ਅੰਮਿ੍ਤਸਰ, 14 ਜਨਵਰੀ (ਜਸਵੰਤ ਸਿੰਘ ਜੱਸ)-ਮਾਘੀ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਦੂਰੋਂ ਨੇੜਿਓਾ ਲੱਖਾਂ ਦੀ ਗਿਣਤੀ 'ਚ ਸਿੱਖ ਸ਼ਰਧਾਲੂ ਤੇ ਸੈਲਾਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪੁੱਜੇ | ਇਨੀਂ ਦਿਨੀਂ ਅੰਮਿ੍ਤਸਰ ਵਿਚ ਪੈ ਰਹੀ ਕੜਾਕੇ ਦੀ ਠੰਢ ਦੇ ਬਾਵਜੂਦ ਅਨੇਕਾਂ ਸ਼ਰਧਾਲੂਆਂ ਨੇ ਦਰਸ਼ਨ ਕਰਨ ਤੋਂ ਪਹਿਲਾਂ ਪਾਵਨ ਅੰਮਿ੍ਤ ਸਰੋਵਰ 'ਚ ਇਸ਼ਨਾਨ ਕੀਤਾ ਤੇ ਗੁਰੂ ਦਰ 'ਤੇ ਸੀਸ ਨਿਵਾ ਕੇ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਨ ਕੀਤਾ | ਮਾਘ ਮਹੀਨੇ ਦੀ ਸੰਗਰਾਂਦ ਹੋਣ ਕਾਰਨ ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਦਰਸ਼ਨਾਂ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਤੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਲੰਬਾ ਸਮਾਂ ਕਤਾਰਾਂ ਵਿਚ ਖੜੇ ਹੋ ਕੇ ਇੰਤਜ਼ਾਰ ਕਰਨਾ ਪਿਆ | ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਤੋਂ ਪੁੱਜੇ ਸ਼ਰਧਾਲੂਆਂ ਵਲੋਂ ਇਸ ਮੌੌਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤ, ਕੋਰੋਨਾ ਮਹਾਂਮਾਰੀ ਤੋਂ ਮੁਕਤੀ ਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ | ਇਸੇ ਦੌਰਾਨ ਸਦੀਆਂ ਤੋਂ ਚਲੀ ਆਉਂਦੀ ਧਾਰਮਿਕ ਮਰਯਾਦਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਰਾਤ ਅਰਦਾਸ ਕੀਤੇ ਜਾਣ ਉਪਰੰਤ ਰਾਗੀ ਜਥਿਆਂ ਵਲੋਂ ਬਸੰਤ ਰਾਗ ਦੇ ਗਾਇਣ ਦੀ ਆਰੰਭਤਾ ਕੀਤੀ ਗਈ ਸੀ | ਜਿਸ ਤਹਿਤ ਅੱਜ ਸਮੂਹ ਰਾਗੀ ਜਥਿਆਂ ਨੇ ਹਰ ਸ਼ਬਦ ਚੌਕੀ ਦੀ ਸ਼ੁਰੂਆਤ ਵੇਲੇ ਬਸੰਤ ਰਾਗ 'ਚ ਘੱਟੋ-ਘੱਟ ਇਕ ਸ਼ਬਦ ਦਾ ਗਾਇਣ ਕੀਤਾ | ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਨੁਸਾਰ ਬਸੰਤ ਰਾਗ ਦੀ ਸਮਾਪਤੀ ਲਈ ਗੁਰੂ ਸਾਹਿਬ ਤੋਂ ਆਗਿਆ ਦੀ ਅਰਦਾਸ ਹੋਲੇ ਮਹੱਲੇ ਵਾਲੇ ਦਿਨ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਕੀਤੀ ਜਾਵੇਗੀ | ਇਸੇ ਦੌਰਾਨ ਮੱਘਰ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੋਣ ਕਾਰਨ ਅਤੇ ਸ੍ਰੀ ਮੁਕਸਤਰ ਸਾਹਿਬ ਦੇ ਸ਼ਹੀਦ ਚਾਲੀ ਮੁਕਤਿਆਂ ਦੀ ਯਾਦ ਵਿਚ ਅੱਜ ਸ਼ਹਿਰ 'ਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਵੀ ਗੁਰਮਤਿ ਸਮਾਗਮ ਸਜਾਏ ਗਏ | ਅੰਮਿ੍ਤਸ਼ਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਕਸਬਿਆਂ 'ਚ ਚਾਹ, ਦੁੱਧ, ਫ਼ਲਾਂ, ਪੁੂੜੀ ਛੋਲਿਆਂ,
ਅੰਮਿ੍ਤਸਰ, 14 ਜਨਵਰੀ (ਜਸਵੰਤ ਸਿੰਘ ਜੱਸ)-ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਉੱਦਮਸ਼ੀਲ ਗੁਰੂ ਨਗਰੀ ਦੀ ਨਾਮਵਰ ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਅੱਜ ਪੰਜਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਚਾਲੀ ...
ਅੰਮਿ੍ਤਸਰ, 14 ਜਨਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ 'ਚ ਬੀਤੇ ਕਈ ਦਿਨਾਂ ਤੋਂ ਪੈ ਰਹੀ ਸਰਦੀ ਦਾ ਪ੍ਰਕੋਪ ਅਜੇ ਵੀ ਲਗਾਤਾਰ ਜਾਰੀ ਹੈ ਜਿਸ ਦੇ ਨਾਲ ਪਾਰੇ 'ਚ ਗਿਰਾਵਟ ਬਰਕਰਾਰ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 12.2 ਡਿਗਰੀ ...
ਅੰਮਿ੍ਤਸਰ, 14 ਜਨਵਰੀ (ਗਗਨਦੀਪ ਸ਼ਰਮਾ)-ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਯੁਕਤ ਸਮਾਜ ਮੋਰਚੇ 'ਤੇ ਪਾਰਟੀ ਆਗੂਆਂ ਨੂੰ ਤੋੜਨ ਲਈ ਸਾਰਾ ਚੋਣ ਖ਼ਰਚ ਕਰਨ ਦਾ ਲਾਲਚ ਦੇਣ ਦੇ ਗੰਭੀਰ ਦੋਸ਼ ਲਗਾਏ ਹਨ | ...
ਅੰਮਿ੍ਤਸਰ, 14 ਜਨਵਰੀ (ਗਗਨਦੀਪ ਸ਼ਰਮਾ)-ਭੰਡਾਰੀ ਪੁਲ ਰੇਲਵੇ ਓਵਰ ਬਿ੍ਜ (ਆਰ. ਓ. ਬੀ.) ਦਾ ਕੰਮ 99 ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ ਅਤੇ ਇਸੇ ਮਹੀਨੇ ਦੇ ਅਖੀਰ 'ਚ ਇਸ ਪੁਲ ਦੇ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਅਜਿਹੇ 'ਚ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ...
ਅੰਮਿ੍ਤਸਰ, 14 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਲਗਾਤਾਰ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਔਸਤਨ ਇਸ ਦੇ ਕੇਸਾਂ ਦੀ ਰਫਤਾਰ ਤਿੰਨ ਗੁਣਾ ਜ਼ਿਆਦਾ ਹੈ ਅੱਜ ਇਕੋ ਦਿਨ 'ਚ ਹੀ 445 ਮਰੀਜ਼ ਨਵੇਂ ਰਿਪੋਰਟ ਹੋਏ ਹਨ ਇਸ ਤਰ੍ਹਾਂ ਹੁਣ ਇੱਥੇ ਜ਼ਿਲ੍ਹੇ ਭਰ 'ਚ 2994 ਮਰੀਜ਼ ...
ਅੰਮਿ੍ਤਸਰ, 14 ਜਨਵਰੀ (ਰੇਸ਼ਮ ਸਿੰਘ)-ਜਲੰਧਰ ਤੋਂ ਲੋਹੜੀ ਮਨਾਉਣ ਲਈ ਇੱਥੇ ਆਪਣੇ ਘਰ ਆਏ ਇਕ ਨੌਜਵਾਨ ਨੂੰ ਦੋ ਸਕੇ ਭਰਾਵਾਂ ਵਲੋਂ ਘਰੋਂ ਸੱਦ ਕੇ ਝਗੜਾ ਕੀਤਾ ਤੇ ਗੋਲੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ ਤੇ ਕਿਸੇ ਤਰ੍ਹਾਂ ਨੌਜਵਾਨ ਦੇ ਦੋਸਤ ਨੇ ਉਸ ਨੂੰ ਬਚਾਅ ਕੇ ਹਸਪਤਾਲ ...
ਅੰਮਿ੍ਤਸਰ, 14 ਜਨਵਰੀ (ਰੇਸ਼ਮ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਦੇ ਪੈਂਦੇ 11 ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀਆਂ ਲੈਣ ਵਾਸਤੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ | ਜਾਰੀ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਰੱਖਿਆ ਮੰਤਰੀ ਪਰਵੇਜ਼ ਖਟਕ ਵਿਚਾਲੇ ਸੰਸਦੀ ਦਲ ਦੀ ਬੈਠਕ 'ਚ ਖ਼ੈਬਰ ਪਖਤੂਨਖਵਾ ਸੂਬੇ ਦੀ ਅਣਦੇਖੀ ਨੂੰ ਲੈ ਕੇ ਤਿੱਖੀ ਬਹਿਸ ਹੋਣ ਦੀ ਜਾਣਕਾਰੀ ਮਿਲੀ ਹੈ | ਖਟਕ ਨੇ ...
ਅੰਮਿ੍ਤਸਰ, 14 ਜਨਵਰੀ (ਰੇਸ਼ਮ ਸਿੰਘ)-ਸੂਬੇ ਦੀਆਂ ਵੱਖ- ਵੱਖ ਜੇਲ੍ਹਾਂ ਤੋਂ ਬੰਦ ਮਰਦ ਮੁਜ਼ਰਿਮ ਇਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ਼ ਕਰਵਾਉਣ ਲਈ ਆਉਂਦੇ ਹਨ ਤੇ ਕਈਆਂ ਦੇ ਇਲਾ ਜ ਦੌਰਾਨ ਫਰਾਰ ਹੋਣ ਦੀਆਂ ਘਟਨਾਵਾਂ ਤਾਂ ਭਾਵੇਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ ਪਰ ...
ਚੋਗਾਵਾਂ, 14 ਜਨਵਰੀ (ਗੁਰਬਿੰਦਰ ਸਿੰਘ ਬਾਗੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਪਿੰਡ ਭੁੱਲਰ ਦੇ ਲਖਵਿੰਦਰ ਸਿੰਘ ਭੁੱਲਰ ਗਾਗਰਮੱਲੀਆਂ ਦਾ ਪਰਿਵਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋ ਗਿਆ | ਇਸ ...
ਛੇਹਰਟਾ, 14 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਚੋਣ ਜਾਬਤਾ ਲਾਗੂ ਕਰਨ 'ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਜਿਸ ਦੇ ਚੱਲਦਿਆਂ ਹਲਕਾ ਪੱਛਮੀ ਤੋਂ ਆਮ ਆਦਮੀ ...
ਅੰਮਿ੍ਤਸਰ, 14 ਜਨਵਰੀ (ਜਸਵੰਤ ਸਿੰਘ ਜੱਸ)-ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਸ ਵਾਰ ਪੰਜਾਬ ਵਾਸੀ ਵਿਧਾਨ ਸਭਾ ਚੋਣਾਂ 'ਚ ਹਰਾਕੇ ਬੇਰੰਗ ਲਿਫ਼ਾਫ਼ੇ ...
ਰਾਜਾਸਾਂਸੀ, 14 ਜਨਵਰੀ (ਹਰਦੀਪ ਸਿੰਘ ਖੀਵਾ)-14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਰਿਕਾਰਡ ਤੋੜ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ...
ਰਾਜਾਸਾਂਸੀ, 14 ਜਨਵਰੀ (ਹਰਦੀਪ ਸਿੰਘ ਖੀਵਾ)-ਪਿੰਡ ਕੰਬੋਅ 'ਚ ਅਕਾਲੀ ਆਗੂ ਸੁੱਚਾ ਸਿੰਘ ਧਰਮੀ ਫੌਜੀ ਦੀ ਅਗਵਾਈ ਹੇਠ ਸਮੂਹ ਪਿੰਡ ਦੇ ਸੰਧਾ ਪਰਿਵਾਰ ਦੇ ਦਰਜਨਾਂ ਮੈਂਬਰਾਂ ਦੀ ਇਕੱਤਰਤਾ ਹੋਈ, ਜਿਸ ਵਿਚ ਸਮੂਹ ਸੰਧਾ ਪਰਿਵਾਰਾਂ ਨੇ ਧਾਰਮਿਕ ਸਥਾਨ 'ਤੇ ਪ੍ਰਣ ਕੀਤਾ ਕਿ ...
ਅਜਨਾਲਾ, 14 ਜਨਵਰੀ (ਐਸ. ਪ੍ਰਸ਼ੋਤਮ)-ਇੱਥੇ ਮਾਘੀ ਦਿਹਾੜੇ 'ਤੇ ਭਾਜਪਾ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ-ਮਜੀਠਾ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਅਜਨਾਲਾ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਸਤਿੰਦਰ ਸਿੰਘ ਮਾਕੋਵਾਲ ਨੇ ਸਥਾਨਕ ਸ਼ਹਿਰੀ ਵੋਟਰਾਂ ਨੂੰ ਭਾਜਪਾ ਦੇ ਹੱਕ ...
ਅਜਨਾਲਾ, 14 ਜਨਵਰੀ (ਐਸ. ਪ੍ਰਸ਼ੋਤਮ)- ਕੌਮੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਮਿਸ਼ਨ ਪੰਜਾਬ 2022 ਤਹਿਤ ਪੰਜਾਬ ਚੋਣਾਂ 'ਚ ਉਮੀਦਵਾਰ ਉਤਾਰਣ ਲਈ ਗਠਿਤ ਸੰਯੁਕਤ ਸੰਘਰਸ਼ ਪਾਰਟੀ ਦੇ ਹਲਕਾ ਅਜਨਾਲਾ ਇੰਚਾਰਜ ਤੇ ਪਾਰਟੀ ਦੇ ਸੰਭਾਵੀ ਉਮੀਦਵਾਰ ਚਰਨਜੀਤ ਸਿੰਘ ਗਾਲਬ ...
ਜਗਦੇਵ ਕਲਾਂ, 14 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਫਿਰਵਰਿਆ ਵਿਖੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ ਦੀ ਨੁੱਕੜ ਮੀਟਿੰਗ ਸਰਕਲ ਪ੍ਰਧਾਨ ਸਾਹਿਬ ਮਸੀਹ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬਹੁਜਨ ਸਮਾਜ ਪਾਰਟੀ ...
ਟਾਂਗਰਾ, 14 ਜਨਵਰੀ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਬਾਬਾ ਬਕਾਲਾ 'ਚ ਬਹੁਜਨ ਸਮਾਜ ਪਾਰਟੀ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਉਨ੍ਹਾਂ ਨੇ ਯੂਥ ਵਿੰਗ ਦੇ ਪ੍ਰਧਾਨ ਰਾਜਾ ਭੈਣੀ ਸਾਥੀਆਂ ਸਮੇਤ ਸਵਿੰਦਰ ਸਿੰਘ ਛੱਜਲਵੱਡੀ ਦੀ ਅਗਵਾਈ 'ਚ ਭਾਰਤੀ ਜਨਤਾ ...
ਅਜਨਾਲਾ, 14 ਜਨਵਰੀ (ਐਸ. ਪ੍ਰਸ਼ੋਤਮ)-ਡੀ.ਐੱਸ.ਪੀ. ਅਜਨਾਲਾ ਜਸਵੀਰ ਸਿੰਘ ਨੇ ਕਿਹਾ ਕਿ ਅੱਜ ਬਕਾਇਦਾ ਹਲਕਾ ਅਜਨਾਲਾ ਦੇ ਪਿੰਡਾਂ/ਕਸਬਿਆਂ 'ਚ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਰਾਹੀਂ ਗ੍ਰਾਮ ਪੰਚਾਇਤਾਂ ਤੇ ਕੌਂਸਲਰਾਂ ਦੇ ਸਹਿਯੋਗ ਨਾਲ ਮੁਨਾਦੀ (ਅਨਾਊਾਸਮੈਂਟ) ...
ਰਮਦਾਸ, 14 ਜਨਵਰੀ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਰਮਦਾਸ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 111 ਦਿਨ ਦੀ ਸਰਕਾਰ ਨੇ ਪੰਜਾਬ ਦੇ ...
ਓਠੀਆਂ, 14 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਚੋਣਾਂ 'ਚ ਆਮ ਅਦਮੀ ਪਾਰਟੀ ਵਲੋਂ ਇਸ ਵਾਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਹਲਕਾ ਰਾਜਾਸਾਂਸੀ 'ਚ ਪੈਂਦੇ ਪਿੰਡ ਅਵਾਣ ਵਸਾਊ ਦੇ 40 ਪਰਿਵਾਰ ਪਿਆਰਾ ਸਿੰਘ, ...
ਸਠਿਆਲਾ, 14 ਜਨਵਰੀ (ਸਫਰੀ)-ਅਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਦੀ ਇਕੱਤਰਤਾ ਪਿੰਡ ਸਠਿਆਲਾ ਵਿਖੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦੀ ਅਗਵਾਈ ਵਿਚ ਹੋਈ | ਇਸ ਮੌਕੇ ਤੇ ਸਾਬਕਾ ਵਿਧਾਇਕ ਜਲਾਲ ਉਸਮਾਂ ਨੇ ਦੱਸਿਆ ਹੈ ...
ਅਜਨਾਲਾ, 14 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਵਲੋਂ ਹਲਕਾ ਅਜਨਾਲਾ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਮਸੀਹ ਭਾਈਚਾਰੇ ਦੇ ਵੱਡੇ ਆਗੂ ਸੋਨੂੰ ਜਾਫਰ ਵਲੋਂ ਇੱਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫੋਰਮ ਵਲੋਂ ਸਰਬੰਸਦਾਨੀ ਦਸਮੇਸ਼ ਪਿਤਾ ਨੂੰ ਸਮਰਪਿਤ 'ਗੁਰੂ ਗੋਬਿੰਦ ਸਿੰਘ ਜੀ: ਜੀਵਨ ਤੇ ਸ਼ਖ਼ਸੀਅਤ' ਵਿਸ਼ੇ 'ਤੇ 24ਵਾਂ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ | ਸੰਸਥਾ ਦੇ ...
ਅਜਨਾਲਾ, 14 ਜਨਵਰੀ (ਐਸ. ਪ੍ਰਸ਼ੋਤਮ)-ਕੇਂਦਰੀ ਚੋਣ ਕਮਿਸ਼ਨ ਵਲੋਂ ਜਾਰੀ ਆਦਰਸ਼ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਚੋਣਾਂ 'ਚ ਵੋਟਰਾਂ ਨੂੰ ਕਥਿਤ ਲਾਲਚ ਨਾਲ ਭਰਮਾ ਕੇ ਨਕਦੀ ਪੈਸਿਆਂ ਦੇ ਸੰਭਾਵੀ ਪ੍ਰਚਲਣ ਨੂੰ ਸਖਤੀ ਨਾਲ ਰੋਕਣ ਹਿੱਤ ਵਿਧਾਨ ਸਭਾ ਹਲਕਾ ...
ਅਜਨਾਲਾ, 14 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਅੰਮਿ੍ਤਸਰ ਦੇ ਕਨਵੀਨਰ ...
ਚੌਕ ਮਹਿਤਾ, 14 ਜਨਵਰੀ (ਧਰਮਿੰਦਰ ਸਿੰਘ ਭੰਮਰਾ)-ਹਲਕਾ ਜੰਡਿਆਲਾ ਗੁਰੂ ਦੇ ਸਰਕਲ ਜਲਾਲ ਉਸਮਾਂ ਤੋਂ ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਰੰਧਾਵਾ ਦੇ ਵੱਡੇ ਭਰਾਤਾ ਤੇ ਜਰਮਨਜੀਤ ਸਿੰਘ ਰੰਧਾਵਾ ਦੇ ਪਿਤਾ ਅਵਤਾਰ ਸਿੰਘ ਉਦੋਨੰਗਲ ਸੰਖੇਪ ਬੀਮਾਰੀ ਦੇ ਚੱਲਦਿਆਂ ਅਕਾਲ ...
ਗੱਗੋਮਾਹਲ, 14 ਜਨਵਰੀ (ਬਲਵਿੰਦਰ ਸਿੰਘ ਸੰਧੂ)-ਪੀਰ ਬਾਬਾ ਕਰੀਮ ਸ਼ਾਹ ਦੀ ਮਜਾਰ 'ਤੇ ਕਸਬਾ ਰਮਦਾਸ ਦੇ ਨਜ਼ਦੀਕ ਮਨਾਏ ਜਾਂਦੇ ਸਾਲਾਨਾ ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਧਰਮਪਾਲ, ਕੌਂਸਲਰ ਬੀਬੀ ਗੁਰਮੀਤ ਕੌਰ ਵਾਰਡ ਨੰਬਰ 6, ਬਾਬਾ ਨਿਰੰਜਣ ਨਾਥ, ਫੌਜੀ ਦਲਬੀਰ ਸਿੰਘ, ...
ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਮਾਘੀ ਦਾ ਦਿਹਾੜਾ ਮਨਾਇਆ ਬਾਬਾ ਬਕਾਲਾ ਸਾਹਿਬ, 14 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁਰਦੁਆਰਾ ਛਾਉਣੀ ਸਾਹਿਬ, ਬਾਬਾ ਬਕਾਲਾ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ...
ਖਿਲਚੀਆਂ, 14 ਜਨਵਰੀ (ਕਰਮਜੀਤ ਸਿੰਘ)-ਪੁਲਿਸ ਥਾਣਾ ਖਿਲਚੀਆਂ ਦੇ ਮੁੱਖ ਅਫਸਰ ਹਰਜੀਤ ਸਿੰਘ ਖਹਿਰਾ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਰਤਨਗੜ੍ਹ, ਭੋਰਸੀ ਰਾਜਪੂਤਾਂ, ਜੱਸੋਨੰਗਲ ਨੂੰ ਜਾ ਰਹੇ ਸੀ ਜਦ ਪੁਲਿਸ ...
ਜੰਡਿਆਲਾ ਗੁਰੂ, 14 ਜਨਵਰੀ (ਰਣਜੀਤ ਸਿੰਘ ਜੋਸਨ)-ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੰਡਿਆਲਾ ਗੁਰੂ ਵਿਖੇ ਮਾਘੀ ਦਾ ਦਿਹਾੜਾ ਗੁਰਦੁਆਰਾ ਸਾਹਿਬ ਦੇ ਮੁੱਖ ਸੰਚਾਲਕ ਬਾਬਾ ਪ੍ਰਮਾਨੰਦ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਮੌਕੇ 23 ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ...
ਅੰਮਿ੍ਤਸਰ, 14 ਜਨਵਰੀ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੇ ਨੌਜਵਾਨ ਸਪੁੱਤਰ ਬਿਕਰਮਜੀਤ ਸਿੰਘ ਦੇ ਅਕਾਲ ...
ਅੰਮਿ੍ਤਸਰ, 14 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਭਗਤ ਸ੍ਰੀ ਹੰਸ ਰਾਜ ਮਹਾਰਾਜ ਦੀ ਕ੍ਰਿਪਾ ਨਾਲ ਸ੍ਰੀ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ੍ਰੀ ਰਾਮ ਸ਼ਰਣਮ ਹਸਪਤਾਲ ਤੇ ਆਸ਼ਰਮ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਐਨ. ਜੀ. ਓ. ਸੁਸਾਇਟੀ ਫ਼ਾਰ ਪ੍ਰੀਵੈਨਸ਼ਨ ਆਫ਼ ਕਰੁਅਲਟੀ ਟੂ ਐਨੀਮਲ (ਐੱਸ. ਪੀ. ਸੀ. ਏ.) ਨੇ ਚਾਇਨਾ ਡੋਰ 'ਚ ਬੁਰੀ ਤਰ੍ਹਾਂ ਫਸੇ ਇਕ ਤੋਤੇ ਸਮੇਤ ਕੁੱਝ ਦੁਰਲੱਭ ਪ੍ਰਜਾਤੀ ਦੇ ਪੰਛੀਆਂ ਨੂੰ ਬਚਾਇਆ ਹੈ | ਇਸ ਸੰਸਥਾ ਦੇ ਅਸ਼ੋਕ ਕੁਮਾਰ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਥਾਨਕ ਜਲਿ੍ਹਆਂਵਾਲਾ ਬਾਗ਼ ਵਿਖੇ ਪਹੁੰਚੀ ਔਰਤ ਦਾ ਉੱਥੇ ਅਣਗਹਿਲੀ ਨਾਲ ਰਹਿ ਗਿਆ ਪਰਸ ਪੁਲਿਸ ਮੁਲਾਜ਼ਮਾਂ ਵਲੋਂ ਉਕਤ ਔਰਤ ਦੀ ਭਾਲ ਕਰਕੇ ਉਸ ਨੂੰ ਸੌਂਪ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਪਿਸ਼ਾਵਰ ਹਾਈਕੋਰਟ ਨੇ ਠੋਸ ਸਬੂਤਾਂ ਦੀ ਘਾਟ ਕਾਰਨ ਪਿਸ਼ਾਵਰ ਛਾਉਣੀ ਦੇ ਇਕ ਭੀੜ-ਭਾੜ ਵਾਲੇ ਖੇਤਰ ਤੋਂ ਇਕ ਹਿੰਦੂ ਲੜਕੀ ਨੂੰ ਅਗਵਾ ਕਰਨ ਦੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ | ਦੋਸ਼ੀ ਓਬੈਦੁਰ ...
ਅੰਮਿ੍ਤਸਰ, 14 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਗੱਦੀ ਸ੍ਰੀ ਬਾਵਾ ਲਾਲ ਜੀ ਅੰਮਿ੍ਤਸਰ ਵਿਖੇ ਗੱਦੀਨਸ਼ੀਨ ਸ੍ਰੀ ਮਹੰਤ ਅਨੰਤ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ ਮਾਘੀ ਦਾ ਦਿਹਾੜਾ ਮਨਾਇਆ ਗਿਆ | ਇਸ ਦੌਰਾਨ ਦੂਰ-ਦੁਰਾਡੇ ਤੋਂ ਸ਼ਰਧਾਲੂਆਂ ਨੇ ਪਹੁੰਚ ਕੇ ਅਸ਼ੀਰਵਾਦ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਅਤੇ ਕਲਚਰਲ ਫੋਰਮ ਵਲੋਂ ਸਰਬੰਸਦਾਨੀ ਦਸਮੇਸ਼ ਪਿਤਾ ਨੂੰ ਸਮਰਪਿਤ 'ਗੁਰੂ ਗੋਬਿੰਦ ਸਿੰਘ ਜੀ: ਜੀਵਨ ਤੇ ਸ਼ਖ਼ਸੀਅਤ' ਵਿਸ਼ੇ 'ਤੇ 24ਵਾਂ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ | ਸੰਸਥਾ ਦੇ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਇਸਲਾਮ ਦੇ ਬਾਨੀ ਦਾ ਕਥਿਤ ਤੌਰ 'ਤੇ ਅਪਮਾਨ ਕਰਨ ਦੇ ਦੋਸ਼ ਵਿਚ ਇਕ ਈਸਾਈ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਸਜ਼ਾ-ਏ-ਮੌਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ 58 ਸਾਲਾ ਜ਼ਫਰ ਭੱਟੀ 'ਤੇ ਦੋਸ਼ ਸੀ ਕਿ ਉਸ ਨੇ ਆਪਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX