ਕੋਟਕਪੂਰਾ, 14 ਜਨਵਰੀ (ਮੋਹਰ ਸਿੰਘ ਗਿੱਲ)- ਹਿਊਮਨ ਰਾਈਟਸ ਅਵੇਅਰਨੈੱਸ ਐਸੋਸੀਏਸ਼ਨ ਪੰਜਾਬ ਵਲੋਂ ਬਾਬਾ ਜੀਵਨ ਸਿੰਘ ਯੂਥ ਕਲੱਬ ਸਿਰਸੜੀ ਤੇ ਪਿੰਡ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ 'ਮੇਲਾ ਲੋਹੜੀ ਧੀਆਂ ਦੀ' ਕਰਵਾਇਆ ਗਿਆ | ਮੇਲੇ ਵਿਚ ਮੁੱਖ ਮਹਿਮਾਨ ਵਜੋਂ ਬਾਬਾ ਇੰਦਰਪਾਲ ਸਿੰਘ ਮੁੱਖ ਸੇਵਾਦਾਰ ਠਾਠ ਨਾਨਕਸਰ ਪਿੰਡ ਦੇਵੀ ਵਾਲਾ ਸਨ ਜਦਕਿ ਪ੍ਰਧਾਨਗੀ ਨੰਬਰਦਾਰ ਕੁਲਦੀਪ ਸਿੰਘ ਗਿੱਲ, ਸਿਰਸੜੀ ਦੇ ਸਰਪੰਚ ਚਰਨ ਸਿੰਘ ਅਤੇ ਬਸਤੀ ਅਨੋਖਪੁਰਾ ਦੇ ਸਰਪੰਚ ਹਰਜਿੰਦਰ ਸਿੰਘ ਨੇ ਕੀਤੀ | ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਐਮ.ਡੀ. ਚਿਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਤੇ ਗੁਰਜੋਤ ਸਿੰਘ ਬਰਾੜ ਮਨੁੱਖਤਾ ਦੀ ਸੇਵਾ ਭੁਲਾਈ ਸੰਸਥਾ ਕੋਟਕਪੂਰਾ ਸਨ | ਪ੍ਰਧਾਨਗੀ ਮੰਡਲ 'ਚ ਬਲਜੀਤ ਸਿੰਘ ਖੀਵਾ, ਗੁਰਦੇਵ ਸਿੰਘ ਠੇਕੇਦਾਰ, ਕੁਲਦੀਪ ਸਿੰਘ ਟੋਨੀ ਸਾਬਕਾ ਐਮ.ਸੀ, ਹਰਪ੍ਰੀਤ ਸਿੰਘ ਖ਼ਾਲਸਾ, ਰਣਜੀਤ ਸਿੰਘ ਪੰਜਗਰਾਈਾ, ਐਡਵੋਕੇਟ ਸੰਦੀਪ, ਰਾਜਾ ਢਿੱਲੋਂ ਕੋਟਸੁਖੀਆ, ਜਸਵਿੰਦਰ ਬਰਾੜ ਕੋਟਸੁਖੀਆ, ਰਣਧੀਰ ਸਿੰਘ ਗਿੱਲ, ਲਖਵੀਰ ਸਿੰਘ ਗਿੱਲ, ਨਿਰਮਲ ਸਿੰਘ ਗਿੱਲ ਸਾਬਕਾ ਸਰਪੰਚ, ਹਰਜੀਤ ਸਿੰਘ ਮੇਟ, ਬਲਜੀਤ ਸੰਘਾ ਢੁੱਡੀ, ਸਾਬਕਾ ਸਰਪੰਚ ਸੁਖਮੰਦਰ ਸਿੰਘ ਗਿੱਲ, ਸਾਬਕਾ ਪੰਚ ਸੁਰਜੀਤ ਸਿੰਘ ਗਿੱਲ, ਜਲੌਰ ਸਿੰਘ ਧਾਲੀਵਾਲ ਹਾਜ਼ਰ ਸਨ | ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਇੰਦਰਪਾਲ ਸਿੰਘ, ਬਲਜੀਤ ਸਿੰਘ ਖੀਵਾ, ਚੇਅਰਮੈਨ ਗੁਰਲਾਲ ਸਿੰਘ ਲਾਲੀ ਨੇ ਧੀਆਂ ਨੂੰ ਸਨਮਾਨ ਦੇਣ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਅਜੋਕੇ ਸਮੇਂ ਅੰਦਰ ਲੜਕੀਆਂ ਹਰ ਖੇਤਰ 'ਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ ਤੇ ਪੁੱਤਰਾਂ ਨਾਲੋਂ ਵੱਧ ਆਪਣੇ ਮਾਪਿਆਂ ਦਾ ਸਤਿਕਾਰ ਕਰਦੀਆਂ ਹਨ | ਲੜਕੀਆਂ ਨੂੰ ਆਪਣੇ ਜੀਵਨ ਦੇ ਹਰ ਖੇਤਰ 'ਚ ਵਿਕਾਸ ਕਰਨ ਦੇ ਪੂਰੇ ਮੌਕੇ ਦੇਣੇ ਚਾਹੀਦੇ ਹਨ | ਇਸ ਮੌਕੇ 51 ਲੋੜਵੰਦ ਅਤੇ ਵਿਧਵਾ 51 ਔਰਤਾਂ ਨੂੰ ਕੰਬਲ ਤੇ ਨਵ-ਜੰਮੀਆਂ ਲੜਕੀਆਂ ਨੂੰ ਕੱਪੜੇ ਵੰਡੇ ਗਏ | ਇਸ ਦੌਰਾਨ ਨਵ-ਵਿਆਹੁਤਾ ਜੋੜਿਆਂ ਦਾ ਵੀ ਸਨਮਾਨ ਕੀਤਾ ਗਿਆ | ਇਤਿਹਾਸਕ ਸਵਾਲਾਂ ਦੇ ਜਵਾਬ ਦੇਣ ਤੇ ਰੰਗਾ-ਰੰਗ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ | ਮੇਲੇ ਦੌਰਾਨ ਸਰਕਾਰੀ ਮਿਡਲ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਪੰਚ ਰਣਜੀਤ ਸਿੰਘ ਭੰਗੂ, ਗੁਰਜੰਟ ਸਿੰਘ ਤੇ ਗੁਰਮੀਤ ਕੌਰ, ਪੱਤਰਕਾਰ ਸੁਭਾਸ਼ ਮਹਿਤਾ, ਗੁਰਪ੍ਰੀਤ ਸਿੰਘ ਔਲਖ, ਕਿਰਨਜੀਤ ਕੌਰ ਬਰਗਾੜੀ, ਬਲਜਿੰਦਰ ਬੱਲੀ, ਬਲਵਿੰਦਰ ਸਿੰਘ ਔਲਖ, ਅਮਰ ਸਿੰਘ ਮਠਾੜੂ, ਰਵੀ ਅਰੋੜਾ, ਜਸਪ੍ਰੀਤ ਕੌਰ ਜੱਸੀ, ਐਡਵੋਕੇਟ ਮੈਡਮ ਸੀਮਾ ਰਾਣੀ, ਮੰਗਲ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ, ਗੁਰਾਦਿੱਤਾ ਸਿੰਘ ਭੰਗੂ, ਸਮੇਤ ਨਗਰ ਦੇ ਪਤਵੰਤੇ ਵੱਡੀ ਗਿਣਤੀ 'ਚ ਹਾਜ਼ਰ ਸਨ |
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਪੰਜਾਬ ਅੰਦਰ ਮੌਜੂਦਾ ਪੁਲਿਸ ਪ੍ਰਸ਼ਾਸਨ ਦੀ ਸਥਿਤੀ ਅਤੇ ਵਧਦੀਆਂ ਅਪਰਾਧਿਕ ...
ਜੈਤੋ, 14 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਬ-ਡਵੀਜ਼ਨ ਜੈਤੋ ਦੇ ਨਵੇਂ ਆਏ ਉਪ ਕਪਤਾਨ ਪੁਲਿਸ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ...
ਜੈਤੋ, 14 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਡਾ: ਨਿਰਮਲ ਓਸੇਪਚਨ ਆਈ.ਏ.ਐਸ. ਰਿਟਰਨਿੰਗ ਅਫ਼ਸਰ (089 ਵਿਧਾਨ ਸਭਾ ਹਲਕਾ ਜੈਤੋ, ਐਸ.ਸੀ.)-ਕਮ-ਉਪ ਮੰਡਲ ਮੈਜਿਸਟਰੇਟ ਜੈਤੋ ਤੇ ਸਬ-ਡਵੀਜ਼ਨ ਜੈਤੋ ਦੇ ਉਪ ਕਪਤਾਨ ਪੁਲਿਸ ਦਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਸ਼ਹਿਰ ਦੇ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਸਰਦ ਰੁੱਤ ਦੇ ਜਾਣ ਅਤੇ ਬਸੰਤ ਦੇ ਆਗਮਨ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ਜੋ ਕਿ ਸਮੁੱਚੇ ਦੇਸ਼ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ...
ਬਰਗਾੜੀ, 14 ਜਨਵਰੀ (ਲਖਵਿੰਦਰ ਸ਼ਰਮਾ)-ਬ ਹਿਬਲ ਇਨਸਾਫ਼ ਮੋਰਚੇ ਦੇ 29ਵੇਂ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਧਰਨੇ 'ਤੇ ਬੈਠੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ...
ਕੋਟਕਪੂਰਾ, 14 ਜਨਵਰੀ (ਮੇਘਰਾਜ, ਮੋਹਰ ਗਿੱਲ)-14 ਫ਼ਰਵਰੀ ਨੂੰ ਚੋਣਾਂ ਹੋਣ ਉਪਰੰਤ 10 ਮਾਰਚ 2022 ਨੂੰ ਗਿਣਤੀ ਹੋਵੇਗੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ | ਉਪਰੰਤ ਕਿਸੇ ਵਰਗ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸਰਕਾਰੀ ਖ਼ਜ਼ਾਨੇ ਦੀ ਲੁੱਟ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਬੀਤੇ ਦਿਨੀਂ ਯੂਥ ਅਕਾਲੀ ਦਲ (ਬ) ਸਰਕਲ ਚੰਦਭਾਨ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਬਾਸੀ ਵਾਸੀ ਪਿੰਡ ਰਾਮਗੜ੍ਹ (ਭਗਤੂਆਣਾ) ਸਰਬ ਸੰਮਤੀ ਨਾਲ ਕੋਆਪ੍ਰੇਟਿਵ ਸੋਸਾਇਟੀ ਬਿਸ਼ੰਨਦੀ ਦੇ ਨਵੇਂ ਪ੍ਰਧਾਨ ਚੁਣੇ ਗਏ | ਇਸ ਮੌਕੇ ਪ੍ਰਧਾਨ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸੰਭਾਵੀਂ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਅੱਜ ਇੱਥੇ ਭਾਈ ਘਨੱ੍ਹਈਆ ਚੌਕ ਵਿਖੇ ਚੋਣ ਦਫ਼ਤਰ ਖੋਲਿ੍ਹਆ ਗਿਆ ਜਿਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਬੀਤੇ ਦਿਨੀਂ ਯੂਥ ਅਕਾਲੀ ਦਲ (ਬ) ਸਰਕਲ ਚੰਦਭਾਨ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਬਾਸੀ ਵਾਸੀ ਪਿੰਡ ਰਾਮਗੜ੍ਹ (ਭਗਤੂਆਣਾ) ਸਰਬ ਸੰਮਤੀ ਨਾਲ ਕੋਆਪ੍ਰੇਟਿਵ ਸੋਸਾਇਟੀ ਬਿਸ਼ੰਨਦੀ ਦੇ ਨਵੇਂ ਪ੍ਰਧਾਨ ਚੁਣੇ ਗਏ | ਇਸ ਮੌਕੇ ਪ੍ਰਧਾਨ ...
ਕੋਟਕਪੂਰਾ, 14 ਜਨਵਰੀ (ਮੇਘਰਾਜ)-ਥਾਣਾ ਸਦਰ ਕੋਟਕਪੂਰਾ ਵਲੋਂ ਨਾਜਾਇਜ਼ ਸ਼ਰਾਬ ਦੀ 9 ਬੋਤਲਾਂ ਨਾਲ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਤੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਦੇ ਗਸ਼ਤ ਦੌਰਾਨ ਬੱਸ ਅੱਡਾ ਪਿੰਡ ਸਿਰਸੜੀ ਮੌਜੂਦ ...
ਕੋਟਕਪੂਰਾ, 14 ਜਨਵਰੀ (ਮੇਘਰਾਜ)-ਥਾਣਾ ਸ਼ਹਿਰੀ ਪੁਲਿਸ ਵਲੋਂ ਇਕ ਵਿਅਕਤੀ ਖਿਲਾਫ਼ ਔਰਤ ਨੂੰ ਮਾਰਨ ਕੁੱਟਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸੰਦੀਪ ਕੌਰ ਪਤਨੀ ਲਾਭ ਸਿੰਘ ਵਾਸੀ ਪੁਰਾਣੀ ਦਾਣਾ ਮੰਡੀ, ਨੇੜੇ ਵਾਲਮੀਕ ਮੰਦਰ ...
ਕੋਟਕਪੂਰਾ, 14 ਜਨਵਰੀ (ਮੇਘਰਾਜ, ਮੋਹਰ ਗਿੱਲ)- ਬੀਤੀ ਦੇਰ ਸ਼ਾਮ ਸਥਾਨਕ ਰੇਲਵੇ ਪੁਲ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਹਾਦਸੇ 'ਚ ਜ਼ਖ਼ਮੀ ਮੰਗਤ ਰਾਮ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਤੇ ...
ਰੁਪਾਣਾ, 14 ਜਨਵਰੀ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ 'ਤੇ ਬਣੇ ਪੁਲਾਂ ਉਪਰ ਗਰਿੱਲਾਂ ਨਾ ਹੋਣ ਕਰਕੇ ਤੇ ਕਈ ਪੁਲਾਂ ਤੇ ਲੱਗੀਆਂ ਗਰਿੱਲਾਂ ਦੀ ਹਾਲਤ ਤਰਸਯੋਗ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ | ਇਨ੍ਹਾਂ ਹਾਦਸਿਆਂ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਯੂਨੀਵਰਸਿਟੀ ਕਾਲਜ ਜੈਤੋ ਵਲੋਂ ਪਿ੍ੰਸੀਪਲ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਦੀ ਪ੍ਰੇਰਨਾ ਤੇ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਨੂੰ ਚੱਲ ਰਹੇ ਵਿਧਾਨ ਸਭਾ ਚੋਣ ਉਤਸਵ ਨਾਲ ਜੋੜਦਿਆਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ...
ਮਲੋਟ, 14 ਜਨਵਰੀ (ਅਜਮੇਰ ਸਿੰਘ ਬਰਾੜ)- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਅੱਜ ਮਾਘ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਸ਼ਹੀਦ ਚਾਲੀ ਮੁਕਤਿਆਂ ਦੀ ਯਾਦ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰ ਦੇ ਪਹਿਲੇ ਪਹਿਰ ਸੰਗਤ ਨੇ ਇਸ਼ਨਾਨ ਕਰ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)-ਬਾਵਰੀਆ ਸਮਾਜ ਦੀ ਧਰਮਸ਼ਾਲਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਅਤੇ ਮੁਹੱਲਾ ਵਾਸੀਆਂ ਵਲੋਂ ਸਾਂਝੇ ਉਪਰਾਲੇ ਤੇ ਸਹਿਯੋਗ ਨਾਲ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਸਥਾਨਕ ਕੱਚਾ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਹਰਮਹਿੰਦਰ ਪਾਲ)- ਸਥਾਨਕ ਸ਼ਹਿਰ ਦੇ ਗੋਨਿਆਣਾ ਰੋਡ ਗਲੀ ਨੰ: 5-6 ਦੇ ਨਿਵਾਸੀ ਨੇ ਦੱਸਿਆ ਕਿ ਉਹ ਬੀਤੇ ਕਰੀਬ 2 ਮਹੀਨਿਆਂ ਤੋਂ ਸੀਵਰੇਜ ਦੀ ਓਵਰਫੋਲ ਦੀ ਸਮੱਸਿਆ ਨਾਲ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੇ ਕੌਂਸਲਰਾਂ ...
ਫ਼ਰੀਦਕੋਟ, 14 ਜਨਵਰੀ (ਸਤੀਸ਼ ਬਾਗ਼ੀ)- ਗਿਆਨੀ ਜ਼ੈਲ ਸਿੰਘ ਐਵਿਨਿਊ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਲੋਹੜੀ ਦੀ ਮੁਬਾਰਕਬਾਦ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਚੀਫ਼ ਸੈਕਟਰੀ ਪੰਜਾਬ ਸਰਕਾਰ, ਸਿੱਖਿਆ ਸਕੱਤਰ, ਡੀ.ਜੀ.ਐੱਸ.ਈ. ਪੰਜਾਬ ਅਤੇ ਡੀ.ਪੀ.ਆਈ (ਸੈ.ਸਿੱ) ਪੰਜਾਬ ਨੂੰ ਈਮੇਲ ਅਤੇ ...
ਕੋਟਕਪੂਰਾ, 14 ਜਨਵਰੀ (ਮੋਹਰ ਸਿੰਘ ਗਿੱਲ)- ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੇ ਆਪਣੇ ਨਿਵਾਸ ਸਥਾਨ 'ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪਾਰਟੀ ...
ਬਰਗਾੜੀ, 14 ਜਨਵਰੀ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਜੰਮਪਲ ਸਾਬਕਾ ਡੀ.ਡੀ.ਪੀ.ਓ. ਸਮਾਜ ਸੇਵੀ ਗੁਰਮੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਪਤਨੀ ਪ੍ਰਭਜੋਤ ਕੌਰ ਡੀ.ਈ.ਓ ਐਲੀਮੈਂਟਰੀ ਸ੍ਰੀ ਮੁਕਤਸਰ ਸਾਹਿਬ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ ਦੇ ਸਮੂਹ ਬੱਚਿਆਂ ...
ਕੋਟਕਪੂਰਾ, 14 ਜਨਵਰੀ (ਮੋਹਰ ਸਿੰਘ ਗਿੱਲ)-ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਕੋਟਕਪੂਰਾ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਦੇ ਹੱਕ 'ਚ ਸ਼ੋ੍ਰਮਣੀ ਅਕਾਲੀ ਦਲ ਅਨੁਸੂਚਿਤ ਜਾਤੀ ਵਿੰਗ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)- ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਹਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਭਾਰਤੀ ਚੋਣ ਕਮਿਸ਼ਨਰ ਵਲੋਂ ਕੀਤਾ ਜਾ ਚੁੱਕਾ ਹੈ | ਇਹ ਚੋਣਾਂ 14 ਫਰਵਰੀ, 2022 ਨੂੰ ਹੋਣ ਜਾ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਭਾਵੀਂ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ | ਅੱਜ ਫ਼ਰੀਦਕੋਟ ਤੋਂ ਅਕਾਲੀ ਦਲ ਦੇ ਸਾਬਕਾ ਕੌਂਸਲਰ ਰਹੇ ...
ਬਾਜਾਖਾਨਾ, 14 ਜਨਵਰੀ (ਜਗਦੀਪ ਸਿੰਘ ਗਿੱਲ)- ਸਬ ਡਵੀਜ਼ਨ ਜੈਤੋ ਦੇ ਡੀ.ਐੱਸ.ਪੀ. ਦਵਿੰਦਰ ਸਿੰਘ ਵਲੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਥਾਣਾ ਬਾਜਾਖਾਨਾ ਦੇ ਪੈਂਦੇ ਅਲੱਗ-ਅਲੱਗ ਪਿੰਡਾਂ ਵਿਚ ਫ਼ਲੈਗ ਮਾਰਚ ਕਰਕੇ ਲੋਕਾਂ ਨੂੰ ਆਉਣ ਵਾਲੀ 14 ਫ਼ਰਵਰੀ ਨੂੰ ...
ਬਰਗਾੜੀ, 14 ਜਨਵਰੀ (ਲਖਵਿੰਦਰ ਸ਼ਰਮਾ)- ਵਿਵੇਕ ਪਬਲਿਕ ਹਾਈ ਸਕੂਲ ਬਰਗਾੜੀ ਵਿਖੇ ਲੋਹੜੀ ਅਤੇ ਮਾਘੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਆਨਲਾਈਨ ਮਨਾਇਆ | ਇਸ ਮੌਕੇ ਬੱਚਿਆਂ ਅਤੇ ਸਕੂਲ ਅਧਿਆਪਕਾਂ ਨੂੰ ਆਨਲਾਈਨ ਜੋੜ ਕੇ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫ਼ਰੀਦਕੋਟ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਵਿਚ ਬਦਲਾਅ ਲਿਆਉਣ ਲਈ ਪੰਜਾਬ ਦਾ ਯੂਥ ਅਹਿਮ ਭੂਮਿਕਾ ਨਿਭਾਵੇਗਾ | ...
ਪੰਜਗਰਾਈਾ ਕਲਾਂ, 14 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)-ਆਮ ਆਦਮੀ ਪਾਰਟੀ ਵਲੋਂ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਸੁਖਵੰਤ ਸਿੰਘ ਪੱਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਫ਼ਰੀਦਕੋਟ ਅਤੇ ਜਸਵੀਰ ਸਿੰਘ ਬਰਾੜ ਨੂੰ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ ਫ਼ਰੀਦਕੋਟ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਿਆਸੀ ਪਾਰਟੀਆਂ ਵਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ | ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਜੈਸ਼ਨਪ੍ਰੀਤ ਸਿੰਘ ਜੈਸੀ ਢਿੱਲੋਂ ਵਲੋਂ ਆਪਣੇ ਭਰਾ ਕੁਸ਼ਲਦੀਪ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਹਾਜ਼ਰੀ 'ਚ ਪਿੰਡ ਮੁਮਾਰਾ ਦੇ ਕਈ ਕਾਂਗਰਸੀ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਵਿਧਾਨ ਸਭਾ ਹਲਕਾ ਫ਼ਰੀਦਕੋਟ ਦੀ ਫ਼ੇਰੀ ਦੌਰਾਨ ਅਕਾਲੀ-ਬਸਪਾ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਹਾਜ਼ਰੀ 'ਚ ਪਿੰਡ ਹੱਸਣਭੱਟੀ ਵਿਖੇ ਕਈ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਪਰਿਵਾਰ ...
ਕਪੂਰਥਲਾ, 14 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਡਿਪਟੀ ਕੰਟਰੋਲਰ ਪ੍ਰੀਖਿਆਵਾਂ ਤੇ ਸਾਬਕਾ ਰਜਿਸਟਰਾਰ ਡਾ: ਅਮਨਪ੍ਰੀਤ ਸਿੰਘ ਦੇ ਪਿਤਾ ਡਾ: ਰਵਿੰਦਰ ਸਿੰਘ (85) ਦਾ ਸੰਖੇਪ ਬਿਮਾਰੀ ਪਿੱਛੋਂ ਜਲੰਧਰ ਦੇ ਇਕ ਨਿੱਜੀ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਵੋਟ ਹਰ ਇਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ ਤੇ ਇਸ ਦੀ ਵਰਤੋਂ ਬਿਨਾਂ ਕਿਸੇ ਭੈਅ ਅਤੇ ਲਾਲਚ ਤੋਂ ਕਰਨੀ ਚਾਹੀਦੀ ਹੈ | ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਸਾਡੀ ਵੋਟ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ | ...
ਨਿਹਾਲ ਸਿੰਘ ਵਾਲਾ, 14 ਜਨਵਰੀ (ਪਲਵਿੰਦਰ ਸਿੰਘ ਟਿਵਾਣਾ) - ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸਾਹਿਤਕਾਰਾਂ ਦੀ ਇਕ ਮੀਟਿੰਗ ਇਨਕਲਾਬੀ ਕਵੀ ਪ੍ਰਸ਼ੋਤਮ ਪੱਤੋ ਦੀ ਪ੍ਰਧਾਨਗੀ ਹੇਠ ਪਿੰਡ ਪੱਤੋ ਹੀਰਾ ਸਿੰਘ ਵਿਖੇ ਹੋਈ ਜਿਸ ਵਿਚ ਜਸਵੰਤ ਰਾਊਕੇ, ਪ੍ਰਸ਼ੋਤਮ ਪੱਤੋ, ...
ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ 'ਚ ਲੋਹੜੀ ਮਨਾਈ ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਮੋਗਾ ਦੀਆਂ ਸਿਰਮੌਰ ਤੇ ਪ੍ਰਸਿੱਧ ਸਿੱਖਿਅਕ ਸੰਸਥਾਵਾਂ ਬੀ. ਬੀ. ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ...
ਅਜੀਤਵਾਲ, 14 ਜਨਵਰੀ (ਸ਼ਮਸ਼ੇਰ ਸਿੰਘ ਗ਼ਾਲਿਬ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਵੱਡੇ ਪੱਧਰ 'ਤੇ ਅਨੁਸੂਚਿਤ ...
ਧਰਮਕੋਟ, 14 ਜਨਵਰੀ (ਪਰਮਜੀਤ ਸਿੰਘ)- ਧਰਮਕੋਟ ਹਲਕੇ ਦੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਸਰਕਾਰ ਵਿਚ ਪੰਜ ਸਾਲ ਹੋਈ ਨਜ਼ਰ-ਅੰਦਾਜ਼ੀ ਨੂੰ ਲੈ ਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਅਤੇ ਹਾਈਕਮਾਨ ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)- ਬਾਘਾ ਪੁਰਾਣਾ ਵਿਚ ਟਰੈਫ਼ਿਕ ਦੀ ਉਹ ਸਮੱਸਿਆ ਹੈ ਜਿਸ ਨੂੰ ਅੱਜ ਤੱਕ ਕੋਈ ਵੀ ਪੁਲਿਸ ਅਧਿਕਾਰੀ ਪਾਰ ਨਹੀਂ ਲਗਵਾ ਸਕਿਆ | ਅਫ਼ਸਰ ਆਉਂਦੇ ਤੇ ਜਾਂਦੇ ਰਹਿੰਦੇ ਹਨ ਪਰ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ | ਸਥਾਨਕ ...
ਬਾਘਾ ਪੁਰਾਣਾ, 14 ਜਨਵਰੀ (ਕਿ੍ਸ਼ਨ ਸਿੰਗਲਾ)- ਜਥੇਬੰਦੀ ਨੂੰ ਛੱਡ ਕੇ ਜਾਣ ਵਾਲੇ ਕੁਝ ਲੋਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ 'ਤੇ ਦੋਸ਼ ਲਗਾ ਰਹੇ ਹਨ ਕਿ ਇਨ੍ਹਾਂ ਨੇ ਬਿਨਾਂ ਕਿਸੇ ਦੀ ਰਾਇ ਲਏ ਚੋਣਾਂ ਵਿਚ ਹਿੱਸਾ ਲਿਆ, ਜਦ ਕਿ ਅਸਲੀਅਤ ਇਹ ਹੈ ਕਿ ਕੁਝ ਲੋਕ ਸਿਆਸੀ ਲੋਕਾਂ ...
ਮਲੋਟ, 14 ਜਨਵਰੀ (ਪਾਟਿਲ)- ਡੀ.ਏ.ਵੀ. ਕਾਲਜ ਮਲੋਟ ਵਿਖੇ ਕਾਰਜਕਾਰੀ ਪਿ੍ੰਸੀਪਲ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਯੂਥ ਵੈੱਲਫੇਅਰ ਵਿਭਾਗ ਵਲੋਂ ਲੋਹੜੀ ਦੇ ਤਿਉਹਾਰ ਮੌਕੇ ਸਮਾਗਮ ਕਰਵਾਇਆ ਗਿਆ | ਇਹ ਤਿਉਹਾਰ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵਲੋਂ ਸਮੂਹਿਕ ਰੂਪ ਵਿਚ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)- ਲੇਖਕ, ਪ੍ਰਚਾਰਕ ਤੇ ਵਾਤਾਵਰਣ ਪ੍ਰੇਮੀ ਮਾਸਟਰ ਬੋਹੜ ਸਿੰਘ ਮੱਲਣ ਦਾ ਅੰਗੀਠਾ ਸੰਭਾਲਣ ਦੀ ਰਸਮ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ | ਉਪਰੰਤ ਮਾਸਟਰ ਬੋਹੜ ਸਿੰਘ ਵਲੋਂ ਪਾਈ ਪਿਰਤ ਨੂੰ ਅੱਗੇ ਤੋਰਦੇ ਹੋਏ ...
ਮੰਡੀ ਕਿੱਲਿਆਂਵਾਲੀ, 14 ਜਨਵਰੀ (ਇਕਬਾਲ ਸਿੰਘ ਸ਼ਾਂਤ)- ਲੰਬੀ ਪੁਲਿਸ ਨੇ ਕੰਗ ਟਰਾਂਸਪੋਰਟ ਦੇ ਦਫ਼ਤਰ 'ਚ ਜਾਨਲੇਵਾ ਹਮਲਾ ਕਰਕੇ ਮੁਨਸ਼ੀ ਤੇ ਹੋਰਨਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਮੇਤ ਪੰਜ ...
ਮਲੋਟ, 14 ਜਨਵਰੀ (ਅਜਮੇਰ ਸਿੰਘ ਬਰਾੜ)- ਲੋਹੜੀ ਮਾਘੀ ਦੇ ਦਿਨਾਂ ਵਿਚ ਜਿੱਥੇ ਲੋਕ ਪੁੰਨ ਦਾਨ ਤੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਵਿਚ ਰੁੱਝੇ ਹੋਏ ਸਨ ਉਥੇ ਚੋਰ ਵੀ ਆਪਣੀ ਕਾਰਵਾਈ ਵਿਚ ਪਿੱਛੇ ਨਹੀਂ ਰਹੇ | ਮਲੋਟ ਸ਼ਹਿਰ ਵਿਚ ਮੋਟਰ ਸਾਈਕਲਾਂ ਦਾ ਚੋਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX