ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)-ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੇ ਖਿਲਾਫ਼ ਦਿੱਲੀ ਭਾਜਪਾ ਵਲੋਂ ਵੱਖ-ਵੱਖ ਥਾਵਾਂ 'ਤੇ ਧਰਨਾ ਪ੍ਰਦਰਸ਼ਨ ਕੀਤੇ ਗਏ | ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ 'ਚ ਕੀਤੇ ਗਏ ਇਨ੍ਹਾਂ ਪ੍ਰਦਰਸ਼ਨਾਂ 'ਚ ਸਵਾਲ ਉਠਾਇਆ ਗਿਆ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਤਾ ਨਹੀਂ ਕਿਹੜੇ ਸ਼ਰਾਬ ਮਾਫੀਆ ਦੇ ਦਬਾਅ 'ਚ ਆ ਕੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਮਜਬੂਰ ਹਨ? ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਰਿਹਾਇਸ਼ੀ ਇਲਾਕਿਆਂ 'ਚ ਸ਼ਰਾਬ ਦੀ ਦੁਕਾਨਾਂ ਖੋਲ੍ਹਣਾ ਕਿਸੀ ਵੀ ਤਰ੍ਹਾਂ ਜਾਇਜ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਆਪਣੀ ਜੇਬ ਭਰਨ ਲਈ ਕੇਜਰੀਵਾਲ ਇੰਨੇ ਜ਼ਿਆਦਾ ਲਾਲਚੀ ਹੋ ਗਏ ਹਨ ਕਿ ਉਨ੍ਹਾਂ ਨੂੰ ਸਹੀ ਤੇ ਗ਼ਲਤ ਦੀ ਪਛਾਣ ਹੀ ਮੁੱਕ ਗਈ ਹੈ | ਉਨ੍ਹਾਂ ਕਿਹਾ ਕਿ ਇਹੀ ਕੇਜਰੀਵਾਲ ਜੋ ਮਹਿਲਾ ਸੁਰੱਖਿਆ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਪਰ ਹੁਣ ਦੂਜੇ ਰਾਜਾਂ ਵਿਚ ਲੋਕਾਂ ਨੂੰ ਝੂਠੀ ਤਸੱਲੀ ਦੇ ਰਹੇ ਹਨ, ਪਰ ਕੀ ਦਿੱਲੀ ਦੇ ਰਿਹਾਇਸ਼ੀ ਇਲਾਕਿਆਂ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਨਾਲ ਮਹਿਲਾ ਤੇ ਬੱਚੇ ਸੁਰੱਖਿਅਤ ਮਹਿਸੂਸ ਕਰਨਗੇ, ਇਸ ਦੇ ਬਾਰੇ ਕੇਜਰੀਵਾਲ ਨੇ ਇਕ ਵਾਰੀ ਵੀ ਨਹੀਂ ਸੋਚਿਆ | ਸ੍ਰੀ ਗੁਪਤਾ ਨੇ ਕਿਹਾ ਕਿ ਦਿੱਲੀ ਵਿਚ ਸ਼ਰਾਬ ਵੰਡਣ ਵਾਲੇ ਕੇਜਰੀਵਾਲ ਪੰਜਾਬ ਵਿਚ ਜਾ ਕੇ ਸ਼ਰਾਬ ਬੰਦੀ ਦੀ ਵਕਾਲਤ ਕਰ ਰਹੇ ਹਨ |
ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)-ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜੀ ਵੇਖਣ ਨੂੰ ਮਿਲ ਰਹੀ ਹੈ | ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਇਹ ਉਮੀਦ ਜਤਾਈ ਹੈ ਕਿ ਜੇਕਰ ਦਿੱਲੀ ਵਿਚ ਆਉਣ ਵਾਲੇ 2-3 ਦਿਨਾਂ 'ਚ ਕੋਰੋਨਾ ਦੇ ਕੇਸ ਘੱਟ ਹੁੰਦੇ ਹਨ ਤਾਂ ...
ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)-ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਇੰਦਰਮੋਹਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ 'ਚ ਸਿੰਘ ਸਭਾ ਗੁਰਦੁਆਰੇ ਦੇ ਦੂਜੇ ਪ੍ਰਧਾਨ ਦੀ ਨਾਮਜਦਗੀ ਦਾ ਮਾਮਲਾ ਵੀ ਕਾਨੂੰਨੀ ਪੇਚਾਂ 'ਚ ...
ਨਵੀਂ ਦਿੱਲੀ, 12 ਜਨਵਰੀ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੁਆਰਾ ਲੋੜਵੰਦਾਂ ਤੇ ਦਿਵਿਆਂਗਾਂ ਨੂੰ ਕੰਬਲ ਵੰਡੇ ਗਏ | ਨਿਊ ਫਰੈਂਡਸ ਕਾਲੋਨੀ ਦੇ ਇਲਾਕੇ ਜਾਕਿਰ ਨਗਰ ਮੰਡਲ 'ਚ ਕੰਬਲ ਵੰਡ ਪ੍ਰੋਗਰਾਮ ਦੌਰਾਨ ਉੱਥੇ ਮੌਜੂਦ ਲੋਕਾਂ ਤੇ ...
ਚੁਗਿੱਟੀ/ਜੰਡੂਸਿੰਘਾ, 12 ਜਨਵਰੀ (ਨਰਿੰਦਰ ਲਾਗੂ)-ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਬੈਠਕ ਮੰਗਲਵਾਰ ਨੂੰ ਲੰਮਾ ਪਿੰਡ ਖੇਤਰ 'ਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪਾਰਟੀ ਦੇ ਜ਼ਿਲ੍ਹਾ ਜਲੰਧਰ ਤੋਂ ਪ੍ਰਧਾਨ ਜਸਵੀਰ ਸਿੰਘ ਬੱਗਾ ਵਲੋਂ ਕੀਤੀ ਗਈ | ਇਸ ਮੌਕੇ ਬੱਗਾ ਨੇ ...
ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਵਿਧਾਨ ਸਭਾ ਚੋਣਾਂ ਦੌਰਾਨ ਬੈਂਕਾਂ ਪਾਸੋਂ ਸ਼ੱਕੀ ਟਰਾਂਸਜ਼ੈਕਸ਼ਨ ਸਬੰਧੀ ਸੂਚਨਾ ਇਕੱਤਰ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਨੇ ਅੱਜ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਚੋਣਾਂ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਕਾਲਾਂਵਾਲੀ ਸਬ ਡਿਵੀਜਨ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਲਗਾਤਾਰ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾ ਕੇ 15 ਸਾਲ ਤੋਂ 18 ਸਾਲ ਦੇ ਵਿਦਿਆਰਥੀਆਂ ਨੂੰ ਕੋਵਿਡ ਦੀ ਵੈਕਸੀਨ ਲਗਾਈ ਜਾ ਰਹੀ ਹੈ | ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲੇ ਕਿਸਾਨੀ ਅੰਦੋਲਨ ਦੌਰਾਨ ਸੀ.ਡੀ.ਅੱੈਲ.ਯੂ. ਦੇ ਬਾਹਰ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦੇ ਕਾਫ਼ਲੇ 'ਤੇ ਹੋਏ ਕਥਿਤ ਹਮਲੇ ਦੇ ਮਾਮਲੇ ਵਿਚ ਹੁਣ ...
ਯਮੁਨਾਨਗਰ, 12 ਜਨਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਛੋਟੀ ਲਾਈਨ ਵਿਖੇ ਰਾਸ਼ਟਰੀ ਯੁਵਾ ਦਿਵਸ ਮੌਕੇ ਵੈਬੀਨਾਰ ਕਰਵਾਇਆ ਗਿਆ, ਜਿਸਦਾ ਮੁੱਖ ਵਿਸ਼ਾ ਵਿਵੇਕਾਨੰਦ ਦਾ ਫਲਸਫਾ ਸੀ | ਨੌਜਵਾਨ ਭਾਰਤ ਤੋਂ ਗਿਆਨਵਾਨ ਭਾਰਤ ਦਾ ਮਾਰਗ | ਇਸ ਮੌਕੇ ਦੇਸ਼ ਭਗਤ ...
ਮੰਡੀ ਬਰੀਵਾਲਾ, 12 ਜਨਵਰੀ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਇਕਬਾਲ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਸਮਾਘ ਦੀ ਸ਼ਿਕਾਇਤ ਤੇ ਹਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗਿਲਜੇਵਾਲਾ ਵਿਰੁੱਧ ਧਾਰਾ 323, 325, 34 ਆਈ.ਪੀ.ਸੀ. ਅਧੀਨ ਮੁਕੱਦਮਾ ਨੰ: 6 ਦਰਜ ਕਰ ਲਿਆ ...
ਫ਼ਤਿਹਾਬਾਦ, 12 ਜਨਵਰੀ (ਹਰਬੰਸ ਸਿੰਘ ਮੰਡੇਰ)-ਸਥਾਨਕ ਮਨੋਹਰ ਮੈਮੋਰੀਅਲ ਐਜੂਕੇਸ਼ਨਲ ਕਾਲਜ ਫ਼ਤਿਹਾਬਾਦ ਵਿਖੇ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਰਾਸ਼ਟਰੀ ਯੁਵਾ ਦਿਵਸ ਤੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਮੌਕੇ ਆਨਲਾਈਨ ...
ਫ਼ਤਿਹਾਬਾਦ, 12 ਜਨਵਰੀ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜ਼ਿਲੇ੍ਹ ਵਿਚ ਯੂਰੀਆ ਖ਼ਾਦ ਦੀ ਵੰਡ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ...
ਯਮੁਨਾਨਗਰ, 12 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਸਾਹਿਬਜ਼ਾਦਾ ਸੇਵਾ ਸੁਸਾਇਟੀ ਵਲੋਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੇ ਐਲਾਨ ਦਾ ਧੰਨਵਾਦ ਕੀਤਾ ...
ਸ਼ਾਹਬਾਦ ਮਾਰਕੰਡਾ, 12 ਜਨਵਰੀ (ਅਵਤਾਰ ਸਿੰਘ)-ਸਾਬਕਾ ਚੇਅਰਮੈਨ ਸ਼ੁਗਰਫੈਡ ਤੇ ਭਾਜਪਾ ਹਰਿਆਣਾ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ...
ਯਮੁਨਾਨਗਰ, 12 ਜਨਵਰੀ (ਗੁਰਦਿਆਲ ਸਿੰਘ ਨਿਮਰ)-ਹਿੰਦੀ ਦਿਵਸ ਦੇ ਮੌਕੇ 'ਤੇ ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਵਿਖੇ ਹਿੰਦੀ ਵਿਭਾਗ ਵਲੋਂ ਆਲ ਇੰਡੀਆ ਹਿੰਦੀ ਕਵਿਤਾ ਲੇਖਣ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਮਾਧਿਅਮ ਆਨਲਾਈਨ ਸੀ, ਜਿਸ 'ਚ ਵੱਖ-ਵੱਖ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਪੰਨੀਵਾਲਾ ਮੋਟਾ ਵਿਚ ਨਸ਼ਾ ਮੁਕਤੀ ਪ੍ਰੋਗਰਾਮ ਦੇ ਤਹਿਤ ਆਪਰੇਸ਼ਨ ਕਲੀਨ ਅਭਿਆਨ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸਿਰਸਾ ਦੇ ਐੱਸ. ਪੀ. ਡਾਕਟਰ ਅਰਪਿਤ ਜੈਨ ਸਨ | ...
ਰਾੜਾ ਸਾਹਿਬ, 12 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)- ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਗੁਰਦੇਵ ਚੈਰੀਟੇਬਲ ਫਾਊਾਡੇਸ਼ਨ ਦੇ ਸਰਪ੍ਰਸਤ, ਦਲ ਖ਼ਾਲਸਾ ਦੇ ਆਗੂ, ਅਤੇ ਸਮਾਜਿਕ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਪੰਥਕ ਆਗੂ ਭਾਈ ਕਮਿੱਕਰ ਸਿੰਘ ...
ਡੱਬਵਾਲੀ, 12 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਦੂਸਰੀ ਵਿਧਾਨ ਸਭਾ 'ਚ ਬਿਸ਼ਨੋਈ ਸਮਾਜ ਵਿਚ ਤੇ ਪਹਿਲੇ ਵਿਧਾਇਕ ਰਹੇ ਸਹੀ ਰਾਮ ਧਾਰਣੀਆਂ ਨੇ ਅੱਜ ਆਪਣਾ 100ਵਾਂ ਜਨਮ ਦਿਨ ਮਨਾਇਆ | ਉਹ ਸੰਨ 1957-1962 ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪੰਜਾਬ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਿਰਸਾ ਜ਼ਿਲ੍ਹਾ ਦੇ ਪਿੰਡ ਦੇਸੂਮਲਕਾਣਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤੇ ਜਾਣ ਸਮੇਤ ਆਪਣੀਆਂ ਕਈ ਹੋਰ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ | ਆਂਗਣਵਾੜੀ ...
ਸਿਰਸਾ, 12 ਜਨਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਵਿਚ 56 ਕੋਰੋਨਾ ਪਾਜ਼ੀਟਿਵ ਦੇ ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ 23 ਵਿਅਕਤੀ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਵਲ ...
ਮੋਗਾ, 12 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਅੱਜ ਯੂਨਾਈਟਿਡ ਫ਼ਰੰਟ ਆਫ਼ ਆਈਲਟਸ ਕੰਸਲਟੈਂਟਸ ਐਂਡ ਐਸੋਸੀਏਸ਼ਨ ਵਲੋਂ ਮੋਗਾ ਦੇ ਹੋਟਲ ਫੋਰ ਜੀ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਕਰਦਿਆਂ ਆਗੂਆਂ ਨੇ ...
ਬਾਘਾ ਪੁਰਾਣਾ, 12 ਜਨਵਰੀ (ਕਿ੍ਸ਼ਨ ਸਿੰਗਲਾ)-ਮਾਲਵਾ ਇਲਾਕੇ ਦੀ ਨਾਮਵਰ ਸੰਸਥਾ 'ਸਿਲਵਰ ਓਕ' ਜੋ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੀਆਂ ਆਇਲਟਸ, ਪੀ.ਟੀ.ਈ. ਤੇ ਇੰਮੀਗੇ੍ਰਸ਼ਨ ਸਬੰਧੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਨੇ ਆਪਣੀ ਨਵੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX