡੀ ਭਾਰਤ ਦੀ ਨੰਬਰ ਇਕ ਖੇਤੀਬਾੜੀ ਸਨਅਤ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ, ਕਿਉਂਕਿ ਜਗਤਜੀਤ ਗਰੁੱਪ ਵਲੋਂ ਜ਼ਮਾਨੇ ਦੇ ਅਨੁਸਾਰ ਨਵੀਂ ਪੀੜ੍ਹੀ ਦੀ ਖੇਤੀਬਾੜੀ ਮਸ਼ੀਨਰੀ ਈਜਾਦ ਕੀਤੀ ਜਾ ਰਹੀ ਹੈ | ਗਰੁੱਪ ਦੇ ਸੀ. ਈ. ਓ. ਏ. ਵੀ. ਸ੍ਰੀਨਿਵਾਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ 'ਨੈਕਸਟ ਜਨਰੇਸ਼ਨ' ਨਾਂਅ ਦਾ ਸਟਰਾਅ ਰੀਪਰ (ਤੂੜੀ ਬਣਾਉਣ ਵਾਲੀ ਮਸ਼ੀਨ) ਤਿਆਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਗਰੁੱਪ ਦੇ ਚੇਅਰਮੈਨ ਧਰਮ ਸਿੰਘ ਵਲੋਂ ਮਸ਼ੀਨ ਨੂੰ ਲਾਂਚ ਕੀਤਾ ਗਿਆ ਹੈ ਅਤੇ ਇਸ ਮਸ਼ੀਨ ਨੂੰ ਦੇਖਣ ਲਈ ਕਿਸਾਨਾਂ ਦਾ ਤਾਂਤਾ ਲੱਗਾ ਹੋਇਆ ਹੈ | ਸੇਲਜ਼ ਅਧਿਕਾਰੀ ਜਿੰਦ ਚੀਮਾ ਨੇ ਦੱਸਿਆ ਕਿ ਨਵੀਂ ਤਕਨੀਕ ਨਾਲ ਤਿਆਰ ਇਹ ਸਟਰਾਅ ਰੀਪਰ 'ਲਗਜ਼ਰੀ' ਗੱਡੀ ਵਾਂਗ ਤਿਆਰ ਕੀਤਾ ਗਿਆ ਹੈ, ਜਿਸ 'ਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਕਿਸਾਨ ਵਰਗ ਵਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਜਗਤਜੀਤ ਗਰੁੱਪ ਦੇ ਚੇਅਰਮੈਨ ਧਰਮ ਸਿੰਘ, ਸੀ. ਈ. ਓ. ਏ. ਵੀ. ਸ੍ਰੀਨਿਵਾਸ, ਪਲਾਂਟ ਹੈਡ ਐਸ. ਬੀ. ਚੌਹਾਨ, ਆਰ. ਐਨ. ਡੀ. ਹੈੱਡ ਹਰਪਿੰਦਰ ਸਿੰਘ, ਪ੍ਰਭਜੋਤ ਸਿੰਘ ਜ਼ੋਨਲ ਮੈਨੇਜਰ, ਸੇਲਜ ਮੈਨੇਜਰ ਅਭਿਸ਼ੇਕ ਭਾਰਦਵਾਜ, ਪ੍ਰੋਡਕਸ਼ਨ ਹੈੱਡ ਕੁਲਵਿੰਦਰ ਸਿੰਘ, ਹਰਦੀਪ ਸਿੰਘ ਸਰਾਓ, ਰਣਜੀਤ ਸਿੰਘ ਰੰਗੀ, ਸੰਦੀਪ ਨੱਤ, ਰਣਜੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ, ਹੁਸਨਦੀਪ ਸਿੰਘ, ਬੂਟਾ ਸ਼ੇਖ ਅਤੇ ਮੱਘਰ ਸਿੰਘ ਮੌਜੂਦ ਸਨ |
ਨਵੀਂ ਦਿੱਲੀ, 11 ਜਨਵਰੀ (ਪੀ. ਟੀ. ਆਈ.)-ਸਰਕਾਰ ਨੇ ਸਨਅਤਕਾਰਾਂ ਲਈ ਮਾਰਚ 2021 ਨੂੰ ਖਤਮ ਹੋਏ ਵਿੱਤੀ ਸਾਲ ਲਈ ਆਮਦਨ ਕਰ ਰਿਟਰਨ (ਆਈ. ਟੀ. ਆਰ.) ਭਰਨ ਦੀ ਅੰਤਿਮ ਮਿਤੀ 15 ਮਾਰਚ ਤੱਕ ਵਧਾ ਦਿੱਤੀ ਹੈ, ਜਦੋਂਕਿ ਵਿੱਤੀ ਸਾਲ 2020-21 ਲਈ 'ਟੈਕਸ ਆਡਿਟ ਰਿਪੋਰਟ ਅਤੇ ਟ੍ਰਾਂਸਫਰ ...
ਨਵੀਂ ਦਿੱਲੀ, 11 ਜਨਵਰੀ (ਪੀ. ਟੀ. ਆਈ.)- ਕਰਜ਼ੇ 'ਚ ਡੁੱਬੀ ਵੋਡਾਫੋਨ ਆਈਡੀਆ (ਵੀ.ਆਈ.ਐਲ.) ਨੇ ਸਰਕਾਰ ਨੂੰ ਦੇਣ ਯੋਗ ਲਗਪਗ 16,000 ਕਰੋੜ ਰੁਪਏ ਦੇ ਬਕਾਇਆ ਵਿਆਜ ਦੇਣਦਾਰੀ ਨੂੰ ਸ਼ੇਅਰਾਂ 'ਚ ਬਦਲਣ ਦਾ ਫੈਸਲਾ ਕੀਤਾ ਹੈ, ਜੋ ਕੰਪਨੀ 'ਚ ਲਗਪਗ 35.8 ਫ਼ੀਸਦੀ ਹਿੱਸੇਦਾਰੀ ਹੋਵੇਗੀ | ...
ਜਲੰਧਰ, 11 ਜਨਵਰੀ (ਅ. ਬ.)-ਹਰਿਆਣਾ ਦੇ ਭਿਵਾਨੀ ਦੇ ਇਕ ਪਿੰਡ 'ਚ ਰਹਿਣ ਵਾਲੇ ਸਾਬਕਾ ਫ਼ੌਜੀ ਅਤਰ ਸਿੰਘ ਨੇ ਡੀਅਰ ਕਿ੍ਸਮਸ ਐਂਡ ਨਿਊ ਈਅਰ ਬੰਪਰ ਦਾ 5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ | ਅਤਰ ਸਿੰਘ ਬੀਤੇ 15 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਹੇ ਸਨ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX