ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੀ ਪ੍ਰਸਿੱਧ ਸਾਹਿਤਕ ਸੰਸਥਾ ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਪ੍ਰਸਿੱਧ ਸਾਹਿਤਕਾਰ, ਇਤਿਹਾਸਕਾਰ ਅਤੇ ਚਿੰਤਕ ਡਾ. ਸੁਰਜੀਤ ਚੰਦਰ ਸ਼ਰਮਾ ਨੂੰ ਉਨ੍ਹਾਂ ਦੀ ਸਾਹਿਤਕ ਦੇਣ ਲਈ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਅਹੁਦੇਦਾਰਾਂ ਨੇ ਇਹ ਸਨਮਾਨ ਡਾ. ਸੁਰਜੀਤ ਚੰਦਰ ਨੂੰ ਉਨ੍ਹਾਂ ਦੇ ਪਿੰਡ ਚੁੱਘਾ ਖ਼ੁਰਦ ਵਿਚ ਜਾ ਕੇ ਪ੍ਰਦਾਨ ਕੀਤਾ | ਡਾ. ਸੁਰਜੀਤ ਚੰਦਰ ਸ਼ਰਮਾ ਦੀ ਸਾਹਿਤਕ ਦੇਣ ਬਾਰੇ ਬੋਲਦਿਆਂ ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਡਾ. ਸਾਹਿਬ ਹੁਣ ਤੱਕ ਪੰਜ ਕਹਾਣੀ ਸੰਗ੍ਰਹਿ ਬੋਝਲ ਪੰਡ, ਮਾਂ ਦੇ ਹੰਝੂ, ਚੀਰ ਹਰਣ, ਕਾਲੇ ਤਿੱਤਰ ਦੇ ਬੋਲ, ਨਦੀ ਤੇ ਸਮੁੰਦਰ, ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ | ਇਲਾਕਾ ਧਰਮਕੋਟ ਦਾ ਇਤਿਹਾਸ ਲਿਖ ਕੇ ਉਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਲਈ ਇਕ ਦਸਤਾਵੇਜ਼ ਤਿਆਰ ਕੀਤਾ ਹੈ | ਗ਼ਦਰੀ ਬਾਬਾ ਨਿਧਾਨ ਸਿੰਘ ਚੁੱਘਾ ਦੀ ਜੀਵਨੀ ਲਿਖ ਕੇ ਆਜ਼ਾਦੀ ਸੰਗਰਾਮੀਆਂ ਨੂੰ ਅਕੀਦਤ ਭੇਟ ਕੀਤੀ ਹੈ | ਡਾ. ਸੁਰਜੀਤ ਚੰਦਰ ਸ਼ਰਮਾ ਬਾਰੇ ਸਨਮਾਨ ਪੱਤਰ ਮਹਿੰਦਰ ਸਾਥੀ ਯਾਦਗਾਰੀ ਮੰਚ ਦੀ ਕਾਰਜਕਾਰਨੀ ਦੇ ਮੈਂਬਰ ਗੁਰਮੀਤ ਰਖਰਾ ਕੜਿਆਲ ਨੇ ਪੜਿ੍ਹਆ | ਰਖਰਾ ਨੇ ਕਿਹਾ ਕਿ ਡਾ. ਸੁਰਜੀਤ ਚੰਦਰ ਇਕ ਸ਼ਾਨਦਾਰ ਮਨੁੱਖ, ਨਿਮਰ ਤੇ ਸਹਿਜ ਢੰਗ ਨਾਲ ਵਿਚਰਨ ਵਾਲੇ ਸਾਹਿਤਕਾਰ ਅਤੇ ਮਿਸਾਲੀ ਅਧਿਆਪਕ ਹਨ, ਜਿਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਕੇ ਸਮਾਜ ਵਿਚ ਵਿਚਰਨ ਦੇ ਸਮਰੱਥ ਬਣਾਇਆ ਹੈ | ਧਰਮਕੋਟ ਦੇ ਨੌਜਵਾਨ ਸ਼ਾਇਰ ਜਸਵਿੰਦਰ ਧਰਮਕੋਟ ਨੇ ਆਪਣੀ ਕਵਿਤਾ ਨਾਲ ਆਪਣੇ ਹਰਮਨ ਪਿਆਰੇ ਗੁਰੂਜਨ ਨੂੰ ਸਤਿਕਾਰ ਭੇਟ ਕੀਤਾ | ਜਸਵਿੰਦਰ ਨੇ ਕਿਹਾ ਕਿ ਪ੍ਰੋ. ਸੁਰਜੀਤ ਚੰਦਰ ਜੀ ਨੇ ਸਾਹਿਤਕ ਖੇਤਰ ਵਿਚ ਇਲਾਕੇ ਦੇ ਲੇਖਕਾਂ ਦੀ ਅਗਵਾਈ ਕੀਤੀ ਹੈ | ਉੱਘੇ ਨਾਵਲਕਾਰ ਮੇਜਰ ਚਾਹਲ ਧਰਮਕੋਟ ਨੇ ਡਾ. ਸੁਰਜੀਤ ਚੰਦਰ ਦੇ ਫਕੀਰਾਨਾ ਸੁਭਾਅ ਦੀਆਂ ਬਹੁਤ ਸਾਰੀਆਂ ਗੱਲਾਂ ਹਾਜ਼ਰ ਸਾਹਿਤਕਾਰਾਂ ਨਾਲ ਸਾਂਝੀਆਂ ਕੀਤੀਆਂ | ਪੰਜਾਬੀ ਦੇ ਨਾਮਵਰ ਕਹਾਣੀਕਾਰ ਜਸਵੀਰ ਕਲਸੀ ਨੇ ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਮਹਾਨ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਘਰ ਵਿਚ ਜਾ ਕੇ ਸਨਮਾਨਿਤ ਕਰਨਾ ਇਕ ਨਿਵੇਕਲੀ ਪਹਿਲ ਹੈ | ਕਲਸੀ ਨੇ ਡਾ. ਸੁਰਜੀਤ ਚੰਦਰ ਵਲੋਂ ਗ਼ਦਰੀ ਬਾਬਾ ਨਿਧਾਨ ਸਿੰਘ ਚੁੱਘਾ ਦਾ ਕੋਟ ਈਸੇ ਖਾਂ ਅਤੇ ਲੁਹਾਰਾ ਚੌਂਕ ਵਿਚ ਬੁੱਤ ਸਥਾਪਿਤ ਕਰਵਾਉਣ ਲਈ ਕੀਤੀ ਸਖ਼ਤ ਮਿਹਨਤ ਬਾਰੇ ਦੱਸਿਆ | ਅਵਤਾਰ ਕਮਾਲ ਕਿਹਾ ਕਿ ਉਸ ਨੂੰ ਡਾ. ਸੁਰਜੀਤ ਚੰਦਰ ਦੇ ਵਿਦਿਆਰਥੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ | ਸ਼ਾਇਰ ਜਸਵੰਤ ਕੜਿਆਲ ਨੇ ਕਿਹਾ ਕਿ ਜੇਕਰ ਪ੍ਰੋ. ਸਾਹਿਬ ਯੋਗ ਅਗਵਾਈ ਤੇ ਹੌਸਲਾ ਨੇ ਵਧਾਉਂਦੇ ਤਾਂ ਮੈਂ ਸਾਹਿਤਕਾਰ ਨਹੀਂ ਸੀ ਬਣ ਸਕਦਾ | ਜਸਵੰਤ ਕੜਿਆਲ ਨੇ ਆਪਣੀ ਖ਼ੂਬਸੂਰਤ ਨਜ਼ਮ ਨਾਲ ਕਾਵਿ ਮਹਿਫ਼ਲ 'ਚ ਰੰਗ ਭਰ ਦਿੱਤਾ | ਇਸ ਸ਼ਾਨਦਾਰ ਸਨਮਾਨ ਸਮਾਰੋਹ ਵਿਚ ਪ੍ਰੋ. ਕਰਮਜੀਤ ਕੌਰ ਧਰਮਕੋਟ ਨੇ ਆਪਣੀ ਕਵਿਤਾ ਪੇਸ਼ ਕੀਤੀ | ਸੋਨੀਆ ਸਿਮਰ ਅਤੇ ਸਿਮਰਜੀਤ ਸਿੰਮੀ ਨੇ ਪ੍ਰੋ. ਸੁਰਜੀਤ ਚੰਦਰ ਦੇ ਨਿੱਘੇ ਸੁਭਾਅ ਤੋਂ ਮੁਤਾਸਰ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਡਾ. ਸਾਹਿਬ ਹਜ਼ਾਰਾਂ ਵਿਦਿਆਰਥੀਆਂ ਦੇ ਪ੍ਰੇਰਨਾ ਸਰੋਤ ਹਨ | ਪਿੰਡ ਚੁੱਘਾ ਖ਼ੁਰਦ ਦੇ ਰਹਿਣ ਵਾਲੇ ਨੌਜਵਾਨ ਆਗੂ ਤੀਰਥ ਮੱਲ੍ਹੀ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਡਾ. ਸੁਰਜੀਤ ਚੰਦਰ ਸ਼ਰਮਾ ਨੂੰ ਪਿੰਡ ਦਾ ਮਾਣ ਆਖਿਆ | ਡਾ. ਸੁਰਜੀਤ ਚੰਦਰ ਨੇ ਆਪਣੀ ਜ਼ਿੰਦਗੀ ਦੀਆਂ ਕੁਝ ਮਹੱਤਵਪੂਰਨ ਯਾਦਾਂ ਸਾਹਿਤਕਾਰਾਂ ਨਾਲ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਮਿਹਨਤ, ਲਗਨ, ਦਿਆਨਤਦਾਰੀ, ਸਹਿਜਤਾ, ਵਿਚਾਰਧਾਰਾ ਅਤੇ ਆਪਣੇ ਕਾਰਜ ਪ੍ਰਤੀ ਪ੍ਰਤੀਬੱਧਤਾ ਕਿਸੇ ਵੀ ਇਨਸਾਨ ਦੇ ਅੱਗੇ ਵਧਣ ਲਈ ਜਰੂਰੀ ਹੈ | ਮੈਂ ਜੋ ਵੀ ਕਰ ਸਕਿਆ ਹਾਂ, ਉਸ ਦੀ ਵਾਰਿਸ ਅਜੋਕੀ ਨੌਜਵਾਨ ਪੀੜ੍ਹੀ ਹੈ ਜਿਸ ਨੇ ਸਾਡੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸੰਘਰਸ਼ ਕਰਨਾ ਹੈ | ਇਸ ਮੌਕੇ ਡਾ. ਸੁਰਜੀਤ ਚੰਦਰ ਦੀ ਜੀਵਨ ਸਾਥਣ ਸ੍ਰੀਮਤੀ ਸੀਤਾ ਰਾਣੀ ਦਾ ਵੀ ਸਨਮਾਨ ਕੀਤਾ ਗਿਆ | ਡਾ. ਸੁਰਜੀਤ ਚੰਦਰ ਵਲੋਂ ਆਏ ਹੋਏ ਸਾਹਿਤਕਾਰਾਂ ਨੂੰ ਇਤਿਹਾਸ ਨਾਲ ਸੰਬੰਧਿਤ ਪੁਸਤਕ 'ਇਲਾਕਾ ਧਰਮਕੋਟ ਦਾ ਇਤਿਹਾਸ' ਭੇਟ ਕੀਤੀ |
ਮੋਗਾ, 15 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਕਿਸੇ ਸਮੇਂ ਅੱਖਾਂ ਦੇ ਮਸ਼ਹੂਰ ਵਿਸ਼ਵ ਪ੍ਰਸਿੱਧ ਡਾਕਟਰ ਡਾ. ਰਾਏ ਬਹਾਦਰ ਮਥਰਾ ਦਾਸ ਵਲੋਂ ਸਥਾਪਿਤ ਕੀਤੀ ਮੋਗਾ ਸ਼ਹਿਰ ਦੀ ਪੁਰਾਤਨ ਤੇ ਸਭ ਤੋਂ ਵੱਡੀ ਵਿੱਦਿਅਕ ਸੰਸਥਾ ਡੀ. ਐੱਮ. ਕਾਲਜ ਮੋਗਾ ਸਿਆਸੀ ਆਕਾਵਾਂ ਦੀ ...
ਮੋਗਾ, 15 ਮਈ (ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਵਿਚ ਅਤੇ ਇਸ ਦੀਆਂ ਸਬ-ਡਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਧੀਨ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਮਨਦੀਪ ਪੰਨੂ ਦੀ ਰਹਿਨੁਮਾਈ ...
ਕੋਟ ਈਸੇ ਖਾਂ, 15 ਮਈ (ਨਿਰਮਲ ਸਿੰਘ ਕਾਲੜਾ)-ਅੱਜ ਸਥਾਨਕ ਸ਼ਹਿਰ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀ. ਕੇ. ਯੂ. ਬਹਿਰਾਮਕੇ ਦੀ ਪ੍ਰਧਾਨਗੀ ਹੇਠ ਪੰਜਾਬ ਪੱਧਰੀ ਮੀਟਿੰਗ ਕੀਤੀ ਗਈ, ਜਿਸ 'ਚ ...
ਬੱਧਨੀ ਕਲਾਂ, 15 ਮਈ (ਸੰਜੀਵ ਕੋਛੜ)-ਨੌਜਵਾਨ ਭਾਰਤ ਸਭਾ ਵਲੋਂ ਅੱਜ ਪਿੰਡ ਬੁੱਟਰ ਵਿਖੇ ਨੌਜਵਾਨਾਂ ਦੀ ਮੀਟਿੰਗ ਹੋਈ, ਜਿਸ 'ਚ ਨੌਜਵਾਨ ਭਾਰਤ ਸਭਾ ਦੀ 17 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ | ਹਰਪ੍ਰੀਤ ਸਿੰਘ ਨੂੰ ਕਨਵੀਨਰ ਅਤੇ ਪਰਮਿੰਦਰ ਸਿੰਘ, ਬੂਟਾ ਸਿੰਘ ...
ਸਮਾਲਸਰ, 15 ਮਈ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਦੇ ਪੰਚ ਰਾਮਪਾਲ ਸਿੰਘ, ਬਲਜੀਤ ਸਿੰਘ, ਰਾਜਾ ਸਿੰਘ ਖਿਡਾਰੀ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਯਤਨਾਂ ਸਦਕਾ 2021 'ਚ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸ਼ਨਪੁਰਾ ਕਲਾਂ, 15 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਸਹਿਕਾਰੀ ਸਭਾ ਭਿੰਡਰ ਖ਼ੁਰਦ ਵਿਖੇ ਸੀ. ਆਈ. ਪੀ. ਟੀ. ਲੁਧਿਆਣਾ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਝੋਨੇ ਦੀ ਸਿੱਧੀ ਬਿਜਾਈ ਕਰਨ ...
ਅਜੀਤਵਾਲ, 15 ਮਈ (ਸ਼ਮਸ਼ੇਰ ਸਿੰਘ ਗਾਲਿਬ)-ਇਕ ਵਿਅਕਤੀ ਨਾਲ 90 ਲੱਖ ਦੀ ਠੱਗੀ ਮਾਰਨ 'ਤੇ ਇਕੋ ਪਰਿਵਾਰ ਦੇ 4 ਜੀਆਂ ਪਿਓ-ਪੁੱਤਰ, ਨੰੂਹ ਅਤੇ ਪੋਤਰੇ 'ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ | ਪੁਲਿਸ ਅਤੇ ਪਰਿਵਾਰ ਅਨੁਸਾਰ ਦਿਲਸ਼ੇਰ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ...
ਮੋਗਾ, 15 ਮਈ (ਗੁਰਤੇਜ ਸਿੰਘ)-'ਆਪ' ਦੇ ਤਜਰਬੇਹੀਣ ਮੁੱਖ ਮੰਤਰੀ ਵਲੋਂ ਪੰਜਾਬ ਦੇ ਭਲੇ ਲਈ ਕੋਈ ਠੋਸ ਫ਼ੈਸਲਾ ਨਾ ਲੈਣ ਜਾਂ ਫ਼ੈਸਲਾ ਲੈ ਕੇ ਵਾਪਸ ਲੈ ਲੈਣਾ ਇਹ ਨਿਕਾਮੀ ਦੀ ਨਿਸ਼ਾਨੀ ਹੈ ਕਿਉਂਕਿ ਬੀਤੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਪਹਿਲਾਂ ਤਾਂ ਫ਼ੈਸਲੇ ...
ਕਿਸ਼ਨਪੁਰਾ ਕਲਾਂ, 15 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਨਗਰ ਪਿੰਡ ਕੰਨੀਆਂ ਖ਼ੁਰਦ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ, ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਘਰ ਦੀ ...
ਬਾਘਾ ਪੁਰਾਣਾ, 15 ਮਈ (ਗੁਰਮੀਤ ਸਿੰਘ ਮਾਣੂੰਕੇ)-ਸਾਬਕਾ ਸਰਪੰਚ ਬਲਦੇਵ ਸਿੰਘ ਮਾਣੂੰਕੇ ਦੇ ਵੱਡੇ ਭਰਾ ਅਤੇ ਪਰਮਿੰਦਰ ਸਿੰਘ ਕੈਨੇਡੀਅਨ ਦੇ ਤਾਇਆ ਗੁਰਜੰਟ ਸਿੰਘ ਗਿੱਲ 65 ਸਾਲ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ 'ਚ ਚੇਅਰਮੈਨ ਬਲਜਿੰਦਰ ਸਿੰਘ ...
ਮੋਗਾ, 15 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ ਵਾਅਦੇ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਉਨ੍ਹਾਂ ਵਾਅਦਿਆਂ ਤੋਂ ਸਰਕਾਰ ਭੱਜਦੀ ਜਾ ਰਹੀ ਹੈ ਜਾਂ ਫਿਰ ਸਿਰਫ਼ ਬਿਆਨਬਾਜ਼ੀ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਸਿਰਮੌਰ ਸੰਸਥਾ ਮਾਈਕਰੋ ਗਲੋਬਲ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਮੋਗਾ ਸ਼ਹਿਰ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਵਲੋਂ ਸੰਸਥਾ ਦੇ ...
ਬਾਘਾ ਪੁਰਾਣਾ, 15 ਮਈ (ਕ੍ਰਿਸ਼ਨ ਸਿੰਗਲਾ)-ਵਿੱਦਿਆ ਦੇ ਖੇਤਰ 'ਚ ਪ੍ਰਸਿੱਧ ਸੰਸਥਾ ਪੰਜਾਬ ਕੋ-ਐਜੂਕੇਸ਼ਨ ਨੇ 12ਵੀਂ ਜਮਾਤ ਦੇ ਫ਼ਸਟ ਟਰਮ ਦੇ ਨਤੀਜੇ ਵਿਚ ਸ਼ਾਨਦਾਰ ਰਿਕਾਰਡ ਕਾਇਮ ਕੀਤਾ | 2021-22 ਸੈਸ਼ਨ ਵਿਚ ਪੰਜਾਬ ਕੋ-ਐਜੂਕੇਸ਼ਨ ਦੇ 192 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ...
ਸਮਾਲਸਰ, 15 ਮਈ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਵਾਂਦਰ (ਮੋਗਾ) ਦੀ ਵਿਦਿਆਰਥਣ ਪੂਨਮ ਕੌਰ ਪੁੱਤਰੀ ਸੁਖਦੇਵ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ. ਸੀ. ਏ. ਦੇ ਕੋਰਸ ਵਿਚੋਂ 92 ਫ਼ੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਆਪਣਾ, ਮਾਪਿਆਂ, ਪਿੰਡ ...
ਠੱਠੀ ਭਾਈ, 15 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਸੁਖਾਨੰਦ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਸੁਖਾਨੰਦ ਦੇ ਗੁਰਦੁਆਰਾ ਸਾਹਿਬ ਨੂੰ 50 ਹਜ਼ਾਰ ਰੁਪਏ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਨੈਸ਼ਨਲ ਮੀਨਜ਼ ਐਂਡ ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆਵਾਂ ਲਈ ਮੋਗਾ ਜ਼ਿਲ੍ਹਾ ਦੇ 1578 ਵਿਦਿਆਰਥੀਆਂ ਨੇ ਭਾਗ ਲਿਆ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੁਸ਼ੀਲ ਕੁਮਾਰ ਤੁਲੀ ਅਤੇ ਸਹਾਇਕ ...
ਰੁਪਾਣਾ, 15 ਮਈ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰੁਪਾਣਾ (ਮੁੰਡੇ) ਵਿਖੇ ਸੈਂਟਰ ਹੈੱਡ ਟੀਚਰ ਸ਼ਸ਼ੀ ਭੂਸ਼ਣ ਦੀ ਅਗਵਾਈ 'ਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਕਮੇਟੀ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਭਾਗ ਲਿਆ | ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ 7 ਦਿਨਾ ਗਿਆਨ ਭਗਤੀ ਮਹਾਂਉਤਸਵ ਸ਼ੁਰੂ ਹੋ ਗਿਆ ਹੈ, ਜਿਸ 'ਚ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ਮਹਾਂਮੰਡਲੇਸ਼ਵਰ ਸਵਾਮੀ ...
ਨਿਹਾਲ ਸਿੰਘ ਵਾਲਾ, 15 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਏ. ਐੱਸ. ਆਰ. ਵਿਧੀ ਨਾਲ ਝੋਨੇ ਦੀ ਖੇਤੀ ਕਰਨ ਲਈ 'ਮੇਰੀ ਜ਼ਮੀਨ-ਮੇਰੀ ਜ਼ਿੰਮੇਵਾਰੀ' ਸਲੋਗਨ ਤਹਿਤ ਫਗਵਾੜਾ ਗੁੱਡ ਗਰੋਅ ਕਰੌਪਿੰਗ ਵਲੋਂ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ...
ਸਮਾਲਸਰ, 15 ਮਈ (ਕਿਰਨਦੀਪ ਸਿੰਘ ਬੰਬੀਹਾ)-ਮਿਲੇਨੀਅਮ ਵਰਲਡ ਸਕੂਲ ਵਿਖੇ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਵਾਸੂ ਸ਼ਰਮਾ ਨੇ ਦੱਸਿਆ ਕਿ ਸ੍ਰੀ ਗੁਰੂ ਅਮਰ ਦਾਸ ਜੀ ਸਾਡੇ ਤੀਜੇ ਗੁਰੂ ਹਨ | ਉਨ੍ਹਾਂ ਨੇ ਪਹਿਲੇ ...
ਸਮਾਲਸਰ, 15 ਮਈ (ਕਿਰਨਦੀਪ ਸਿੰਘ ਬੰਬੀਹਾ)-ਕਸਬਾ ਸਮਾਲਸਰ ਵਿਖੇ ਦਸਮੇਸ਼ ਡੈਂਟਲ ਹਸਪਤਾਲ ਵਿਖੇ ਡਾ. ਬਲਜਿੰਦਰ ਸਿੰਘ ਡੀ. ਡੀ. ਐੱਚ. ਐੱਮ. ਵਲੋਂ ਆਪਣੇ ਪਿਤਾ ਡਾ. ਬਲਵੰਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੀ ਯਾਦ ਨੂੰ ਸਮਰਪਿਤ ਵਿਚ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ...
ਮੋਗਾ, 15 ਮਈ (ਅਸ਼ੋਕ ਬਾਂਸਲ)-ਗਿੱਲ ਰੋਡ ਦੇ ਵਿਕਾਸ ਮੰਦਰ ਵਿਖੇ ਸਨਿੱਚਰਵਾਰ ਨੂੰ ਮਾਤਾ ਚਿੰਤਪੁਰਨੀ ਜੈਅੰਤੀ ਮੌਕੇ ਮਾਤਾ ਦੀ ਚੌਂਕੀ ਕਰਵਾਈ ਗਈ | ਪੁਜਾਰੀ ਪ੍ਰਦੀਪ ਕੁਮਾਰ ਦੀ ਅਗਵਾਈ 'ਚ ਕਿਚਲੂ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਮਾਂ ਚਿੰਤਪੁਰਨੀ ਪੂਜਣ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਨੈਸ਼ਨਲ ਮੀਨਜ਼ ਐਂਡ ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆਵਾਂ ਲਈ ਮੋਗਾ ਜ਼ਿਲ੍ਹਾ ਦੇ 1578 ਵਿਦਿਆਰਥੀਆਂ ਨੇ ਭਾਗ ਲਿਆ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੁਸ਼ੀਲ ਕੁਮਾਰ ਤੁਲੀ ਅਤੇ ਸਹਾਇਕ ...
ਮੋਗਾ, 15 ਮਈ (ਅਸ਼ੋਕ ਬਾਂਸਲ)-ਮਈ ਮਹੀਨੇ 'ਚ ਅੱਤ ਦੀ ਗਰਮੀ ਨੂੰ ਦੇਖਦਿਆਂ ਅੰਗਦਪੁਰਾ ਮੁਹੱਲਾ ਵਾਰਡ ਨੰਬਰ-37 ਵਿਚ ਜੈ ਮਾਂ ਵੈਸ਼ਨੂੰ ਕਲੱਬ ਵਲੋਂ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ | ਅੰਗਦਪੁਰਾ ਮੁਹੱਲਾ ਨਿਵਾਸੀਆਂ ਨੇ ਮਿਲ ਕੇ ਸਟੇਡੀਅਮ ਰੋਡ 'ਤੇ ਆਉਣ ਜਾਣ ਵਾਲੇ ...
ਮੋਗਾ, 15 ਮਈ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਭਲੂਰ ਨਿਵਾਸੀ ਵਿਅਕਤੀ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਵਲੋਂ ਕਥਿਤ ਦੋਸ਼ੀ ਪਤੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਮਾਲਸਰ ਦੇ ...
ਮੋਗਾ, 15 ਮਈ (ਜਸਪਾਲ ਸਿੰਘ ਬੱਬੀ)- ਬਜਮ-ਏ-ਅਦਬ ਦੀ ਮੀਟਿੰਗ ਪ੍ਰੋ. ਸੁਰਜੀਤ ਸਿੰਘ ਕਾਉਂਕੇ ਦੇ ਗ੍ਰਹਿ ਮੋਗਾ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਲੇਖਕ ਇੰਜ: ਲਾਭ ਸਿੰਘ ਗਿੱਲ ਅਮਰੀਕਾ ਨੇ ਕਿਹਾ ਕਿ ਵਿਦੇਸ਼ਾਂ ...
ਧਰਮਕੋਟ, 15 ਮਈ (ਪਰਮਜੀਤ ਸਿੰਘ)-ਗੁਰਦੇਵ ਸਿੰਘ ਪੁਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ | ਕਲੱਬ ਦੇ ਸਮੂਹ ਮੈਂਬਰਾਂ ਵਲੋਂ ਲੋਕ ਭਲਾਈ ਕੰਮਾਂ ਤੇ ਵਿਸਥਾਰ 'ਚ ਵਿਚਾਰ ਚਰਚਾ ਕਰਦੇ ਹੋਏ ਨਗਰ ਦੀ ਸੇਵਾ ਲਈ ਕਾਰਜ ਜਾਰੀ ਰੱਖਣ ਸਮੇਤ ਕਈ ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਹਿਕ ਵਤਨ ਦੀ ਲਾਈਵ ਬਿਊਰੋ ਜਿੱਥੇ ਪੱਤਰਕਾਰੀ ਵਿਚ ਜਾਣਿਆ ਪਹਿਚਾਣਿਆ ਨਾਮ ਹੈ, ਉੱਥੇ ਸਮਾਜ ਸੇਵਾ ਵੀ ਇਸ ਅਦਾਰੇ ਦਾ ਅਹਿਮ ਸਥਾਨ ਹੈ | ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਤੋਂ ਇਲਾਵਾ ਨਾਟਕ ਕਲਾ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ, ਹਰਮੇਲ ਸਿੰਘ ਜੰਡੋਕੇ, ਹਰਪਾਲ ਸਿੰਘ ਡੋਹਕ ਜ਼ਿਲ੍ਹਾ ਮੀਤ ਪ੍ਰਧਾਨ, ਦਵਿੰਦਰ ਸਿੰਘ ਆਦਿ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾ. ਸਵਾਮੀਨਾਥਨ ਦੀ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ) ਪ੍ਰਭਜੋਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਐੱਫ. ਐੱਲ. ਐੱਨ. ਤਹਿਤ ਸਰਕਾਰੀ ਸਕੂਲ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਗਗਨਦੀਪ ਕੁਮਾਰ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਟਰੀਟ ਲਾਈਟਾਂ ਦੀ ਸਪਲਾਈ ਬੰਦ ਪਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਅੱਜ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸੂ ਗੁਪਤਾ ਵਲੋਂ ਡੇਂਗੂ ਬਿਮਾਰੀ ਤੋਂ ਬਚਾਅ ਲਈ ਸੁਨੇਹਾ ਦਿੰਦਾ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ | 16 ਮਈ ਨੂੰ ਰਾਸ਼ਟਰੀ ਡੇਂਗੂ ...
ਕੋਟਕਪੂਰਾ, 15 ਮਈ (ਮੇਘਰਾਜ)-ਕੋਟਕਪੂਰਾ-ਜੈਤੋ ਸੜਕ 'ਤੇ ਸੂਏ ਦੀ ਪਟੜੀ ਦੇ ਨਾਲ ਨਾਲ ਕੋਠੇ ਬੁੱਕਣ ਸਿੰਘ ਨਗਰ ਅਤੇ ਹੋਰ ਪਿੰਡਾਂ ਨੂੰ ਜੋੜਨ ਵਾਲੀ ਕੱਚੀ ਪਹੀ ਨੂੰ ਪੱਕੀ ਕਰਨ ਦਾ ਕੰਮ ਅੱਧ ਵਿਚਕਾਰ ਰੁਕ ਗਿਆ ਹੈ | ਕੁਝ ਸਮਾਂ ਪਹਿਲਾਂ ਸੰਬੰਧਿਤ ਵਿਭਾਗ ਵਲੋਂ ਸੂਏ ਦੇ ...
ਧਰਮਕੋਟ, 15 ਮਈ (ਪਰਮਜੀਤ ਸਿੰਘ)-ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ ਪ੍ਰਗਟਾਇਆ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਆਸਾਂ ਉਮੀਦਾਂ 'ਤੇ ਪੂਰਾ ਉਤਰੇਗੀ | ਇਹ ਪ੍ਰਗਟਾਵਾ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ...
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਤੋਂ ਦਿਹਾਤੀ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਫਕਰਸਰ ਦੀ ਅਗਵਾਈ 'ਚ ਕਰੀਬ 50 ਡੀਪੂ ਹੋਲਡਰਾਂ ਦਾ ਜਥਾ ਚੰਡੀਗੜ੍ਹ ਧਰਨੇ ਲਈ ਰਵਾਨਾ ਹੋਇਆ | ਇਸ ਸੰਬੰਧੀ ਜਾਣਕਾਰੀ ਦਿੰਦੇ ਅਵਤਾਰ ਸਿੰਘ ਫਕਰਸਰ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਕੋਠੇ ਚੰਦ ਸਿੰਘ (ਦੋਦਾ) ਵਾਸੀ ਚਮਕੌਰ ਸਿੰਘ ਬਰਾੜ ਦੇ ਪਿਤਾ ਅਤੇ ਸੁਖਮੰਦਰ ਸਿੰਘ ਬਰਾੜ ਦੇ ਦਾਦਾ ਬਲਵੀਰ ਸਿੰਘ ਅਕਾਲੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਕੋਠੇ ਚੰਦ ਸਿੰਘ ਵਿਖੇ ...
ਨਿਹਾਲ ਸਿੰਘ ਵਾਲਾ, 15 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਦੁਆਰਾ ਕੌਮਾਂਤਰੀ ਮਾਂ ਦਿਵਸ ਮੌਕੇ ਪੇਸ਼ ਕੀਤਾ ਪ੍ਰਭਾਵਸ਼ਾਲੀ ਸਮਾਗਮ ਅਮਿੱਟ ਛਾਪ ਛੱਡਣ 'ਚ ਸਫਲ ਰਿਹਾ | ...
ਨਿਹਾਲ ਸਿੰਘ ਵਾਲਾ, 15 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਪੰਜਵੀਂ ਸ਼੍ਰੇਣੀ ਦੇ ਨਤੀਜੇ 'ਚ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ...
ਧਰਮਕੋਟ, 15 ਮਈ (ਪਰਮਜੀਤ ਸਿੰਘ)-ਐੱਸ. ਐੱਫ. ਸੀ. ਉਦਯੋਗਿਕ ਸਿਖਲਾਈ ਸੰਸਥਾ ਦੇ ਸਿਖਿਆਰਥੀਆਂ ਨੇ ਜ਼ੋਨ ਪੱਧਰ ਦੇ ਸੱਭਿਆਚਾਰਕ ਮੁਕਾਬਲਿਆਂ ਜੋ ਕਿ ਸਰਕਾਰੀ ਆਈ. ਟੀ. ਆਈ. ਫ਼ਰੀਦਕੋਟ ਵਿਖੇ ਕਰਵਾਏ ਗਏ, ਵਿਚ ਵਿਸ਼ੇਸ਼ ਸਥਾਨ ਹਾਸਿਲ ਕੀਤੇ | ਇਨ੍ਹਾਂ ਮੁਕਾਬਲਿਆਂ 'ਚ ਸੰਸਥਾ ...
ਮੋਗਾ, 15 ਮਈ (ਅਸ਼ੋਕ ਬਾਂਸਲ)-ਆਦਿ ਸ਼ਿਵ ਯੋਗ ਕੇਂਦਰ ਮੋਗਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਲੀ ਵਿਖੇ 35 ਬੱਚਿਆਂ ਨੂੰ ਬੂਟ ਵੰਡੇ ਗਏ | ਇਸ ਮੌਕੇ ਸੰਸਥਾ ਦੇ ਸੰਚਾਲਕ ਡਾ. ਸੰਜੀਵ ਮਿੱਤਲ ਨੇ ਦੱਸਿਆ ਕਿ ਇਹ ਐੱਨ. ਜੀ. ਓ. ਸੰਸਥਾ ਰੋਜ਼ਾਨਾ ਯੋਗਾ ਕਰਵਾਉਂਦੀ ਹੈ, ...
ਮੋਗਾ, 15 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹੇ ਦੀਆਂ ਸਾਹਿਤਕ ਸਭਾਵਾਂ ਵਲੋਂ ਮੋਗਾ ਲਈ ਸਾਹਿਤ ਸਦਨ ਜਾਂ ਸਾਹਿਤ ਭਵਨ ਲਈ ਬਿਲਡਿੰਗ ਲੈਣ ਸੰਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਭਵਨਦੀਪ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX