ਸ਼ਿਵ ਸ਼ਰਮਾ
ਜਲੰਧਰ, 14 ਜਨਵਰੀ -ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਵਿਚ ਤੇਜ਼ੀ ਆਉਣ ਕਰਕੇ ਜਿੱਥੇ ਸਿਆਸੀ ਆਗੂ ਹੁਣ ਕਾਫੀ ਸਰਗਰਮ ਹੋ ਗਏ ਹਨ ਪਰ ਦੂਜੇ ਪਾਸੇ ਸ਼ਹਿਰ ਵਿਚ ਟੁੱਟੀਆਂ ਸੜਕਾਂ ਕਰਕੇ ਵੀ ਲੋਕਾਂ ਦੀ ਨਾਰਾਜ਼ਗੀ ਘਟ ਨਹੀਂ ਰਹੀ | ਚਾਹੇ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਠੇਕੇਦਾਰਾਂ 'ਤੇ ਟੁੱਟੀਆਂ ਸੜਕਾਂ ਜਲਦੀ ਠੀਕ ਕਰਨ ਦਾ ਦਬਾਅ ਹੈ ਪਰ ਇਸ ਦੇ ਬਾਵਜੂਦ 14 ਫਰਵਰੀ ਤੋਂ ਪਹਿਲਾਂ ਸਾਰੀਆਂ ਸੜਕਾਂ ਦੇ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਕਈ ਠੇਕੇਦਾਰਾਂ ਨੇ ਇਕ ਤੋਂ ਜ਼ਿਆਦਾ ਕੰਮ ਲਏ ਹੋਏ ਹਨ ਤੇ ਉਨ੍ਹਾਂ ਕੋਲ ਲੇਬਰ ਘੱਟ ਹੈ | ਇਸ ਵੇਲੇ ਕਈ ਇਲਾਕਿਆਂ ਵਿਚ ਟੁੱਟੀਆਂ ਸੜਕਾਂ ਦੇ ਹੁਣ ਤੱਕ ਨਾ ਬਣਨ ਕਰਕੇ ਇਸ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਠੇਕੇਦਾਰਾਂ ਨੇ ਇਕ ਤੋਂ ਜ਼ਿਆਦਾ ਕੰਮ ਤਾਂ ਹਾਸਲ ਕਰ ਲਏ ਹਨ ਪਰ ਉਨਾਂ ਕੋਲ ਹੁਣ ਇਨ੍ਹਾਂ ਨੂੰ ਸਮੇਂ ਸਿਰ ਪੂਰੇ ਨਾ ਹੋਣ ਕਰਕੇ ਨਿਗਮ ਪ੍ਰਸ਼ਾਸਨ ਨੂੰ ਇਸ ਬਾਰੇ ਜਵਾਬ ਦੇਣਾ ਪੈ ਰਿਹਾ ਹੈ | ਅਜੀਤ ਚੌਕ ਤੋਂ ਲੈ ਕੇ ਪ੍ਰਤਾਪ ਬਾਗ਼ ਤੱਕ ਬਣਨ ਵਾਲੀ ਸੀ. ਸੀ. ਫਲੋਰਿੰਗ ਸੜਕ ਬਣਾਉਣ ਲਈ ਮਸਜਿਦ ਕੁਮਹਾਰਾਂ ਤੱਕ ਤਾਂ ਪੁਰਾਣੀ ਸੜਕ ਨੂੰ ਤੋੜਿਆ ਗਿਆ ਹੈ ਪਰ ਅਜੇ ਤੱਕ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ | ਇਸ ਸੜਕ ਨੂੰ ਬਣਾਉਣ ਲਈ ਭਾਵੇਂ ਕੰਪਨੀ ਵੱਲੋਂ ਅਜੀਤ ਚੌਕ ਕੋਲ ਕੰਕਰੀਟ ਮਿਕਸਚਰ ਵਾਲੀ ਮਸ਼ੀਨ ਲਗਾਈ ਗਈ ਹੈ ਪਰ ਅਜੇ ਤੱਕ ਸੜਕ ਬਣਨ ਦੇ ਕੰਮ ਦੀ ਸ਼ੁਰੂਆਤ ਨਹੀਂ ਹੋਈ | ਸੜਕ ਦੇ ਨਾ ਬਣਨ ਕਰਕੇ ਹੁਣ ਨਾਲ ਵਾਲੀਆਂ ਗਲੀਆਂ ਅਤੇ ਸੜਕਾਂ 'ਤੇ ਜਾਮ ਲੱਗ ਰਹੇ ਹਨ | ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਬਣਾਉਣ ਲਈ ਸਾਰੀ ਸੜਕ ਨਹੀਂ ਤੋੜੀ ਜਾਣੀ ਚਾਹੀਦੀ ਸੀ ਸਗੋਂ ਇਕ ਸਾਈਡ ਬਣਾ ਕੇ ਫਿਰ ਦੂਜੀ ਸਾਈਡ ਬਣਾਈ ਜਾਣੀ ਚਾਹੀਦੀ ਹੈ | ਸ਼ਹਿਰ ਵਿਚ ਇਸ ਤਰਾਂ ਦੀਆਂ ਕਈ ਸੜਕਾਂ ਅਤੇ ਗਲੀਆਂ ਤੋੜੀਆਂ ਗਈਆਂ ਹਨ ਜਿਨ੍ਹਾਂ ਨੂੰ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਸੱਤਾਧਾਰੀ ਕਾਂਗਰਸੀ ਆਗੂਆਂ ਵਿਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ | ਤੋੜੀਆਂ ਸੜਕਾਂ ਕਰਕੇ ਲੋਕਾਂ ਦੇ ਕਾਰੋਬਾਰ 'ਤੇ ਇਸ ਦਾ ਅਸਰ ਪਿਆ ਹੈ ਜਿਸ ਕਰਕੇ ਗਾਹਕਾਂ ਦੀ ਆਮਦ ਵੀ ਘਟੀ ਹੈ |
ਕ੍ਰਿਸ਼ਨਾ ਨਗਰ ਦੀ ਗਲੀ 'ਚੋਂ ਚੁੱਕੀਆਂ ਟਾਇਲਾਂ
ਮੰਡੀ ਰੋਡ ਦੇ ਨਾਲ ਹੀ ਕ੍ਰਿਸ਼ਨਾ ਨਗਰ ਦੀ ਇਕ ਮਹੀਨੇ ਤੋਂ ਤੋੜੀ ਗਈ ਗਲੀ ਨੂੰ ਨਾ ਬਣਾਉਣ ਦੇ ਮਾਮਲੇ ਦੀ ਰਿਪੋਰਟ ਛਪਣ ਤੋਂ ਬਾਅਦ ਤਾਂ ਠੇਕੇਦਾਰ ਨੇ ਗਲੀ ਵਿਚ ਉਖਾੜੀਆਂ ਗਈਆਂ ਇੰਟਰਲਾਕ ਵਾਲੀਆਂ ਟਾਇਲਾਂ ਚੁੱਕ ਲਈਆਂ ਪਰ ਲੋਕਾਂ ਦਾ ਕਹਿਣਾ ਸੀ ਕਿ ਅਜੇ ਤੱਕ ਗਲੀ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਗੱਡੀਆਂ ਲਿਆਉਣ ਜਾਣ ਵੇਲੇ ਕਾਫੀ ਪੇ੍ਰਸ਼ਾਨੀ ਆ ਰਹੀ ਹੈ | ਕ੍ਰਿਸ਼ਨਾ ਨਗਰ ਵਿਚ ਇੰਟਰਲਾਕ ਟਾਇਲਾਂ ਦੀ ਗਲੀ ਵਧੀਆ ਬਣੀ ਹੋਈ ਸੀ ਪਰ ਇਸ ਦੇ ਬਾਵਜੂਦ ਇਨ੍ਹਾਂ ਟਾਇਲਾਂ ਨੂੰ ਉਖਾੜ ਦਿੱਤਾ ਗਿਆ ਤੇ ਠੇਕੇਦਾਰ ਨੇ ਕਾਫੀ ਦਿਨਾਂ ਤੱਕ ਇਨ੍ਹਾਂ ਟਾਈਲਾਂ ਨੂੰ ਨਹੀਂ ਚੁੱਕਿਆ ਸੀ |
ਜਲੰਧਰ, 14 ਜਨਵਰੀ (ਜਸਪਾਲ ਸਿੰਘ)-ਸਰਗਰਮ ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਬਲਵਿੰਦਰ ਕੌਰ ਲਾਲੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵਲੋਂ ਮਹਿਲਾ ਕਾਂਗਰਸ ਜਲੰਧਰ ਦਿਹਾਤੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ...
ਜਲੰਧਰ/ਮਕਸੂਦਾਂ, 14 ਜਨਵਰੀ (ਸਤਿੰਦਰ ਪਾਲ ਸਿੰਘ)-ਪਠਾਨਕੋਟ ਚੌਕ ਕੋਲ ਰਾਤ ਕਰੀਬ ਨੌ ਵਜੇ ਮੁੱਖ ਮਾਰਗ 'ਤੇ ਜਾ ਰਹੀ ਆਲਟੋ ਕਾਰ ਨੂੰ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਹੌਂਡਾ ਸਿਟੀ ਕਾਰ ਨੇ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕਿ ਆਲਟੋ ਕਾਰ ਕਰੀਬ 10 ਫੁੱਟ ਤਕ ...
ਕਿਸ਼ਨਗੜ੍ਹ 14 ਜਨਵਰੀ (ਹੁਸਨ ਲਾਲ)- ਕਿਸ਼ਨਗੜ੍ਹ ਅੱਡੇ ਤੋਂ ਕਿਸ਼ਨਗੜ੍ਹ-ਕਰਤਾਰਪੁਰ ਰੋਡ 'ਤੇ ਆਪਣੇ ਘਰ ਨੂੰ ਪੈਦਲ ਜਾ ਰਹੇ ਨੌਜਵਾਨ ਨੂੰ ਨਹਿਰੀ ਪੁਲ ਕੋਲ ਇਕ ਬਲੈਰੋ ਗੱਡੀ ਵੱਲੋਂ ਆਪਣੀ ਲਪੇਟ 'ਚ ਲੈਣ ਕਾਰਨ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ | ...
ਜਮਸ਼ੇਰ ਖਾਸ, 14 ਜਨਵਰੀ (ਅਵਤਾਰ ਤਾਰੀ)-ਜਮਸ਼ੇਰ ਖਾਸ ਡੇਅਰੀ ਕੰਪਲੈਕਸ ਵਿਚ ਅੱਜ ਦੇਰ ਸ਼ਾਮ ਇਕ ਅਣਪਛਾਤੇ ਵਿਅਕਤੀ ਦੀ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ | ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਡੇਅਰੀ ਕੰਪਲੈਕਸ ਵਿਚ ਅਕਸਰ ਰਿਕਸ਼ੇ ਉੱਪਰ ਦੇਖਿਆ ...
ਜਲੰਧਰ ਛਾਉਣੀ, 14 ਜਨਵਰੀ (ਪਵਨ ਖਰਬੰਦਾ)-ਕਈ ਕਈ ਵਾਰ ਕਿਸੇ ਵਾਹਨ ਚਾਲਕ ਤੋਂ ਲਿਫਟ ਲੈਣੀ ਵੀ ਭਾਰੀ ਪੈ ਜਾਂਦੀ ਹੈ, ਜਿਸ ਦੀ ਮਿਸਾਲ ਬੀਤੀ ਦੇਰ ਸ਼ਾਮ ਦੇਖਣ ਨੂੰ ਮਿਲੀ ਜਦੋਂ ਇਕ ਪੈਦਲ ਰਾਹਗੀਰ ਨੇ ਮੋਟਰਸਾਈਕਲ 'ਤੇ ਆ ਰਹੇ ਵਿਅਕਤੀ ਤੋਂ ਲਿਫ਼ਟ ਲੈ ਲਈ ਤੇ ਜਦੋਂ ਉਹ ਕੁਝ ...
ਮਲਸੀਆਂ, 14 ਜਨਵਰੀ (ਸੁਖਦੀਪ ਸਿੰਘ)- ਮਲਸੀਆਂ ਵਿਖੇ ਬੀਤੀ ਸ਼ਾਮ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਸਾਈਕਲ ਸਵਾਰ ਚੌਂਕੀਦਾਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗਿਆਨ (57) ਪੁੱਤਰ ਦਲੀਪ ਸਿੰਘ ਵਾਸੀ ਪੱਤੀ ਲਕਸੀਆਂ (ਮਲਸੀਆਂ) ਬੀਤੀ ਸ਼ਾਮ ਕਰੀਬ 6.30 ਵਜੇ ਸਟੇਸ਼ਨ ...
ਜਲੰਧਰ, 14 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹੇ ਵਿੱਚ ਕੋਵਿਡ-19 ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਇੰਤਜ਼ਾਮ, ਸਿਹਤ ਸਹੂਲਤਾਂ ਆਦਿ ਯਕੀਨੀ ਬਣਾਈਆਂ ਗਈਆਂ ਹਨ ਤਾਂ ਜੋ ਵਾਇਰਸ ਨੂੰ ਅਸਰਦਾਰ ਢੰਗ ਨਾਲ ਹੋਰ ਫੈਲਣ ਤੋਂ ਰੋਕਿਆ ਜਾ ਸਕੇ ...
ਜਲੰਧਰ, 14 ਜਨਵਰੀ (ਐੱਮ.ਐੱਸ. ਲੋਹੀਆ) - ਕੋਰੋਨਾ ਪ੍ਰਭਾਵਿਤ 28 ਸਾਲਾਂ ਦੇ ਇੱਕ ਨੌਜਵਾਨ ਸਮੇਤ ਜ਼ਿਲ੍ਹੇ 'ਚ ਅੱਜ 4 ਮਰੀਜ਼ਾਂ ਦੀ ਮੌਤ ਹੋ ਗਈ | ਉਕਤ ਚਾਰੋ ਵਿਅਕਤੀ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ ਅਤੇ ਜ਼ੇਰੇ ਇਲਾਜ ਸਨ | ਮਿ੍ਤਕਾਂ 'ਚ ਅਸ਼ਵਿੰਦਰ (28) ਵਾਸੀ ...
ਜਲੰਧਰ, 14 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ 'ਚ ਇਸਲਾਮਿਕ ਰਿਪਬਲਿਕ ਆਫ਼ ਅਫ਼ਗ਼ਾਨਿਸਤਾਨ ਦੇ ਰਾਜਦੂਤ ਫਰੀਦ ਮਾਮੁੰਦਜ਼ੇ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਪ੍ਰੋ-ਵਾਈਸ-ਚਾਂਸਲਰ ਡਾ: ਸੰਜੇ ਮੋਦੀ ਅਤੇ ਵਾਈਸ ਪ੍ਰੈਜ਼ੀਡੈਂਟ ...
ਜਲੰਧਰ, 14 ਜਨਵਰੀ (ਸ਼ਿਵ)-ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਾਜਾਇਜ਼ ਸ਼ਰਾਬ ਫੜਨ ਲਈ ਆਬਕਾਰੀ ਵਿਭਾਗ ਦੀਆਂ ਸਰਗਰਮੀਆਂ ਵਿਚ ਲਗਾਤਾਰ ਤੇਜ਼ੀ ਆਉਣ ਲੱਗ ਪਈ ਹੈ | ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਨਾਜਾਇਜ਼ ਸ਼ਰਾਬ ਨੂੰ ਲੈ ਕੇ ਐਨੀ ਸਖ਼ਤ ...
ਜਲੰਧਰ, 14 ਜਨਵਰੀ (ਸ਼ਿਵ)- ਨਗਰ ਨਿਗਮ ਨੇ ਸਵੱਛਤਾ ਸਰਵੇਖਣ-2022 ਦੇ ਸੰਦਰਭ ਵਿਚ ਸ਼ਹਿਰ ਭਰ ਦੇ ਹੋਟਲਾਂ, ਹਸਪਤਾਲਾਂ, ਮਾਰਕੀਟ, ਸਰਕਾਰੀ ਦਫ਼ਤਰਾਂ ਦੇ ਕਰਵਾਏ ਗਏ ਸਰਵੇਖਣ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਹੈ | ਇਨ੍ਹਾਂ ਵਿਚ ਪਹਿਲੇ ਨੰਬਰ 'ਤੇ ਹੋਟਲਾਂ ਵਿਚ ਰੈਡੀਸਨ ...
ਜਲੰਧਰ, 14 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਸਦਾ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ | ਕੇ.ਐਮ.ਵੀ. ਵਿਖੇ ਸਥਾਪਿਤ ਕੀਤੇ ਗਏ ...
ਜਲੰਧਰ,14 ਜਨਵਰੀ (ਜਸਪਾਲ ਸਿੰਘ)- ਸਰਗਰਮ ਮਹਿਲਾ ਆਗੂ ਸ੍ਰੀਮਤੀ ਕੰਚਨ ਕੁਮਾਰੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ...
ਭੋਗਪੁਰ, 14 ਜਨਵਰੀ (ਕਮਲਜੀਤ ਸਿੰਘ ਡੱਲੀ)-ਦੋਆਬਾ ਕਿਸਾਨ ਵੈਲਫੇਅਰ ਕਮੇਟੀ (ਰਜਿ.) ਜਲੰਧਰ ਵੱਲੋਂ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਪਿੰਡ ਡੱਲੀ ਵਿਖੇ ਦਿੱਲੀ 'ਚ ਲਗਾਏ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿਚ ਪਾਠ ਦੇ ਭੋਗ ਅੱਜ ਮਾਘੀ ਦੇ ਸ਼ੁੱਭ ਦਿਹਾੜੇ ਮੌਕੇ ...
ਜਲੰਧਰ/ਮਕਸੂਦਾਂ, 14 ਜਨਵਰੀ (ਸਤਿੰਦਰ ਪਾਲ ਸਿੰਘ)- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਰਮਿੰਦਰ ਸਿੰਘ ਦੀ ਅਗਵਾਈ ਹੇਠ ਸਰਕਲ ਸੁਪਰਵਾਈਜ਼ਰ ਮੈਡਮ ਕਮਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਂਗਨਵਾੜੀ ਸੈਂਟਰ ਗੁਰਬਚਨ ਨਗਰ ਵਿਚ ਕੌਂਸਲਰ ਮੈਡਮ ਡਾ. ਤਮਨਪ੍ਰੀਤ ...
ਜਲੰਧਰ, 14 ਜਨਵਰੀ (ਹਰਵਿੰਦਰ ਸਿੰਘ ਫੁੱਲ )-ਸੀਨੀਅਰ ਕਾਂਗਰਸੀ ਆਗੂ ਡਾ. ਰਾਮ ਲਾਲ ਜੱਸੀ ਨੇ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਚਿੱਠੀ ਲਿਖੇ ਕੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਧ ਰਹੀ ਲੋਕਪਿ੍ਅਤਾ ਨੇ ਦੇਖਦੇ ਹੋਏ ਆਗਾਮੀ ਵਿਧਾਨ ...
ਲੋਹੀਆਂ ਖਾਸ, 14 ਜਨਵਰੀ (ਬਲਵਿੰਦਰ ਸਿੰਘ ਵਿੱਕੀ)-ਬਲਾਕ ਲੋਹੀਆਂ ਦੇ ਪਿੰਡ ਨੱਲ੍ਹ ਵਿਖੇ ਪ੍ਰਸਿੱੱਧ ਡੇਰਾ ਬਾਬਾ ਅਮਰ ਨਾਥ ਜੀ ਵਿਖੇ ਵਿੱਚ ਅੱਜ ਮਾਘੀ ਦਾ ਮੇਲਾ ਡੇਰਾ ਮੁਖੀ ਬਾਬਾ ਬਲਵੰਤ ਨਾਥ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਤ ...
ਜਲੰਧਰ, 14 ਜਨਵਰੀ (ਸ਼ਿਵ)-ਚੋਣਾਂ ਵਿਚ ਨਾਜਾਇਜ ਸ਼ਰਾਬ ਦੀ ਵਿੱਕਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਇਕ ਸਾਂਝੀ ਟੀਮ ਨੇ ਜਲੰਧਰ-ਕਪੂਰਥਲਾ ਰੋਡ 'ਤੇ ਬਸਤੀ ਬਾਵਾ ਖੇਲ੍ਹ ਵਿਚ ਇਕ ਬੇਸਮੈਂਟ ਵਿਚ ਛੁਪਾਈਆਂ ਹੋਈਆਂ 90 ਦੇਸੀ ...
ਮੱਲ੍ਹੀਆਂ ਕਲਾਂ 14 ਜਨਵਰੀ (ਮਨਜੀਤ ਮਾਨ)-ਪਿੰਡ ਰਸੂਲਪੁਰ ਕਲਾਂ ਜਿਲ੍ਹਾ ਜਲੰਧਰ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ...
ਮਹਿਤਪੁਰ , 14 ਜਨਵਰੀ (ਚੰਦੀ ) -ਸਥਾਨਕ ਧਾਰਮਿਕ ਸੰਸਥਾ ਸ਼ਬਦ ਗੁਰੂ ਪ੍ਰਚਾਰ ਕੇਂਦਰ ਰਜਿ ਦੀ ਇੱਕ ਹੰਗਾਮੀ ਮੀਟਿੰਗ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਮੁੱਖ ਸੇਵਾਦਾਰ ਤੇ ਪ੍ਰਸਿੱਧ ਕਥਾਵਾਚਕ ਭਾਈ ਸੁਖਜੀਤ ਸਿੰਘ ਨੇ ਸੰਬੋਧਨ ਕਰਦਿਆਂ ...
ਨੂਰਮਹਿਲ, 14 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਥਾਣਾ ਬਿਲਗਾ ਦੀ ਪੁਲਿਸ ਨੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੂੰ 7 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ | ਐਸ ਐਚ ਓ ਮਹਿੰਦਰਪਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਸਾਥੀ ਕਰਮਚਾਰੀਆਂ ...
ਲੋਹੀਆਂ ਖਾਸ, 14 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸਥਾਨਕ ਗੁਰਦੁਆਰਾ ਕਲਗੀਧਰ ਸਾਹਿਬ ਗੁਰੂ ਨਾਨਕ ਕਲੋਨੀ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਢਾਡੀ ਪ੍ਰਚਾਰਕ ਭਾਈ ਦੀਦਾਰ ਸਿੰਘ ਦਰਦੀ ਵੱਲੋਂ ਸੰਗਰਾਂਦ ...
ਸ਼ਾਹਕੋਟ, 14 ਜਨਵਰੀ (ਬਾਂਸਲ) ਨਜ਼ਦੀਕੀ ਪਿੰਡ ਢੰਡੋਵਾਲ ਵਿਖੇ ਸ਼ਹੀਦ ਬਾਬਾ ਸੁਖਚੇਤ ਸਿੰਘ ਦੇ ਸ਼ਹੀਦੀ ਸਥਾਨ 'ਤੇ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲਵਾਨ ਜਤਿੰਦਰ ਸਿੰਘ ਚੱਠਾ 'ਕਾਮਨਵੈਲਥੀਅਨ' ਦੀ ਯਾਦ ਨੂੰ ਸਮਰਪਿਤ 55ਵਾਂ ਸਲਾਨਾ ...
ਮੱਲ੍ਹੀਆਂ ਕਲਾਂ 14 ਜਨਵਰੀ (ਮਨਜੀਤ ਮਾਨ )-ਗੁਰਦੁਆਰਾ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ ਜਿਲ੍ਹਾ ਜਲੰਧਰ ਵਿਖੇ ਬਾਬਾ ਗੁਰਮੇਜ ਸਿੰਘ ਮੁੱਖ ਪ੍ਰਬੰਧਕ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਖਿਦਰਾਣੇ ਦੀ ...
ਮਹਿਤਪੁਰ ,14 ਜਨਵਰੀ ( ਹਰਜਿੰਦਰ ਸਿੰਘ ਚੰਦੀ )-ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਇਲੈਕਸ਼ਨ ਲੜਨ ਦੇ ਐਲਾਨ ਨੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ , ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਦੁਆਬਾ ਕਿਸਾਨ ਯੂਨੀਅਨ ਦੇ ਸਰਗਰਮ ਕਿਸਾਨ ਆਗੂ ਸ੍ਰ ...
ਕਿਸ਼ਨਗੜ੍ਹ 14 ਜਨਵਰੀ (ਹੁਸਨ ਲਾਲ)-ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਜਗਤਗੁਰੂ ਸਤਿਗੁਰੂ ਰਵਿਦਾਸ ਵੱਲੋਂ ਚੌਹਾਂ ਯੁੱਗਾਂ ਦੇ ਜੰਜੂ ਦਿਖਾਏ ਦਿਵਸ ਅਤੇ ਮਾਘੀ ਦਾ ਪਾਵਨ ਦਿਹਾੜਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ...
ਜਲੰਧਰ, 14 ਜਨਵਰੀ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ 1966 ਦੇ ਇਲੈਕਟ੍ਰੀਕਲ ਵਿਭਾਗ ਦੇ ਪਾਸ ਆਊਟ ਪੁਰਾਣੇ ਵਿਦਿਆਰਥੀ ਐਨ.ਕੇ. ਸ਼ਰਮਾ ਜੋ ਕਿ ਪੰਜਾਬ ਸਟੇਟ ਬਿਜਲੀ ਬੋਰਡ 'ਚੋਂ 2004 ਵਿਚ ਬਤੌਰ ਸੁਪਰਡੈਂਟ ਇੰਜੀਨੀਅਰ ਸੇਵਾਮੁਕਤ ਹੋਏ, ਨੇ ਮੇਹਰ ...
ਜਲੰਧਰ 14 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਰਾਜਾ ਗਾਰਡਨ, ਬਸਤੀ ਬਾਵਾ ਖੇਲ੍ਹ ਵਿਖੇ ਗੁਰਦੁਆਰਾ ਸਾਹਿਬ ਦੇ ਉਪਰ ਦੀਵਾਨ ਹਾਲ ਉਸਾਰਨ ਦੀ ਸੰਤ ਸੁਖਵੰਤ ਸਿੰਘ, ਬਾਬਾ ਝੰਡਾ ...
ਜਮਸ਼ੇਰ ਖਾਸ, 14 ਜਨਵਰੀ (ਅਵਤਾਰ ਤਾਰੀ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ | ਅੱਜ ਪੁਲਿਸ ਸਾਂਝ ਕਮੇਟੀ ਦੀ ਅਹਿਮ ਮੀਟਿੰਗ ਥਾਣਾ ਸਦਰ ਜਲੰਧਰ (ਜਮਸ਼ੇਰ ਖਾਸ) ਵਿਖੇ ਥਾਣਾ ਮੁਖੀ ਇੰਸੈਪਕਟਰ ...
ਜਲੰਧਰ, 14 ਜਨਵਰੀ (ਸ਼ਿਵ)-ਡਿਪਟੀ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਜਸਕਰਨ ਸਿੰਘ ਬਰਾੜ ਨੇ ਜ਼ਿਲੇ੍ਹ ਦੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਪ੍ਰਕਿਰਿਆ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਨਾ ਕੀਤੀ ਜਾਵੇ ਨਹੀਂ ਤਾਂ ...
ਜਲੰਧਰ, 14 ਜਨਵਰੀ (ਸ਼ਿਵ)- ਸਕੱਤਰ ਆਰ. ਟੀ. ਏ. ਰਾਜੀਵ ਵਰਮਾ ਨੇ ਡਰਾਈਵਿੰਗ ਟਰੈਕ ਦਾ ਦੌਰਾ ਕਰਕੇ ਜਿੱਥੇ ਸਟਾਫ਼ ਨੂੰ ਕੰਮ ਕਰਵਾਉਣ ਆਉਂਦੇ ਲੋਕਾਂ ਦੇ ਕੰਮ ਜਲਦੀ ਕਰਵਾਉਣ ਦੀ ਹਦਾਇਤ ਦਿੱਤੀ ਸਗੋਂ ਉਨਾਂ ਨੇ ਸਟਾਫ਼ ਤੋਂ ਇਹ ਵੀ ਜਾਣਕਾਰੀ ਲਈ ਕਿ ਜੇਕਰ ਸੰਭਵ ਹੋਵੇ ਤਾਂ ...
ਨਕੋਦਰ, 14 ਜਨਵਰੀ (ਤਿਲਕ ਰਾਜ ਸ਼ਰਮਾ)-ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੁਨ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਸੋਹੀ, ਮੀਤ ਪ੍ਰਧਾਨ ਜਗੀਰ ਸਿੰਘ, ਖਜ਼ਾਨਚੀ ਸੁਖਬੀਰ ਸਿੰਘ, ਕੁਲਬੀਰ ਸਿੰਘ ਤੇ ...
ਲੋਹੀਆਂ ਖਾਸ, 14 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) ਪਿੰਡ ਜਲਾਲਪੁਰ ਖੁਰਦ ਵਿਖੇ ਮਾਘੀ, ਲੋਹੜੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਨੂੰ ਸਮਰਪਿਤ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਆਗੂਆਂÐ ...
ਚੁਗਿੱਟੀ/ਜੰਡੂਸਿੰਘਾ, 14 ਜਨਵਰੀ (ਨਰਿੰਦਰ ਲਾਗੂ)-'ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਲਈ ਮੁੱਖ ਮੰਤਰੀ ਚਿਹਰਾ ਬਣਾਉਣ ਲਈ ਜਿਹੜਾ ਭਗਵੰਤ ਮਾਨ ਦੀ ਹਾਜ਼ਰੀ ਵਿਚ ਸ਼ੋਸ਼ਾ ਛੱਡਿਆ ਗਿਆ ਹੈ, ਉਹ ਜਨਤਾ ਨੂੰ ਮੂਰਖ ਬਣਾਉਣ ਵਾਲਾ ਹੈ | ਪੰਜਾਬ ਦੇ ...
ਚੁਗਿੱਟੀ/ਜੰਡੂਸਿੰਘਾ, 14 ਜਨਵਰੀ (ਨਰਿੰਦਰ ਲਾਗੂ)-ਨਿਰਮਲ ਕੁਟੀਆ ਜੋਹਲਾਂ ਵਿਖੇ ਸ਼ੁੱਕਰਵਾਰ ਨੂੰ 40 ਮੁਕਤਿਆਂ ਦੀ ਯਾਦ 'ਚ ਅਤੇ ਮਾਘ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ...
ਜਲੰਧਰ, 14 ਜਨਵਰੀ (ਹਰਵਿੰਦਰ ਸਿੰਘ ਫੁੱਲ)-ਚਾਲੀ ਮੁਕਤਿਆਂ ਦੀ ਯਾਦ ਵਿਚ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ਵਿਚ ਵਿਸ਼ੇਸ ਸਮਾਗਮ ਕਰਵਾਏ ਗਏ, ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਿਆਂ ਵਿਚ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਕੇ ...
ਜਲੰਧਰ, 14 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਸਰਕਾਰ ਦੇ 'ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ' ਵੱਲੋਂ ਤਕਨੀਕੀ ਸਿੱਖਿਆ ਰਾਹੀਂ ਆਮ ਲੋਕਾਂ ਨੂੰ ਹੁਨਰਮੰਦ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸੀ.ਡੀ.ਟੀ.ਪੀ ਸਕੀਮ ਦੀ ਮੇਹਰ ਚੰਦ ਬਹੁਤਕਨੀਕੀ ਕਾਲਜ ...
ਜਲੰਧਰ, 14 ਜਨਵਰੀ (ਰਣਜੀਤ ਸਿੰਘ ਸੋਢੀ)-ਸੀ. ਐੱਸ. ਆਰ. ਗਤੀਵਿਧੀ ਤਹਿਤ ਸੀ. ਟੀ. ਇੰਸਟੀਚਿਊਟ ਆਫ਼ ਲਾਅ ਸਾਊਥ ਕੈਂਪਸ ਸ਼ਾਹਪੁਰ ਦੇ ਵਿਦਿਆਰਥੀਆਂ ਨੇ ਇੱਥੇ ਅਪਾਹਜ ਆਸ਼ਰਮ ਦਾ ਦੌਰਾ ਕੀਤਾ | ਬੀ.ਏ ਐਲ. ਐਲ. ਬੀ, ਬੀ. ਕਾਮ ਐਲ. ਐਲ. ਬੀ. ਤੀਜੇ ਅਤੇ ਨੌਵੇਂ ਸਮੈਸਟਰ ਦੇ ...
ਜਲੰਧਰ ਛਾਉਣੀ, 14 ਜਨਵਰੀ (ਪਵਨ ਖਰਬੰਦਾ)-ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਪਿੰਡ ਸਲੇਮਪੁਰ ਮਸੰਦਾ ਵਿਖੇ ਗੁਰੂ ਘਰ 'ਚ ਦੀਵਾਨ ਸਜਾਏ ਗਏ ਉਪਰੰਤ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਗੁਰੂ ਮਹਾਰਾਜ ਵਲੋਂ ਦਿੱਤੀਆਂ ਗਈਆਂ ...
ਜਲੰਧਰ ਛਾਉਣੀ, 14 ਜਨਵਰੀ (ਪਵਨ ਖਰਬੰਦਾ)-ਸਥਾਨਕ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਸਥਿਤ ਬੇਅੰਤ ਨਗਰ ਰੇਲਵੇ ਲਾਈਨਾਂ 'ਤੇ ਬੀਤੇ ਇਕ ਦਿਨ ਪਹਿਲਾਂ ਭੰਗੜਾ ਗਰੁੱਪ 'ਚ ਕੰਮ ਕਰਨ ਵਾਲੇ ਨੌਜਵਾਨ ਵਿਜੇ ਕੁਮਾਰ ਪੁੱਤਰ ਜੀਤ ਲਾਲ ਵਾਸੀ ਊਧਮ ਸਿੰਘ ਨਗਰ, ਨਕੋਦਰ ਹਾਲ ਵਾਸੀ ...
ਚੁਗਿੱਟੀ/ਜੰਡੂਸਿੰਘਾ, 14 ਜਨਵਰੀ (ਨਰਿੰਦਰ ਲਾਗੂ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਮੀਰੀ ਪੀਰੀ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਦਸਤਾਰ ਸਿਖਲਾਈ ਕੈਂਪ ਦੀ ਅੱਜ ਤੋਂ ਆਰੰਭਤਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਦੇ ...
ਚੁਗਿੱਟੀ/ਜੰਡੂਸਿੰਘਾ, 14 ਜਨਵਰੀ (ਨਰਿੰਦਰ ਲਾਗੂ)-ਨਿਰਮਲ ਕੁਟੀਆ ਜੋਹਲਾਂ ਵਿਖੇ ਸ਼ੁੱਕਰਵਾਰ ਨੂੰ 40 ਮੁਕਤਿਆਂ ਦੀ ਯਾਦ 'ਚ ਅਤੇ ਮਾਘ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX