ਸੰਗਰੂਰ, 14 ਜਨਵਰੀ (ਧੀਰਜ ਪਸੌਰੀਆ)-ਜੈਪੁਰ ਦੀ ਤਰਜ 'ਤੇ ਵਸਾਏ ਖੂਬਸੂਰਤ ਬਾਗਾਂ ਵਾਲੇ ਸ਼ਹਿਰ ਸੰਗਰੂਰ ਦੀਆਂ ਵਿਰਾਸਤੀ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਇਮਾਰਤਾਂ ਜੀਂਦ ਰਿਆਸਤ ਦੇ ਰਾਜਿਆਂ ਮਹਾਰਾਜਿਆਂ ਨੇ ਪੂਰੀ ਦਿਲਚਸਪੀ ਨਾਲ ਬਣਾਈਆਂ ਅਤੇ ਰਿਆਸਤ ਦੀ ਰਾਜਧਾਨੀ ਸੰਗਰੂਰ ਸ਼ਹਿਰ ਦੀ ਖੂਬਸੂਰਤੀ ਨੰੂ ਚਾਰ ਚੰਨ ਲਾਏ | ਅੱਜ ਗੱਲ ਕਰਦੇ ਹਾਂ ਸੰਗਰੂਰ ਦੇ ਬਨਾਸਰ ਬਾਗ ਵਿਚ ਸਫੈਦ ਸੰਗਮਰਮਰ ਨਾਲ ਬਣੀ ਖੂਬਸੂਰਤ ਬਾਰਾਂਦਰੀ ਜੋ ਅੱਜ ਸੰਗਰੂਰ ਸ਼ਹਿਰ ਦੀ ਪਛਾਣ ਬਣ ਚੁੱਕੀ ਹੈ | ਜੀਂਦ ਰਿਆਸਤ ਦੇ ਇਤਿਹਾਸ ਵਿਚ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਐਡਵੋਕੇਟ ਸੁਮੀਰ ਫੱਤਾ ਦੱਸਦੇ ਹਨ ਰਾਜਾ ਰਘਬੀਰ ਸਿੰਘ ਨੇ ਦਰਬਾਰ ਹਾਲ ਦੀ ਸ਼ਾਨਦਾਰ ਇਮਾਰਤ ਦੇ ਨਾਲ ਖੂਬਸੂਰਤ ਬਨਾਸਰ ਬਾਗ ਬਣਵਾਇਆ ਉਸ ਤੋਂ ਬਾਅਦ ਉਸਦੇ ਪੋਤੇ ਰਾਜਾ ਰਣਬੀਰ ਸਿੰਘ ਨੇ ਬਾਗ ਦੇ ਬਿਲਕੁਲ ਵਿਚਕਾਰ ਬਾਰਾਂਦਰੀ ਬਣਵਾਈ ਜੋ ਬਨਾਸਰ ਬਾਗ ਦੀ ਖੂਬਸੂਰਤੀ ਨੰੂ ਅਰਸਾਂ 'ਤੇ ਲੈ ਗਈ | ਜੀਂਦ ਰਿਆਸਤ ਦੇ ਸੁਨਹਿਰੀ ਯੁੱਗ ਵਿਚ ਇਸ ਸਫੈਦ ਸੰਗਮਰਮਰ ਨਾਲ ਬਣੀ ਬਾਰਾਂਦਰੀ ਦੀ ਤਾਮੀਰ 1900 ਦੇ ਕਰੀਬ ਹੋਈ | ਮੁਗਲ ਅਤੇ ਰਾਜਸਥਾਨੀ ਭਵਨ ਕਲਾ ਦੇ ਸੁਮੇਲ ਨਾਲ ਬਣੀ ਇਸ ਮਨਮੋਹਕ ਬਾਰਾਂਦਰੀ 'ਤੇ ਉਸ ਸਮੇਂ 6 ਲੱਖ ਰੁਪਏ ਖਰਚ ਆਏ ਅਤੇ ਇਸ ਨੰੂ ਮੁਕੰਮਲ ਹੋਣ 'ਤੇ ਅੱਠ ਸਾਲ ਦੇ ਕਰੀਬ ਦਾ ਸਮਾਂ ਲੱੱਗਿਆ | ਲਾਹੌਰ ਦੇ ਹਜ਼ਾਰੀ ਬਾਗ ਦੀ ਝਲਕ ਮਾਰਦੀ ਸੰਗਰੂਰ ਦੀ ਪਛਾਣ ਬਣ ਚੁੱਕੀ ਇਸ ਬਾਰਾਂਦਰੀ ਦੇ ਅੱਗੇ ਅਤੇ ਪਿਛੇ ਪੰਜ-ਪੰਜ ਦਰਵਾਜੇ ਅਤੇ ਦੋਨਾਂ ਪਾਸਿਆਂ 'ਤੇ ਤਿੰਨ-ਤਿੰਨ ਦਰਵਾਜੇ ਹਨ | ਉੱਚੇ ਥੜੇ 'ਤੇ ਬਣੀ ਹੋਈ ਬਾਗਾਂ ਨਾਲ ਘਿਰੀ ਇਸ ਇਮਾਰਤ ਦਾ ਖੂਬਸੂਰਤ ਦਰਵਾਜਾ ਹਰ ਆਉਣ ਵਾਲੇ ਦਾ ਸਵਾਗਤ ਕਰਦਾ ਹੈ | ਇਮਾਰਤ ਵਿਚ ਬਣੀ ਹਰ ਮੂਰਤੀ ਪੂਰੀ ਤਰ੍ਹਾਂ ਜੀਵਤ ਜਾਪਦੀ ਹੈ | ਅੰਦਰ ਪਹੁੰਚਣ ਲਈ ਇੱਕ ਰੈਂਪ ਉੁਪਰ ਦੀ ਗੁਜਰਣਾ ਪੈਂਦਾ ਹੈ | ਰਾਜਾ ਰਣਬੀਰ ਸਿੰਘ ਨੇ ਇਸ ਬਾਰਾਂਦਰੀ ਨੰੂ ਆਪਣੀ ਗਰਮੀਆਂ ਦੀ ਅਰਾਮਗਾਹ ਲਈ ਬਣਾਇਆ ਸੀ | ਚਾਰ ਕੋਨਿਆਂ 'ਤੇ ਬਣੇ ਗੁਬੰਦ ਇਸ ਦੀ ਸ਼ਾਨ ਨੰੂ ਹੋਰ ਚੰਨ ਲਾਉਂਦੇ ਹਨ | ਪੱਥਰ ਦੀ ਨਕਾਸੀ ਕਰ ਕੇ ਬਣਾਈਆਂ ਜਾਲੀਆਂ ਬਹੁਤ ਹੀ ਦਿਲਕਸ਼ ਹਨ | ਬਾਰਾਂਦਰੀ ਦੇ ਸੰਗਮਰਮਰ ਵਿਚ ਓਨੀ ਹੀ ਚਮਕ ਹੈ ਜਿਨੀ ਇਕ ਸਦੀ ਪਹਿਲਾਂ ਸੀ | ਜੀਂਦ ਰਿਆਸਤ ਦੇ ਇਤਿਹਾਸਕਾਰ ਰਾਜੀਵ ਜਿੰਦਲ ਆਪਣੀ ਪੁਸਤਕ 'ਏ ਟਰਿਸਟ ਵਿਦ ਰਾਅਲਿਟੀ' ਵਿਚ ਲਿਖਦੇ ਹਨ ਕਿ ਜੀਂਦ ਰਿਆਸਤ ਦੇ ਕੁਝ ਤੇਜ ਤਰਾਰ ਮਹਾਰਾਜਿਆਂ ਅਤੇ ਉੱਦਮੀ ਪੁਰਸ਼ਾਂ ਦੇ ਸ਼ਾਨਦਾਰ ਸੁੁਪਨਿਆਂ ਦੇ ਖੂਬਸੂਰਤ ਸ਼ਹਿਰ ਸੰਗਰੂਰ ਵਿਚ ਸਫੈਦ ਸੰਗਮਰਮਰ ਨਾਲ ਬਣੀ ਬਾਰਾਂਦਰੀ ਦੇ ਮੁੱਖ ਦਰਵਾਜੇ 'ਤੇ ਬਣੀਆਂ ਸੁਰੱਖਿਆ ਸਿਪਾਹੀਆਂ ਦੀ ਮੂਰਤੀਆਂ, ਦੋਨੋਂ ਪਾਸੇ ਬਣ ਸ਼ੇਰ, ਨੱਚਦੇ ਟੱਪਦੇ ਮੋਰ ਕਲਾ ਦਾ ਅਦਭੁੱਤ ਨਮੂਨਾ ਹਨ | ਸਰੋਵਰ ਵਿਚ ਬਣੀ ਇਸ ਬਾਰਾਂਦਰੀ ਦੇ ਅੰਦਰ ਜਾਣ ਲਈ ਪਹਿਲੇ ਸਮਿਆਂ ਵਿਚ ਬਣੇ ਪੁਲ ਵਿਚੋਂ ਕੁਝ ਹਿੱਸਾ ਲੱਕੜ ਦਾ ਬਣਿਆ ਹੋਇਆ ਸੀ ਜਿਸ ਨੰੂ ਚੁੱਕੇ ਜਾਣ ਉੱਤੇ ਬਾਰਾਂਦਰੀ ਦੇ ਅੰਦਰ ਜਾਣ ਦਾ ਰਸਤਾ ਬੰਦ ਹੋ ਜਾਂਦਾ ਸੀ | ਸਰੋਵਰ ਵਿਚ ਕਿਸ਼ਤੀਆਂ ਚੱਲਦੀਆਂ ਹੁੰਦੀਆਂ ਸਨ | ਸਰਦੀਆਂ ਵਿਚ ਸਰੋਵਰ ਦਾ ਪਾਣੀ ਕੱਢ ਦਿੱਤਾ ਸੀ ਅਤੇ ਇੱਥੇ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਸਨ | ਜਿਸ ਪੁਲੀ ਰਾਹੀਂ ਨਹਿਰ ਦਾ ਪਾਣੀ ਸਰੋਵਰ ਵਿਚ ਪਾਇਆ ਜਾਂਦਾ ਸੀ ਉਹ ਅੱਜ ਵੀ ਮੌਜੂਦ ਹੈ | ਇਤਿਹਾਸਕਾਰ ਰਾਜੀਵ ਜਿੰਦਲ ਲਿਖਦੇ ਹਨ ਕਿ ਇਸ ਖੂਬਸੂਰਤ ਇਮਾਰਤ ਨੇ ਕਈ ਖੁਸ਼ੀਆਂ ਅਤੇ ਗਮੀਆਂ ਦੇਖੀਆਂ | ਇਸ ਦੇ ਅੰਦਰ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ ਵੀ ਹੋਇਆ ਕਰਦੀਆਂ ਸਨ | ਇਸ ਦੇ ਅੰਦਰ ਹੀ ਮਹਾਰਾਜਾ ਰਣਬੀਰ ਸਿੰਘ ਦਾ ਪਾਰਥਿਕ ਸਰੀਰ ਲੋਕਾਂ ਦੇ ਦਰਸ਼ਨਾਂ ਰੱਖਿਆ ਗਿਆ ਸੀ | ਜੇਕਰ ਇਸ ਸ਼ਾਨਦਾਰ ਇਮਾਰਤ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਇਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕਦੀ ਹੈ | ਹੁਣ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਆਸ ਬੱਝੀ ਹੈ ਕਿ ਇਹ ਸ਼ਾਨਦਾਰ ਬਾਰਾਂਦਰੀ ਆਪਣਾ ਸੁਹੱਪਣ ਬਰਕਰਾਰ ਰੱਖ ਸਕੇਗੀ |
ਮਲੇਰਕੋਟਲਾ, 14 ਜਨਵਰੀ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਨੰਬਰਦਾਰਾ ਯੂਨੀਅਨ ਬਲੌਂਗੀ ਗਰੁੱਪ ਦੀ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਜ ਸਿੰਘ ਦੁਲਮਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਅਤੇ ਤਹਿਸੀਲ ...
ਸੰਦੌੜ, 14 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਬੀ.ਐਸ.ਐਨ.ਐਲ ਦੀ ਐਕਸਚੇਂਜ ਵਿਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ | ਚੋਰੀ ਦੀ ਵਾਰਦਾਤ ਦਾ ਪਤਾ ਸਵੇਰ ਵੇਲੇ ...
ਸੁਨਾਮ ਊਧਮ ਸਿੰਘ ਵਾਲਾ, 14 ਜਨਵਰੀ (ਧਾਲੀਵਾਲ, ਭੁੱਲਰ) - ਬਲਾਕ ਸੁਨਾਮ ਦੇ ਵੱਖ-ਵੱਖ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੈਮੋਕ੍ਰੇਟਿਕ ਮਨਰੇਗਾ ਫ਼ਰੰਟ (ਡੀ.ਐਮ.ਐਫ.) ਦੀ ਪ੍ਧਾਨ ਨਿਰਮਲਾ ਕੌਰ ਧਰਮਗੜ੍ਹ ਅਗਵਾਈ ਵਿਚ ਬਲਾਕ ਵਿਕਾਸ ਅਤੇ ...
ਭਵਾਨੀਗੜ੍ਹ, 14 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸ਼ਹਿਰ ਦੇ ਇਕ ਬੈਂਕ ਦੀ ਬਰਾਂਚ ਦੇ ਕਰਮਚਾਰੀ ਨੂੰ ਕੋਰੋਨਾ ਹੋ ਜਾਣ ਕਾਰਨ ਬੈਂਕ ਨੂੰ ਬੰਦ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ | ਬੈਂਕ ਪ੍ਰਬੰਧਕਾਂ ਨੇ ਗੇਟ 'ਤੇ ਪੋਸਟਰ ਲਗਾ ਕੇ ਬੈਂਕ ਆਉਣ ਵਾਲੇ ...
ਧੂਰੀ, 14 ਜਨਵਰੀ (ਦੀਪਕ) - ਪੁਲਿਸ ਚੌਕੀ ਭਲਵਾਨ ਦੇ ਇੰਚਾਰਜ ਸ੍ਰੀ ਧਰਮ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 12 ਜਨਵਰੀ ਨੂੰ ਪੁਲਿਸ ਚੌਕੀ ਭਲਵਾਨ ਵਿਖੇ ਬੰਦ ਮੁਲਜ਼ਮ ਮਨਦੀਪ ਸਿੰਘ ਪੁੱਤਰ ਹਰਫੁਲ ਸਿੰਘ ਵਾਸੀ ਸਮੁੰਦਗੜ੍ਹ ਛੰਨਾ ਜਿਸ ਉੱਪਰ ਚਿੱਟੇ ਦਾ ਕੇਸ ...
ਧੂਰੀ, 14 ਜਨਵਰੀ (ਦੀਪਕ)-ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਨਾਲ ਧੋਖਾ ਕੀਤਾ ਹੈ, ਇਸ ਮਾਮਲੇ ਨੂੰ ਲੈ ਕੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਧੂਰਾ ਦੀ ਅਗਵਾਈ ਹੇਠ ਪੈਨਸ਼ਨਰਜ਼ ਦਫ਼ਤਰ ਵਿਖੇ ਪੰਜਾਬ ਸਰਕਾਰ ਦੀ ਲੋਹੜੀ ਜਲਾਈ ...
ਸੰਦੌੜ, 14 ਜਨਵਰੀ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ) - ਮਾਲੇਰਕੋਟਲਾ ਰਾਏਕੋਟ ਰੋਡ 'ਤੇ ਸਥਿਤ ਕਸਬਾ ਸੰਦੌੜ ਵਿਚ ਇਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਬੱਸ ਸਟੈਂਡ ਦੇ ਮੇਨ ਚੌਕ ਵਿਚ ਦੋ ਦੁਕਾਨਾਂ ਦਾ ਨੁਕਸਾਨ ਕਰਦਾ ਹੋਇਆ ਦੁਕਾਨਾਂ ਵਿਚ ਜਾ ਵੜਿਆ | ਇਕੱਤਰ ...
ਲਹਿਰਾਗਾਗਾ, 14 ਜਨਵਰੀ (ਅਸ਼ੋਕ ਗਰਗ) - ਪਿੰਡ ਗੰਢੂਆਂ ਤੇ ਇਲਾਕੇ ਦੇ ਹੋਰ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਬਿਜਲੀ ਮਹਿਕਮੇ ਵਲੋਂ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜਣ ਅਤੇ ਮੀਟਰ ਪੁੱਟਣ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਐਸ.ਡੀ.ਓ. ਲਹਿਰਾਗਾਗਾ ਦੇ ...
ਲਹਿਰਾਗਾਗਾ, 14 ਜਨਵਰੀ (ਅਸ਼ੋਕ ਗਰਗ) - ਲਹਿਰਾਗਾਗਾ ਪੁਲਿਸ ਨੇ ਮੁਖ਼ਬਰੀ ਦੇ ਆਧਾਰ ਉੱਤੇ ਇਕ ਕਾਰ ਸਵਾਰ ਵਿਅਕਤੀ ਤੋਂ ਵੱਡੀ ਮਾਤਰਾ ਵਿਚ ਹਰਿਆਣਾ ਦੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ...
ਸ਼ੇਰਪੁਰ, 14 ਜਨਵਰੀ (ਸੁਰਿੰਦਰ ਚਹਿਲ) - ਕਸਬਾ ਸ਼ੇਰਪੁਰ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਦੁਕਾਨਦਾਰਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅੱਜ ਇਕ ਦੁਕਾਨ 'ਤੇ ਦੋ ਨੌਜਵਾਨ ਮੰਜਿਆਂ ...
ਸੰਗਰੂਰ, 14 ਜਨਵਰੀ (ਧੀਰਜ ਪਸ਼ੌਰੀਆ) - ਵਧੀਕ ਸ਼ੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਚੂਰਾ ਪੋਸਤ ਦੇ ਇਕ ਕੇਸ ਵਿਚ ਇਕ ਔਰਤ ਨੂੰ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ ਜਦਕਿ ਉਸ ਦੇ ਪੁੱਤਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਿਟੀ ਸੁਨਾਮ ਵਿਖੇ 3 ਜੂਨ 2017 ਨੂੰ ...
ਭਵਾਨੀਗੜ੍ਹ, 14 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਸੀ.ਆਈ.ਏ ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਵਲੋਂ 2 ਵਿਅਕਤੀਆਂ ਨੂੰ 720 ਬੋਤਲਾਂ ਸ਼ਰਾਬ ਸਮੇਤ ਕਾਬੂ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਤੋਂ ...
ਸੰਦੌੜ, 14 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਕਾਲਜ ਸ਼ੇਰਗੜ੍ਹ ਚੀਮਾ ਨੇ ਰਾਸ਼ਟਰੀ ਯੁਵਕ ਦਿਵਸ ਨੂੰ ਸਮਰਪਿਤ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਅਤੇ ਕਾਲਜ ਆਫ਼ ...
ਕੁੱਪ ਕਲਾਂ, ਅਮਰਗੜ੍ਹ, 14 ਜਨਵਰੀ (ਮਨਜਿੰਦਰ ਸਿੰਘ ਸਰੌਦ, ਜਤਿੰਦਰ ਮੰਨਵੀ) - ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਟਿਕਟਾਂ ਦੀ ਵੰਡ ਨੂੰ ਲੈ ਕੇ ਮੋਰਚਾ ਖੋਲ੍ਹੀ ਬੈਠੇ ਹਲਕਾ ਅਮਰਗੜ੍ਹ ਦੇ 'ਆਪ' ਆਗੂ ਅਤੇ ਯੂਥ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਸਤਵੀਰ ਸਿੰਘ ...
ਲੌਂਗੋਵਾਲ, 14 ਜਨਵਰੀ (ਵਿਨੋਦ, ਖੰਨਾ) - ਸਥਾਨਕ ਮੰਡੇਰ ਕਲਾਂ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ ਨਗਦੀ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੰਪ ਦੇ ਮਾਲਕ ਬਾਲਕਿ੍ਸ਼ਨ ਵਲੋਂ ਮਿਲੀ ਜਾਣਕਾਰੀ ...
ਸੰਗਰੂਰ, 14 ਜਨਵਰੀ (ਧੀਰਜ ਪਸ਼ੋਰੀਆ)-ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੜੇ ਗਏ ਇਤਿਹਾਸਕ ਕਿਸਾਨੀ ਅੰਦੋਲਨ ਵਿਚ ਲਗਭਗ ਪੰਜਾਬ ਦੇ 750 ਤੋਂ ਵੱਧ ਲੋਕਾਂ ਨੇ ਸ਼ਹਾਦਤ ਦਿੱਤੀ ਹੈ | ਇਹ ਬਹੁਤ ਹੀ ਸ਼ਾਨਦਾਰ ਸ਼ਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਲੜਿਆ ਦੁਨੀਆਂ ਦਾ ਪਹਿਲਾ ...
ਚੀਮਾ ਮੰਡੀ, 14 ਜਨਵਰੀ (ਦਲਜੀਤ ਸਿੰਘ ਮੱਕੜ) - ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸੰਸਥਾ ਦੀ ਪਿ੍ੰਸੀਪਲ ਮੈਡਮ ਮਨਿੰਦਰਜੀਤ ਕੌਰ ਧਾਲੀਵਾਲ ਦੀ ਅਗਵਾਈ ਹੇਠ ਸਟਾਫ਼ ਵਲੋਂ ਗਿੱਧਾ ਪਾਇਆ ...
ਲਹਿਰਾਗਾਗ, 14 ਜਨਵਰੀ (ਅਸ਼ੋਕ ਗਰਗ)-ਲਹਿਰਾਗਾਗਾ ਮੰਡਲ ਦਫ਼ਤਰ ਵਿਖੇ ਬਤੌਰ ਸੀਨੀਅਰ ਐਕਸੀਅਨ ਕੰਮ ਕਰਦੇ ਇੰਜ. ਕੁਲਰਾਜ ਸਿੰਘ ਦੀ ਬਦਲੀ ਸੰਗਰੂਰ ਵਿਖੇ ਹੋ ਜਾਣ ਤੋਂ ਬਾਅਦ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿਚ ਵਿਦਾਇਗੀ ਪਾਰਟੀ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ...
ਸ਼ੇਰਪੁਰ, 14 ਜਨਵਰੀ (ਦਰਸ਼ਨ ਸਿੰਘ ਖੇੜੀ)-ਡੇਰਾ ਝਿੜੀ ਗੰਡੇਵਾਲ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਬਹੁਤ ਹੀ ਸਰਧਾ, ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ...
ਸੰਦੌੜ, 14 ਜਨਵਰੀ (ਜਸਵੀਰ ਸਿੰਘ ਜੱਸੀ) - ਨੇੜਲੇ ਪਿੰਡ ਦਸੌਂਧਾ ਸਿੰਘ ਵਾਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਕਲੱਬ ਦੇ ਮੈਂਬਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਪਿੰਡ ਵਾਸੀਆਂ, ਪੰਚਾਇਤ ਦੇ ਵਡਮੁੱਲੇ ਸਹਿਯੋਗ ਸਦਕਾ ਦੱਸ ਨਵਜੰਮੀਆਂ ਧੀਆਂ ਦੀ ਲੋਹੜੀ ਮਨਾ ਕੇ ਮੁੰਡੇ ...
ਸੰਗਰੂਰ, 14 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਰੁਦਰਾ ਇਮੀਗੇ੍ਰਸ਼ਨ ਸੰਗਰੂਰ ਵਲੋਂ ਲਗਵਾਏ ਜਾ ਰਹੇ ਵੀਜ਼ਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ | ਬੀਤੇ ਦਿਨੀਂ ਵੀ ਰੁਦਰਾ ਸੰਗਰੂਰ ਵਲੋਂ 2 ਵਿਦਿਆਰਥੀਆਂ ਦੇ ਆਸਟੇ੍ਰਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਗਏ ਹਨ, ਖ਼ਾਸ ਗੱਲ ਇਹ ...
ਸੰਗਰੂਰ, 14 ਜਨਵਰੀ (ਧੀਰਜ ਪਸ਼ੋਰੀਆ) - ਜ਼ਿਲੇ੍ਹ ਵਿੱਚ ਲੜਕੀਆਂ ਦੇ ਲਿੰਗ-ਅਨੁਪਾਤ ਵਿਚ ਵੱਡੀ ਪੱਧਰ 'ਤੇ ਆਈ ਗਿਰਾਵਟ ਤੋਂ ਚਿੰਤਤ ਸਮਾਜ ਸੇਵੀ ਸੰਸਥਾ TਪਰਿਵਰਤਨU (ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ ) ਜੋ ਪਿਛਲੇ ਸਮੇਂ ਤੋਂ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ, ...
ਚੀਮਾ ਮੰਡੀ, 14 ਜਨਵਰੀ (ਦਲਜੀਤ ਸਿੰਘ ਮੱਕੜ) - ਥਾਣਾ ਮੁਖੀ ਸਬ ਇੰਸਪੈਕਟਰ ਸੰਦੀਪ ਸਿੰਘ ਕਾਲੇਕੇ ਨੇ ਗੱਲਬਾਤ ਦੌਰਾਨ ਕਿਹਾ ਕਿ ਚੋਣ ਜ਼ਾਬਤਾ ਲੱਗਣ ਕਰ ਕੇ ਅਸਲਾ ਧਾਰਕਾਂ ਵਿਅਕਤੀ 15 ਜਨਵਰੀ ਤੱਕ ਆਪਣਾ ਅਸਲਾ ਪੁਲਿਸ ਥਾਣੇ ਜਾਂ ਗੰਨ ਹਾਊਸ ਵਿਚ ਜਮਾਂ ਕਰਵਾ ਦੇਣ | ਜੇਕਰ ...
ਸੁਨਾਮ ਊਧਮ ਸਿੰਘ ਵਾਲਾ, 14 ਜਨਵਰੀ (ਰੁਪਿੰਦਰ ਸਿੰਘ ਸੱਗੂ)-ਮੱਘਰ ਦੀ ਸੰਗਰਾਂਦ ਮੌਕੇ ਅੱਜ ਸੁਖਰਾਜ ਸਿੰਘ ਡੀ.ਐਸ.ਪੀ. ਸੁਨਾਮ ਸਥਾਨਕ ਮਾਤਾ ਮੋਦੀ ਰੋੜ ਵਿਖੇ ਰੇਹੜੀ ਫੜ੍ਹੀ ਯੂਨੀਅਨ ਦੇ ਸੱਦੇ 'ਤੇ ਪਹੁੰਚੇ ਜਿਥੇ ਯੂਨੀਅਨ ਆਗੂ ਕਾ ਹੰਗੀ ਖਾਂ ਨੇ ਸਰੋਪਾ ਪਾ ਕੇ ਸਨਮਾਨ ...
ਖ਼ਨੌਰੀ, 14 ਜਨਵਰੀ (ਰਮੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੀਤੀ ਜਨਾਲ ਨੇ ਪਾਰਟੀ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਦੇ ਆਦੇਸ਼ਾਂ ਅਨੁਸਾਰ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਕਰਮਜੀਤ ਸਿੰਘ ...
ਕੌਹਰੀਆਂ, 14 ਜਨਵਰੀ (ਮਾਲਵਿੰਦਰ ਸਿੰਘ ਸਿੱਧੂ) - ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲੇ ਕਿਸਾਨ ਅੰਦੋਲਨ ਦੀ ਜਿੱਤ ਦੀ ਖ਼ੁਸ਼ੀ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਧਾਰਮਿਕ ਸਮਾਗਮ ਬਲਾਕ ...
ਭਵਾਨੀਗੜ੍ਹ, 14 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਪਿੰਡ ਆਲੋਅਰਖ, ਬਖ਼ਤੜੀ, ਬਖ਼ਤੜਾ, ਬਖੋਪੀਰ, ਸੰਗਤਪੁਰਾ, ਗਹਿਲਾਂ ਅਤੇ ਭਵਾਨੀਗੜ੍ਹ ਸ਼ਹਿਰ ਦੇ ਵੱਖ-ਵੱਖ ...
ਚੀਮਾ ਮੰਡੀ, 14 ਜਨਵਰੀ (ਜਸਵਿੰਦਰ ਸਿੰਘ ਸ਼ੇਰੋਂ) - ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸ. ਬਲਦੇਵ ਸਿੰਘ ਮਾਨ ਅੱਜ ਸਥਾਨਕ ਟਕਸਾਲੀ ਆਗੂ ਜਥੇ ਦਰਬਾਰਾ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਲਬਾਰਾ ਸਿੰਘ ਦੀ ਪਤਨੀ ਦੇ ਅਕਾਲ ਚਲਾਣੇ 'ਤੇ ...
ਛਾਜਲੀ, 14 ਜਨਵਰੀ (ਕੁਲਵਿੰਦਰ ਸਿੰਘ ਰਿੰਕਾ) - ਪਿੰਡ ਛਾਜਲੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਵਫਾਦਾਰ ਅਤੇ ਇਮਾਨਦਾਰ ਵਰਕਰ ਕਿ੍ਸਨ ਕੁਮਾਰ ਛਾਜਲੀ ਨੂੰ ਪਾਰਟੀ ਹਾਈਕਮਾਨ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਕਿ੍ਸ਼ਨ ਕੁਮਾਰ ਛਾਜਲੀ ਨੇ ਪਾਰਟੀ ...
ਅਮਰਗੜ੍ਹ, 14 ਜਨਵਰੀ (ਮੰਨਵੀ, ਝੱਲ) - ਸੀਨੀਅਰ ਕਾਂਗਰਸੀ ਆਗੂ ਮਾਈ ਰੂਪ ਕੌਰ ਬਾਗੜੀਆਂ ਦੇ ਫਰਜੰਦ ਭਾਈ ਨਰਪਤ ਸਿੰਘ ਬਾਗੜੀਆਂ ਵਲੋਂ ਪਿੰਡ ਬਾਗੜੀਆਂ ਵਿਖੇ ਆਪਣੇ ਸਮਰਥਕਾਂ ਦਾ ਇਕੱਠ ਕਰ ਪਾਰਟੀ ਹਾਈਕਮਾਨ ਤੋਂ ਹਲਕੇ ਦੇ ਹੀ ਆਗੂ ਨੂੰ ਟਿਕਟ ਦੇਣ ਦੀ ਮੰਗ ਕੀਤੀ ਹੈ | ...
ਸੰਗਰੂਰ, 14 ਜਨਵਰੀ (ਅਮਨਦੀਪ ਸਿੰਘ ਬਿੱਟਾ)-ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਨੀਟਾ ਡੀਸੂਜਾ, ਇੰਚਾਰਜ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਸ੍ਰੀਮਤੀ ਮਮਤਾ ਭੁਪੇਸ਼ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਰਾਣੀ ਸੋਢੀ ਵਲੋਂ ਬੀਬੀ ...
ਲਹਿਰਾਗਾਗਾ, 14 ਜਨਵਰੀ (ਪ੍ਰਵੀਨ ਖੋਖਰ) - ਮੈਂ ਵਿਧਾਨ ਸਭਾ ਹਲਕਾ ਲਹਿਰਾ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਹਿਰਾ ਵਿਕਾਸ ਮੰਚ ਦੇ ਸਰਪ੍ਰਸਤ ਐਡਵੋਕੇਟ ਸ਼੍ਰੀ ਬਰਿੰਦਰ ਗੋਇਲ ਨੇ ਨਜ਼ਦੀਕੀ ਪਿੰਡ ਲਹਿਲ ਕਲਾਂ ਵਿਚ ...
ਕੁੱਪ ਕਲਾਂ, 14 ਜਨਵਰੀ (ਮਨਜਿੰਦਰ ਸਿੰਘ ਸਰੌਦ) - ਆਮ ਆਦਮੀ ਪਾਰਟੀ ਨੂੰ ਉਸ ਵੇਲੇ ਤਕੜਾ ਬਲ ਮਿਲਿਆ ਜਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਮਸ਼ਹੂਰ ਪਿੰਡ ਮੰਡੀਆਂ ਅਤੇ ਬਦੇਸਾ ਦੇ ਮੌਜੂਦਾ ਸਰਪੰਚ ਬੀਬੀ ਕਮਲਜੀਤ ਕੌਰ ਅਤੇ ਸੁਖਵਿੰਦਰ ਸਿੰਘ ਆਪਣੇ ਪੰਚਾਇਤ ਮੈਂਬਰਾਂ ਅਤੇ ...
ਸ਼ੇਰਪੁਰ, 14 ਜਨਵਰੀ (ਦਰਸਨ ਸਿੰਘ ਖੇੜੀ) - ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ ਹੋ ਗਈਆਂ ਹਨ ਅਤੇ ਨਵੀ ਬਣੀ ਆਪਣੀ ਏਕਤਾ ਪਾਰਟੀ ਵਲੋਂ ਅੱਜ 5 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ...
ਲਹਿਰਾਗਾਗਾ, 14 ਜਨਵਰੀ (ਪ੍ਰਵੀਨ ਖੋਖਰ)-ਲਹਿਰਾਗਾਗਾ ਵਿਚ ਵੱਖ-2 ਥਾਵਾਂ 'ਤੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ ਪ੍ਰੰਤੂ ਸਥਾਨਕ ਬੀ.ਐਚ.ਬੀ. ਪੌਲੀਟੈਕਨਿਕ ਐਂਡ ਇੰਜੀਨੀਅਰਿੰਗ ਕਾਲਜ ਲਹਿਰਾਗਾਗਾ ਦੇ ਮੁਲਾਜ਼ਮਾਂ ਨੇ ਲੋਹੜੀ ਦਾ ਤਿਉਹਾਰ, ...
ਕੁੱਪ ਕਲਾਂ, 14 ਜਨਵਰੀ (ਮਨਜਿੰਦਰ ਸਿੰਘ ਸਰੌਦ) - ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਕੋਰੋਨਾ ਜਾਂ ਅਸਲਾ ਜਮ੍ਹਾ ਕਰਵਾਉਣ ਪ੍ਰਤੀ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਸਮੂਹ ਇਲਾਕਾ ਵਾਸੀਆਂ ਨੂੰ ਸਾਵਧਾਨੀ ਨਿਭਾਉਣ ਦੀ ਸਖ਼ਤ ਲੋੜ ...
ਤਲਵੰਡੀ ਸਾਬੋ, 14 ਜਨਵਰੀ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਨੂੰ ਅੱਜ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਨੇੜਲੇ ਪਿੰਡ ...
ਬਠਿੰਡਾ, 14 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੱਖ-ਵੱਖ ਰਾਜਨੀਤਿਕ ...
ਰਾਮਾਂ ਮੰਡੀ, 14 ਜਨਵਰੀ (ਤਰਸੇਮ ਸਿੰਗਲਾ)-ਸਵ. ਸੀਤਾ ਦੇਵੀ ਪਤਨੀ ਸਵ. ਓਮ ਪ੍ਰਕਾਸ਼ ਕਣਕਵਾਲ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹਿਰ ਦੀ ਪ੍ਰਮੁੱਖ ਸਮਾਜਿਕ ਸੰਸਥਾ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਨੂੰ ਅੱਜ ਇੱਕ ਸ਼ਵ ਵਾਹਨ ਦਾਨ ਦੇ ਰੂਪ ਵਿਚ ...
ਕੋਟਫੱਤਾ, 14 ਜਨਵਰੀ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੀ ਤਲਵੰਡੀ ਰੋਡ 'ਤੇ ਕੇਨਰਾ ਬੈਂਕ ਦੇ ਸਾਹਮਣੇ ਬੁੱਟਰ ਕਰਿਆਣਾ ਸਟੋਰ ਤੇ ਚੋਰ ਰਾਤ ਨੂੰ ਰਾਡ ਨਾਲ ਸ਼ਟਰ ਤੋੜ ਕੇ ਗੱਲੇ ਵਿਚ ਪਈ 8000 ਦੇ ਕਰੀਬ ਦੀ ਨਗਦੀ ਚੋਰੀ ਕਰਕੇ ਲੈ ਗਏ | ਘਟਨਾ ਦਾ ਪਤਾ ਸਵੇਰੇ 6 ਵਜੇ ਉਸ ...
ਬਠਿੰਡਾ, 14 ਜਨਵਰੀ (ਵੀਰਪਾਲ ਸਿੰਘ)- 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿਚ ਰਾਹੀਂ ਖ਼ਾਮੀ ਕਾਰਨ ਵਾਪਰੇ ਘਟਨਾਕ੍ਰਮ 'ਤੇ ਭਾਰਤੀ ਸੇਵਾ ਮੁਕਤ ਸੈਨਿਕਾਂ ਪ੍ਰੀਸ਼ਦ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ | ਭਾਰਤੀ ...
ਨਥਾਣਾ, 14 ਜਨਵਰੀ (ਗੁਰਦਰਸ਼ਨ ਲੁੱਧੜ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਇੱਕ ਟੀਮ ਵਲੋਂ ਪਿੰਡ ਕਲਿਆਣ ਸੱੁਖਾ ਵਿਖੇ ਛਾਪੇਮਾਰੀ ਕਰਕੇ ਲੱਖਾਂ ਰੁਪਏ ਦਾ ਬਿਜਲੀ ਸਾਮਾਨ ਕਬਜ਼ੇ ਵਿਚ ਲਿਆ ਗਿਆ ਹੈ | ਪਾਵਰਕਾਮ ਸਬ-ਡਵੀਜਨ ਨਥਾਣਾ ਦੇ ਅਧਿਕਾਰੀਆਂ ਤੋਂ ਮਿਲੀ ...
ਬਠਿੰਡਾ, 14 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਇਲੈਕਟ੍ਰੋ ਹੋਮਿਓਪੈਥੀ ਦਵਾਈ ਦੇ ਪਿਤਾਮਾ ਡਾ. ਕਾਉਂਟ ਸੀਜ਼ਰ ਮੈਟੀ ਦੇ 213ਵੇਂ ਜਨਮ ਦਿਹਾੜੇ ਮੌਕੇ ਬਠਿੰਡਾ ਵਿਖੇ ਇਲੈਕਟ੍ਰੋ ਹੋਮਿਓਪੈਥੀ ਫਾਊਾਡੇਸ਼ਨ ਦੇ ਕੌਮੀ ਉੱਪ-ਪ੍ਰਧਾਨ ਡਾ. ਹਰਵਿੰਦਰ ਸਿੰਘ ਤੇ ਪੰਜਾਬ ਪ੍ਰਧਾਨ ...
ਭਾਗੀਵਾਂਦਰ, 14 ਜਨਵਰੀ (ਮਹਿੰਦਰ ਸਿੰਘ ਰੂਪ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੀ ਧਰਮ ਪਤਨੀ ਬੀਬੀ ਨਵਪ੍ਰੀਤ ਕੌਰ ਜਟਾਣਾ ਨੇ ਪਿੰਡ ਦੇ ...
ਬਠਿੰਡਾ, 14 ਜਨਵਰੀ (ਵੀਰਪਾਲ ਸਿੰਘ)- ਪ੍ਰੀਤ ਜਿਊਲਰਜ਼ ਬਠਿੰਡਾ ਦੇ ਮਾਲਕ ਵਲੋਂ ਇਮਾਨਦਾਰੀ ਜਿੰਦਾ ਹੋਣ ਦਾ ਸਬੂਤ ਪੇਸ਼ ਕਰਦੇ ਹੋਏ ਡਿੱਗਿਆ ਹੋਇਆ ਮੋਬਾਈਲ ਫ਼ੋਨ ਮਾਲਕ ਨੂੰ ਵਾਪਸ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਘੀ ਦੇ ਦਿਹਾੜੇ ਦੇ ਮੌਕੇ ਬਲਵੀਰ ...
ਭੁੱਚੋ ਮੰਡੀ, 14 ਜਨਵਰੀ (ਬਿੱਕਰ ਸਿੰਘ ਸਿੱਧੂ)-ਪਿੰਡ ਚੱਕ ਬਖਤੂ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਘੀ ਦਿਹਾੜੇ ਤੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਪਕੌੜਿਆਂ ਤੇ ਚਾਹ ਦੇ ਲੰਗਰ ਲਗਾਏ ਗਏ | ਇਨ੍ਹਾਂ ਮੁਕਾਬਲਿਆਂ ਦੌਰਾਨ ਪਿੰਡ ...
ਸੰਗਤ ਮੰਡੀ, 14 ਜਨਵਰੀ (ਅੰਮਿ੍ਤਪਾਲ ਸ਼ਰਮਾ)- ਆਪਣੇ ਵਡੇਰਿਆਂ ਦੀ ਰੀਤ ਅਨੁਸਾਰ ਲੋਹੜੀ ਮੌਕੇ ਗੁੜ ਵੰਡਣ ਦੀ ਪ੍ਰੰਪਰਾ 'ਤੇ ਅਜੇ ਵੀ ਕਾਇਮ ਨੇ ਪਿੰਡ ਸੰਗਤ ਕਲਾਂ ਵਾਸੀ | ਪਿੰਡ ਵਾਸੀ ਬਜ਼ੁਰਗ ਗੰਗਾ ਸਿੰਘ ਸਿੱਧੂ ਅਤੇ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿੰਡ ਦੇ ...
ਤਲਵੰਡੀ ਸਾਬੋ, 14 ਜਨਵਰੀ (ਰਣਜੀਤ ਸਿੰਘ ਰਾਜੂ)-ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਲੱਗੇ ਮਾਘੀ ਦੇ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾ ਇਸ ਵਾਰ ਵੀ ਗੁਰੂ ਕਾਸ਼ੀ ਸਾਹਿਤ ਸਭਾ ਅਤੇ ਕਵੀਸ਼ਰੀ ...
ਸੀਂਗੋ ਮੰਡੀ, 14 ਜਨਵਰੀ (ਲੱਕਵਿੰਦਰ ਸ਼ਰਮਾ)- ਖੇਤਰ 'ਚ ਲੋਹੜੀ ਦਾ ਤਿਉਹਾਰ ਧੂੰਮ-ਧਾਮ ਨਾਮ ਮਨਾਇਆ ਗਿਆ | ਲੋਹੜੀ ਮੌਕੇ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਪਹਿਲਾਂ ਦੀ ਤਰ੍ਹਾਂ ਲੋਕਾਂ ਨੇ ਅੱਗ ਸੇਕ ਕੇ ਮੂੰਗਫਲੀਆਂ ਤੇ ਰੇਵੜੀਆਂ ਵੰਡੀਆਂ | ਉਧਰ ਪਿੰਡ ਲਹਿਰੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX