ਡਾ. ਕਮਲ ਕਾਹਲੋਂ
ਬਟਾਲਾ, 12 ਜਨਵਰੀ-ਪੰਜਾਬੀ ਸੂਬੇ ਦੀ ਹੋਂਦ ਤੋਂ ਬਾਅਦ ਵਿਧਾਨ ਸਭਾ ਦੀਆਂ ਹੋਈਆਂ 12 ਚੋਣਾਂ ਦੌਰਾਨ ਕਾਂਗਰਸ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਕਿਸੇ ਤੀਜੀ ਸਿਆਸੀ ਪਾਰਟੀ ਨੂੰ ਸੱਤਾ ਦੇ ਨੇੜੇ ਨਹੀਂ ਫਟਕਣ ਨਹੀਂ ਦਿੱਤਾ | ਪੰਜਾਬ ਦੇ ਪੁਨਰ ਗਠਨ ਤੋਂ ਬਾਅਦ 1967 ਤੋਂ ਲੈ ਕੇ 2022 ਤੱਕ ਵਿਧਾਨ ਸਭਾ ਲਈ 12 ਵਾਰ ਚੋਣਾਂ ਹੋ ਚੁੱਕੀਆਂ ਹਨ | ਇਨ੍ਹਾਂ 'ਚੋਂ 6 ਵਾਰ ਕਾਂਗਰਸ ਪਾਰਟੀ ਅਤੇ ਏਨੀ ਵਾਰ ਹੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ | ਸਾਲ 1967 ਦੀਆਂ ਚੋਣਾਂ 'ਚ ਅਕਾਲੀ ਦਲ ਸ਼ਾਮਿਲ ਨਹੀਂ ਹੋਇਆ ਸੀ ਪਰ 1969 ਦੀਆਂ ਚੋਣਾਂ 'ਚ 2 ਸਾਲ ਬਾਅਦ ਅਕਾਲੀ ਦਲ, ਕਾਂਗਰਸ ਦੇ ਮੁਕਾਬਲੇ 5 ਸੀਟਾਂ ਵੱਧ ਲੈਣ 'ਚ ਸਫ਼ਲ ਹੋ ਗਿਆ ਸੀ | ਉਸ ਸਮੇਂ ਪੰਜਾਬ ਵਿਧਾਨ ਸਭਾ ਦੀਆਂ 104 ਸੀਟਾਂ ਸਨ | 1972 ਦੀਆਂ ਚੋਣਾਂ ਵਿਚ ਕਾਂਗਰਸ 66 ਸੀਟਾਂ ਲੈਣ 'ਚ ਕਾਮਯਾਬ ਹੋ ਗਈ ਤੇ ਅਕਾਲੀ ਦਲ ਨੂੰ 24 ਸੀਟਾਂ ਮਿਲੀਆਂ | ਸਾਲ 1977 'ਚ ਅਕਾਲੀ ਦਲ ਨੇ 58 ਸੀਟਾਂ ਲਈਆਂ | ਉਸ ਸਮੇਂ ਕਾਂਗਰਸ ਨੂੰ ਕੇਵਲ 17 ਸੀਟਾਂ ਹੀ ਮਿਲੀਆਂ | ਇਹ ਵੀ ਦੱਸ ਦਈਏ ਕਿ 1977 'ਚ ਸੀਟਾਂ ਦੀ ਗਿਣਤੀ ਵਧ ਕੇ 117 ਹੋ ਗਈ ਸੀ | ਸਾਲ 1980 ਦੀਆਂ ਚੋਣਾਂ 'ਚ ਕਾਂਗਰਸ ਨੂੰ 63 ਸੀਟਾਂ ਤੇ ਅਕਾਲੀ ਦਲ ਨੂੰ 37 ਸੀਟਾਂ ਮਿਲੀਆਂ | 1985 'ਚ ਅਕਾਲੀ ਦਲ ਨੂੰ 73 ਸੀਟਾਂ ਮਿਲੀਆਂ ਪਰ ਕਾਂਗਰਸ ਕੇਵਲ 32 ਸੀਟਾਂ 'ਤੇ ਹੀ ਸਫਲ ਹੋਈ | ਸਾਲ 1992 'ਚ ਕਾਂਗਰਸ 87 ਸੀਟਾਂ ਲੈ ਗਈ | ਅਕਾਲੀ ਦਲ ਇਨ੍ਹਾਂ ਚੋਣਾਂ ਤੋਂ ਦੂਰ ਰਿਹਾ ਸੀ, ਪ੍ਰੰਤੂ ਉਸ ਸਮੇਂ ਇਸ ਦੇ ਉਮੀਦਵਾਰ 3 ਥਾਵਾਂ ਤੋਂ ਜਿੱਤ ਗਏ ਸਨ | 1992 'ਚ ਬਸਪਾ 9 ਸੀਟਾਂ 'ਤੇ ਜੇਤੂ ਰਹੀ ਸੀ ਅਤੇ ਭਾਜਪਾ ਨੂੰ ਉਸ ਸਮੇਂ 6 ਸੀਟਾਂ ਮਿਲੀਆਂ ਸਨ | 1997 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ 75 ਸੀਟਾਂ ਲੈ ਗਿਆ, ਜਦੋਂਕਿ ਕਾਂਗਰਸ 14 ਸੀਟਾਂ 'ਤੇ ਅਟਕ ਗਈ | ਉਸ ਸਮੇਂ ਭਾਜਪਾ ਨੂੰ 16 ਸੀਟਾਂ ਮਿਲੀਆਂ ਸਨ | ਵਿਧਾਨ ਸਭਾ 2002 ਦੀਆਂ ਚੋਣਾਂ 'ਚ ਕਾਂਗਰਸ 62, ਅਕਾਲੀ ਦਲ 41 ਅਤੇ ਭਾਜਪਾ 3 ਸੀਟਾਂ 'ਤੇ ਕਾਬਜ਼ ਹੋਈ ਸੀ | 2007 ਦੀਆਂ ਚੋਣਾਂ 'ਚ ਅਕਾਲੀ ਦਲ ਨੂੰ 49 ਅਤੇ ਭਾਈਵਾਲ ਪਾਰਟੀ ਭਾਜਪਾ ਨੂੰ 19 ਸੀਟਾਂ ਮਿਲੀਆਂ ਸਨ | ਜਦਕਿ ਕਾਂਗਰਸ ਦੀਆਂ 44 ਸੀਟਾਂ ਸਨ | 2007 'ਚ ਅਕਾਲੀ ਦਲ-ਭਾਜਪਾ ਨੇ ਰਲ ਕੇ ਸਰਕਾਰ ਬਣਾਈ ਸੀ | 2012 'ਚ ਮੁੜ ਅਕਾਲੀ-ਭਾਜਪਾ ਗੱਠਜੋੜ ਸਰਕਾਰ ਬਣਾਉਣ 'ਚ ਕਾਮਯਾਬ ਰਿਹਾ | ਉਸ ਸਮੇਂ ਅਕਾਲੀ ਦਲ ਨੂੰ 56, ਭਾਜਪਾ ਨੂੰ 12, ਕਾਂਗਰਸ ਨੂੰ 46 ਅਤੇ 3 ਆਜ਼ਾਦ ਉਮੀਦਵਾਰ ਜਿੱਤੇ ਸਨ | ਉਸ ਸਮੇਂ ਵੀ ਨਵੀਂ ਉੱਠੀ ਮਨਪ੍ਰੀਤ ਸਿੰਘ ਬਾਦਲ ਦੀ ਪੀ.ਪੀ.ਪੀ. ਪਾਰਟੀ ਖਾਤਾ ਵੀ ਖੋਲ੍ਹ ਨਹੀਂ ਸੀ ਸਕੀ | 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬੜੇ ਜੋਸ਼ੋ-ਖਰੋਸ਼ ਨਾਲ ਪੰਜਾਬ 'ਚ ਆਈ ਸੀ, ਪ੍ਰੰਤੂ ਆਪੋ-ਧਾਪੀ ਦੀ ਰਣਨੀਤੀ ਕਾਰਨ ਪੰਜਾਬ 'ਚੋਂ ਜਿੱਤੀ ਬਾਜ਼ੀ ਹਾਰ ਗਈ | ਕੁਝ ਆਗੂਆਂ ਵਲੋਂ ਖੁਦ ਨੂੰ ਮੁੱਖ ਮੰਤਰੀ ਦੀ ਦੌੜ 'ਚ ਬਰਕਰਾਰ ਰੱਖਣ ਲਈ ਆਧਾਰ ਰੱਖਣ ਵਾਲੇ ਆਗੂਆਂ ਲਈ ਪਾਰਟੀ ਦੇ ਬੂਹੇ ਬੰਦ ਕਰਨ ਅਤੇ ਦਿੱਲੀ ਦੀ ਟੀਮ ਵਲੋਂ ਸਮੁੱਚੀ ਖੇਡ ਆਪਣੀ ਮੱੁਠੀ 'ਚ ਬੰਦ ਰੱਖਣ ਦੀ ਸਿਆਸਤ ਕਾਰਨ 100 ਸੀਟਾਂ 'ਤੇ ਜਿੱਤਣ ਦਾ ਦਾਅਵਾ ਕਰਨ ਵਾਲੀ ਪਾਰਟੀ 20 ਸੀਟਾਂ 'ਤੇ ਸਿਮਟ ਕੇ ਰਹਿ ਗਈ ਅਤੇ ਫਿਰ 2017 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ 77 ਸੀਟਾਂ ਲੈ ਕੇ ਸੱਤਾ 'ਤੇ ਕਾਬਜ਼ ਹੋ ਗਈ | ਇਸ ਤਰ੍ਹਾਂ ਇਕ ਨਵੀਂ ਪਾਰਟੀ ਵਜੋਂ ਪੰਜਾਬ 'ਚ ਉਭਰੀ ਆਮ ਆਦਮੀ ਪਾਰਟੀ ਪੰਜਾਬ 'ਤੇ ਉਸ ਸਮੇਂ ਰਾਜ ਕਰਨ 'ਚ ਅਸਫਲ ਰਹੀ | ਜਦਕਿ ਸ਼ੋ੍ਰਮਣੀ ਅਕਾਲੀ ਦਲ ਨੂੰ 15, ਭਾਜਪਾ ਨੂੰ 3 ਅਤੇ ਲੋਕ ਇਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਸਨ | ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਮੈਦਾਨ 'ਚ ਹਨ | ਕਿਹਾ ਜਾ ਰਿਹਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਂਦਿਆਂ ਹੋਇਆ ਮਜ਼ਬੂਤ ਰਣਨੀਤੀ ਨਾਲ ਮੈਦਾਨ 'ਚ ਉਤਰ ਰਹੀ ਹੈ | ਆਮ ਆਦਮੀ ਪਾਰਟੀ ਹੁਣ ਤੱਕ 109 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ | ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵੀ ਲਗਪਗ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਤੋਂ ਬਾਅਦ ਮਜ਼ਬੂਤ ਸਥਿਤੀ 'ਚ ਮੁੜ ਪਰਤਣ ਦੇ ਰੌਅ 'ਚ ਹੈ | ਭਾਜਪਾ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਵਲੋਂ ਵੀ ਜਲਦ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਬਾਰੇ ਦੱਸਿਆ ਜਾ ਰਿਹਾ ਹੈ | ਸੱਤਾਧਾਰੀ ਪਾਰਟੀ ਕਾਂਗਰਸ ਦੀ ਟਿਕਟ ਵੰਡ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ | ਇਸ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ, ਬਲਬੀਰ ਸਿੰਘ ਰਾਜੇਵਾਲ ਦਾ ਸੰਯੁਕਤ ਸਮਾਜ ਮੋਰਚਾ ਅਤੇ ਅਕਾਲੀ ਦਲ ਅੰਮਿ੍ਤਸਰ ਤੇ ਹੋਰ ਪਾਰਟੀਆਂ ਵੀ ਚੋਣ ਮੈਦਾਨ 'ਚ ਹਨ | ਸਮਝਿਆ ਜਾ ਰਿਹਾ ਹੈ ਕਿ ਇਹ ਪਾਰਟੀਆਂ ਸਰਕਾਰ ਬਣਾਉਣ 'ਚ ਸਮਰੱਥ ਤਾਂ ਨਹੀਂ ਹੋ ਸਕਦੀਆਂ, ਪ੍ਰੰਤੂ ਵਿਰੋਧੀ ਧਿਰਾਂ ਦੀ ਖੇਡ ਵਿਗਾੜਨ ਵਿਚ ਆਪਣਾ ਯੋਗਦਾਨ ਜ਼ਰੂਰ ਪਾ ਸਕਦੀਆਂ ਹਨ | ਕੁਝ ਸੀਟਾਂ 'ਤੇ ਨਵੀਆਂ ਉੱਠੀਆਂ ਪਾਰਟੀਆਂ, ਰਵਾਇਤੀ ਪਾਰਟੀਆਂ ਨੂੰ ਵਕਤ ਜ਼ਰੂਰ ਪਾਈ ਰੱਖਣਗੇ |
ਸ਼ਿਵ ਸ਼ਰਮਾ
ਜਲੰਧਰ, 12 ਜਨਵਰੀ (ਸ਼ਿਵ)-ਪੰਜਾਬ ਭਾਜਪਾ 'ਚ ਦੂਜੀਆਂ ਸਿਆਸੀ ਪਾਰਟੀਆਂ ਦੇ ਕਈ ਆਗੂਆਂ ਦਾ ਪਾਰਟੀ 'ਚ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਫ਼ਤਿਹਗੜ੍ਹ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸ਼ਤੁਰਾਣਾ ਤੋਂ ...
ਡੇਰਾ ਬਾਬਾ ਨਾਨਕ, 12 ਜਨਵਰੀ (ਵਿਜੇ ਸ਼ਰਮਾ)-ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਭੇਜ ਕੇ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ, ਜਦਕਿ ਕੌਮਾਂਤਰੀ ਸਰਹੱਦ ਉੱਪਰ ਤਾਇਨਾਤ ਬੀ.ਐਸ.ਐਫ. ਦੇ ਮੁਸਤੈਦ ਜਵਾਨਾਂ ...
ਲੁਧਿਆਣਾ, 12 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਮਹਾਂਮਾਰੀ ਕੋਵਿਡ-19 ਦੀ ਲਪੇਟ ਵਿਚ ਆਉਣ 'ਤੇ ਮੁਲਾਜ਼ਮਾਂ ਲਈ ਛੁੱਟੀ ਦੇਣ ਸੰਬੰਧੀ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਵਲੋਂ ਇਹ ਚੋਣਾਂ ਪੰਥਕ ਤੇ ਲੋਕ ਮੁੱਦਿਆਂ ਦੇ ...
ਜ਼ੀਰਾ, 12 ਜਨਵਰੀ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਮੱਲੂਬਾਂਡੀਆਂ ਵਿਖੇ ਮਖੂ-ਕੋਟ ਈਸੇ ਖਾਂ ਸੜਕ 'ਤੇ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਔਰਤ ਸਮੇਤ ਪੰਜ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ | ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ 40 (ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੱੁਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਲੋਂ ਚਲੀ ਆਉਂਦੀ ਖ਼ਾਲਸਾਈ ਰਵਾਇਤ ਅਨੁਸਾਰ 15 ...
ਮੋਗਾ, 12 ਜਨਵਰੀ (ਸੁਰਿੰਦਰਪਾਲ ਸਿੰਘ)-ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਸਬ-ਜੇਲ੍ਹ ਵਾਲੀ ਗਲੀ 'ਚ ਸਥਿਤ ਹੈ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਖੇਤਰ ਵਿਚ ਵਧੀਆ ਸੇਵਾਵਾਂ ਨਿਭਾ ਰਹੀ ...
ਫ਼ਿਰੋਜ਼ਪੁਰ, 12 ਜਨਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਬੀਤੀ ਦੇਰ ਸ਼ਾਮ ਘਰੋਂ ਟਿਊਸ਼ਨ ਪੜ੍ਹਨ ਗਏ ਬੱਚੇ ਨੂੰ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰਕੇ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਨੂੰ ਕੁਝ ਘੰਟਿਆਂ 'ਚ ਸੁਲਝਾਉਂਦਿਆਂ ਫ਼ਿਰੋਜ਼ਪੁਰ ਪੁਲਿਸ ਨੇ ...
ਫ਼ਿਰੋਜ਼ਪੁਰ, 12 ਜਨਵਰੀ (ਕੁਲਬੀਰ ਸਿੰਘ ਸੋਢੀ)-ਮੌਸਮ 'ਚ ਤਬਦੀਲੀ ਆਉਂਦੇ ਹੀ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਨਪਾਕ ਹਰਕਤਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚੱਲਦੇ ਬੀ.ਐੱਸ.ਐਫ. ਦੇ ਜਵਾਨਾਂ ਨੇ ਪਾਕਿਸਤਾਨ ਨਸ਼ਾ ਤਸਕਰਾਂ ਦੇ ਮਨਸੂਬੇ ਨਾਕਾਮ ...
ਵਿਕਰਮਜੀਤ ਸਿੰੰਘ ਮਾਨ
ਚੰਡੀਗੜ੍ਹ, 12 ਜਨਵਰੀ-ਦੇਸ਼ ਭਰ 'ਚ ਵੱਧ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਵਧਦੇ ਪ੍ਰਭਾਵ ਦੇ ਚੱਲਦੇ ਪਿਛਲੇ ਦਿਨੀਂ ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਉੱਤੇ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਨੂੰ ਲੈ ਕੇ ਲਾਈਆਂ ਇਕੱਠ ਅਤੇ ...
ਐੱਸ. ਏ. ਐੱਸ. ਨਗਰ, 12 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਕਨਵੀਨਰ ਮਨਪ੍ਰੀਤ ਸਿੰਘ ਤਲਵੰਡੀ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਜਗਤਾਰ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)-ਪੰਜਾਬ 'ਚ ਅੱਜ ਕੋਰੋਨਾ ਦੇ 6481 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 10 ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋਣ ਦੀ ਜਾਣਕਾਰੀ ਹੈ ਅਤੇ 2788 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਐਸ.ਏ.ਐਸ. ਨਗਰ ਤੋਂ 974, ਪਟਿਆਲਾ ਤੋਂ 906, ...
ਮੋਗਾ, 12 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਬ-ਡਵੀਜ਼ਨਲ ਮੈਜਿਸਟਰੇਟ ਤੇ ਰਿਟਰਨਿੰਗ ਅਫ਼ਸਰ ਮੋਗਾ ਸਤਵੰਤ ਸਿੰਘ ਨੇ ਬਾਲੀਵੁੱਡ ਅਦਾਕਾਰ ਸੋਨੰੂ ਸੂਦ ਦੀ ਭੈਣ ਮਾਲਵਿਕਾ ਸੂਦ, ਸਥਾਨਕ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਅਤੇ ਭਾਜਪਾ ਦੇ ਜ਼ਿਲ੍ਹਾ ...
ਚੰਡੀਗੜ੍ਹ, 12 ਜਨਵਰੀ (ਅੰਕੁਰ ਤਾਂਗੜੀ)-ਪੁਲਿਸ ਵਿਭਾਗ ਵਿਚ 11 ਮੁਲਾਜ਼ਮਾਂ ਨੂੰ ਤਰੱਕੀ ਦੀ ਸੂਚੀ ਜਾਰੀ ਮਾਮਲੇ ਵਿਚ ਅੱਜ ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਫ਼ਤਰ ਤੋਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ | ਮਾਮਲੇ ਵਿਚ ਉੱਚ ਅਧਿਕਾਰੀਆਂ ਦੇ ਹੁਕਮਾਂ ਉਤੇ ਥਾਣਾ 3 ...
ਚੰਡੀਗੜ੍ਹ, 12 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ ਪਰ ਪੰਜਾਬ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਅਜੇ ਮੁੱਕਣ ਦਾ ਨਾਮ ਨਹੀਂ ਲੈ ਰਿਹਾ | ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪਾਰਟੀ 'ਚ ਵਿਵਾਦ ਛਿੜਨ ਲੱਗਿਆ ਹੈ | ਬੀਤੇ ਕੱਲ੍ਹ ਪੰਜਾਬ ...
ਚੰਡੀਗੜ੍ਹ, 12 ਜਨਵਰੀ (ਅੰਕੁਰ ਤਾਂਗੜੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਨਸ਼ਿਆਂ ਦੀ ਵਰਤੋਂ ਨਾ ਹੋਵੇ ਅਤੇ ਇਨ੍ਹਾਂ ਚੋਣਾਂ ਨੂੰ ਨਸ਼ਾ ਮੁਕਤ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ 20 ਜਨਵਰੀ ਤੱਕ ਇਸ ...
ਪਵਨ ਖਰਬੰਦਾ
ਜਲੰਧਰ ਛਾਉਣੀ, 12 ਜਨਵਰੀ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਉਪਰੰਤ ਕਾਂਗਰਸ ਹਾਈਕਮਾਨ ਵਲੋਂ ਭਾਵੇਂ ਸ: ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਤੇ ਇਸ ਦੌਰਾਨ ਮੁੱਖ ...
ਅੰਮਿ੍ਤਸਰ, 12 ਜਨਵਰੀ (ਜਸਵੰਤ ਸਿੰਘ ਜੱਸ)-ਸੰਨ੍ਹ 1984 ਵਿਚ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਖ਼ਿਲਾਫ਼ ਹੋਏ ਨਸਲੀ ਹਮਲਿਆਂ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੀ ਸੈਨੇਟ ਵਲੋਂ ਸਿੱਖ ਨਸਲਕੁਸ਼ੀ ਐਲਾਨਦਿਆਂ ਇਸ ਸਬੰਧੀ ਨਿਖੇਧੀ ਮਤਾ ਪਾਸ ਕਰਨ ਦੀ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਇਤਿਹਾਸਕ ਮਾਘੀ ਜੋੜ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਸ ਦੇ ਭੋਗ 14 ...
ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 12 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ | ਇਨ੍ਹਾਂ ਚੋਣਾਂ 'ਚ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਦੇ 4 ਵਿਧਾਨ ਸਭਾ ਹਲਕਿਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਬਸਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਨੇ ਚਾਰਾਂ ਹਲਕਿਆਂ ...
ਪਾਤੜਾਂ, 12 ਜਨਵਰੀ (ਗੁਰਇਕਬਾਲ ਸਿੰਘ ਖਾਲਸਾ, ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਸ਼ੁਤਰਾਣਾ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਦਾ ਇਹ ਦਾਅਵਾ ਕਰ ਕੇ ਅਪਮਾਨ ਕਰ ਰਹੀ ਹੈ ਕਿ ਉਹ ਸੂਬੇ ਵਿਚ ਸਰਕਾਰ ਚਲਾਉਣ ਦੇ ਸਮਰੱਥ ਨਹੀਂ ਹਨ ਅਤੇ ਪਾਰਟੀ ਪੰਜਾਬੀਆਂ 'ਤੇ ਬਾਹਰੀ ਵਿਅਕਤੀ ਥੋਪਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX