ਪੁਰਖਾਲੀ, 14 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਲੰਘੀ 18 ਦਸੰਬਰ ਨੂੰ ਪੁਰਖਾਲੀ ਤੇ ਬਿੰਦਰਖ ਦਰਮਿਆਨ ਪੈਂਦੀ ਨਦੀ 'ਤੇ ਪੁਲ ਦਾ ਰੱਖਿਆ ਨੀਂਹ ਪੱਥਰ ਬੀਤੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਢਹਿ ਢੇਰੀ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਕਿਸੇ ਸ਼ਰਾਰਤੀ ਨੇ ਟਰੈਕਟਰ ਦੀ ਟੱਕਰ ਨਾਲ ਉਕਤ ਪੱਥਰ ਨੂੰ ਬੀਤੀ ਰਾਤ ਸੁੱਟ ਦਿੱਤਾ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 23 ਦਸੰਬਰ 2016 ਨੂੰ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਵੀ ਇਸ ਨਦੀ 'ਤੇ ਪੁਲ ਦਾ ਨੀਂਹ ਪੱਥਰ ਰੱਖਿਆ ਸੀ ਜੋ ਕਿ ਸ਼ਰਾਰਤੀ ਅਨਸਰਾਂ ਨੇ ਢਹਿ ਢੇਰੀ ਕਰ ਦਿੱਤਾ ਸੀ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੱਖੇ ਨੀਂਹ ਪੱਥਰ ਨੂੰ ਸ਼ਰਾਰਤੀਆਂ ਵਲੋਂ ਡਿਗਾਉਣ ਦੀ ਸੂਚਨਾ ਪੁਰਖਾਲੀ ਦੇ ਸਰਪੰਚ ਵਲੋਂ ਮਿਲਣ 'ਤੇ ਚੌਕੀ ਇੰਚਾਰਜ ਪੁਰਖਾਲੀ ਲੇਖਾ ਸਿੰਘ ਤੇ ਐਸ. ਐਚ. ਓ. ਰੂਪਨਗਰ ਵੀ ਮੌਕੇ 'ਤੇ ਪੁੱਜੇ | ਨੀਂਹ ਪੱਥਰ ਡਿਗਾਉਣ ਦੀ ਘਟਨਾ ਦੀ ਇਲਾਕੇ ਦੇ ਲੋਕਾਂ ਵਲੋਂ ਖ਼ੂਬ ਨਿਖੇਧੀ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਜਿਹੀ ਘਟਿਆ ਹਰਕਤ ਨਾਲ ਇਲਾਕੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਕਾਂਗਰਸੀ ਜਾਂ ਹੋਰ ਵਲੋਂ ਮੁੱਖ ਮੰਤਰੀ ਦਾ ਨੀਂਹ ਪੱਥਰ ਢਾਹੁਣ ਨੂੰ ਲੈ ਕੇ ਕੋਈ ਲਿਖਤੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਗਈ | ਭਾਵੇਂ ਕਿ ਕਾਂਗਰਸ ਦੇ ਕਈ ਆਗੂ ਜੋ ਕਿ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਚੰਨੀ ਨਾਲ ਮੌਜੂਦ ਸਨ ਤੇ ਉਹ ਆਗੂ ਅੱਜ ਬਿੰਦਰਖ ਵਿਖੇ ਮਨਾਏ ਮਾਘੀ ਮੇਲੇ ਮੌਕੇ ਪੁੱਜੇ ਹੋਏ ਸਨ ਪਰ ਇਨ੍ਹਾਂ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਵੱਟੀਂ ਰੱਖੀ ਤੇ ਖ਼ਾਸ ਮੂੰਹ ਨਹੀਂ ਖੋਲਿ੍ਹਆ |
ਨੰਗਲ, 14 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਗੱਠਜੋੜ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਨੌਜਵਾਨੀ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਤੇ ਪੀ. ਏ. ਸੀ. ਐਲ. ਨੂੰ ਕੌਡੀਆਂ ਭਾਵ ਵੇਚੇ ਜਾਣ ਤੇ ਸਿਆਸੀ ਛਤਰੀ ...
ਸ੍ਰੀ ਚਮਕੌਰ ਸਾਹਿਬ, 14 ਜਨਵਰੀ (ਜਗਮੋਹਣ ਸਿੰਘ ਨਾਰੰਗ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੇਰ ਸ਼ਾਮ ਇਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ਇਹ ਦੌਰਾ ਬਿਲਕੁਲ ਗੁਪਤ ਸੀ, ਇਸ ਮੌਕੇ ਉਨ੍ਹਾਂ ਦਾ ਕੋਈ ਵੀ ਸਮਰਥਕ ਮੌਜੂਦ ...
ਰੂਪਨਗਰ, 14 ਜਨਵਰੀ (ਸਤਨਾਮ ਸਿੰਘ ਸੱਤੀ)-ਅੱਜ ਜ਼ਿਲ੍ਹੇ 'ਚ 248 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ | ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 200 ਤੋਂ ਵੱਧ ਕਰੋਨਾ ਪਾਜ਼ੀਟਿਵ ਕੇਸਾਂ ਦਾ ਆਉਣ ਜਾਰੀ ਹੈ | ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਅੱਜ ਸਭ ਤੋਂ ਵੱਧ ਕੇਸ ...
ਨੰਗਲ, 14 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਗੁਰਸਿਦਕ ਫਾਊਾਡੇਸ਼ਨ ਵਲੋਂ ਸਲੱਮ ਇਲਾਕੇ 'ਚ ਚਲਾਏ ਜਾ ਰਹੇ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਨਾਲ ਲੋਹੜੀ ਤੇ ਮਾਘੀ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਪਿਛਲੇ ਦੋ ਸਾਲਾਂ ਤੋਂ ਉਕਤ ਫਾਊਾਡੇਸ਼ਨ ਵਲੋਂ ਸ਼ਹਿਰ ਦੇ ...
ਬੇਲਾ, 14 ਜਨਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਰਾਸ਼ਟਰੀ ਯੁਵਾ ਦਿਵਸ ਵੱਖ-ਵੱਖ ਤਰ੍ਹਾਂ ਦੇ ਆਨ-ਲਾਈਨ ਮੁਕਾਬਲੇ ਕਰਵਾ ਕੇ ਮਨਾਇਆ | ਇਸ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ...
ਕਾਹਨਪੁਰ ਖੂਹੀ, 14 ਜਨਵਰੀ (ਗੁਰਬੀਰ ਸਿੰਘ ਵਾਲੀਆ)-ਗੜਸ਼ੰਕਰ-ਅਨੰਦਪੁਰ ਸਾਹਿਬ ਮਾਰਗ 'ਤੇ ਪੈਂਦੇ ਝੱਜ ਚੌਕ ਵਿਖੇ ਨਾਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਇਕ 25 ਸਾਲਾਂ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਚੌਕੀ ਕਲਵਾਂ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ...
ਢੇਰ, 14 ਜਨਵਰੀ (ਸ਼ਿਵ ਕੁਮਾਰ ਕਾਲੀਆ)-ਇਲਾਕੇ ਦੇ ਇਤਿਹਾਸਕ ਗੁ: ਸਾਹਿਬ ਕੁਛਟ ਨਿਵਾਰਣ ਭਾਤਪੁਰ ਸਾਹਿਬ ਪਿੰਡ ਦੜੋਲੀ (ਉੱਪਰਲੀ) ਵਿਖੇ ਮਾਘੀ ਦਾ ਸਾਲਾਨਾ ਜੋੜ ਮੇਲਾ ਲਗਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ 'ਚ ਵਿਸ਼ਾਲ ...
ਰੂਪਨਗਰ, 14 ਜਨਵਰੀ (ਸਤਨਾਮ ਸਿੰਘ ਸੱਤੀ)-ਖੇਡ ਮੇਲਿਆਂ ਤੇ ਹੋਰ ਸਮਾਜ ਦੀ ਬਿਹਤਰੀ ਲਈ ਸੇਵੀ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਵਾਲੇ ਬਾਬਾ ਗ਼ਾਜ਼ੀ ਦਾਸ ਕਲੱਬ (ਰਜਿ.) ਰੋਡਮਾਜਰਾ-ਚੱਕਲਾਂ ਵਲੋਂ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਲੋਹੜੀ ...
ਰੂਪਨਗਰ, 14 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਖੇਤਰਾਂ ਦੇ ਵੱਖ-ਵੱਖ ਫੀਡਰਾਂ ਦੀ ਬਿਜਲੀ 15 ਜਨਵਰੀ 2022 ਨੂੰ ਬੰਦ ਰਹੇਗੀ | ਵੱਖ-ਵੱਖ ਅਧਿਕਾਰੀਆਂ ਵਲੋਂ ਜਾਰੀ ਸੂਚਨਾ ਅਨੁਸਾਰ 11 ਕੇ. ਵੀ. ਕੋਲਡ ਸਟੋਰ ਫੀਡਰ ਅਧੀਨ ਗੋਬਿੰਦ ਵੈਲੀ, ਨਾਨਕਪੁਰਾ, ਗਰੀਨ ਐਵੇਨਿਊ, ...
ਮੋਰਿੰਡਾ, 14 ਜਨਵਰੀ (ਕੰਗ)-ਪੰਜਾਬ 'ਚ ਓਮੀਕਰੋਨ ਵੈਰੀਐਂਟ ਦੇ ਚੱਲਦਿਆਂ ਸਰਕਾਰ ਵਲੋਂ ਰੈਲੀਆਂ, ਇਕੱਠਾਂ ਤੇ ਹੋਰ ਸਮਾਗਮਾਂ 'ਤੇ ਰੋਕ ਲਗਾਈ ਹੋਈ ਹੈ | ਇਸ ਸੰਬੰਧ 'ਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਮੁੱਖ ਮੰਤਰੀ ...
ਸ੍ਰੀ ਅਨੰਦਪੁਰ ਸਾਹਿਬ, 14 ਜਨਵਰੀ (ਪੱਤਰ ਪ੍ਰੇਰਕ)-ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਮਾਘੀ ਦੇ ਪਵਿੱਤਰ ਦਿਹਾੜੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਗਿਆ | ਉਨ੍ਹਾਂ ਕਿਹਾ ਕਿ ...
ਨੂਰਪੁਰ ਬੇਦੀ, 14 ਜਨਵਰੀ (ਵਿੰਦਰ ਪਾਲ ਝਾਂਡੀਆ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਬੀ. ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਤੇ ਗੁੱਜਰ ਸਮਾਜ ਦੇ ਸੀਨੀਅਰ ਆਗੂ ਠੇਕੇਦਾਰ ਚੌਧਰੀ ਹਰਮੇਸ਼ ਚੰਦ ਰੂੜੇਮਾਜਰਾ ਨੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਅਕਾਲੀ ਦਲ ਬਹੁਜਨ ਸਮਾਜ ...
ਰੂਪਨਗਰ, 14 ਜਨਵਰੀ (ਸਤਨਾਮ ਸਿੰਘ ਸੱਤੀ)-ਰੋਪੜ ਹਲਕੇ ਤੋਂ 'ਆਪ' ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਦੇ ਕਾਫ਼ਲੇ 'ਚ ਅੱਜ ਰੋਪੜ ਦੇ ਤੇਜ਼ ਤਰਾਰ ਸਾਬਕਾ ਕੌਂਸਲਰ ਸਲੀਮ ਕੁਮਾਰ ਮਿੰਨੀ, ਚੱਢਾ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ ਹੋ ਗਏ | ਸਾਬਕਾ ਕੌਂਸਲਰ ਮਿੰਨੀ ਨੇ ਆਜ਼ਾਦ ...
ਪੁਰਖਾਲੀ, 14 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਬਾਬਾ ਅਮਰਨਾਥ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਿੰਦਰਖ ਵਿਖੇ ਮਾਘੀ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਲਗਾਤਾਰ ਤਿੰਨ ਦਿਨ ਚੱਲੇ ਇਸ ਮੇਲੇ ਦੌਰਾਨ ਠੰਢ 'ਚ ਵੀ ਸੰਗਤਾਂ ਨੇ ਵੱਡੀ ਗਿਣਤੀ 'ਚ ...
ਰੂਪਨਗਰ, 14 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਯੂਥ ਆਗੂ ਅਮਰਪ੍ਰੀਤ ਸਿੰਘ ਨੰਨਾ ਨੇ ਪਰਿਵਾਰ ਸਮੇਤ ਕਾਂਗਰਸ ਦਾ ਹੱਥ ਫੜ ਲਿਆ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਕਾਂਗਰਸ ਦੇ ...
ਢੇਰ, 14 ਜਨਵਰੀ (ਸ਼ਿਵ ਕੁਮਾਰ ਕਾਲੀਆ)-ਮੇਰੇ ਵਲੋਂ ਲੋਕਾਂ ਨਾਲ ਕੀਤਾ ਗਿਆ ਇਕ-ਇਕ ਵਾਅਦਾ ਪੂਰਾ ਕੀਤਾ ਗਿਆ | ਇਹ ਪ੍ਰਗਟਾਵਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਬਹਿਲੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੈਂ ਹਲਕੇ 'ਚ ਪੱਖਪਾਤ ...
ਸ੍ਰੀ ਅਨੰਦਪੁਰ ਸਾਹਿਬ, 14 ਜਨਵਰੀ (ਨਿੱਕੂਵਾਲ)-16 ਜਨਵਰੀ ਨੂੰ ਵਿਰਾਸਤ-ਏ-ਖ਼ਾਲਸਾ ਆਡੀਟੋਰੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਣ ਵਾਲਾ ਗ਼ਜ਼ਲ-ਏ-ਸ਼ਾਮ ਤੇ ਸਨਮਾਨ ਸਮਾਗਮ ਕੋਵਿਡ ਦੇ ਪ੍ਰਭਾਵ ਕਾਰਨ ਇਲਾਕੇ 'ਚ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੁਲਤਵੀ ਕਰ ...
ਬੇਲਾ, 14 ਜਨਵਰੀ (ਮਨਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਤੋਂ ਬੇਹੱਦ ਨਿਰਾਸ਼ ਅਧਿਆਪਕ/ਮੁਲਾਜ਼ਮ ਵਰਗ ਨੇ ਅੱਜ ਲੋਹੜੀ ਦੇ ਮੌਕੇ ਪੰਜਾਬ ਸਰਕਾਰ ਵਲੋਂ ਕੀਤੇ ਝੂਠੇ ਲਾਰਿਆਂ ਦੀ ਪੰਡ ਫ਼ੂਕ ਕੇ ਲੋਹੜੀ ਮੌਕੇ ਵਿਲੱਖਣ ਤਰੀਕੇ ਨਾਲ ਰੋਸ ਦਾ ਪ੍ਰਗਟਾਵਾ ਕੀਤਾ | ਇਸ ਸੰਬੰਧੀ ...
ਨੰਗਲ, 14 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐੱਮ. ਬੀ. 'ਚ ਤਾਇਨਾਤ ਐਸ. ਡੀ. ਓ. ਗੁਲਸ਼ਨ ਕੁਮਾਰ ਨੂੰ ਵਿਭਾਗੀ ਤਰੱਕੀ ਮਿਲਣ ਉਪਰੰਤ ਐਕਸੀਅਨ ਬਣਨ 'ਤੇ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸ਼ੁੱਭਕਾਮਨਾਵਾਂ ...
ਸੰਤੋਖਗੜ੍ਹ, 14 ਜਨਵਰੀ (ਮਲਕੀਅਤ ਸਿੰਘ)-ਸਥਾਨਕ ਨਗਰ ਸੰਤੋਖਗੜ੍ਹ (ਊਨਾ) ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਚਾਲੀ ਮੁੱਕਤਿਆਂ ਦੀ ਯਾਦ 'ਚ ਮਾਘੀ ਦਾ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਮਨਾਇਆ ਗਿਆ | ਇਸ ਮੌਕੇ ...
ਐੱਸ. ਏ. ਐੱਸ. ਨਗਰ, 14 ਜਨਵਰੀ (ਜਸਬੀਰ ਸਿੰਘ ਜੱਸੀ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਵਲੋਂ ਜ਼ਿਲੇ੍ਹ ਵਿਚ ਰਹਿੰਦੇ ਅਸਲ੍ਹਾ ਧਾਰਕਾਂ ਨੂੰ ਆਪੋ ਆਪਣਾ ਅਸਲ੍ਹਾ ਸੰਬੰਧਿਤ ਥਾਣੇ 'ਚ ਜਮ੍ਹਾਂ ਕਰਵਾਉਣ ਦੀ ਅਪੀਲ ...
ਐੱਸ. ਏ. ਐੱਸ. ਨਗਰ, 14 ਜਨਵਰੀ (ਕੇ. ਐੱਸ. ਰਾਣਾ)-ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼-7 'ਚ ਘੁੰਮਦੇ ਬਾਂਦਰਾਂ ਨੂੰ ਕਾਬੂ ਕੀਤਾ ਜਾਵੇ | ਇਸ ਪੱਤਰ ਰਾਹੀਂ ਕਾਹਲੋਂ ਨੇ ਡੀ. ਸੀ. ਨੂੰ ...
ਖਰੜ, 14 ਜਨਵਰੀ (ਗੁਰਮੁੱਖ ਸਿੰਘ ਮਾਨ)-ਸ੍ਰੀ ਰਾਮ ਭਵਨ ਖਰੜ ਵਿਖੇ ਭਾਰਤ ਸਰਕਾਰ ਦੇ ਬਸਤਰ ਮੰਤਰਾਲਾ ਦੇ ਸਹਿਯੋਗ ਨਾਲ ਪਟਿਆਲਾ ਹੈਾਡੀਕਰਾਫ਼ਟ ਪੋ੍ਰਡਿਊਸਰ ਕੰਪਨੀ ਲਿਮ. ਸ੍ਰੀ ਚਮਕੌਰ ਸਾਹਿਬ ਵਲੋਂ ਹੱਥਾਂ ਦੀ ਕਢਾਈ ਨਾਲ ਤਿਆਰ ਕੀਤੀ ਪੰਜਾਬੀ ਜੁੱਤੀ ਖਰੜ ਸ਼ਹਿਰ ਤੇ ...
ਖਰੜ, 14 ਜਨਵਰੀ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ 'ਚ 'ਬਾਹਰੀ ਭਜਾਓ-ਖਰੜ ਬਚਾਓ' ਦੇ ਨਾਅਰੇ ਹੇਠ ਵਿਸ਼ੇਸ਼ ਤੌਰ 'ਤੇ ਮੁਹਿੰਮ ਚਲਾਈ ਜਾਵੇਗੀ | ਇਹ ਪ੍ਰਗਟਾਵਾ ਯੂਥ ਕਾਂਗਰਸ ਦੇ ਸਾਬਕਾ ਦਫ਼ਤਰ ਸਕੱਤਰ ਪਰਮਿੰਦਰ ਸਿੰਘ ਸੋਨਾ ਨੇ ਕਰਦਿਆਂ ਕਿਹਾ ਕਿ ਆਮ ਆਦਮੀ ...
ਖਰੜ, 14 ਜਨਵਰੀ (ਜੰਡਪੁਰੀ)-ਪਿੰਡ ਬਡਾਲਾ ਵਿਖੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਕਿਸਾਨ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਇਲਾਕੇ ਦੇ ਕਿਸਾਨ ...
ਡੇਰਾਬਸੀ, 14 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬਸੀ ਵਿਖੇ ਟਰੱਕ ਯੂਨੀਅਨ ਦੇ ਬਹਾਲੀ ਦੇ ਨਾਂਅ 'ਤੇ ਕੁਝ ਅਣਪਛਾਤੇ ਲੋਕ ਜਬਰੀ ਵਾਹਨ ਰੋਕ ਕੇ ਤੰਗ-ਪ੍ਰੇਸ਼ਾਨ ਕਰ ਰਹੇ ਹਨ | ਇਸ ਕਰ ਕੇ ਡੇਰਾਬੱਸੀ 'ਚ ਸਥਾਨਕ ਟਰੱਕ ਯੂਨੀਅਨਾਂ ਤੇ ਉਦਯੋਗਪਤੀ ਇਕ ਵਾਰ ਮੁੜ ਬਾਹਰੀ ਵਪਾਰਕ ...
ਐੱਸ. ਏ. ਐੱਸ. ਨਗਰ, 14 ਜਨਵਰੀ (ਕੇ. ਐੱਸ. ਰਾਣਾ)-ਮਾਹਿਰਾਂ, ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨ ਆਗੂਆਂ ਨੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ 2022-23 ਦੇ ਆਗਾਮੀ ਬਜਟ 'ਚ ਸਾਰੇ ਤੰਬਾਕੂ ਉਤਪਾਦਾਂ 'ਤੇ ਟੈਕਸ ਵਧਾਉਣ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਕੰਜ਼ਿਊਮਰ ਵਾਈਸ ...
ਡੇਰਾਬੱਸੀ, 14 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਦੇ ਹੱਕ 'ਚ ਪਾਰਟੀ ਵਰਕਰਾਂ ਵਲੋਂ ਬਾਜ਼ਾਰ 'ਚ ਚੋਣ ਪ੍ਰਚਾਰ ਕੀਤਾ ਗਿਆ | ਚੋਣ ਜ਼ਾਬਤੇ ਦੀ ਹਦਾਇਤਾਂ ਅਨੁਸਾਰ ਕੇਵਲ 5 ਪਾਰਟੀ ਵਰਕਰਾਂ ਨੇ ਦੁਕਾਨਾਂ ...
ਡੇਰਾਬੱਸੀ, 14 ਜਨਵਰੀ (ਰਣਬੀਰ ਸਿੰਘ ਪੜ੍ਹੀ)-ਪਿੰਡ ਅਮਲਾਲਾ ਦੇ ਇਕ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ ਹੇਠ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਅਗਵਾ ਹੋਇਆ ਨੌਜਵਾਨ ਅੰਮਿ੍ਤਪਾਲ ਸਿੰਘ ਪੁੱਤਰ ਲਾਭ ਸਿੰਘ ਜ਼ੀਰਕਪੁਰ ਵਿਖੇ ਪ੍ਰਾਈਵੇਟ ...
ਡੇਰਾਬੱਸੀ, 14 ਜਨਵਰੀ (ਰਣਬੀਰ ਸਿੰਘ ਪੜ੍ਹ ੀ)-ਡੇਰਾਬੱਸੀ ਦੇ ਇਕ ਵਿਅਕਤੀ ਨਾਲ ਟਰੱਕ ਵੇਚਣ ਦੇ ਨਾਂਅ 'ਤੇ 29 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਨੇ ਰਾਜਬੀਰ ਸਿੰਘ ਤੇ ਉਸ ਦੀ ਪੁੱਤਰੀ ਬਬੀਤਾ ਵਾਸੀ ਬਲਾਕ ਨੰਬਰ 3 ਪਿੰਡ ਸਵਾਹ ਜ਼ਿਲ੍ਹਾ ਪਾਣੀਪਤ (ਹਰਿਆਣਾ) ਦੇ ...
ਡੇਰਾਬੱਸੀ, 14 ਜਨਵਰੀ (ਗੁਰਮੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਵਿਧਾਨ ਸਭਾ ਚੋਣਾ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ 'ਚ ਪੰਥਕ ਆਗੂ ਬਲਜੀਤ ਸਿੰਘ ਖ਼ਾਲਸਾ ਭਾਊ (ਪਿੰਡ ਕੁਰਲੀ) ਨੂੰ ਹਲਕਾ ਡੇਰਾਬੱਸੀ ...
ਖਰੜ, 14 ਜਨਵਰੀ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ 'ਚ 'ਬਾਹਰੀ ਭਜਾਓ-ਖਰੜ ਬਚਾਓ' ਦੇ ਨਾਅਰੇ ਹੇਠ ਵਿਸ਼ੇਸ਼ ਤੌਰ 'ਤੇ ਮੁਹਿੰਮ ਚਲਾਈ ਜਾਵੇਗੀ | ਇਹ ਪ੍ਰਗਟਾਵਾ ਯੂਥ ਕਾਂਗਰਸ ਦੇ ਸਾਬਕਾ ਦਫ਼ਤਰ ਸਕੱਤਰ ਪਰਮਿੰਦਰ ਸਿੰਘ ਸੋਨਾ ਨੇ ਕਰਦਿਆਂ ਕਿਹਾ ਕਿ ਆਮ ਆਦਮੀ ...
ਐੱਸ. ਏ. ਐੱਸ. ਨਗਰ, 14 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਕੋਮਲ ਮਿੱਤਲ ਵਲੋਂ ਨੈਨਾ ਐਕਸਪੋ ਕੰਸਲਟੈਂਟਸ ਐਸ. ਸੀ. ਓ. ਨੰ. ...
ਐੱਸ. ਏ. ਐੱਸ. ਨਗਰ, 14 ਜਨਵਰੀ (ਕੇ. ਐੱਸ. ਰਾਣਾ)-ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼-7 'ਚ ਘੁੰਮਦੇ ਬਾਂਦਰਾਂ ਨੂੰ ਕਾਬੂ ਕੀਤਾ ਜਾਵੇ | ਇਸ ਪੱਤਰ ਰਾਹੀਂ ਕਾਹਲੋਂ ਨੇ ਡੀ. ਸੀ. ਨੂੰ ...
ਭਰਤਗੜ੍ਹ, 14 ਜਨਵਰੀ (ਜਸਬੀਰ ਸਿੰਘ ਬਾਵਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਗੁ: ਦੁਖ ਭੰਜਨ ਸਾਹਿਬ ਬੜਾ ਪਿੰਡ ਵਿਖੇ 16 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਗੁਰੂ ਘਰ ਦੇ ਮੁੱਖ ਪ੍ਰਬੰਧਕ ਬਾਬਾ ਤਰਲੋਚਨ ਸਿੰਘ ਬੜਾ ...
ਨੂਰਪੁਰ ਬੇਦੀ, 14 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਭਾਓਵਾਲ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ...
ਨੰਗਲ, 14 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਚਾਲੀ ਮੁਕਤਿਆਂ ਦੀ ਯਾਦ ਤੇ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ...
ਰੂਪਨਗਰ, 14 ਜਨਵਰੀ (ਸਤਨਾਮ ਸਿੰਘ ਸੱਤੀ)-ਮਿਡ-ਡੇ-ਮੀਲ ਕੁੱਕ ਯੂਨੀਅਨ ਇੰਟਕ ਦੇ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਅਗਵਾਈ ਹੇਠ ਮਿਡ-ਡੇ-ਮੀਲ ਕੁੱਕਾਂ ਨੇ ਤਨਖ਼ਾਹਾਂ 'ਚ ਸਾਲਾਨਾ ਆਮਦਨ 'ਚ 14 ਹਜ਼ਾਰ ਸਾਲਾਨਾ ਵਾਧੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਪਹਿਲਾਂ ...
ਰੂਪਨਗਰ, 14 ਜਨਵਰੀ (ਸੱਤੀ)-ਏਕਨੂਰ ਚੈਰੀਟੇਬਲ ਸੁਸਾਇਟੀ (ਰਜਿ) ਰੂਪਨਗਰ ਵਲੋਂ ਕੋਵਿਡ-19 ਟੀਕਾਕਰਨ ਕੈਂਪ ਗਾਂਧੀ ਸਕੂਲ ਵਿਖੇ ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ 15 ਤੋਂ 18 ਸਾਲ ਉਮਰ ਵਰਗ ਦੇ 160 ਬੱਚਿਆਂ ਨੂੰ ਮੁਫ਼ਤ ਟੀਕੇ ਲਗਾਏ ਗਏ | ਇਸ ਮੌਕੇ ਬੀ. ਪੀ. ਐਸ. ਠਾਕੁਰ ...
ਮੋਰਿੰਡਾ, 14 ਜਨਵਰੀ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧੀ ਸਕੂਲ ਦੇ ਪਿ੍ੰਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਵਿਦਿਆਰਥੀਆਂ ਵਲੋਂ ਆਨ-ਲਾਈਨ ਹੀ ਲੋਹੜੀ ਦੇ ਤਿਉਹਾਰ ਪ੍ਰਤੀ ਉਤਸ਼ਾਹ ਪ੍ਰਗਟ ਕੀਤਾ ਗਿਆ | ...
ਮੋਰਿੰਡਾ, 14 ਜਨਵਰੀ (ਕੰਗ)-ਮਾਘ ਮਹੀਨੇ ਦੀ ਸੰਗਰਾਂਦ ਮੌਕੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸੰਬੰਧੀ ਪ੍ਰਮਾਤਮਾ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਵਲੋਂ ਗੁਰੂ ਘਰ ਦੀਆਂ ਹਾਜ਼ਰੀਆਂ ਲਵਾਈਆਂ | ਉਨ੍ਹਾਂ ...
ਸ੍ਰੀ ਅਨੰਦਪੁਰ ਸਾਹਿਬ, 14 ਜਨਵਰੀ (ਕਰਨੈਲ ਸਿੰਘ)-ਸਮਾਜ ਸੇਵੀ ਜਥੇਬੰਦੀ ਅਲਾਇੰਸ ਕਲੱਬ ਇੰਟਰਨੈਸ਼ਨਲ ਚੱਕ-ਅਗੰਮਪੁਰ ਨੇ ਨਵਜੰਮੀਆਂ ਲੜਕੀਆਂ ਦੀ ਬਿਰਧ ਆਸ਼ਰਮ ਚੱਕ ਹੋਲਗੜ੍ਹ ਵਿਖੇ ਲੋਹੜੀ ਪਾ ਕੇ ਉਨ੍ਹਾਂ ਨੂੰ ਬਰਾਬਰਤਾ ਦਾ ਦਰਜਾ ਦੇਣ ਦਾ ਉਪਰਾਲਾ ਕੀਤਾ | ਇਸ ...
ਮੋਰਿੰਡਾ, 14 ਜਨਵਰੀ (ਕੰਗ)-ਲੇਬਰ ਚੌਕ ਮੋਰਿੰਡਾ ਵਿਖੇ ਉਸਾਰੀ ਮਿਸਤਰੀ ਯੂਨੀਅਨ ਮੋਰਿੰਡਾ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਸੰਬੰਧੀ ਪ੍ਰਧਾਨ ਪਿਆਰਾ ਸਿੰਘ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ | ਉਨ੍ਹਾਂ ...
ਮੋਰਿੰਡਾ, 14 ਜਨਵਰੀ (ਕੰਗ)-ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵਲੋਂ ਡੇਰਾ ਕਾਰ ਸੇਵਾ ਮੋਰਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸੰਬੰਧੀ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਨੇ ਦੱਸਿਆ ...
ਸ੍ਰੀ ਅਨੰਦਪੁਰ ਸਾਹਿਬ, 14 ਜਨਵਰੀ (ਕਰਨੈਲ ਸਿੰਘ)-ਪਿੰਡ ਲੋਦੀਪੁਰ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਪਿੰਡ ਵਾਸੀਆਂ ਵਲੋਂ ਮਾਘੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਭੋਗ ਪਾਏ ਗਏ | ਉਪਰੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX