ਤਾਜਾ ਖ਼ਬਰਾਂ


ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ – ਪੀ.ਟੀ.ਆਈ. ਦੇ ਚੇਅਰਮੈਨ ਇਮਰਾਨ ਖਾਨ
. . .  1 day ago
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਸਵੇਰੇ 7 ਵਜੇ ਕ੍ਰਾਈਸਟਚਰਚ 'ਚ
. . .  1 day ago
ਜਾਅਲੀ ਬਿੱਲਾਂ ਰਾਹੀਂ ਲਗ-ਪਗ 2 ਲੱਖ ਦਾ ਘੋਟਾਲਾ ਕਰਨ ਦੇ ਦੋਸ਼ਾਂ ਹੇਠ ਨਗਰ ਕੌਂਸਲ ਦਾ ਈ.ਓ. ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਗੁਰਦਾਸਪੁਰ, 26 ਨਵੰਬਰ (ਗੁਰਪ੍ਰਤਾਪ ਸਿੰਘ)-ਅੱਜ ਵਿਜੀਲੈਂਸ ਬਿਊਰੋ ਵਲੋਂ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਵਿਚ ਲਗ-ਪਗ ...
ਸਰਕਾਰੀ ਸਕੂਲ ਦੀ ਇਕ ਕੰਧ ਡਿੱਗੀ, ਛੱਤ ਤੋਂ ਡਿੱਗੇ ਸਕੂਲੀ ਸੱਤ ਬੱਚੇ ਹੋਏ ਜ਼ਖਮੀ
. . .  1 day ago
ਕਰਨਾਲ , 26 ਨਵੰਬਰ ( ਗੁਰਮੀਤ ਸਿੰਘ ਸੱਗੂ )-ਸਰਕਾਰੀ ਆਦਰਸ਼ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਤਰਾਵੜੀ ਦੀ ਛਤ ਦੀ ਚਾਰ ਦੀਵਾਰੀ ਦੀ ਇਕ ਕੰਧ ਉਸ ਸਮੇਂ ਡਿਗ ਗਈ ਜਦ ਸਕੂਲ ਦੇ ਬੱਚੇ ...
ਉੱਤਰ ਪ੍ਰਦੇਸ਼ : ਮੇਰਠ ਦੇ ਮੋਹੀਉਦੀਨਪੁਰ ਵਿਚ ਇੱਕ ਸ਼ੂਗਰ ਮਿੱਲ ਵਿਚ ਲੱਗੀ ਅੱਗ
. . .  1 day ago
ਡੇਰਾਬੱਸੀ ਤੋਂ 2 ਸਾਲ ਦਾ ਬੱਚਾ ਅਗਵਾ, 6 ਦਿਨ ਪਹਿਲਾਂ ਹੋਇਆ ਸੀ ਅਗਵਾ
. . .  1 day ago
ਡੇਰਾਬੱਸੀ, 26 ਨਵੰਬਰ (ਗੁਰਮੀਤ ਸਿੰਘ) - ਡੇਰਾਬੱਸੀ ਤੋਂ ਇਕ 2 ਸਾਲ ਦੇ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਬੀਤੀ 21 ਨਵੰਬਰ ਸ਼ਾਮ ਸਾਡੇ 4 ਵਜੇ ਇਕ ਵਿਅਕਤੀ ਬੱਚੇ ਨੂੰ ਪਾਰਕ ਵਿਚੋਂ ...
ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਫੜੀ, 4 ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 26 ਨਵੰਬਰ - ਗਾਜ਼ੀਆਬਾਦ ਦੀ ਭੋਜਪੁਰ ਪੁਲਿਸ ਅਤੇ ਐਸ.ਓ.ਜੀ. ਗ੍ਰਾਮੀਣ ਗਾਜ਼ੀਆਬਾਦ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਨੇ ਛਾਪਾ ਮਾਰ ਕੇ ...
ਪ੍ਰੋ. ਰਾਓ ਧਰੇਨਵਰ ਨੇ ਗੀਤਾਂ ਰਾਹੀਂ 'ਗੰਨ ਕਲਚਰ' ਪ੍ਰਮੋਟ ਕਰਨ ਵਾਲਿਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  1 day ago
ਜ਼ੀਰਕਪੁਰ, 26 ਨਵੰਬਰ (ਹੈਪੀ ਪੰਡਵਾਲਾ)-ਕਰਨਾਟਕ ਰਾਜ ਨਾਲ ਸੰਬੰਧਿਤ ਅਤੇ ਚੰਡੀਗੜ੍ਹ 'ਚ ਸਿੱਖਿਆ ਪ੍ਰਦਾਨ ਕਰ ਰਹੇ ਪੰਡਿਤ ਪ੍ਰੋ. ਰਾਓ ਧਰੇਨਵਰ ਨੇ ਅੱਜ ਜ਼ੀਰਕਪੁਰ ਦੀਆਂ ਸੜਕਾਂ 'ਤੇ ਹੱਥਾਂ 'ਚ ਬੋਰਡ ਫੜ ਕੇ ਗੀਤਾਂ ਰਾਹੀਂ ਗੰਨ ਕਲਚਰ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਲਾਹਨਤਾਂ...
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਅਕਾਲ ਤਖ਼ਤ ਸਕੱਤਰੇਤ ਪੁੱਜੇ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਵਲੋਂ ਬੀਤੇ ਦਿਨ ਪੰਥ ਚੋਂ ਛੇਕੇ ਗਏ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਇਸ ਹੁਕਮਨਾਮੇ ਦੇ ਵਿਰੁੱਧ ਆਪਣੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹਨ। ਪ੍ਰਾਪਤ ਵੇਰਵਿਆਂ...
ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 26 ਨਵੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ...
ਕਿਸਾਨਾਂ ਵਲੋਂ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ
. . .  1 day ago
ਚੰਡੀਗੜ੍ਹ, 26 ਨਵੰਬਰ (ਅਜਾਇਬ ਸਿੰਘ ਔਜਲਾ)-ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਉੱਤੇ ਰਾਜਪਾਲ...
ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਪੁਣੇ 'ਚ ਦਿਹਾਂਤ
. . .  1 day ago
ਪੁਣੇ, 26 ਨਵੰਬਰ-ਦਿੱਗਜ ਅਦਾਕਾਰ ਵਿਕਰਮ ਗੋਖਲੇ ਦਾ ਅੱਜ ਪੁਣੇ 'ਚ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਦੀਨਾਨਾਥ ਮੰਗੇਸ਼ਕਰ ਹਸਪਤਾਲ 'ਚ ਦਾਖ਼ਲ...
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ 'ਤੇ 2 ਪਲਟੂਨ ਪੁਲਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਗੱਗੋਮਾਹਲ, ਅਜਨਾਲਾ, 26 ਨਵੰਬਰ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ‘ਚ ਰਾਵੀ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਸੁਨਾਮ-ਮਾਨਸਾ ਸੜਕ 'ਤੇ ਸਥਾਨਕ ਨਾਮ ਚਰਚਾ ਘਰ ਨੇੜੇ ਹੋਏ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ।ਇਹ ਹਾਦਸਾ ਉਸ ਸਮੇਂ ਹੋਇਆ...
ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਨੂੰ ਮਿਲੇ ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 26 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਵਿਧਾਨ ਸਭਾ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇ। ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਵੀ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ 26 ਨਵੰਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਪੀ.ਐਸ.ਪੀ.ਸੀ.ਐਲ. ਵਲੋਂ ਭਰਤੀ ਕੀਤੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ...।
ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ...
ਜੇਕਰ ਭਾਰਤ ਏਸ਼ੀਆ ਕੱਪ 'ਚ ਨਹੀਂ ਆਉਂਦਾ ਤਾਂ ਪਾਕਿਸਤਾਨ ਵੀ 2023 ਵਿਸ਼ਵ ਕੱਪ 'ਚ ਨਹੀਂ ਜਾਵੇਗਾ ਭਾਰਤ- ਰਮੀਜ਼ ਰਾਜਾ
. . .  1 day ago
ਇਸਲਾਮਾਬਾਦ, 26 ਨਵੰਬਰ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਚੋਣ...
ਡੀ.ਜੀ.ਪੀ. ਪੰਜਾਬ ਵਲੋਂ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ
. . .  1 day ago
ਚੰਡੀਗੜ੍ਹ, 26 ਨਵੰਬਰ-ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਰਿਆਂ ਨੂੰ ਅਗਲੇ 72 ਘੰਟਿਆਂ ਵਿਚ ਸੋਸ਼ਲ ਮੀਡੀਆ ਹੈਂਡਲ ਤੋਂ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਸਵੈ-ਇੱਛਾ ਨਾਲ ਹਟਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਨੇ ਨਿਰਦੇਸ਼...
ਨੌਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗਰੂ ਤੇਗ ਬਹਾਦਰ ਸਾਹਿਬ ਦੇ 28 ਨਵੰਬਰ ਨੂੰ ਆ ਰਹੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ...
ਸੜਕ ਹਾਦਸੇ 'ਚ ਦੋ ਚਚੇਰੇ ਭਰਾਵਾਂ ਦੀ ਮੌਤ
. . .  1 day ago
ਲੌਂਗੋਵਾਲ, 26 ਨਵੰਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਕਸਬੇ ਦੇ 2 ਚਚੇਰੇ ਭਰਾਵਾਂ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਾਕਮ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਦੋਵੇਂ ਵਾਸੀ ਪਿੰਡੀ ਬਟੁਹਾ‌...
ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ
. . .  1 day ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਨੈ ਕੁਮਾਰ ਉਮਰ 28 ਸਾਲ ਪੁੱਤਰ ਲੇਖ ਰਾਜ ਵਾਸੀ ਗਿੱਲ ਰੋਡ ਲੁਧਿਆਣਾ ਆਪਣੇ ਚਾਚਾ ਹਰੀਸ਼ ਕੁਮਾਰ ਪੁੱਤਰ ਚਿਮਨ ਲਾਲ ਮਹੱਲਾ ਕਸ਼ਮੀਰੀਆਂ ਵਾਲਾ ਕੋਟਕਪੂਰਾ ਵਿਖੇ ਆਇਆ...
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਲੰਬਾ ਅਰਸਾ ਸੇਵਾਵਾਂ ਨਿਭਾਉਣ ਤੋਂ ਬਾਅਦ ਬੀਤੇ ਦਿਨੀਂ ਸੇਵਾ ਮੁਕਤ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸਮਾਗਮ ਦੌਰਾਨ ਉਨ੍ਹਾਂ...
ਪੇਸ਼ੀ ਲਈ ਲਿਆਂਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  1 day ago
ਫ਼ਰੀਦਕੋਟ, 26 ਨਵੰਬਰ (ਜਸਵੰਤ ਸਿੰਘ ਪੁਰਬਾ)-ਨਵੀਨ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਅਜੀਤ ਸਿੰਘ ਨਗਰ ਮੋਗਾ ਜੋ ਕਿ ਜੇਲ੍ਹ ਐਕਟ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ 'ਚ ਬੰਦ ਸੀ, ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ੀ ਲਈ...
ਭਾਰਤ-ਪਾਕਿ ਸਰਹੱਦ ਨੇੜਿਓਂ ਮਿਲਿਆ ਪਾਕਿਸਤਾਨੀ ਗੁਬਾਰਾ
. . .  1 day ago
ਗੁਰੂ ਹਰਸਹਾਏ 26 ਨਵੰਬਰ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨਜ਼ਦੀਕ ਪੈਂਦੀ ਬੀ.ਐਸ.ਐਫ. ਦੀ ਚੌਂਕੀ ਵਿਖੇ ਬੀਤੀ ਰਾਤ ਕਰੀਬ 2:30 ਵਜੇ ਬੀ.ਐਸ.ਐਫ. 160 ਬਟਾਲੀਅਨ ਦੇ ਜਵਾਨਾਂ ਵਲੋਂ ਬੀ.ਐਸ.ਐਫ. ਚੌਂਕੀ ਬਹਾਦਰ ਕੇ ਪਿੱਲਰ ਨੰਬਰ 217/8 ਦੇ ਨਜ਼ਦੀਕ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮਾਘ ਸੰਮਤ 553

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਬਹਿਬਲ ਇਨਸਾਫ਼ ਮੋਰਚੇ ਦੇ 28ਵੇਂ ਦਿਨ ਜੂਝਦਾ ਪੰਜਾਬ ਦੇ ਆਗੂਆਂ ਨੇ ਦਿੱਤਾ ਸਮਰਥਨ

ਬਰਗਾੜੀ, 13 ਜਨਵਰੀ (ਲਖਵਿੰਦਰ ਸ਼ਰਮਾ)-ਸੰਨ 2015 'ਚ ਹੋਏ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ਼ ਲੈਣ ਲਈ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਭਾਈ ਸੁਖਰਾਜ ਸਿੰਘ ਖਾਲਸਾ ਵਲੋਂ ਦਿੱਤੇ ਜਾ ਰਹੇ ਲਗਾਤਾਰ ਧਰਨੇ ਦੇ 28ਵੇਂ ਦਿਨ ਜੂਝਦਾ ਪੰਜਾਬ ਜਥੇਬੰਦੀ ਦੇ ਆਗੂ ਅਦਾਕਾਰ ਅਮੀਤੋਜ ਮਾਨ, ਸਿੱਪੀ ਗਿੱਲ ਆਦਿ ਨੇ ਪਹੁੰਚ ਕੇ ਸਮਰਥਨ ਦਿੱਤਾ ਅਤੇ ਕਿਹਾ ਕਿ ਅਜਿਹੇ ਸਿਸਟਮ 'ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦਿਨ ਦਿਹਾੜੇ ਗੋਲੀਕਾਂਡ ਵਾਪਰਿਆ ਪਰ 6 ਸਾਲ ਬਾਅਦ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਧਰਨੇ ਲਗਾਉਣੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਸਮਾਜ ਦੇ ਕਿਸੇ ਵਰਗ ਨੂੰ ਇਕ ਦੂਸਰੇ ਤੋਂ ਕੋਈ ਖਤਰਾ ਨਹੀਂ ਹੈ ਪਰ ਸਿਆਸੀ ਲੀਡਰ ਆਪਣੀਆਂ ਰੋਟੀਆਂ ਸੇਕਣ ਲਈ ਸਮਾਜ ਵਿਚ ਡਰ ਪੈਦਾ ਕਰਦੇ ਹਨ ਅਤੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਲੈਣ ਲਈ ਆਉਣ ਵਾਲੇ ਹਰ ਸਖ਼ਸ਼ ਤੋਂ ਉਸ ਦਾ ਕੀਤਾ ਵਾਅਦਾ ਲਿਖਤੀ ਰੂਪ ਵਿਚ ਲਿਆ ਜਾਵੇ | ਉਨ੍ਹਾਂ ਕਿਹਾ ਕਿ ਸਾਰੀਆਂ ਰਵਾਇਤੀ ਪਾਰਟੀਆਂ ਦੇ ਆਗੂ ਲੋਕਾਂ ਨੂੰ ਲੁੱਟਣ ਲਈ ਇਕ ਹੀ ਮਾਫ਼ੀਆ ਸਿਧਾਂਤ 'ਤੇ ਕੰਮ ਕਰਦੇ ਹਨ ਅਤੇ ਸਾਨੂੰ ਇਨ੍ਹਾਂ ਵੋਟ ਵਟੋਰੂ ਸਾਜਿਸ਼ਾਂ ਨੂੰ ਸਮਝਣ ਦੀ ਲੋੜ ਹੈ | ਵੋਟਾਂ ਦੌਰਾਨ ਲੋਕ ਮੁੱਦੇ ਗਾਇਬ ਹੋ ਕੇ ਵੋਟ ਮੁੱਦੇ ਭਾਰੂ ਹੋ ਜਾਂਦੇ ਹਨ ਜਿਸ ਕਾਰਨ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਦੇ ਦੋਸ਼ੀਆਂ ਨੂੰ ਸਮੇਂ ਸਿਰ ਸਖ਼ਤ ਸਜ਼ਾ ਮਿਲੀ ਹੁੰਦੀ ਤਾਂ ਪੰਜਾਬ ਵਿਚ ਲਗਾਤਾਰ ਬੇਅਦਬੀਆਂ ਨਹੀਂ ਹੋਣੀਆਂ ਸਨ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਏਕਤਾ ਅਤੇ ਸੂਝਬੂਝ ਨਾਲ ਅਗਲੀ ਸਰਕਾਰ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਲੁੱਟਣ ਅਤੇ ਕੁੱਟਣ ਦੀ ਨੀਤੀ ਤੋਂ ਬਚ ਸਕੀਏ ਅਤੇ ਬਿਲਕੁਲ ਬਰਬਾਦ ਹੋਣ ਦੀ ਕਗਾਰ 'ਤੇ ਖੜ੍ਹੇ ਪੰਜਾਬ ਨੂੰ ਬਚਾ ਸਕੀਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਰੁਣ ਜੈਨ ਬਾਵਾ, ਸੰਜੇ ਜੈਨ ਅਮਰਸਨ, ਰਾਕੇਸ਼ ਬੱਤਰਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਮਨਦੀਪ ਸਿੰਘ, ਸਾਧੂ ਸਿੰਘ ਸਰਾਵਾਂ ਆਦਿ ਹਾਜ਼ਰ ਸਨ |

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ੍ਹ 'ਚ 24 ਸੈੱਲਾਂ ਦਾ ਹੋਇਆ ਗਠਨ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਭਾਰਤੀ ਚੋਣ ਕਮਿਸ਼ਨ ਵਲੋਂ ਕਰਵਾਈਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣਾਂ ਲਈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਅੱਜ ਛੁੱਟੀ ਦਾ ਐਲਾਨ

ਚੰਡੀਗੜ੍ਹ, 13 ਜਨਵਰੀ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 14 ਜਨਵਰੀ 2022 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ...

ਪੂਰੀ ਖ਼ਬਰ »

ਹਲਕਾ ਗਿੱਦੜਬਾਹਾ ਤੋਂ ਡਾ: ਆਤਮਜੀਤ ਕੌਰ ਭਾਜਪਾ ਦੇ ਮਜ਼ਬੂਤ ਦਾਅਵੇਦਾਰ

ਦੋਦਾ, 13 ਜਨਵਰੀ (ਰਵੀਪਾਲ)-ਡਾ: ਆਤਮਜੀਤ ਕੌਰ ਸੂਰੇਵਾਲਾ ਭਾਜਪਾ ਦੇ ਮਜ਼ਬੂਤ ਦਾਅਵੇਦਾਰ ਉਮੀਦਵਾਰ ਹਲਕਾ ਗਿੱਦੜਬਾਹਾ ਦੇ ਪਿੰਡਾਂ 'ਚ ਆਪਣਾ ਰਾਬਤਾ ਬਣਾ ਰਹੇ ਹਨ | ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ, 'ਆਪ' ਵਲੋਂ ਐਡਵੋਕੇਟ ...

ਪੂਰੀ ਖ਼ਬਰ »

ਪਿੰਡ ਬੱਲਮਗੜ੍ਹ ਦੇ 15 ਪਰਿਵਾਰ 'ਆਪ' 'ਚ ਸ਼ਾਮਿਲ

ਮੰਡੀ ਲੱਖੇਵਾਲੀ, 13 ਜਨਵਰੀ (ਮਿਲਖ ਰਾਜ)-ਆਮ ਆਦਮੀ ਪਾਰਟੀ ਵਲੋਂ ਹਲਕਾ ਮਲੋਟ ਤੋਂ ਡਾ: ਬਲਜੀਤ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਪਿੰਡਾਂ ਵਿਚ 'ਆਪ' ਦਾ ਗਰਾਫ਼ ਹੋਰ ਉੱਚਾ ਹੋਣਾ ਸ਼ੁਰੂ ਹੋ ਗਿਆ, ਜਿਸ ਦੇ ਤਹਿਤ ਪਿੰਡ ਬੱਲਮਗੜ੍ਹ ਦੇ 15 ਪਰਿਵਾਰ ਸ਼੍ਰੋਮਣੀ ਅਕਾਲੀ ...

ਪੂਰੀ ਖ਼ਬਰ »

ਐਡਵੋਕੇਟ ਪਿ੍ਤਪਾਲ ਸ਼ਰਮਾ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਦੋਦਾ, 13 ਜਨਵਰੀ (ਰਵੀਪਾਲ)-ਆਮ ਆਦਮੀ ਪਾਰਟੀ ਦੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਐਡਵੋਕੇਟ ਪਿ੍ਤਪਾਲ ਸ਼ਰਮਾ ਨੇ ਪਿੰਡ ਦੋਦਾ ਵਿਖੇ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਵੋਟਾਂ ਮੰਗੀਆਂ | ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੀ ਅਕਾਲੀ ਦਲ ...

ਪੂਰੀ ਖ਼ਬਰ »

ਮੇਲਾ ਮਾਘੀ ਮੌਕੇ ਕੋਰੋਨਾ ਵਾਇਰਸ ਤੋਂ ਬਚਣ ਲਈ ਵਰਤੀ ਜਾਵੇ ਪੂਰੀ ਸਾਵਧਾਨੀ-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮੇਲਾ ਮਾਘੀ ਮੌਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅਪੀਲ ਕੀਤੀ ਕਿ ਕੋਰੋਨਾ ...

ਪੂਰੀ ਖ਼ਬਰ »

ਰੇਲਵੇ ਵਿਭਾਗ ਮਾਘੀ ਮੇਲੇ ਮੌਕੇ ਵਿਸ਼ੇਸ਼ ਟਰੇਨਾਂ ਚਲਾਏਗਾ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਹਰਮਹਿੰਦਰ ਪਾਲ) - ਸਟੇਸ਼ਨ ਸੁਪਰਡੈਂਟ ਦੇਵੀ ਸਹਾਏ ਮੀਨਾ ਨੇ ਇਕ ਪੱਤਰ ਰਾਹੀਂ ਸੂਚਨਾ ਦਿੱਤੀ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਲਈ 14, 15 ਅਤੇ 16 ਜਨਵਰੀ ਨੂੰ ਸ਼ਰਧਾਲੂਆਂ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਫ਼ਰੀਦਕੋਟ, 13 ਜਨਵਰੀ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ...

ਪੂਰੀ ਖ਼ਬਰ »

ਵਿਕਾਸ ਦੇ ਮੁੱਦੇ 'ਤੇ ਚੋਣ ਲੜਾਗਾਂ- ਕੁਸ਼ਲਦੀਪ ਸਿੰਘ ਢਿੱਲੋਂ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਨਵਾਂ ਕਿਲ੍ਹਾ ਵਿਖੇ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਵਿਧਾਇਕ ਅਤੇ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਉਹ ਵਿਕਾਸ ਨੂੰ ਮੁੱਦਾ ...

ਪੂਰੀ ਖ਼ਬਰ »

ਜੈਸੀ ਢਿੱਲੋਂ ਨੇ ਆਪਣੇ ਭਰਾ ਕਿੱਕੀ ਢਿੱਲੋਂ ਦੇ ਹੱਕ 'ਚ ਹੋਏ ਸਰਗਰਮ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਤੋਂ ਮੌਜੂਦਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜੋ ਹੋਣ ਵਿਧਾਨ ਸਭਾ ਚੋਣਾਂ ਲਈ ਵੀ ਕਾਂਗਰਸ ਪਾਰਟੀ ਦੇ ਸੰਭਾਵੀਂ ਉਮੀਦਵਾਰ ਹਨ, ਲਈ ਉਨ੍ਹਾਂ ਦੇ ਭਰਾ ਜੈਸ਼ਨਪ੍ਰੀਤ ਸਿੰਘ ਜੈਸੀ ਢਿੱਲੋਂ ਸਾਬਕਾ ...

ਪੂਰੀ ਖ਼ਬਰ »

ਡਾ. ਰਮਨਦੀਪ ਸਿੰਘ ਨੇ ਡਾ. ਗੁਰਚਰਨ ਭਗਤੂਆਣਾ ਨਾਲ ਕੀਤੀ ਮੁਲਾਕਾਤ

ਜੈਤੋ, 13 ਜਨਵਰੀ (ਭੋਲਾ ਸ਼ਰਮਾ)-ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਹਲਕਾ ਜੈਤੋ ਤੋਂ ਐਲਾਨੇ ਉਮੀਦਵਾਰ ਡਾ. ਰਮਨਦੀਪ ਸਿੰਘ ਜੈਤੋ ਨੇ ਅੱਜ ਪਿੰਡ ਰਾਮਗੜ੍ਹ (ਭਗਤੂਆਣਾ) ਵਿਖੇ ਪਹੁੰਚ ਕੇ ਸਮਾਜ ਸੇਵੀ ਡਾ. ਗੁਰਚਰਨ ਭਗਤੂਆਣਾ ਨਾਲ ਮੁਲਾਕਾਤ ਕੀਤੀ ਅਤੇ ਡੇਰਾ ਬਾਬਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਫ਼ਰੀਦਕੋਟ, 13 ਜਨਵਰੀ (ਸਰਬਜੀਤ ਸਿੰਘ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੰਮੇਆਣਾ ਚੌਕ ਨਜ਼ਦੀਕ ਇਕ ਵਿਕਅਤੀ ਨੂੰ ਕਾਬੂ ਕਰ ਕੇ ਉਸ ਪਾਸੋਂ 18 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸ਼ਹਿਰੀ ...

ਪੂਰੀ ਖ਼ਬਰ »

ਬੈਂਕ ਦਾ ਏ.ਟੀ.ਐਮ. ਲੁੱਟਣ ਦੀ ਨਾਕਾਮ ਕੋਸ਼ਿਸ਼

ਫ਼ਰੀਦਕੋਟ, 13 ਜਨਵਰੀ (ਸਰਬਜੀਤ ਸਿੰਘ)-ਪਿੰਡ ਮਚਾਕੀ ਕਲਾਂ ਦੀ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਦੇ ਏ.ਟੀ.ਐਮ. ਲੁੱਟਣ ਦੀ ਅਣਪਛਾਤੇ ਲੁਟੇਰਿਆਂ ਵਲੋਂ ਨਾਕਾਮ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੁਟੇਰਿਆਂ ਵਲੋਂ ਏ.ਟੀ.ਐਮ. ਦਾ ਸ਼ਟਰ ਗੈਸ ਨਾਲ ਕੱਟ ਕੇ ਖੋਲਿਆ ...

ਪੂਰੀ ਖ਼ਬਰ »

ਅਕਾਲੀ ਸਰਕਾਰ ਬਣਨ 'ਤੇ ਔਰਤਾਂ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ-ਸੁਖਜੀਵ ਕੌਰ ਰੋਮਾਣਾ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਔਰਤਾਂ ਦਾ ਸਰਵਪੱਖੀ ਵਿਕਾਸ ਹੋਇਆ ਹੈ | 2022 ਦੀਆਂ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਔਰਤਾਂ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ | ਜਿਸ ਵਿਚੋਂ ਇਕ ਮਾਤਾ ...

ਪੂਰੀ ਖ਼ਬਰ »

ਜੇਲ੍ਹ ਦੇ ਚਾਰ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ

ਫ਼ਰੀਦਕੋਟ, 13 ਜਨਵਰੀ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਦੀਆਂ ਬੈਰਕਾਂ ਦੀ ਕੀਤੀ ਗਈ ਜੇਲ੍ਹ ਅਧਿਕਾਰੀਆਂ ਵਲੋਂ ਅਚਾਨਕ ਤਲਾਸ਼ੀ ਦੌਰਾਲ 4 ਹਵਾਲਾਤੀਆਂ ਪਾਸੋਂ ਇਕ-ਇਕ ਮੋਬਾਈਲ ਫ਼ੋਨ ਸਮੇਤ ਸਿੰਮਾਂ ਦੇ ਬਰਾਮਦ ਕੀਤੇ ਗਏ ਹਨ | ਪੁਲਿਸ ਵਲੋਂ ਜੇਲ੍ਹ ...

ਪੂਰੀ ਖ਼ਬਰ »

ਸੂਬਾ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ 'ਚ ਲਿਆਂਦੀ ਤੇਜ਼ੀ

ਬਰਗਾੜੀ, 13 ਜਨਵਰੀ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸੂਬਾ ਸਿੰਘ ਬਾਦਲ ਨੇ ਪੂਰੀ ਸੂਝਬੂਝ ਨਾਲ ਆਪਣੀ ਚੋਣ ਮੁਹਿੰਮ 'ਚ ਤੇਜ਼ੀ ਲਿਆਂਦੀ ਹੈ | ਵਿਧਾਨ ਸਭਾ ਹਲਕਾ ਜੈਤੋ ਤੋਂ ਭਾਵੇਂ ਕਾਂਗਰਸ, ਭਾਜਪਾ, ਪੰਜਾਬ ਲੋਕ ਕਾਂਗਰਸ ਆਦਿ ਨੇ ...

ਪੂਰੀ ਖ਼ਬਰ »

ਐੱਸ. ਡੀ. ਐੱਮ.-ਕਮ-ਰਿਟਰਨਿੰਗ ਅਫ਼ਸਰ ਵਲੋਂ ਚੋਣਾਂ ਸੰਬੰਧੀ ਸੈਕਟਰ ਅਫ਼ਸਰਾਂ ਨਾਲ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਵਰਨਜੀਤ ਕੌਰ ਰਿਟਰਨਿੰਗ ਅਫ਼ਸਰ ਕਮ ਐੱਸ. ਡੀ. ਐੱਮ. ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਮੂਹ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਹੋਈ | ਮੀਟਿੰਗ ...

ਪੂਰੀ ਖ਼ਬਰ »

ਸੰਭਾਵੀਂ ਉਮੀਦਵਾਰ ਕੁਲਬੀਰ ਸਿੰਘ ਮੱਤਾ ਵਲੋਂ ਕੋਟਕਪੂਰਾ 'ਚ ਚੋਣ ਪ੍ਰਚਾਰ ਜ਼ੋਰਾਂ 'ਤੇ

ਕੋਟਕਪੂਰਾ, 13 ਜਨਵਰੀ (ਮੋਹਰ ਸਿੰਘ ਗਿੱਲ)-ਹਲਕਾ ਕੋਟਕਪੂਰਾ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੰਭਾਵੀ ਉਮੀਦਵਾਰ ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡਿਪਟੀ ਜਨਰਲ ਮੈਨੇਜਰ ਵਲੋਂ ਕੋਟਕਪੂਰਾ ਸ਼ਹਿਰ ਤੇ ਹਲਕੇ ਦੇ ਕਰੀਬ 50 ਪਿੰਡਾਂ ਵਿਚ ਆਪਣਾ ਚੋਣ ਪ੍ਰਚਾਰ ਆਪਣੇ ...

ਪੂਰੀ ਖ਼ਬਰ »

ਉਮੀਦਵਾਰਾਂ ਦੇ ਚੋਣ ਖਰਚੇ 'ਤੇ ਨਿਗਰਾਨੀ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕਾਰਜਸ਼ੀਲ-ਹਰਬੀਰ ਸਿੰਘ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਵਿਚ ਪੈਂਦੇ 3 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਮੀਡੀਆ 'ਤੇ ਕੀਤੇ ਜਾਣ ਵਾਲੇ ਖਰਚ 'ਤੇ ਨਿਗ੍ਹਾ ...

ਪੂਰੀ ਖ਼ਬਰ »

ਰਿਟਰਨਿੰਗ ਅਫ਼ਸਰ ਵਲੋਂ ਵੱਖ-ਵੱਖ ਕੈਂਪ ਲਗਾਉਣ ਲਈ ਦਿਸ਼ਾ ਨਿਰਦੇਸ਼ ਜਾਰੀ

ਜੈਤੋ, 13 ਜਨਵਰੀ (ਭੋਲਾ ਸ਼ਰਮਾ)-ਡਾ. ਨਿਰਮਲ ਓਸੇਪਚਨ ਆਈ.ਏ.ਐਸ. ਰਿਟਰਨਿੰਗ ਅਫ਼ਸਰ (089 ਵਿਧਾਨ ਸਭਾ ਹਲਕਾ ਜੈਤੋ, ਐਸ.ਸੀ.)-ਕਮ-ਉਪ ਮੰਡਲ ਮੈਜਿਸਟਰੇਟ ਜੈਤੋ ਨੇ ਦੱਸਿਆ ਕਿ ਇਲੈਕਟੋਰਲ ਪਾਰਟੀਸੀਨੇਸ਼ਨ ਪ੍ਰੋਗਰਾਮ ਅਧੀਨ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਜੈਤੋ ...

ਪੂਰੀ ਖ਼ਬਰ »

ਗੁਰਬਖ਼ਸ਼ ਸਿੰਘ ਚੌਹਾਨ ਇੰਚਾਰਜ ਨਿਯੁਕਤ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਭੈਣ ਕੁਮਾਰੀ ਮਾਇਆਵਤੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼, ਸਾਬਕਾ ਮੈਂਬਰ ਰਾਜ ਸਭਾ, ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ, ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਪੰਜਾਬ ...

ਪੂਰੀ ਖ਼ਬਰ »

40 ਕਿਸਾਨਾਂ ਦੀ ਭਾਈਵਾਲੀ ਨੇ ਸਵੱਛ ਰਸੋਈ ਉਤਪਾਦ ਤੇ ਰਵਾਇਤੀ ਫ਼ਸਲੀ ਚੱਕਰ ਪ੍ਰਤੀ ਕੀਤੀ ਸਮਾਜਿਕ ਸਮਝ ਪੇਸ਼

ਮੰਡੀ ਕਿੱਲਿਆਂਵਾਲੀ, 13 ਜਨਵਰੀ (ਇਕਬਾਲ ਸਿੰਘ ਸ਼ਾਂਤ)-ਚਾਲੀ ਕਿਸਾਨਾਂ ਦੀ ਭਾਈਵਾਲੀ ਨੇ ਅਜੋਕੀ ਘਰੇਲੂ ਰਸੋਈ ਤੇ ਰੋਜ਼ਾਨਾ ਜ਼ਿੰਦਗੀ ਨੂੰ ਮਿਲਾਵਟੀ ਖਾਣ-ਪਾਣ ਤੋਂ ਮੁਕਤ ਕਰਨ ਅਤੇ ਰਵਾਇਤੀ ਫ਼ਸਲੀ ਚੱਕਰ ਤੋੜਨ ਵੱਲ ਸਹਿਕਾਰੀ ਕਾਰੋਬਾਰੀ ਕਦਮ ਪੁੱਟ ਕੇ ਵੱਖਰੀ ...

ਪੂਰੀ ਖ਼ਬਰ »

ਮਸਜਿਦ ਬਣਾਉਣ ਨੂੰ ਲੈ ਕੇ ਇਕ ਧਿਰ ਨੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ

ਦੋਦਾ, 13 ਜਨਵਰੀ (ਰਵੀਪਾਲ) - ਡੇਰਾ ਬਾਬਾ ਭੋਜਾ ਸ਼ਾਹ ਦੋਦਾ ਜ਼ਮੀਨ 'ਤੇ ਉਸ ਦੇ ਸ਼ਰਧਾਲੂਆਂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ 'ਤੇ ਨਜਾਇਜ਼ ਕਬਜ਼ਾ ਕਰਕੇ ਮਸਜਿਦ ਬਣਾਉਣ ਦੇ ਦੋਸ਼ ਲਗਾਏ ਹਨ | ਦਾਰਾ ਸਿੰਘ ਪੁੱਤਰ ਲੀਕਨ ਸਿੰਘ ਵਾਸੀ ਦੋਦਾ ਨੇ ਤਸਦੀਕਸ਼ੁਦਾ ਹਲਫ਼ੀਆ ...

ਪੂਰੀ ਖ਼ਬਰ »

ਲਾਪਤਾ ਧੀ ਦੀ ਬਰਾਮਦਗੀ ਤੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵਲੋਂ ਥਾਣਾ ਸਿਟੀ ਅੱਗੇ ਧਰਨਾ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਹਰਮਹਿੰਦਰ ਪਾਲ)-ਲਾਪਤਾ ਧੀ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਮਾਪਿਆਂ ਅਤੇ ਕਈ ਜਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਬੀਤੀ ਰਾਤ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਹਾਲੇ ਤੱਕ ਨਾ ਤਾਂ ਪੁਲਿਸ ਨੇ ਕਿਸੇ ਮੁਲਜ਼ਮ ...

ਪੂਰੀ ਖ਼ਬਰ »

ਪਿੰਡ ਸੰਮੇਵਾਲੀ ਦਾ ਮਿਡਲ ਸਕੂਲ ਅਪਗ੍ਰੇਡ ਹੋ ਕੇ ਹਾਈ ਸਕੂਲ ਬਣਿਆ

ਮੰਡੀ ਲੱਖੇਵਾਲੀ, 13 ਜਨਵਰੀ (ਮਿਲਖ ਰਾਜ)-ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਸੰਮੇਵਾਲੀ ਦੀ ਪੰਚਾਇਤ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਪਿੰਡ ਦੇ ਮਿਡਲ ਸਕੂਲ ਨੂੰ ਦਸਵੀਂ ਤੱਕ ਦਾ ਸਕੂਲ ਅਪਗ੍ਰੇਡ ਕਰ ਦਿੱਤਾ ਹੈ, ਜਿਸ ਨਾਲ ਪਿੰਡ ਵਿਚ ਖ਼ੁਸ਼ੀ ...

ਪੂਰੀ ਖ਼ਬਰ »

ਚੋਰਾਂ ਨੇ ਘਰ ਦੇ ਜਿੰਦਰੇ ਤੋੜ ਕੇ ਕੀਤੀ ਚੋਰੀ

ਫ਼ਰੀਦਕੋਟ, 13 ਜਨਵਰੀ (ਸਰਬਜੀਤ ਸਿੰਘ)-ਸਥਾਨਕ ਹਰਿੰਦਰਾ ਨਗਰ ਵਸਨਕੀ ਡੁਬਈ ਗਏ ਪਰਿਵਾਰ ਦੇ ਬੰਦ ਪਏ ਘਰ ਦੇ ਜਿੰਦਰੇ ਤੋੜ ਕੇ ਚੋਰਾਂ ਵਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪਰਿਵਾਰ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਜਾਂਚ ਦੌਰਾਨ ਰਿਕਾਰਡ 'ਚ ਪਾਈਆਂ ਉਣਤਾਈਆਂ ਸੰਬੰਧੀ ਕਈ ਦੁਕਾਨਦਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਕੋਟਕਪੂਰਾ, 13 ਜਨਵਰੀ (ਮੇਘਰਾਜ, ਮੋਹਰ ਗਿੱਲ) - ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਵਲੋਂ ਆਪਣੀ ਟੀਮ ਨਾਲ ਕੋਟਕਪੂਰਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਖਾਦ ਅਤੇ ਦਵਾਈਆਂ ਦੇ ਵਿਕੇ੍ਰਤਾਵਾਂ ਦੇ ਰਿਕਾਰਡ ਦੀ ਅਚਨਚੇਤ ਜਾਂਚ ਕੀਤੀ ਗਈ | ਇਸ ...

ਪੂਰੀ ਖ਼ਬਰ »

ਅਧਿਆਪਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਦੀ ਲੋਹੜੀ ਫ਼ੂਕੀ

ਜੈਤੋ, 13 ਜਨਵਰੀ (ਭੋਲਾ ਸ਼ਰਮਾ)-ਪੰਜਾਬ ਯੂ.ਟੀ. ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਦਿੱਤੇ ਸੱਦੇ ਤਹਿਤ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ੀ ਲੋਹੜੀ ...

ਪੂਰੀ ਖ਼ਬਰ »

ਬੀ.ਕੇ.ਯੂ. ਏਕਤਾ ਡਕੌਂਦਾ (ਇਸਤਰੀ ਵਿੰਗ) ਬਲਾਕ ਜੈਤੋ ਤੇ ਕੋਟਕਪੂਰਾ ਦੀ ਸਾਂਝੀ ਕਮੇਟੀ ਦੀ ਚੋਣ

ਜੈਤੋ, 13 ਜਨਵਰੀ (ਗੁਰਚਰਨ ਸਿੰਘ ਗਾਬੜੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ, ਜਸਵੰਤ ਸਿੰਘ ਚੰਦਭਾਨ ਅਤੇ ਸੁੁਖਦੇਵ ਸਿੰਘ ਫ਼ੌਜੀ ਬਹਿਬਲ ਕਲਾਂ ਦੀ ...

ਪੂਰੀ ਖ਼ਬਰ »

ਸਰਕਾਰ ਦੇ ਇਤਿਹਾਸਕ ਵਿਕਾਸ ਕਾਰਜਾਂ ਕਰਕੇ ਪੰਜਾਬ 'ਚ ਦੁਬਾਰਾ ਕਾਂਗਰਸ ਦੀ ਸਰਕਾਰ ਬਣੇਗੀ-ਢਿੱਲਵਾਂ

ਬਰਗਾੜੀ, 13 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਆਪਣੇ ਥੋੜੇ ਸਮੇਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਕਰਵਾਏ ਗਏ ਇਤਿਹਾਸਕ ਵਿਕਾਸ ਕਾਰਜਾਂ ਦੀ ਬਦੌਲਤ ਪੰਜਾਬ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਸਾਦਿਕ ਪੁੱਜਣ 'ਤੇ ਨਿੱਘਾ ਸਵਾਗਤ

ਸਾਦਿਕ, 13 ਜਨਵਰੀ (ਆਰ. ਐਸ. ਧੰੁਨਾ)-ਮੇਲਾ ਮਾਘੀ ਦੇ ਸਬੰਧ ਵਿਚ ਬਾਬਾ ਗੁਰਸੇਵਕ ਸਿੰਘ ਦੀ ਅਗਵਾਈ ਵਿਚ ਮਾਤਾ ਭਾਗ ਕੌਰ ਦੀ ਯਾਦ ਵਿਚ ਝਬਾਲ ਤੋਂ ਚੱਲੇ ਨਗਰ ਕੀਰਤਨ ਦਾ ਸਾਦਿਕ ਵਿਖੇ ਪੱਜਣ 'ਤੇ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ | ਇਹ ਨਗਰ ਕੀਰਤਨ ਰਾਤ ਸਮੇਂ ਆਰਫ਼ਕੇ ਪਿੰਡ ...

ਪੂਰੀ ਖ਼ਬਰ »

ਮਧੂ ਨਰਸਿੰਗ ਹੋਮ 'ਚ ਮਨਾਈ ਗਈ 'ਧੀਆਂ ਦੀ ਲੋਹੜੀ'
ਅਜੋਕੇ ਸਮੇਂ 'ਚ ਧੀਆਂ ਤੇ ਪੁੱਤਾਂ ਵਿਚ ਕੋਈ ਫ਼ਰਕ ਨਹੀਂ-ਅਮਨਜੋਤ ਕੌਰ ਢਿੱਲੋਂ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਸਥਾਨਕ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਮਧੂ ਨਰਸਿੰਗ ਹੋਮ 'ਚ ਡਾ. ਮਧੂ ਗੋਇਲ ਦੀ ਅਗਵਾਈ ਹੇਠ ਨਵ-ਜੰਮੀਆਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ | ਇਸ ਸਮਾਗਮ ਦੇ ਮੁੱਖ ਮਹਿਮਾਨ ਅਮਨਜੋਤ ਕੌਰ ਢਿੱਲੋਂ ਸਪੁਤਨੀ ਵਿਧਾਇਕ ...

ਪੂਰੀ ਖ਼ਬਰ »

ਅਜੋਕੇ ਸਮੇਂ 'ਚ ਧੀਆਂ ਤੇ ਪੁੱਤਾਂ ਵਿਚ ਕੋਈ ਫ਼ਰਕ ਨਹੀਂ-ਅਮਨਜੋਤ ਕੌਰ ਢਿੱਲੋਂ

ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਸਥਾਨਕ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਮਧੂ ਨਰਸਿੰਗ ਹੋਮ 'ਚ ਡਾ. ਮਧੂ ਗੋਇਲ ਦੀ ਅਗਵਾਈ ਹੇਠ ਨਵ-ਜੰਮੀਆਂ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ | ਇਸ ਸਮਾਗਮ ਦੇ ਮੁੱਖ ਮਹਿਮਾਨ ਅਮਨਜੋਤ ਕੌਰ ਢਿੱਲੋਂ ਸਪੁਤਨੀ ਵਿਧਾਇਕ ...

ਪੂਰੀ ਖ਼ਬਰ »

ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ ਫ਼ਰੀਦਕੋਟ, 13 ਜਨਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਲੋਹੜੀ ਅਤੇ ਮਾਘੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਮੂਹ ਪ੍ਰਬੰਧਕ ਅਤੇ ਅਧਿਆਪਕਾਂ ਨਾਲ ਮਿਲ ...

ਪੂਰੀ ਖ਼ਬਰ »

ਆਰ.ਓ. ਪਲਾਂਟ ਚਾਲੂ ਕਰਨ ਦੀ ਮੰਗ

ਮੰਡੀ ਬਰੀਵਾਲਾ, 13 ਜਨਵਰੀ (ਨਿਰਭੋਲ ਸਿੰਘ)-ਗੁਰਭਜਨ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਜਾ ਮਰਾੜ੍ਹ 'ਚ ਆਰ. ਓ. ਪਲਾਂਟ ਪਿਛਲੇ ਸਮੇਂ ਤੋਂ ਬੰਦ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲਾ ਪਾਣੀ ਖਾਰਾ ਹੈ ਅਤੇ ਇਹ ਪਾਣੀ ਪੀਣ ਦੇ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

ਮੰਡੀ ਬਰੀਵਾਲਾ, 13 ਜਨਵਰੀ (ਨਿਰਭੋਲ ਸਿੰਘ)-ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਧੁੰਦ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧੁੰਦ ਕਾਰਨ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਸ਼ਰਾਬ ਦੇ ਠੇਕੇ, ਅਹਾਤੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ-ਜ਼ਿਲ੍ਹਾ ਮੈਜਿਸਟ੍ਰੇਟ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮੇਲਾ ਮਾਘੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਸੂਦਨ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਧਾਰਾ 144 ਤਹਿਤ ...

ਪੂਰੀ ਖ਼ਬਰ »

ਸਕੂਲ 'ਚ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਰੁਪਾਣਾ, 13 ਜਨਵਰੀ (ਜਗਜੀਤ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਦਿਨ-ਬ ਦਿਨ ਵਾਧਾ ਹੋਣ ਕਾਰਨ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰਾਂ ਅਤੇ ਪਿੰਡਾਂ ਵਿਚ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਉਣ ਦੀ ਰਫ਼ਤਾਰ ਵੀ ਤੇਜ਼ ਕਰ ਦਿੱਤੀ ਹੈ ...

ਪੂਰੀ ਖ਼ਬਰ »

ਹਨੀ ਫ਼ੱਤਣਵਾਲਾ ਨੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਲੋਹੜੀ ਦੇ ਤਿਉਹਾਰ ਮੌਕੇ ਅੱਜ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਮੱਥਾ ਟੇਕਿਆ | ਇਸ ਮੌਕੇ ਉਹ ...

ਪੂਰੀ ਖ਼ਬਰ »

ਨਾਬਾਲਗ ਤੋਂ ਨਸ਼ੇ ਦਾ ਕੰਮ ਕਰਵਾਉਣ 'ਤੇ ਚਾਰ ਨਾਮਜ਼ਦ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਹਰਮਹਿੰਦਰ ਪਾਲ)-ਨਾਬਾਲਗ ਲੜਕੇ ਤੋਂ ਨਸ਼ੇ ਦਾ ਕੰਮ ਕਰਵਾਉਣ ਦੇ ਮਾਮਲੇ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ, ਜਦਕਿ ਉਨ੍ਹਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਥਾਣਾ ਸਦਰ ਪੁਲਿਸ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਅਚਨਚੇਤ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਮੇਲਾ ਮਾਘੀ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੀ ਅਹਿਮੀਅਤ ਨੂੰ ਵੇਖਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸਰਬਜੀਤ ਸਿੰਘ ਵਲੋਂ ਬੀਤੀ ਰਾਤ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇੱਥੇ ਪਹੁੰਚ ਰਹੇ ਹਨ | ਇਤਿਹਾਸਕ ਮਾਘੀ ਜੋੜ ਮੇਲੇ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX