ਤਾਜਾ ਖ਼ਬਰਾਂ


ਭਾਰਤ ਇੰਗਲੈਂਡ 5ਵਾਂ ਟੈਸਟ : ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 84/5
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਐਜਬੈਸਟਨ 'ਚ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ 84 ਦੌੜਾਂ 'ਤੇ ਇੰਗਲੈਂਡ ਦੀ ਅੱਧੀ ਟੀਮ...
ਸੜਕ ਹਾਦਸੇ 'ਚ ਰਾਜਾ ਵੜਿੰਗ ਦੇ ਪੀ. ਏ. ਦੀ ਮੌਤ
. . .  1 day ago
ਫ਼ਾਜ਼ਿਲਕਾ, 2 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਸੜਕ 'ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ.ਏ.ਦੀ ਮੌਤ ਹੋ ਜਾਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈਂ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ...
ਭਾਰਤ ਨੇ ਅਫ਼ਗ਼ਾਨਿਸਤਾਨ ਨੂੰ ਭੇਜੀ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ
. . .  1 day ago
ਅੰਮ੍ਰਿਤਸਰ, 2 ਜੁਲਾਈ - ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਾਹੀ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 2500 ਮੀਟਰਿਕ ਟਨ ਕਣਕ ਦੀ 15ਵੀਂ ਖੇਪ ਭੇਜੀ ਹੈ।ਕਸਟਮਜ਼ ਦੇ ਸੰਯੁਕਤ ਕਮਿਸ਼ਨਰ...
ਪ੍ਰਧਾਨ ਮੰਤਰੀ ਦਾ ਸਵਾਗਤ ਨਾ ਕਰਨ 'ਤੇ ਸਿਮ੍ਰਿਤੀ ਈਰਾਨੀ ਵਲੋਂ ਕੇ.ਸੀ.ਆਰ. ਦੀ ਅਲੋਚਨਾ
. . .  1 day ago
ਨਵੀਂ ਦਿੱਲੀ, 2 ਜੁਲਾਈ ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨੇ ਹੈਦਰਾਬਾਦ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਨਾ ਕਰਨ 'ਤੇ ਕੇ.ਸੀ.ਆਰ. ਦੀ ਅਲੋਚਨਾ ਕੀਤੀ...
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਵਿਧਾਇਕਾਂ ਨਾਲ ਪਹੁੰਚੇ ਮੁੰਬਈ
. . .  1 day ago
ਮੁੰਬਈ, 2 ਜੁਲਾਈ - ਮਹਾਰਾਸ਼ਟਰ ਦੇ ਨਵੇਂ ਬਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਗੋਆ ਤੋਂ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੁੰਬਈ ਹਵਾਈ ਅੱਡੇ ਪਹੁੰਚ ਗਏ...
ਹਰਿਆਣਾ ਦੇ 6 ਵਿਧਾਇਕਾਂ ਨੇ ਮਾਣਿਆ ਰੀਟਰੀਟ ਸੈਰੇਮਨੀ ਦਾ ਆਨੰਦ
. . .  1 day ago
ਅਟਾਰੀ, 2 ਜੁਲਾਈ - (ਗੁਰਦੀਪ ਸਿੰਘ ਅਟਾਰੀ) - ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਦਾ ਹਰਿਆਣਾ ਦੇ 6 ਵਿਧਾਇਕਾਂ ਨੇ ਆਨੰਦ ਮਾਣਿਆ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਜਗਬੀਰ ਸਿੰਘ ਮਲਿਕ, ਬਲਬੀਰ ਸਿੰਘ...
ਅਧਿਆਪਕਾਂ ਤੋਂ ਬਾਅਦ ਹੁਣ ਪਟਵਾਰੀ ਉਮੀਦਵਾਰਾਂ ਨੂੰ ਵੀ 6 ਜੁਲਾਈ ਤੋਂ ਮਿਲਣਗੇ ਨਿਯੁਕਤੀ ਪੱਤਰ
. . .  1 day ago
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ 6635 ਅਧਿਆਪਕ ਭਰਤੀ ਪ੍ਰਕਿਰਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਹੁਣ ਅਗਲੇ ਕੁੱਝ ਦਿਨਾਂ 'ਚ ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ...
ਸਮਸਾਨਘਾਟ 'ਚ ਮਿਲੀ ਅਣਪਛਾਤੀ ਲਾਸ਼, ਕਤਲ ਕੀਤੇ ਜਾਣ ਦਾ ਸ਼ੱਕ
. . .  1 day ago
ਹੰਡਿਆਏਿਆ/ਬਰਨਾਲਾ , 2 ਜੁਲਾਏੀ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਦੇ ਵਾਰਡ ਨੰਬਰ 5 ਸ਼ਮਸ਼ਾਨਘਾਟ ਵਿੱਚ 30 ਸਾਲ ਦੇ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮਾਮਲਾ ਕਤਲ ਕੀਤੇ ਜਾਣ ਦਾ ਜਾਪਦਾ...
ਅਮਰਨਾਥ ਯਾਤਰਾ : ਫ਼ੌਜ ਵਲੋਂ ਰਿਕਾਰਡ ਸਮੇਂ 'ਚ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ
. . .  1 day ago
ਊਧਮਪੁਰ, 2 ਜੁਲਾਈ - ਅਮਰਨਾਥ ਯਾਤਰਾ ਦੌਰਾਨ ਭਾਰਤੀ ਫ਼ੌਜ ਨੇ ਰਿਕਾਰਡ ਸਮੇਂ 'ਚ ਬਾਲਟਾਲ ਰੂਟ 'ਤੇ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਪੁਲਾਂ ਦਾ ਪੁਨਰ ਨਿਰਮਾਣ ਕੀਤਾ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡੀ.ਜੀ.ਪੀ. ਭਾਵਰਾ ਦੀ ਛੁੱਟੀ ਮਨਜ਼ੂਰ
. . .  1 day ago
ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਵਲੋਂ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰ...
ਗ਼ੁੱਸੇ 'ਚ ਆਏ ਲੋਕਾਂ ਵਲੋਂ ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਉੱਪਰ ਹਮਲਾ
. . .  1 day ago
ਜੈਪੁਰ, 2 ਜੁਲਾਈ - ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਜੈਪੁਰ ਵਿਖੇ ਐਨ.ਆਈ.ਏ.ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਗ਼ੁੱਸੇ ਵਿਚ ਆਏ ਲੋਕਾਂ ਨੇ ਦੋਸ਼ੀਆਂ ਉੱਪਰ ਹਮਲਾ ਕਰ ਦਿੱਤਾ। ਐਨ.ਆਈ.ਏ. ਅਦਾਲਤ ...
ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਕਰਨ ਦੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਿਖੇਧੀ
. . .  1 day ago
ਚੰਡੀਗੜ੍ਹ, 2 ਜੁਲਾਈ - ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੰਦ ਹੋਣ 'ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰ ਕਿਹਾ ਕਿ ਰਵੀ ਸਿੰਘ ਖ਼ਾਲਸਾ...
ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਪ੍ਰਵਾਸੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਵਲੋਂ ਕਤਲ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਪਿੰਡ ਈਨਾ ਖੇੜਾ ਵਿਖੇ ਇਕ ਪਾਈਪ ਫ਼ੈਕਟਰੀ ਵਿਚ ਕੰਮ ਕਰਦੇ ਬਿਹਾਰੀ ਮਜ਼ਦੂਰ ਦਾ ਸਾਥੀ ਮਜ਼ਦੂਰਾਂ ਨੇ ਪੀਣ ਵਾਲੇ ਪਾਣੀ ਦੀ ਬੋਤਲ ਨੂੰ ਲੈ ਕੇ ਲੋਹੇ ਦੀਆਂ ਰਾਡਾਂ ਮਾਰ ਕੇ ਬੇਰਹਿਮੀ ਨਾਲ...
ਕੰਧ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੋਤੇ ਵਲੋਂ ਦਾਦੇ ਤੇ ਤਾਏ ਦੀ ਗੋਲੀਆਂ ਮਾਰ ਕੇ ਹੱਤਿਆ, ਦਾਦੀ ਗੰਭੀਰ ਜ਼ਖਮੀਂ
. . .  1 day ago
ਮਲੋਟ, 2 ਜੁਲਾਈ (ਪਾਟਿਲ) - ਥਾਣਾ ਸਦਰ ਮਲੋਟ ਦੇ ਪਿੰਡ ਬਾਮ ਵਿਖੇ ਅੱਜ ਹੋਈ ਬਹਿਸ ਦੌਰਾਨ ਇਕ ਵਿਅਕਤੀ ਵਲੋਂ ਦੋ ਬਜ਼ੁਰਗਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਕਿ ਇੱਕ ਬਜ਼ੁਰਗ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ...
ਪੰਜਾਬ ਸਰਕਾਰ ਕਰੇਗੀ ਐਮ.ਐਸ.ਪੀ. ਤੋਂ ਘੱਟ ਖ਼ਰੀਦੀ ਗਈ ਮੂੰਗੀ ਦੇ ਨੁਕਸਾਨ ਦੀ ਭਰਪਾਈ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਜੁਲਾਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮੇਰੀ ਅਪੀਲ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫ਼ਸਲ ਬੀਜੀ ਸੀ, ਉਨ੍ਹਾਂ ਨੂੰ ਸਾਡੀ ਸਰਕਾਰ ਕਿਸੇ ਤਰਾਂ ਦੀ ਦਿੱਕਤ ਨਹੀਂ ਆਉਣ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਰਕਫੈੱਡ ਦੁਆਰਾ ਤਿਆਰ ਕੀਤੇ ਗਏ Corn Flakes ਲਾਂਚ
. . .  1 day ago
ਚੰਡੀਗੜ੍ਹ, 2 ਜੁਲਾਈ - ਅੱਜ ਕੌਮਾਂਤਰੀ ਸਹਿਕਾਰੀ ਦਿਵਸ ਮੌਕੇ ਮਾਰਕਫੈੱਡ ਵਲੋਂ ਤਿਆਰ ਕੀਤੇ ਗਏ Corn Flakes ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਂਚ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮਾਰਕਫੈੱਡ ਦੇ ਪਦਾਰਥਾਂ...
ਖ਼ਾਲਸਾ ਏਡ ਦੇ ਸੰਚਾਲਕ ਰਵੀ ਸਿੰਘ ਦਾ ਟਵਿੱਟਰ ਅਕਾਊਂਟ ਹੋਇਆ ਬੰਦ
. . .  1 day ago
ਮਹਿਲ ਕਲਾਂ, 2 ਜੁਲਾਈ (ਗੁਰਪ੍ਰੀਤ ਸਿੰਘ ਅਣਖੀ)-ਟਵਿੱਟਰ ਵਲੋਂ ਕਿਸਾਨ ਏਕਤਾ ਮੋਰਚਾ ਅਤੇ ਟਰੈੱਕਟ ਟੂ ਟਵਿੱਟਰ ਦੇ ਖਾਤੇ ਬੰਦ ਕਰਨ ਤੋਂ ਬਾਅਦ ਅੱਜ ਟਵਿੱਟਰ ਨੇ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁੱਖ ਸੰਚਾਲਕ ਰਵੀ ਸਿੰਘ...
ਮੂੰਗੀ ਦੀ ਖ਼ਰੀਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਲੈ ਸਕਦੇ ਹਨ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 2 ਜੁਲਾਈ (ਅਵਤਾਰ ਸਿੰਘ) - ਮੂੰਗੀ ਦੀ ਖ਼ਰੀਦ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਮੂੰਗੀ ਦੀ ਖ਼ਰੀਦ ਨੂੰ ਲੈ ਕੇ ਸਰਕਾਰ ਕਿਸਾਨਾਂ ਨੂੰ ਰਾਹਤ ਦੇ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡਾ ਫ਼ੈਸਲਾ...
ਭਾਰਤ-ਇੰਗਲੈਂਡ 5ਵਾਂ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 416 ਦੌੜਾਂ ਬਣਾ ਕੇ ਆਊਟ
. . .  1 day ago
ਬਰਮਿੰਘਮ, 2 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਸਰੇ ਦਿਨ ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 416 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ...
ਨੂਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੇ ਦੁਕਾਨ ਮਾਲਕ ਦੀ ਹੱਤਿਆ ਦੀ ਨਿਆਇਕ ਜਾਂਚ ਦੇ ਹੁਕਮ
. . .  1 day ago
ਨਵੀਂ ਦਿੱਲੀ, 2 ਜੁਲਾਈ - ਮੁਅੱਤਲ ਭਾਜਪਾ ਆਗੂ ਨੂਪੁਰ ਸ਼ਰਮਾ ਦਾ ਸਮਰਥਨ ਕਰਨ 'ਤੇ ਅਮਰਾਵਤੀ ਵਿਖੇ ਦੁਕਾਨ ਮਾਲਕ ਦੀ ਹੱਤਿਆ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਗਏ...
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਗੁਜਰਾਤ ਦੌਰੇ 'ਤੇ
. . .  1 day ago
ਨਵੀਂ ਦਿੱਲੀ, 2 ਜੁਲਾਈ- 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ 'ਤੇ ਹਨ, ਉਹ 3-4 ਜੁਲਾਈ ਨੂੰ ਅਹਿਮਦਾਬਾਦ 'ਚ ਹੋਣਗੇ। 3 ਜੁਲਾਈ ਨੂੰ ਉਹ ਪਾਰਟੀ ਦੇ ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਾਉਣਗੇ ਅਤੇ 4 ਜੁਲਾਈ ਨੂੰ ਉਹ ਟਾਊਨ ਹਾਲ ਮੀਟਿੰਗ 'ਚ ਸ਼ਾਮਿਲ ਹੋਣਗੇ।
ਮੁਹੰਮਦ ਜ਼ੁਬੈਰ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖ਼ਾਰਿਜ, ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਨਵੀਂ ਦਿੱਲੀ, 2 ਜੁਲਾਈ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿੱਜੀ ਚੈਨਲ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਮੁਹੰਮਦ ਜ਼ੁਬੈਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਜੀ.ਆਰ.ਪੀ. ਦੇ ਏ.ਆਈ.ਜੀ. ਵਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ
. . .  1 day ago
ਅੰਮ੍ਰਿਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਜੀ.ਆਰ.ਪੀ. ਦੇ ਏ.ਆਈ.ਜੀ. ਅਜੇ ਮਲੂਜਾ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਇਸ ਦੌਰਾਨ ਯਾਤਰੀਆਂ ਦੇ ਸਾਮਾਨ ਨੂੰ ਵੀ ਚੈੱਕ ਕੀਤਾ ਗਿਆ।
ਬਰਗਾੜੀ ਬੇਅਦਬੀ ਮਾਮਲਾ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖ ਆਗੂਆਂ ਨੂੰ ਸੌਂਪੀ ਜਾਂਚ ਰਿਪੋਰਟ
. . .  1 day ago
ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿੱਖ ਆਗੂਆਂ ਨੂੰ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਵਿਦਿਆਲਾ ਦਮਦਮੀ ਟਕਸਾਲ...
ਜਬਰ ਜਨਾਹ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦਾ ਭਰਾ ਗ੍ਰਿਫ਼ਤਾਰ
. . .  1 day ago
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਅੱਜ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਮਾਘ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਘੀ ਦਾ ਦਿਹਾੜਾ ਮਨਾਇਆ

ਬੰਗਾ, 14 ਜਨਵਰੀ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਮਾਘੀ ਦਾ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਹੋਏ ਅਤੇ ਬਾਰਾਂ ਮਾਂਹ ਦਾ ਪਾਠ ਕੀਤਾ ਗਿਆ | ਉਪਰੰਤ ਗੁਰਮਤਿ ਸਮਾਗਮ ਵਿਚ ਭਾਈ ਜੋਗਾ ਸਿੰਘ ਜੀ ਤੇ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਲਸਾਨੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ 40 ਮੁਕਤਿਆਂ ਤੋਂ ਸੱਚ ਅਤੇ ਧਰਮ 'ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ | ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਪ੍ਰਬੰਧਕ ਟਰੱਸਟ ਮੈਂਬਰ, ਭਾਈ ਮਨਜੀਤ ਸਿੰਘ, ਮਹਿੰਦਰਪਾਲ ਸਿੰਘ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਨਵਜੋਤ ਸਿੰਘ ਸਹੋਤਾ, ਡਾ. ਹਰਜੋਤਵੀਰ ਸਿੰਘ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਦਲਜੀਤ ਸਿੰਘ ਬੋਇਲ, ਰਣਜੀਤ ਸਿੰਘ ਮਾਨ, ਓਮ ਪ੍ਰਕਾਸ਼ ਮਾਲੀ, ਜਸਵੰਤ ਸਿੰਘ ਆਦਿ ਹਾਜ਼ਰ ਸਨ |

ਡਾ. ਸੁੱਖੀ ਵਲੋਂ ਵੋਟਰਾਂ ਨਾਲ ਘਰ- ਘਰ ਸੰਪਰਕ

ਬੰਗਾ, 14 ਜਨਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਵਲੋਂ ਵੋਟਰਾਂ ਨਾਲ ਘਰ- ਘਰ ਸੰਪਰਕ ਕੀਤਾ ਜਾ ਰਿਹਾ ਹੈ | ਉਨ੍ਹਾਂ ਪਿੰਡ ਲੰਗੇਰੀ, ਜੀਂਦੋਵਾਲ, ਬੰਗਾ ਦੇ ਵੱਖ-ਵੱਖ ਵਾਰਡਾਂ 'ਚ ਵੋਟਰਾਂ ...

ਪੂਰੀ ਖ਼ਬਰ »

ਪਿੰਡ ਧੌਲ ਦਾ ਸਾਲਾਨਾ ਮਾਘੀ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਭੱਦੀ, 14 ਜਨਵਰੀ (ਨਰੇਸ਼ ਧੌਲ) - ਬਾਬਾ ਜੋਗੀਪੀਰ ਸਾਹਿਬ ਦੇ ਸਥਾਨ ਪਿੰਡ ਧੌਲ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਦੁਰਗਾ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਸਾਲਾਨਾ ਮਾਘੀ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਸਵੇਰ ਵੇਲੇ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਇਕਾਈ ਦਾ ਪਲੇਠਾ ਸਮਾਗਮ ਕੱਲ੍ਹ

ਬਲਾਚੌਰ, 14 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਦੇਸ਼ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜਿਸ ਦਾ ਬਲਾਚੌਰ ਇਲਾਕੇ ਵਿਚ ਹਾਲ ਵਿਚ ਹੀ ਗਠਨ ਹੋਇਆ ਦਾ ਪਲੇਠਾ ਸਹੁੰ ਚੁੱਕ ਸਮਾਗਮ 16 ਜਨਵਰੀ ਨੂੰ ਸਵੇਰੇ 10 ਵਜੇ ਬਾਬਾ ਵਿਸ਼ਵਕਰਮਾ ਮੰਦਰ ਬਲਾਚੌਰ ਵਿਖੇ ...

ਪੂਰੀ ਖ਼ਬਰ »

ਮੇਹਲੀਆਣਾ 'ਚ ਮਾਘੀ ਮੇਲਾ ਮਨਾਇਆ

ਘੁੰਮਣਾਂ, 14 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ 'ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 40 ਮੁਕਤਿਆਂ ਦੀ ਯਾਦ 'ਚ ਮਾਘੀ ਮੇਲਾ ਮਨਾਇਆ ਗਿਆ | ਸ੍ਰੀ ਸੁਖਮਨੀ ਸਾਹਿਬ, ਬਾਰਹ ਮਾਹ ਦੇ ਪਾਠ ਦੇ ...

ਪੂਰੀ ਖ਼ਬਰ »

ਮਾਘੀ ਮਹੀਨੇ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਪੱਲੀ ਝਿੱਕੀ 'ਚ ਸਮਾਗਮ ਕਰਵਾਏ

ਪੱਲੀ ਝਿੱਕੀ, 14 ਜਨਵਰੀ (ਕੁਲਦੀਪ ਸਿੰਘ ਪਾਬਲਾ) - ਮਾਘ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪੱਲੀ ਝਿੱਕੀ ਵਿਖੇ ਸਮੂਹ ਨਗਰ ਨਿਵਾਸੀ, ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਮਾਘ ਮਹੀਨੇ ...

ਪੂਰੀ ਖ਼ਬਰ »

ਡੇਰਾ ਮੰਗਲ ਦਾਸ ਮਾਹਿਲ ਗਹਿਲਾ ਵਿਖੇ ਮਾਘੀ ਦਾ ਤਿਉਹਾਰ ਮਨਾਇਆ

ਬੰਗਾ, 14 ਜਨਵਰੀ (ਕਰਮ ਲਧਾਣਾ) - ਉਦਾਸੀ ਸੰਪਰਦਾਇ ਦੇ ਉਘੇ ਅਸਥਾਨ ਡੇਰਾ ਸੰਤ ਮੰਗਲ ਦਾਸ ਮਾਹਿਲ ਗਹਿਲਾ ਵਿਖੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਸ਼ਾਮ ਦਾਸ ਦੀ ਅਗਵਾਈ ਵਿਚ ਮਾਘੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ...

ਪੂਰੀ ਖ਼ਬਰ »

ਪਿੰਡ ਮਾਲੇਵਾਲ ਭੂਰੀਵਾਲਿਆਂ ਦੀ ਪੰਚਾਇਤ ਨੇ ਨਵਜੰਮੀਆਂ ਲੜਕੀਆਂ ਦੀ ਲੋਹੜੀ ਪਾਈ

ਪੋਜੇਵਾਲ ਸਰਾਂ, 14 ਜਨਵਰੀ (ਰਮਨ ਭਾਟੀਆ) - ਗਰਾਮ ਪੰਚਾਇਤ ਮਾਲੇਵਾਲ ਭੂਰੀਵਾਲਿਆਂ ਵਲੋਂ ਹਰੇਕ ਸਾਲ ਸਾਲਾਨਾ ਲੋਹੜੀ ਦੇ ਤਿਉਹਾਰ ਸਬੰਧੀ ਨਵਜੰਮੀਆਂ ਧੀਆਂ ਦੀ ਲੋਹੜੀ ਪਾਉਣ ਲਈ ਆਰੰਭੀ ਰੀਤ ਤਹਿਤ ਪਿੰਡ ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਪਾਉਣ ਸਬੰਧੀ ਪਿੰਡ ਦੇ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਹੋਈ ਚੋਣ ਜ਼ਾਬਤੇ ਦੀ ਉਲੰਘਣਾ 'ਤੇ ਭਾਜਪਾ ਵਲੋਂ ਕਾਰਵਾਈ ਦੀ ਮੰਗ

ਨਵਾਂਸ਼ਹਿਰ, 14 ਜਨਵਰੀ (ਹਰਵਿੰਦਰ ਸਿੰਘ) - ਭਾਰਤੀ ਜਨਤਾ ਪਾਰਟੀ ਵਲੋਂ ਕੀਤੀ ਗਈ ਪ੍ਰੈੱਸ ਮੀਟਿੰਗ 'ਚ ਨਵਾਂਸ਼ਹਿਰ 'ਚ ਹੋਈ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੂਨਮ ਮਾਨਿਕ ਨੇ ਕਿਹਾ ਕਿ ਦੋ ...

ਪੂਰੀ ਖ਼ਬਰ »

ਜਤਿੰਦਰ ਕੌਰ ਮੂੰਗਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਉਪ ਪ੍ਰਧਾਨ ਬਣੇ

ਬੰਗਾ, 14 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਵਲੋਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ ਵੱਖ-ਵੱਖ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਸਮੂਹ ਅਧਿਆਪਕ ਰਲ ਮਿਲ ਕੇ ਹੰਭਲਾ ਮਾਰਨ - ਹਰਕੰਵਲਜੀਤ ਸਿੰਘ

ਬਲਾਚੌਰ, 14 ਜਨਵਰੀ (ਸ਼ਾਮ ਸੁੰਦਰ ਮੀਲੂ)- ਸਰਕਾਰੀ ਸਕੂਲਾਂ ਵਿਚ 2022-23 ਸੈਸ਼ਨ ਲਈ ਨਵਾਂ ਦਾਖ਼ਲਾ ਸ਼ੁਰੂ ਕਰਨ ਲਈ ਸਿੱਖਿਆ ਵਿਭਾਗ ਦਾ ਸਮੁੱਚਾ ਸਟਾਫ਼ ਆਪਸੀ ਸਹਿਯੋਗ ਨਾਲ ਵਿਊਾਤਬੰਦੀ ਕਰਕੇ ਮੁਹਿੰਮ ਸ਼ੁਰੂ ਕਰਨ ਤਾਂ ਜੋ ਪਿਛਲੇ ਸਾਲ ਨਾਲੋਂ ਸਰਕਾਰੀ ਸਕੂਲਾਂ ਵਿਚ ...

ਪੂਰੀ ਖ਼ਬਰ »

ਗੁ. ਰਾਜਾ ਸਾਹਿਬ ਵਿਖੇ ਮਾਘੀ ਦਾ ਦਿਹਾੜਾ ਮਨਾਇਆ

ਮੁਕੰਦਪੁਰ, 14 ਜਨਵਰੀ (ਅਮਰੀਕ ਸਿੰਘ ਢੀਂਡਸਾ) - ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਲੋਂ ਵਰੋਸਾਏ ਗੁਰਦੁਆਰਾ ਤਖ਼ਤ ਸਾਹਿਬ ਰਹਿਪਾ ਵਿਖੇ ਮਾਘ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਟੀਕਾਕਰਨ ਦੀ ਪਹਿਲੀ ਖ਼ੁਰਾਕ 'ਚ 83 ਫ਼ੀਸਦੀ ਅਤੇ ਦੂਸਰੀ ਖ਼ੁਰਾਕ 'ਚ 59 ਫ਼ੀਸਦੀ ਟੀਚਾ ਹਾਸਲ ਕੀਤਾ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ 83 ਫ਼ੀਸਦੀ ਵਸੋਂ ਕੋਵਿਡ-19 ਟੀਕਾਕਰਨ ਦੀ ਪਹਿਲੀ ਖ਼ੁਰਾਕ ਲੈ ਚੁੱਕੀ ਹੈ ਜੋ ਕਿ ਸੂਬੇ ਦੀ ਔਸਤ ਤੋਂ ਕੇਵਲ ਇੱਕ ਫ਼ੀਸਦੀ ਘੱਟ ਹੈ | ਇਸੇ ਤਰ੍ਹਾਂ ਦੂਸਰੀ ਖ਼ੁਰਾਕ 'ਚ ਵੀ ਜ਼ਿਲ੍ਹਾ ਸੂਬੇ ...

ਪੂਰੀ ਖ਼ਬਰ »

ਭੱਦੀ ਅਤੇ ਚੰਦਿਆਣੀ ਫੀਡਰ ਦੀ ਬਿਜਲੀ ਬੰਦ ਰਹੇਗੀ

ਰੱਤੇਵਾਲ, 14 ਜਨਵਰੀ (ਸੂਰਾਪੁਰੀ)- ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ. ਸਬ ਸਟੇਸ਼ਨ ਬਲਾਚੌਰ ਤੋਂ ਚੱਲਦੇ 11 ਕੇ.ਵੀ. ਭੱਦੀ ਫੀਡਰ ਅਤੇ ਚੰਦਿਆਣੀ ਫੀਡਰ ਦੀ ਬਿਜਲੀ ਸਪਲਾਈ ਅੱਜ 15 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਮਨਾਇਆ

ਜਾਡਲਾ, 14 ਜਨਵਰੀ (ਬੱਲੀ) - ਸਥਾਨਕ ਸਾਈਾ ਕਾਲਜ ਆਫ਼ ਐਜੂਕੇਸ਼ਨ ਦੀ ਐਨ.ਐਸ.ਐਸ. ਇਕਾਈ ਵਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਕੋਵਿਡ ਦੇ ਮੱਦੇਨਜ਼ਰ ਵੀਡੀਓ ਰਾਹੀਂ ਕਾਲਜ ਸਟਾਫ ਦੇ ਪੂਨਮ ਸਕਸੈਨਾ, ਸਰਬਜੀਤ ਕੌਰ ਅਤੇ ਸਾਕਸ਼ੀ ਨੇ ਸਵਾਮੀ ...

ਪੂਰੀ ਖ਼ਬਰ »

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਚੋਣ ਅਮਲ ਤੇ ਜ਼ਾਬਤੇ ਸੰਬੰਧੀ ਹੋਈ ਮੀਟਿੰਗ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ) - ਵਿਧਾਨ ਸਭਾ ਚੋਣ-2022 ਸਬੰਧੀ ਚੋਣ ਅਮਲ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਚੋਣਕਾਰ ਰਜਿਸਟ੍ਰੇਸ਼ਨ ਅਫਸਰ 047 ਨਵਾਂਸ਼ਹਿਰ ਕਮ-ਉਪ-ਮੰਡਲ ਮੈਜਿਸਟ੍ਰੇਟ ਡਾ: ਬਲਜਿੰਦਰ ਸਿੰਘ ਢਿੱਲੋਂ ਵਲੋਂ ਅੱਜ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਵਲੋਂ ਉਮੀਦਵਾਰ ਜਲਦੀ ਐਲਾਨਣ ਦੀ ਮੰਗ

ਬੰਗਾ, 14 ਜਨਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਪਾਰਟੀ ਦਫ਼ਤਰ ਬੰਗਾ ਵਿਖੇ ਹੋਈ | ਜਿਸ ਵਿਚ ਪਾਰਟੀ ਵਰਕਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਅਰੀਆਂ ਸਬੰਧੀ ਵਿਚਾਰ ਕੀਤਾ ਅਤੇ ਪਾਰਟੀ ਵਲੋਂ ਗੁਰਦੇਵ ਸਿੰਘ ...

ਪੂਰੀ ਖ਼ਬਰ »

ਕਾਂਗਰਸ ਦਾ ਕੱੁਕੜ ਕਲੇਸ਼ ਸੱਤਾ ਤੋਂ ਲਾਂਭੇ ਕਰਨ ਨਾਲ ਹੀ ਖ਼ਤਮ ਹੋਵੇਗਾ - ਡਾ: ਨਛੱਤਰ ਪਾਲ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ) - ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਹਦਾਇਤਾਂ 'ਚ ਰਹਿ ਕੇ ਅੱਜ ਅਕਾਲੀ ਬਸਪਾ ਚੋਣ ਸਮਝੌਤੇ ਤਹਿਤ ਨਵਾਂਸ਼ਹਿਰ ਹਲਕੇ ਦੀ ਚੋਣ ਮੁਹਿੰਮ ਉਮੀਦਵਾਰ ਡਾ: ਨਛੱਤਰ ਪਾਲ, ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਜਰਨੈਲ ਸਿੰਘ ਵਾਹਦ, ...

ਪੂਰੀ ਖ਼ਬਰ »

ਸੂਬੇ 'ਚ ਦੁਬਾਰਾ ਫਿਰ ਕਾਂਗਰਸ ਦੀ ਸਰਕਾਰ ਬਣੇਗੀ - ਸ਼ੇਰਗਿੱਲ

ਔੜ/ਝਿੰਗੜਾਂ, 14 ਜਨਵਰੀ (ਕੁਲਦੀਪ ਸਿੰਘ ਝਿੰਗੜ)- ਪੰਜਾਬ ਅੰਦਰ 14 ਫਰਵਰੀ 2022 ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਭਾਰੀ ਬਹੁਮਤ ਹਾਸਲ ਕਰਕੇ ਸੂਬੇ 'ਚ ਦੁਬਾਰਾ ਫਿਰ ਸੱਤਾ 'ਚ ਆਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਤਿੰਦਰਜੀਤ ਸਿੰਘ ਜਿੰਦਾ ...

ਪੂਰੀ ਖ਼ਬਰ »

40 ਮੁਕਤਿਆਂ ਦੀ ਯਾਦ 'ਚ ਸਮਾਗਮ ਕਰਵਾਇਆ

ਕਾਠਗੜ੍ਹ, 14 ਜਨਵਰੀ (ਬਲਦੇਵ ਸਿੰਘ ਪਨੇਸਰ)- ਅੱਜ ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ 40 ਮੁਕਤਿਆਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ | ਮਾਘੀ ਦੀ ਸੰਗਰਾਂਦ ਮੌਕੇ ਗਿਆਨੀ ਸਰੂਪ ਸਿੰਘ ਨੇ ਸੰਗਤਾਂ ਨੂੰ ਬਾਰਾਂ ਮਾਹ ਜੀ ਦਾ ਪਾਠ ਸਰਵਣ ਕਰਵਾਇਆ | ਸ੍ਰੀ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਭਰੋਮਜਾਰਾ ਵਿਖੇ ਮਾਘੀ ਦਾ ਤਿਉਹਾਰ ਮਨਾਇਆ

ਬਹਿਰਾਮ, 14 ਜਨਵਰੀ (ਨਛੱਤਰ ਸਿੰਘ ਬਹਿਰਾਮ) - ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਮਾਘੀ ਨੂੰ ਸਮਰਪਿਤ ਸਮਾਗਮ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਸ੍ਰੀ ...

ਪੂਰੀ ਖ਼ਬਰ »

ਸੇਵਾ, ਸਿਮਰਨ ਅਤੇ ਦਾਨ ਦਾ ਮਾਰਗ ਅਪਣਾਉਣ ਨਾਲ ਹੀ ਮਨੁੱਖੀ ਜਾਮੇ ਦਾ ਅਸਲ ਮਨੋਰਥ ਪੂਰਾ ਹੋ ਸਕਦੈ - ਭੂਰੀਵਾਲ

ਟੱਪਰੀਆਂ ਖੁਰਦ, 14 ਜਨਵਰੀ (ਸ਼ਾਮ ਸੁੰਦਰ ਮੀਲੂ) - ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਇਲਾਕਾ ਬੀਤ ਵਿਚ ਸਥਿਤ ਮੁੱਖ ਧਾਮ ਸ੍ਰੀ ਲਾਲਪੁਰੀ ਧਾਮ ਭਵਾਨੀਪੁਰ (ਬੀਤ) ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੌਜੂਦਾ ਗੱਦੀਨਸ਼ੀਨ ਵੇਦਾਂਤ ...

ਪੂਰੀ ਖ਼ਬਰ »

'ਆਪ' ਮੁੱਖ ਮੰਤਰੀ ਦਾ ਚਿਹਰਾ ਲੋਕਾਂ ਦੀ ਰਾਏ ਨਾਲ ਐਲਾਨੇਗੀ - ਸਰਹਾਲ

ਬੰਗਾ, 14 ਜਨਵਰੀ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਲੋਕ ਰਾਇ ਨਾਲ ਐਲਾਨ ਕੀਤਾ ਜਾਵੇਗਾ | ਪਾਰਟੀ ਕਿਸੇ 'ਤੇ ਮੁੱਖ ਮੰਤਰੀ ਦਾ ਚਿਹਰਾ ਥੋਪੇਗੀ ਨਹੀਂ | ਇਹ ਪ੍ਰਗਟਾਵਾ ਕੁਲਜੀਤ ਸਿੰਘ ਸਰਹਾਲ ਉਮੀਦਵਾਰ ਆਮ ਆਦਮੀ ਪਾਰਟੀ ਨੇ ...

ਪੂਰੀ ਖ਼ਬਰ »

ਗੁ. ਚਰਨ ਕੰਵਲ ਜੀਂਦੋਵਾਲ ਬੰਗਾ ਵਿਖੇ ਮਾਘੀ ਮੌਕੇ ਗੁਰਮਤਿ ਸਮਾਗਮ

ਬੰਗਾ, 14 ਜਨਵਰੀ (ਕਰਮ ਲਧਾਣਾ) - ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਚਰਨ ਕੰਵਲ ਜੀਂਦੋਵਾਲ ਬੰਗਾ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਘੀ ਮੌਕੇ ਗੁਰਮਤਿ ਸਮਾਗਮ ਕਰਾਇਆ ਗਿਆ | ਇਲਾਕੇ ਦੀਆਂ ਸਮੂਹ ਸੰਗਤਾਂ ਦੇ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਵਲੋਂ ਧੀਆਂ ਦੀ ਸਮੂਹਿਕ ਲੋਹੜੀ ਪਾਈ

ਬਲਾਚੌਰ, 14 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਕੈਮਿਸਟ ਐਸੋਸੀਏਸ਼ਨ ਤਹਿਸੀਲ ਬਲਾਚੌਰ ਵਲੋਂ ਅੱਜ ਸ੍ਰੀ ਵਿਸ਼ਵਕਰਮਾ ਮੰਦਰ ਬਲਾਚੌਰ ਦੇ ਵਿਹੜੇ ਵਿਚ ਬੱਚੀਆਂ ਦੀ ਸਮੂਹਿਕ ਤੌਰ 'ਤੇ ਲੋਹੜੀ ਪਾਈ ਗਈ | ਇਸ ਮੌਕੇ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ, ਡਰੱਗ ਇੰਸਪੈਕਟਰ ...

ਪੂਰੀ ਖ਼ਬਰ »

ਨਸ਼ਾ ਛੁਡਾਊ ਕੇਂਦਰ 'ਚ ਸੰਗਰਾਂਦ ਦਾ ਦਿਹਾੜਾ ਮਨਾਇਆ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਅੱਜ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਰੇਲਵੇ ਰੋਡ ਵਿਖੇ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਦੇ ਉੱਪ ਪ੍ਰਧਾਨ ਯਸ਼ਪਾਲ ਸਿੰਘ ਹਾਫਿਜ਼ਾਬਾਦੀ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਦੇ ਸਹਿਯੋਗ ਨਾਲ ਮਾਘ ਦੀ ਸੰਗਰਾਂਦ ...

ਪੂਰੀ ਖ਼ਬਰ »

ਬਲਾਕੀਪੁਰ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ

ਸੰਧਵਾਂ, 14 ਜਨਵਰੀ (ਪ੍ਰੇਮੀ ਸੰਧਵਾਂ) - ਬਲਾਕੀਪੁਰ ਵਿਖੇ ਡਾ. ਬੀ. ਆਰ ਅੰਬੇਡਕਰ ਕਲੱਬ ਵਲੋਂ ਪ੍ਰਵਾਸੀ ਭਾਰਤੀ, ਪਿੰਡ ਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 63ਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ | ਜਿਸ 'ਚ ਇਲਾਕੇ ਦੀਆਂ ...

ਪੂਰੀ ਖ਼ਬਰ »

ਮਹਾਰਾਜ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਨਸੋਵਾਲ ਵਿਖੇ ਮਨਾਈ ਲੋਹੜੀ

ਟੱਪਰੀਆਂ ਖੁਰਦ, 14 ਜਨਵਰੀ (ਸ਼ਾਮ ਸੁੰਦਰ ਮੀਲੂ) - ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾ ਨੰਦ ...

ਪੂਰੀ ਖ਼ਬਰ »

ਮੁਕਤਪੁਰਾ ਵਿਖੇ ਮਨਾਈ ਧੀਆਂ ਦੀ ਲੋਹੜੀ

ਬੰਗਾ, 14 ਜਨਵਰੀ (ਜਸਬੀਰ ਸਿੰਘ ਨੂਰਪੁਰ) - ਮੁਹੱਲਾ ਮੁਕਤਪੁਰਾ ਕਜਲਾ ਰੋਡ ਬੰਗਾ ਵਿਖੇ ਸੀ. ਡੀ. ਪੀ. ਓ ਮੈਡਮ ਕੁਲਦੀਪ ਕੌਰ ਅਤੇ ਸਮਾਜ ਸੇਵੀ ਰੂਪ ਲਾਲ ਸਾਬਕਾ ਸਰਪੰਚ ਦੀ ਅਗਵਾਈ 'ਚ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਉਪਰੰਤ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸੂੰਢ 'ਚ ਮਾਘੀ ਦਾ ਪਵਿੱਤਰ ਤਿਉਹਾਰ ਸ਼ਰਧਾ ਲਾਲ ਮਨਾਇਆ

ਸੰਧਵਾਂ, 14 ਜਨਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਸੂੰਢ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੇਵਾਦਾਰ ਸਤਨਾਮ ਸੰਧੀ ਦੀ ਦੇਖ-ਰੇਖ ਹੇਠ ਸੰਗਰਾਂਦ ਤੇ ਮਾਘੀ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਭੋਗ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨਾਲ ਨਰਾਜ਼ ਹਨ ਪੈਨਸ਼ਨਰਜ - ਕੋਹਲੀ, ਜੌਹਰ

ਬੰਗਾ, 14 ਜਨਵਰੀ (ਕਰਮ ਲਧਾਣਾ) - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਬੰਗਾ ਦੀ ਵਿਰਾਸਤ ਘਰ ਮਸੰਦਾਂ ਪੱਟੀ ਬੰਗਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਮ ਮਿੱਤਰ ਕੋਹਲੀ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਜੌਹਰ ਨੇ ਇਕ ਸਾਂਝੇ ਨੁਕਤੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

ਸ਼ਾਮਚੁਰਾਸੀ, 14 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪਿੰਡ ਖ਼ਾਨਪੁਰ 'ਚ ਨਗਰ ਕੀਰਤਨ ਸਜਾਇਆ ਗਿਆ ਜਿਸ 'ਚ ਸੰਗਤਾਂ ਨੇ ਸ਼ਾਮਿਲ ਹੋ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਮਾਣ ਦਿੱਤਾ | ਪੰਜ ...

ਪੂਰੀ ਖ਼ਬਰ »

20 ਤੋਂ ਹੋਣ ਵਾਲਾ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਮੁਲਤਵੀ

ਮਾਹਿਲਪੁਰ, 14 ਜਨਵਰੀ (ਰਜਿੰਦਰ ਸਿੰਘ)- ਦੋਆਬਾ ਸਪੋਰਟਿੰਗ ਕਲੱਬ ਖੇੜਾ (ਮਾਹਿਲਪੁਰ) ਦੀ ਮੀਟਿੰਗ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ 'ਚ ਹੋਈ ਜਿਸ ਵਿੱਚ ਸਮੂਹ ਕਲੱਬ ਮੈਂਬਰ ਨੇ ਭਾਗ ਲਿਆ | ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਇਕਬਾਲ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਵਿਕਰੀ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਵਲੋਂ ਐਸ.ਐਸ.ਪੀ ਨੂੰ ਮੰਗ ਪੱਤਰ

ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ) - ਚਾਈਨਾ ਡੋਰ ਦੀ ਬਜ਼ਾਰ 'ਚ ਖੁੱਲ੍ਹੇਆਮ ਹੋ ਰਹੀ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕੁਰੇ ਦਾ ਇਕ ਵਫ਼ਦ ਜ਼ਿਲ੍ਹਾ ਕਨਵੀਨਰ ਜਾਵੇਦ ਖਾਨ ਦੀ ਅਗਵਾਈ ਹੇਠ ਅੱਜ ਐਸ.ਐਸ.ਪੀ ਕੁਲਵੰਤ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਹਰ ਵਰਗ ਤੋਂ ਭਰਵਾਂ ਹੁੰਗਾਰਾ - ਪ੍ਰੋ. ਮੁਲਤਾਨੀ

ਮੁਕੇਰੀਆਂ, 14 ਜਨਵਰੀ (ਰਾਮਗੜ੍ਹੀਆ) - ਅੱਜ ਹਲਕਾ ਮੁਕੇਰੀਆਂ ਵਿਖੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਜੀ ਐਸ ਮੁਲਤਾਨੀ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੀਆਂ ਦੁਕਾਨਾਂ 'ਤੇ ਜਾ ਕੇ ਇੱਕ ਇੱਕ ਦੁਕਾਨਦਾਰ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ

ਮਾਹਿਲਪੁਰ, 14 ਜਨਵਰੀ (ਰਜਿੰਦਰ ਸਿੰਘ) - ਇਤਿਹਾਸਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ (ਮਾਹਿਲਪੁਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ 'ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਮਹਿਤਾਬਪੁਰ ਵਿਖੇ ਮਾਘੀ ਦਾ ਦਿਹਾੜਾ ਮਨਾਇਆ

ਗੜ੍ਹਸ਼ੰਕਰ, 14 ਜਨਵਰੀ (ਧਾਲੀਵਾਲ)- ਗੁਰਦੁਆਰਾ ਫ਼ਲਾਹੀ ਸਾਹਿਬ ਸ਼ਹੀਦਾਂ ਪਿੰਡ ਮਹਿਤਾਬਪੁਰ ਵਿਖੇ ਮਾਘੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਬਖਸ਼ੀਸ਼ ਸਿੰਘ ਦੇ ਜਥੇ ਨੇ ਕਥਾ ਕੀਰਤਨ ਕਰਦਿਆਂ ਮਾਘੀ ਦੇ ਦਿਹਾੜੇ ਦੇ ...

ਪੂਰੀ ਖ਼ਬਰ »

ਹਰਸੇਵਾ ਮੈਡੀਕਲ ਟਰੱਸਟ ਦਾ ਉਪਰਾਲਾ- ਲੋਹੜੀ 'ਤੇ 'ਬਚਾਓ ਧਰਤੀ ਅਤੇ ਧੀਆਂ, ਸੰਭਾਲੋ ਪਾਣੀ ਅਤੇ ਪੁੱਤਰ' ਦਾ ਹੋਕਾ

ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ) - ਦੋਆਬੇ ਦੇ ਉੱਘੇ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਹਰਸੇਵਾ ਮੈਡੀਕਲ ਟਰੱਸਟ ਵਲੋਂ ਬੀਬੀ ਮਨਜੀਤ ਕੌਰ ਮੋਰਾਂਵਾਲੀ ਦੀ ਅਗਵਾਈ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੰਤ ਬਾਬਾ ਸੇਵਾ ਸਿੰਘ ਦੀ ਬਰਸੀ 'ਤੇ ਨੌਰਾ ਵਿਖੇ ਸਮਾਗਮ 22 ਨੂੰ

ਪੱਲੀ ਝਿੱਕੀ, 14 ਜਨਵਰੀ (ਕੁਲਦੀਪ ਸਿੰਘ ਪਾਬਲਾ) - ਕਾਰ ਸੇਵਾ ਦੇ ਸੰਪਰਦਾਇਕ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਨੌਰੇ ਵਾਲੇ, ਸੰਤ ਬਾਬਾ ਭਾਗ ਸਿੰਘ ਜੀ ਨੌਰੇ, ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਨੌਰੇ ਵਾਲੇ ਅਤੇ ਸੰਤ ਬਾਬਾ ਹਰਭਜਨ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਉੜਾਪੜ ਵਿਖੇ ਵੱਖ-ਵੱਖ ਖੇਡਾਂ ਦੇ ਮੁੁਕਾਬਲੇ ਕਰਾਏ

ਉੁੜਾਪੜ/ਲਸਾੜਾ, 14 ਜਨਵਰੀ (ਲਖਵੀਰ ਸਿੰਘ ਖੁਰਦ) - ਨਹਿਰੂ ਯੁਵਾ ਕੇਂਦਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਗਮਨ ਪੁਰਬ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਉੜਾਪੜ ਵਿਖੇ ਜ਼ਿਲ੍ਹਾ ਯੂੂਥ ਅਫਸਰ ...

ਪੂਰੀ ਖ਼ਬਰ »

ਮਾਘੀ ਮੇਲੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ

ਨਵਾਂਸ਼ਹਿਰ, 14 ਜਨਵਰੀ (ਹਰਵਿੰਦਰ ਸਿੰਘ) - ਗੁਰਦੁਆਰਾ ਟਾਹਲੀ ਸਾਹਿਬ ਨਵਾਂਸ਼ਹਿਰ ਵਿਖੇ ਅੱਜ ਮਾਘੀ ਮੇਲੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ | ਜਿਸ ਵਿਚ ਭਾਈ ਪਿਆਰਾ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX