ਦੋਰਾਹਾ, 15 ਮਈ (ਜਸਵੀਰ ਝੱਜ)-ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਖਣਨ ਤੇ ਭੂ-ਵਿਗਿਆਨ, ਜੇਲ੍ਹਾਂ ਤੇ ਕਾਨੂੰਨੀ ਤੇ ਵਿਧਾਨਿਕ ਮਾਮਲਿਆਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਦਸਵੀਂ ਚਰਨ ਛੋਹ ਪ੍ਰਾਪਤ ਗੁਰਦੁਆਰਾ ਦੇਗਸਰ ਸ੍ਰੀ ਕਟਾਣਾ ਸਾਹਿਬ ਵਿਖੇ ਨਤਮਸਤਕ ਹੋਏ | ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਪਾਇਲ ਤੋਂ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਸਾਂਝੀ ਅਗਵਾਈ 'ਚ ਆਗੂਆਂ ਵਲੋਂ ਸਵਾਗਤ ਕੀਤਾ | ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰੇਗੀ | ਗੁਰਦੁਆਰਾ ਦੇਗਸਰ ਸ੍ਰੀ ਕਟਾਣਾ ਸਾਹਿਬ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਹਰਦੀਪ ਸਿੰਘ ਮੁੰਡੀਆਂ ਤੇ ਐੱਸ. ਡੀ. ਐਮ. ਪਾਇਲ ਦੀਪਜੋਤ ਕੌਰ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਜੋਗਾ ਸਿੰਘ ਤੇ ਹੈੱਡ ਗ੍ਰੰਥੀ ਭਾਈ ਕਿੰਗੀ ਸਿੰਘ ਵਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ | ਇਸ ਸਮੇਂ ਐੱਸ. ਡੀ. ਐਮ. ਪਾਇਲ ਦੀਪਜੋਤ ਕੌਰ, ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਸ਼ਹਿਰੀ ਪ੍ਰਧਾਨ ਰਾਣਾ ਕੂੰਨਰ, ਹਰਜੀਤ ਸਿੰਘ ਖਰੇ, ਪਰਗਟ ਸਿੰਘ ਸਿਆੜ, ਬੂਟਾ ਸਿੰਘ ਰਾਣੋਂ, ਸੁਖਵਿੰਦਰ ਸਿੰਘ, ਈਸ਼ਰ ਸਿੰਘ ਖਰੇ, ਦਵਿੰਦਰ ਸਿੰਘ ਰਾਜਾ, ਇੰਦਰਜੀਤ ਸਿੰਘ ਫ਼ੌਜੀ, ਮਨੀ ਮਠਾੜੂ, ਯੂਥ ਆਗੂ ਕਰਨ ਸਿਹੋੜਾ ਆਦਿ ਹਾਜ਼ਰ ਸਨ |
ਰਾੜਾ ਸਾਹਿਬ, 15 ਮਈ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਤੇ ਸੋਸ਼ਲ ਆਗੂ ਸੁਰਿੰਦਰ ਸਿੰਘ ਸ਼ਾਹਪੁਰ, ਪ੍ਰੇਮ ਸਿੰਘ ਸਿਹੋੜਾ, ਰਵਿੰਦਰ ਸਿੰਘ ਨਵਾਂ ਪਿੰਡ, ਬਲਵਿੰਦਰ ਸਿੰਘ ...
ਸਮਰਾਲਾ, 15 ਮਈ (ਗੋਪਾਲ ਸੋਫਤ)-ਪ੍ਰਵਾਸੀ ਭਾਰਤੀ ਕੈਨੇਡਾ ਨਿਵਾਸੀ ਚਰਨਜੀਤ ਸਿੰਘ ਢੰਡਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਤਬਾਹੀ ਤੋਂ ਬਚਾਉਣ ਲਈ ਇਕੱਠੇ ਹੋ ਕੇ ਤੁਰੰਤ ਹੰਭਲਾ ਮਾਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ...
ਦੋਰਾਹਾ, 15 ਮਈ (ਜਸਵੀਰ ਝੱਜ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਦੇਗਸਰ ਸਾਹਿਬ ਕਟਾਣਾ ਸਾਹਿਬ ਵਿਖੇ ਭਾਈ ਘਨੱਈਆ ਜੀ ਮਿਸ਼ਨ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਹਲਕੇ ਦੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ | ਪਿੰਡ ਇਕੋਲਾਹੀ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-'ਆਪ' ਸਰਕਾਰ ਵਲੋਂ ਪਿੰਡ ਭਗਤੂਪੁਰਾ ਦੀ 3 ਕਰੋੜ ਰੁਪਏ ਏਕੜ ਵਾਲੀ ਜ਼ਮੀਨ 43 ਲੱਖ ਰੁਪਏ 'ਚ ਵੇਚਣ ਨਾਲ ਕੁਰੱਪਸ਼ਨ ਪ੍ਰਤੀ ਜ਼ੀਰੋ ਟੋਲਰੈਂਸ ਰੱਖਣ ਦੇ ਦਾਅਵਿਆਂ ਦੀ ਪੋਲ ਖੱੁਲ੍ਹ ਗਈ ਹੈ | ਇਹ ਦੋਸ਼ ਅੱਜ ਪੰਜਾਬ ਭਾਜਪਾ ਦੇ ਸੂਬਾ ...
ਦੋਰਾਹਾ, 15 ਮਈ (ਮਨਜੀਤ ਸਿੰਘ ਗਿੱਲ)-ਸਿੱਧੂ ਕਾਲਜ ਆਫ਼ ਨਰਸਿੰਗ ਦਿਵਸ ਨੂੰ ਮੁੱਖ ਰੱਖਦਿਆ ਫ਼ਲੋਰੇਸ ਨਾਈਟਿੰਗਲ ਨੂੰ ਯਾਦ ਕਰਦਿਆ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਕਾਲਜ ਦੇ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ, ਡਾ. ਹਰਜੋਤ ਕੌਰ ਸਿੱਧੂ, ਡਾ. ਰਵਿੰਦਰ ਸਿੰਘ ...
ਸਮਰਾਲਾ, 15 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਪਿੰਡ ਚਹਿਲਾਂ ਨੇੜੇ ਹੋਏ ਸੜਕ ਹਾਦਸੇ 'ਚ ਸਕੂਟਰੀ ਸਵਾਰ ਬਜ਼ੁਰਗ ਜੋੜੇ ਨੂੰ ਤੇਜ਼ ਰਫ਼ਤਾਰ ਬੱਸ ਵਲੋਂ ਟੱਕਰ ਮਾਰ ਦਿੱਤੇ ਕਾਰਨ ਬਜ਼ੁਰਗ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਜਾਣਕਾਰੀ ...
ਕੁਹਾੜਾ, 15 ਮਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਟੇਟ ਸੇਵਾ ਮੁਕਤ ਜ਼ਿਲ੍ਹਾ ਵੈਟਰਨਰੀ ਇਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਤੇ ਸੋਸ਼ਲ ਆਗੂ ਸੁਰਿੰਦਰ ਸਿੰਘ ਸ਼ਾਹਪੁਰ ਨੇ ਖਿਡਾਰਨ ਪ੍ਰਨੀਤ ਕੌਰ ਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਿਆਂ ...
ਕੁਹਾੜਾ, 15 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਕੁੱਟਮਾਰ ਕਰਨ 'ਤੇ ਬਲਵੀਰ ਸਿੰਘ ਪੁੱਤਰ ਅਵਤਾਰ ਸਿੰਘ, ਅਵਤਾਰ ਸਿੰਘ ਪੁੱਤਰ ਸੀਤਾ ਸਿੰਘ, ਅੰਮਿ੍ਤਪਾਲ ਸਿੰਘ ਪੁੱਤਰ ਅਵਤਾਰ ਸਿੰਘ, ਪਰਮਜੀਤ ਸਿੰਘ ਪੁੱਤਰ ਸੀਤਾ ਸਿੰਘ, ਸੁਖਵਿੰਦਰ ਸਿੰਘ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਖੇਤਰ 'ਚ ਸਥਿਤ ਸਰਬੰਦ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਸਿੱਖ ਭਾਈਚਾਰੇ ਦੇ ਦੋ ਵਿਅਕਤੀਆਂ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਘਟਨਾ ਨੂੰ ਕਾਇਰਤਾ ਪੂਰਨ ਕਰਾਰ ਦਿੰਦਿਆਂ ਭਾਜਪਾ ਹਲਕਾ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਪ੍ਰਸਿੱਧ ਕਬੱਡੀ ਖਿਡਾਰੀ ਸਵਰਨ ਸਿੰਘ ਰਾਏ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਅਚਾਨਕ ਉਨ੍ਹਾਂ ਦਾ ਨੌਜਵਾਨ ਪੁੱਤਰ ਅਰੁਨ ਸਿੰਘ ਰਾਏ (33) ਵਾਸੀ ਇੰਗਲੈਂਡ ਭਰ ਜਵਾਨੀ 'ਚ ਸਦੀਵੀ ਵਿਛੋੜਾ ਦੇ ਗਿਆ | ਅਰੁਨ ਸਿੰਘ ਇੰਗਲੈਂਡ ਦਾ ...
ਮਲੌਦ, 15 ਮਈ (ਸਹਾਰਨ ਮਾਜਰਾ)-ਨਵਾਂ ਪਿੰਡ ਕਿਸ਼ਨਪੁਰਾ ਦੀ ਗਰਾਮ ਪੰਚਾਇਤ ਵਲੋਂ ਸਰਪੰਚ ਬਲਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਤੇ ਠੰਢੇ ਪਾਣੀ ਪੀਣ ਲਈ ਵਾਟਰ ਕੂਲਰ ਦਿੱਤਾ ਗਿਆ | ਇਸ ਮੌਕੇ ਸਰਪੰਚ ਬਲਵੰਤ ...
ਸਮਰਾਲਾ, 15 ਮਈ (ਗੋਪਾਲ ਸੋਫਤ)-ਪਿੰਡ ਨਾਗਰਾ ਵਿਖੇ ਸੰਤ ਬਾਬਾ ਸੰਤ ਰਾਮ ਨਾਗਰੇ ਵਾਲਿਆਂ ਦੀ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ | ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਰਾਗੀ ਢਾਡੀ ਕਵੀਸ਼ਰ ਸੰਗਤਾਂ ਨੂੰ ਨਿਹਾਲ ਕਰਨਗੇ | ਪੈੱ੍ਰਸ ...
ਅਹਿਮਦਗੜ੍ਹ, 15 ਮਈ (ਮਹੋਲੀ/ਪੁਰੀ)-ਡੀ. ਐਮ. ਸੀ. ਹਸਪਤਾਲ ਵਲੋਂ ਪੋਹੀੜ ਸ਼ਾਖਾ ਵਿਖੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਵੱਖ-ਵੱਖ ਵਿਭਾਗਾਂ ਦੀ ਓ. ਪੀ. ਡੀ. ਚਾਲੂ ਕਰ ਕੇ ਇਲਾਕਾ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਹਨ | ਦਯਾਨੰਦ ਹਸਪਤਾਲ ਸ਼ਾਖਾ ਪੋਹੀੜ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ¢ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ...
ਮਲੌਦ, 15 ਮਈ (ਦਿਲਬਾਗ ਸਿੰਘ ਚਾਪੜਾ)-ਦੇਸ਼ 'ਚ ਕੁਪੋਸ਼ਣ, ਬੇਰੁਜ਼ਗਾਰੀ, ਵਿਗੜ ਰਹੀ ਕਾਨੂੰਨ ਵਿਵਸਥਾ, ਵਧ ਰਹੀ ਮਹਿੰਗਾਈ, ਗ਼ਰੀਬਾਂ 'ਤੇ ਅੱਤਿਆਚਾਰ ਅਤੇ ਇਸਤਰੀਆਂ ਦੀ ਅਸੁਰੱਖਿਆ ਦੇ ਕਾਰਨ ਅੱਜ ਦੇਸ਼ 'ਚ ਹਾਹਾਕਾਰ ਮਚਿਆ ਹੋਇਆ ਹੈ ਤੇ ਲੋਕ ਆਪਣਾ ਪੇਟ ਕੱਟ ਕੇ ...
ਮਲੌਦ, 15 ਮਈ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਤਪੋਬਨ ਢੱਕੀ ਸਾਹਿਬ ਮਕਸੂਦੜਾ 'ਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਹਿਨੁਮਾਈ ਤੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ 25ਵਾਂ ਵਿਸ਼ਵ ਸਾਂਤੀ ਦਿਵਸ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਇਸਕਾਨ ਫ਼ੈਸਟੀਵਲ ਕਮੇਟੀ ਖੰਨਾ ਵਲੋਂ ਐਤਵਾਰ ਨੂੰ ਭਗਵਾਨ ਨਰਸਿੰਘ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ | ਇਸਕਾਨ ਪ੍ਰਚਾਰ ਕੇਂਦਰ ਵਿਖੇ ਹਰਿਨਾਮ ਸੰਕੀਰਤਨ ਕੀਤਾ ਤੇ ਵਰਿੰਦਾਵਨ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ਤੇ ...
ਅਹਿਮਦਗੜ੍ਹ, 15 ਮਈ (ਪੁਰੀ)-ਪਿੰਡ ਛਪਾਰ ਵਿਖੇ ਲਾਲਾ ਵਾਲੇ ਪੀਰ ਦਰਗਾਹ ਵਿਖੇ 17ਵਾਂ ਸਾਲਾਨਾ ਭੰਡਾਰਾ ਪਿੰਡ ਛਪਾਰ ਵਿਖੇ 19 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਮੀਟਿੰਗ ਤੋਂ ਬਾਅਦ ਪ੍ਰਬੰਧਕ ਸਿਰਾਜ ਮੁਹੰਮਦ ਨੇ ਦੱਸਿਆ ਕਿ ਖ਼ਤਮ ਦੁਆ ਸਵੇਰੇ 11 ਵਜੇ, ਚਾਦਰ ਦੀ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ)-ਸਮਾਜ ਸੇਵੀ ਕਾਰਜਾਂ ਲਈ ਕਾਰਜਸ਼ੀਲ ਨੌਜਵਾਨ ਸਮਾਜ ਸੇਵੀ ਵਿਕਰਮਜੀਤ ਸਿੰਘ ਧੀਮਾਨ ਵਲੋਂ ਰਾਮਗੜ੍ਹੀਆ ਭਵਨ ਖੰਨਾ ਵਿਖੇ ਜ਼ਰੂਰਤਮੰਦ ਬੱਚਿਆਂ ਲਈ ਕੱਪੜਿਆਂ ਦੀ ਸੇਵਾ ਨਿਭਾਈ ਗਈ | ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਖ਼ਿਲਾਫ਼ ...
ਮਲੌਦ, 15 ਮਈ (ਦਿਲਬਾਗ ਸਿੰਘ ਚਾਪੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਸਿਆੜ ਦੀ ਇਕਾਈ ਵਲੋਂ ਕੀਤੇ ਉਪਰਾਲੇ ਸਦਕਾ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਸਿਆੜ, ਪ੍ਰਬੰਧਕ ਕਮੇਟੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਵਿਦੇਸ਼ਾਂ 'ਚ ਵਸੇ ਪਿੰਡ ਦੇ ...
ਬੀਜਾ, 15 ਮਈ (ਕਸ਼ਮੀਰਾ ਸਿੰਘ ਬਗ਼ਲੀ)-ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਸਿੱਖ ਸੰਗਤਾਂ 'ਚ ਕਣਕ ਭੇਜਣ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਨਿਸ਼ਕਾਮ ਸੇਵਾ ਨਾਲ ਪਿੰਡਾਂ 'ਚੋਂ ਕਣਕ ਇਕੱਠੀ ਕਰ ਕੇ ਟਰੱਕਾਂ ਰਾਹੀ ਹਜ਼ੂਰ ਸਾਹਿਬ ਲਈ ਰਵਾਨਾ ਕਰ ਰਹੇ ਹਨ ਜੋ ...
ਮਲੌਦ, 15 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਲਾਕ ਕੋ-ਕਨਵੀਨਰ ਬਲਦੇਵ ਸਿੰਘ ਜੀਰਖ ਤੇ ਮਨੋਹਰ ਸਿੰਘ ਮੋਨੀ ਕੁਲਾਹੜ ਦੀ ਨਿਗਰਾਨੀ ਹੇਠ ਪਿੰਡ ਝੱਮਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਕਾਈ ਦੀ ਚੋਣ ਹੋਈ, ਜਿਸ 'ਚ ਪਿੰਡ ਦੇ ਕਿਸਾਨਾਂ, ਨੌਜਵਾਨਾਂ ਵੱਡੀ ...
ਡੇਹਲੋਂ, 15 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਗੋਪਾਲਪੁਰ ਵਿਖੇ ਜੀ. ਐਨ. ਐਮ., ਬੀ. ਐੱਸ. ਸੀ. ਅਤੇ ਪੋਸਟ ਬੇਸਿਕ ਬੀ. ਐੱਸ. ਸੀ., ਨਰਸਿੰਗ ਵਿਦਿਆਰਥੀ ਵਲੋਂ ਨਰਸਿੰਗ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ...
ਲੁਧਿਆਣਾ, 15 ਮਈ (ਆਹੂਜਾ)-ਸਥਾਨਕ ਜਨਤਾ ਨਗਰ 'ਚ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਨੇ ਨਗਰ ਨਿਗਮ ਦੇ ਡਰਾਈਵਰ ਤੇ ਉਸ ਦੇ ਇਕ ਸਾਥੀ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਹਰੀਸ਼ ਵਰਮਾ ਵਾਸੀ ਪ੍ਰੀਤਮ ਨਗਰ ਦੀ ...
ਲੁਧਿਆਣਾ, 15 ਮਈ (ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਮੋਹਿਤ ਵਾਸੀ ਗੋਪਾਲ ਨਗਰ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਇਹ ...
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਐਸ. ਟੀ. ਐਫ. ਦੀ ਪੁਲਿਸ ਨੇ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀ ਨੂੰ ਉਸ ਦੀ ਪਤਨੀ ਸਮੇਤ ਗਿ੍ਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਵਾ ਤਿੰਨ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸੰਬੰਧੀ ਐੱਸ. ਟੀ. ਐੱਫ. ਦੇ ...
ਲੁਧਿਆਣਾ, 15 ਮਈ (ਪੁਨੀਤ ਬਾਵਾ)-ਵਿਗਿਆਨ ਤੇ ਤਕਨਾਲੋਜੀ ਦੇ ਵਿਸ਼ੇ 'ਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ. ਆਰ. ਐਸ. ਸੀ.) ਲੁਧਿਆਣਾ ਨੇ ਸਫਲਤਾਪੂਰਵਕ 21 ਦਿਨਾਂ ਸਿਖ਼ਲਾਈ ਪ੍ਰੋਗਰਮਾ ਰਿਹਾਇਸ਼ੀ ਸਕੂਲ ਕਰਵਾਇਆ | ਪ੍ਰੋਗਰਾਮ ਭੂ ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਲੋਂ ਵਪਾਰੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸੂਬੇ ਭਰ 'ਚ ਜਾਗੋ ਵਪਾਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਗਈ ਹੈ | ਇਸ ਸੰਬੰਧੀ ਕਰਵਾਏ ...
ਲੁਧਿਆਣਾ, 15 ਮਈ (ਕਵਿਤਾ ਖੁੱਲਰ)-ਸਿੱਖ ਗੁਰੂ ਸਾਹਿਬਾਨ ਵਲੋਂ ਬਖਸ਼ੇ ਸੇਵਾ ਦੇ ਸੰਕਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ 'ਚ ਲਗਾਉਣ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇਕ ਚਾਨਣ ਮੁਨਾਰਾ ਹੁੰਦੇ ਹਨ | ਇਹ ...
ਲੁਧਿਆਣਾ, 15 ਮਈ (ਆਹੂਜਾ)-ਹਰਿਆਣਾ ਪੁਲਿਸ ਵਲੋਂ ਚੋਰੀ ਦੇ ਮਾਮਲੇ 'ਚ ਹਿਰਾਸਤ ਵਿਚ ਲਏ ਇਕ ਨੌਜਵਾਨ ਦੇ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਹਰਿਆਣਾ ਪੁਲਿਸ ਦੇ ਮੁਲਾਜ਼ਮ ਅਨਿਲ ਕੁਮਾਰ ...
ਲੋਹਟਬੱਦੀ, 15 ਮਈ (ਕੁਲਵਿੰਦਰ ਸਿੰਘ ਡਾਂਗੋਂ)-ਝੋਨੇ ਦੀ ਫ਼ਸਲ ਪੈਦਾਵਾਰ ਲਈ ਪਾਣੀ ਦੀ ਹੁੰਦੀ ਵਰਤੋਂ ਨੂੰ ਠੱਲ੍ਹ ਪਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਭਾਵੇਂ ਹਰ ਸਾਲ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ...
ਮਲੌਦ, 15 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਕੂਹਲੀ ਕਲਾਂ ਵਿਖੇ ਰਾਜਵੰਤ ਹਸਪਤਾਲ ਦੋਰਾਹਾ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਡਾ. ਜਸਕੀਰਤ ਸਿੰਘ ਤੇ ਡਾ. ਵਲਪ੍ਰੀਤ ਕੌਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ...
ਖੰਨਾ, 15 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਲੇਰਕੋਟਲਾ ਰੋਡ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ...
ਡੇਹਲੋਂ, 15 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵਲੋਂ ਚੱਲ ਰਹੇ ਓਲੰਪੀਅਨ ਪਿ੍ਥੀਪਾਲ ਹਾਕੀ ਫ਼ੈਸਟੀਵਲ ਦੇ ਤੀਜੇ ਗੇੜ ਦੇ ਮੈਚਾਂ 'ਚ ਮੇਜ਼ਬਾਨ ਹਾਕੀ ਅਕੈਡਮੀ, ਚਚਰਾੜੀ ਹਾਕੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX