ਵੱਖ-ਵੱਖ ਪ੍ਰਦਰਸ਼ਨੀਆਂ ਲੱਗੀਆਂ ਤੇ ਸਜੀਆਂ ਦੁਕਾਨਾਂ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਾਘੀ ਜੋੜ ਮੇਲੇ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਭਾਰੀ ਗਿਣਤੀ 'ਚ ਸੰਗਤਾਂ ਪੁੱਜੀਆਂ | ਦੂਰ-ਦੁਰਾਡੇ ਤੋਂ ਪਹੁੰਚੀ ਸੰਗਤ ਨੇ ਇਤਿਹਾਸਕ ਗੁਰਦੁਆਰਿਆਂ ਵਿਖੇ ਮੱਥਾ ਟੇਕਿਆ ਅਤੇ ਧਾਰਮਿਕ ਦੀਵਾਨਾਂ 'ਚ ਹਾਜ਼ਰੀ ਭਰੀ | ਇਸ ਮੌਕੇ ਮਲੋਟ ਰੋਡ ਵਿਖੇ ਵੀ ਸਾਰਾ ਦਿਨ ਲੋਕਾਂ ਦੀ ਆਮਦ ਰਹੀ ਅਤੇ ਲੋਕਾਂ ਦਾ ਭਾਰੀ ਇਕੱਠ ਸੀ | ਇਸ ਰੋਡ 'ਤੇ ਮਨੋਰੰਜਨ ਮੇਲਾ ਲੱਗਦਾ ਹੈ, ਜਿੱਥੇ ਚੰਡੋਲਾਂ, ਝੂਲੇ, ਕਿਸ਼ਤੀਆਂ ਅਤੇ ਬੱਚਿਆਂ ਲਈ ਹੋਰ ਮਨੋਰੰਜਨ ਸਾਧਨ ਹੁੰਦੇ ਹਨ | ਇਸ ਸੜਕ 'ਤੇ ਹੀ ਵੱਖ-ਵੱਖ ਸੂਬਿਆਂ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਦੁਕਾਨਦਾਰਾਂ ਵਲੋਂ ਸਰਦੀ ਦੇ ਕੱਪੜੇ, ਚੀਨੀ ਦੇ ਭਾਂਡੇ, ਕੱਚ ਦਾ ਸਮਾਨ, ਸਟੀਲ ਦੇ ਬਰਤਨ, ਖੇਡਾਂ ਦਾ ਸਮਾਨ, ਲੱਕੜ ਦਾ ਸਮਾਨ, ਖੁੂੰਡੇ, ਡਾਂਗਾਂ, ਮਧਾਣੀਆਂ, ਵਰਕਸ਼ਾਪਾਂ ਦੇ ਸੰਦ ਅਤੇ ਹੋਰ ਸਮਾਨ ਦੀਆਂ ਦੁਕਾਨਾਂ 'ਤੇ ਲੋਕਾਂ ਵਲੋਂ ਖ਼ਰੀਦੋ-ਫ਼ਰੋਖਤ ਕੀਤੀ ਗਈ | ਇਸ ਸੜਕ 'ਤੇ ਹੀ ਵੱਖ-ਵੱਖ ਕੰਪਨੀਆਂ ਵਲੋਂ ਟਰੈਕਟਰਾਂ, ਕੰਬਾਇਨਾਂ ਅਤੇ ਖੇਤੀਬਾੜੀ ਦੇ ਸੰਦਾਂ ਦੀਆਂ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ, ਜਿੱਥੇ ਲੋਕਾਂ ਨੇ ਪਹੁੰਚ ਕੇ ਵੱੱਖ-ਵੱਖ ਖੇਤੀ ਸੰਦਾਂ ਅਤੇ ਨਵੇਂ ਉਤਪਾਦਾਂ ਬਾਰੇ ਜਾਣਕਾਰੀ ਹਾਸਿਲ ਕੀਤੀ |
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ 'ਅਜੀਤ' ਦਾ ਮਾਘੀ ਵਿਸ਼ੇਸ਼ ਅੰਕ ਜਾਰੀ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ | ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਧਾਰਮਿਕ ਦੀਵਾਨ 'ਚ ਹਾਜ਼ਰੀ ਭਰੀ | ਉਪਰੰਤ ਰੋਜ਼ਾਨਾ 'ਅਜੀਤ' ਦਾ ਮਾਘੀ ਵਿਸ਼ੇਸ਼ ਅੰਕ ਜਾਰੀ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਸਬੰਧੀ ਜਾਣਕਾਰੀ ਦੇਣ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ 'ਅਜੀਤ' ਵਲੋਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਤੋਂ ਇਲਾਵਾ ਧਰਮ ਪ੍ਰਚਾਰ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ ਹੈ |
ਮਾਘੀ ਮੇਲੇ 'ਤੇ ਬੀੜ ਸੁਸਾਇਟੀ ਨੇ ਪੰਛੀ ਫ਼ੋਟੋ ਪ੍ਰਦਰਸ਼ਨੀ ਲਗਾਈ
ਵਾਤਾਵਰਣ ਜਾਗਰੂਕਤਾ ਪ੍ਰੋਗਰਾਮ 'ਚ ਲੋਕਾਂ ਨੇ ਦਿਖਾਈ ਦਿਲਚਸਪੀ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ 'ਤੇ ਬੀੜ ਸੁਸਾਇਟੀ ਵਲੋਂ ਪੰਛੀ ਫ਼ੋਟੋ ਪ੍ਰਦਰਸ਼ਨੀ ਲਾਈ ਗਈ ਤੇ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਮਲੋਟ ਰੋਡ ਵਿਖੇ ਕਰਵਾਏ ਇਸ ਪ੍ਰੋਗਰਾਮ ਵਿਚ ਲੋਕਾਂ ਨੇ ਚੰਗੀ ਦਿਲਚਸਪੀ ਦਿਖਾਈ | ਇਸ ਮੌਕੇ ਅਲੋਪ ਹੋ ਰਹੇ ਵੱਖ-ਵੱਖ ਪੰਛੀਆਂ ਦੀਆਂ ਤਸਵੀਰਾਂ ਨੂੰ ਲੋਕਾਂ ਨੇ ਗਹੁ ਨਾਲ ਵੇਖਿਆ | ਇਸ ਮੌਕੇ ਸੰਗਤ ਨੂੰ ਵੱਧ ਤੋਂ ਵੱਧ ਵਿਰਾਸਤੀ ਰੁੱਖ ਲਗਾਉਣ ਤੇ ਪੰਛੀਆਂ ਲਈ ਮਸਨੂਈ ਟਿਕਾਣੇ ਲਾਉਣ ਦਾ ਨਿੱਗਰ ਸੁਨੇਹਾ ਦਿੱਤਾ ਗਿਆ | ਬੀੜ ਸੁਸਾਇਟੀ ਵਲੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਅਤੇ ਡਾ: ਨਿੱਤਨੇਮ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ਲੋਕਾਂ ਨੂੰ ਘਰਾਂ ਵਿਚ ਵਿਰਾਸਤੀ ਹਰਬਲ ਅਤੇ ਇਲਾਕਾਈ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਕੁਦਰਤ ਵਿਚ ਸਮਤੋਲ ਪੈਦਾ ਕਰਕੇ ਜੈਵਿਕ ਵਿਭਿੰਨਤਾ ਵਿਕਸਤ ਕੀਤੀ ਜਾ ਸਕੇ | ਪ੍ਰਦਰਸ਼ਨੀ ਦੌਰਾਨ ਚਰਨਜੀਵ ਸਿੰਘ ਬਾਵਾ, ਹਰਮੀਤ ਸਿੰਘ ਬਰਾੜ, ਡਾ: ਏ.ਪੀ.ਜੇ. ਸਿੰਘ, ਕੁਦਰਤੀ ਖੇਤੀ ਮਾਹਰ ਐਡਵੋਕੇਟ ਕਮਲਜੀਤ ਸਿੰਘ ਹੇਅਰ, ਦਵਿੰਦਰ ਸਿੰਘ ਰੈਂਬੋ ਬਰਾੜ, ਜਸਵਿੰਦਰ ਸਿੰਘ ਬਰਾੜ, ਰੁਪਿੰਦਰ ਸਿੰਘ ਸੇਖੋਂ, ਹਰਮਿੰਦਰ ਸਿੰਘ ਸੰਧੂ, ਪਰਮਿੰਦਰ ਸਿੰਘ ਭੁੱਲਰ ਆਦਿ ਨੇ ਆਈ ਹੋਈ ਸੰਗਤ ਨੂੰ ਵਾਤਾਵਰਣ ਸਬੰਧੀ ਸਾਰਥਿਕ ਸੁਨੇਹੇ ਦਿੱਤੇ |
1. ਸਿਆਸੀ ਕਾਨਫ਼ਰੰਸਾਂ ਨਾ ਹੋਣ ਕਾਰਨ ਸਿਆਸੀ ਦੂਸ਼ਣਬਾਜ਼ੀ ਤੋਂ ਮੁਕਤ ਰਿਹਾ ਮਾਘੀ ਦਾ ਮੇਲਾ | 2. ਚੋਣ ਜਾਬਤਾ ਲੱਗਣ ਕਰਕੇ ਕਿਸੇ ਪਾਸੇ ਵੀ ਸਿਆਸੀ ਆਗੂਆਂ ਦੇ ਮਾਘੀ ਮੇਲੇ ਸਬੰਧੀ ਹੋਰਡਿੰਗ ਬੋਰਡ ਨਜ਼ਰ ਨਹੀਂ ਆਏ | 3. ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਸੜਕਾਂ 'ਤੇ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਹਰਮਹਿੰਦਰ ਪਾਲ)-ਪੀੜਤ ਪਰਿਵਾਰ ਅਤੇ ਸ਼ਹਿਰ ਨਿਵਾਸੀਆਂ ਵਲੋਂ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਅੱਗੇ ਬੀਤੇ ਤਿੰਨ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ | ਧਰਨਾਕਾਰੀਆਂ ਨੇ ਦੱਸਿਆ ਕਿ 11 ਜਨਵਰੀ ਨੂੰ ਸ਼ਹਿਰ ਦੇ ਗ਼ਰੀਬ ...
ਮਲੋਟ, 14 ਜਨਵਰੀ (ਪਾਟਿਲ)- ਅੱਜ ਮਿਮਿਟ ਕਾਲਜ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਕਾਲਜ ਨੂੰ ਜਾਰੀ ਹੋਣ ਵਾਲੀ ਗਰਾਂਟ ਬਾਰੇ ਜਾਣਕਾਰੀ ਦਿੱਤੀ | ਕਰਮਚਾਰੀ ਆਗੂ ਡਾ. ਕੁਲਵੀਰ ਸਿੰਘ ਅਤੇ ਵਿਕਾਸ ਗੋਇਲ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਸਰਕਾਰ ਨੇ ...
ਗਿੱਦੜਬਾਹਾ, 14 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)- ਗਿੱਦੜਬਾਹਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਭਾਰਤ ਦੇ ਚੋਣ ਕਮਿਸ਼ਨ ...
ਰੁਪਾਣਾ, 14 ਜਨਵਰੀ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ 'ਤੇ ਬਣੇ ਪੁਲਾਂ ਉਪਰ ਗਰਿੱਲਾਂ ਨਾ ਹੋਣ ਕਰਕੇ ਤੇ ਕਈ ਪੁਲਾਂ ਤੇ ਲੱਗੀਆਂ ਗਰਿੱਲਾਂ ਦੀ ਹਾਲਤ ਤਰਸਯੋਗ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ | ਇਨ੍ਹਾਂ ਹਾਦਸਿਆਂ ...
ਜੈਤੋ, 14 ਜਨਵਰੀ (ਭੋਲਾ ਸ਼ਰਮਾ)- ਯੂਨੀਵਰਸਿਟੀ ਕਾਲਜ ਜੈਤੋ ਵਲੋਂ ਪਿ੍ੰਸੀਪਲ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਦੀ ਪ੍ਰੇਰਨਾ ਤੇ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਨੂੰ ਚੱਲ ਰਹੇ ਵਿਧਾਨ ਸਭਾ ਚੋਣ ਉਤਸਵ ਨਾਲ ਜੋੜਦਿਆਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ...
ਮਲੋਟ, 14 ਜਨਵਰੀ (ਅਜਮੇਰ ਸਿੰਘ ਬਰਾੜ)- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਅੱਜ ਮਾਘ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ 'ਤੇ ਸ਼ਹੀਦ ਚਾਲੀ ਮੁਕਤਿਆਂ ਦੀ ਯਾਦ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰ ਦੇ ਪਹਿਲੇ ਪਹਿਰ ਸੰਗਤ ਨੇ ਇਸ਼ਨਾਨ ਕਰ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)-ਬਾਵਰੀਆ ਸਮਾਜ ਦੀ ਧਰਮਸ਼ਾਲਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਅਤੇ ਮੁਹੱਲਾ ਵਾਸੀਆਂ ਵਲੋਂ ਸਾਂਝੇ ਉਪਰਾਲੇ ਤੇ ਸਹਿਯੋਗ ਨਾਲ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਸਥਾਨਕ ਕੱਚਾ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਹਰਮਹਿੰਦਰ ਪਾਲ)- ਸਥਾਨਕ ਸ਼ਹਿਰ ਦੇ ਗੋਨਿਆਣਾ ਰੋਡ ਗਲੀ ਨੰ: 5-6 ਦੇ ਨਿਵਾਸੀ ਨੇ ਦੱਸਿਆ ਕਿ ਉਹ ਬੀਤੇ ਕਰੀਬ 2 ਮਹੀਨਿਆਂ ਤੋਂ ਸੀਵਰੇਜ ਦੀ ਓਵਰਫੋਲ ਦੀ ਸਮੱਸਿਆ ਨਾਲ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਦੇ ਕੌਂਸਲਰਾਂ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ)- ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਚੀਫ਼ ਸੈਕਟਰੀ ਪੰਜਾਬ ਸਰਕਾਰ, ਸਿੱਖਿਆ ਸਕੱਤਰ, ਡੀ.ਜੀ.ਐੱਸ.ਈ. ਪੰਜਾਬ ਅਤੇ ਡੀ.ਪੀ.ਆਈ (ਸੈ.ਸਿੱ) ਪੰਜਾਬ ਨੂੰ ਈਮੇਲ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX