ਤਾਜਾ ਖ਼ਬਰਾਂ


ਬੀ. ਐਸ. ਐਫ. ਵਲੋਂ ਕਰੋੜਾਂ ਦੀ ਹੈਰੋਇਨ, ਹਥਿਆਰ ਅਤੇ ਜ਼ਿੰਦਾ ਰੌਂਦ ਬਰਾਮਦ
. . .  4 minutes ago
ਫ਼ਾਜ਼ਿਲਕਾ, 3 ਦਸੰਬਰ (ਪ੍ਰਦੀਪ ਕੁਮਾਰ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀ.ਐਸ.ਐਫ. ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ. ਨੇ ਕਰੋੜਾਂ ਦੀ ਹੈਰੋਇਨ, ਹਥਿਆਰ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਡਰੋਨ ਦੀ ਹਲਚਲ ਤੋਂ ਬਾਅਦ ਬੀ.ਐਸ.ਐਫ. ਵਲੋ ਸਰਹੱਦ...
⭐ਮਾਣਕ - ਮੋਤੀ⭐
. . .  11 minutes ago
⭐ਮਾਣਕ - ਮੋਤੀ⭐
ਕੋਲਕਾਤਾ : ਬੀ.ਐਸ.ਐਫ ਨੇ ਵਾਹਨ ਨੂੰ ਰੋਕ ਕੇ 4.20 ਕਰੋੜ ਰੁਪਏ ਦੇ 8.3 ਕਿਲੋ ਸੋਨੇ ਦੇ ਬਿਸਕੁਟਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ 'ਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੀ ਦਸਤਕ, ਵੱਡੇ ਮਾਮਲੇ 'ਚ ਹੋ ਸਕਦੀ ਛਾਪੇਮਾਰੀ
. . .  1 day ago
ਅਜਨਾਲਾ ,2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਅੰਦਰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਦਸਤਕ ਦਿੱਤੀ ਗਈ ਹੈ I ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਬੀਤੇ ...
ਛੱਤੀਸਗੜ੍ਹ : ਬੀਜਾਪੁਰ ਵਿਚ ਮੁਕਾਬਲੇ ਤੋਂ ਬਾਅਦ ਚਾਰ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ
. . .  1 day ago
ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  1 day ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  1 day ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  1 day ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  1 day ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  1 day ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  1 day ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  1 day ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  1 day ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  1 day ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  1 day ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  1 day ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  1 day ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  1 day ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  1 day ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  1 day ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  1 day ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  1 day ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  1 day ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  1 day ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554

ਬਰਨਾਲਾ

ਟੱਲੇਵਾਲ ਵਿਖੇ ਟਰੱਕ ਤੇ ਪਿਕਅਪ ਦੀ ਸਿੱਧੀ ਟੱਕਰ

ਟੱਲੇਵਾਲ, 16 ਮਈ (ਸੋਨੀ ਚੀਮਾ)- ਪਿੰਡ ਟੱਲੇਵਾਲ ਵਿਖੇ ਬੀਤੀ ਰਾਤ ਨੈਸ਼ਨਲ ਹਾਈਵੇ 'ਤੇ ਸਥਿਤ ਪੁਲ 'ਤੇ ਇਕ ਗ਼ਲਤ ਪਾਸੇ ਤੋਂ ਆ ਰਹੇ ਟਰੱਕ ਅਤੇ ਪਿਕਅਪ ਗੱਡੀ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਜਿਸ ਵਿਚ ਪਿਕਅਪ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ | ਥਾਣਾ ਟੱਲੇਵਾਲ ਅਨੁਸਾਰ ਇਕ ਅੰਮਿ੍ਤਸਰ ਇਲਾਕੇ ਦਾ ਟਰੱਕ ਜੋ ਬਰਨਾਲਾ ਤੋਂ ਰੱਦੀ ਕਾਗ਼ਜ਼ ਭਰ ਕੇ ਦੁਬਾਰਾ ਅੰਮਿ੍ਤਸਰ ਵੱਲ ਜਾ ਰਿਹਾ ਸੀ ਤਾਂ ਪਿੰਡ ਟੱਲੇਵਾਲ ਨਜ਼ਦੀਕ ਇਕ ਢਾਬੇ 'ਤੇ ਰੁਕਣ ਲਈ ਉਕਤ ਟਰੱਕ ਦਾ ਚਾਲਕ ਗ਼ਲਤ ਸਾਈਡ ਹੀ ਟਰੱਕ ਲਿਆ ਰਿਹਾ ਸੀ ਤਾਂ ਸੜਕ 'ਤੇ ਲੱਗੀਆਂ ਲਾਈਟਾਂ ਦੇ ਬੰਦ ਹੋਣ ਕਾਰਨ ਮੋਗਾ ਵਾਲੇ ਪਾਸੇ ਤੋਂ ਆ ਰਹੀ ਖ਼ਰਬੂਜ਼ਿਆਂ ਨਾਲ ਭਰੀ ਪਿਕਅਪ ਨਾਲ ਸਿੱਧੀ ਟੱਕਰ ਹੋ ਗਈ | ਉਕਤ ਭਿਆਨਕ ਹਾਦਸੇ ਉਪਰੰਤ ਥਾਣਾ ਟੱਲੇਵਾਲ ਦੇ ਥਾਣੇਦਾਰ ਮਲਕੀਤ ਸਿੰਘ ਤੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਹੁੰਚ ਕੇ ਪਿੰਡ ਦੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ | ਉਪਰੰਤ ਭਾਕਿਯੂ ਕਾਦੀਆਂ ਦੇ ਬਲਾਕ ਸਕੱਤਰ ਰੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਸੜਕ ਬਣਾਉਣ ਵਾਲੀ ਕੰਪਨੀ ਵੀ.ਆਰ.ਸੀ ਅਤੇ ਪੱਖੋਂ ਕੈਂਚੀਆਂ ਟੋਲ ਪਲਾਜ਼ਾ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਕਿ ਪੁਲ 'ਤੇ ਲੱਗੀਆਂ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ | ਉਕਤ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕੰਪਨੀ ਨੇ ਜਲਦ ਹੀ ਲਾਈਟਾਂ ਚਾਲੂ ਨਹੀਂ ਕੀਤੀਆਂ ਤਾਂ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਗੁਰਜੀਤ ਸਿੰਘ ਪੂਨੀਆ, ਗੁਰਮੇਲ ਸਿੰਘ, ਸੁਖਵੀਰ ਸਿੰਘ ਸੋਖੀ, ਜੱਗਾ ਸਿੰਘ ਗਿੱਲ, ਵੂੇਦ ਖ਼ਾਨ, ਸੇਵਕ ਸਿੰਘ, ਸੰਤੋਖ ਸਿੰਘ, ਮਿੰਟੂ ਸਿੰਘ, ਨਾਟੀ ਰਾਮ, ਬਲਵਿੰਦਰ ਰਾਮ, ਸੁਖਪਾਲ ਸਿੰਘ ਮਿਸਤਰੀ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ |

ਮਾਂ ਦਾ ਕਤਲ ਕਰਨ ਤੋਂ ਬਾਅਦ ਮਾਨਸਿਕ ਰੋਗੀ ਬਣਿਆ ਮਹਿਲ ਕਲਾਂ ਦਾ ਨੌਜਵਾਨ

ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ)- ਕੁਝ ਸਮਾਂ ਪਹਿਲਾਂ ਨਸ਼ੇ ਦੀ ਹਾਲਤ 'ਚ ਆਪਣੀ ਮਾਂ ਨੂੰ ਕਹੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਸੁਖਜੀਤ ਸਿੰਘ ਉਰਫ਼ ਜੀਤਾ ਦਾ ਦਿਮਾਗ਼ੀ ਸੰਤੁਲਨ ਵਿਗੜ ਜਾਣ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੰਸਥਾ ਵਲੋਂ ਪਹੁੰਚ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 16 ਮਈ (ਧਾਲੀਵਾਲ, ਭੁੱਲਰ)- ਬੀਤੀ ਰਾਤ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਪੁਲਿਸ ਚੌਕੀ ਮਹਿਲਾਂ ਚੌਂਕ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਰਣਜੀਤ ਸਿੰਘ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਮੀਤ ਹੇਅਰ ਦਾ ਪਿੰਡ ਬਡਬਰ ਪੁੱਜਣ 'ਤੇ ਸਵਾਗਤ

ਧਨੌਲਾ, 16 ਮਈ (ਜਤਿੰਦਰ ਸਿੰਘ ਧਨੌਲਾ)-ਗੁਰਮੀਤ ਸਿੰਘ ਮੀਤ ਹੇਅਰ ਸਿੱਖਿਆ ਅਤੇ ਖੇਡ ਮੰਤਰੀ ਪੰਜਾਬ ਅੱਜ ਜਿੱਤਣ ਤੋਂ ਬਾਅਦ ਪਹਿਲੀ ਧੰਨਵਾਦੀ ਦੌਰੇ 'ਤੇ ਪਿੰਡ ਬਡਬਰ ਪੁੱਜੇ | ਜਿੱਥੇ ਪਿੰਡ ਬਡਬਰ ਦੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਬਡਬਰ ਵਲੋਂ ਅਤੇ ਗੁਰੂਘਰ ਸਰਬੱਤ ਦਾ ...

ਪੂਰੀ ਖ਼ਬਰ »

ਠੇਕੇ 'ਤੇ ਕੰਮ ਕਰਦੇ ਮਨਰੇਗਾ ਕਰਮਚਾਰੀਆਂ ਵਲੋਂ ਵਿਧਾਇਕ ਪੰਡੋਰੀ ਨੂੰ ਮੰਗ-ਪੱਤਰ

ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)- ਪਿਛਲੇ ਲੰਬੇ ਸਮੇਂ ਤੋਂ ਠੇਕੇ 'ਤੇ ਕੰਮ ਕਰਦੇ ਆ ਰਹੇ ਮਨਰੇਗਾ ਕਰਮਚਾਰੀਆਂ ਵਲੋਂ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਨਰੇਗਾ ਮੁਲਾਜ਼ਮਾਂ ਨੂੰ ਨਵੀਂ ਭਰਤੀ ਲਈ ਖ਼ਾਲੀ ਪਈਆਂ ਅਸਾਮੀਆਂ 'ਤੇ ...

ਪੂਰੀ ਖ਼ਬਰ »

ਨਸ਼ਾ ਪੀੜਤਾਂ ਲਈ ਜ਼ਿਲ੍ਹੇ 'ਚ ਮੁੜ ਵਸੇਬਾ ਕੇਂਦਰ ਜਲਦ ਕੀਤਾ ਜਾਵੇਗਾ ਸਥਾਪਤ

ਬਰਨਾਲਾ, 16 ਮਈ (ਗੁਰਪ੍ਰੀਤ ਸਿੰਘ ਲਾਡੀ)-ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਲਈ ਜ਼ਿਲ੍ਹਾ ਬਰਨਾਲਾ ਵਿਖੇ ਮੁੜ ਵਸੇਬਾ ਕੇਂਦਰ ਸੋਹਲ ਪੱਤੀ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ | ਇਸ ਕੇਂਦਰ ਵਿਚ 30 ਬੈਡ ਦੀ ਸੁਵਿਧਾ ਹੋਵੇਗੀ, ਜਿਸ ਵਿਚ ਨਸ਼ਾ ਪੀੜਤਾਂ ਦੇ ਮੁੜ ਵਸੇਬੇ 'ਤੇ ਕੰਮ ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਸ਼ੂ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਚਲਾ ਰਹੇ ਨੇ ਸੇਵਾ-ਮੁਕਤ ਵੈਟਰਨਰੀ ਇੰਸਪੈਕਟਰ ਤੇ ਦਰਜਾ-4 ਮੁਲਾਜ਼ਮ

ਬਰਨਾਲਾ, 16 ਮਈ (ਨਰਿੰਦਰ ਅਰੋੜਾ)- ਭਾਵੇਂ ਕਿ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ, ਜੋ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਦੇਖਣ ...

ਪੂਰੀ ਖ਼ਬਰ »

ਤਿੰਨ ਔਰਤਾਂ ਸਮੇਤ ਚਾਰ ਜਣੇ ਨਸ਼ੀਲੀਆਂ ਗੋਲੀਆਂ ਤੇ ਪਾਊਡਰ ਸਮੇਤ ਕਾਬੂ

ਬਰਨਾਲਾ, 16 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਬੱਸ ਸਟੈਂਡ ਪੁਲਿਸ ਚੌਕੀ ਵਲੋਂ ਤਿੰਨ ਔਰਤਾਂ ਸਮੇਤ ਚਾਰ ਜਣਿਆਂ ਨੂੰ 340 ਨਸ਼ੀਲੀਆਂ ਗੋਲੀਆਂ ਤੇ 7 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਚ ਦੋ ਮਾਮਲੇ ਦਰਜ ਕੀਤੇ ਗਏ ਹਨ | ...

ਪੂਰੀ ਖ਼ਬਰ »

ਜਲ ਸਪਲਾਈ ਕਾਮਿਆਂ ਨੇ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ, 16 ਮਈ (ਗੁਰਪ੍ਰੀਤ ਸਿੰਘ ਲਾਡੀ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਅੱਜ ਇੱਥੇ ਜਲ ਸਪਲਾਈ ਦੇ ਕਾਮਿਆਂ ਵਲੋਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਮੁਖੀ ਦੀ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਇਬਰੇਰੀਅਨ ਫ਼ਰੰਟ ਪੰਜਾਬ ਵਲੋਂ ਹਲਕਾ ਵਿਧਾਇਕ ਨੂੰ ਮੰਗ-ਪੱਤਰ

ਤਪਾ ਮੰਡੀ, 16 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬੇਰੁਜ਼ਗਾਰ ਲਾਇਬਰੇਰੀਅਨ ਫ਼ਰੰਟ ਪੰਜਾਬ ਵਲੋਂ ਬੇਰੁਜ਼ਗਾਰ ਲਾਇਬਰੇਰੀਅਨਾਂ ਦੀਆਂ ਮੰਗਾਂ ਸਬੰਧੀ ਸੂਬਾ ਕਨਵੀਨਰ ਹਰਜਿੰਦਰ ਹੈਰੀ ਦੁੱਲਟ ਦੀ ਅਗਵਾਈ ਹੇਠ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਨਾਂਅ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ

ਤਪਾ ਮੰਡੀ, 16 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਸਬ-ਡਵੀਜ਼ਨਲ ਹਸਪਤਾਲ ਤਪਾ ਅਤੇ ਬਲਾਕ ਅਧੀਨ ਵੱਖ-ਵੱਖ ਪਿੰਡਾਂ ਵਿਚ ਰਾਸ਼ਟਰੀ ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ 'ਚ ਸੈਮੀਨਾਰ

ਧਨੌਲਾ, 16 ਮਈ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਨੂੰ ਚੰਦਰਮਾ ਨੂੰ ਲੱਗਦੇ ਗ੍ਰਹਿਣਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਕਵਿਤਾ ਕੁਮਾਰੀ ਨੇ ਦੱਸਿਆ ਕਿ ਅਸੀਂ ...

ਪੂਰੀ ਖ਼ਬਰ »

ਥਾਣਾ ਟੱਲੇਵਾਲ ਦੇ ਵਾਤਾਵਰਨ ਪ੍ਰੇਮੀ ਪੁਲਿਸ ਮੁਲਾਜ਼ਮਾਂ ਨੇ ਲਾਏ ਬੂਟੇ

ਟੱਲੇਵਾਲ, 16 ਮਈ (ਸੋਨੀ ਚੀਮਾ)-ਥਾਣਾ ਟੱਲੇਵਾਲ ਦੇ ਵਾਤਾਵਰਨ ਨਾਲ ਪ੍ਰੇਮ ਰੱਖਣ ਵਾਲੇ ਪੁਲਿਸ ਮੁਲਾਜ਼ਮਾਂ ਵਲੋਂ ਥਾਣਾ ਅਤੇ ਹੋਰ ਥਾਵਾਂ 'ਤੇ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਹਾਇਕ ਥਾਣੇਦਾਰ ਰਣਜੀਤ ਸਿੰਘ, ਮੁੱਖ ਮੁਨਸ਼ੀ ਨਿਰਮਲ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਬਲਾਕ ਮਹਿਲ ਕਲਾਂ ਦੀ ਮੀਟਿੰਗ

ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਬਲਾਕ ਮਹਿਲ ਕਲਾਂ ਦੇ ਆਗੂਆਂ, ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਇੱਥੇ ਹੋਈ | ਇਸ ਮੌਕੇ ਕਾਂਗਰਸ ਹਾਈਕਮਾਨ ਵਲੋਂ ਹਲਕਾ ਮਹਿਲ ਕਲਾਂ ਲਈ ਨਵਨਿਯੁਕਤ ਅਬਜ਼ਰਵਰ ਗੁਰਪ੍ਰੀਤ ਸਿੰਘ ਵਿੱਕੀ ਮਾਨਸਾ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਵਿਧਾਇਕ ਉੱਗੋਕੇ ਦਾ ਪੱਖੋ ਕੈਂਚੀਆਂ ਵਿਖੇ ਵਿਸ਼ੇਸ਼ ਸਨਮਾਨ

ਸ਼ਹਿਣਾ, 16 ਮਈ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਸਨਅਤੀ ਕਸਬਾ ਪੱਖੋ ਕੈਂਚੀਆਂ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਇਸ ਸਮੇਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਅਰਬਾਂ ਰੁਪਏ ਦੀ ...

ਪੂਰੀ ਖ਼ਬਰ »

ਦੀਵਾਨਾ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਕਾਰਜ ਨਿਰਵਿਘਨ ਜਾਰੀ

ਟੱਲੇਵਾਲ, 16 ਮਈ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਪੰਚਾਇਤ ਵਲੋਂ ਕੀਤੇ ਜਾ ਰਹੇ ਬਿਨਾਂ ਵਿਤਕਰੇਬਾਜ਼ੀ ਦੇ ਕਾਰਜਾਂ ਤੋਂ ਜਿੱਥੇ ਪਿੰਡ ਦੇ ਸਮੂਹ ਵਾਸੀ ਪੰਚਾਇਤ ਨੂੰ ਵਡਮੁੱਲਾ ਸਹਿਯੋਗ ਕਰ ਰਹੇ ਹਨ, ਉੱਥੇ ਸਮਾਜ ਸੇਵੀ ਐਨ.ਆਰ.ਆਈਜ਼ ਵਲੋਂ ਵੀ ਆਪਣੀ ਜਨਮ ਭੋਇ ਨੂੰ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਸੁਖਦੀਪ ਸਿੰਘ ਗਰੇਵਾਲ ਨੇ ਅਹੁਦਾ ਸੰਭਾਲਿਆ

ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ)-ਨਵੇਂ ਆਏ ਬੀ.ਡੀ.ਪੀ.ਓ. ਸੁਖਦੀਪ ਸਿੰਘ ਗਰੇਵਾਲ ਨੇ ਬਲਾਕ ਦਫ਼ਤਰ ਮਹਿਲ ਕਲਾਂ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬੀ.ਡੀ.ਪੀ.ਓ. ਸੁਖਦੀਪ ਸਿੰਘ ਦਾ ਮੂੰਹ ਮਿੱਠਾ ...

ਪੂਰੀ ਖ਼ਬਰ »

ਸੀ.ਐੱਚ.ਸੀ. ਭਦੌੜ ਨੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ

ਭਦੌੜ, 16 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਦੇ ਹੁਕਮਾਂ ਅਤੇ ਐਸ.ਐਮ.ਓ. ਤਪਾ ਡਾ: ਨਵਜੋਤਪਾਲ ਸਿੰਘ ਭੁੱਲਰ ਦੇ ਨਿਰਦੇਸ਼ਾਂ ਅਨੁਸਾਰ ਭਦੌੜ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਰਾਹੀ ...

ਪੂਰੀ ਖ਼ਬਰ »

ਪਿੰਡ ਪੰਡੋਰੀ ਵਿਖੇ ਭਾਈ ਘਨੱਈਆ ਜੀ ਸੇਵਾਦਾਰ ਗਰੁੱਪ ਨੇ ਕਰਵਾਏ ਲੰਬੇ ਕੇਸ ਮੁਕਾਬਲੇ

ਮਹਿਲ ਕਲਾਂ, 16 ਮਈ (ਅਵਤਾਰ ਸਿੰਘ ਅਣਖੀ)-ਪਿੰਡ ਪੰਡੋਰੀ ਵਿਖੇ ਭਾਈ ਘਨੱਈਆ ਜੀ ਸੇਵਾਦਾਰ ਗਰੁੱਪ ਵਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਬੱਚਿਆਂ, ਮਾਤਾਵਾਂ, ਭੈਣਾਂ ਦੇ ਲੰਮੇ ਕੇਸ ਮੁਕਾਬਲੇ ਕਰਵਾਏ ਗਏ | ਉਮਰ ਦੇ ਹਿਸਾਬ ਨਾਲ ਕਰਵਾਏ ਗਏ ...

ਪੂਰੀ ਖ਼ਬਰ »

ਸ਼ਹਿਰ 'ਚ ਸਮਾਜ ਵਿਰੋਧੀ ਅਨਸਰਾਂ ਨੂੰ ਨਹੀਂ ਚੁੱਕਣ ਦਿਆਂਗੇ ਸਿਰ-ਥਾਣਾ ਮੁਖੀ

ਮਾਲੇਰਕੋਟਲਾ, 16 ਮਈ (ਪਾਰਸ ਜੈਨ)-ਮਾਲੇਰਕੋਟਲਾ 'ਚ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਨੂੰ ਮਨੁੱਖਤਾ ਜਾਂ ਕਾਨੂੰਨ ਨਾਲ ਖਿਲਵਾੜ ਕਰਨ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਕਤ ਪ੍ਰਗਟਾਵਾ ਸਥਾਨਕ ਥਾਣਾ ਸਿਟੀ-2 ਵਿਖੇ ਇੰਸਪੈਕਟਰ ਨਵਦੀਪ ਸਿੰਘ ਨੇ ਮੁੱਖ ਅਫ਼ਸਰ ...

ਪੂਰੀ ਖ਼ਬਰ »

ਰਾਜੀਵ ਜੈਨ ਏ.ਆਈ.ਓ.ਸੀ.ਡੀ. ਦੀ ਕਾਰਜਕਾਰਨੀ ਦੇ ਮੈਂਬਰ ਬਣੇ

ਸੰਗਰੂਰ, 16 ਮਈ (ਧੀਰਜ ਪਸ਼ੋਰੀਆ)- ਸੰਗਰੂਰ ਦੇ ਕੈਮਿਸਟ ਰਾਜੀਵ ਜੈਨ ਨੂੰ ਆਲ ਇੰਡੀਆ ਆਰਗੈਨਾਈਜੇਸ਼ਨ ਆਫ਼ ਕੈਮਿਸਟ ਅਤੇ ਡਰੱਗਿਸਟ ਦੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਇਹ ਫ਼ੈਸਲਾ ਸੰਸਥਾ ਦੀ ਜੈਪੁਰ ਵਿਖੇ ਹੋਈ ਬੈਠਕ ਵਿਚ ਲਿਆ ਗਿਆ ਹੈ | ਇਸ ...

ਪੂਰੀ ਖ਼ਬਰ »

ਇੰਡਸਟਰੀ ਚੈਂਬਰਜ਼ ਨਵਨਿਯੁਕਤ ਪ੍ਰਧਾਨ ਜ਼ਖ਼ਮੀ ਨੂੰ ਉਦਯੋਗਪਤੀਆਂ ਨੇ ਦਿੱਤਾ ਸਮਰਥਨ

ਸੰਗਰੂਰ, 16 ਮਈ (ਦਮਨਜੀਤ ਸਿੰਘ)- ਸੰਗਰੂਰ ਡਿਸਟਿਕ ਇੰਡਸਟਰੀਅਲ ਚੈਂਬਰ ਦੇ ਬਲਾਕ ਅਤੇ ਜ਼ਿਲ੍ਹਾ ਸੰਗਰੂਰ ਦੇ ਮੀਤ ਪ੍ਰਧਾਨ ਬਣਨ 'ਤੇ ਅਮਨ ਜ਼ਖ਼ਮੀ ਵਲੋਂ ਸਥਾਨਕ ਕਲਾਸਿਕ ਹੋਟਲ ਵਿਖੇ ਬਲਾਕ ਸੰਗਰੂਰ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ ਗਈ | ਮੈਂਬਰਾਂ ਵਲੋਂ ਅਮਨ ...

ਪੂਰੀ ਖ਼ਬਰ »

ਈਟਰਨਲ 'ਵਰਸਿਟੀ ਬੜੂ ਸਾਹਿਬ ਦੇ ਸੰਗੀਤਿਕ ਕਲੱਬ ਵਲੋਂ ਅੰਤਰ ਕਾਲਜ ਗੀਤ ਮੁਕਾਬਲੇ

ਧਰਮਗੜ੍ਹ, 16 ਮਈ (ਗੁਰਜੀਤ ਸਿੰਘ ਚਹਿਲ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਈਟਰਨਲ 'ਵਰਸਿਟੀ ਬੜੂ ਸਾਹਿਬ ਦੇ ਸੰਗੀਤਿਕ ਕਲੱਬ ਵਲੋਂ ਕਰਵਾਏ ਅੰਤਰ ਕਾਲਜ ਗੀਤ ਮੁਕਾਬਲੇ 'ਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸੰਗੀਤਿਕ ਫਾਈਨਲ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਸੰਗਰੂਰ, 16 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ)- ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਕਾਸ਼ ਪੁਰਬ ਮਾਤਾ ਭਾਨੀ ਜੀ ਸੇਵਾ ਭਲਾਈ ਕੇਂਦਰ ਵਲੋਂ ਪ੍ਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਅਰਵਿੰਦਰ ਸਿੰਘ ਪਿੰਕੀ, ਬਲਜਿੰਦਰ ...

ਪੂਰੀ ਖ਼ਬਰ »

ਮਾਤਾ ਹਰਦਿਆਲ ਕੌਰ ਧੂਰਕੋਟ ਨੂੰ ਸ਼ਰਧਾਂਜਲੀਆਂ

ਰੂੜੇਕੇ ਕਲਾਂ, 16 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਗੁ: ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਦੇ ਮੁੱਖ ਸੇਵਾਦਾਰ ਬਾਬਾ ਆਤਮਾ ਸਿੰਘ ਧੂਰਕੋਟ ਸਾਬਕਾ ਅਤਿ੍ੰਗ ਕਮੇਟੀ ਮੈਂਬਰ ਸ੍ਰੀ ਅੰਮਿ੍ਤਸਰ ਸਾਹਿਬ ਦੇ ਮਾਤਾ ਹਰਦਿਆਲ ਕੌਰ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ -ਵਿਧਾਇਕ ਉਗੋਕੇ

ਤਪਾ ਮੰਡੀ, 16 ਮਈ (ਵਿਜੇ ਸ਼ਰਮਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਉੱਚੀ ਸੋਚ ਸਦਕਾ ਸੂਬਾ ਵਿਕਾਸ ਦੀਆਂ ਲੀਹਾਂ 'ਤੇ ਲਿਆਂਦਾ ਜਾ ਰਿਹਾ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਨਤਾ ਨੂੰ ਲੁੱਟਣ ਅਤੇ ਕੁੱਟਣ ਤੋਂ ਇਲਾਵਾ ਵਿਕਾਸ ਦੇ ਭੋਰਾ ਵੀ ਕੰਮ ਨਹੀਂ ਕੀਤੇ | ਇਹ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਦੀ ਮਾਤਾ ਦਾ ਸਨਮਾਨ ਕਰ ਕੇ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਨ ਮਨਾਇਆ

ਬਰਨਾਲਾ, 16 ਮਈ (ਅਸ਼ੋਕ ਭਾਰਤੀ)-ਸੂਰਿਆਵੰਸ਼ੀ ਖੱਤਰੀ ਸਭਾ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਨੇ ਆਜ਼ਾਦੀ ਦੇ ਪਰਵਾਨੇ ਅਮਰ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਨ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵਿਜੈ ਚੌਧਰੀ ਧਨੌਲੇ ਵਾਲੇ ਨੇ ਕਿਹਾ ਕਿ ...

ਪੂਰੀ ਖ਼ਬਰ »

ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਨੂੰ ਏ.ਸੀ. ਭੇਟ

ਸ਼ਹਿਣਾ, 16 ਮਈ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿਖੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਨਵੇਂ ਬਣਾਏ ਜਾ ਰਹੇ ਸੱਚਖੰਡ ਸਾਹਿਬ ਲਈ ਸਮਾਜ ਸੇਵੀ ਦਰਸ਼ਨ ਸਿੰਘ ਗਿੱਲ ਵਲੋਂ ਆਪਣੇ ਪਿਤਾ ਸਵ: ਚੂਹੜ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਏ.ਸੀ. ਭੇਟ ...

ਪੂਰੀ ਖ਼ਬਰ »

ਗਰਭਵਤੀ ਔਰਤਾਂ ਲਈ ਵਿਸ਼ੇਸ਼ ਕੈਂਪ ਲਗਾਇਆ

ਬਰਨਾਲਾ, 16 ਮਈ (ਨਰਿੰਦਰ ਅਰੋੜਾ)-ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਸਿਹਤ ਵਿਭਾਗ ਬਰਨਾਲਾ ਵਲੋਂ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ 'ਚ ਸਿਵਲ ਹਸਪਤਾਲ, ਸੀ.ਐੱਚ.ਸੀ., ਪੀ.ਐੱਚ.ਸੀ. ਪੱਧਰ 'ਤੇ ਗਰਭਵਤੀ ਔਰਤਾਂ ਦੇ ਮੈਡੀਕਲ ਚੈੱਕਅਪ ਲਈ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਦੇ ਆਗੂ ਵਲੋਂ ਸਕੂਲ ਨੂੰ ਇਨਵਰਟਰ ਭੇਟ

ਟੱਲੇਵਾਲ, 16 ਮਈ (ਸੋਨੀ ਚੀਮਾ)-ਪਿੰਡ ਚੂੰਘਾਂ ਨਾਲ ਸੰਬੰਧਿਤ ਸਮਾਜ ਸੇਵੀ ਵੜੈਚ ਪਰਿਵਾਰ ਦੇ ਸੁਖਵੰਤ ਸਿੰਘ ਵੜੈਚ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੂੰਘਾ ਨੂੰ ਇਨਵਰਟਰ ਸੈੱਟ ਭੇਟ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕ ਜਗਤਾਰ ਸਿੰਘ ਪੱਤੀ ਨੇ ਸਮੂਹ ਸਮਾਜ ਸੇਵੀ ...

ਪੂਰੀ ਖ਼ਬਰ »

ਕਸਬਾ ਸ਼ੇਰਪੁਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ-ਪੰਡੋਰੀ

ਸ਼ੇਰਪੁਰ, 16 ਮਈ (ਦਰਸਨ ਸਿੰਘ ਖੇੜੀ)- ਕਸਬਾ ਸ਼ੇਰਪੁਰ ਹਲਕਾ ਮਹਿਲ ਕਲਾਂ ਦੇ ਦਿਲ ਦੇ ਸਮਾਨ ਹੈ | ਇਸ ਦਾ ਸਰਵਪੱਖੀ ਵਿਕਾਸ ਕਰਕੇ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼ੇਰਪੁਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX