ਤਾਜਾ ਖ਼ਬਰਾਂ


ਅਫਗਾਨਿਸਤਾਨ: ਕਾਬੁਲ 'ਚ ਮਸਜਿਦ ਵਿਚ ਬੰਬ ਧਮਾਕਾ
. . .  1 day ago
ਜੰਡਿਆਲਾ ਨੇੜੇ ਪੁਲਿਸ ਮੁਕਾਬਲੇ ਉਪਰੰਤ ਦੋ ਗੈਂਗਸਟਰ ਗ੍ਰਿਫ਼ਤਾਰ ਦੋ ਕਿੱਲੋਗਰਾਮ ਹੈਰੋਇਨ ਤੇ ਪਿਸਤੌਲ ਬਰਾਮਦ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ , ਗੁਰਪ੍ਰੀਤ ਸਿੰਘ ਢਿੱਲੋਂ )-ਜੰਡਿਆਲਾ ਨੇੜੇ ਪੁਲਿਸ ਨਾਲ ਹੋਈ ਮੁੱਠਭੇੜ ਉਪਰੰਤ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦਾ ਸਬੰਧ ਜੱਗੂ ਭਗਵਾਨਪੁਰੀਆ ਗਰੁੱਪ ਨਾਲ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ,ਪੁਲਿਸ ਪਾਰਟੀ ’ਤੇ ਫਾਇਰਿੰਗ
. . .  1 day ago
ਸੂਰਤ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰਿਆ
. . .  1 day ago
ਮਲੌਦ ਪੀ.ਏ.ਡੀ.ਬੀ. ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪੰਜ ਤੇ ਅਕਾਲੀ ਦਲ ਦੇ ਚਾਰ ਡਾਇਰੈਕਟਰ ਬਣੇ
. . .  1 day ago
ਮਲੌਦ, 17 ਅਗਸਤ (ਨਿਜ਼ਾਮਪੁਰ/ਚਾਪੜਾ)- ਮਲੌਦ ਪੀ.ਏ.ਡੀ.ਬੀ. ਬੈਂਕ ਦੀਆਂ ਚੋਣਾਂ 'ਚ ਪੰਜ ਸੀਟਾਂ 'ਤੇ ਚੋਣ ਹੋਈ, ਜਿਸ 'ਚ ਇਕ ਸੀਟ ਆਮ ਆਦਮੀ ਪਾਰਟੀ ਅਤੇ ਚਾਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ। ਜ਼ਿਕਰਯੋਗ ਹੈ ਕਿ ਕੁੱਲ 9 ਮੈਂਬਰਾਂ 'ਚੋਂ ਚਾਰ...
ਅਟਾਰੀ ਸਰਹੱਦ 'ਤੇ ਆਈ.ਸੀ.ਪੀ. 'ਚ ਹੋਇਆ ਧਮਾਕਾ, ਡਰਾਈ ਫਰੂਟ ਦੇ ਟਰੱਕ ਥੱਲੇ ਚੁੰਬਕ ਨਾਲ ਲਮਕਾਇਆ ਗਿਆ ਸੀ ਲੋਹੇ ਦਾ ਡੱਬਾ
. . .  1 day ago
ਅਟਾਰੀ, 17 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਵਪਾਰਕ ਸੌਦੇ ਨੂੰ ਚਲਾਉਣ ਵਾਲੀ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ...
ਡੀ.ਜੀ. ਸੀ.ਏ. ਨੇ ਕੋਰੋਨਾ ਦੇ ਮੱਦੇਨਜ਼ਰ ਏਅਰਲਾਈਨਜ਼ ਕੰਪਨੀਆਂ ਨੂੰ ਜਾਰੀ ਕੀਤੀ ਨਵੀਆਂ ਹਦਾਇਤਾਂ
. . .  1 day ago
ਨਵੀਂ ਦਿੱਲੀ, 17 ਅਗਸਤ- ਦੇਸ਼ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ. ਸੀ.ਏ.) ਨੇ ਏਅਰਲਾਈਨਜ਼ ਕੰਪਨੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ...
ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਮਿਲੀ ਇਤਰਾਜ਼ਯੋਗ ਚੀਜ਼
. . .  1 day ago
ਅਜਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੇ ਵਪਾਰ ਦੌਰਾਨ ਅੱਜ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਇਤਰਾਜ਼ਯੋਗ ਚੀਜ਼ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
ਸੈਂਕੜੇ ਅਧਿਆਪਕਾਂ ਨੇ ਧਰਨਾ ਦੇ ਕੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਸੰਗਰੂਰ ਵਿਖੇ ਸੈਂਕੜੇ ਅਧਿਆਪਕਾਂ ਨੇ ਅਧਿਆਪਕ ਮੰਗਾਂ ਦੀ ਅਣਦੇਖੀ ਕਰਨ ਖ਼ਿਲਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਜ਼ਬਰਦਸਤ ਨਾਅਰੇਬਾਜ਼ੀ...
ਕੁਲਦੀਪ ਧਾਲੀਵਾਲ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵੰਡੀਆਂ ਮਸ਼ੀਨਾਂ 'ਚ 150 ਕਰੋੜ ਰੁਪਏ ਦੇ ਘਪਲੇ ਸੰਬੰਧੀ ਵਿਜੀਲੈਂਸ ਜਾਂਚ ਦੇ ਹੁਕਮ
. . .  1 day ago
ਚੰਡੀਗੜ੍ਹ 17 ਅਗਸਤ, ਭਗਵੰਤ ਮਾਨ ਸਰਕਾਰ ਵਲੋਂ ਸੂਬੇ 'ਚ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਪਹਿਲੇ ਦਿਨ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪਹਿਲੀਆਂ ਸਰਕਾਰਾਂ 'ਚ ਲੋਕਾਂ ਦੇ ਪੈਸੇ ਦੀ ਲੁੱਟ-ਖਸੁੱਟ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਰਾਜਸੀ ਆਗੂਆਂ...
ਕਿਸਾਨਾਂ ਨੂੰ ਕੇਂਦਰ ਵਲੋਂ ਰਾਹਤ, ਖ਼ੇਤੀਬਾੜੀ ਕਰਜ਼ 'ਤੇ 1.5 ਫ਼ੀਸਦੀ ਸਹਾਇਤਾ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 17 ਅਗਸਤ-ਕੈਬਨਿਟ ਦੀ ਬੈਠਕ 'ਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 3 ਲੱਖ ਤੱਕ ਦੇ ਛੋਟੀ ਮਿਆਦ ਵਾਲੇ ਖ਼ੇਤੀ...
ਇੰਡਸਟਰੀਅਲ ਚੈਂਬਰ 'ਚ ਪੰਜਾਬ ਦੇ ਪਹਿਲੇ ਸੁਵਿਧਾ ਕੇਂਦਰ ਦੀ ਹੋਈ ਸ਼ੁਰੂਆਤ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਇੰਡਸਟਰੀਅਲ ਚੈਂਬਰ 'ਚ ਪੰਜਾਬ ਦੇ ਪਹਿਲੇ ਸੁਵਿਧਾ ਕੇਂਦਰ ਦਾ ਉਦਘਾਟਨ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ.ਈ.ਈ. ਅਸ਼ੋਕ ਸ਼ਰਮਾ...
ਚਿੱਟੇ ਮੱਛਰ ਨਾਲ ਖ਼ਰਾਬ ਹੋਇਆ ਨਰਮਾ ਵਾਹਿਆ
. . .  1 day ago
ਰਾਮਾ ਮੰਡੀ, 17 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਨਰਮਾ ਪੱਟੀ 'ਚ ਚਿੱਟਾ ਮੱਛਰ ਨਰਮੇ ਦੀ ਫ਼ਸਲ ਨੂੰ ਤਬਾਹ ਕਰ ਰਿਹਾ ਹੈ। ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਬਚਾਉਣ ਲਈ ਸਪਰੇਹਾਂ ਕੀਤੀਆਂ ਜਾ ਰਹੀਆ ਹਨ। 'ਆਪ' ਸਰਕਾਰ ਜੋ ਪਹਿਲਾਂ ਕਹਿੰਦੀ ਸੀ ਕਿ ਪਿੰਡ-ਪਿੰਡ...
ਪਟਿਆਲਾ: ਦਿਨ-ਦਿਹਾੜੇ ਨਕਾਬਪੋਸ਼ ਵਿਅਕਤੀਆਂ ਵਲੋਂ ਹਜ਼ਾਰਾਂ ਰੁਪਏ ਦੀ ਲੁੱਟ
. . .  1 day ago
ਪਟਿਆਲਾ, 17 ਅਗਸਤ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਦੇ ਬਿਸ਼ਨ ਨਗਰ ਵਿਖੇ ਦਿਨ-ਦਿਹਾੜੇ ਦੋ ਨਕਾਬਪੋਸ਼ ਵਿਅਕਤੀਆਂ ਨੇ 65 ਹਜ਼ਾਰ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਦਾ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਨੌਜਵਾਨ ਵਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਕੀਤੀ...
ਅੰਮ੍ਰਿਤਸਰ: ਪੁਲਿਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਬੀਤੇ ਦਿਨੀਂ ਇਕ ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਾ ਕੇ ਉਡਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਦਿੱਲੀ ਤੋਂ ਵਿਸਤਾਰਾ ਏਅਰਲਾਈਨ ਰਾਹੀਂ ਅੰਮ੍ਰਿਤਸਰ ਲਿਆਂਦਾ...
ਭੇਤਭਰੇ ਹਾਲਾਤ 'ਚ ਜੰਡਿਆਲਾ ਦੇ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 17ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਫਗਵਾੜਾ ਮੁੱਖ ਮਾਰਗ ਤੇ ਪੈਂਦੇ ਪਿੰਡ ਲਖਨਪਾਲ ਕੋਲ ਅੱਜ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਖਨਪਾਲ ਦੇ ਸਰਪੰਚ ਰਮਨ ਕੁਮਾਰ ਨੇ ਦੱਸਿਆ ਕਿ...
ਪਵਨ ਕੁਮਾਰ ਅਤੇ ਲਖਵਿੰਦਰ ਸਿੰਘ ਰਾਣਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਭਾਜਪਾ 'ਚ ਹੋਏ ਸ਼ਾਮਿਲ
. . .  1 day ago
ਨਵੀਂ ਦਿੱਲੀ, 17 ਅਗਸਤ-ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਪਵਨ ਕੁਮਾਰ ਕਾਜਲ ਅਤੇ ਲਖਵਿੰਦਰ ਸਿੰਘ ਰਾਣਾ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋਏ ਹਨ।
24 ਅਗਸਤ ਨੂੰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਚੰਡੀਗੜ੍ਹ, 17 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ । ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨਵੀਂ ਚੰਡੀਗੜ੍ਹ ਕੇ ਮੁੱਲਾਂਪੁਰ ਪਹੁੰਚਣਗੇ, ਜਿੱਥੇ ਉਹ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ...
ਸੜਕ ਦੀ ਖ਼ਸਤਾ ਹਾਲਤ ਕਾਰਨ ਬੱਸ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ, ਦੋਹਾਂ ਦੀ ਮੌਕੇ 'ਤੇ ਹੋਈ ਮੌਤ
. . .  1 day ago
ਚੇਤਨਪੁਰਾ, 17 ਅਗਸਤ (ਮਹਾਂਬੀਰ ਸਿੰਘ ਗਿੱਲ)-ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਵਾਇਆ ਚੇਤਨਪੁਰਾ ਸੜਕ ਦੀ ਖ਼ਸਤਾ ਹਾਲਤ ਕਾਰਨ ਅੱਜ ਫਿਰ ਵਾਪਰੇ ਇਕ ਦਰਦਨਾਕ ਤੇ ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਬੱਲ ਕਲਾਂ ਚੌਕੀ ਦੇ ਇੰਚਾਰਜ...
ਰਾਵੀ ਦਰਿਆ ਨਜ਼ਦੀਕ ਸੜਕ 'ਤੇ ਪਏ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਤੇ ਆਰਮੀ ਵਲੋਂ ਸੰਭਾਲਿਆ ਮੋਰਚਾ
. . .  1 day ago
ਰਮਦਾਸ/ਅਜਨਾਲਾ, 17 ਅਗਸਤ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)- ਰਾਵੀ ਦਰਿਆ 'ਚ ਬੀਤੇ ਕੱਲ੍ਹ ਅਚਾਨਕ ਪਾਣੀ ਵਧਣ ਕਾਰਨ ਸੜਕ ਟੁੱਟ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਰਕਤ 'ਚ ਆਉਂਦਿਆਂ ਆਰਮੀ ਦੀ ਸਹਾਇਤਾ ਨਾਲ ਸੜਕ ਨੂੰ ਮੁੜ ਮੁਰੰਮਤ...
ਇਨ੍ਹਾਂ 75 ਸਾਲਾਂ 'ਚ ਭਾਰਤ ਨੇ ਬਹੁਤ ਕੁਝ ਹਾਸਲ ਕੀਤਾ: ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 17 ਅਗਸਤ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਹਰ ਬੱਚੇ ਲਈ ਸਿੱਖਿਆ ਜ਼ਰੂਰੀ ਹੈ। ਸਿੱਖਿਆ ਹਰ ਪਰਿਵਾਰ ਨੂੰ ਅਮੀਰ ਬਣਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਲਈ ਮੁਫ਼ਤ ਇਲਾਜ ਜ਼ਰੂਰੀ ਹੈ। ਭਾਰਤ ਦਾ ਹਰ ਨਾਗਰਿਕ...
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੱਟ ਕੇ ਸੁੱਟਣ ਵਾਲੇ ਦੋਸ਼ੀਆਂ ਖ਼ਿਲਾਫ਼ ਕਰਵਾਈ ਨਾ ਕਰਨ ਨੂੰ ਲੈ ਕੇ ਬਰਨਾਲਾ ਮਾਨਸਾ ਰੋੜ ਕੀਤਾ ਜਾਮ
. . .  1 day ago
ਜੋਗਾ, 17 ਅਗਸਤ (ਹਰਜਿੰਦਰ ਸਿੰਘ ਚਹਿਲ)-ਪਿੰਡ ਅਲੀਸ਼ੇਰ ਕਲਾਂ (ਮਾਨਸਾ) ਵਿਖੇ ਬੀਤੇ ਕੱਲ੍ਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੁੱਟਣ ਦੇ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਵਲੋਂ ਰਾਤ ਦੇ ਸਮੇਂ ਤੋਂ ਮਾਨਸਾ ਬਰਨਾਲਾ ਹਾਈਵੇ ਜਾਮ ਕੀਤਾ ਗਿਆ...
ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਰਵਿੰਦ ਖੰਨਾ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)-ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਜਪਾ ਨੇਤਾ ਅਰਵਿੰਦ ਖੰਨਾ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ । ਇਸ ਸੰਬੰਧੀ ਖੰਨਾ ਨੇ ਕਿ ਦੱਸਿਆ ਕਿ ਮੁਲਾਕਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਕੋਲ...
'ਆਪ' ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਪੂਰੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
. . .  1 day ago
ਜਲੰਧਰ, 17 ਅਗਸਤ (ਅੰਮ੍ਰਿਤਪਾਲ)-ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਵਟ੍ਹਸਐਪ ਨੰਬਰ ਤੋਂ ਕਾਲ ਆਈ ਅਤੇ ਕਿਹਾ ਗਿਆ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਜੇਠ ਸੰਮਤ 554

ਫਿਰੋਜ਼ਪੁਰ

ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਕਰਵਾਇਆ ਗੁਰਮਤਿ ਸਮਾਗਮ

ਆਰਿਫ਼ ਕੇ, 15 ਮਈ (ਬਲਬੀਰ ਸਿੰਘ ਜੋਸਨ)-ਪਿੰਡ ਅੱਕੂ ਮਸਤੇ ਕੇ ਵਿਖੇ ਸਥਿਤ ਗੁਰਦੁਆਰਾ ਬਾਬਾ ਸਹਾਰੀ ਮੱਲ ਵਿਖੇ ਅੱਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਅਤੇ ਚੱਲ ਰਹੀ ਸ਼ੁਕਰਾਨਾ ਲੜੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ | ਸਮਾਗਮਾਂ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕਰਮ ਸਿੰਘ ਵਲੋਂ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਅਰਦਾਸ ਸਮਾਪਤੀ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੁਲਾਰੇ ਦਿਲਬਾਗ ਸਿੰਘ ਵਿਰਕ ਵਲੋਂ ਤੀਜੇ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਦੀਆਂ ਖ਼ੁਸ਼ੀਆਂ ਅੰਦਰ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਜੀ ਆਇਆਂ ਕਿਹਾ | ਗੁਰਦੁਆਰਾ ਸਾਹਿਬ ਚੱਲ ਰਹੀਆਂ ਕਾਰ ਸੇਵਾ ਅਤੇ ਆ ਰਹੇ ਸਾਲਾਨਾ ਮੇਲੇ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ | ਉਨ੍ਹਾਂ ਨੇ ਗੁਰੂ ਘਰ ਚ ਚੱਲ ਰਹੇ ਗੁਰਮਤਿ ਸਮਾਗਮਾਂ ਅਤੇ ਕਾਰ ਸੇਵਾ 'ਚ ਇਲਾਕੇ ਭਰ ਦੀਆ ਸੰਗਤਾਂ ਦੇ ਮਿਲ ਰਹੇ ਸਹਿਯੋਗ ਦਾ ਵੀ ਕਮੇਟੀ ਤਰਫ਼ੋਂ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ, ਜਰਨੈਲ ਸਿੰਘ, ਮੈਨੇਜਰ ਕੁਲਬੀਰ ਸਿੰਘ, ਚਾਨਣ ਸਿੰਘ, ਤੇਜਿੰਦਰ ਸਿੰਘ ਆਦਿ ਵਲੋਂ ਸ਼ੁਕਰਾਨਾ ਲੜੀ 'ਚ ਸੇਵਾ ਲੈਣ ਵਾਲੇ ਪਰਿਵਾਰ ਦਲਜੀਤ ਸਿੰਘ ਤਾਰਪੁਰਾ, ਅਤੇ ਮਹਿੰਦਰ ਸਿੰਘ ਲੋਹੀਆ ਦਾ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਬਲਵੀਰ ਸਿੰਘ ਵਲਟੋਹੀਆਂ, ਸੁਖਚੈਨ ਸਿੰਘ, ਗਿਆਨੀ ਅਨੋਖ ਸਿੰਘ, ਹਰਭਜਨ ਸਿੰਘ ਅੱਕੂ ਵਾਲਾ ਹਿਠਾੜ, ਜਗਤਾਰ ਸਿੰਘ ਟਿੱਬੀ ਵਾਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਿਧਾਇਕ ਲੋਕਾਂ ਨਾਲ ਮੀਟਿੰਗ ਕਰਨ - ਗੁਰਪ੍ਰੀਤ ਬਹਾਵਲ ਵਾਸੀ

ਬੱਲੂਆਣਾ, 15 ਮਈ (ਜਸਮੇਲ ਸਿੰਘ ਢਿੱਲੋਂ)- ਬੱਲੂਆਣਾ ਹਲਕੇ ਦੇ ਬਹੁਤੇ ਪਿੰਡਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਸਮੱਸਿਆ ਦੂਰ ਕਰਨ ਲਈ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੂੰ ਚਾਹੀਦਾ ਹੈ ਕਿ ਉਹ ਹਲਕੇ ਦੇ ਪਿੰਡਾਂ ਵਿਚ ...

ਪੂਰੀ ਖ਼ਬਰ »

ਭਾਜਪਾ ਦੀ ਮਹਿਲਾ ਸੂਬਾ ਆਗੂ 'ਤੇ ਹਮਲਾ, ਸੋਨੇ ਦੀ ਚੈਨ ਵੀ ਖੋਹੀ

ਗੁਰੂਹਰਸਹਾਏ,15 ਮਈ (ਹਰਚਰਨ ਸਿੰਘ ਸੰਧੂ)- ਭਾਜਪਾ ਦੀ ਮਹਿਲਾ ਮੋਰਚਾ ਪੰਜਾਬ ਦੀ ਜਨਰਲ ਸੈਕਟਰੀ ਅਮਿਕਾ ਬਜਾਜ ਗੁਰੂਹਰਸਹਾਏ ਨਾਲ ਬੀਤੀ ਰਾਤ ਕੁੱਟਮਾਰ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਵਲੋਂ ਸੋਨੇ ਦੀ ਚੈਨ ਖੋਹ ਲਈ ਗਈ | ਭਾਜਪਾ ਆਗੂ ਨੂੰ ਇਲਾਜ ਲਈ ਪਹਿਲਾਂ ਤਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ 'ਚ ਕਿਸਾਨੀ ਮੁੱਦਿਆਂ 'ਤੇ ਹੋਈ ਵਿਚਾਰ-ਚਰਚਾ

ਕੁੱਲਗੜ੍ਹੀ, 15 ਮਈ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿੰਡ ਸ਼ੇਰ ਖਾਂ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਚਾਰ-ਚਰਚਾ ਕਰਨ ਦੇ ਨਾਲ-ਨਾਲ ਨਵੇਂ ਬਲਾਕ ਬਣਾਉਣ ਸੰਬੰਧੀ ...

ਪੂਰੀ ਖ਼ਬਰ »

'ਪਹਿਲਾਂ ਪਾਣੀ ਜੀਓ ਹੈ' ਦੇ ਬੈਨਰ ਹੇਠ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਫ਼ਤਿਹਗੜ੍ਹ ਸਭਰਾ ਵਿਖੇ ਕਾਨਫ਼ਰੰਸ

ਮੱਲਾਂਵਾਲਾ, 15 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਫ਼ਤਿਹਗੜ੍ਹ ਸਭਰਾ ਵਿਖੇ 'ਪਹਿਲਾ ਪਾਣੀ ਜੀਓ ਹੈ' ਦੇ ਬੈਨਰ ਹੇਠ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ...

ਪੂਰੀ ਖ਼ਬਰ »

ਜਲ ਸਪਲਾਈ ਕੰਟਰੈਕਟ ਵਰਕਰਾਂ ਵਲੋਂ 18 ਨੂੰ ਰੋਸ ਧਰਨਾ ਦੇਣ ਦਾ ਐਲਾਨ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਲੰਬੇ ਸਮੇਂ ਤੋਂ ਹੱਕੀ ਮੰਗਾਂ ਦੀ ਪੂਰਤੀ ਅਤੇ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰ ਰਹੇ ਜਲ ਸਪਲਾਈ ਕੰਟਰੈਕਟ ਵਰਕਰਾਂ ਦੀ ਕਿਧਰੇ ਵੀ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਉਨ੍ਹਾਂ 18 ਮਈ ਨੂੰ ਜ਼ਿਲ੍ਹਾ ਹੈੱਡ ਕੁਆਟਰ 'ਤੇ ...

ਪੂਰੀ ਖ਼ਬਰ »

100 ਲੀਟਰ ਲਾਹਣ ਬਰਾਮਦ, ਦੋਸ਼ੀ ਕਾਬੂ

ਮਮਦੋਟ, 15 ਮਈ (ਸੁਖਦੇਵ ਸਿੰਘ ਸੰਗਮ)- ਮਮਦੋਟ ਪੁਲਿਸ ਵਲੋਂ ਛਾਪੇਮਾਰੀ ਕਰਕੇ 100 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ 14 ਮਈ ਸ਼ਨੀਵਾਰ ਨੂੰ ਕਰੀਬ 12 ਵਜੇ ਉਹ ਪੁਲਿਸ ...

ਪੂਰੀ ਖ਼ਬਰ »

ਸਰਕਾਰ ਵਲੋਂ ਕੱਢੀਆਂ ਜਾਣ ਵਾਲੀਆਂ ਨੌਕਰੀਆਂ 'ਚ ਬੇਰੁਜ਼ਗਾਰਾਂ ਵਲੋਂ ਉਮਰ ਹੱਦ ਛੋਟ ਦੀ ਮੰਗ

ਜ਼ੀਰਾ, 15 ਮਈ (ਜੋਗਿੰਦਰ ਸਿੰਘ ਕੰਡਿਆਲ)- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬੇਰੁਜ਼ਗਾਰਾਂ ਨਾਲ ਚੋਣ ਵਾਅਦਾ ਪੂਰਾ ਕਰਦਿਆਂ ਵੱਖ-ਵੱਖ ਵਿਭਾਗਾਂ ਵਿਚ ਖ਼ਾਲੀ ਅਸਾਮੀਆਂ ਨੂੰ ਪੁਰ ਕਰਨ ਲਈ ਮਾਪਦੰਡ ਪੂਰੇ ਕਰਦੇ ਬੇਰੁਜ਼ਗਾਰ ...

ਪੂਰੀ ਖ਼ਬਰ »

ਰੇਤਾ ਨਾਲ ਭਰੀ ਟਰੈਕਟਰ ਟਰਾਲੀ ਸਮੇਤ ਇਕ ਕੀਤਾ

ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ. ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਦਾ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਫ਼ਿਰੋਜ਼ਪੁਰ ਪੁਲਿਸ ਦੀ ਝਾੜ ਝੰਬ

ਫ਼ਿਰੋਜ਼ਪੁਰ 15 ਮਈ (ਰਾਕੇਸ਼ ਚਾਵਲਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ਿਰੋਜ਼ਪੁਰ ਪੁਲਿਸ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਅੰਦਰ ਵਕਫ਼ ਬੋਰਡ ਦੀ ਜਗ੍ਹਾ ਦੇ ਸੰਬੰਧ ਵਿਚ ਮਾਮਲਾ ਦਰਜ ਕਰਕੇ ਪੁਲਿਸ ਨੇ ਅੰਗਰੇਜ਼ੀ ਹਕੂਮਤ ਦੀ ਯਾਦ ...

ਪੂਰੀ ਖ਼ਬਰ »

20 ਗਰਾਮ ਹੈਰੋਇਨ ਸਮੇਤ ਇਕ ਕਾਬੂ

ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਗੁਰੂਹਰਸਹਾਏ ਪੁਲਿਸ ਨੂੰ ਸਫਲਤਾ ਹਾਸਿਲ ਹੋਈ, ਜਦ ਗੁਰੂਹਰਸਹਾਏ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ...

ਪੂਰੀ ਖ਼ਬਰ »

ਜਠਾਣੀ ਤੋਂ ਤੰਗ ਦਰਾਣੀ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ, ਜਠਾਣੀ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)- ਸਥਾਨਕ ਭਾਰਤ ਨਗਰ ਵਿਚ ਜਠਾਣੀ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਲੜਾਈ ਝਗੜੇ ਤੋਂ ਤੰਗ ਆ ਕੇ ਦਰਾਣੀ ਵਲੋਂ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਪੁਲਿਸ ਵਲੋਂ ਮਿ੍ਤਕਾ ਵਲੋਂ ਲਿਖੇ ਸੁਸਾਈਡ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਲਈ ਵਫ਼ਦ ਬੀ.ਡੀ.ਪੀ.ਓ. ਨੂੰ ਮਿਲਿਆ

ਮੰਡੀ ਲਾਧੂਕਾ, 15 ਮਈ (ਰਾਕੇਸ਼ ਛਾਬੜਾ)-ਮੰਡੀ ਦੀ ਛਾਬੜਾ ਕਾਲੋਨੀ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਲਈ ਅੱਜ ਇਕ ਵਫ਼ਦ ਆਪ ਆਗੂ ਅਰਵਿੰਦ ਗਗਨੇਜਾ ਦੀ ਅਗਵਾਈ ਹੇਠ ਜਲਾਲਾਬਾਦ ਦੇ ਬੀ.ਡੀ.ਪੀ.ਓ ਨੂੰ ਮਿਲਿਆ | ਉਨ੍ਹਾਂ ਨੇ ਦੱਸਿਆ ਹੈ ਇਸ ਕਾਲੋਨੀ ਵਿਚ 600 ਦੇ ਕਰੀਬ ਆਬਾਦੀ ਹੈ | ...

ਪੂਰੀ ਖ਼ਬਰ »

ਸ਼ਾਮਲਾਟ ਜ਼ਮੀਨਾਂ 'ਤੇ ਨਜਾਇਜ਼ ਕਾਬਜ਼ਕਾਰਾਂ ਨੂੰ ਹੁਣ ਛੱਡਣੇ ਹੀ ਪੈਣਗੇ ਨਾਜਾਇਜ਼ ਕਬਜ਼ੇ- ਹਕੂਮਤ ਸਿੰਘ ਵਾਲਾ, ਨਵਾਂ ਪੁਰਬਾ

ਫ਼ਿਰੋਜ਼ਸ਼ਾਹ, 15 ਮਈ (ਸਰਬਜੀਤ ਸਿੰਘ ਧਾਲੀਵਾਲ)- ਸਰਕਾਰੀ ਸੰਪਤੀਆਂ 'ਤੇ ਨਾਜਾਇਜ਼ ਕਾਬਜ਼ਕਾਰਾਂ ਤੋਂ ਸਰਕਾਰੀ ਸੰਪਤੀ ਛੁਡਵਾ ਪੰਚਾਇਤਾਂ ਦੀਆਂ ਆਮਦਨਾਂ ਵਧਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਖ਼ਤ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਾ ਕਣਕ ਦੀ ਬਰਾਮਦ 'ਤੇ ਰੋਕ ਲਗਾਉਣ ਦਾ ਫ਼ੈਸਲਾ ਮੰਦਭਾਗਾ-ਜਿੰਦੂ

ਜੋਗਿੰਦਰ ਸਿੰਘ ਜਿੰਦੂ ਫ਼ਿਰੋਜ਼ਸ਼ਾਹ, 15 ਮਈ (ਸਰਬਜੀਤ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਤਾਂ ਕਰਦੀ ਹੈ, ਪਰ ਅਸਲੀਅਤ 'ਚ ਜਦ ਵੀ ਮੌਕਾ ਮਿਲੇ ਕਿਸਾਨ ਵਿਰੋਧੀ ਫ਼ੈਸਲਾ ਕਰ ਆਪਣੀ ਕਿਸਾਨ ਮਾਰੂ ਨੀਤੀ ਜ਼ਾਹਿਰ ਕਰ ਦਿੰਦੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਖੋਲਿ੍ਹਆ ਬੱਸ ਸਟੈਂਡ ਫ਼ਿਰੋਜ਼ਪੁਰ ਸ਼ਹਿਰ ਵਿਖੇ ਘੱਟ ਰੇਟਾਂ 'ਤੇ ਰੋਗਾਂ ਦੀ ਜਾਂਚ ਲਈ ਸੈਂਪਲ ਕੁਲੈਕਸ਼ਨ ਸੈਂਟਰ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਨਾਮਵਰ ਸਮਾਜ ਸੇਵੀ ਅਤੇ ਦੁਬਈ ਦੇ ੳੱੁਘੇ ਕਾਰੋਬਾਰੀ ਡਾ: ਸੁਰਿੰਦਰਪਾਲ ਸਿੰਘ ਓਬਰਾਏ ਦੀ ਅਗਵਾਈ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬੱਸ ਸਟੈਂਡ ਫ਼ਿਰੋਜ਼ਪੁਰ ਸ਼ਹਿਰ ਵਿਖੇ ਲੋਕਾਂ ਨੂੰ ਸਸਤੇ ...

ਪੂਰੀ ਖ਼ਬਰ »

ਕਿਸਾਨ ਕਣਕ ਝੋਨੇ ਦੇ ਚੱਕਰ 'ਚੋਂ ਬਾਹਰ ਨਿਕਲ ਬਾਗ਼ਬਾਨੀ ਨੂੰ ਅਪਣਾਉਣ- ਲਛਮਣ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕਿਸਾਨਾਂ ਨੂੰ ਬਾਹਰ ਕੱਢ ਬਾਗ਼ਬਾਨੀ ਵੱਲ ਪ੍ਰੇਰਿਤ ਕਰਨ ਦੇ ਮੰਤਵ ਤਹਿਤ ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਸ੍ਰੀਮਤੀ ਸੈਲਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ ...

ਪੂਰੀ ਖ਼ਬਰ »

ਵਿਵੇਕਾਨੰਦ ਵਰਲਡ ਸਕੂਲ 'ਚ ਵਿਦਿਆਰਥੀ ਪ੍ਰੀਸ਼ਦ ਦੀ ਕਰਵਾਈ ਚੋਣ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਸਕੂਲ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਵਿਵੇਕਾਨੰਦ ਵਰਲਡ ਸਕੂਲ ਵਲੋਂ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕਰਵਾਈ ਗਈ ਤਾਂ ਜੋ ਵਿਦਿਆਰਥੀਆਂ ਨੂੰ ਜ਼ੁੰਮੇਵਾਰੀ ...

ਪੂਰੀ ਖ਼ਬਰ »

ਸੁਖਦੇਵ ਸ਼ਰਮਾ ਦੀ ਯਾਦ 'ਚ ਵਜੀਦਪੁਰ ਵੈੱਲਫੇਅਰ ਸੁਸਾਇਟੀ ਨੇ ਲਗਾਏ ਬੂਟੇ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਉੱਘੇ ਸਮਾਜ ਸੈਵੀ ਸੁਖਦੇਵ ਰਾਜ ਸ਼ਰਮਾ ਦੀ ਬਰਸੀ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਜੀਦਪੁਰ ਵੈੱਲਫੇਅਰ ਸੁਸਾਇਟੀ ਨੇ ਮਨਾਉਂਦੇ ਹੋਏ ਸ਼ਹੀਦ ਅਮਰਜੀਤ ਸਿੰਘ ਪਾਰਕ ਵਜੀਦਪੁਰ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ | ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਾ ਕਣਕ ਦੀ ਬਰਾਮਦ 'ਤੇ ਰੋਕ ਲਗਾਉਣ ਦਾ ਫ਼ੈਸਲਾ ਮੰਦਭਾਗਾ-ਜਿੰਦੂ

ਫ਼ਿਰੋਜ਼ਸ਼ਾਹ, 15 ਮਈ (ਸਰਬਜੀਤ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਤਾਂ ਕਰਦੀ ਹੈ, ਪਰ ਅਸਲੀਅਤ 'ਚ ਜਦ ਵੀ ਮੌਕਾ ਮਿਲੇ ਕਿਸਾਨ ਵਿਰੋਧੀ ਫ਼ੈਸਲਾ ਕਰ ਆਪਣੀ ਕਿਸਾਨ ਮਾਰੂ ਨੀਤੀ ਜ਼ਾਹਿਰ ਕਰ ਦਿੰਦੀ ਹੈ | ਇਸ ਵਾਰ ਕਣਕ ਦੇ ਘਟੇ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ ਵਾਸਤੇ ਖੇਤੀਬਾੜੀ ਵਿਭਾਗ ਸਰਗਰਮ

ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਸਰਕਾਰ ਵਲੋਂ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਵਾਲਾ ਰਕਬਾ ਵਧਾਉਣ ਅਤੇ ਇਸ ਲਈ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਦੀਆਂ ਹਦਾਇਤਾਂ ਦੇ ਚੱਲਦਿਆਂ ਡਾਇਰੈਕਟਰ ਖੇਤੀਬਾੜੀ ਪੰਜਾਬ ਵਲੋਂ ਦਿੱਤੇ ...

ਪੂਰੀ ਖ਼ਬਰ »

ਕਿਤਾਬਾਂ ਗਿਆਨ ਵੰਡਦੀਆਂ ਤੇ ਸਰਕਾਰ ਉਸਾਰੂ ਸਮਾਜ ਦੀ ਸਿਰਜਨਾ ਲਈ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਗਿਆਨ ਦਾ ਸੋਮਾ ਕਿਤਾਬਾਂ ਨਾਲ ਮਨੁੱਖ ਨੂੰ ਜੋੜ ਉਸਾਰੂ ਤੇ ਤੰਦਰੁਸਤ ਸਮਾਜ ਸਿਰਜਣ ਵਾਲੀਆਂ ਲਾਇਬਰੇਰੀਆਂ 'ਚ ਕਿਤਾਬਾਂ ਅਤੇ ਲਾਇਬੇ੍ਰਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਵਲੋਂ ਖੇਤਾਂ 'ਚੋਂ ਮਿੱਟੀ ਚੁੱਕਣ ਵਾਲੇ ਕਿਸਾਨਾਂ 'ਤੇ ਪੁਲਿਸ ਕੇਸਾਂ ਦੀ ਨਿਖੇਧੀ

ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਅਤੇ ਵਰਕਰਾਂ ਵਲੋਂ ਬੈਠਕ ਕੀਤੀ ਹੈ, ਜਿਸ ਦੀ ਪ੍ਰਧਾਨਗੀ ਬਲਾਕ ਮੁੱਖ ਸਕੱਤਰ ਬਲਜੀਤ ਸਿੰਘ ਭੰਗਾਲੀ ਨੇ ਕੀਤੀ | ਮੀਟਿੰਗ ਦੀ ਆਰੰਭਤਾ ਕਰਦਿਆਂ ਬਲਜੀਤ ਸਿੰਘ ਭੰਗਾਲੀ ਨੇ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ 'ਤੇ ਹਮਲਾ ਕਰ ਕੇ ਮੋਟਰਸਾਈਕਲ, ਮੋਬਾਈਲ ਫ਼ੋਨ ਤੇ ਨਕਦੀ ਖੋਹੀ

ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਰੇਲਵੇ ਪੁਲ ਨੇੜੇ ਨੈਸ਼ਨਲ ਹਾਈਵੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ ਸਵਾਰ ਵਿਅਕਤੀ 'ਤੇ ਹਮਲਾ ਕਰਕੇ ਉਸ ਦਾ ਮੋਟਰ ਸਾਈਕਲ, ਨਕਦੀ ਅਤੇ ਮੋਬਾਈਲ ਫ਼ੋਨ ਖੋਹ ਲੈਣ ਦਾ ਸਮਾਚਾਰ ਹੈ | ਜਾਣਕਾਰੀ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਵਲੋਂ ਖੇਤਾਂ 'ਚੋਂ ਮਿੱਟੀ ਚੁੱਕਣ ਵਾਲੇ ਕਿਸਾਨਾਂ 'ਤੇ ਪੁਲਿਸ ਕੇਸਾਂ ਦੀ ਨਿਖੇਧੀ

ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਅਤੇ ਵਰਕਰਾਂ ਵਲੋਂ ਬੈਠਕ ਕੀਤੀ ਹੈ, ਜਿਸ ਦੀ ਪ੍ਰਧਾਨਗੀ ਬਲਾਕ ਮੁੱਖ ਸਕੱਤਰ ਬਲਜੀਤ ਸਿੰਘ ਭੰਗਾਲੀ ਨੇ ਕੀਤੀ | ਮੀਟਿੰਗ ਦੀ ਆਰੰਭਤਾ ਕਰਦਿਆਂ ਬਲਜੀਤ ਸਿੰਘ ਭੰਗਾਲੀ ਨੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਵਾਲੇ ਲੜਕੇ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 15 ਮਈ (ਸੁਖਜੀਤ ਸਿੰਘ ਬਰਾੜ)- ਸਥਾਨਕ ਥਾਣਾ ਸਿਟੀ-1 ਦੀ ਪੁਲਿਸ ਵਲੋਂ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਉਣ ਵਾਲੇ ਲੜਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੇ ਪਿਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਇਕ ਟਕਸਾਲੀ ਆਗੂ ਅਕਾਲੀ ਦਲ ਨੂੰ ਕਹਿ ਸਕਦਾ ਕਿਸੇ ਸਮੇਂ ਅਲਵਿਦਾ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਇਕ ਹੋਰ ਸਿਆਸੀ ਝਟਕਾ ਲੱਗਣ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ...

ਪੂਰੀ ਖ਼ਬਰ »

ਗੰਦਾ ਪਾਣੀ ਦੱਸ ਪਾਕਿਸਤਾਨ ਵੱਲ ਛੱਡਿਆ ਸਤਲੁਜ ਦਰਿਆ ਦਾ ਪਾਣੀ

ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 15 ਮਈ - ਬਿਆਸ, ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ 'ਤੇ ਇਕੱਠੇ ਹੋਏ ਦਰਿਆਈ ਪਾਣੀ ਨੂੰ ਦੂਸ਼ਿਤ ਦੱਸ ਨਹਿਰਾਂ ਦੀ ਬੰਦੀ ਕਰ ਪਾਣੀ ਹੇਠਾਂ ਪਾਕਿਸਤਾਨ ਵੱਲ ਛੱਡਿਆ ਜਾਣ ਲੱਗਾ ਹੈ, ਪ੍ਰੰਤੂ ਉੱਧਰ ਨਰਮੇ ਦੀ ਬਿਜਾਈ ਜੋਬਨ ...

ਪੂਰੀ ਖ਼ਬਰ »

ਚੈੱਕਅਪ ਕੈਂਪ ਦੌਰਾਨ 85 ਤੋਂ ਵੱਧ ਮਰੀਜ਼ ਕੀਤੇ ਚੈੱਕ

ਗੁਰੂਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ)- ਪ੍ਰੈੱਸ ਕਲੱਬ ਗੁਰੂਹਰਸਾਏ (ਰਜਿਸਟਰਡ) ਵਲੋਂ ਮਾਨਵਤਾ ਦੀ ਭਲਾਈ ਲਈ ਨੱਕ, ਕੰਨ ਗਲੇ ਦਾ ਫਰੀ ਚੈੱਕਅਪ ਅਤੇ ਫਿਜਿਉਥੈਰੇਪੀ ਦਾ ਮੁਫ਼ਤ ਕੈਂਪ ਗੁਰੂਹਰਸਹਾਏ ਦੇ ਸ੍ਰੀ ਗੁਰੂ ਨਾਨਕ ਹਸਪਤਾਲ ਵਿਖੇ ਲਗਾਇਆ ਗਿਆ, ਜਿਸ ਵਿਚ ਡਾ: ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਮੋਹਨ ਕੇ ਉਤਾੜ ਵਿਖੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਗੋਲੂ ਕਾ ਮੋੜ, 15 ਮਈ (ਸੁਰਿੰਦਰ ਸਿੰਘ ਪੁਪਨੇਜਾ)- ਸ੍ਰੀ ਰਾਮ ਫ਼ਰਨੀਚਰ ਮੋਹਨ ਕੇ ਉਤਾੜ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਗੋਲੂ ਕਾ-ਗੁਰੂਹਰਸਹਾਏ ਰੋਡ 'ਤੇ ਲਗਾਈ ਗਈ | ਇਸ ਮੌਕੇ ਨੌਜਵਾਨਾਂ ਵਲੋਂ ਠੰਢੇ ਮੌਸਮ ਤੋਂ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਦੇ ਕਰਮਚਾਰੀਆਂ ਨੇ ਲਿਖੀ ਮੁੱਖ ਮੰਤਰੀ ਨੂੰ ਚਿੱਠੀ

ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅਜੇ ਕਰੀਬ ਢਾਈ ਮਹੀਨੇ ਹੋਏ ਹਨ ਕਿ ਇਨ੍ਹਾਂ ਢਾਈਆਂ ਮਹੀਨਿਆਂ ਦੇ ਦਰਮਿਆਨ ਹੀ ਅਫ਼ਸਰਸ਼ਾਹੀ ਅਤੇ ਸਰਕਾਰ ਆਹਮਣੇ-ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਉਤਸ਼ਾਹ ਨਾਲ ਮਨਾਇਆ ਨਰਸਿੰਗ ਦਿਵਸ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟ ਗੇਲ ਦਾ ਜਨਮ ਦਿਨ ਨਰਸਿੰਗ ਅਫ਼ਸਰਜ਼ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕੇਕ ਕੱਟ ਕੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਨਰਸਿੰਗ ਸਟਾਫ਼ ਅਤੇ ਨਾਇਟ ਗੇਲ ਕਲੱਬ ...

ਪੂਰੀ ਖ਼ਬਰ »

ਤਿੰਨ ਮਹੀਨੇ ਬਾਅਦ ਹਲਕਾ ਵਿਧਾਇਕ ਨੇ ਕੀਤਾ ਲੋਕਾਂ ਦਾ ਧੰਨਵਾਦ

ਮਮਦੋਟ, 15 ਮਈ (ਸੁਖਦੇਵ ਸਿੰਘ ਸੰਗਮ)- ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤਿੰਨ ਮਹੀਨੇ ਬਾਅਦ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸੱਤਾਧਾਰੀ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਮਮਦੋਟ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ...

ਪੂਰੀ ਖ਼ਬਰ »

ਰਾਜ ਦੇ ਸੂਚਨਾ ਕਮਿਸ਼ਨਰ ਹੀਰਾ ਸੋਢੀ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਬੈਠਕ

ਫ਼ਿਰੋਜ਼ਪੁਰ, 15 ਮਈ (ਰਾਕੇਸ਼ ਚਾਵਲਾ)- ਰਾਜ ਦੇ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਹੀਰਾ ਸੋਢੀ ਵਲੋਂ ਆਪਣੇ ਗ੍ਰਹਿ ਸਥਾਨ ਫ਼ਿਰੋਜ਼ਪੁਰ ਵਿਖੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਬੈਠਕ ਦਾ ਆਯੋਜਨ ਕੀਤਾ ਗਿਆ | ਇਸ ਬੈਠਕ ਵਿਚ ਸੂਬੇ ਦੇ ਸੂਚਨਾ ਕਮਿਸ਼ਨਰ ...

ਪੂਰੀ ਖ਼ਬਰ »

ਦੂਸ਼ਿਤ ਪਾਣੀ ਵਾਲੇ ਛੱਪੜ ਤੋਂ ਲੋਕ ਦੁਖੀ

ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਗੁਰਦਰਸ਼ਨ ਸਿੰਘ, ਹਰਮੇਜ ਸਿੰਘ, ਗੁਰਵੀਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤਖਤਮਲਾਣਾ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਛੱਪੜ ਵਿਚ ਹੀ ਜਮ੍ਹਾਂ ਹੁੰਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਲੋਕ ਕਈ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਸਿੱਧੂਪੁਰ) ਦੀ ਕੋਟਭਾਈ ਇਕਾਈ ਦੀ ਚੋਣ

ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਅੱਜ ਪਿੰਡ ਕੋਟਭਾਈ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਮੀਟਿੰਗ ਬਲਾਕ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਫਕਰਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਾਨਕ ਸਿੰਘ ਫਕਰਸਰ ਤੇ ਕੁਲਦੀਪ ਸਿੰਘ ਨੇਤਾ ਕੋਟਭਾਈ ਵੀ ...

ਪੂਰੀ ਖ਼ਬਰ »

ਵਿਆਹੁਤਾ ਦੀ ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਾਸੀ ਨਵਜੋਤ ਕੌਰ ਨੇ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਹੈ ਕਿ 25 ਮਾਰਚ 2016 ਨੂੰ ਉਸ ਦਾ ਵਿਆਹ ਹਰੀਨੌਂ ਨਿਵਾਸੀ ਵਰਿੰਦਰ ਕੁਮਾਰ ਨਾਲ ਹੋਇਆ ਸੀ | ਵਿਆਹ ਸਮੇਂ ਉਸ ਦੇ ਪਰਿਵਾਰ ਵਲੋਂ ਆਪਣੀ ਹੈਸੀਅਤ ਤੋਂ ਵੱਧ ਦਹੇਜ ...

ਪੂਰੀ ਖ਼ਬਰ »

ਮਜ਼ਦੂਰਾਂ ਨੇ ਇਕੱਠ ਕਰ ਕੇ ਮਜ਼ਦੂਰੀ ਦੇ ਭਾਅ ਕੀਤੇ ਤੈਅ

ਦੋਦਾ, 15 ਮਈ (ਰਵੀਪਾਲ)-ਸਥਾਨਕ ਨਗਰ ਦੇ ਮਜ਼ਦੂਰ ਮਰਦ, ਔਰਤਾਂ ਨੇ ਦੇਰ ਸ਼ਾਮ ਸਰਕਾਰੀ ਪੈਲੇਸ 'ਚ ਇਕੱਠ ਕਰ ਕੇ ਝੋਨੇ ਦੀ ਲਵਾਈ ਅਤੇ ਦਿਹਾੜੀ ਸੰਬੰਧੀ ਚਰਚਾ ਕਰ ਕੇ ਭਾਅ ਤੈਅ ਕੀਤੇ | ਇਸ ਮੌਕੇ ਮਜ਼ਦੂਰ ਆਗੂ ਟਹਿਲਾ ਸਿੰਘ ਦੋਦਾ ਨੇ ਸੰਬੋਧਨ ਕਰਦੇ ਆਖਿਆ ਕਿ ਸਰਕਾਰ ਗਰੀਬ ...

ਪੂਰੀ ਖ਼ਬਰ »

ਸਪੀਕਰ ਸੰਧਵਾਂ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਲੰਗਰ ਲਈ ਰਾਸ਼ਨ ਦੇ 3 ਟਰੱਕ ਰਵਾਨਾ

ਕੋਟਕਪੂਰਾ, 15 ਮਈ (ਮੇਘਰਾਜ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਹਲਕੇ ਦਾ ਦੌਰਾ ਕੀਤਾ ਗਿਆ | ਉਨ੍ਹਾਂ ਇਲਾਕੇ ਦੀ ਸੰਗਤ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਰਾਸ਼ਨ ਦੇ ਤਿੰਨ ਟਰੱਕ ਵੀ ਰਵਾਨਾ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਦੀ ਗੁਰੂਹਰਸਹਾਏ ਵਿਖੇ ਹੋਈ ਮੀਟਿੰਗ

ਗੁਰੂਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ)- ਤਰਕਸ਼ੀਲ ਸੁਸਾਇਟੀ ਪੰਜਾਬ (ਰਜ਼ਿ) ਜ਼ੋਨ ਫ਼ਾਜ਼ਿਲਕਾ ਦੀ ਮੀਟਿੰਗ ਜ਼ੋਨ ਆਗੂ ਮਾਸਟਰ ਕੁਲਜੀਤ ਸਿੰਘ ਡੰਗਰਖੇੜਾ ਦੀ ਪ੍ਰਧਾਨਗੀ ਹੇਠ ਗੁਰੂਹਰਸਹਾਏ ਵਿਖੇ ਹੋਈ | ਇਸ ਮੀਟਿੰਗ ਦੀ ਮੇਜ਼ਬਾਨੀ ਤਰਕਸ਼ੀਲ ਸੁਸਾਇਟੀ ਇਕਾਈ ...

ਪੂਰੀ ਖ਼ਬਰ »

ਅਕਾਲੀ ਸਮਰਥਕ ਸਾਬਕਾ ਸਰਪੰਚ ਦੀ ਕੀਤੀ ਕੱੁਟਮਾਰ

ਗੁਰੂਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ)- ਨੇੜਲੀ ਵਸਤੀ ਕੇਸਰ ਸਿੰਘ ਵਾਲੀ ਦੇ ਸਾਬਕਾ ਸਰਪੰਚ ਅਕਾਲੀ ਸਮਰਥਕ ਹਰਬੰਸ ਸਿੰਘ ਦੀ ਕੁਝ ਵਿਅਕਤੀਆਂ 'ਤੇ ਸਿਵਲ ਵਰਦੀ 'ਚ ਪੁਲਿਸ ਮੁਲਾਜ਼ਮਾਂ ਵਲੋਂ ਕੱੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਅਕਾਲੀ ਸਮਰਥਕ ਸਾਬਕਾ ...

ਪੂਰੀ ਖ਼ਬਰ »

ਪੰਜਾਬ ਰਾਜ ਕਮਿਸ਼ਨਰ ਦਫ਼ਤਰ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਸਰਬਸੰਮਤੀ ਨਾਲ ਚੋਣ

ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਪੰਜਾਬ ਰਾਜ ਕਮਿਸ਼ਨਰ ਦਫ਼ਤਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਚੇਅਰਮੈਨ ਮੁਨੀਸ਼ ਸੋਲ ਨੂੰ ਤਰੱਕੀ ਮਿਲਣ ਅਤੇ ਦਰਸ਼ਨ ਸਿੰਘ ਤੱਗੜ ਸੇਵਾ ਮੁਕਤੀ ਉਪਰੰਤ ਯੂਨੀਅਨ ਵਲੋਂ ਸੂਬਾ ਪੱਧਰੀ ਆਗੂਆਂ ਦਾ ਇਕੱਠ ਕਰ ਚੋਣ ਕੀਤੀ ਗਈ, ...

ਪੂਰੀ ਖ਼ਬਰ »

ਮਖੂ ਸ਼ਹਿਰ ਬੱਸ ਸਟੈਂਡ ਨਾ ਹੋਣ ਕਾਰਨ ਡਰਾਈਵਰ ਬੱਸਾਂ ਨੈਸ਼ਨਲ ਹਾਈਵੇ ਦੇ ਵਿਚਕਾਰ ਰੋਕ ਕੇ ਚੜ੍ਹਾਉਂਦੇ ਨੇ ਸਵਾਰੀਆਂ

ਮੇਜਰ ਸਿੰਘ ਥਿੰਦ ਮਖੂ, 15 ਮਈ - ਮਖੂ ਦਾ ਪਛੜਿਆ ਇਲਾਕਾ ਹੜ੍ਹਾਂ ਅਤੇ ਅੱਤਵਾਦ ਦਾ ਮਾਰਿਆ ਆਰਥਿਕ ਪੱਖੋਂ ਅਤੇ ਵਿਕਾਸ ਪੱਖੋਂ ਬਹੁਤ ਪਿੱਛੇ ਹੈ | ਇਸ ਦੀਆਂ ਸਮੱਸਿਆਵਾਂ ਵੀ ਬਹੁਤ ਹਨ | ਮਾੜਾ ਢੱਗਾ ਛੱਤੀ ਰੋਗ ਵਾਲੀ ਦੀ ਕਹਾਵਤ ਜਿਵੇਂ ਮਖੂ ਵਾਸਤੇ ਹੀ ਬਣੀ ਹੋਵੇ ਪੜ੍ਹਾਈ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਦਾ ਸਿੱਖ ਜਥੇਬੰਦੀਆਂ ਨੇ ਲਿਆ ਸਖ਼ਤ ਨੋਟਿਸ

ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)- ਸਥਾਨਕ ਕੈਨਾਲ ਕਾਲੋਨੀ ਨਜ਼ਦੀਕ ਪਿੰਡ ਪੀਰਾਂ ਵਾਲਾ ਵਿਖੇ ਅਣਢੁੱਕਵੀਂ ਜਗ੍ਹਾ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਪ੍ਰਕਾਸ਼ ਕਾਰਨ ਹੋ ਰਹੀ ਨਿਰਾਦਰੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX