ਲੰਡਨ, 14 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਦੀ ਇਕ ਪ੍ਰਮੁੱਖ ਸੱਟੇਬਾਜ਼ੀ ਕੰਪਨੀ 'ਬੇਟਫੇਅਰ' ਨੇ ਦਾਅਵਾ ਕੀਤਾ ਹੈ ਕਿ ਸੰਕਟ 'ਚ ਘਿਰੇ ਬੌਰਿਸ ਜੌਹਨਸਨ ਜਲਦੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਅਤੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਾਕ ਉਨ੍ਹਾਂ ਦੀ ਥਾਂ ਲੈ ਸਕਦੇ ਹਨ | ਬੇਟਫੇਅਰ ਨੇ ਕਿਹਾ ਹੈ ਕਿ 57 ਸਾਲਾ ਜੌਹਨਸਨ 'ਤੇ ਕੋਵਿਡ ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ 'ਤੇ ਆਯੋਜਿਤ ਡਰਿੰਕ ਪਾਰਟੀ ਬਾਰੇ ਖੁਲਾਸੇ ਦੇ ਮੱਦੇਨਜ਼ਰ ਨਾ ਸਿਰਫ ਵਿਰੋਧੀ ਪਾਰਟੀਆਂ ਦੀ ਤਰਫੋਂ, ਸਗੋਂ ਆਪਣੀ ਪਾਰਟੀ 'ਚੋਂ ਵੀ ਅਸਤੀਫ਼ਾ ਦੇਣ ਦੀ ਮੰਗ ਉੱਠ ਰਹੀ ਹੈ | ਬੇਟਫੇਅਰ ਦੇ ਸੈਮ ਰੌਸਬੌਟਮ ਨੇ ਕਿਹਾ ਹੈ ਕਿ ਜੇ ਜੌਹਨਸਨ ਅਹੁਦਾ ਛੱਡ ਦਿੰਦੇ ਹਨ ਤਾਂ ਰਿਸ਼ੀ ਸੁਨਾਕ ਦੇ ਪ੍ਰਧਾਨ ਮੰਤਰੀ ਬਣਨ ਦੀ ਸਭ ਤੋਂ ਵੱਧ ਸੰਭਾਵਨਾ ਹੈ, ਜਦ ਕਿ ਇਸ ਤੋਂ ਬਾਅਦ ਵਿਦੇਸ਼ ਮੰਤਰੀ ਲਿਜ਼ ਟਰੱਸ ਅਤੇ ਕੈਬਨਿਟ ਮੰਤਰੀ ਮਾਈਕਲ ਗੋਵ ਕਤਾਰ 'ਚ ਹਨ | ਰੌਸਬੌਟਮ ਨੇ ਕਿਹਾ ਕਿ ਸਾਬਕਾ ਵਿਦੇਸ਼ ਸਕੱਤਰ ਜੈਰਮੀ ਹੰਟ, ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਕੈਬਨਿਟ ਮੰਤਰੀ ਓਲੀਵਰ ਡਾਊਡੇਨ ਵੀ ਇਸ ਦੌੜ 'ਚ ਸ਼ਾਮਿਲ ਹਨ |
ਪ੍ਰਧਾਨ ਮੰਤਰੀ ਦਫ਼ਤਰ ਨੇ ਮਹਾਰਾਣੀ ਤੋਂ ਮੰਗੀ ਮੁਆਫ਼ੀ
ਲੰਡਨ- ਕੋਰੋਨਾ ਤਾਲਾਬੰਦੀ ਦੌਰਾਨ ਨਿਯਮ ਬਣਾਉਣ ਵਾਲਿਆਂ ਨੇ ਨਿਯਮਾਂ ਦੀਆਂ ਕਿਸ ਤਰ੍ਹਾਂ ਧੱਜੀਆਂ ਉਡਾਈਆਂ, ਉਸ ਬਾਰੇ ਸੁਣ ਸੁਣ ਕੇ ਯੂ.ਕੇ. ਲੋਕ ਹੱਕੇ ਹੱਕੇ ਰਹਿ ਗਏ ਹਨ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਜਿੱਥੇ ਸੰਸਦ 'ਚ ਦੇਸ਼ ਵਾਸੀਆਂ ਤੋਂ 20 ਮਈ 2020 ਨੂੰ 10 ਡਾਊਨਿੰਗ ਸਟਰੀਟ 'ਚ ਕੀਤੀ ਪਾਰਟੀ ਲਈ ਮੁਆਫ਼ੀ ਮੰਗੀ ਹੈ | ਉੱਥੇ ਹੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਹਾਰਾਣੀ ਐਲਿਜ਼ਾਬੈੱਥ ਤੋਂ ਵੀ ਇਕ ਹੋਰ ਪਾਰਟੀ ਕਰ ਕੇ ਮੁਆਫ਼ੀ ਮੰਗੀ ਹੈ | ਨੰਬਰ 10 ਸਾਬਕਾ ਸੰਚਾਰ ਮੁਖੀ ਜੇਮਸ ਸਲੈਕ ਜਿਸ ਲਈ ਇਕ ਪਾਰਟੀ ਰੱਖੀ ਗਈ ਸੀ, ਨੇ ਘਟਨਾ ਕ੍ਰਮ ਲਈ ਮੁਆਫ਼ੀ ਮੰਗੀ ਹੈ | ਇਨ੍ਹਾਂ ਪਾਰਟੀਆਂ 'ਚ ਪ੍ਰਧਾਨ ਮੰਤਰੀ ਜੌਹਨਸਨ ਨੇ ਸ਼ਮੂਲੀਅਤ ਨਹੀਂ ਕੀਤੀ ਸੀ |
ਮੁੰਬਈ, 14 ਜਨਵਰੀ (ਏਜੰਸੀ)- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਇਕ ਗੁਆਂਢੀ ਕੇਤਨ ਕੱਕੜ 'ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜੋ ਸਲਮਾਨ ਖ਼ਾਨ ਦੇ ਪਨਵੇਲ ਸਥਿਤ ਫਾਰਮ ਹਾਉੂਸ ਕੋਲ ਇਕ ਜ਼ਮੀਨ ਦਾ ਮਾਲਕ ਹੈ | ਅਭਿਨੇਤਾ ਨੇ ਆਪਣੇ ਗੁਆਂਢੀ 'ਤੇ ਦੋਸ਼ ...
ਮੁੰਬਈ, 14 ਜਨਵਰੀ (ਏਜੰਸੀ)- ਪ੍ਰਸਿੱਧ ਹਾਸਰਸ ਤੇ ਟੀ.ਵੀ. ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦੀ ਜੀਵਨ ਕਹਾਣੀ ਵੱਡੀ ਸਕਰੀਨ 'ਤੇ ਡਰਾਮਾ ਫਿਲਮ ਦੇ ਰੂਪ 'ਚ ਪੇਸ਼ ਕੀਤੇ ਜਾਣ ਦਾ ਇਕ ਨਿਰਮਾਤਾ ਵਲੋਂ ਐਲਾਨ ਕੀਤਾ ਗਿਆ ਹੈ | ਫ਼ਿਲਮ 'ਫੁਕਰੇ' ਦੇ ਪ੍ਰਸਿੱਧ ਨਿਰਦੇਸ਼ਕ ਮਿ੍ਗਦੀਪ ...
ਟੋਰਾਂਟੋ, 14 ਜਨਵਰੀ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਕਸਪ੍ਰੈਸ ਐਂਟਰੀ ਸਿਸਟਮ 'ਚ ਇਸ ਸਮੇਂ ਵਿਦੇਸ਼ਾਂ ਤੋਂ ਸਿੱਖਿਅਤ ਅਤੇ ਤਜ਼ਰਬੇਕਾਰ ਕਾਮਿਆਂ ਦੀ ਭਰਮਾਰ ਹੈ | ਸਿਸਟਮ 'ਚ ਦਰਜ ਸਾਰੇ ਉਮੀਦਵਾਰਾਂ ਦੇ ...
ਲੰਡਨ, 14 ਜਨਵਰੀ (ਏਜੰਸੀ)- ਉੱਤਰ ਪ੍ਰਦੇਸ਼ ਦੇ ਇਕ ਪਿੰਡ 'ਚ ਮੰਦਰ 'ਚੋਂ 40 ਸਾਲ ਪਹਿਲਾਂ ਗੈਰ-ਕਾਨੂੰਨੀ ਤੌਰ 'ਤੇ ਹਟਾਈ 10ਵੀਂ ਸਦੀ ਦੀ ਇਕ ਪ੍ਰਾਚੀਨ ਮੂਰਤੀ ਇੰਗਲੈਂਡ ਦੇ ਇਕ ਗਾਰਡਨ 'ਚੋਂ ਬਰਾਮਦ ਹੋਈ, ਜਿਹੜੀ ਕਿ ਮਕਰ ਸੰਕ੍ਰਾਂਤੀ ਮੌਕੇ ਭਾਰਤ ਦੇ ਹਵਾਲੇ ਕੀਤੀ ਗਈ। ...
ਲੰਡਨ, 14 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਮੂਲ ਦੇ ਨੌਜਵਾਨ ਪਵਨਦੀਪ ਦੌਧਰ ਦੀ ਹੱਤਿਆ ਮਾਮਲੇ 'ਚ ਤਿੰਨ ਲੋਕਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਹਮਲਾਵਰ ਗੈਂਗ ਦੇ ਤਿੰਨ ਮੈਂਬਰ ਜੇਸਨ ਕੌਰਨਵਾਲ, ਰਿਲੇ ਕਵਾਨਾਗ ਅਤੇ ਕੇਨ ਮੈਕਕਾਰਨ ਨੂੰ ਸਜ਼ਾ ...
ਸੈਕਰਾਮੈਂਟੋ, 14 ਜਨਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਦਿੱਤੇ ਇਕ ਅਹਿਮ ਨਿਰਣੇ 'ਚ ਰਾਸ਼ਟਰਪਤੀ ਜੋ ਬਾਈਡਨ ਵਲੋਂ ਕੋਵਿਡ-19 ਨਾਲ ਲੜਨ ਲਈ ਜਾਰੀ ਉਸ ਆਦੇਸ਼ ਉਪਰ ਰੋਕ ਲਾ ਦਿੱਤੀ ਹੈ, ਜਿਸ 'ਚ 100 ਤੋਂ ਵੱਧ ਮੁਲਾਜ਼ਮਾਂ ਵਾਲੇ ...
ਲੰਡਨ, 14 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂ.ਕੇ. ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਸੰਬੰਧੀ ਸੁਸਾਇਟੀ ਵਿਖੇ ਵਿਸ਼ੇਸ਼ ਸਮਾਗਮ ਰੱਖੇ ਗਏ | ਜਿਸ 'ਚ ਭਾਈ ਬਲਵਿੰਦਰ ਸਿੰਘ ਪੱਟੀ ਨੇ ਸੰਗਤਾਂ ...
ਲੰਡਨ, 14 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਹਮਣਾ ਕਰ ਰਹੇ ਬਰਤਾਨਵੀ ਰਾਜਕੁਮਾਰ ਐਂਡਰਿਊ ਨੇ ਆਪਣਾ ਫੌਜੀ ਖਿਤਾਬ ਅਤੇ ਸ਼ਾਹੀ ਸਰਪ੍ਰਸਤੀ ਵਾਪਸ ਕਰ ਦਿੱਤੀ ਹੈ | ਬਕਿੰਘਮ ਪੈਲੇਸ ਨੇ ਦੱਸਿਆ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੂਜੀ ...
ਲੰਡਨ, 14 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਮੂਲ ਦੇ ਅਕਾਦਮਿਕ ਪ੍ਰੋਫੈਸਰ ਸਮਿੱਤਰ ਦੱਤਾ ਆਕਸਫੋਰਡ ਯੂਨੀਵਰਸਿਟੀ ਦੇ 'ਸਈਦ ਬਿਜ਼ਨੈੱਸ ਸਕੂਲ' ਦੇ ਨਵੇਂ ਡੀਨ ਬਣੇ ਹਨ | ਯੂਨੀਵਰਸਿਟੀ ਅਨੁਸਾਰ ਪ੍ਰੋਫੈਸਰ ਦੱਤਾ 1 ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ | ਉਹ ...
ਕੈਲਗਰੀ, 14 ਜਨਵਰੀ (ਜਸਜੀਤ ਸਿੰਘ ਧਾਮੀ)-ਅਲਬਰਟਾ 'ਚ ਲਗਾਤਾਰ ਕੋਵਿਡ-19 ਦੇ ਕੇਸਾਂ 'ਚ ਵਾਧਾ ਹੋਣ ਕਰ ਕੇ ਅੱਜ 8 ਹੋਰ ਨਵੀਆਂ ਮੌਤਾਂ ਹੋ ਗਈਆ ਹਨ | ਜਦਕਿ ਪ੍ਰਾਂਤ 'ਚ 6010 ਨਵੇਂ ਕੋਵਿਡ-19 ਕੇਸਾਂ ਦੀ ਰਿਪੋਰਟ ਦਰਜ ਹੋਈ ਹੈ | ਅਲਬਰਟਾ ਦੀ ਟੈਸਟ-ਸਕਾਰਾਤਮਕਤਾ ਦਰ ਹੁਣ ਸਿਰਫ 41 ...
ਮਾਨਹਾਈਮ (ਜਰਮਨੀ), 14 ਜਨਵਰੀ (ਬਸੰਤ ਸਿੰਘ ਰਾਮੂਵਾਲੀਆ)- ਧਾਰਮਿਕ, ਸਮਾਜਿਕ ਖੇਤਰਾਂ 'ਚ ਮਾਣਮੱਤੀਆਂ ਸੇਵਾਵਾਂ ਨਿਭਾਉਣ ਵਾਲੀ ਬੇਦਾਗ ਪੰਥਕ ਸ਼ਖ਼ਸੀਅਤ ਭਾਈ ਕੁਮਿੱਕਰ ਸਿੰਘ ਮੁਕੰਦਪੁਰ, ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਯੂਰਪ ਦੀਆਂ ਪੰਥਕ ਜਥੇਬੰਦੀਆਂ ...
ਲੈਸਟਰ (ਇੰਗਲੈਂਡ), 14 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਪੰਜਾਬੀਆਂ ਦਾ ਮਸ਼ਹੂਰ ਤਿਉਹਾਰ ਲੋਹੜੀ, ਜਿੱਥੇ ਪੰਜਾਬ 'ਚ ਵੱਡੇ ਪੱਧਰ 'ਤੇ ਮਨਾਇਆ ਗਿਆ, ਉੱਥੇ ਵਿਦੇਸ਼ਾਂ 'ਚ ਵੀ ਪੰਜਾਬੀਆਂ ਵਲੋਂ ਇਸ ਤਿਉਹਾਰ ਮੌਕੇ ਇਕ ਜਗ੍ਹਾ ਇਕੱਠੇ ਹੋ ਕੇ ਲੋਹੜੀ ਮਨਾਈ ਗਈ ਅਤੇ ਖ਼ੂਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX