ਸਿਆਟਲ, 11 ਜਨਵਰੀ (ਹਰਮਨਪ੍ਰੀਤ ਸਿੰਘ)-ਅਮਰੀਕੀ ਇਤਿਹਾਸ 'ਚ ਸਿੱਖ ਕੌਮ ਵਲੋਂ ਅੱਜ ਦਾ ਦਿਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ, ਜਦੋਂ ਨਿਊਜਰਸੀ ਸੂਬੇ ਦੀ ਸੈਨੇਟ 'ਚ ਇਕ ਮਤਾ ਪਾਸ ਕਰਕੇ 1984 ਵਿਚ ਤਤਕਾਲੀ ਕਾਂਗਰਸ ਦੇ ਰਾਜ ਸਮੇਂ ਹੋਏ ਸਿੱਖ ਵਿਰੋਧੀ ਕਤਲੇਆਮ ਨੂੰ 'ਸਿੱਖ ਨਸਲਕੁਸ਼ੀ' ਐਲਾਨ ਦਿੱਤਾ ਗਿਆ ਅਤੇ ਉਸ ਦੀ ਸਖ਼ਤ ਨਿਖੇਧੀ ਵੀ ਸਦਨ 'ਚ ਕੀਤੀ ਗਈ | ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਅੱਜ ਸਦਨ ਵਿਚ ਇਹ ਬਿੱਲ ਸਟੇਟ ਸੈਨੇਟ ਦੇ ਪ੍ਰਧਾਨ ਸਟੀਫਨ ਸਵੀਨੀ ਨੇ ਪੇਸ਼ ਕਰਦਿਆਂ ਕਿਹਾ ਕਿ ਅਸੀਂ 1984 ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਅੱਗੋਂ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾਂ ਦੁਬਾਰਾ ਨਾ ਹੋਣ ਇਸ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ | ਇਸ ਬਿੱਲ ਨੂੰ ਸਦਨ ਦੇ ਕੁੱਲ 40 'ਚੋਂ 39 ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਇਕ ਮੈਂਬਰ ਕਿਸੇ ਕਾਰਨ ਕਰਕੇ ਅੱਜ ਸਦਨ ਵਿਚ ਹਾਜ਼ਰ ਨਹੀਂ ਹੋ ਸਕਿਆ | ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਅਮੈਰਕਿਨ ਸਿੱਖ ਕਾਕਸ ਦੇ ਸਹਿਯੋਗ ਨਾਲ ਨਿਊਜਰਸੀ ਸਟੇਟ ਸੈਨੇਟ 'ਚ ਮਤਾ ਨੰਬਰ ਐਸ. ਆਰ.-142 ਬਿੱਲ ਲਿਆਂਦਾ ਗਿਆ ਸੀ | ਇਸ ਇਤਿਹਾਸਕ ਮੌਕੇ ਸਦਨ ਵਿਚ ਨਿਊਜਰਸੀ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਅਤੇ ਹਿੰਮਤ ਸਿੰਘ ਉੱਚੇਚੇ ਤੌਰ 'ਤੇ ਹਾਜ਼ਰ ਸਨ | ਇਨ੍ਹਾਂ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਮੁੱਚੀ ਸਿੱਖ ਕੌਮ ਵਲੋਂ ਨਿਊਜਰਸੀ ਸਟੇਟ ਦੇ ਸਾਰੇ ਸੈਨੇਟਰਾਂ ਅਤੇ ਸੈਨੇਟ ਪ੍ਰਧਾਨ ਸਟੀਫਨ ਸਵੀਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਸਾਰੇ ਸੈਨੇਟਰਾਂ ਦੇ ਸਦਕਾ ਹੀ ਇਹ ਏਨਾ ਵੱਡਾ ਬਿੱਲ ਪਾਸ ਹੋ ਸਕਿਆ ਹੈ | ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਅਤੇ ਜੁਗਰਾਜ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਜੋਗਾ ਸਿੰਘ ਅਤੇ ਸਿੱਖ ਬੁੱਧੀਜੀਵੀ ਸਤਪਾਲ ਸਿੰਘ ਪੁਰੇਵਾਲ ਨੇ ਅਮਰੀਕਾ ਅਤੇ ਖ਼ਾਸ ਕਰਕੇ ਨਿਊਜਰਸੀ ਦੇ ਸਿੱਖਾਂ ਦੇ ਇਸ ਇਤਿਹਾਸਕ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਹੈ ਅਤੇ ਕਿਹਾ ਕਿ ਇਹ ਅੱਗੋਂ ਵੀ ਕੌਮ ਦੀ ਚੜ੍ਹਦੀ ਕਲਾ ਦੇ ਕਾਰਜ ਕਰਦੇ ਰਹਿਣਗੇ |
ਸੈਕਰਾਮੈਂਟੋ, 11 ਜਨਵਰੀ (ਹੁਸਨ ਲੜੋਆ ਬੰਗਾ)-ਅਮਰੀਕਾ 'ਚ ਦੁਨੀਆ 'ਚ ਪਹਿਲੀ ਵਾਰ ਸੂਰ ਦਾ ਦਿਲ ਮਨੁੱਖ ਨੂੰ ਲਗਾਉਣ ਦੀ ਸਫਲ ਸਰਜਰੀ ਕੀਤੀ ਗਈ ਹੈ ਅਤੇ 4 ਦਿਨ ਪਹਿਲਾਂ ਹੋਈ ਸਰਜਰੀ ਉਪਰੰਤ ਮਰੀਜ਼ ਆਮ ਵਾਂਗ ਸਾਹ ਲੈ ਰਿਹਾ ਹੈ | 57 ਸਾਲਾ ਡੇਵ ਬੈਨੇਟ ਨਾਮੀ ਵਿਅਕਤੀ ਦੇ ਇਸ ...
ਟੋਰਾਂਟੋ, 11 ਜਨਵਰੀ (ਸਤਪਾਲ ਸਿੰਘ ਜੌਹਲ)-ਕੋਵਿਡ-19 ਮਹਾਂਮਾਰੀ ਦੇ ਚੱਲ ਰਹੇ ਦੌਰ ਦੌਰਾਨ ਵੀ ਕੈਨੇਡਾ ਪ੍ਰਤੀ ਲੋਕਾਂ ਦੀ ਖਿੱਚ ਵਧਣਾ ਜਾਰੀ ਹੈ, ਜਿਸ ਦਾ ਸਬੂਤ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਕੋਲ ਵਿਚਾਰ ਅਧੀਨ ਅਰਜੀਆ ਦੀ ਗਿਣਤੀ ਲਗਾਤਾਰ ਵੱਧਣਾ ਹੈ | ਤਾਜਾ ...
ਸਿਆਟਲ, 11 ਜਨਵਰੀ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਇੰਡਿਆਨਾ ਸੂਬੇ ਦੀ ਪੁਲਿਸ ਵਲੋਂ ਇਕ ਪੰਜਾਬੀ ਟਰੱਕ ਡਰਾਈਵਰ ਕੋਲੋਂ 20 ਲੱਖ ਡਾਲਰ (ਕਰੀਬ 15 ਕਰੋੜ ਰੁਪਏ) ਮੁੱਲ ਦੀ ਕੋਕੀਨ ਬਰਾਮਦ ਕੀਤੀ ਗਈ ਹੈ | ਇੰਡਿਆਨਾ ਪੁਲਿਸ ਮੁਤਾਬਕ 41 ਮੀਲ ਮਾਰਕਰ ਨੇੜੇ ਮੋਟਰ ਕੈਰੀਅਰ 'ਤੇ ...
ਸੈਕਰਾਮੈਂਟੋ, 11 ਜਨਵਰੀ (ਹੁਸਨ ਲੜੋਆ ਬੰਗਾ)- ਇਸ ਸਮੇਂ ਜਿਥੇ ਲਾਸ ਏਾਜਲਸ 'ਚ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਤਕਰੀਬਨ 62,000 ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਚਿੰਤਾ ਵਧ ਗਈ ...
ਵੈਨਿਸ (ਇਟਲੀ), 11 ਜਨਵਰੀ (ਹਰਦੀਪ ਸਿੰਘ ਕੰਗ)-ਯੂਰਪੀਅਨ ਸੰਸਦ ਦੇ ਪ੍ਰਧਾਨ ਅਤੇ ਇਟਾਲੀ ਦੇ ਸਮਾਜਵਾਦੀ ਡੇਵਿਡ ਸਾਸੋਲੀ (65) ਦੀ ਕੁਝ ਦਿਨ ਬਿਮਾਰ ਰਹਿਣ ਉਪਰੰਤ ਮੌਤ ਹੋ ਗਈ ਹੈ | ਡੇਵਿਡ ਸਾਸੋਲੀ ਲੰਘੀ 26 ਦਸੰਬਰ ਤੋਂ ਇਟਲੀ ਦੇ ਆਵੀਆਨ ਹਸਪਤਾਲ 'ਚ ਜੇਰੇ ਇਲਾਜ ਸਨ | ਡੇਵਿਡ ...
ਕੋਪੇਨਹੇਗਨ (ਡੈਨਮਾਰਕ), 11 ਜਨਵਰੀ (ਅਮਰਜੀਤ ਸਿੰਘ ਤਲਵੰਡੀ)- ਜਨਵਰੀ ਦੇ ਪਹਿਲੇ ਹਫ਼ਤੇ 'ਚ ਪੂਰੇ ਯੂਰਪ ਵਿਚ ਕੋਵਿਡ-19 ਦੇ ਓਮੀਕਰੋਨ ਰੂਪ ਦੇ 70 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਸਿਰਫ਼ ਦੋ ਹਫ਼ਤੇ ਵਿਚ ਦੁੱਗਣੇ ਹੋਣ ਤੋਂ ਵੀ ਵੱਧ ਹਨ | ਵਿਸ਼ਵ ਸਿਹਤ ਸੰਗਠਨ ...
ਸਾਨ ਫਰਾਂਸਿਸਕੋ, 11 ਜਨਵਰੀ (ਅਜੀਤ ਬਿਊਰੋ)ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਇਸ ਦਿਨ ਨੂੰ ਰਾਸ਼ਟਰੀ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦਾ ਐਲਾਨ ...
ਲੈਸਟਰ (ਇੰਗਲੈਂਡ), 11 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਦੀ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਲੈਸਟਰ ਅਤੇ ਆਸ-ਪਾਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ...
ਲੰਡਨ, 11 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਮ ਜ਼ੁਕਾਮ ਪੈਦਾ ਕਰਨ ਵਾਲੇ ਕੋਰੋਨਾ ਵਾਇਰਸ ਕਾਰਨ ਜਿਨ੍ਹਾਂ ਲੋਕਾਂ 'ਚ 'ਟੀ' ਸੈੱਲਾਂ ਦਾ ਪੱਧਰ ਉੱਚਾ ਹੁੰਦਾ ਹੈ, ਉਨ੍ਹਾਂ ਦੇ 'ਸਾਰਸ ਕੋਵ 2' ...
ਸਿਆਟਲ, 11 ਜਨਵਰੀ (ਹਰਮਨਪ੍ਰੀਤ ਸਿੰਘ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਥੋਂ ਦੇ ਵੱਖ-ਵੱਖ ਗੁਰੂ ਘਰਾਂ 'ਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਿਆਟਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਵਿਖੇ ਅਖੰਡ ਪਾਠ ਦੇ ਭੋਗ ...
ਕੈਲਗਰੀ, 11 ਜਨਵਰੀ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਸ ਸਾਲ ਦੀ ਪਹਿਲੀ ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਪ੍ਰਧਾਨ ਦਵਿੰਦਰ ਮਲਹਾਂਸ ਅਤੇ ਪ੍ਰਮੁੱਖ ਮਹਿਮਾਨ ਨਵ ਡਾਲਵੀ ਨੂੰ ਪ੍ਰਧਾਨਗੀ ਮੰਡਲ 'ਚ ਬੈਠਣ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX