ਲੁਧਿਆਣਾ, 14 ਜਨਵਰੀ (ਪੁਨੀਤ ਬਾਵਾ)-ਜੰਗਲਾਤ ਹੇਠ ਰਕਬਾ ਨਾ ਮਾਤਰ ਹੋਣ ਅਤੇ ਖੇਤੀ ਕੀਨਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਹੋਣ ਕਰ ਕੇ ਪੰਜਾਬ ਦਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ | ਜੇਕਰ ਇਹ ਹੀ ਹਾਲ ਰਿਹਾ ਤਾਂ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ 2 ਦਹਾਕਿਆਂ 'ਚ ਸਾਹ ਲੈਣ ਮੁਸ਼ਕਿਲ ਹੋ ਜਾਵੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵੀ ਰਾਜ ਦਾ ਵਾਤਵਰਣ ਸਾਫ਼ ਸੁਥਰਾ ਰੱਖਣ ਤੇ ਚੌਗਿਰਦੇ ਦਾ ਸੰਤੁਲਨ ਬਣਾਈ ਰੱਖਣ ਲਈ ਰਾਜ ਵਿਚਲਾ 33 ਫ਼ੀਸਦੀ ਰਕਬਾ ਜੰਗਲਾਂ ਅਧੀਨ ਹੋਣਾ ਚਾਹੀਦਾ ਹੈ | ਪੰਜਾਬ 'ਚ 1947 'ਚ ਲਗਪਗ 40 ਫ਼ੀਸਦੀ ਰਕਬਾ ਜੰਗਾਤ ਹੇਠਾਂ ਸੀ, ਜੋ ਪੰਜਾਬ ਸਰਕਾਰ ਦੇ ਅੰਕੜਿ੍ਹਆਂ ਅਨੁਸਾਰ ਅੱਜ ਘਟ ਕੇ 6 ਫ਼ੀਸਦੀ (3084 ਸਕੇਅਰ ਕਿਲੋਮੀਟਰ) ਰਹਿ ਗਿਆ ਹੈ | ਪੰਜਾਬ ਅੰਦਰ ਕਰੋੜਾਂ ਪੌਦੇ ਲਗਾਉਣ ਦੀਆਂ ਮੁਹਿੰਮਾਂ ਤਾਂ ਸ਼ੁਰੂ ਕੀਤੀਆਂ ਗਈਆਂ | ਪਰ ਕਰੋੜਾਂ ਪੌਦੇ ਕਿੱਥੇ ਲਗਾਏ ਗਏ, ਇਸ ਬਾਰੇ ਕੋਈ ਨਹੀਂ ਦੱਸ ਸਕਿਆ | ਜਿਸ ਤਰੀਕੇ ਨਾਲ ਪੰਜਾਬ ਅੰਦਰ ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾਈਆਂ ਗਈਆਂ ਸਨ | ਉਸ ਅਨੁਸਾਰ ਅੱਜ ਪੰਜਾਬ 'ਚ ਜੰਗਲਾਤ ਹੇਠਾਂ ਰਕਬਾ ਦੂਸਰੇ ਰਕਬੇ ਨਾਲੋਂ ਜਿਆਦਾ ਹੋਣਾ ਸੀ | ਦੇਸ਼ ਅੰਦਰ ਵਰਤੇ ਜਾਣ ਵਾਲੇ ਖੇਤੀ ਕੀਟਨਸ਼ਾਕਾਂ (ਜ਼ਹਿਰਾਂ) 'ਚੋਂ 18 ਫ਼ੀਸਦੀ ਖੇਤੀ ਕੀਟਨਾਸ਼ਕ ਪੰਜਾਬ 'ਚ ਵਰਤੇ ਜਾਂਦੇ ਹਨ | ਭਾਰਤ ਦਾ ਡੇਢ ਫ਼ੀਸਦੀ ਰਕਬਾ ਹੋਣ ਦੇ ਬਾਵਜੂਦ 18 ਫ਼ੀਸਦੀ ਤੱਕ ਖੇਤੀ ਕੀਟਨਾਸ਼ਕਾਂ ਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ | ਖੇਤੀ ਵਿਚ ਵਰਤੇ ਜਾਂਦੇ ਕੀਟਨਾਸ਼ਕ ਸਾਡੀ ਥਾਲੀ ਵਿਚ ਆ ਪਹੁੰਚੇ ਹਨ | ਇਨ੍ਹਾਂ ਨੇ ਸਾਡੀ ਖੁਰਾਕ ਰਾਹੀਂ ਸਾਡੇ ਸਰੀਰ 'ਚ ਘਰ ਬਣਾ ਲਿਆ ਹੈ | ਅੱਜ ਕੀਟਨਾਸ਼ਕ ਜ਼ਹਿਰਾਂ ਸਾਡੇ ਖੂਨ ਵਿਚ ਅਤੇ ਮਾਂ ਦੇ ਦੁੱਧ ਤੱਕ ਪਹੁੰਚ ਗਈਆਂ ਹਨ | ਇਹ ਜ਼ਹਿਰਾਂ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਦੇਣਗੀਆਂ |
ਪਿਛਲੇ 70 ਸਾਲਾਂ ਦੀ ਭੌਤਿਕ ਤਰੱਕੀ ਨੇ ਜਿੱਥੇ ਪੰਜਾਬੀਆਂ ਨੂੰ ਸੁੱਖ ਸਹੂਲਤਾਂ ਨਾਲ ਲੈਸ ਕੀਤਾ ਹੈ, ਉਥੇ ਹੀ ਇਸ ਦੀ ਸਾਫ ਸੁਥਰੀ ਪੌਣ ਨੂੰ ਜ਼ਹਿਰੀਲਾ ਕਰਨ 'ਚ ਕੋਈ ਕਸਰ ਨਹੀਂ ਛੱਡੀ | ਹਵਾ ਦੀ ਗੁਣਵੱਤਾ ਦਾ ਪੈਮਾਨਾ 50 ਤੱਕ ਹੀ ਰਹਿਣਾ ਚਾਹੀਦਾ ਹੈ, ਪੰਜਾਬ ਵਿਚ ਬਰਸਾਤਾਂ ਦੇ ਦਿਨਾਂ ਨੂੰ ਛੱਡ ਕੇ ਇਹ ਕਦੀ ਵੀ 100 ਤੋਂ ਹੇਠਾਂ ਨਹੀਂ ਰਹਿੰਦਾ ਅਤੇ ਨਵੰਬਰ ਦੇ ਮਹੀਨੇ ਦੀਵਾਲੀ ਦੇ ਨੇੜੇ ਇਹ 500 ਦੇ ਸਿਖ਼ਰਲੇ ਡੰਡੇ 'ਤੇ ਪਹੁੰਚ ਜਾਂਦਾ ਹੈ | ਇਹ ਪੈਮਾਨਾ 300 ਤੋਂ ਵਧ ਜਾਵੇ ਤਾਂ ਸਾਇੰਸ ਦੀ ਭਾਸ਼ਾ ਵਿਚ ਇਹ ਮਨੁੱਖ, ਜੀਵ ਜੰਤੂਆਂ ਤੇ ਬਨਸਪਤੀ ਲਈ ਖਤਰਨਾਕ ਮੰਨਿਆ ਜਾਂਦਾ ਹੈ | ਕਾਰਖ਼ਾਨਿਆਂ ਦੀਆਂ ਚਿਮਨੀਆਂ ਅਤੇ ਭੱਠਿਆਂ ਚੋਂ ਨਿਕਲਦਾ ਕਾਲਾ ਧੂੰਆਂ, ਪੁਰਾਣੇ ਵਾਹਨਾਂ, ਕੂੜੇ ਦੇ ਢੇਰਾਂ, ਸੜਕਾਂ 'ਤੇ ਉਡਦੀ ਧੂੜ ਅਤੇ ਪਰਾਲੀ ਨੂੰ ਲੱਗੀ ਅੱਗ ਹਵਾ ਨੂੰ ਜ਼ਹਿਰੀਲਾ ਕਰ ਰਹੀ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਪੰਜਾਬ ਦੇ ਸ਼ਹਿਰਾਂ 'ਚ ਰੋਜ਼ਾਨਾ 4300 ਟਨ ਕੂੜਾ ਕਰਕਟ ਨਿਕਲਦਾ ਹੈ | ਸ਼ਹਿਰਾਂ 'ਚ ਸੜੇਹਾਂਦ ਮਾਰਦੇ ਕੂੜੇ ਦੇ ਢੇਰ ਜਿੱਥੇ ਨਿਰਾ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ, ਉੱਥੇ ਇਨ੍ਹਾਂ ਢੇਰਾਂ 'ਤੇ ਪੈਦਾ ਹੁੰਦੀਆਂ ਮੱਖੀਆਂ ਮੱਛਰ ਅਤੇ ਹੋਰ ਜੀਵ ਜੰਤੂਆਂ ਦੇ ਕਾਰਨ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ | ਇਸੇ ਤਰ੍ਹਾਂ ਪਲਾਸਟਿਕ ਦੇ ਲਿਫਾਫੇ ਜੋ ਕੂੜੇ ਕਰਕਟ ਦਾ ਮੁੱਖ ਸਰੋਤ ਹਨ ਅਤੇ ਹਵਾ ਅਤੇ ਪਾਣੀ ਨੂੰ ਜ਼ਹਿਰਾਂ ਨਾਲ ਪ੍ਰਦੂਸ਼ਿਤ ਕਰਦੇ ਹਨ, ਜੋ ਪੰਜਾਬ 'ਚ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹਨ, ਪਰ ਧੜੱਲੇ ਨਾਲ ਵਿਕ ਰਹੇ ਹਨ ਲਈ ਆਖਰ ਕੌਣ ਜਿੰਮੇਵਾਰ ਹੈ |
ਬੀਜਿੰਗ, 14 ਜਨਵਰੀ (ਏਜੰਸੀ)- ਭਾਰਤ ਅਤੇ ਚੀਨ 'ਚ ਪੂਰਬੀ ਲੱਦਾਖ ਖੇਤਰ 'ਚ ਸੀਮਾ 'ਤੇ ਬਣੇ ਤਣਾਅ ਦਾ ਦੁਵੱਲੇ ਵਪਾਰ 'ਤੇ ਕਿਸੇ ਵੀ ਤਰ੍ਹਾਂ ਦਾ ਅਸਰ ਨਹੀਂ ਦੇਖਿਆ ਗਿਆ ਅਤੇ ਸਾਲ 2021 'ਚ ਦੋਵਾਂ ਦੇਸ਼ਾਂ ਦਾ ਵਪਾਰ 125 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ | ਇਸ ਦੌਰਾਨ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)- ਕਾਰਾਂ ਤੇ ਦੂਸਰੀਆਂ ਗੱਡੀਆਂ 'ਚ ਹੁਣ ਸੁਰੱਖਿਆ ਲਈ ਜ਼ਰੂਰੀ ਏਅਰਬੈਗ ਲਗਾਉਣੇ ਜ਼ਰੂਰੀ ਹੋਣਗੇ | ਕੰਪਨੀਆਂ ਨੂੰ ਕਾਰ ਚਾਹੇ ਕਿਸੇ ਵੀ ਬਜਟ ਦੀ ਹੋਵੇ, ਉਨ੍ਹਾਂ 'ਚ ਘੱਟੋ-ਘੱਟ 6 ਏਅਰਬੈਗ ਲਗਾਉਣਗੇ ਹੋਣਗੇ | 8 ਯਾਤਰੀਆਂ ਤੱਕ ਦੇ ਮੋਟਰ ...
ਸ਼ਿਵ ਸ਼ਰਮਾ
ਜਲੰਧਰ, 14 ਜਨਵਰੀ- ਇਸ ਵਾਰ ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ ਤੇ ਦੂਜੇ ਪਾਸੇ ਮੀਂਹ ਨਾਲ ਪਾਵਰਕਾਮ ਨੂੰ ਇਸ ਦਾ ਕਾਫੀ ਫ਼ਾਇਦਾ ਹੋਇਆ ਹੈ | ਮੀਂਹ ਪੈਣ ਨਾਲ ਬਿਜਲੀ ਲਾਈਨਾਂ ਦੇ ਇਸ ਵਾਰ ਧੁੰਦ ਵਿਚ ਖ਼ਰਾਬੀ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)- ਲਗਾਤਾਰ ਚਾਰ ਮਹੀਨੇ ਤੋਂ ਵਧਦੀਆਂ ਥੋਕ ਕੀਮਤਾਂ 'ਤੇ ਅਧਾਰਿਤ ਮਹਿੰਗਾਈ ਦਰ ਦੀ ਤੇਜ਼ੀ ਪਿਛਲੇ ਮਹੀਨੇ ਦਸੰਬਰ 2021 'ਚ ਧਮ ਗਈ ਹੈ | ਆਰ.ਬੀ.ਆਈ. ਕੀਮਤਾਂ ਸਥਿਰ ਕਰ ਸਕਦੀ ਹੈ | ਸਰਕਾਰ ਦੁਆਰਾ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ਥੋਕ ...
ਮੁੰਬਈ, 14 ਜਨਵਰੀ (ਏਜੰਸੀ)- ਘਰੇਲੂ ਸ਼ੇਅਰ ਬਾਜ਼ਾਰਾਂ 'ਚ ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ਤੋਂ ਜਾਰੀ ਤੇਜ਼ੀ 'ਤੇ ਸ਼ੁੱਕਰਵਾਰ ਨੂੰ ਵਿਰਾਮ ਲੱਗ ਗਿਆ ਅਤੇ ਬੀ.ਐਸ.ਈ. ਸੈਂਸੈਕਸ ਤੇ ਐਨ.ਐਸ.ਈ. ਨਿਫਟੀ ਮਾਮੂਲੀ ਗਿਰਾਵਟ ਦੇ ਨਾਲ ਬੰਦ ਹੋਏ | ਕੌਮਾਂਤਰੀ ਬਾਜ਼ਾਰਾਂ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX