ਮਲੇਰਕੋਟਲਾ, 12 ਜਨਵਰੀ (ਪਰਮਜੀਤ ਸਿੰਘ ਕੁਠਾਲਾ)-ਮੁਸਲਮਾਨਾਂ ਨੂੰ ਪੰਜਾਬ ਅੰਦਰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਵਿਧਾਨ ਸਭਾ ਚੋਣਾਂ ਵਿਚ ਮੁਸਲਿਮ ਸਰੋਕਾਰਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਨਾਉਣ ਲਈ ਕਾਰੀ ਸ਼ਕੀਲ ਉਰ ਰਹਿਮਾਨ ਕਾਸਮੀ ਦੀ ਪ੍ਰਧਾਨਗੀ ਹੇਠ ਮੁਸਲਿਮ ਵਰਗ ਦੇ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਦੀ ਹੋਈ ਇਕ ਅਹਿਮ ਮੀਟਿੰਗ ਦੌਰਾਨ ਅੱਜ ਯੂਨਾਈਟਿਡ ਮੁਸਲਿਮ ਫ਼ਰੰਟ ਪੰਜਾਬ ਦਾ ਗਠਿਨ ਕੀਤਾ ਗਿਆ | ਇਸ ਫ਼ਰੰਟ ਦਾ ਮਕਸਦ ਸਰਕਾਰਾਂ ਤੱਕ ਪੰਜਾਬ ਦੇ ਮੁਸਲਮਾਨਾਂ ਅਤੇ ਮਜ਼ਲੁਮਾਂ ਦੀ ਆਵਾਜ਼ ਬਣਨਾ ਤੈਅ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਰੰਟ ਦੇ ਬੁਲਾਰੇ ਐਡਵੋਕੇਟ ਮੁਹੰਮਦ ਜਮੀਲ ਜੌੜਾ ਨੇ ਦੱਸਿਆ ਕਿ ਪੰਜਾਬ ਅੰਦਰ ਕੁੱਲ ਮੁਸਲਿਮ ਆਬਾਦੀ ਮਾਤਰ 2% ਤੋਂ ਵੀ ਘੱਟ ਹੈ ਅਤੇ ਪੰਜਾਬ ਅੰਦਰ ਬਣੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਮੁਸਲਿਮ ਵਰਗ ਨਾਲ ਕਦੇ ਵੀ ਵਫ਼ਾ ਨਹੀਂ ਕੀਤੀ | ਰਾਜ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ ਸਿਰਫ਼ ਮਲੇਰਕੋਟਲਾ ਤੋਂ ਬਣਦੇ ਰਹੇ ਇਕੋ ਇਕ ਵਿਧਾਇਕ ਨੇ ਵੀ ਅੱਜ ਤੱਕ ਕਦੇ ਮੁਸਲਮਾਨਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਾਈ | ਉਨ੍ਹਾਂ ਦੱਸਿਆ ਯੂਨਾਈਟਿਡ ਮੁਸਲਿਮ ਫ਼ਰੰਟ ਨੇ ਆਪਣੇ ਹੱਕਾਂ ਅਤੇ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਤਿਆਰ ਕੀਤਾ ਹੈ ਤਾਂ ਜੋ ਮੁਸਲਿਮ ਸਮੱਸਿਆਵਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਵਾ ਕੇ ਲੀਗਲ ਦਸਤਾਵੇਜ਼ ਬਣਾਇਆ ਜਾ ਸਕੇ | ਇਹ ਮੰਗ ਪੱਤਰ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਤੱਕ ਪਹੁੰਚਾ ਦਿੱਤਾ ਗਿਆ ਹੈ ਅਤੇ ਆਗਾਮੀ ਦਿਨਾਂ ਵਿਚ ਸਾਰੇ ਉਮੀਦਵਾਰਾਂ ਨੂੰ ਵੀ ਇਸ ਦੀ ਕਾਪੀ ਭੇਜ ਦਿੱਤੀ ਜਾਵੇਗੀ | ਐਡਵੋਕੇਟ ਜੌੜਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਅੱਜ ਤੱਕ ਪੰਜਾਬੀ ਸਿਆਸਤ ਦੀ ਅਗਵਾਈ ਦਸਤਾਰਧਾਰੀ ਸਿੱਖ ਆਗੂਆਂ ਕੋਲ ਰਹੀ ਹੈ ਅਤੇ 'ਹਾਅ ਦਾ ਨਾਅਰਾ' ਵਰਗੇ ਅਨੇਕਾਂ ਮਾਣਮੱਤੇ ਇਤਿਹਾਸਕ ਵਰਤਾਰੇ ਮੁਸਲਿਮ-ਸਿੱਖ ਸਾਂਝ ਦੀ ਅਮੀਰ ਵਿਰਾਸਤ ਹਨ | ਉਨ੍ਹਾਂ ਕਿਹਾ ਕਿ ਮੁਸਲਿਮ ਅਤੇ ਸਿੱਖ ਸਮਾਜ ਅੰਦਰ ਅਜਿਹੀਆਂ ਇਤਿਹਾਸਕ ਸਾਂਝਾਂ ਹੋਣ ਦੇ ਬਾਵਜੂਦ ਮਲੇਰਕੋਟਲਾ ਤੋਂ ਕਿਸੇ ਵੀ ਮੁਸਲਿਮ ਵਿਧਾਇਕ ਨੇ ਆਪਣੇ ਮੁੱਖ ਮੰਤਰੀ ਅਤੇ ਕੈਬਿਨਟ ਸਾਹਮਣੇ ਮੁਸਲਮਾਨਾਂ ਦੇ ਮਸਲੇ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਪੇਸ਼ ਹੀ ਨਹੀਂ ਕੀਤੇ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਵਿਧਾਇਕਾਂ ਨੇ ਅਜਿਹਾ ਕੀਤਾ ਹੁੰਦਾ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਮਸਲਿਆਂ ਦੇ ਹੱਲ ਤੋਂ ਨਹੀਂ ਰੋਕ ਸਕਦੀ ਸੀ | ਉਨ੍ਹਾਂ ਪੰਜਾਬ ਦੇ ਬੁੱਧੀਜੀਵੀ, ਪੜੇ੍ਹ-ਲਿਖੇ ਤੇ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਯੂਨਾਈਟਿਡ ਮੁਸਲਿਮ ਫ਼ਰੰਟ ਪੰਜਾਬ ਨਾਲ ਜੁੜ ਕੇ ਮੁਸਲਮਾਨਾਂ ਦੀ ਦਹਾਕਿਆਂ ਤੋਂ ਦਬੀ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ | ਇਸ ਮੌਕੇ ਹਜ਼ਰਤ ਮੌਲਾਨਾ ਮੁਫ਼ਤੀ ਗਿਆਸੂਦੀਨ, ਚੌਧਰੀ ਮੁਹੰਮਦ ਖਲੀਲ ਕਾਕੜਾ, ਕਾਰੀ ਮੁਹੰਮਦ ਅਰਸ਼ਦ, ਮੁਹੰਮਦ ਸ਼ਰੀਫ਼ ਸਾਬਕਾ ਅਧਿਕਾਰੀ ਏਅਰ ਫੋਰਸ, ਕਾਰੀ ਮੁਹੰਮਦ ਇਲਯਾਸ, ਡਾ. ਮੁਹੰਮਦ ਅਸਲਮ, ਮੁਨਸ਼ੀ ਮੁਹੰਮਦ ਅਰਸ਼ਦ, ਐਡਵੋਕੇਟ ਮੁਹੰਮਦ ਜਮੀਲ, ਕਾਰੀ ਮੁਹੰਮਦ ਬਸ਼ੀਰ, ਹਾਫ਼ਿਜ਼ ਮੁਹੰਮਦ ਇਦਰੀਸ ਅਤੇ ਇੰਜ. ਮੁਹੰਮਦ ਇਮਰਾਨ ਆਦਿ ਆਗੂ ਮੌਜੂਦ ਸਨ |
ਸੰਗਰੂਰ, 12 ਜਨਵਰੀ (ਧੀਰਜ਼ ਪਸ਼ੌਰੀਆ)-ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ਼੍ਰੀ ਰਾਜ ...
ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਕਮੇਟੀ ਦੀ ਮੀਟਿੰਗ ਗੋਬਿੰਦਰ ਸਿੰਘ ਮੰਗਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ | ਸਰੂਪ ਚੰਦ ...
ਲਹਿਰਾਗਾਗਾ, 12 ਜਨਵਰੀ (ਅਸ਼ੋਕ ਗਰਗ) - ਸਰਕਾਰ ਅਤੇ ਪ੍ਰਸ਼ਾਸਨ ਤੋਂ ਉਮੀਦ ਛੱਡ ਕੇ ਸਕੂਲ ਵੈਨ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਸਤਨਾਮ ਸਿੰਘ ਚੋਟੀਆਂ ਦੀ ਅਗਵਾਈ ਹੇਠ ਵੈਨ ਮਾਲਕਾਂ ਨੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੋਰੀਆ)-ਜਥੇਬੰਦੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਬਣੀ ਬਦਲੀ ਨੀਤੀ ਦਾ ਮੌਜੂਦਾ ਸਰਕਾਰ ਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੁੱਝ ਕੁ ਸਮੇਂ ਵਿੱਚ ਹੀ ਭੋਗ ਪਾ ਦਿੱਤਾ ਗਿਆ ਹੈ | ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ...
ਸੰਗਰੂਰ, 12 ਜਨਵਰੀ (ਦਮਨਜੀਤ ਸਿੰਘ)-ਕਰਨਲ ਵਿਖੇ ਹੋਈਆਂ ਕੌਮੀ ਵੇਟਲੀਫਟਿੰਗ ਖੇੜਾ ਵਿਚ ਸੰਗਰੂਰ ਦੀ ਕਮਲਜੀਤ ਕੌਰ ਅਤੇ ਰੀਪਨ ਸਿੰਘ ਨੇ ਹਿੱਸਾ ਲੈਂਦਿਆਂ ਸੋਨ ਤਗਮਾ ਜਿੱਤਿਆ ਹੈ | ਸਥਾਨਕ ਵਿੱਕੀ ਜਿੰਮ ਵਿਖੇ ਅਭਿਆਸ ਕਰਦੇ ਇਨ੍ਹਾਂ ਦੋਹਾਂ ਖਿਡਾਰੀਆਂ ਨੇ ਸੰਗਰੂਰ ...
ਲੌਂਗੋਵਾਲ, 12 ਜਨਵਰੀ (ਵਿਨੋਦ, ਖੰਨਾ)-ਕਿਸ਼ਤੀ ਚਾਲਕਾਂ ਦੀ ਏਸ਼ੀਅਨ ਪੱਧਰ ਦੀ ਅਤੇ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ 'ਚੋਂ ਚਾਂਦੀ ਦੇ ਤਗਮੇ ਅਤੇ ਜੂਡੋ ਕਰਾਟੇ 'ਚੋਂ ਨੈਸ਼ਨਲ ਅਤੇ ਰਾਜ ਪੱਧਰ 'ਤੇ ਸੋਨ ਤਗਮਾ ਪ੍ਰਾਪਤ ਕਰਨ ਵਾਲੀ ਭੈਣ ਭਰਾ ਦੀ ਜੋੜੀ ਦਾ ਅੱਜ ਉਨ੍ਹਾਂ ਦੇ ...
ਮੂਲੋਵਾਲ, 12 ਜਨਵਰੀ (ਰਤਨ ਸਿੰਘ ਭੰਡਾਰੀ) - ਪੰਜਾਬ ਅਤੇ ਹਰਿਆਣਾ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਦੋ ਕਰੋੜ ਦੇ ਲਗਭਗ ਬਕਾਇਆ ਸ਼ੂਗਰ ਮਿੱਲ ਮੈਨੇਜਮੈਂਟ ਧੂਰੀ ਵੱਲ ਬਕਾਇਆ ਖੜ੍ਹਾ ਹੈ ਲੇਕਿਨ ਟਾਲ ਮਟੋਲ ਕੀਤੀ ਗਈ ਹੈ | ਪੰਜਾਬ ਦੇ ਕਿਸਾਨ ਆਗੂ ਸਰਬਜੀਤ ਸਿੰਘ ਅਲਾਲ ...
ਭਵਾਨੀਗੜ੍ਹ, 12 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਭੱੱਟੀਵਾਲ ਕਲ੍ਹਾਂ ਦੇ ਖੇਤਾਂ ਵਿਚ ਸ਼ਹੀਦਾਂ ਦੀ ਬਣੀ ਸਮਾਧ 'ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇਣ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚੇਤ ...
ਭਵਾਨੀਗੜ੍ਹ, 12 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਬਾਲਦ ਕਲ੍ਹਾਂ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਕਾਰ ਸਵਾਰਾਂ ਨੇ ਪਿਸਤੌਲ ਨਾਲ ਡਰਾ ਕੇ ਇਕ ਹਜਾਰ ਰੁਪਏ ਦਾ ਤੇਲ ਪਵਾ ਕੇ ਪੰਪ ਦੇ ਕਰਿੰਦਿਆਂ ਨੂੰ ਕੈਬਨ ਵਿਚ ਬੰਦ ਕਰਦਿਆਂ 2800 ਰੁਪਏ ਨਕਦੀ ਅਤੇ ਮੋਬਾਈਲ ਲੁੱਟ ...
ਸੰਗਰੂਰ, 12 ਜਨਵਰੀ (ਧੀਰਜ਼ ਪਸ਼ੌਰੀਆ) - ਜ਼ਿਲ੍ਹਾ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਐਮ.ਏ. ਸ਼ਾਹ ਜੱਗਾ ਮਲੇਰਕੋਟਲਾ ਅਤੇ ਹੋਰਨਾਂ ਵਲੋਂ ਕੀਤੀ ਪੈਰਵੀ ਤੋਂ ਬਾਅਦ ਮਨਦੀਪ ਸਿੰਘ ਅਤੇ ਬਲਵੀਰ ਸਿੰਘ ਵਾਸੀਅਨ ਬੁਗਰਾ ਨੰੂ ਇਕ ਚੋਰੀ ਦੇ ਕੇਸ ...
ਖਨੌਰੀ, 12 ਜਨਵਰੀ (ਬਲਵਿੰਦਰ ਸਿੰਘ ਥਿੰਦ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਆਦੇਸ਼ਾਂ 'ਤੇ ਪਾਰਟੀ ਦੇ ਆਗੂ ਵਿਕਾਸ ਕੁਮਾਰ ਸਿੰਗਲਾ ...
ਚੀਮਾਂ ਮੰਡੀ, 12 ਜਨਵਰੀ (ਜਸਵਿੰਦਰ ਸਿੰਘ ਸ਼ੇਰੋਂ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾਂ ਸਾਹਿਬ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਵਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕੋਵਿਡ ...
ਲਹਿਰਾਗਾਗਾ, 12 ਜਨਵਰੀ (ਪ੍ਰਵੀਨ ਖੋਖਰ) - ਵੱਖ-ਵੱਖ ਪਿੰਡਾਂ ਦੀਆਂ ਗੁਰੂ ਰਵਿਦਾਸ ਪ੍ਰਚਾਰ ਕਮੇਟੀਆਂ ਦਾ ਵਫ਼ਦ ਐਸ.ਡੀ.ਐਮ. ਨਵਰੀਤ ਕੌਰ ਸੇਖੋਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਦੇਸ਼ ਦੇ ਮੁੱਖ ਚੋਣ ਕਮਿਸ਼ਨ ਦੇ ਨਾਮ ਤੇ ਇੱਕ ਮੰਗ ਪੱਤਰ ਸੌਂਪਿਆ ਜਿਸ ਵਿਚ ਪੰਜਾਬ ਵਿਚ ...
ਖ਼ਨੌਰੀ, 12 ਜਨਵਰੀ (ਰਮੇਸ਼ ਕੁਮਾਰ)-ਸ੍ਰੀ ਗੁਰੂ ਰਵਿਦਾਸ ਮੰਦਰ ਬੇਗਮਪੁਰ ਧਾਮ ਖ਼ਨੌਰੀ ਵਿਖੇ ਡਾ: ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਅਤੇ ਵੈੱਲਫੇਅਰ ਕਲੱਬ ਖ਼ਨੌਰੀ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੰੂ ਸਮਰਪਿਤ ਪਹਿਲਾ ਵਿਸ਼ਾਲ ਸਮਾਰੋਹ ਬੜੀ ...
ਲੌਂਗੋਵਾਲ, 12 ਜਨਵਰੀ (ਵਿਨੋਦ, ਖੰਨਾ) - ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਠੇਕੇਦਾਰ ਮਹਿੰਦਰਪਾਲ ਭੋਲਾ ਅਤੇ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਨੇ ਆਪਣੀ ਜ਼ਿਲ੍ਹਾ ਪੱਧਰੀ ਟੀਮ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਜਿਸ ਦੇ ਅਨੁਸਾਰ ਸੂਰਜਭਾਨ ...
ਸੰਗਰੂਰ, 12 ਜਨਵਰੀ (ਦਮਨਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਾਰਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਸੰਗਤੀਵਾਲਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹੋ ਗਏ | ਸ਼੍ਰੋਮਣੀ ਅਕਾਲੀ ਦਲ ਦੇ ...
ਲੌਂਗੋਵਾਲ, 12 ਜਨਵਰੀ (ਵਿਨੋਦ, ਖੰਨਾ) - ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਦੀ ਸੇਵਾ ਬਦਲੇ ਪਰਿਵਾਰ ਸਮੇਤ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸੰਤ ਅਤਰ ਸਿੰਘ ਜੀ ਸ਼ੇਰੋਂ ਵਿਖੇ ਬਾਬਾ ...
ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ)-ਵਿਧਾਨ ਸਭਾ ਚੋਣਾਂ ਦੇ ਨੇੜੇ ਹੋਣ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਅੱਜ ਪੂਰੀ ਤਰ੍ਹਾਂ ਗਰਮਾਇਆ ਹੋਇਆ | ਕੁਰਸੀਆਂ ਦੀ ਲਾਲਸਾ ਦੇ ਚਲਦਿਆਂ ਕਈ ਆਗੂ ਆਪਣੇ ਪਾਲੇ ਬਦਲ ਚੁੱਕੇ ਹਨ, ਕਈਆਂ ਨੇ ਤਾਂ ਤਾਕਤ ਦੇ ਡੰਡੇ ਤੋਂ ਡਰਦਿਆਂ ...
ਲਹਿਰਾਗਾਗਾ, 12 ਜਨਵਰੀ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਸੰਗਰੂਰ ਐਸ.ਸੀ. ਵਿੰਗ ਦਿਹਾਤੀ ਦੇ ਪ੍ਰਧਾਨ ਭਗਵਾਨ ਸਿੰਘ ਢੰਡੋਲੀ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਨਵੇਂ ਜ਼ਿਲ੍ਹਾ ਅਹੁਦੇਦਾਰਾਂ ਅਤੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ ...
ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਮਹਿਲਾ ਕਾਂਗਰਸ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਏਗੀ ਅਤੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਦੀ ...
ਸੰਗਰੂਰ, 12 ਜਨਵਰੀ (ਦਮਨਜੀਤ ਸਿੰਘ) - ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਨੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੇ ਹੱਕ ਵਿਚ ਪ੍ਰਚਾਰ ਕਰਨ ...
ਮਲੇਰਕੋਟਲਾ, 12 ਜਨਵਰੀ (ਪਰਮਜੀਤ ਸਿੰਘ ਕੁਠਾਲਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੈਂਬਰ ਰਹੇ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਵੱਲੋਂ ਹਲਕਾ ਮਲੇਰਕੋਟਲਾ ਤੋਂ ...
ਲੌਂਗੋਵਾਲ, 12 ਜਨਵਰੀ (ਵਿਨੋਦ, ਖੰਨਾ) - ਇਲਾਕੇ ਵਿਚ ਚੰਗਾ ਰਸੂਖ਼ ਰੱਖਦੇ ਪਿੰਡ ਸ਼ੇਰੋਂ ਨਾਮੀ ਮੀਨੇ ਕੇ ਪਰਿਵਾਰ ਨਾਲ ਸੰਬੰਧਿਤ ਐਡਵੋਕੇਟ ਹਰਪ੍ਰੀਤ ਸਿੰਘ ਸਿੱਧੂ ਨੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦਿਆਂ ਆਪਣੇ ਸਾਥੀਆਂ ਸਮੇਤ ਆਮ ਆਦਮੀ ...
ਮਲੇਰਕੋਟਲਾ, 12 ਜਨਵਰੀ (ਪਾਰਸ ਜੈਨ) - ਰੋਟਰੀ ਕਲੱਬ ਮਲੇਰਕੋਟਲਾ ਮਿਡ ਟਾਊਨ ਵਲੋਂ ਸਥਾਨਕ ਕਲੱਬ ਵਿਖੇ ਪ੍ਰਧਾਨ ਸ੍ਰੀ ਵਿਕਾਸ ਜੈਨ ਦੀ ਅਗਵਾਈ ਹੇਠ ਗਵਰਨਰ ਮੀਟ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਰੋਟਰੀ ਡਿਸਟ੍ਰੀਕ 3090 ਦੇ ਡਿ੍ਸਟੀ੍ਰਕ ਗਵਰਨਰ ...
ਲਹਿਰਾਗਾਗਾ, 12 ਜਨਵਰੀ (ਪ੍ਰਵੀਨ ਖੋਖਰ) - ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਲਹਿਲ ਖੁਰਦ ਇਕਾਈ ਦੀ ਮੀਟਿੰਗ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਵਿੱਚ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਆਗੂ ਹਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਤੋਂ ਤਿੰਨ ...
ਮੂਣਕ, 12 ਜਨਵਰੀ (ਭਾਰਦਵਾਜ, ਸਿੰਗਲਾ) - ਯੂਥ ਵਿੰਗ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਸੰਗਰੂਰ (ਦਿਹਾਤੀ) ਦੇ ਪ੍ਰਧਾਨ ਗੁਰਜੀਤ ਸਿੰਘ ਜੀਤੀ ਜਨਾਲ ਨੇ ਯੂਥ ਵਿੰਗ ਦੀ ਟੀਮ ਦਾ ਵਿਸਥਾਰ ਕਰਦਿਆਂ ਹਲਕਾ ਲਹਿਰਾ (ਦਿਹਾਤੀ) ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ...
ਮਲੇਰਕੋਟਲਾ, 12 ਜਨਵਰੀ (ਮੁਹੰਮਦ ਹਨੀਫ਼ ਥਿੰਦ)-ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ਼-ਉਰ-ਰਹਿਮਾਨ ਨੇ ਅੱਜ ਸਥਾਨਕ ਸਬਜ਼ੀ ਮੰਡੀ ਵਿਖੇ 'ਆਪ' ਦੇ ਜ਼ਿਲ੍ਹਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ...
ਦਿੜ੍ਹਬਾ, 12 ਜਨਵਰੀ (ਪਰਵਿੰਦਰ ਸੋਨੂੰ)-ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੁੰਦੇ ਹੀ ਪਿੰਡਾਂ ਦੇ ਲੋਕਾਂ ਵਲੋਂ ਹਲਕੇ ਦੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਵਲੋਂ ਕੀਤੇ ਗਏ ਵਾਅਦਿਆਂ ਦੌਰਾਨ ਛੱਡੇ ਗਏ ਅਧੂਰੇ ਕੰਮਾਂ ਨੂੰ ਲੈ ਕੇ ਮੁੱਦੇ ਚੱੁਕਣੇ ਸ਼ੁਰੂ ਕਰ ...
ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਸੰਗਰੂਰ ਐਸ.ਸੀ. ਵਿੰਗ (ਸ਼ਹਿਰੀ) ਦੇ ਪ੍ਰਧਾਨ ਵਿਜੈ ਸਾਹਨੀ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਨਵੇਂ ਜ਼ਿਲ੍ਹਾ ਅਹੁਦੇਦਾਰਾਂ ਅਤੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ ...
ਲੌਂਗੋਵਾਲ, 12 ਜਨਵਰੀ (ਵਿਨੋਦ, ਸ.ਸ. ਖੰਨਾ) - ਭਾਰਤੀ ਫ਼ੌਜ ਵਿਚ ਤਾਇਨਾਤ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਅਤੇ ਕਲੇਰਾਂ ਦੇ 2 ਨੌਜਵਾਨਾਂ ਨੇ ਕਿਸ਼ਤੀ ਚਲਾਉਣ ਦੀ ਨੈਸ਼ਨਲ ਪੱਧਰੀ ਰੋਇੰਗ ਚੈਂਪੀਅਨਸ਼ਿਪ 'ਚੋਂ ਸੋਨੇ ਅਤੇ ਚਾਂਦੀ ਦੇ ਤਗਮੇ ਪ੍ਰਾਪਤ ਕਰ ਕੇ ਸੰਗਰੂਰ ...
ਲਹਿਰਾਗਾਗਾ, 12 ਜਨਵਰੀ (ਅਸ਼ੋਕ ਗਰਗ)-ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਨੇ ਸ਼ਹਿਰ ਅੰਦਰ ਚੌਕਸੀ ਵਧਾ ਦਿੱਤੀ ਹੈ | ਡੀ.ਐਸ.ਪੀ ਲਹਿਰਾਗਾਗਾ ਮਨੋਜ ਗੋਰਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲਾਧਾਰਕ ਵਿਅਕਤੀ ਤਿੰਨ ਦਿਨਾਂ ਦੇ ...
ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਕਵਿਸ਼ਰੀ ਮੁਕਾਬਲੇ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ...
ਸੰਗਰੂਰ, 12 ਜਨਵਰੀ (ਦਮਨਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਗੱਗੀ ਸੰਘਰੇੜੀ ਨੇ ਕਿਹਾ ਹੈ ਕਿ ਕਾਂਗਰਸ ਨੇ ਹਮੇਸ਼ਾ ਪਰਚਿਆਂ ਅਤੇ ਖ਼ਰਚਿਆਂ ਦੀ ਰਾਜਨੀਤੀ ਹੀ ਕੀਤੀ ਹੈ ਜਦਕਿ ਅਕਾਲੀ ਦਲ ਨੇ ਹਮੇਸ਼ਾ ਲੋਕਾਂ ਦੇ ...
ਲਹਿਰਾਗਾਗਾ, 12 ਜਨਵਰੀ (ਅਸ਼ੋਕ ਗਰਗ)-ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਦੇ ਆਗੂਆਂ ਨੇ ਪੰਜਾਬ ਅੰਦਰ ਟੈਕਸ ਮੁਫ਼ਤ ਐਜੂਕੇਸ਼ਨ ਲਈ ਸਾਰੀਆਂ ਸਿਆਸੀ ਪਾਰਟੀਆਂ ਨਾਲ ਚੋਣ ਮੈਨੀਫੈਸਟੋ ਵਿਚ ਏਜੰਡਾ ਬਣਾਉਣ ਲਈ ਸੰਪਰਕ ਬਣਾਉਣਾ ਸ਼ੁਰੂ ਕੀਤਾ ਹੈ | ਜਥੇਬੰਦੀ ਦੇ ਸੂਬਾ ...
ਸੁਨਾਮ ਊਧਮ ਸਿੰਘ ਵਾਲਾ, 12 ਜਨਵਰੀ (ਧਾਲੀਵਾਲ, ਭੁੱਲਰ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਕਲ ਪ੍ਰਧਾਨ ਸੁਨਾਮ ਦਿਹਾਤੀ ਮਨਿੰਦਰ ਸਿੰਘ ਲਖਮੀਰਵਾਲਾ ਵਲੋਂ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX