• ਚੰਨੀ ਤੇ ਜਾਖੜ 'ਚ ਤਿੱਖੀ ਬਹਿਸ • ਸਕਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ 75 ਉਮੀਦਵਾਰਾਂ ਦੀ ਸੂਚੀ ਪ੍ਰਵਾਨਗੀ ਲਈ ਸੋਨੀਆ ਨੂੰ ਭੇਜੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 14 ਜਨਵਰੀ -ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਸੰਬੰਧੀ ਘਮਸਾਣ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ | ਕੱਲ੍ਹ ਰਾਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬੇ ਲਈ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦਰਮਿਆਨ ਤਿੱਖੀ ਨੋਕ-ਝੋਕ ਹੋਈ, ਜਿਸ 'ਤੇ ਸੋਨੀਆ ਗਾਂਧੀ ਨੇ ਵੀ ਆਪਣੀ ਨਾਰਾਜ਼ਗੀ ਪ੍ਰਗਟਾਈ | ਦੁਆਬਾ ਦੀ ਆਦਮਪੁਰ ਸੀਟ ਨੂੰ ਲੈ ਕੇ ਚੰਨੀ ਤੇ ਜਾਖੜ ਦਰਮਿਆਨ ਕਾਫ਼ੀ ਬਹਿਸ ਹੋਈ | ਚੰਨੀ ਇਸ ਦੀ ਟਿਕਟ ਕੇ.ਪੀ. ਨੂੰ ਦਿੱਤੇ ਜਾਣ ਦੇ ਹਾਮੀ ਸਨ, ਜਦੋਂਕਿ ਜਾਖੜ ਇਸ ਦਾ ਵਿਰੋਧ ਕਰ ਰਹੇ ਸਨ | ਇਸੇ ਤਰ੍ਹਾਂ ਜਾਖੜ ਵਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਸੀਟ ਦੇਣ ਦਾ ਵਿਰੋਧ ਕੀਤਾ ਗਿਆ | ਸੋਨੀਆ ਗਾਂਧੀ ਜੋ ਕਿ ਅਜਿਹੀ ਨੋਕ ਝੋਕ ਤੋਂ ਕਾਫ਼ੀ ਖ਼ਫ਼ਾ ਨਜ਼ਰ ਆਏ, ਨੇ ਕਿਹਾ ਕਿ ਅਜਿਹੇ ਵਿਰੋਧ ਲਈ ਅੱਜ ਦੀ ਮੀਟਿੰਗ ਮੰਚ ਨਹੀਂ ਹੈ | ਇਸੇ ਤਰ੍ਹਾਂ ਸੁਜਾਨਪੁਰ ਦੀ ਸੀਟ ਰਘੂਨਾਥ ਸਹਾਏਪੁਰੀ ਨੂੰ ਦੇਣ ਦੀ ਅੰਬਿਕਾ ਸੋਨੀ ਵਲੋਂ ਡਟ ਕੇ ਵਕਾਲਤ ਹੋਈ ਪਰ ਜਾਖੜ ਇਸ 'ਤੇ ਇਤਰਾਜ਼ ਕਰ ਰਹੇ ਸਨ | ਗੜ੍ਹਸ਼ੰਕਰ ਦੇ ਲਈ ਮੁੱਖ ਮੰਤਰੀ ਚੰਨੀ ਨੇ ਨਮੀਸ਼ਾ ਮਹਿਤਾ ਦੇ ਨਾਂਅ ਦੀ ਡਟ ਕੇ ਵਕਾਲਤ ਕੀਤੀ | ਸਕਰੀਨਿੰਗ ਕਮੇਟੀ ਵਲੋਂ ਉਸ ਦਾ ਨਾਂਅ ਕੱਟਣ ਦਾ ਵੀ ਵਿਰੋਧ ਕੀਤਾ, ਜਦੋਂਕਿ ਜਾਖੜ ਇਸ ਸੰਬੰਧੀ ਵੀ ਵਿਰੋਧ ਵਿਚ ਸਨ | ਕੱਲ੍ਹ ਦੀ ਮੀਟਿੰਗ ਫ਼ੈਸਲਾਕੁੰਨ ਨਾ ਰਹਿਣ ਕਾਰਨ ਸਕਰੀਨਿੰਗ ਕਮੇਟੀ ਦੀ ਅੱਜ ਸਵੇਰੇ ਮੈਰਾਥਨ ਮੀਟਿੰਗ ਹੋਈ, ਜਿਸ ਦੌਰਾਨ ਦੋ ਸੰਸਦ ਮੈਂਬਰਾਂ ਲਈ ਟਿਕਟਾਂ ਦਾ ਮਾਮਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਛੱਡ ਦਿੱਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਟਿਕਟ ਮਿਲ ਰਹੀ ਹੈ | ਅੱਜ ਸਵੇਰ ਦੀ ਮੀਟਿੰਗ ਦੌਰਾਨ ਕੋਈ 70 ਤੋਂ 75 ਸੀਟਾਂ ਲਈ ਸਕਰੀਨਿੰਗ ਕਮੇਟੀ ਵਲੋਂ ਆਪਣੀ ਸਿਫ਼ਾਰਸ਼ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅੱਜ ਸ਼ਾਮ ਭੇਜ ਦਿੱਤੀ ਗਈ ਪਰ ਪਤਾ ਲੱਗਾ ਹੈ ਕਿ ਗੜ੍ਹਸ਼ੰਕਰ ਦੀ ਸੀਟ ਸੰਬੰਧੀ ਫ਼ੈਸਲਾ ਇਸ ਮੀਟਿੰਗ ਦੌਰਾਨ ਵੀ ਨਹੀਂ ਹੋ ਸਕਿਆ | ਕਾਂਗਰਸ ਸੂਤਰਾਂ ਅਨੁਸਾਰ ਅੱਜ ਤੈਅ ਕੀਤੀ ਸੂਚੀ ਨੂੰ ਹੁਣ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਸਾਹਮਣੇ ਨਹੀਂ ਰੱਖਿਆ ਜਾਵੇਗਾ ਅਤੇ ਕਾਂਗਰਸ ਪ੍ਰਧਾਨ ਸਿੱਧੇ ਹੀ ਇਸ ਦੀ ਕਿਸੇ ਸਮੇਂ ਵੀ ਪ੍ਰਵਾਨਗੀ ਦੇ ਕੇ ਜਾਰੀ ਕਰ ਸਕਣਗੇ | ਇਸੇ ਤਰ੍ਹਾਂ ਪਾਰਟੀ ਵਲੋਂ ਬਾਕੀ ਰਹਿੰਦੀਆਂ ਟਿਕਟਾਂ ਸੰਬੰਧੀ ਵੀ ਸਕਰੀਨਿੰਗ ਕਮੇਟੀ ਨੂੰ ਤੁਰੰਤ ਆਪਣੀਆਂ ਸਿਫ਼ਾਰਸ਼ਾਂ ਦੇਣ ਦੀ ਹਦਾਇਤ ਤੋਂ ਬਾਅਦ ਅੱਜ ਰਾਤ ਦੁਬਾਰਾ ਸਕਰੀਨਿੰਗ ਕਮੇਟੀ ਦੀ ਇਕ ਵਰਚੂਅਲ ਮੀਟਿੰਗ ਰੱਖੀ ਗਈ, ਜਿਸ ਵਲੋਂ ਬਾਕੀ ਰਹਿੰਦੀਆਂ ਸੀਟਾਂ ਸੰਬੰਧੀ ਉਮੀਦਵਾਰਾਂ ਦੇ ਨਾਂਅ 'ਤੇ ਵਿਚਾਰ ਕੀਤਾ ਜਾ ਰਿਹਾ ਹੈ | ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਕੋਈ ਦੋ ਦਰਜਨ ਪਾਰਟੀ ਟਿਕਟਾਂ ਜਿਥੇ ਮੌਜੂਦਾ ਵਿਧਾਇਕਾਂ ਸੰਬੰਧੀ ਰਿਪੋਰਟਾਂ ਠੀਕ ਨਹੀਂ ਹਨ, ਉਨ੍ਹਾਂ ਸੰਬੰਧੀ ਫ਼ੈਸਲਾ ਜ਼ਰੂਰ ਦੇਰੀ ਨਾਲ ਹੋ ਸਕਦਾ ਹੈ | ਪਾਰਟੀ ਹਾਈਕਮਾਨ ਇਸ ਵਾਰ ਉਮੀਦਵਾਰਾਂ ਸੰਬੰਧੀ ਸਰਵੇ ਰਿਪੋਰਟ ਨੂੰ ਕਾਫ਼ੀ ਮਹੱਤਤਾ ਦੇ ਰਹੀ ਹੈ, ਪਰ ਹਾਈਕਮਾਨ ਇਹ ਵੀ ਨਹੀਂ ਚਾਹੁੰਦੀ ਕਿ ਟਿਕਟਾਂ ਕੱਟੇ ਜਾਣ ਕਾਰਨ ਪਾਰਟੀ ਆਗੂ ਦੂਜੀਆਂ ਪਾਰਟੀਆਂ 'ਚ ਜਾਣ |
ਨਵੀਂ ਦਿੱਲੀ, 14 ਜਨਵਰੀ (ਉੁਪਮਾ ਡਾਗਾ ਪਾਰਥ)-ਸੰਸਦ ਦਾ ਬਜਟ ਇਜਲਾਸ 31 ਜਨਵਰੀ ਨੂੰ ਸ਼ੁਰੂ ਹੋਵੇਗਾ | ਦੋ ਪੜਾਵਾਂ 'ਚ ਹੋਣ ਵਾਲੇ ਬਜਟ ਇਜਲਾਸ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਚੱਲੇਗਾ, ਜਦਕਿ ਤਕਰੀਬਨ ਇਕ ਮਹੀਨੇ ਦੇ ਵਕਫੇ ਤੋਂ ਬਾਅਦ ਦੂਜਾ ਪੜਾਅ 14 ਮਾਰਚ ਨੂੰ ਸ਼ੁਰੂ ਹੋਵੇਗਾ, ਜੋ 8 ਅਪ੍ਰੈਲ ਨੂੰ ਖ਼ਤਮ ਹੋਵੇਗਾ | ਬਜਟ ਇਜਲਾਸ ਦੀ ਸ਼ੁਰੂਆਤ 31 ਜਨਵਰੀ ਨੂੰ ਦੋਵਾਂ ਸਦਨਾਂ 'ਚ ਰਾਸ਼ਟਰਪਤੀ ਦੇ ਸੰਬੋਧਨ ਨਾਲ ਹੋਵੇਗੀ, ਜਿਸ ਤੋਂ ਬਾਅਦ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ | ਇਸ ਦੀ ਜਾਣਕਾਰੀ ਵਧੀਕ ਸਕੱਤਰ ਜਨਰਲ ਵਲੋਂ ਲਿਖੀ ਚਿੱਠੀ 'ਚ ਦਿੱਤੀ ਗਈ, ਜਿਸ 'ਚ ਕਿਹਾ ਗਿਆ ਸੀ ਕਿ ਸਾਲ 2022-23 ਲਈ ਕੇਂਦਰੀ ਬਜਟ 1 ਫਰਵਰੀ ਮੰਗਲਵਾਰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਬਜਟ ਨੂੰ ਰਾਜਸਭਾ 'ਚ ਪੇਸ਼ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਇਜਲਾਸ ਉਸ ਵੇਲੇ ਹੋ ਰਿਹਾ ਹੈ ਜਦੋਂ ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੇ ਇਕ ਵਾਰ ਫਿਰ ਜ਼ੋਰ ਫੜਿਆ ਹੈ | ਵੀਰਵਾਰ ਨੂੰ ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 2 ਲੱਖ ਤੋਂ ਉਪਰ ਪਹੁੰਚ ਗਈ ਸੀ | ਜਾਣਕਾਰੀ ਮੁਤਾਬਿਕ ਜਨਵਰੀ ਦੇ ਪਹਿਲੇ ਹਫ਼ਤੇ 'ਚ 400 ਤੋਂ ਵੱਧ ਸੰਸਦ ਦੇ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ | ਹਾਲਾਂਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸੰਸਦ ਭਵਨ 'ਚ ਸਿਹਤ ਸੁਰੱਖਿਆ ਸੰਬੰਧੀ ਹਾਲਾਤ ਦਾ ਜਾਇਜ਼ਾ ਲਿਆ | ਬਿਰਲਾ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੰਸਦ ਭਵਨ 'ਚ ਟੈਸਟਿੰਗ ਅਤੇ ਟੀਕਾਕਰਨ ਨੂੰ ਲੈ ਕੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ | ਬਿਰਲਾ ਨੇ ਸੰਸਦ ਭਵਨ 'ਚ ਹੀ ਟੈਸਟਿੰਗ ਅਤੇ ਟੀਕਾਕਰਨ ਸੁਵਿਧਾਵਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਸੱਚ ਹੈ ਕਿ ਸੰਸਦ 'ਚ ਵੱਡੀ ਗਿਣਤੀ 'ਚ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ ਹੋਏ ਹਨ | ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਠੀਕ ਹਨ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ 'ਚ ਕੋਵਿਡ ਦੇ ਮਾਮਲਿਆਂ 'ਚ 6.7 ਫ਼ੀਸਦੀ ਦਾ ਉਛਾਲ ਵੇਖਣ ਤੋਂ ਬਾਅਦ ਕੋਵਿਡ-19 ਮਾਮਲਿਆਂ ਦੀ ਗਿਣਤੀ 2.64 ਲੱਖ ਤੱਕ ਪਹੁੰਚ ਗਈ ਹੈ |
ਸ੍ਰੀਨਗਰ, 14 ਜਨਵਰੀ (ਮਨਜੀਤ ਸਿੰਘ)- ਬੀਤੇ ਦਿਨ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਹੋਈ ਭੇਦਭਰੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਦੋਵੇਂ ਫ਼ੌਜੀ ਜਵਾਨ 14 ਪੰਜਾਬ ਰੈਜੀਮੈਂਟ ਨਾਲ ਸੰਬੰਧਿਤ ਸਨ, ਜਿਨ੍ਹਾਂ ਦੀ ਪਛਾਣ ਸਿਪਾਹੀ ਸਰਬਜੀਤ ਸਿੰਘ (25) ਤੇ ਸਿਪਾਹੀ ਨਵਰਾਜ ਸਿੰਘ (25) ਵਜੋਂ ਹੋਈ ਹੈ | ਸੂਤਰਾਂ ਅਨੁਸਾਰ ਰਾਜੌਰੀ ਦੇ ਭਿੰਬਰ ਗਲੀ ਦੇ ਹੰਜਨਵਾਲੀ ਸੈਕਟਰ 'ਚ ਵੀਰਵਾਰ ਨੂੰ ਹੋਈ ਭੇਦਭਰੀ ਗੋਲੀਬਾਰੀ ਦੌਰਾਨ ਗੰਭੀਰ ਜ਼ਖ਼ਮੀ ਹੋਏ ਦੋਵੇਂ ਜਵਾਨ ਜ਼ਖਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਏ ਸਨ | ਦੋਹਾਂ ਜਵਾਨਾਂ ਦਾ ਪੋਸਟਮਾਰਟਮ ਕਰਨ ਬਾਅਦ ਲਾਸ਼ਾਂ ਉਨ੍ਹਾਂ ਦੀ ਯੂਨਿਟ ਹਵਾਲੇ ਕਰ ਦਿੱਤੀਆ ਗਈਆਂ ਹਨ, ਜਿਥੋਂ ਇਨ੍ਹਾਂ ਨੂੰ ਆਖਰੀ ਰਸਮਾਂ ਲਈ ਉਨ੍ਹਾਂ ਦੇ ਜੱਦੀ ਪਿੰਡਾਂ ਨੂੰ ਭੇਜਿਆ ਜਾਵੇਗਾ | ਇਸ ਮਾਮਲਾ ਦੀ ਜਾਂਚ ਪੁਲਿਸ ਤੇ ਫ਼ੌਜ ਵਲੋਂ ਜਾਰੀ ਹੈ |
ਭਾਦਸੋਂ, 14 ਜਨਵਰੀ (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਬੀਤੇ ਦਿਨ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਚੱਲੀ ਗੋਲੀ ਦੌਰਾਨ ਫ਼ੌਜ ਦੀ 14 ਪੰਜਾਬ ਰੈਜੀਮੈਂਟ ਦੇ 2 ਜਵਾਨਾਂ ਸਰਬਜੀਤ ਸਿੰਘ ਤੇ ਨਵਰਾਜ ਸਿੰਘ ਦੀ ਮੌਤ ਹੋ ਗਈ ਸੀ, ਉਨ੍ਹਾਂ 'ਚੋਂ ਨਵਰਾਜ ਸਿੰਘ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਥਾਣੇ ਦੇ ਪਿੰਡ ਖੇੜੀ ਜੱਟਾਂ ਦਾ ਰਹਿਣ ਵਾਲਾ ਸੀ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਵਰਾਜ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਖੇੜੀ ਜੱਟਾਂ 6 ਕੁ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ, ਉਹ ਇਕ ਮੱਧਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ ਤੇ ਅਜੇ ਕੁਆਰਾ ਸੀ | ਇਸ ਘਟਨਾ ਦਾ ਪਤਾ ਚਲਦਿਆਂ ਹੀ ਭਾਦਸੋਂ ਦੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ |
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਫਿਲਪਾਈਨ ਨੇ ਆਪਣੇ ਦੇਸ਼ ਦੀ ਜਲ ਸੈਨਾ ਲਈ ਐਂਟੀ ਸ਼ਿਪ ਮਿਜ਼ਾਈਲਾਂ ਦੀ ਸਪਲਾਈ ਲਈ ਬ੍ਰਹਮੋਸ ਏਅਰੋਸਪੇਸ ਨਾਲ 37.49 ਕਰੋੜ ਡਾਲਰ ਦਾ ਕਰਾਰ ਕੀਤਾ ਹੈ | ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ-ਰੂਸ ਦਾ ਸਾਂਝਾ ਉਦਮ ਬ੍ਰਹਮੋਸ ਏਅਰੋਸਪੇਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਉਤਪਾਦਨ ਕਰਦਾ ਹੈ, ਜਿਸ ਨੂੰ ਕਿ ਪਣਡੁੱਬੀ, ਜੰਗੀ ਬੇੜੇ, ਜਹਾਜ਼ਾਂ ਜਾਂ ਜ਼ਮੀਨ ਤੋਂ ਦਾਗਿਆ ਜਾ ਸਕਦਾ ਹੈ | ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਦੇਸ਼ ਦੀ ਜਲ ਸੈਨਾ ਲਈ ਤਟ ਆਧਾਰਿਤ ਐਂਟੀ ਸ਼ਿਪ ਮਿਜ਼ਾਈਲਾਂ ਦੀ ਸਪਲਾਈ ਲਈ ਫਿਲਪਾਈਨ ਸਰਕਾਰ ਨੂੰ ਪ੍ਰਸਤਾਵ ਦਿੱਤਾ ਸੀ | 37.4 ਕਰੋੜ ਡਾਲਰ ਦੇ ਇਸ ਦੇ ਪ੍ਰਸਤਾਵ ਨੂੰ ਸਰਕਾਰ ਨੇ ਪਿਛਲੇ ਮਹੀਨੇ ਸਵੀਕਾਰ ਕਰ ਲਿਆ ਸੀ |
ਨਵੀਂ ਦਿੱਲੀ, 14 ਜਨਵਰੀ (ਪੀ. ਟੀ. ਆਈ.)-ਤਿੰਨਾਂ ਸੈਨਾਵਾਂ ਦੀ 'ਕੋਰਟ ਆਫ ਇਨਕੁਆਇਰੀ' ਵਲੋਂ ਪੇਸ਼ ਕੀਤੇ ਗਏ ਨਤੀਜੇ 'ਚ ਖੁਲਾਸਾ ਹੋਇਆ ਹੈ ਕਿ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਨੂੰ ਪੇਸ਼ ਹਾਦਸੇ, ਜਿਸ 'ਚ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐਸ.) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 12 ਹੋਰਾਂ ਦੀ ਮੌਤ ਹੋ ਗਈ ਸੀ, ਉਹ ਮੌਸਮ 'ਚ ਅਚਾਨਕ ਤਬਦੀਲੀ ਕਾਰਨ ਹੋਇਆ ਸੀ, ਜਿਸ ਕਾਰਨ ਪਾਇਲਟ ਸਥਾਨਕ ਅਸਥਿਰਤਾ ਦਾ ਸ਼ਿਕਾਰ ਹੋ ਗਿਆ ਸੀ | ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ 8 ਦਸੰਬਰ, 2021 ਨੂੰ ਐਮ. ਆਈ.-17 ਵੀ5 ਹੈਲੀਕਾਪਟਰ ਹਾਦਸੇ ਦੀ ਜਾਂਚ ਦੇ ਸ਼ੁਰੂਆਤੀ ਨਤੀਜੇ ਭਾਰਤ ਦੀਆਂ ਤਿੰਨਾਂ ਸੈਨਾਵਾਂ (ਫ਼ੌਜ, ਜਲ ਸੈਨਾ, ਹਵਾਈ ਸੈਨਾ) ਦੀ ਕੋਰਟ (ਕੋਰਟ ਆਫ ਇਨਕੁਆਇਰੀ) ਨੇ ਸੌਂਪ ਦਿੱਤੇ ਹਨ | 'ਕੋਰਟ ਆਫ ਇਨਕੁਆਇਰੀ' ਨੇ ਮਕੈਨੀਕਲ ਖਰਾਬੀ, ਤੋੜ-ਫੋੜ ਜਾਂ ਲਾਪਰਵਾਹੀ ਨੂੰ ਹਾਦਸੇ ਦੇ ਕਾਰਨਾਂ ਵਜੋਂ ਖਾਰਜ ਕਰਦਿਆਂ ਕਿਹਾ ਕਿ ਘਾਟੀ 'ਚ ਮੌਸਮ 'ਚ ਅਚਾਨਕ ਤਬਦੀਲੀ ਆਉਣ ਕਾਰਨ ਹੈਲੀਕਾਪਟਰ ਬੱਦਲਾਂ 'ਚ ਘਿਰ ਗਿਆ, ਜਿਸ ਕਾਰਨ ਪਾਇਲਟ ਸਥਾਨਕ ਭਟਕਾਅ ਦਾ ਸ਼ਿਕਾਰ ਹੋ ਗਿਆ | ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ, ਉਨ੍ਹਾਂ ਦੇ ਰੱਖਿਆ ਸਲਾਹਕਾਰ ਬਿ੍ਗੇਡੀਅਰ ਐਲ. ਐਸ. ਲਿੱਦੜ, ਸੀ. ਡੀ. ਐਸ. ਦੇ ਸਟਾਫ ਮੈਂਬਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਅਤੇ ਪਾਇਲਟ ਗਰੁੱਪ ਕੈਪਟਨ ਵਰੁਣ ਸਿੰਘ ਸਮੇਤ 13 ਲੋਕ ਤਾਮਿਲਨਾਡੂ ਦੇ ਕੁਨੂਰ ਨੇੜੇ ਉਕਤ ਹਾਦਸੇ 'ਚ ਮਾਰੇ ਗਏ ਸਨ |
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕਰੋਨਾ ਦੇ 2,64,202 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 239 ਦਿਨਾਂ 'ਚ ਸਭ ਤੋਂ ਵੱਧ ਹਨ | ਇਨ੍ਹਾਂ ਨਵੇਂ ਮਾਮਲਿਆਂ ਦੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3,65,82,129 ਹੋ ਗਈ ਹੈ | ਇਸ ਵਿਚ ਇਸ ਘਾਤਕ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ 5,753 ਮਾਮਲੇ ਸ਼ਾਮਿਲ ਹਨ | ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਕਾਰਨ 315 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 4,85,350 ਹੋ ਗਈ ਹੈ | ਓਮੀਕਰੋਨ ਦੇ ਮਾਮਲੇ ਵੀਰਵਾਰ ਤੋਂ 4.83 ਫ਼ੀਸਦੀ ਵਧੇ ਹਨ | ਇਸ ਸਮੇਂ ਸਰਗਰਮ ਮਾਮਲੇ ਵਧ ਕੇ 12,72,073 ਹੋ ਗਏ ਹਨ, ਜੋ ਕਿ 220 ਦਿਨਾਂ 'ਚ ਸਭ ਤੋਂ ਵੱਧ ਹਨ | ਸਰਗਰਮ ਮਾਮਲੇ ਕੁੱਲ ਮਾਮਲਿਆਂ ਦਾ 3.48 ਫ਼ੀਸਦੀ ਹਨ ਜਦੋਂ ਕਿ ਠੀਕ ਹੋਣ ਵਾਲਿਆਂ ਦੀ ਦਰ ਘਟ ਕੇ 95.20 ਫ਼ੀਸਦੀ ਹੋ ਗਈ ਹੈ |
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਕੋਵਿਡ-19 ਮਹਾਂਮਾਰੀ ਅਤੇ ਗੈਰ ਸੰਪਰਕ ਆਧਾਰਿਤ ਮੁਹਿੰਮ ਦੀ ਵਧੀ ਸਾਰਥਕਤਾ ਨੂੰ ਧਿਆਨ 'ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਨਾਲ ਸੰਪਰਕ ਕਰ ਕੇ ਪੰਜਾਬ, ਗੋਆ, ਮਨੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀ ...
ਆਗਰਾ, 14 ਜਨਵਰੀ (ਏਜੰਸੀ)-ਇਥੇ 75 ਸਾਲ ਦੇ ਮਾਲੀਆ ਵਿਭਾਗ ਦਾ ਇਕ ਸਾਬਕਾ ਕਲਰਕ 94ਵੀਂ ਵਾਰ ਚੋਣ ਲੜਨ ਜਾ ਰਿਹਾ ਹੈ | ਉਸ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ | ਮਾਲੀਆ ਵਿਭਾਗ ਦਾ ਸਾਬਕਾ ਕਲਰਕ ਹਸਨੂਰਾਮ ਅੰਬੇਡਕਰੀ ...
ਪਟਨਾ, 14 ਜਨਵਰੀ (ਏਜੰਸੀ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਾਜਿੰਦਰ ਸਿੰਘ ਆਪਣੀ ਰਿਹਾਇਸ਼ 'ਤੇ ਭੇਦਭਰੀ ਹਾਲਤ 'ਚ ਜ਼ਖ਼ਮੀ ਹਾਲਤ 'ਚ ਮਿਲੇ | ਚੌਕ ਪੁਲਿਸ ਥਾਣੇ ਦੇ ਐਸ. ਐਚ. ਓ. ਗੌਰੀ ਸ਼ੰਕਰ ਨੇ ਕਿਹਾ ਕਿ ਜਦੋਂ ਭਾਈ ਸਾਹਿਬ ਦੀ ਪਤਨੀ ਨੇ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਕਾਰਨ ਲਾਈਆਂ ਪਾਬੰਦੀਆਂ ਕਾਰਨ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਚੋਣਾਂ ਵਾਲੇ 5 ਰਾਜਾਂ 'ਚ ਨਵੀਆਂ ਸਿਆਸੀ ਪਾਰਟੀਆਂ ਦੇ ਰਜਿਸਟਰੇਸ਼ਨ ਲਈ ਨੋਟਿਸ ਦਾ ਸਮਾਂ 30 ਦਿਨਾਂ ਤੋਂ ਘਟਾ ਕੇ 7 ...
ਬੈਂਕਾਕ, 14 ਜਨਵਰੀ (ਏਜੰਸੀ)- ਮਿਆਂਮਾਰ ਦੀ ਫ਼ੌਜ ਵਲੋਂ ਸਥਾਪਿਤ ਸਰਕਾਰ ਨੇ ਹੈਲੀਕਾਪਟਰ ਕਿਰਾਏ 'ਤੇ ਲੈਣ ਅਤੇ ਖਰੀਦਣ ਲਈ ਪਰਮਿਟ ਦੇਣ ਦੇ ਸੰਬੰਧ 'ਚ ਸੱਤਾ ਤੋਂ ਬੇਦਖ਼ਲ ਕੀਤੀ ਨੇਤਾ ਆਂਗ ਸਾਨ ਸੂ ਕੀ ਖ਼ਿਲਾਫ਼ ਭਿ੍ਸ਼ਟਾਚਾਰ ਦੇ 5 ਨਵੇਂ ਦੋਸ਼ ਦਾਇਰ ਕੀਤੇ ਹਨ | ਇਕ ...
ਚੰਡੀਗੜ੍ਹ, 14 ਜਨਵਰੀ (ਪੀ. ਟੀ. ਆਈ.)-ਪੰਜਾਬ ਅਤੇ ਹਰਿਆਣਾ 'ਚ ਸੀਤ ਲਹਿਰ ਦਾ ਦੌਰ ਜਾਰੀ ਹੈ | ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ 'ਚ ਘੱਟ ਤੋਂ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਦੋਵਾਂ ਰਾਜਾਂ 'ਚ ਸਭ ਤੋਂ ਘੱਟ ਤਾਪਮਾਨ ਸੀ | ਅੰਮਿ੍ਤਸਰ ...
ਲਖਨਊ, 14 ਜਨਵਰੀ (ਏਜੰਸੀ)- ਉੱਘੇ ਟੀ.ਵੀ. ਪੱਤਰਕਾਰ ਕਮਾਲ ਖਾਨ (61) ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ | ਕਮਾਲ ਖਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੜਕੇ 4 ਕੁ ਵਜੇ ਛਾਤੀ 'ਚ ਦਰਦ ਹੋਣ ਦੀ ਸ਼ਿਕਾਇਤ ਕਰਨ 'ਤੇ ਉਨ੍ਹਾਂ ਨੂੰ ਤੁਰੰਤ ...
ਲਖਨਊ, 14 ਜਨਵਰੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਤੇ ਦਿੱਗਜ ਓ.ਬੀ.ਸੀ. ਨੇਤਾ ਸਵਾਮੀ ਪ੍ਰਸਾਦ ਮੌਰਿਆ ਸ਼ੁੱਕਰਵਾਰ ਨੂੰ ਭਾਜਪਾ ਦੇ 5 ਹੋਰ ਵਿਧਾਇਕਾਂ ਤੇ ਅਪਨਾ ਦਲ-ਸੋਨੇਲਾਲ ਦੇ ਵਿਧਾਇਕ ਅਮਰ ਸਿੰਘ ਚੌਧਰੀ ਨਾਲ ਸਮਾਜਵਾਦੀ ਪਾਰਟੀ ਦੇ ਪ੍ਰਧਾਨ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)- ਸੁਪਰੀਮ ਕੋਰਟ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸਹੁਰਿਆਂ ਵਲੋਂ ਨੂੰ ਹ (ਲਾੜੀ) ਦੇ ਗਹਿਣਿਆਂ ਨੂੰ ਕਬਜ਼ੇ 'ਚ ਲੈਣ ਨੂੰ ਭਾਰਤੀ ਦੰਡਾਵਲੀ ਦੀ ਧਾਰਾ 498 ਏ ਤਹਿਤ ਬੇਰਹਿਮੀ ਨਹੀਂ ਮੰਨਿਆ ਜਾ ਸਕਦਾ | ਜਸਟਿਸ ਇੰਦਰਾ ਬੈਨਰਜੀ ਤੇ ...
ਨਵੀਂ ਦਿੱਲੀ, 14 ਜਨਵਰੀ (ਜਗਤਾਰ ਸਿੰਘ)-ਦਿੱਲੀ ਦੇ ਗਾਜ਼ੀਪੁਰ ਫੁੱਲ ਮੰਡੀ ਬਾਜ਼ਾਰ 'ਚ ਅੱਜ ਸਵੇਰੇ ਇਕ ਲਾਵਾਰਸ ਬੈਗ ਮਿਲਣ ਨਾਲ ਹਫੜਾ-ਦਫੜੀ ਮਚ ਗਈ | ਜਾਣਕਾਰੀ ਮੁਤਾਬਿਕ ਇਸ ਲਾਵਾਰਸ ਬੈਗ 'ਚੋਂ ਇਕ ਆਈ. ਈ. ਡੀ. (ਧਮਾਕਾਖੇਜ਼ ਸਮੱਗਰੀ) ਬਰਾਮਦ ਕੀਤੀ ਗਈ | ਮਾਮਲੇ ਦੀ ...
ਨਵੀਂ ਦਿੱਲੀ, 14 ਜਨਵਰੀ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦੇ ਹੱਲ ਲਈ ਇੱਕ ਆਨਲਾਈਨ ਪੋਰਟਲ ਸਥਾਪਤ ਕੀਤਾ ਹੈ | ਰੱਖਿਆ ਮੰਤਰੀ ਨੇ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)- ਡਾਇਰੈਕਟੋਰੇਟ ਜਨਰਲ ਆਫ ਜੀ. ਐਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਨੇ 4,500 ਕਰੋੜ ਰੁਪਏ ਤੋਂ ਵੱਧ ਦੇ ਜਾਅਲੀ ਚਲਾਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਸ ਫ਼ਰਜ਼ੀਵਾੜੇ 'ਚ ਸ਼ਾਮਿਲ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਵਿੱਤ ...
ਕੋਟਾਯਮ (ਕੇਰਲ), 14 ਜਨਵਰੀ (ਪੀ. ਟੀ. ਆਈ.)-ਕੇਰਲ ਦੀ ਇਕ ਅਦਾਲਤ ਨੇ ਰੋਮਨ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਨੂੰ ਦੱਖਣੀ ਰਾਜ ਦੇ ਇਕ ਕਾਨਵੈਂਟ ਵਿਚ ਨਨ ਨਾਲ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ | ਇਸਤਗਾਸਾ ਮੁਲਜ਼ਮ ਵਿਰੁੱਧ ਸਬੂਤ ਪੇਸ਼ ਕਰਨ 'ਚ ਅਸਫਲ ਰਿਹਾ, ...
ਲਖਨਊ, 14 ਜਨਵਰੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਤੇ ਦਿੱਗਜ ਓ.ਬੀ.ਸੀ. ਨੇਤਾ ਸਵਾਮੀ ਪ੍ਰਸਾਦ ਮੌਰਿਆ ਸ਼ੁੱਕਰਵਾਰ ਨੂੰ ਭਾਜਪਾ ਦੇ 5 ਹੋਰ ਵਿਧਾਇਕਾਂ ਤੇ ਅਪਨਾ ਦਲ-ਸੋਨੇਲਾਲ ਦੇ ਵਿਧਾਇਕ ਅਮਰ ਸਿੰਘ ਚੌਧਰੀ ਨਾਲ ਸਮਾਜਵਾਦੀ ਪਾਰਟੀ ਦੇ ਪ੍ਰਧਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX