ਜਲੰਧਰ, 12 ਜਨਵਰੀ (ਸ਼ੈਲੀ)-ਨਵੇਂ ਸਾਲ ਤੋਂ ਬਾਅਦ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ 'ਚ ਕਾਫੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲਿਆ | ਦੇਰ ਰਾਤ ਤੱਕ ਲੋਕਾਂ ਨੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਖਰੀਦਦਾਰੀ ਕੀਤੀ | ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਮੰੂਗਫਲੀ, ਰੇਉੜੀਆਂ , ਗਜਕ ਤੇ ਹੋਰ ਸਮਾਨ ਦੀਆਂ ਦੁਕਾਨ ਸਜੀਆਂ ਰਹੀਆਂ ਜਿੱਥੇ ਲੋਕਾਂ ਨੇ ਖਰੀਦਦਾਰੀ ਕੀਤੀ | ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹਨ | ਪਹਿਲੇ ਸਮੇਂ ਵਿਚ ਲੋਹੜੀ ਦਾ ਤਿਉਹਾਰ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ | ਬੱਚੇ ਕੁਝ ਦਿਨ ਪਹਿਲਾਂ ਹੀ ਰਾਤ ਨੂੰ ਟੋਲੀਆਂ ਬਣਾ ਕੇ ਲੋਕਾਂ ਦੇ ਘਰਾਂ ਵਿਚ ਲੋਹੜੀ ਲੈਣ ਜਾਂਦੇ ਸਨ ਤੇ ਲੋਹੜੀ ਦੇ ਗੀਤ ਗਾਉਂਦੇ ਸਨ ਤੇ ਅੱਗੋਂ ਲੋਕ ਵੀ ਬੜੀ ਖੁਸ਼ੀ ਨਾਲ ਬੱਚਿਆਂ ਨੂੰ ਲੋਹੜੀ ਦੇ ਕੇ ਤੋਰਦੇ ਸਨ | ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਵਰਤਾਰਾ ਘੱਟ ਗਿਆ ਹੈ | ਪਰ ਹਾਲੇ ਵੀ ਲੋਹੜੀ ਵਾਲੇ ਦਿਨ ਬੱਚੇ ਟੋਲੀਆਂ ਬਣਾ ਕੇ ਦਿਨੇ ਹੀ ਲੋਕਾਂ ਦੇ ਘਰ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ ਹਨ | ਲੋਕ ਨਵ- ਵਿਆਹੁਤਾ ਜੋੜੀ ਜਾਂ ਫਿਰ ਜਿਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਹੋਵੇ, ਉਹ ਆਪਣੇ ਘਰ ਲੋਹੜੀ ਵਾਲੇ ਦਿਨ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਮਾਗਮ ਕਰਦੇ ਹਨ ਅਤੇ ਰਾਤ ਨੂੰ ਆਪਣੇ ਵਿਹੜੇ ਜਾਂ ਫਿਰ ਗਲੀ ਵਿਚ ਭੁੱਗਾ ਬਾਲ ਕੇ ਲੋਹੜੀ ਦੇ ਗੀਤ ਗਾਉਂਦੇ ਹਨ | ਲੋਕ ਇਸ ਦੌਰਾਨ ਭੁੱਗਾ ਬਾਲ ਕੇ ਉਸ ਵਿਚ ਮੁੰਗਫਲੀ, ਰਿਓੜੀਆਂ, ਆਦਿ ਪਾਉਂਦੇ ਹਨ | ਇਸ ਦਿਨ ਲੋਕ ਵਿਆਹੁਤਾ ਧੀਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਲੋਹੜੀ ਦੇ ਰੂਪ ਵਿਚ ਮੁੰਗਫਲੀ, ਰਿਓੜੀਆਂ, ਗੁੜ, ਫਲ ਤੇ ਕੋਈ ਹੋਰ ਤੋਹਫਾ ਦਿੰਦੇ ਹਨ |
ਪੋਹ ਦੇ ਮਹੀਨੇ ਦੀ ਆਖਰੀ ਤਰੀਕ ਨੂੰ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਓਹਾਰ
ਜਾਣਕਾਰੀ ਦਿੰਦੇ ਹੋਏ ਮਾਂ ਬਗਲਾ ਮੁਖੀ ਧਆਮ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਦੱਸਿਆ ਕਿ ਲੋਹੜੀ ਦਾ ਪਾਵਨ ਤਿਓਹਾਰ ਪੋਹ ਦੀ ਆਖਰੀ ਤਰੀਕ ਨੂੰ ਮਨਾਇਆ ਜਾਂਦਾ ਹੈ | ਇਸ ਦੇ ਅਗਲੇ ਦਿਨ ਮੱਕਰ ਸਕਰਾਂਤੀ ਹੁੰਦੀ ਹੈ ਜਿਸ ਨੂੰ ਮਾਘੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਤਿਓਹਾਰ ਦੇ ਨਾਲ ਦੁੱਲਾ ਭੱਟੀ ਦੀ ਕਥਾ ਵੀ ਜੁੜੀ ਹੈ |
ਬੱਚਿਆਂ ਨੇ ਜੰਮਕੇ ਕੀਤੀ ਪਤੰਗਾਂ ਦੀ ਖਰੀਦਦਾਰੀ
ਲੋਹੜੀ ਵਾਲੇ ਦਿਨ ਜਿੱਥੇ ਲੋਕ ਬੜੇ ਚਾਵਾਂ ਨਾਲ ਲੋਹੜੀ ਦਾ ਤਿਓਹਾਰ ਮਨਾਉਂਦੇ ਹਨ, ਉੱਥੇ ਹੀ ਪਤੰਗਬਾਜ਼ੀ ਵੀ ਕਰਦੇ ਹਨ | ਇਸ ਦਿਨ ਬੱਚਿਆਂ ਦੇ ਨਾਲ ਵੱਡੇ ਵੀ ਰੱਜ ਕੇ ਪਤੰਗ ਬਾਜ਼ੀ ਕਰਦੇ ਹਨ | ਇਸ ਕਰਕੇ ਸ਼ਹਿਰ ਵਿਚ ਪਤੰਗਾਂ ਦੀਆਂ ਦੁਕਾਨਾਂ 'ਚ ਕਾਫੀ ਭੀੜ ਰਹੀ | ਇਸ ਮੌਕੇ ਬਾਜਾਰ ਦਾ ਦੌਰਾ ਕੀਤਾ ਗਿਆ ਤਾਂ ਉਥੇ ਕਈ ਤਰ੍ਹਾਂ ਦੀਆਂ ਪਤੰਗਾਂ ਦੇਖਣ ਨੂੰ ਮਿਲੀਆਂ ਜਿਨਾਂ ਉਤੇ ਕਿਸਾਨੀ ਆੰਦੋਲਨ, ਗਾਇਕ ਕਲਾਕਾਰਾਂ ਅਤੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਦੀ ਤਸਵੀਰਾਂ ਸਨ | ਦੁਕਾਨਾਂ 'ਤੇ ਬੱਚਿਆਂ ਨੇ ਵੱਡੀ ਗਿਣਤੀ 'ਚ ਪਤੰਗਾਂ ਤੇ ਡੋਰ ਖਰੀਦੀ | ਦੇਖਣ ਵਿਚ ਆਇਆ ਕਿ ਮਾਰਕੀਟ ਵਿਚ ਬਹੁਤ ਵੱਡੇ ਅਕਾਰ ਦੀਆਂ ਬਣੀਆਂ ਪਤੰਗਾਂ ਵੀ ਵਿਕੀਆਂ ਜਿਨ੍ਹਾਂ ਨੂੰ ਲੋਕ ਬੜੇ ਹੀ ਧਿਆਨ ਦੇ ਨਾਲ ਆਪਣੇ ਘਰਾਂ ਨੂੰ ਲੈਕੇ ਜਾ ਰਹੇ ਸਨ |
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਅੱਜ 77 ਸਾਲਾ ਨਿਰਮਲ ਸਿੰਘ ਵਾਸੀ ਜਮਸ਼ੇਰ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਨਾਲ ਜਾਨ ਗਵਾ ਚੁੱਕੇ ਵਿਅਕਤੀਆਂ ਦੀ ਗਿਣਤੀ 1504 ਹੋ ਚੁੱਕੀ ਹੈ | ਇਸ ਤੋਂ ਇਲਾਵਾ ਅੱਜ 626 ਕੋਰੋਨਾ ...
ਜਲੰਧਰ, 12 ਜਨਵਰੀ (ਸ਼ਿਵ)- ਨਗਰ ਨਿਗਮ ਵਲੋਂ ਨਾਜਾਇਜ ਦੁਕਾਨਾਂ ਤੇ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਚੋਣ ਡਿਊਟੀਆਂ 'ਚ ਕਈ ਅਫ਼ਸਰਾਂ ਦੇ ਰੁੱਝੇ ਹੋਣ ਕਰਕੇ ਇਸ ਵੇਲੇ ਸ਼ਹਿਰ 'ਚ ਕਈ ਨਾਜਾਇਜ਼ ਉਸਾਰੀਆਂ ਦਾ ਕੰਮ ਚੱਲਦਾ ਰਿਹਾ ਸੀ ਜਿਸ ਨੂੰ ਨੱਥ ਪਾਉਣ ਲਈ ਕਈ ਜਗਾ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਰਵਾਇਤੀ ਤਰੀਕੇ ਨਾਲ ਲੋਹੜੀ ਦਾ ਤਿਉਹਾਰ ਵਿਸ਼ਵ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਮਨਾਇਆ ਗਿਆ | ਚੇਅਰਮੈਨ ਅਨਿਲ ਚੋਪੜਾ, ਸਮੇਤ ਪਰਿਵਾਰ ਤੇ ਇੰਟਰ ਕਾਲਜ ਦੇ ਸਟਾਫ਼ ਮੈਂਬਰਾਂ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਕੋਵਿਡ ਦੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਸੀ. ਟੀ. ਐਜੂਕੇਸ਼ਨਲ ਸੁਸਾਇਟੀ ਨੇ ਰਾਸ਼ਟਰੀ ਬਾਲ ਮਜ਼ਦੂਰੀ (ਐਨ. ਸੀ. ਐਲ. ਪੀ ) ਅਧੀਨ ਆਉਂਦੇ 10 ਸਕੂਲਾਂ ਦੇ ਅਧਿਆਪਕਾਂ ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਇਆ | ਇਸ ਮੌਕੇ ਸੀ. ਟੀ. ...
ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਲੋਹੜੀ ਦੇ ਤਿਉਹਾਰ ਦੇ ਸਬੰਧ 'ਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਸਾਹਿਬਾ ਨਿਸ਼ਾ ਮੜੀਆ ਤੇ ਪਿ੍ੰ. ਅਮਿਤਾਲ ਕੌਰ ਦੀ ਅਗਵਾਈ 'ਚ ਸਕੂਲ ਸਟਾਫ਼ ਵਲੋਂ ਧੀਆਂ ਦੀ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਗੁਰਜੈਪਾਲ ਨਗਰ ਵੈਲਫੇਅਰ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਮੁਹੱਲੇ ਦੇ ਪ੍ਰਧਾਨ ਦਲਬੀਰ ਸਿੰਘ ਬਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੁਸਾਇਟੀ ਦੇ ਸਤਿਕਾਰਯੋਗ ਸਰਪ੍ਰਸਤ ਸਤਵੰਤ ਸਿੰਘ ਬੈਂਸ ਦੀ ਅਚਾਨਕ ਮੌਤ 'ਤੇ ਗਹਿਰਾ ਸ਼ੋਕ ...
ਜਲੰਧਰ, 12 ਜਨਵਰੀ (ਸ਼ਿਵ ਸ਼ਰਮਾ)-ਜ਼ਹਿਰੀਲੀ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ ਸ਼ਰਾਬ ਦੀ ਵਿੱਕਰੀ ਰੋਕਣ ਲਈ ਆਬਕਾਰੀ ਵਿਭਾਗ ਨੇ ਦਸੰਬਰ ਮਹੀਨੇ 'ਚ ਕਈ ਵੱਡੀਆਂ ਕਾਰਵਾਈਆਂ ਕਰਕੇ ਹੁਣ ਤੱਕ 166 ਦੇ ਕਰੀਬ ਕੇਸ ਦਰਜ ਕਰਕੇ 174 ਮੁਲਜ਼ਮ, ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ...
ਜਲੰਧਰ, 12 ਜਨਵਰੀ (ਸ਼ਿਵ)- ਰੋਜ਼ਾਨਾ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਤੇ ਨਿਗਮ ਕੋਲ ਪੰਜ ਹੈਲਥ ਅਫ਼ਸਰ ਹੋਣ ਦੇ ਬਾਵਜੂਦ ਸ਼ਹਿਰ 'ਚ ਕੂੜੇ ਤੇ ਸਫ਼ਾਈ ਦੀ ਵਿਵਸਥਾ ਵਿਚ ਸੁਧਾਰ ਨਹੀਂ ਆ ਸਕਿਆ ਹੈ ਜਿਸ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਤਾਂ ਕੂੜੇ ਦੇ ਢੇਰ ਲੱਗੇ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ 'ਚ ਯੂਥ ਅਕਾਲੀ ਦਲ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ | ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ...
ਜਲੰਧਰ, 12 ਜਨਵਰੀ (ਸ਼ਿਵ)-ਨਗਰ ਨਿਗਮ ਵਲੋਂ ਸੂਰੀਆ ਐਨਕਲੇਵ 'ਚ ਪੰਜ ਸਾਲ ਪਹਿਲਾਂ ਧਸੀ ਸੀਵਰੇਜ ਦੀ ਪਾਈਪ ਦੀ ਜਗਾ ਨਿਗਮ ਵਲੋਂ ਸੂਰੀਆ ਐਨਕਲੇਵ 'ਚ ਜਿਸ ਸੜਕ ਨੂੰ 20 ਫੁੱਟ ਤੱਕ ਪੁੱਟ ਦਿੱਤਾ ਗਿਆ ਹੈ, ਉਸ ਨੂੰ ਲੈ ਕੇ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ | ਇਸ ...
ਚੁਗਿੱਟੀ/ਜੰਡੂਸਿੰਘਾ, 12 ਜਨਵਰੀ (ਨਰਿੰਦਰ ਲਾਗੂ)-ਸੂਬੇ ਅੰਦਰ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ 'ਤੇ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਤੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਹ ਪ੍ਰਗਟਾਵਾ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਐਸ. ਓ. ਆਈ. ਦੁਆਬਾ ਜ਼ੋਨ ਦੇ ਪ੍ਰਧਾਨ ਗੁਰਿੰਦਰ ਸਿੰਘ ਸੋਨੂੰ ਬੈਨਾਪੁਰੀਆ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਐਸ. ਓ. ਆਈ. ਵਲੋਂ ਸਰਗਰਮੀ ਨਾਲ ਕੰਮ ਕੀਤਾ ਜਾਵੇਗਾ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ | ...
ਅੱਪਰਾ, 12 ਜਨਵਰੀ (ਦਲਵਿੰਦਰ ਸਿੰਘ ਅੱਪਰਾ)-ਸਥਾਨਕ ਭਾਜਪਾ ਆਗੂ ਮਾਸਟਰ ਵਿਨੋਦ ਕੁਮਾਰ ਨੇ ਆਪਣੀ ਹਾਈਕਮਾਂਡ ਪਾਸੋਂ ਵਿਧਾਨ ਸਭਾ ਹਲਕਾ ਫਿਲੌਰ ਲਈ ਟਿਕਟ ਦੀ ਮੰਗ ਕੀਤੀ ਹੈ | 45 ਸਾਲਾ ਮਾਸਟਰ ਵਿਨੋਦ ਕੁਮਾਰ ਕਸਬਾ ਅੱਪਰਾ ਦੇ ਵਸਨੀਕ ਹਨ | ੳਹ ਪਿਛਲੇ ਕਈ ਸਾਲਾਂ ਤੋਂ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਆਈ. ਟੀ. ਵਿੰਗ ਦੇ ਇੰਚਾਰਜ ਲਈ ਹਰਜਿੰਦਰ ਸਿੰਘ ਉਬਰਾਏ ਦੀਆਂ ਪਾਰਟੀ ਪ੍ਰਤੀ ਤੇ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ...
ਫਿਲੌਰ, 12 ਜਨਵਰੀ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਸੰਯੁਕਤ ਸਮਾਜ ਮੋਰਚੇ ਵਲੋਂ ਜਾਰੀ ਕੀਤੀ ਪਹਿਲੀ ਟਿਕਟਾਂ ਦੀ ਸੂਚੀ 'ਚ ਫਿਲੌਰ ਰਿਜ਼ਰਵ ਤੋਂ ਅਜੈ ਕੁਮਾਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਹੈ | ਅਜੈ ਕੁਮਾਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਨ ਤੇ ਬਾਰ ...
ਜਲੰਧਰ, 12 ਜਨਵਰੀ (ਚੰਦੀਪ ਭੱਲਾ)-ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਸਥਾਨਕ ਪ੍ਰਸ਼ਾਸਨ ਵਲੋਂ ਅਸਲਾ ਲਾਇਸੰਸਾਂ ਦੀ ਸਕਰੀਨਿੰਗ ਲਈ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਹੈ | ਇਸ ਕਮੇਟੀ ਦੇ ...
ਜਲੰਧਰ, 12 ਜਨਵਰੀ (ਸ਼ਿਵ ਸ਼ਰਮਾ)-ਕਈ ਵਾਰ ਹਾਈਕਮਾਨ ਵਲੋਂ ਸਿੱਧੇ ਹੀ ਉਮੀਦਵਾਰਾਂ ਨੂੰ ਨਾਵਾਂ ਦਾ ਐਲਾਨ ਕਰਕੇ ਚੋਣ ਮੈਦਾਨ 'ਚ ਹੇਠਲੇ ਪੱਧਰ ਦੇ ਆਗੂਆਂ, ਵਰਕਰਾਂ ਵਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ ਪਰ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਪਹਿਲਾਂ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਸਥਾਨਕ ਟਿ੍ਨਿਟੀ ਕਾਲਜ, ਜਲੰਧਰ ਦੇ ਪਿ੍ੰਸੀਪਲ ਡਾ ਅਜੈ ਪਰਾਸ਼ਰ ਤੇ ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਤੇ ਟੈਕਨਾਲੋਜੀ ਕਾਲਜ ਦੇ ਪਿ੍ੰਸੀਪਲ ਡਾ. ਸੁਨੀਲ ਕੁਮਾਰ ਅਰੋੜਾ ਦੀ ਅਗਵਾਈ 'ਚ ਟਿ੍ਨਿਟੀ ਗਰੁੱਪ ਆਫ਼ ...
ਜਲੰਧਰ/ਮਕਸੂਦਾਂ, 12 ਜਨਵਰੀ (ਸਤਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਬਾਰੇ ਝੂਠੀ ਖ਼ਬਰ ਦੀ ਚਰਚਾ ਹੈ | ਉਸ ਖ਼ਬਰ ਨੂੰ ਲੈ ਕੇ ਕੁਲਦੀਪ ਸਿੰਘ ਨੇ ਰੋਸ ਦੀ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਕੋਵਿਡ ਦੌਰਾਨ ਸਿੱਖਿਆ ਆਫਲਾਈਨ ਤੋਂ ਫਿਰ ਆਨਲਾਈਨ ਰਾਹੀਂ ਕਰਵਾਈ ਜਾ ਰਹੀ ਹੈ, ਜਿਸ ਲਈ ਡਿਪਸ ਆਈ. ਐਮ. ਟੀ. ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰਾਂ ਕੋਵਿਡ ਦੇ ਨਿਯਮਾਂ ਨੂੰ ਧਿਆਨ ਵਿਚ ...
ਜਲੰਧਰ, 12 ਜਨਵਰੀ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਆਈ. ਟੀ. ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਅੱਜ ਨਿਯੁਕਤ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ . ਟੀ . ਵਿੰਗ ਦੇ ਜ਼ਿਲ੍ਹਾ ਇੰਚਾਰਜ ਹਰਜਿੰਦਰ ਸਿੰਘ ਓਬਰਾਏ ਬਾਰੇ ਉਨ੍ਹਾਂ ...
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ ਭਾਰਗੋ ਕੈਂਪ ਮੁਹੱਲੇ 'ਚ ਦੋ ਐਕਟਿਵਾ ਸਵਾਰ ਲੁਟੇਰੇ ਰਿਕਸ਼ਾ 'ਤੇ ਜਾ ਰਹੀ ਲੜਕੀ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ | ਪੀੜਤ ਡਿੰਪਲ ਵਾਸੀ ਰਾਮਾ ਮੰਡੀ ਨੇ ਦੱਸਿਆ ਕਿ ਉਹ ਆਪਣੀ ਮਾਂ ਦੇ ਨਾਲ ਆਪਣੀ ਭੈਣ ਦੇ ਘਰ ਲੋਹੜੀ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਡਿਪਸ ਕਾਲਜ ਆਫ਼ ਐਜੂਕੇਸ਼ਨ ਰਾੜਾ ਮੋੜ ਵਿਖੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਕਾਲਜ ਦੇ ਪਹਿਲੇ ਤੇ ਤੀਜੇ ਬੀ.ਐੱਡ ਸਮੈਸਟਰ ਦੇ ਵਿਦਿਆਰਥੀਆਂ ਨੂੰ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਦੇਸ਼ ਭਗਤ ਯਾਦਗਾਰ ਕਮੇਟੀ ਤੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵਲੋਂ ਸਥਾਨਕ ਸਾਹਿਤਕ/ਸੱਭਿਆਚਾਰਕ ਤੇ ਜਮਹੂਰੀ ਸੰਸਥਾਵਾਂ ਦੇ ਸਹਿਯੋਗ ਨਾਲ 25 ਜਨਵਰੀ ਦਿਨ 2 ਵਜੇ ਵਿਚਾਰ-ਚਰਚਾ ਤੇ ਫ਼ਿਲਮ ਸ਼ੋਅ ਸਮਾਗਮ ਕਰਕੇ ...
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਪੀ.ਪੀ.ਐਸ. ਅਧਿਕਾਰੀ ਹਰਿੰਦਰ ਸਿੰਘ ਗਿੱਲ ਨੇ ਅੱਜ ਜ਼ਿਲ੍ਹਾ ਦਿਹਾਤੀ ਪੁਲਿਸ 'ਚ ਬਤੌਰ ਡੀ.ਐਸ.ਪੀ. ਜਾਂਚ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਡੀ.ਐਸ.ਪੀ. ਸਕਿਓਰਿਟੀ ਤੇ ਆਪ੍ਰੇਸ਼ਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ | ...
ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ)-ਨੋਵਾ ਹਸਪਤਾਲ ਵਲੋਂ ਕੋਵਿਡ-19 ਦੀਆਂ ਗਾਈਡਲਾਈਨਜ਼ ਦਾ ਪਾਲਣ ਕਰਦੇ ਹੋਏ ਇਸ ਵਾਰ ਲੋਹੜੀ ਦਾ ਸਾਲਾਨਾ 21ਵਾਂ ਤਿਉਹਾਰ ਵਰਚੂਅਲ ਤਰੀਕੇ ਨਾਲ ਮਨਾਇਆ ਗਿਆ | ਡਾ. ਸੋਨਵੰਤ ਕÏਰ ਵਲੋਂ ਪ੍ਰੋਗਰਾਮ 'ਚ ਸ਼ਾਮਿਲ ਪਰਿਵਾਰਾਂ, ਸਟਾਫ਼ ...
ਜਲੰਧਰ, 12 ਜਨਵਰੀ (ਜਤਿੰਦਰ ਸਾਬੀ)-ਜਲੰਧਰ ਦੀ ਕੌਮਾਂਤਰੀ ਚੈਸ ਖਿਡਾਰਨ ਮਲਿਕਾ ਹਾਂਡਾ ਨੂੰ ਤੇਲੇਗਾਨਾ ਸਰਕਾਰ ਨੇ ਹਵਾਈ ਟਿਕਟ ਭੇਜ ਕੇ ਹੈਦਰਾਬਾਦ ਸੱਦ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਹਵਾਈ ਅੱਡੇ 'ਤੇ ਮਲਿਕਾ ਹਾਂਡਾ ਦਾ ਵਿਸ਼ੇਸ਼ ਸਵਾਗਤ ਕੀਤਾ ਤੇ ਇਸ ਤੋਂ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ 15 ਤੋਂ 18 ਸਾਲ ਦੇ ਵਿਦਿਆਰਥੀਆਂ ਲਈ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ | ਜੋ ਕਿ ਸਕੂਲ ਦੇ ਵਿਦਿਆਰਥੀਆਂ ਦੇ ਲਈ ਸਕੂਲ ਵਲੋਂ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਤੇ ਫੈਕਲਟੀ-ਮੈਂਬਰਾਂ ਨੇ ਇੱਕ ਮਹੀਨੇ ਵਿਚ 21 ਨਵੀਨਤਾਕਾਰੀ 'ਪੇਟੈਂਟ' ਪ੍ਰਕਾਸ਼ਿਤ ਕੀਤੇ ਹਨ | ਐਮ ਡਿਜ਼ਾਈਨ, ਐਮ. ਐਸ. ਸੀ ...
ਚੁਗਿੱਟੀ/ਜੰਡੂਸਿੰਘਾ, 12 ਜਨਵਰੀ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਰਗਰਮ ਅਕਾਲੀ ਆਗੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX