ਗੋਇੰਦਵਾਲ ਸਾਹਿਬ, 15 ਮਈ (ਸਕੱਤਰ ਸਿੰਘ ਅਟਵਾਲ)- ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਲਾਕੇ ਦੀ ਸਮੂਹ ਸੰਗਤ ਵਲੋਂ ਇਤਿਹਾਸਿਕ ਨਗਰ ਅਤੇ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਵਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਗੁਰਦੁਆਰਾ ਬਾਉਲੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਦੀ ਪ੍ਰਕਰਮਾ ਲਈ ਰਵਾਨਾ ਹੋਇਆ | ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਮੈਂਬਰ ਬਲਵਿੰਦਰ ਸਿੰਘ ਵੇਈਾਪੂਈਾ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇਦਾਰ ਪ੍ਰੇਮ ਸਿੰਘ ਪੰਨੂੰ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਮੀਤ ਮੈਨੇਜ਼ਰ ਸਰਬਜੀਤ ਸਿੰਘ ਸਾਬੀ ਮੁੰਡਾਪਿੰਡ, ਮੈਨੇਜ਼ਰ ਭਗਵੰਤ ਸਿੰਘ ਕਾਹਲਵਾਂ, ਕਥਾਵਾਚਕ ਭਾਈ ਨਿਹਾਲ ਸਿੰਘ, ਸਾਬਕਾ ਹੈੱਡ ਗ੍ਰੰਥੀ ਭਾਈ ਕੁਲਵੰਤ ਸਿੰਘ ਵਲੋਂ ਪਤਵੰਤਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਨਗਰ ਕੀਰਤਨ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਗਏ ਅਤੇ ਕਸਬੇ ਦੇ ਵੱਖ-ਵੱਖ ਪੜਾਵਾਂ 'ਤੇ ਸੰਗਤ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 1 ਵਜੇ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਸੰਪੂਰਨ ਹੋਇਆ | ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ 13 ਮਈ ਦਿਨ ਸ਼ੁੱਕਰਵਾਰ ਨੂੰ ਰੱਖੇ ਹੋਏ ਅਖੰਡ ਪਾਠ ਦੇ ਅੱਜ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਕਥਾਵਾਚਕ ਗੁਰੂ ਜਸ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਧੂੰਦਾ, ਮੈਂਬਰ ਪੰਚਾਇਤ ਹਰਭਜਨ ਸਿੰਘ ਰਠੌਰ, ਸੁਖਦੇਵ ਸਿੰਘ ਅਕਾਉਂਟੈਂਟ, ਸਤਨਾਮ ਸਿੰਘ ਜਾਮਾਰਾਏ, ਜੈਮਲ ਸਿੰਘ ਜਾਮਾਰਾਏ, ਗਿਆਨੀ ਸਤਬੀਰ ਸਿੰਘ ਧੂੰਦਾ, ਰਜਿੰਦਰ ਸਿੰਘ ਫੌਜੀ, ਜਸਪਾਲ ਸਿੰਘ ਕੱਲਾ, ਜਸਵਿੰਦਰ ਸਿੰਘ ਸੋਨੂੰ, ਡਾ. ਸੰਤੋਖ ਸਿੰਘ, ਰਣਜੀਤ ਸਿੰਘ ਲੱਕੀ, ਸੁਖਦੇਵ ਸਿੰਘ ਰਾਠੌਰ, ਮਨਜੀਤ ਸਿੰਘ ਮੰਡ, ਰਸ਼ਪਾਲ ਸਿੰਘ, ਮਿਸਤਰੀ ਜਗਤਾਰ ਸਿੰਘ ਆਦਿ ਹਾਜ਼ਰ ਸਨ |
ਹਰੀਕੇ ਪੱਤਣ, 15 ਮਈ (ਸੰਜੀਵ ਕੁੰਦਰਾ)¸ ਬੀਤੇ ਕੱਲ੍ਹ ਪ੍ਰਸ਼ਾਸਨ ਵਲੋਂ ਕਸਬਾ ਹਰੀਕੇ ਪੱਤਣ ਦੀ 89 ਕਿੱਲਿਆਂ ਤੋਂ ਵੱਧ ਪੰਚਾਇਤੀ ਜ਼ਮੀਨ ਦਾ ਕਬਜ਼ਾ ਲਿਆ ਗਿਆ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸਤਨਾਮ ਸਿੰਘ ਹਰੀਕੇ ਨੇ ਕਿਸਾਨਾਂ ਦੀ ...
ਅਜਨਾਲਾ, 15 ਮਈ (ਐਸ. ਪ੍ਰਸ਼ੋਤਮ)-ਸਰਕਾਰੀ ਪੈਨਸ਼ਨਰਾਂ ਦੇ ਹੱਕਾਂ ਤੇ ਹਿੱਤਾਂ ਨੂੰ ਸੁੁਰੱਖਿਅਤ ਰੱਖਣ ਲਈ ਜੂਝ ਰਹੀ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਰਮਿਆਨ ਵੰਡੀਆਂ ਪਾਉਣ ਲਈ ਮੁਲਾਜ਼ਮਾਂ ਨੂੰ 2.59 ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)- ਨੇੜੇ ਟੋਲ ਪਲਾਜ਼ਾ ਪਿੰਡ ਉਸਮਾ ਵਿਖੇ ਬੀਤੀ ਰਾਤ ਨੂੰ ਫਾਰਚੂਨਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਕਰੂਜ਼ ਗੱਡੀ 'ਤੇ ਆ ਰਹੇ ਦੋ ਨੌਜਵਾਨਾਂ ਉਪਰ ਗੋਲੀਆਂ ਚਲਾਈਆਂ | ਇਸ ਗੋਲੀਬਾਰੀ ਦੌਰਾਨ ਕਰੂਜ਼ ਸਵਾਰ ਵਿਅਕਤੀ ਜ਼ਖ਼ਮੀ ਹੋਣ ਤੋਂ ਬਚ ...
ਝਬਾਲ, 15 ਮਈ (ਸੁਖਦੇਵ ਸਿੰਘ)¸ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ, ਸਲਾਹਕਾਰ ਜਗਬੀਰ ਸਿੰਘ ਬੁੱਬੂ ਅਤੇ ਸੁਖਬੀਰ ਸਿੰਘ ਗੱਗੋਬੂਹਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਸ਼ਹੀਦ ਪੰਜਵੜ੍ਹ ਸਿੰਘਾ ਵਿਖੇ ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)- ਬਹੁਤ ਸਾਲਾਂ ਤੋਂ ਕਿਸੇ ਯੂਨੀਅਨ ਤੋਂ ਸੱਖਣੇ ਕੰਪਨੀਆਂ ਤੇ ਕਿਸਾਨਾਂ ਵਿਚ ਟਰੈਕਟਰ ਦੀ ਖ਼ਰੀਦ-ਵੇਚ 'ਚ ਪੁਲ ਦਾ ਕੰਮ ਕਰ ਰਹੇ ਸੇਲਜ਼ਮੈਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ, ਜਦ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮਾਝਾ ...
ਖੇਮਕਰਨ, 15 ਮਈ (ਰਾਕੇਸ਼ ਕੁਮਾਰ ਬਿੱਲਾ)¸ਪੰਜਾਬ ਸਰਕਾਰ ਵਲੋਂ ਬਿਜਲੀ ਦੀ ਕਮੀ ਨੂੰ ਦੇਖਦਿਆਂ ਕੁੰਡੀ ਹਟਾਓ ਮੁਹਿੰਮ ਤਹਿਤ ਐਤਵਾਰ ਵਾਲੇ ਦਿਨ ਪਾਵਰਕਾਮ ਦੇ ਮੁਲਾਜ਼ਮਾਂ ਦੀ ਵੱਡੀ ਫ਼ੌਜ ਨੇ ਬਿੱਜਲੀ ਦੀ ਵੱਡੇ ਪੱਧਰ 'ਤੇ ਹੋ ਰਹੀ ਚੋਰੀ ਨੂੰ ਰੋਕਣ ਲਈ ਖੇਮਕਰਨ ਸ਼ਹਿਰ ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਪ੍ਰੀਤਮ ਗਾਰਡਨ ਰਿਜ਼ੋਰਟ ਤਰਨ ਤਾਰਨ ਦੇ ਨਜ਼ਦੀਕ ਮੋਟਰਸਾਈਕਲ 'ਤੇ ਆ ਰਹੇ ਇਕ ਵਿਅਕਤੀ ਨੂੰ ਦਾਤਰ ਦਾ ਡਰਾਵਾ ਦੇ ਕੇ ਉਸ ਕੋਲੋਂ 6 ਹਜ਼ਾਰ ਰੁਪਏ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ...
ਤਰਨ ਤਾਰਨ, 15 ਮਈ (ਪਰਮਜੀਤ ਜੋਸ਼ੀ)- ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਆਏ ਇਕ ਵਿਅਕਤੀ ਦੀ ਕਾਰ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ | ਥਾਣਾ ਝਬਾਲ ਦੀ ਪੁਲਿਸ ਨੇ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਹੈ | ਰਾਜਬੀਰ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ...
ਅਜਨਾਲਾ, 15 ਮਈ (ਐਸ. ਪ੍ਰਸ਼ੋਤਮ)-ਫਾਸ਼ੀ ਹਮਲਿਆਂ ਵਿਰੋਧੀ ਫਰੰਟ 'ਚ ਸ਼ਾਮਿਲ ਖੱਬੇ ਪੱਖੀ ਪਾਰਟੀਆਂ ਵਲੋਂ ਕੇਂਦਰੀ ਮੋਦੀ ਸਰਕਾਰ ਦੀਆਂ ਘੱਟ ਗਿਣਤੀਆਂ, ਅਗਾਂਹਵਧੂ ਮਾਰਕਸਵਾਦੀ ਵਿਚਾਰਾਂ ਦੇ ਲੋਕ ਪੱਖੀ ਧਾਰਨੀਆਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਮਾਜਿਕ ...
ਨਵਾਂ ਪਿੰਡ, 15 ਮਈ (ਜਸਪਾਲ ਸਿੰਘ)-ਵੱਧ ਰਹੇ ਨਸ਼ੇ ਤੇ ਨਸ਼ਾ ਕਾਰੋਬਾਰੀਆਂ 'ਤੇ ਸ਼ਖ਼ਤ ਕਾਰਵਈ ਕੀਤੇ ਜਾਣ ਲਈ ਸਥਾਨਕ ਪੁਲਿਸ ਚੌਂਕੀ ਇੰਚਾਰਜ ਐਸ. ਆਈ. ਹਰਜਿੰਦਰ ਸਿੰਘ ਨਾਲ ਸੀਨੀਅਰ 'ਆਪ' ਆਗੂ ਬਿਕਰਮਜੀਤ ਸਿੰਘ ਫ਼ਤਿਹਪੁਰ ਰਾਜਪੂਤਾਂ ਦੀ ਅਗਵਾਈ 'ਚ ਦਰਜਨਾਂ ਪਿੰਡਾਂ ਦੇ ...
ਲੋਪੋਕੇ, 15 ਮਈ (ਗੁਰਵਿੰਦਰ ਸਿੰਘ ਕਲਸੀ)-ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਲੋਪੋਕੇ ਦੇ ਚੜ੍ਹਦੇ ਪਾਸੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 26 ਮਈ ਨੂੰ ਕਸਬਾ ਲੋਪੋਕੇ ਦੇ ਆਸ-ਪਾਸ ਦੇ ਪਿੰਡਾਂ 'ਚ ਸਮੂਹ ...
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਬਾਬਾ ਬਕਾਲਾ ਸਹਿਬ ਵਿਖੇ ਡਾ: ਮਲਕੀਤ ਸਿੰਘ ਰੰਧਾਵਾ ਰਈਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ਦੇ ਜ਼ਿਲ੍ਹਾ ...
ਹਰਸ਼ਾ ਛੀਨਾ, 15 ਮਈ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁੱਕੜਾਂਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੁੱਖ ਦਫ਼ਤਰ ਸ਼ਹੀਦ ਸਰਬਜੀਤ ਸਿੰਘ ਭਿੱਟੇਵੱਡ ਹਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਧਨਵੰਤ ...
ਰਈਆ, 15 ਮਈ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਕੰਮਾਂ ਤੋਂ ਖੁਸ਼ ਹੋ ਕੇ, ਯੂਥ ਜੁਆਇੰਟ ਸਕੱਤਰ ਪੰਜਾਬ ਤੇ ਕਸਬਾ ਰਈਆ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੰਗ, ਨਰਿੰਦਰ ਸਿੰਘ ਜੇ.ਈ. ਦੀ ...
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਨਿਯੁਕਤ ਕੀਤੀ ਗਈ 13 ਮੈਂਬਰੀ ਕਮੇਟੀ ਵਲੋਂ ਇਕ ਅਹਿਮ ...
ਚੋਗਾਵਾਂ, 15 ਮਈ (ਗੁਰਬਿੰਦਰ ਸਿੰਘ ਬਾਗੀ)-ਸਮੂੰਹ ਗਾ੍ਰਮ ਪੰਚਾਇਤ ਚੋਗਾਵਾਂ ਸਰਪੰਚ ਨਿਰਵੈਲ ਸਿੰਘ, ਕੋ: ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ, ਆਪ ਦੇ ਸੀਨੀ: ਆਗੂ ਭਗਵਾਨ ਸਿੰਘ, ਪ੍ਰੀਤ ਚੋਗਾਵਾਂ, ਨੰਬਰਦਾਰ ਰਿੰਕੂ, ਨੰਬਰਦਾਰ ਕਸਮੀਰ ਸਿੰਘ, ਖਾਦ ਦਵਾਈ ਵਿਕਰੇਤਾ ...
ਝਬਾਲ, 15 ਮਈ (ਸਰਬਜੀਤ ਸਿੰਘ)- ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਐਡੀਸ਼ਨਲ ਮੈਨੇਜਰ ਅੰਗਰੇਜ ਸਿੰਘ ਝਬਾਲ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮੌਤ 'ਤੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਜਨਰਲ ਸਕਤਰ ਵਰਿੰਦਰ ਸਿੰਘ ਠੱਠਾ, ਖਾਲੜਾ ...
ਫਤਿਆਬਾਦ, 15 ਮਈ (ਹਰਵਿੰਦਰ ਸਿੰਘ ਧੂੰਦਾ)¸ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੰਬੋਜ ਫਤਿਆਬਾਦ ਨੇ ਸਾਥੀਆਂ ਸੰਤੋਖ ਸਿੰਘ, ਪ੍ਰਧਾਨ ਰਤਨ ਸਿੰਘ ਦਿਉਲ, ਗਿਆਨ ਸਿੰਘ ਦਿਉਲ, ਜਗਜੀਤ ਸਿੰਘ ਕਾਲੂ ਅਤੇ ਮਹਿੰਦਰ ਸਿੰਘ ਨਿਰਾਲਾ ਸਮੇਤ ਫਤਿਆਬਾਦ ...
ਸਰਾਏ ਅਮਾਨਤ ਖਾਂ, 15 ਮਈ (ਨਰਿੰਦਰ ਸਿੰਘ ਦੋਦੇ)¸ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਗੰਡੀਵਿੰਡ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਅਮਰ ਸਿੰਘ ਦੇ ਸਥਾਨ ਬਲਾਕ ਪ੍ਰਧਾਨ ਬਲਕਾਰ ਸਿੰਘ ਬਿੱਟਾ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ | ਜਨ. ਸਕੱਤਰ ਹਰਦੀਪ ਸਿੰਘ ...
ਤਰਨ ਤਾਰਨ, 15 ਮਈ (ਪਰਮਜੀਤ ਜੋਸ਼ੀ)¸ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਬਲਾਕਾ ਸਿੰਘ ਜੀ ਵਲੋਂ ਚੋਣਾਂ ਤਹਿਤ ਪਿੰਡ ਪੱਖੋਕੇ ਦੀ ਚੋਣ ਕੀਤੀ ਗਈ | ਇਹ ਚੋਣ ਸੂਬੇ ਦੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ, ਜ਼ਿਲ੍ਹਾ ਪ੍ਰੈੱਸ ਸਕੱਤਰ ਇਕਬਾਲ ...
ਝਬਾਲ, 15 ਮਈ (ਸਰਬਜੀਤ ਸਿੰਘ)¸ ਗੁਰਦੁਆਰਾ ਜਨਮ ਅਸਥਾਨ ਬਾਸਰਕੇ ਗਿੱਲਾਂ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਸਵੇਰੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਸ਼ਬਦ ਕੀਰਤਨ ਹੋਇਆ | ਇਸ ਸਮੇਂ ਸਜਾਏ ਗਏ ...
ਹਰੀਕੇ ਪੱਤਣ, 15 ਮਈ (ਸੰਜੀਵ ਕੁੰਦਰਾ)¸ ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦਾ ਗਠਨ ਪੰਜਾਬ ਨੂੰ ਤੇ ਪੰਜਾਬ ਵਿਚ ਵਸਦੇ ਸਮੂਹ ਵਰਗਾਂ ਨੂੰ ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਰਟੌਲ ਦੇ ਮਾਤਾ ਚਰਨਜੀਤ ਕੌਰ ਰਟੌਲ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਗਏ ਅਖੰਡ ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਰਟੌਲ ਦੇ ਮਾਤਾ ਚਰਨਜੀਤ ਕੌਰ ਰਟੌਲ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਗਏ ਅਖੰਡ ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)- ਸੁਬੇਦਾਰ ਦਿਲਬਾਗ ਸਿੰਘ ਢੋਟੀਆਂ ਦੀ ਧੱਕੇ ਨਾਲ ਕਣਕ ਵੰਡਣ ਵਾਲੇ ਵਿਅਕਤੀਆਂ 'ਤੇ ਕਾਰਵਾਈ ਨਾ ਕਰਨ ਵਿਰੁੱਧ ਜਨਤਕ ਜਥੇਬੰਦੀਆਂ ਦੀ ਅਹਿਮ ਮੀਟਿੰਗ ਵਿਚ ਥਾਣਾ ਸਰਹਾਲੀ ਦੇ ਅੱਗੇ 21 ਮਈ ਨੂੰ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ | ...
ਖਾਲੜਾ, 15 ਮਈ (ਜੱਜਪਾਲ ਸਿੰਘ ਜੱਜ)¸ ਬੇਸ਼ੱਕ ਮਾਨ ਸਰਕਾਰ ਇਸ ਵੇਲੇ ਸਰਕਾਰੀ ਜ਼ਮੀਨਾਂ 'ਤੇ ਕੀਤੇ ਕਬਜ਼ੇ ਛੁਡਾਉਣ ਲਈ ਯਤਨਸ਼ੀਲ ਹੈ ਅਤੇ ਉਸ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਤੀਜੇ ਵੀ ਸਾਹਮਣੇ ਆਉਣ ਲੱਗ ਪਏ ਹਨ ਉਥੇ ਸਮੁੱਚੇ ਪੰਜਾਬ ਅੰਦਰ ਬਣੀਆਂ ਸੰਪਰਕ ਸੜਕਾਂ ...
ਗੱਗੋਮਾਹਲ, 15 ਮਈ (ਬਲਵਿੰਦਰ ਸਿੰਘ ਸੰਧੂ)-ਨਸ਼ਿਆਂ ਦੀ ਤਸਕਰੀ ਵਿਚ ਲੱਗੇ ਲੋਕਾਂ ਨੂੰ ਇਸ ਤੋਂ ਰੋਕਣ ਤੇ ਨਸ਼ਿਆਂ ਦੀ ਗਿ੍ਫਤ ਵਿਚ ਫਸੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿਚੋਂ ਬਾਹਰ ਕੱਢਣ ਦੇ ਆਸ਼ੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਵਿੱਢੀ ਮੁਹਿੰਮ ...
ਫਤਿਆਬਾਦ, 15 ਮਈ (ਹਰਵਿੰਦਰ ਸਿੰਘ ਧੂੰਦਾ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡ ਕਾਹਲਵਾਂ ਵਿਖੇ ਨੌਜਵਾਨਾਂ ਦੀ ਭਰਵੀਂ ਇਕੱਤਰਤਾ ਜ਼ਿਲ੍ਹਾ ਕਮੇਟੀ ਮੈਂਬਰ ਕੈਪਟਨ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਹੀਦ ਭਗਤ ਸਿੰਘ ਸਭਾ ...
ਚੋਗਾਵਾਂ, 15 ਮਈ (ਗੁਰਬਿੰਦਰ ਸਿੰਘ ਬਾਗੀ)-ਸਥਾਨਕ ਕਸਬਾ ਚੋਗਾਵਾਂ ਤੋਂ 'ਅਜੀਤ' ਤੇ ਹੋਰਨਾਂ ਅਖਬਾਰਾਂ ਦੇ ਵਿਕਰੇਤਾ ਕਵਲਜੀਤ ਸਿੰਘ ਦੇ ਪਿਤਾ ਬਲਵੰਤ ਸਿੰਘ 70 ਸਾਲ ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ, ਉਨ੍ਹਾਂ ਦੀ ਸਿਹਤ ਕੁਝ ਦਿਨਾਂ ਤੋਂ ਢਿੱਲੀ ਚੱਲ ਰਹੀ ਸੀ ਅਜਿਹੀ ਦੁੱਖ ...
ਲੋਪੋਕੇ, 15 ਮਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਮੌਹਲੇਕੇ ਵਿਖੇ ਰੰਜਿਸ਼ ਨੂੰ ਲੈ ਕੇ ਹੋਈ ਤਕਰਾਰ 'ਚ ਘਰ 'ਤੇ ਗੋਲੀਆਂ ਨਾਲ ਹਮਲਾ ਕਰਨ ਦੀ ਖਬਰ ਹੈ | ਇਸ ਸੰਬੰਧੀ ਤਰਲੋਚਨ ਸਿੰਘ ਪਿੰਡ ਮੌਹਲੇਕੇ ਨੇ ਦੋਸ਼ ਲਗਾਉਂਦਿਆਂ ...
ਅਜਨਾਲਾ, 15 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜਮਾਂਹ ਦੀ ਖੇਤੀ ਪਹਿਲਾਂ ਜੰਮੂ ਕਸ਼ਮੀਰ ਵਿਚ ਵਧੇਰੇ ਹੁੰਦੀ ਸੀ ਪਰ ਹੁਣ ਇਹ ਖੇਤੀ ਪੰਜਾਬ ਸੂਬੇ ਜਿਹੇ ਗਰਮ ਤਾਪਮਾਨ ਵਿਚਾਲੇ ਵੀ ਸੰਭਵ ਹੋ ਗਈ ਹੈ, ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸ਼ੇਖਭੱਟੀ ਦੇ ਅਗਾਂਹਵਧੂ ...
ਗੱਗੋਮਾਹਲ, 15 ਮਈ (ਬਲਵਿੰਦਰ ਸਿੰਘ ਸੰਧੂ)-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਸਬਾ ਰਮਦਾਸ ਦੇ ਗੁਰਦੁਆਰਾ ਭੰਡਾਰ ਸਾਹਿਬ ਵਿਖੇ ਖੁਲ੍ਹੇ ਦਰਬਾਰ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ...
ਮਜੀਠਾ, 15 ਮਈ (ਮਨਿੰਦਰ ਸਿੰਘ ਸੋਖੀ)-ਸਥਾਨਕ ਗੁਰਦੁਆਰਾ ਬਾਬਾ ਕਾਹਨ ਸਿੰਘ ਵਿਖੇ ਲੋਕਲ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਮਾਰਤ ਦੀ ਨਵ ਉਸਾਰੀ ਕਰਾਈ ਜਾ ਰਹੀ ਹੈ | ਜਿਸ ਵਾਸਤੇ ਸੰਗਤਾਂ ਭਾਰੀ ਉਤਸ਼ਾਹ ਨਾਲ ਵੱਧ ਚੜ੍ਹ ਕੇ ਸੇਵਾ ਵਿਚ ਯੋਗਦਾਨ ਪਾ ...
ਸੁਰ ਸਿੰਘ, 15 ਮਈ (ਧਰਮਜੀਤ ਸਿੰਘ)- ਸਥਾਨਕ ਬਹੁ-ਮੰਤਵੀ ਸਹਿਕਾਰੀ ਸਭਾ ਵਿਚ ਹੋ ਰਹੀਆਂ ਬੇਨਿਯਮੀਆਂ ਦੀ ਪੜਤਾਲ ਲਈ ਸਹਿਕਾਰੀ ਸਭਾ ਦੇ ਮੈਂਬਰਾਂ ਵਲੋਂ ਏ.ਆਰ. ਪੱਟੀ ਸਹਿਕਾਰੀ ਸਭਾਵਾਂ ਦੇ ਨਾਂਅ ਇਕ ਮੰਗ ਪੱਤਰ ਸੈਕਟਰੀ ਸਤਬੀਰ ਸਿੰਘ ਢਿੱਲੋਂ ਨੂੰ ਸੌਂਪਿਆ ਗਿਆ | ਇਸ ...
ਖਡੂਰ ਸਾਹਿਬ 15 ਮਈ (ਰਸ਼ਪਾਲ ਸਿੰਘ ਕੁਲਾਰ)- ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਧੰਨਵਾਦ ਫੇਰੀ ਦੌਰਾਨ ਪਿੰਡ ਕੱਲ੍ਹਾ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ਉਪਰ ਅਫਸ਼ਰਸ਼ਾਹੀ ਨੂੰ ਨਿਰਦੇਸ਼ ਜਾਰੀ ਕੀਤੇ | ਇਸ ਮੌਕੇ ਵੋਟਰਾਂ ਸਪੋਟਰਾਂ ਦਾ ਧੰਨਵਾਦ ...
ਹਰੀਕੇ ਪੱਤਣ, 15 ਮਈ (ਸੰਜੀਵ ਕੁੰਦਰਾ)- ਵਾਤਾਵਰਣ ਨੂੰ ਬਚਾਉਣ ਲਈ ਯੋਗਦਾਨ ਪਾਉਂਦਿਆਂ ਪਿੰਡ ਬੁਰਜ ਪੂਹਲਾ ਨਿਵਾਸੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਵਿਚ ਬੂਟੇ ਵੰਡੇ | ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਦੂਸ਼ਿਤ ਹੋ ਰਹੇ ...
ਤਰਨ ਤਾਰਨ, 15 ਮਈ (ਵਿਕਾਸ ਮਰਵਾਹਾ)¸ ਪਿਛਲੇ ਦੋ ਮਹੀਨਿਆਂ ਤੋਂ ਸਨਾਤਨ ਧਰਮ ਸਭਾ ਦੀ ਪ੍ਰਧਾਨਗੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਚਲਿਆ ਆ ਰਿਹਾ ਰੇੜਕਾ ਮੋਨੂੰ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੇ ਯਤਨਾਂ ਸਦਕਾ ਖ਼ਤਮ ਹੋ ਗਿਆ | ਸਥਾਨਕ ਐੱਸ.ਡੀ. ...
ਖਡੂਰ ਸਾਹਿਬ, 15 ਮਈ (ਰਸ਼ਪਾਲ ਸਿੰਘ ਕੁਲਾਰ)- ਦ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਇਕ ਮੀਟਿੰਗ ਖਡੂਰ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਿਵਲ ਹਸਪਤਾਲ ਖਡੂਰ ਸਾਹਿਬ ਵਿਚ ਪਾਰਟ ਟਾਈਮ ਸਵੀਪਰਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX