ਤਾਜਾ ਖ਼ਬਰਾਂ


ਕੋਲਕਾਤਾ : ਬੀ.ਐਸ.ਐਫ ਨੇ ਵਾਹਨ ਨੂੰ ਰੋਕ ਕੇ 4.20 ਕਰੋੜ ਰੁਪਏ ਦੇ 8.3 ਕਿਲੋ ਸੋਨੇ ਦੇ ਬਿਸਕੁਟਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ 'ਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੀ ਦਸਤਕ, ਵੱਡੇ ਮਾਮਲੇ 'ਚ ਹੋ ਸਕਦੀ ਛਾਪੇਮਾਰੀ
. . .  1 day ago
ਅਜਨਾਲਾ ,2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਅੰਦਰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਦਸਤਕ ਦਿੱਤੀ ਗਈ ਹੈ I ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਬੀਤੇ ...
ਛੱਤੀਸਗੜ੍ਹ : ਬੀਜਾਪੁਰ ਵਿਚ ਮੁਕਾਬਲੇ ਤੋਂ ਬਾਅਦ ਚਾਰ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ
. . .  1 day ago
ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  1 day ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  1 day ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  1 day ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  1 day ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  1 day ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  1 day ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  1 day ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  1 day ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  1 day ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  1 day ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  1 day ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  1 day ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  1 day ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  1 day ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  1 day ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  1 day ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  1 day ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  1 day ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  1 day ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  1 day ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਨੌਜਵਾਨ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਬਟਾਲਾ, 16 ਮਈ (ਹਰਦੇਵ ਸਿੰਘ ਸੰਧੂ)-ਅੱਜ ਇਕ ਨੌਜਵਾਨ ਦੀ ਕੋਈ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ | ਮਿ੍ਤਕ ਗੁਰਸੇਵਕ ਸਿੰਘ (25) ਪੱੁਤਰ ਗੁਰਮੇਜ ਸਿੰਘ ਵਾਸੀ ਨਵੀਂ ਆਬਾਦੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਇਕ ਵੀਡੀਓ ਵਿਚ ਕਿਹਾ ਕਿ ਇਕ ਏਜੰਟ ਨੇ ਮੇਰੇ 'ਤੇ ਝੂਠਾ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੈਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਰਿਹਾ ਹਾਂ | ਉਕਤ ਨੌਜਵਾਨ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਲਾਸ਼ ਸਥਾਨਕ ਗਾਂਧੀ ਚੌਕ 'ਚ ਰੱਖ ਕੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਧਰਨਾ ਦਿੱਤਾ | ਮਿ੍ਤਕ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਨੌਸ਼ਹਿਰਾ ਮੱਝਾ ਸਿੰਘ ਦੇ ਇਕ ਏਜੰਟ ਦੁਆਰਾ ਸਾਡੇ ਲੜਕੇ ਨੂੰ ਢਾਈ ਲੱਖ ਰੁਪਏ ਲੈ ਕੇ ਸਾਊਦੀ ਅਰਬ ਭੇਜਿਆ ਸੀ | ਇਸ ਤੋਂ ਇਲਾਵਾ ਹੋਰ 5 ਲੜਕਿਆਂ ਕੋਲੋਂ ਵੀ ਏਨੇ ਪੈਸੇ ਲੈ ਕੇ 2 ਸਾਲ ਦੇ ਸਮਝੌਤੇ ਤਹਿਤ ਸਾਊਦੀ ਅਰਬ ਭੇਜ ਦਿੱਤਾ ਤੇ ਕਿਹਾ ਸੀ ਕਿ ਉਥੇ ਕੰਪਨੀ ਵਿਚ ਕੰਮ ਕਰਨਗੇ, ਜਦ ਇਹ ਨੌਜਵਾਨ ਉਥੇ ਪਹੁੰਚੇ ਤਾਂ ਉਥੋਂ ਦੇ ਅਧਿਕਾਰੀਆਂ ਨੇ ਕਿਹਾ ਕਿ ਤੁਹਾਡੇ ਦਸਤਾਵੇਜ ਗਲਤ ਹਨ, ਜਿਸ 'ਤੇ ਇਹ ਸਾਰੇ ਨੌਜਵਾਨ ਵਾਪਸ ਭਾਰਤ ਆ ਗਏ | ਉਨ੍ਹਾਂ ਆਪਣੇ ਪਰਿਵਾਰਾਂ ਸਮੇਤ ਏਜੰਟ ਕੋਲ ਪਹੁੰਚ ਕਰਕੇ ਪੈਸੇ ਵਾਪਸ ਮੰਗੇ | ਪਹਿਲਾਂ ਤਾਂ ਏਜੰਟ ਲਾਰੇ ਲਾਉਂਦਾ ਰਿਹਾ, ਫਿਰ ਉਸ ਨੇ ਆਪਣੇ ਦਫ਼ਤਰ 'ਚ ਕੰਮ ਕਰਦੀਆਂ ਲੜਕੀਆਂ ਦੀ ਕੁੱਟਮਾਰ ਕਰਨ ਤੇ ਬਲਾਤਕਾਰ ਕਰਨ ਦੇ ਦੋਸ਼ ਤਹਿਤ ਇਨ੍ਹਾਂ ਪੰਜਾਂ ਨੌਜਵਾਨਾਂ ਉਪਰ ਝੂਠਾ ਪਰਚਾ ਦਰਜ ਕਰਵਾ ਦਿੱਤਾ | ਪੁਲਿਸ ਉਨ੍ਹਾਂ ਨੂੰ ਫੜਨ ਲਈ ਸਾਡੇ ਘਰਾਂ 'ਚ ਛਾਪੇ ਮਾਰਨ ਲੱਗ ਪਈ, ਜਿਸ ਤੋਂ ਦੁਖੀ ਹੋ ਕੇ ਮੇਰੇ ਬੇਟੇ ਨੇ ਕੋਈ ਜਹਿਰੀਲੀ ਦਵਾਈ ਖਾ ਲਈ, ਜਿਸ ਕਰਕੇ ਉਸ ਦੀ ਮੌਤ ਹੋ ਗਈ | ਇਸ ਦੇ ਨਾਲ ਵਾਲੇ ਲੜਕੇ ਪੁਲਿਸ ਦੇ ਡਰ ਕਾਰਨ ਘਰੋਂ ਫਰਾਰ ਹਨ | ਸਾਡੀ ਮੰਗ ਹੈ ਕਿ ਜਿੰਨੀ ਦੇਰ ਏਜੰਟ ਉਪਰ ਮਾਮਲਾ ਦਰਜ ਨਹੀਂ ਹੁੰਦਾ ਤੇ ਬਾਕੀ ਮੁੰਡਿਆਂ 'ਤੇ ਦਰਜ ਕੀਤਾ ਝੂਠਾ ਮਾਮਲਾ ਰੱਦ ਨਹੀਂ ਹੁੰਦਾ, ਅਸੀਂ ਧਰਨਾ ਜਾਰੀ ਰੱਖਾਂਗੇ | ਇਸ ਮੌਕੇ ਡੀ.ਐਸ.ਪੀ. ਸਿਟੀ ਦੇਵ ਕੁਮਾਰ ਨੇ ਆ ਕੇ ਸਾਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਕੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਉਪਰ ਕਾਰਵਾੲਾੀ ਕੀਤੀ ਜਾਵੇਗੀ | ਭਰੋਸੇ ਤੋਂ ਬਾਅਦ ਧਰਨਾਕਾਰੀਆਂ ਵਲੋਂ ਧਰਨਾ ਚੁੱਕ ਲਿਆ |

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਤੇ ਵਿਭਾਗ ਦੇ ਮੁਖੀ ਦਾ ਫੂਕਿਆ ਪੁਤਲਾ

ਗੁਰਦਾਸਪੁਰ, 16 ਮਈ (ਭਾਗਦੀਪ ਸਿੰਘ ਗੋਰਾਇਆ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ. 31) ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਜੀਵਨਵਾਲ ਬੱਬਰੀ ਵਿਖੇ ਪੰਜਾਬ ਸਰਕਾਰ ਤੇ ਵਿਭਾਗ ਦੇ ਮੁਖੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਲੜਕੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

ਪੁਰਾਣਾ ਸ਼ਾਲਾ, 16 ਮਈ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੀ ਨਹਿਰ ਅੱਪਰਬਾਰੀ ਦੁਆਬ ਗਾਜ਼ੀਕੋਟ ਵਿਖੇ ਇਕ ਨੌਜਵਾਨ ਲੜਕੀ ਵਲੋਂ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਕਿਸਾਨਾਂ ਦਾ ਬਿਜਲੀ ਦਫ਼ਤਰ ਕਾਹਨੂੰਵਾਨ ਅੱਗੇ ਧਰਨਾ

ਕਾਹਨੂੰਵਾਨ, 16 ਮਈ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬਾ ਕਾਹਨੂੰਵਾਨ ਦੇ ਬਿਜਲੀ ਦਫਤਰ ਵਿਖੇ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਕਿਸਾਨਾਂ ਵਲੋਂ ਧਰਨਾ ਲਾਇਆ ਗਿਆ | ਇਸ ਸਬੰਧੀ ਪੇਂਡੂ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਲਾਧੂਪੁਰ ਅਤੇ ਕਿਸਾਨ ਆਗੂ ਦਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਨੂੰ ਵੱਡਾ ਝਟਕਾ

ਬਟਾਲਾ, 16 ਮਈ (ਕਾਹਲੋਂ)-ਜ਼ਿਲ੍ਹਾ ਗੁਰਦਾਸਪੁਰ ਦੇ ਉੱਘੇ ਅਤੇ ਪੁਰਾਣੇ ਕਾਂਗਰਸ ਆਗੂ ਨੈਸ਼ਨਲ ਆਵਾਰਡੀ ਪਿ੍ੰ. ਮਨੋਹਰ ਲਾਲ ਸ਼ਰਮਾ ਨੇ ਕਾਂਗਰਸ ਪਾਰਟੀ ਤੋਂ ਆਪਣਾ ਨਾਤਾ ਤੋੜ ਲਿਆ ਹੈ, ਉਹ ਜ਼ਿਲ੍ਹਾ ਕਾਂਗਰਸ 'ਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਦੇ ਆ ਰਹੇ ਸਨ | ਉਹ 60 ...

ਪੂਰੀ ਖ਼ਬਰ »

ਬੇਰਿੰਗ ਕਾਲਜ ਵਿਖੇ ਬੀ.ਐੱਸ.ਸੀ. ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਬਟਾਲਾ, 16 ਮਈ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ. ਪ੍ਰੋ. ਡਾ. ਐਡਵਰਡ ਮਸੀਹ ਦੀ ਅਗਵਾਈ ਅਧੀਨ ਬੀ.ਐਸ.ਸੀ. ਸਮੈਸਟਰ ਛੇਵਾਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕੀਤੀ ਗਈ, ਜਿਸ ਦੇ ਇੰਚਾਰਜ ਡਾ. ਮਿ੍ਦੁਲਾ ਡੋਗਰਾ ਮੁਖੀ ...

ਪੂਰੀ ਖ਼ਬਰ »

ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲ੍ਹਾ ਬਣਾਉਣ ਦੀ ਮੰਗ ਲੈ ਕੇ ਰੋਸ ਪ੍ਰਦਰਸ਼ਨ 19 ਨੂੰ : ਪ੍ਰਧਾਨ ਕਲਸੀ

ਬਟਾਲਾ, 16 ਮਈ (ਕਾਹਲੋਂ)-ਪਿਛਲੇ 25 ਸਾਲਾਂ ਤੋਂ ਬਟਾਲਾ ਨੂੰ ਪੂਰਨ ਰੈਵਿਨਿਊ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਜ਼ਿਲ੍ਹਾ ਬਣਾਉਣ ਦੇ ਸੰਘਰਸ਼ ਨੂੰ ਹੋਰ ਤੇਜ਼ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਫੱਤੂਪੁਰ 'ਚ ਚੱਲੀ ਗੋਲੀ-ਮਾਮਲਾ ਦਰਜ

ਕੋਟਲੀ ਸੂਰਤ ਮੱਲੀ, 16 ਮਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਦੇ ਪਿੰਡ ਫੱਤੂਪੁਰ 'ਚ ਬੀਤੀ ਰਾਤ ਪੁਰਾਣੀ ਰੰਜਿਸ ਦੇ ਚਲਦਿਆਂ ਪਿੰਡ ਦੇ ਹੀ ਨੌਜਵਾਨਾਂ ਵਲੋਂ ਇਕ ਘਰ ਦੇ ਗੇਟ ਦੇ ਸਾਹਮਣੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ...

ਪੂਰੀ ਖ਼ਬਰ »

ਦਿਨ-ਦਿਹਾੜੇ ਦੁਕਾਨ ਬਾਹਰੋਂ ਮੋਟਰਸਾਈਕਲ ਚੋਰੀ

ਕਾਦੀਆਂ, 16 ਮਈ (ਪ੍ਰਦੀਪ ਸਿੰਘ ਬੇਦੀ, ਯਾਦਵਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਾਦੀਆਂ ਦਿੱਲੀ ਬਾਜ਼ਾਰ ਵਿਚ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ | ਕਾਦੀਆਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਵੀ ਸਿੰਘ ਪੁੱਤਰ ਸਾਈਾ ਦਾਸ ਵਾਸੀ ਪਿੰਡ ਜਲਾਲਪੁਰ ਦੱਸਿਆ ...

ਪੂਰੀ ਖ਼ਬਰ »

ਲੜਕੀ ਦੇ ਕਤਲ ਦੇ ਦੂਜੇ ਮੁੱਖ ਦੋਸ਼ੀ ਨੂੰ ਦੀਨਾਨਗਰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਦੀਨਾਨਗਰ, 16 ਮਈ (ਸ਼ਰਮਾ/ਸੰਧੂ/ਸੋਢੀ)-ਬੀਤੇ ਦਿਨੀਂ ਪਿੰਡ ਸੈਣਪੁਰ ਵਿਖੇ ਘਰ ਵਿਚ ਰਹਿੰਦੀ ਇਕੱਲੀ ਲੜਕੀ ਜਿਸ ਦਾ ਦੋ ਨੌਜਵਾਨਾਂ ਵਲੋਂ ਕਤਲ ਕੀਤਾ ਗਿਆ ਸੀ | ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਅੱਜ ਦੀਨਾਨਗਰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕਿਸਾਨ ਵਲੋਂ ਅੱਗ ਲਗਾਉਣ ਨਾਲ ਫ਼ਲਦਾਰ ਬੂਟੇ ਸੜ ਕੇ ਹੋਏ ਸੁਆਹ

ਜੌੜਾ ਛੱਤਰਾਂ, 16 ਮਈ (ਪਰਮਜੀਤ ਸਿੰਘ ਘੁੰਮਣ)-ਕਿਸਾਨ ਵਲੋਂ ਖੇਤਾਂ ਵਿਚ ਅੱਗ ਲਗਾਉਣ ਨਾਲ ਬਾਗ਼ ਦੇ ਠੇਕੇਦਾਰ ਦੇ 200 ਦੇ ਕਰੀਬ ਆਲੂ ਬੁਖਾਰੇ ਅਤੇ ਲੀਚੀ ਦੇ ਫ਼ਲਦਾਰ ਬੂਟੇ ਸੜ ਕੇ ਸੁਆਹ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਾਗ਼ ਦੇ ਠੇਕੇਦਾਰ ...

ਪੂਰੀ ਖ਼ਬਰ »

ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਦਰੱਖ਼ਤਾਂ ਨੰੂ ਅੱਗ ਲਗਾਉਣ ਦਾ ਵਧਿਆ ਰੁਝਾਨ

ਪੁਰਾਣਾ ਸ਼ਾਲਾ, 16 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਵਣ ਵਿਭਾਗ ਦੇ ਕੀਮਤੀ ਦਰੱਖ਼ਤਾਂ ਨੰੂ ਅੱਗ ਲਗਾਉਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ | ਜਿਸ ਨਾਲ ਵਿਭਾਗ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਔਰਤ ਨੇ ਸਰਪੰਚ 'ਤੇ ਅਪਸ਼ਬਦ ਬੋਲਣ ਦੇ ਦੋਸ਼ ਲਗਾਉਂਦਿਆਂ ਐੱਸ. ਐੱਸ. ਪੀ. ਤੋਂ ਕੀਤੀ ਇਨਸਾਫ਼ ਦੀ ਮੰਗ

ਬਟਾਲਾ, 16 ਮਈ (ਬੁੱਟਰ)-ਪਿੰਡ ਭਗਤੂਪੁਰ ਦੀ ਵਿਆਹੁਤਾ ਔਰਤ ਨੇ ਪਿੰਡ ਦੇ ਸਰਪੰਚ ਉਪਰ ਅਪਸ਼ਬਦ ਬੋਲਣ ਦੇ ਦੋਸ਼ ਲਗਾਉਂਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਮੇਜਰ ਸਿੰਘ ਕੋਟ ਟੋਡਰ ਮੱਲ ਦੀ ਅਗਵਾਈ ਵਿਚ ਐਸ.ਐਸ.ਪੀ. ਬਟਾਲਾ ਨੂੰ ਮੰਗ-ਪੱਤਰ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਦਾ ਕਾਫ਼ਲਾ ਚੰਡੀਗੜ੍ਹ ਧਰਨੇ ਲਈ ਰਵਾਨਾ

ਧਾਰੀਵਾਲ, 16 ਮਈ (ਸਵਰਨ ਸਿੰਘ)-ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਘਰ-ਘਰ ਆਟਾ ਪਹੁੰਚਣ ਦੀ ਸਕੀਮ ਨੂੰ ਰੱਦ ਕਰਵਾਉਣ ਅਤੇ ਕੋਰੋਨਾ ਕਾਲ ਦੌਰਾਨ ਵੰਡੇ ਰਾਸ਼ਨ ਦਾ ਕਮਿਸ਼ਨ ਜਾਰੀ ਕਰਵਾਉਣ ਆਦਿ ਸਮੂਹ ਡੀਪੂ ਹੋਲਡਰਾਂ ਵਲੋਂ ਅਨਾਜ ਭਵਨ ਚੰਡੀਗੜ ਵਿਖੇ ਦਿੱਤੇ ਜਾ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਲਈ ਕੱਲ੍ਹ ਮਸਤਕੋਟ ਵਿਖੇ ਲੱਗੇਗਾ ਜਾਗਰੂਕਤਾ ਕੈਂਪ : ਡਾ. ਸੋਨਲ ਕੁਮਾਰ

ਕਲਾਨੌਰ, 16 ਮਈ (ਪੁਰੇਵਾਲ)-ਦਿਨ-ਬ-ਦਿਨ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਤੋਂ ਚਿੰਤਤ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਚਾਰ ਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ | ਇਸੇ ਤਰ੍ਹਾਂ ਸਥਾਨਕ ਬਲਾਕ ਖੇਤੀਬਾੜੀ ਦਫਤਰ ...

ਪੂਰੀ ਖ਼ਬਰ »

ਬੇਟ ਇਲਾਕੇ ਦੀ ਮੁੱਖ ਡਰੇਨ ਫ਼ਤਿਹਪੁਰ ਸਾਫ ਤੇ ਡੂੰਘੀ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 16 ਮਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੀ ਮੁੱਖ ਡਰੇਨ ਫ਼ਤਿਹਪੁਰ ਦੀ ਡੂੰਘਾਈ ਤੇ ਸਫ਼ਾਈ ਕਰਵਾਉਣ ਦੀ ਕਿਸਾਨਾਂ ਵਲੋਂ ਮੰਗ ਕੀਤੀ ਗਈ ਹੈ | ਇਸ ਸਮੇਂ ਡਰੇਨਾਂ ਵਿਚ ਬਹੁਤ ਜ਼ਿਆਦਾ ਜੜੀ ਬੂਟੀ ਦੀ ਭਰਮਾਰ ਪਾਈ ਜਾ ਰਹੀ ਹੈ ਅਤੇ ਪਾਣੀ ਦਾ ਕੋਈ ਵੀ ਨਿਕਾਸ ਨਾ ...

ਪੂਰੀ ਖ਼ਬਰ »

ਮਹਾਂਰਾਸ਼ਟਰ ਤੋਂ ਪੁੱਜੇ ਵਫ਼ਦ ਨੇ ਵਿਧਾਇਕ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ-ਪੱਤਰ

ਘੁਮਾਣ, 16 ਮਈ (ਬੰਮਰਾਹ)-ਬਾਬਾ ਨਾਮਦੇਵ ਜੀ ਵਲੋਂ ਵਰੋਸਾਈ ਇਤਿਹਾਸਕ ਨਗਰੀ ਘੁਮਾਣ ਵਿਖੇ ਬਾਲਯੋਗੀ ਸ੍ਰੀ ਸਦਾਨੰਦ ਮਹਾਰਾਜ ਆਸ਼ਰਮ ਸੰਸਥਾ ਮਹਾਂਰਸ਼ਟਰ ਦੇ ਨੁਮਾਇੰਦਿਆਂ ਦਾ ਇਕ ਵਫ਼ਦ ਪਹੁੰਚਿਆ, ਜਿੱਥੇ ਵਫ਼ਦ ਵਲੋਂ ਰਾਮਿਸ਼ਨ ਜਗਨਨਾਥ ਬਗਾੜੇ ਬੀਕਾਜੀ ਗਨਬਾਵਲੇ ...

ਪੂਰੀ ਖ਼ਬਰ »

ਝੱਖੜ ਤੋਂ ਬਾਅਦ ਸੜਕਾਂ ਕਿਨਾਰੇ ਪਈ ਜੰਗਲਾਤ ਵਿਭਾਗ ਦੀ ਮਹਿੰਗੇ ਭਾਅ ਦੀ ਲੱਕੜ ਅੱਗ ਨਾਲ ਹੋਈ ਪ੍ਰਭਾਵਿਤ

ਕਲਾਨੌਰ, 16 ਮਈ (ਪੁਰੇਵਾਲ)-ਬੀਤੇ ਕੁਝ ਦਿਨਾਂ ਦੌਰਾਨ ਕਲਾਨੌਰ ਤੋਂ ਬਾਹਰਵਾਰ ਬਟਾਲਾ ਮਾਰਗ 'ਤੇ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਕਣਕ ਦੇ ਨਾੜ ਜਾਂ ਖੇਤਾਂ 'ਚ ਲੱਗੀ ਇਸ ਅੱਗ ਨਾਲ ਜਿੱਥੇ ਇਸ ਸੜਕ ਦੇ ਕਿਨਾਰੇ 'ਤੇ ਜੰਲਗਾਤ ਵਿਭਾਗ ਦੇ ਕਾਫ਼ੀ ...

ਪੂਰੀ ਖ਼ਬਰ »

ਦੈਨਿਕ ਪ੍ਰਾਰਥਨਾ ਸਭਾ ਨੇ ਮਹਾਸ਼ਾ ਗੋਕੁਲ ਚੰਦ ਦੀ ਪਹਿਲੀ ਬਰਸੀ ਮਨਾਈ

ਬਟਾਲਾ, 16 ਮਈ (ਕਾਹਲੋਂ)-ਦੈਨਿਕ ਪ੍ਰਾਰਥਨਾ ਸਭਾ ਕਿਲ੍ਹਾ ਮੰਡੀ ਬਟਾਲਾ ਵਲੋਂ ਉਘੇ ਸਮਾਜ ਸੇਵਾ ਮਹਾਸ਼ਾ ਗੋਕੁਲ ਚੰਦ ਦੀ ਪਹਿਲੀ ਬਰਸੀ ਮਨਾਈ ਗਈ | ਇਸ ਮੌਕੇ ਹਵਨਯੱਗ ਕਰਨ ਉਪਰੰਤ ਮਹਾਸ਼ਾ ਗੋਕੁਲ ਚੰਦ ਨੂੰ ਸਭਾ ਦੇ ਸਮੂਹ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ...

ਪੂਰੀ ਖ਼ਬਰ »

ਤਿੰਨ ਦਿਨ ਬੀਤਣ ਦੇ ਬਾਵਜੂਦ ਅਗਵਾ ਹੋਏ ਬੱਚੇ ਦਾ ਨਹੀਂ ਲੱਗਾ ਕੋਈ ਸੁਰਾਗ

ਨੌਸ਼ਹਿਰਾ ਮੱਝਾ ਸਿੰਘ, 16 ਮਈ (ਤਰਸੇਮ ਸਿੰਘ ਤਰਾਨਾ)-ਕਸਬਾ ਨੌਸ਼ਹਿਰਾ ਮੱਝਾ ਸਿੰਘ ਨਾਲ ਜੁੜਵੇਂ ਪਿੰਡ ਡੁਡੀਪੁਰ ਤੋਂ ਤਿੰਨ ਦਿਨ ਪਹਿਲਾਂ ਪੰਜ ਸਾਲਾ ਦਲਿਤ ਪਰਿਵਾਰ ਦਾ ਇਕਲੌਤਾ ਲੜਕਾ ਦੋ ਮੋਟਰਸਾਈਕਲ ਚਾਲਕ ਅਣਪਛਾਤਿਆਂ ਵਲੋਂ ਜਬਰੀ ਅਗਵਾ ਕਰ ਲੈਣ ਦੀ ਮੰਦਭਾਗੀ ...

ਪੂਰੀ ਖ਼ਬਰ »

ਤਿੰਨ ਦਿਨ ਬੀਤਣ ਦੇ ਬਾਵਜੂਦ ਅਗਵਾ ਹੋਏ ਬੱਚੇ ਦਾ ਨਹੀਂ ਲੱਗਾ ਕੋਈ ਸੁਰਾਗ

ਨੌਸ਼ਹਿਰਾ ਮੱਝਾ ਸਿੰਘ, 16 ਮਈ (ਤਰਸੇਮ ਸਿੰਘ ਤਰਾਨਾ)-ਕਸਬਾ ਨੌਸ਼ਹਿਰਾ ਮੱਝਾ ਸਿੰਘ ਨਾਲ ਜੁੜਵੇਂ ਪਿੰਡ ਡੁਡੀਪੁਰ ਤੋਂ ਤਿੰਨ ਦਿਨ ਪਹਿਲਾਂ ਪੰਜ ਸਾਲਾ ਦਲਿਤ ਪਰਿਵਾਰ ਦਾ ਇਕਲੌਤਾ ਲੜਕਾ ਦੋ ਮੋਟਰਸਾਈਕਲ ਚਾਲਕ ਅਣਪਛਾਤਿਆਂ ਵਲੋਂ ਜਬਰੀ ਅਗਵਾ ਕਰ ਲੈਣ ਦੀ ਮੰਦਭਾਗੀ ...

ਪੂਰੀ ਖ਼ਬਰ »

ਜਗੀਰ ਮਸੀਹ ਵਲੋਂ ਸਿੱਖ ਕਾਰੋਬਾਰੀਆਂ ਦੀ ਹੱਤਿਆ ਦੀ ਨਿਖ਼ੇਧੀ

ਡੇਰਾ ਬਾਬਾ ਨਾਨਕ, 16 ਮਈ (ਵਿਜੇ ਸ਼ਰਮਾ)-ਪੈਰਿਸ਼ ਕਿ੍ਸਚਿਅਨ ਕਮੇਟੀ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਜਗੀਰ ਮਸੀਹ ਨੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਅੰਦਰ ਸਿੱਖ ਕਾਰੋਬਾਰੀਆਂ ਦੀ ਕੀਤੀ ਗਈ ਹੱਤਿਆ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ...

ਪੂਰੀ ਖ਼ਬਰ »

ਅੱਜ ਛੋਟਾ ਘੱਲੂਘਾਰਾ ਸਮਾਰਕ ਵਿਖੇ ਸ਼ਹੀਦਾਂ ਦੀ ਯਾਦ ਵਿਚ ਕਰਵਾਇਆ ਜਾਵੇਗਾ ਸ਼ਹੀਦੀ ਸਮਾਗਮ

ਗੁਰਦਾਸਪੁਰ, 16 ਮਈ (ਆਰਿਫ਼)-ਛੋਟਾ ਘੱਲੂਘਾਰਾ ਸਮਾਰਕ ਕਾਹਨੰੂਵਾਨ ਛੰਭ ਵਿਖੇ ਅੱਜ 17 ਮਈ ਨੰੂ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ | ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਪਹੁੰਚ ਕੇ ਸ਼ਹੀਦਾਂ ਨੰੂ ਸ਼ਰਧਾ ਦੇ ਫੁੱਲ ਭੇਟ ਕਰਨਗੇ | ...

ਪੂਰੀ ਖ਼ਬਰ »

ਸਿਪਾਹੀ ਸ਼ਹੀਦ ਮਨਦੀਪ ਕੁਮਾਰ ਦਾ ਚੌਥਾ ਸ਼ਰਧਾਂਜਲੀ ਸਮਾਗਮ ਕਰਵਾਇਆ

ਬਹਿਰਾਮਪੁਰ, 16 ਮਈ (ਬਲਬੀਰ ਸਿੰਘ ਕੋਲਾ)-ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਤਵਾਦ ਨਾਲ ਲੜ ਕੇ ਸ਼ਹੀਦ ਹੋਏ ਸਿਪਾਹੀ ਮਨਦੀਪ ਕੁਮਾਰ ਦਾ ਚੌਥਾ ਸ਼ਰਧਾਂਜਲੀ ਸਮਾਗਮ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਖੁਦਾਦਪੁਰ ਦੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਕੌਮੀ ਡੇਂਗੂ ਦਿਵਸ ਮੌਕੇ ਡਾ. ਅਠਵਾਲ ਵਲੋਂ ਡੇਂਗੂ ਜਾਗਰੂਕਤਾ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ

ਕਲਾਨੌਰ, 16 ਮਈ (ਪੁਰੇਵਾਲ)-ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਓਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਦੀ ਅਗਵਾਈ ਹੇਠ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਦੌਰਾਨ ਡਾ. ਅਠਵਾਲ ਵਲੋਂ ਮਲਟੀਪਰਪਜ ਹੈਲਥ ਸੁਪਰਾਈਵਜਰ ਅਤੇ ...

ਪੂਰੀ ਖ਼ਬਰ »

24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਔਰਤ ਗਿਫ਼ਤਾਰ

ਧਾਰੀਵਾਲ, 16 ਮਈ (ਜੇਮਸ ਨਾਹਰ/ਰਮੇਸ਼ ਨੰਦਾ)-ਥਾਣਾ ਧਾਰੀਵਾਲ ਦੀ ਪੁਲਿਸ ਵਲੋਂ ਛਾਪੇਮਾਰੀ ਕਰਕੇ ਇਕ ਘਰ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਔਰਤ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਮਨਜੀਤ ਸਿੰਘ ਨੱਤ ਨੇ ਦੱਸਿਆ ਕਿ ਨਸ਼ਾਖੋਰੀ ਦੀ ਤਸਕਰੀ ਨੂੰ ਜੜ ਤੋਂ ਖ਼ਤਮ ਕਰਨ ...

ਪੂਰੀ ਖ਼ਬਰ »

ਦੋ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਬਰਾਮਦ

ਦੋਰਾਂਗਲਾ, 16 ਮਈ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ ਦੋ ਵੱਖ-ਵੱਖ ਥਾਂ 'ਤੇ ਕੀਤੇ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਸਮੇਤ ਦੋ ਔਰਤਾਂ ਨੰੂ ਕਾਬੂ ਕੀਤਾ ਗਿਆ | ਪੁਲਿਸ ਅਨੁਸਾਰ ਏ.ਐਸ.ਆਈ ਤਰਨਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ...

ਪੂਰੀ ਖ਼ਬਰ »

ਦੇਰ ਸ਼ਾਮ ਭੀੜ-ਭਾੜ ਵਾਲੀਆਂ ਥਾਵਾਂ 'ਤੇ ਪੁਲਿਸ ਨੇ ਕੀਤੀ ਅਚਨਚੇਤ ਚੈਕਿੰਗ

ਗੁਰਦਾਸਪੁਰ, 16 ਮਈ (ਗੁਰਪ੍ਰਤਾਪ ਸਿੰਘ)-ਅੱਜ ਦੇਰ ਸ਼ਾਮ ਸ਼ਹਿਰ ਦੀਆਂ ਭੀੜ ਭਾੜ ਵਾਲੀਆਂ ਥਾਵਾਂ 'ਤੇ ਪੁਲਿਸ ਵਲੋਂ ਅਚਨਚੇਤ ਚੈਕਿੰਗ ਨੰੂ ਅੰਜ਼ਾਮ ਦਿੱਤਾ ਗਿਆ | ਡੀ.ਐਸ.ਪੀ. ਸਿਟੀ ਸੁਖਪਾਲ ਸਿੰਘ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਕਰਮੀ, ਡਾਗ ਸਕੁਐਡ ਅਤੇ ...

ਪੂਰੀ ਖ਼ਬਰ »

ਸੈਂਕੜੇ ਰਫਿਊਜ਼ ਵਿਦਿਆਰਥੀਆਂ ਦੇ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਚੁੱਕੀ ਹੈ 'ਸੈਵਨਸੀਜ਼ ਇਮੀਗ੍ਰੇਸ਼ਨ'

ਗੁਰਦਾਸਪੁਰ, 16 ਮਈ (ਆਰਿਫ਼)-ਜਿਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਲੋਂ ਇਕ ਵਾਰ ਨਹੀਂ ਬਲਕਿ 2-3 ਵਾਰ ਰਫਿਊਜ਼ ਕੀਤਾ ਗਿਆ ਹੈ ਜਾਂ ਫਿਰ ਪੀ.ਟੀ.ਈ ਜਾਂ ਆਈਲੈਟਸ ਵਿਚੋਂ ਘੱਟ ਸਕੋਰ ਕਾਰਨ ਰਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਵਿਦਿਆਰਥੀਆਂ ਕੋਲੋਂ ਕੈਨੇਡਾ ...

ਪੂਰੀ ਖ਼ਬਰ »

ਮੁਹੱਲਾ ਵਾਸੀਆਂ ਨੇ ਘੋੜੀ ਚੋਰ ਨੂੰ ਫੜ ਕੇ ਕੀਤਾ ਪੁਲਿਸ ਹਵਾਲੇ

ਕਾਦੀਆਂ, 16 ਮਈ (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)-ਕਾਦੀਆਂ ਦੇ ਮੁਹੱਲਾ ਸਿਵਲ ਲਾਈਨ ਵਿਖੇ ਇਕ ਚੋਰ ਘੋੜੀ ਚੋਰੀ ਕਰ ਕੇ ਲਿਜਾ ਰਿਹਾ ਸੀ ਤਾਂ ਘੋੜੀ ਉਸ ਚੋਰ ਨੂੰ ਇਧਰ-ਉਧਰ ਘੁਮਾ-ਫਿਰਾ ਕੇ ਮੁੜ ਆਪਣੇ ਮਾਲਕ ਦੇ ਘਰ ਵਾਲੀ ਉਸੇ ਜਗ੍ਹਾ 'ਤੇ ਹੀ ਲੈ ਆਈ, ਜਿੱਥੇ ਘੋੜੀ ਮਾਲਕ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਬਟਾਲਾ ਦੇ ਵਕੀਲਾਂ ਨੇ ਕੀਤੀ ਹੜਤਾਲ

ਬਟਾਲਾ, 16 ਮਈ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਬਟਾਲਾ ਦੀ ਇਕ ਅੰਗਹੀਣ ਵਕੀਲ ਲੜਕੀ ਮਹਿਤਾਬ ਕੌਰ ਨਾਲ ਬਟਾਲਾ ਸਿਵਲ ਹਸਪਤਾਲ ਦੇ ਐਸ.ਐਮ.ਓ. ਵਲੋਂ ਮਾੜਾ ਵਿਵਹਾਰ ਕਰਨ ਨੂੰ ਲੈ ਕੇ ਬਾਰ ਐਸੋਸੀਏਸ਼ਨ ਬਟਾਲਾ ਦੇ ਵਕੀਲਾਂ ਨੇ ਰੋਸ ਵਜੋਂ ਕੋਰਟ ਕੰਪਲੈਕਸ ਵਿਚ ਆਪਣਾ ...

ਪੂਰੀ ਖ਼ਬਰ »

ਬੰਦ ਘਰ 'ਚੋਂ ਨਕਦੀ, ਗਹਿਣੇ, ਕੰਪਿਊਟਰ ਤੇ ਸਾਮਾਨ ਚੋਰੀ ਕਰਨ ਵਾਲੇ 4 ਨੌਜਵਾਨ ਪੁਲਿਸ ਵਲੋਂ ਕਾਬੂ

ਕੋਟਲੀ ਸੂਰਤ ਮੱਲੀ, 16 ਮਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਧਿਆਨਪੁਰ 'ਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਮੈਨੇਜਰ ਦੇ ਬੰਦ ਘਰ ਵਿਚੋਂ ਨਕਦੀ, ਕੰਪਿਊਟਰ ਤੇ ਘਰੇਲੂ ਸਾਮਾਨ ਚੋਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਏ ਮਿ੍ਤਕ ਦੇ ਪਰਿਵਾਰ ਵਲੋਂ ਲਾਸ਼ ਨੈਸ਼ਨਲ ਹਾਈਵੇ 'ਚ ਰੱਖ ਕੇ ਇਨਸਾਫ਼ ਦੀ ਮੰਗ

ਨੌਸ਼ਹਿਰਾ ਮੱਝਾ ਸਿੰਘ, 16 ਮਈ (ਤਰਸੇਮ ਸਿੰਘ ਤਰਾਨਾ)-ਅੱਜ ਸਵੇਰੇ ਰੇਲ ਗੱਡੀ ਹੇਠ ਆਏ ਮਿ੍ਤਕ ਦੇ ਪਰਿਵਾਰ ਵਲੋਂ ਇਨਸਾਫ ਪ੍ਰਾਪਤੀ ਲਈ ਸ਼ਾਮ ਮੌਕੇ ਅੰਮਿ੍ਤਸਰ-ਪਠਾਨਕੋਟ ਨੈਸ਼ਨਲ ਹਾਈਵੇ ਚੌਕ 'ਚ ਲਾਸ਼ ਰੱਖ ਕੇ ਇਕ ਘੰਟਾ ਚੱਕਾ ਜਾਮ ਕੀਤਾ ਗਿਆ | ਰੇਲਵੇ ਪੁਲਿਸ ਚੌਕੀ ...

ਪੂਰੀ ਖ਼ਬਰ »

ਪਿੰਡ ਕਪੂਰਾ ਵਿਖੇ ਅੱਗ ਲੱਗਣ ਨਾਲ 4 ਪਸ਼ੂ ਬੁਰੀ ਤਰ੍ਹਾਂ ਝੁਲਸੇ-ਇਕ ਮੱਝ ਦੀ ਮÏਤ

ਘੁਮਾਣ, 16 ਮਈ (ਬੰਮਰਾਹ)-ਨਜ਼ਦੀਕੀ ਪਿੰਡ ਕਪੂਰਾ ਵਿਖੇ ਅੱਗ ਲੱਗਣ ਨਾਲ ਛੰਨ ਹੇਠਾਂ ਬੱਝੇ 4 ਪਸ਼ੂ ਝੁਲਸਣ ਅਤੇ ਇਕ ਮੱਝ ਦੀ ਮÏਤ ਹੋ ਗਈ | ਇਸ ਸਬੰਧੀ ਬਾਬਾ ਹਰਦੇਵ ਸਿੰਘ ਨਿਹੰਗ ਸਿੰਘ ਪਿੰਡ ਕਪੂਰਾ ਨੇ ਦੱਸਿਆ ਕਿ ਘਰ ਦੇ ਬਾਹਰ ਛੰਨ ਹੇਠਾਂ ਮੱਝਾਂ, ਗਾਵਾਂ ਤੇ ...

ਪੂਰੀ ਖ਼ਬਰ »

ਬਾਲਕਿ੍ਸ਼ਨ ਗੋਗਾ ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਬਣੇ

ਡੇਰਾ ਬਾਬਾ ਨਾਨਕ, 16 ਮਈ (ਵਿਜੇ ਸ਼ਰਮਾ)-ਨਵਯੁਵਕ ਰਾਮ ਲੀਲ੍ਹਾ ਐਂਡ ਡ੍ਰਾਮਾਟਿ੍ਕ ਕਲੱਬ ਵਲੋਂ ਕੀਤੀ ਗਈ ਇਕ ਅਹਿਮ ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਕਲਾਕਾਰ ਬਾਲ ਕ੍ਰਿਸ਼ਨ ਗੋਗਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪ੍ਰਧਾਨ ਗੋਗਾ ਨੇ ਕਿਹਾ ...

ਪੂਰੀ ਖ਼ਬਰ »

ਸਾਬਕਾ ਕੌਂਸਲਰ ਦੇ ਪੁੱਤਰ ਤੇ ਪੋਤਰੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਕਾਦੀਆਂ, 16 ਮਈ (ਕੁਲਵਿੰਦਰ ਸਿੰਘ)-ਬੀਤੀ ਦੇਰ ਸ਼ਾਮ ਕਾਦੀਆਂ ਦੇ ਮੇਨ ਬਾਜ਼ਾਰ ਅੰਦਰ ਸਾ: ਕੌਂਸਲਰ ਦੀ ਮੀਟ ਦੀ ਦੁਕਾਨ 'ਤੇ ਕੰਮ ਕਰ ਰਹੇ ਉਸ ਦੇ ਪੁੱਤਰ ਤੇ ਪੋਤਰੇ ਨੂੰ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰਕੇ ਕਥਿਤ ਦੋਸ਼ੀ ਉਥੋਂ ਫ਼ਰਾਰ ...

ਪੂਰੀ ਖ਼ਬਰ »

25 ਗ੍ਰਾਮ ਹੈਰੋਇਨ ਅਤੇ 102 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਕਾਦੀਆਂ, 16 ਮਈ (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)-ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕਾਦੀਆਂ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਨਾਕੇਬੰਦੀ ਦÏਰਾਨ 25 ਗ੍ਰਾਮ ਹੈਰੋਇਨ ਅਤੇ 102 ਨਸ਼ੀਲੀਆਂ ਗੋਲੀਆਂ ਸਮੇਤ ਦੋ ਨÏਜਵਾਨਾਂ ਨੂੰ ...

ਪੂਰੀ ਖ਼ਬਰ »

ਸੜਕਾਂ ਦੀ ਮਾੜੀ ਹਾਲਤ ਤੋਂ ਦੁਖੀ ਕਸਬਾ ਵਾਸੀਆਂ ਵਲੋਂ ਨਾਅਰੇਬਾਜ਼ੀ

ਬਹਿਰਾਮਪੁਰ, 16 ਮਈ (ਬਲਬੀਰ ਸਿੰਘ ਕੋਲਾ)-ਕਸਬਾ ਬਹਿਰਾਮਪੁਰ ਦੀਆਂ ਸੜਕਾਂ ਦੇ ਮੰਦੇ ਹਾਲ ਨੰੂ ਲੈ ਕੇ ਕਸਬਾ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੋਲਦਿਆਂ ਗਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਪ੍ਰਧਾਨ ਠਾਕੁਰ ਵਿਜੇ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX