ਲੋਕ ਘਰਾਂ 'ਚ ਦੁਬਕੇ
ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਤਾਪਮਾਨ ਫਿਰ ਵਧਣ ਕਾਰਨ ਜਨ ਜੀਵਨ ਪ੍ਰਭਾਵਿਤ ਹੋਣ ਲੱਗਾ ਹੈ | ਤਾਪਮਾਨ 48 ਡਿਗਰੀ ਸੈਲਸੀਅਸ 'ਤੇ ਪੁੱਜਣ ਦੇ ਨਾਲ ਹੀ ਲੂ ਵੀ ਵਗਣ ਲੱਗੀ ਹੈ, ਜਿਸ ਕਰ ਕੇ ਲੋਕ ਘਰਾਂ 'ਚ ਹੀ ਬੈਠਣ ਲਈ ਮਜਬੂਰ ਹਨ | ਗਰਮੀ ਤੋਂ ਬਚਣ ਲਈ ਜਿੱਥੇ ਲੋਕ ਘਰਾਂ, ਦੁਕਾਨਾਂ 'ਚ ਪੱਖੇ, ਕੂਲਰ, ਏ.ਸੀ. ਆਦਿ ਦਾ ਸਹਾਰਾ ਲੈ ਰਹੇ ਹਨ ਉੱਥੇ ਨੌਜਵਾਨ ਨੇੜਲੇ ਸੂਇਆਂ, ਕੱਸੀਆਂ 'ਚ ਨਹਾ ਰਹੇ ਹਨ | ਜ਼ਿਲੇ੍ਹ ਦੇ ਕਈ ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਸਾਹਮਣੇ ਆ ਰਹੀ ਹੈ | ਲੋਕ ਧਰਤੀ ਹੇਠਲਾ ਖਾਰਾ, ਭਾਰਾ ਤੇ ਸ਼ੋਰਾ ਯੁਕਤ ਪਾਣੀ ਪੀਣ ਲਈ ਮਜਬੂਰ ਹਨ | ਦੁਖੀ ਹੋ ਕੇ ਲੋਕ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕਰ ਰਹੇ ਹਨ |
ਗਰਮੀ ਤੇ ਲੂ ਦਾ ਅਸਰ ਫ਼ਸਲਾਂ 'ਤੇ ਵੀ ਪੈਣ ਲੱਗਾ-
ਦੂਸਰੇ ਪਾਸੇ ਗਰਮੀ ਤੇ ਲੂ ਦਾ ਅਸਰ ਨਰਮੇ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਅਤੇ ਹਰੇ ਚਾਰੇ 'ਤੇ ਵੀ ਪੈ ਰਿਹਾ ਹੈ | ਕੁਝ ਦਿਨ ਪਹਿਲਾਂ ਬੀਜਿਆ ਨਰਮਾ ਗਰਮੀ ਨੇ ਝੰਬ ਦਿੱਤਾ ਹੈ | ਇਸੇ ਤਰ੍ਹਾਂ ਸਬਜ਼ੀਆਂ ਵੀ ਕੁਮਲਾਉਣ ਲੱਗੀਆਂ ਹਨ ਅਤੇ ਸਬਜ਼ੀਆਂ ਘੱਟ ਲੱਗ ਰਹੀਆਂ ਹਨ | ਮੱਕੀ ਤੇ ਹਰਾ ਚਾਰਾ ਵੀ ਪ੍ਰਭਾਵਿਤ ਹੋ ਰਿਹਾ ਹੈ | ਟੇਲਾਂ 'ਤੇ ਪੈਂਦੇ ਪਿੰਡਾਂ ਦਾ ਮਾੜਾ ਹਾਲ ਹੈ | ਉਨ੍ਹਾਂ ਜਿੱਥੇ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਆ ਰਹੀ ਹੈ ਉੱਥੇ ਫ਼ਸਲਾਂ ਪਾਲਣ ਲਈ ਵੀ ਟਿਊਬਵੈੱਲ ਲਗਾਤਾਰ ਚਲਾਉਣੇ ਪੈ ਰਹੇ ਹਨ | ਕਿਸਾਨ ਤੇ ਸਬਜ਼ੀ ਕਾਸ਼ਤਕਾਰ ਨਹਿਰੀ ਪਾਣੀ ਪੂਰੀ ਮਾਤਰਾ 'ਚ ਨਾ ਮਿਲਣ ਕਾਰਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫ਼ਸਲਾਂ ਨੂੰ ਪਾਲਣ ਦਾ ਯਤਨ ਕਰ ਰਹੇ ਹਨ | ਕਿਸਾਨਾਂ 'ਤੇ ਇਕ ਆਫ਼ਤ ਹੋਰ ਆ ਪਈ ਹੈ | ਆਚਾਰ ਲਈ ਬੀਜੀ ਮੱਕੀ ਨੂੰ ਕਨਸੂਆ ਨਾਂਅ ਦਾ ਕੀੜਾ ਵੱਡੇ ਪੱਧਰ 'ਤੇ ਪੈ ਗਿਆ ਹੈ, ਜਿਸ ਦੇ ਬਚਾਅ ਲਈ ਉਹ ਸਪਰੇਆਂ ਦਾ ਸਹਾਰਾ ਲੈ ਰਹੇ ਹਨ | ਇਸ ਵਾਰ ਤੂੜੀ ਦੀ ਘਾਟ ਦੇ ਬਦਲੇ 'ਚ ਆਚਾਰ ਵਾਲੀ ਮੱਕੀ ਵੱਡੀ ਪੱਧਰ 'ਤੇ ਬੀਜੀ ਗਈ ਹੈ ਪਰ ਇਸ ਕੀੜੇ ਕਾਰਨ ਕਿਸਾਨਾਂ ਦੇ ਹੌਸਲੇ ਪਸਤ ਹੋ ਰਹੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਇਹ ਵੀ ਘਾਟੇ ਵਾਲਾ ਸੌਦਾ ਹੈ |
ਜ਼ਮੀਨਦੋਜ਼ ਪਾਣੀ ਦੀ ਨਿਕਾਸੀ ਤੇ ਵਾਤਾਵਰਨ ਪ੍ਰੇਮੀਆਂ ਨੇ ਜਤਾਈ ਚਿੰਤਾ-
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਹਰ ਰੋਜ਼ ਤਾਪਮਾਨ ਵਧਣ ਦੇ ਨਾਲ ਨਾਲ ਬਿਜਲੀ ਦੀ ਮੰਗ ਵੀ ਵਧੇਰੇ ਹੋ ਜਾਂਦੀ ਹੈ | ਇਸ ਮਹੀਨੇ ਵਿਚ ਬਿਜਲੀ ਦੀ ਰਿਕਾਰਡ ਖਪਤ ਨੇ ਪਾਵਰਕਾਮ ਦੀ ਚਿੰਤਾ ਵਿਚ ਵਾਧਾ ਕੀਤਾ ਹੈ | ਸੂਬਾ ਸਰਕਾਰ ਵਲੋਂ ਭਾਵੇਂ 20 ਜੂਨ ਤੋਂ ਪੜਾਅ ਵਾਰ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਅਪੀਲ ਕੀਤੀ ਹੈ ਪਰ ਫਿਰ ਵੀ ਵਧੇਰੇ ਕਿਸਾਨ ਆਪਣਾ ਕੰਮ 6-7 ਜੂਨ ਨੂੰ ਹੀ ਸ਼ੁਰੂ ਕੇ ਲੈਂਦੇ ਹਨ ਅਤੇ ਮਜ਼ਦੂਰਾਂ ਦੀ ਸਮੱਸਿਆ ਨੂੰ ਦੇਖਦਿਆਂ ਜਲਦੀ ਕੰਮ ਨਿਪਟਾਉਣਾ ਚਾਹੁੰਦੇ ਹਨ ਅਤੇ ਉਸ ਸਮੇਂ ਬਿਜਲੀ ਦੀ ਮੰਗ ਹੋਰ ਜ਼ਿਆਦਾ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪਿਛਲੇ 3 ਹਫ਼ਤਿਆਂ ਤੋਂ ਪਾਵਰਕਾਮ ਵਲੋਂ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ ਕਿਉਂਕਿ ਕਾਟਨ ਬੈਲਟ ਵਿਚ ਇਸ ਸਮੇਂ ਕਿਸਾਨਾਂ ਨੇ ਨਰਮੇ ਦੀ ਬਿਜਾਈ ਕਰਨੀ ਹੁੰਦੀ ਹੈ ਪਰ ਜ਼ਮੀਨ ਠੰਢੀ ਕਰਨ ਦੇ ਮਨਸ਼ੇ ਨਾਲ ਕੁਝ ਕਿਸਾਨਾਂ ਨੇ ਝੋਨੇ ਵਾਲੇ ਵਾਹਨ ਵੀ 2 ਜਾਂ 3 ਵਾਰੀ ਪਾਣੀ ਨਾਲ ਨੱਕੋਂ ਨੱਕ ਭਰ ਦਿੱਤੇ, ਜਿਸ ਨਾਲ ਜਿੱਥੇ ਪਾਵਰਕਾਮ 'ਤੇ ਮਿਥੇ ਬੋਝ ਤੋਂ ਜ਼ਿਆਦਾ ਬੋਝ ਪੈਣ ਲੱਗਾ ਹੈ ਉੱਥੇ ਜ਼ਮੀਨਦੋਜ਼ ਪਾਣੀ ਦੀ ਅੰਨ੍ਹੇਵਾਹ ਨਿਕਾਸੀ ਨੇ ਵਾਤਾਵਰਨ ਪ੍ਰੇਮੀਆਂ ਨੂੰ ਵੀ ਚਿੰਤਾ ਵਿਚ ਪਾਇਆ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਜ਼ਮੀਨ ਵਿਚੋਂ ਕੱਢੇ ਪਾਣੀ ਦਾ ਲਗਪਗ 75 ਫ਼ੀਸਦੀ ਹਿੱਸਾ ਵਾਸ਼ਪੀਕਰਨ ਰਾਹੀਂ ਉੱਡ ਜਾਂਦਾ ਹੈ | ਲਗਾਤਾਰ ਜ਼ਮੀਨਦੋਜ਼ ਪਾਣੀ ਦੀ ਸਤ੍ਹਾ ਚਿੰਤਾਜਨਕ ਪੱਧਰ 'ਤੇ ਘਟਦੀ ਜਾ ਰਹੀ ਹੈ | ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਭਾਵੇਂ ਝੋਨੇ ਦੀ ਸਿੱਧੀ ਬਿਜਾਈ ਅਤੇ ਫ਼ਸਲੀ ਵਿਭਿੰਨਤਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਅਜੇ ਸਿੱਧੀ ਬਿਜਾਈ ਕੁਝ ਕੁ ਕਿਸਾਨਾਂ ਤੱਕ ਹੀ ਸੀਮਤ ਹੈ ਕਿਉਂਕਿ ਕੱਦੂ ਕਰ ਕੇ ਝੋਨਾ ਲਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਵੇਲੇ ਝੋਨੇ ਵਿਚ ਨਦੀਨਾਂ 'ਤੇ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ | ਇਸ ਦੇ ਨਾਲ ਹੀ ਕਿਸਾਨਾਂ ਵਲੋਂ 60 ਦਿਨਾਂ ਵਾਲੀ ਸੱਠੀ ਮੂੰਗੀ ਲਗਾ ਕੇ ਝੋਨੇ ਦੀ ਪੀ.ਆਰ. 126 ਵੱਲ ਮੁੜਨ ਦੇ ਜ਼ਿਆਦਾ ਸੰਕੇਤ ਹਨ ਕਿਉਂਕਿ ਉਸ ਸਮੇਂ ਬਰਸਾਤ ਦਾ ਸੀਜ਼ਨ ਵੀ ਆ ਜਾਂਦਾ ਹੈ ਅਤੇ ਇਹ ਕਿਸਮਾਂ ਦਾ ਪੱਕਣ ਦਾ ਸਮਾਂ 120 ਦਿਨਾਂ ਦੇ ਕਰੀਬ ਹੈ, ਜਿਸ ਨਾਲ ਜ਼ਮੀਨਦੋਜ਼ ਪਾਣੀ ਦੀ ਬੱਚਤ ਹੋ ਜਾਂਦੀ ਹੈ | ਜੇਕਰ ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਕਿਸਾਨਾਂ ਦਾ ਸਹੀ ਸਮੇਂ ਮਾਰਗ ਦਰਸ਼ਨ ਕਰਨ ਤਾਂ ਸਰਕਾਰ ਅਤੇ ਪਾਵਰਕਾਮ ਵੀ ਦੁਬਿਧਾ ਤੋਂ ਬਚ ਸਕਦਾ ਹੈ |
ਭਾਖੜਾ ਨਹਿਰ 'ਚ ਪਾਣੀ ਨਾ ਆਉਣ ਕਾਰਨ ਆਮ ਲੋਕ ਪ੍ਰੇਸ਼ਾਨ-
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਝੁਨੀਰ ਇਲਾਕੇ ਵਿਚ ਭਾਖੜਾ ਨਹਿਰ ਵਿਚ ਪਾਣੀ ਨਾ ਆਉਣ ਕਾਰਨ ਦਰਜਨਾਂ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਪਾਈ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਕਿਯੂ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਨੇ ਦੱਸਿਆ ਕਿ ਝੁਨੀਰ ਇਲਾਕੇ ਦੇ ਜ਼ਿਆਦਾਤਰ ਪਿੰਡਾਂ ਨੂੰ ਭਾਖੜਾ ਨਹਿਰ ਦੇ ਪਾਣੀ ਤੇ ਹੀ ਨਿਰਭਰ ਹੋਣਾ ਪੈਂਦਾ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਨਾ ਪੀਣ ਯੋਗ ਹੈ | ਪਿਛਲੇ ਕਈ ਦਿਨਾਂ ਤੋਂ ਭਾਖੜਾ ਨਹਿਰ 'ਚ ਪਾਣੀ ਨਾ ਆਉਣ ਕਾਰਨ ਹਰਾ ਚਾਰਾ, ਸਬਜ਼ੀਆਂ ਅਤੇ ਪਸ਼ੂਆਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ | ਨੇੜਲੇ ਪਿੰਡਾਂ ਦਾ ਜਲ ਘਰਾਂ ਦਾ ਵੀ ਪਾਣੀ ਬਿਨਾਂ ਮੰਦਾ ਹਾਲ ਹੋਇਆ ਪਿਆ ਹੈ | ਪੈ ਰਹੀ ਅੱਤ ਦੀ ਗਰਮੀ ਕਾਰਨ ਪਾਣੀ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ | ਪੀਣ ਵਾਲੇ ਪਾਣੀ ਦੀ ਕਮੀ ਹੋਣ ਕਾਰਨ ਹਰ ਪਿੰਡ ਸਮੱਸਿਆ ਨਾਲ ਜੂਝ ਰਿਹਾ ਹੈ | ਨਹਿਰੀ ਪਾਣੀ ਬਿਨਾਂ ਫ਼ਸਲਾਂ ਮੁਰਝਾ ਰਹੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਭਾਖੜਾ ਨਹਿਰ 'ਚ ਪਾਣੀ ਛੱਡਿਆ ਜਾਵੇ ਤਾਂ ਕਿ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ |
ਗੋਨਿਆਣਾ, 15 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਇਕ ਮੋਟਰ-ਸਾਈਕਲ ਚਾਲਕ ਨਸ਼ਾ ਤਸਕਰ ਨੂੰ ਇਕ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ | ਐਸ. ਆਈ. ਹਰਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨੇਹੀਆਂ ਵਾਲਾ ਦੀ ਹੱਦ ਅੰਦਰ ...
ਬੁਢਲਾਡਾ, 15 ਮਈ (ਸਵਰਨ ਸਿੰਘ ਰਾਹੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਗਈ ਧਾਰਮਿਕ ਅਤੇ ਨੈਤਿਕ ਪ੍ਰੀਖਿਆ 'ਚੋਂ ਅੱਵਲ ਰਹਿਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਰਕਲ ਬੁਢਲਾਡਾ ਦੇ ਇੰਚਾਰਜ ...
ਬਰੇਟਾ, 15 ਮਈ (ਜੀਵਨ ਸ਼ਰਮਾ)- ਪਿੰਡ ਕੁੱਲਰੀਅਾਂ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ | ਪੁਲਿਸ ਸਬ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਟੇਲਰ (35) ਮੋਟਰਸਾਈਕਲ ਰਾਹੀਂ ਕਿਸੇ ਕੰਮ ਲਈ ਪਿੰਡ ਕਿਸ਼ਨਗੜ੍ਹ ਜਾ ਰਿਹਾ ਸੀ ਕਿ ਪਿੰਡ ...
ਬੋਹਾ, 15 ਮਈ (ਰਮੇਸ਼ ਤਾਂਗੜੀ)- ਥਾਣਾ ਬੋਹਾ ਤੋਂ ਬੱਸ ਅੱਡਾ ਤੱਕ 2 ਫ਼ਰਲਾਂਗ ਸੜਕ ਦੇ ਟੋਟੇ ਦਾ ਨੀਂਹ ਪੱਥਰ 25 ਸਾਲ ਪਹਿਲਾਂ ਐਸ.ਐਸ.ਪੀੇ. ਮਾਨਸਾ ਵੀ. ਕੇ ਭਾਵਰਾ ਨੇ ਰੱਖਿਆ ਸੀ ਅਤੇ ਲੋਕਾਂ ਦੀ ਸਹਾਇਤਾ ਨਾਲ ਛੱਪੜ 'ਚ 8-10 ਫੁੱਟ ਤੱਕ ਮਿੱਟੀ ਪਾ ਕੇ ਰਾਹਗੀਰਾਂ ਲਈ ਇਹ ਸੜਕ ...
ਬੋਹਾ, 15 ਮਈ (ਰਮੇਸ਼ ਤਾਂਗੜੀ)-ਨੇੜਲੇ ਪਿੰਡ ਸ਼ੇਰਖਾਂ ਵਾਲਾ ਦੇ ਕਬੱਡੀ ਖਿਡਾਰੀ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਸੰਦੀਪ ਸਿੰਘ (23) ਪੁੱਤਰ ਜਗਸੀਰ ਸਿੰਘ ਜੋ ਕਬੱਡੀ ਖੇਡਣ ਲਈ ਕਈ ਕਈ ਦਿਨ ਬਾਹਰ ਰਹਿੰਦਾ ਸੀ, 2-3 ਦਿਨ ਪਹਿਲਾਂ ਹੀ ...
ਭੀਖੀ, 15 ਮਈ (ਬਲਦੇਵ ਸਿੰਘ ਸਿੱਧੂ)- ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਨਵਯੁਗ ਸਾਹਿਤ ਕਲਾ ਮੰਚ ਵਲੋਂ ਸ਼ਾਇਰ ਦਿਲਬਾਗ ਰਿਉਂਦ ਦਾ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ 'ਚ ਦਿਲਬਾਗ ਨੇ ਆਪਣੀ ਜ਼ਿੰਦਗੀ ਨਾਲ਼ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਉੱਥੇ ...
ਮਾਨਸਾ, 15 ਮਈ (ਸ. ਰਿ.)-ਮਾਨਸਾ ਜ਼ਿਲੇ੍ਹ 'ਚ ਵੱਖ-ਵੱਖ ਥਾਵਾਂ 'ਤੇ ਵਿਸ਼ਵ ਡੇਂਗੂ ਦਿਵਸ 16 ਮਈ ਨੂੰ ਮਨਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਇਸ ਸਾਲ ਦਾ ਥੀਮ ਡੇਂਗੂ ਰੋਕਥਾਮ ਜੋਗ ਹੈ, ਆਓ ਹੱਥ ਮਿਲਾਈਏ, ਡੇਂਗੂ ...
ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚਿੱਟਾ, ਲਾਹਣ, ਸ਼ਰਾਬ ਬਰਾਮਦ ਕਰ ਕੇ 4 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸਦਰ ਬੁਢਲਾਡਾ ਦੇ ਸਹਾਇਕ ...
ਬੁਢਲਾਡਾ, 15 ਮਈ (ਸਵਰਨ ਸਿੰਘ ਰਾਹੀ)-ਬੀਤੀ ਰਾਤ ਸਥਾਨਕ ਸ਼ਹਿਰ ਦੇ ਬੁਢਲਾਡਾ-ਰਤੀਆ ਰੋਡ 'ਤੇ ਬਣੇ ਰੇਲਵੇ ਓਵਰ ਬਿ੍ਜ ਦੀ ਕੰਧ 'ਤੇ ਕਿਸੇ ਅਣਪਛਾਤੇ ਅਨਸਰ ਵਲੋਂ ਖ਼ਾਲਿਸਤਾਨ ਦੇ ਪੋਸਟਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ...
ਬੋਹਾ, 15 ਮਈ (ਰਮੇਸ਼ ਤਾਂਗੜੀ)- ਸਥਾਨਕ ਕਸਬੇ 'ਚ 2016 ਦੌਰਾਨ ਅਕਾਲੀ-ਭਾਜਪਾ ਸਰਕਾਰ ਵਲੋਂ ਇੱਥੇ 34 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਬੰਧ ਦੀ ਮਨਜ਼ੂਰੀ ਕੀਤੀ ਗਈ ਸੀ | ਸੀਵਰੇਜ ਪਾਉਣ ਦਾ ਟੈਂਡਰ ਕਿਸੇ ਬਾਹਰਲੇ ਸ਼ਹਿਰ ਦੇ ਠੇਕੇਦਾਰ ਨੂੰ ਦਿੱਤਾ ਗਿਆ ਸੀ | ਇਲਾਕੇ ਦੇ ...
ਮਹਿਰਾਜ, 15 ਮਈ (ਸੁਖਪਾਲ ਮਹਿਰਾਜ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਵਿਚ ਬਾਬਾ ਕਾਲਾ ਪਬਲਿਕ ਹਾਈ ਸਕੂਲ ਮਹਿਰਾਜ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਪਿ੍ੰਸੀਪਲ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)-ਸਥਾਨਕ ਮਾਂ ਕਾਲੀ ਜਾਗਰਣ ਕਮੇਟੀ ਵੱਲੋਂ ਬਾਲਮੀਕ ਸਮਾਜ ਦੇ ਸਹਿਯੋਗ ਨਾਲ ਬੀਤੀ ਰਾਤ ਕਮਾਲੂ ਰੋਡ ਕੱਚਾ ਵਾਸ ਵਿਖੇ ਸ਼੍ਰੀ ਮਹਾਂਕਾਲੀ ਮਾਤਾ ਦਾ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕਾ ...
ਅਮਰਗੜ੍ਹ, 15 ਮਈ (ਜਤਿੰਦਰ ਮੰਨਵੀ)- ਇਲਾਕੇ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਆਮ ਲੋਕ ਚਿੰਤਤ ਦਿਖਾਈ ਦੇ ਰਹੇ ਹਨ | ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਨੇੜਲੇ ਪਿੰਡ ਸਲਾਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੋਰ ਵਲੋਂ ਜਿੰਦੇ ...
ਖਨੌਰੀ, 15 ਮਈ (ਰਾਜੇਸ਼ ਕੁਮਾਰ)- ਨੇੜਲੇ ਪਿੰਡ ਗੁਲਾੜ੍ਹੀ ਦੇ ਸਰਕਾਰੀ ਹਾਈ ਸਕੂਲ ਦੀ ਯੋਗਾ ਟੀਮ ਨੇ ਜ਼ਿਲ੍ਹਾ ਸੰਗਰੂਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਕੰਪਿਊਟਰ ਅਧਿਆਪਕ ਸੀ ਸਤਿਆਵਾਨ ਨੇ ਦੱਸਿਆ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਹੇਠ ਡੀ.ਈ.ਓ. (ਸੈਸਿ) ਸ. ...
ਸੰਗਰੂਰ, 15 ਮਈ (ਦਮਨਜੀਤ ਸਿੰਘ)- ਸਥਾਨਕ ਮੁਹੱਲਾ ਮੈਗਜੀਨ ਵਿਖੇ ਜੈ ਜਵਾਲਾ ਸੇਵਾ ਸੰਮਤੀ ਵਲੋਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਮਹਾਂਮਾਈ ਦਾ ਵਿਸ਼ਾਲ ਜਾਗਰਣ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਬਰਿਜ ਮੋਹਨ ਬਿੱਟੂ, ਜਰਨਲ ਸਕੱਤਰ ਹਰੀ ਕਿ੍ਸ਼ਨ ...
ਮਲੇਰਕੋਟਲਾ, 15 ਮਈ (ਪਰਮਜੀਤ ਸਿੰਘ ਕੁਠਾਲਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਵੱਡੇ ਭੈਣ ਤੇ ਸੇਵਾ-ਮੁਕਤ ਖੇਤੀ ਬਾੜੀ ਅਫ਼ਸਰ ਡਾ. ਹਰਜਿੰਦਰ ਸਿੰਘ ਢਿੱਲੋਂ ਦੇ ਪਤਨੀ ਬੀਬੀ ਲਖਬੀਰ ਕੌਰ ਢਿੱਲੋਂ ਨਮਿਤ ਅੱਜ ...
ਧਰਮਗੜ੍ਹ, 15 ਮਈ (ਗੁਰਜੀਤ ਸਿੰਘ ਚਹਿਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵਲੋਂ ਪੁੱਜੀ ਟੀਮ ਦੀ ਹਾਜ਼ਰੀ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ | ਮੁੱਖ ਮੰਤਰੀ ਭਗਵੰਤ ਮਾਨ ਦੇ ...
ਚੀਮਾ ਮੰਡੀ, 15 ਮਈ (ਜਗਰਾਜ ਮਾਨ)- ਜਗਤਜੀਤ ਗਰੁੱਪ ਚੀਮਾ ਹਮੇਸ਼ਾ ਹੀ ਸਮਾਜਿਕ ਕੰਮਾਂ ਵਿਚ ਪਹਿਲਕਦਮੀ ਕਰਦਾ ਆ ਰਿਹਾ ਹੈ | ਜਗਤਜੀਤ ਦੀ ਮਸ਼ੀਨਰੀ ਇਸ ਤਕਨੀਕ ਸਦਕਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ | ਜਗਤਜੀਤ ਡੀ.ਐਸ.ਆਰ. ਮਸ਼ੀਨ ਝੋਨੇ ਦੀ ਸਿੱਧੀ ਬਿਜਾਈ ਲਈ ਪੂਰੀ ਤਰਾਂ ...
ਮੂਨਕ, 15 ਮਈ (ਪ੍ਰਵੀਨ ਮਦਾਨ)- ਗੁਰੂ ਨਾਨਕ ਨਗਰ ਸਬਡਵੀਜ਼ਨ ਮੂਨਕ ਦੇ ਕੁਲਵਿੰਦਰ ਸਿੰਘ ਜੋ ਖ਼ਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਹੈ, ਨੇ ਤੀਰ-ਅੰਦਾਜ਼ੀ ਵਿਚ ਸੋਨ ਤਗਮਾ ਹਾਸਲ ਕਰਦਿਆਂ ਆਪਣੇ ਪਰਿਵਾਰ ਅਤੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ | ਪਿਛਲੇ ਦਿਨੀਂ ...
ਚੀਮਾ ਮੰਡੀ, 15 ਮਈ (ਜਸਵਿੰਦਰ ਸਿੰਘ ਸ਼ੇਰੋਂ)- ਸਥਾਨਕ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਵਿਖੇ ਸਕੂਲ਼ ਦੀ ਦਿੱਖ ਨੂੰ ਸਵਾਰਨ ਲਈ ਜਗਤਜੀਤ ਗਰੁੱਪ ਚੀਮਾ ਦੇ ਐਮ.ਡੀ. ਜਗਤਜੀਤ ਸਿੰਘ ਵਲੋਂ ਸਕੂਲ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਜਗਤਜੀਤ ਸਿੰਘ ...
ਲਹਿਰਾਗਾਗਾ, 15 ਮਈ (ਅਸ਼ੋਕ ਗਰਗ)- 'ਆਪ' ਦੇ ਹਲਕਾ ਵਿਧਾਇਕ ਬਰਿੰਦਰ ਗੋਇਲ ਦੇ ਦਫ਼ਤਰ ਵਿਖੇ ਲੋਕਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਜਿਸ ਵਿਚ ਮਨੀ ਗੋਇਲ ਖਨੌਰੀ ਨੇ ਲੋਕਾਂ ਦੇ ਆਧਾਰ ਕਾਰਡਾਂ ਵਿਚ ਦਰੁਸਤੀ ਅਤੇ ਨਵੇਂ ਆਧਾਰ ਕਾਰਡ ਬਿਨ੍ਹਾਂ ਕਿਸੇ ਖਰਚੇ ਤੋਂ ...
ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਮਾਇਕਰੋ ਸੋਲਰ ਪੋ੍ਰਜੈਕਟ ਜਿਨ੍ਹਾਂ ਨੰੂ ਲੋਕ ਆਪਣੀਆਂ ਛੱਤਾਂ 'ਤੇ ਲਗਾ ਕੇ ਬਿਜਲੀ ਬਿਲ ਦੀ ਬੱਚਤ ਕਰ ਰਹੇ ਹਨ, ਸੰਬੰਧੀ ਸਮਾਜ ਚਿੰਤਕਾਂ ਜਿਨ੍ਹਾਂ 'ਚੋਂ ਜ਼ਿਆਦਾਤਰ ਪਾਵਰਕਾਮ ਵਿਚ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ, ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX