ਤਾਜਾ ਖ਼ਬਰਾਂ


ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫ਼ਾਇਰਿੰਗ
. . .  2 minutes ago
ਖਾਲੜਾ, 28 ਸਤੰਬਰ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਏਰੀਏ ਅੰਦਰ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ 11:10 ਵਜੇ ਪਾਕਿਸਤਾਨੀ ਡਰੋਨ ਵਲੋਂ...
ਖਟਕੜ ਕਲਾਂ 'ਚ ਅੱਜ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
. . .  25 minutes ago
ਬੰਗਾ 28 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ 'ਚ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਕੱਢੀ ਸਾਈਕਲ ਰੈਲੀ
. . .  36 minutes ago
ਫ਼ਾਜ਼ਿਲਕਾ, 28 ਸਤੰਬਰ (ਪ੍ਰਦੀਪ ਕੁਮਾਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਫ਼ਾਜ਼ਿਲਕਾ ਤੋਂ ਸ਼ਹੀਦਾਂ ਦੀ ਸਮਾਧੀ ਆਸਫ਼ਵਾਲਾ ਤੱਕ ਕਢੀ ਗਈ...
ਖਟਕੜ ਕਲਾਂ 'ਚ ਚੰਦੂਮਾਜਰਾ ਅਤੇ ਹੋਰ ਅਕਾਲੀ ਆਗੂਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਿਜਦਾ
. . .  41 minutes ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ 'ਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਆਗੂ...
ਈ.ਡੀ. ਦੀ ਇਕ ਹੋਰ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਗ੍ਰਿਫ਼ਤਾਰ
. . .  47 minutes ago
ਨਵੀਂ ਦਿੱਲੀ, 28 ਸਤੰਬਰ-ਦਿੱਲੀ ਆਬਕਾਰੀ ਨੀਤੀ 'ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਦੇਸ਼ ਦੇ ਬੇਹੱਦ ਚਰਚਿਤ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ...
ਸੜਕ ਕੰਢਿਓਂ ਮਿਲੀ ਅਣਪਛਾਤੀ ਲਾਸ਼, ਫੈਲੀ ਸਨਸਨੀ
. . .  about 1 hour ago
ਜੰਡਿਆਲਾ ਮੰਜਕੀ, 28 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਨੂਰਮਹਿਲ ਰੋਡ 'ਤੇ ਅੱਜ ਸਵੇਰੇ ਸੜਕ ਕਿਨਾਰੇ ਖਤਾਨਾਂ 'ਚ ਡਿੱਗੀ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਕੋਲ ਹੀ ਇਕ ਕਿਸੇ ਵਾਹਨ ਵਲੋਂ ਦਰੜਿਆ...
ਭਾਰਤ 'ਚ ਕੋਰੋਨਾ ਦੇ 3,615 ਨਵੇਂ ਮਾਮਲੇ ਕੀਤੇ ਗਏ ਦਰਜ
. . .  about 1 hour ago
ਨਵੀਂ ਦਿੱਲੀ, 28 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,615 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 4,972 ਕੇਸ ਠੀਕ ਹੋਏ ਹਨ। ਉੱਥੇ ਹੀ ਸਰਗਰਮ ਮਾਮਲੇ 40,99 ਦਰਜ ਕੀਤੇ ਗਏ।
ਲਖੀਮਪੁਰ ਖੀਰੀ 'ਚ ਡੀ.ਸੀ.ਐੱਮ.ਅਤੇ ਬੱਸ ਦੀ ਭਿਆਨਕ ਟੱਕਰ 'ਚ 8 ਲੋਕਾਂ ਦੀ ਮੌਤ
. . .  about 1 hour ago
ਲਖੀਮਪੁਰ ਖੀਰੀ, 28 ਸਤੰਬਰ-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਇਕ ਵੱਡਾ ਹਾਦਸਾ ਹੋਇਆ ਹੈ। ਹਾਦਸੇ 'ਚ ਕਈ ਔਰਤਾਂ ਸਮੇਤ 8 ਯਾਤਰੀਆਂ ਦੀ ਮੌਤ ਹੋ ਗਈ। ਘਟਨਾ 'ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ
. . .  about 1 hour ago
ਤਪਾ ਮੰਡੀ, 28 ਸਤੰਬਰ (ਵਿਜੇ ਸ਼ਰਮਾ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੌਂਸਲ ਵਲੋਂ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਦੀ ਅਗਵਾਈ 'ਚ ਸਾਈਕਲ ਰੈਲੀ ਕੱਢ ਕੇ...
ਫ਼ਰਜ਼ਾਂ 'ਚ ਕੁਤਾਹੀ ਵਰਤਣ ਦੇ ਦੋਸ਼ ਤਹਿਤ ਸਰਪੰਚ ਮਹਿੰਦਰ ਕੌਰ ਨੂੰ ਕੀਤਾ ਗਿਆ ਮੁਅੱਤਲ
. . .  about 2 hours ago
ਟੱਲੇਵਾਲ, 28 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਨਾਲ ਸੰਬੰਧਿਤ ਸਰਪੰਚ ਮਹਿੰਦਰ ਕੌਰ ਨੂੰ ਆਪਣੇ ਫ਼ਰਜ਼ਾਂ 'ਚ ਕੁਤਾਹੀ ਕਰਨ ਕਰਕੇ ਪੰਚਾਇਤੀ ਰਾਜ ਐਕਟ 1994 ਦੇ ਤਹਿਤ ਮੁਅੱਤਲ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਪੀ.ਐੱਫ.ਆਈ ਨੂੰ ਐਲਾਨਿਆ ਪਾਬੰਦੀਸ਼ੁਦਾ ਸੰਗਠਨ, 5 ਸਾਲਾਂ ਲਈ ਲੱਗੀ ਪਾਬੰਦੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ-ਗ੍ਰਹਿ ਮੰਤਰਾਲੇ ਦੀ ਤਰਫ਼ੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਇਹ ਦੱਸਿਆ ਗਿਆ ਹੈ ਕਿ ਵਿਵਾਦਗ੍ਰਸਤ ਸੰਗਠਨ ਪਾਪੂਲਰ ਫੰਡ ਆਫ਼ ਇੰਡੀਆ (ਪੀ.ਐੱਫ.ਆਈ.) 'ਤੇ ਪਾਬੰਦੀ ਲਗਾਈ ਗਈ ਹੈ...
ਮੁੱਖ ਮੰਤਰੀ ਯੋਗੀ ਅੱਜ ਅਯੁੱਧਿਆ 'ਚ ਭਾਰਤ ਰਤਨ ਲਤਾ ਮੰਗੇਸ਼ਕਰ ਦੇ ਨਾਂਅ 'ਤੇ ਚੌਕ ਦਾ ਕਰਨਗੇ ਉਦਘਾਟਨ
. . .  about 2 hours ago
ਲਖਨਊ, 28 ਸਤੰਬਰ-ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਦੇ ਨਾਂਅ 'ਤੇ ਬਣੇ ਸ੍ਰਮਿਤੀ ਚੌਕ ਦਾ ਅੱਜ ਉਦਘਾਟਨ ਕੀਤਾ ਜਾਵੇਗਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਮੰਤਰੀ ਸੰਸਕ੍ਰਿਤੀ ਮੰਤਰੀ ਜੈ ਕਿਸ਼ਨ ਰੈੱਡੀ ਚੌਕ ਦਾ ਉਦਘਾਟਨ ਕਰਨਗੇ...
ਦਿੱਲੀ 'ਚ ਯਮੁਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
. . .  about 2 hours ago
ਨਵੀਂ ਦਿੱਲੀ, 28 ਸਤੰਬਰ- ਰਾਜਧਾਨੀ 'ਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ, ਕਿਉਂਕਿ ਅੱਜ ਸਵੇਰੇ 7 ਵਜੇ ਨਦੀ ਦਾ ਪੱਧਰ 206.59 ਮੀਟਰ ਤੱਕ ਪਹੁੰਚ ਗਿਆ। ਯਮੁਨਾ ਨਦੀ ਦਾ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ।
ਜੰਮੂ-ਕਸ਼ਮੀਰ: ਕੁਲਗਾਮ 'ਚ 2 ਮੁਕਾਬਲਿਆਂ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਹਲਾਕ
. . .  about 2 hours ago
ਸ਼੍ਰੀਨਗਰ, 28 ਸਤੰਬਰ-ਜੰਮੂ-ਕਸ਼ਮੀਰ ਦੇ ਕੁਲਗਾਮ 'ਚ 2 ਮੁਕਾਬਲਿਆਂ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਹਲਾਕ ਹੋ ਗਏ ਹਨ।
ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ’ਤੇ ਅਦਾਰਾ ਅਜੀਤ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ।
. . .  about 1 hour ago
ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ’ਤੇ ਅਦਾਰਾ ਅਜੀਤ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ।
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ, ਸੀਬੀਆਈ ਨੇ ਸਿਸੋਦੀਆ ਦੇ ਕਰੀਬੀ ਨਾਇਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਫੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸਮਿਤੀ ਚੇਅਰਮੈਨ ਗ੍ਰਿਫ਼ਤਾਰ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਫੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸਮਿਤੀ ਚੇਅਰਮੈਨ ਨੂੰ ਗ੍ਰਿਫ਼ਤਾਰ ਕੀਤਾ ...
ਰਾਜਸਥਾਨ ਰਾਜਨੀਤਿਕ ਸੰਕਟ - ਕਾਂਗਰਸ ਅਬਜ਼ਰਵਰਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਆਪਣੀ ਰਿਪੋਰਟ
. . .  1 day ago
71 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ਜਾਰੀ ਕਰਕੇ 71 ਉਪ ਪੁਲਿਸ ਕਪਤਾਨਾਂ ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ
. . .  1 day ago
ਤਹਿਰੀਕ-ਏ-ਲਬੈਇਕ ਨਾਲ ਜੁੜਿਆ ਪਾਕਿਸਤਾਨੀ ਘੁਸਪੈਠੀਆ ਭਾਰਤ-ਪਾਕਿ ਸਰਹੱਦ ਤੋਂ ਫੜਿਆ ਗਿਆ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਰਾਜਸਥਾਨ 'ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਦਬੋਚ ਲਿਆ ਹੈ । ਇਹ ਘੁਸਪੈਠੀਆ ਪਾਕਿਸਤਾਨ ਦੇ ਤਹਿਰੀਕ-ਏ-ਲਬੈਇਕ ਸੰਗਠਨ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੀ ਜ਼ਮਾਨਤ ’ਤੇ ਫ਼ੈਸਲਾ ਰਾਖਵਾਂ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਜੇਲ੍ਹ ਵਿਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ’ਤੇ ਫ਼ੈਸਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ...
ਦਿੱਲੀ : ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਕੀਤੀ ਮੀਟਿੰਗ
. . .  1 day ago
ਜਾਪਾਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਤੋਂ ਹੋਏ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਜੇਠ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਕੈਬਨਿਟ ਵਜ਼ੀਰ ਹਰਜੋਤ ਸਿੰਘ ਬੈਂਸ ਨੇ ਬਟਾਲਾ ਸ਼ਹਿਰ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਕੀਤੇ ਦਰਸ਼ਨ

ਬਟਾਲਾ, 17 ਮਈ (ਕਾਹਲੋਂ)-ਸੂਬੇ ਦੇ ਸੈਰ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਬਟਾਲਾ ਸ਼ਹਿਰ ਦੀ ਫੇਰੀ ਦੌਰਾਨ ਇੱਥੋਂ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ | ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਅਤੇ ਸ਼ਹਿਰ ਦੇ ਮੁਹਤਬਰ ਵੀ ਮੌਜੂਦ ਸਨ | ਸਭ ਤੋਂ ਪਹਿਲਾਂ ਮੰਤਰੀ ਸ: ਬੈਂਸ ਨੇ ਬੇਰਿੰਗ ਕਾਲਜ ਸਥਿਤ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦਾ ਦੌਰਾ ਕੀਤਾ | ਉਪਰੰਤ ਉਨ੍ਹਾਂ ਨੇ ਮਹਾਰਾਜਾ ਸ਼ੇਰ ਸਿੰਘ ਦੇ ਜਲ ਮਹੱਲ ਅਤੇ ਅਕਬਰ ਬਾਦਸ਼ਾਹ ਦੇ ਕਰੋੜੀ ਸ਼ਮਸ਼ੇਰ ਖਾਨ ਦੇ ਮਕਬਰੇ ਦੀ ਸਮਾਰਕ ਦਾ ਜਾਇਜ਼ਾ ਲਿਆ | ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਵਿਰਾਸਤੀ ਦਰਵਾਜ਼ੇ ਖਜ਼ੂਰੀ ਗੇਟ ਅਤੇ ਸ਼ੇਰਾਂ ਵਾਲੇ ਗੇਟ ਨੂੰ ਦੇਖਿਆ | ਕੈਬਨਿਟ ਮੰਤਰੀ ਸ. ਬੈਂਸ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਪੈਦਲ ਚੱਲ ਕੇ ਬਟਾਲਾ ਦੇ ਸ਼ਹਿਰ ਦਿਲ ਚੱਕਰੀ ਬਾਜ਼ਾਰ ਦੀ ਰੌਣਕ ਨੂੰ ਦੇਖਿਆ | ਇਸ ਮੌਕੇ ਉਨ੍ਹਾਂ ਚੱਕਰੀ ਬਾਜ਼ਾਰ ਸਥਿਤ ਪਾਵਨ ਅਸਥਾਨ ਸ੍ਰੀ ਕਾਲੀ ਮਾਤਾ ਮੰਦਰ ਦੇ ਦਰਸ਼ਨ ਕੀਤੇ | ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਦਰਸ਼ਨ ਕੀਤੇ | ਬਟਾਲਾ ਸ਼ਹਿਰ ਦੇ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਅਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਕੈਬਨਿਟ ਮੰਤਰੀ ਸ: ਬੈਂਸ ਨੇ ਕਿਹਾ ਕਿ ਬਟਾਲਾ ਸ਼ਹਿਰ ਸੂਬੇ ਦੇ ਸਭ ਤੋਂ ਪੁਰਾਣੇ ਇਤਿਹਾਸਕ ਸ਼ਹਿਰਾਂ ਵਿਚੋਂ ਇੱਕ ਹੈ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਰਿਵਾਰ ਦਾ ਇਹ ਸ਼ਹਿਰ ਇਤਿਹਾਸ ਵਿਚ ਆਪਣੀ ਖਾਸ ਥਾਂ ਰੱਖਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਟਾਲਾ ਸ਼ਹਿਰ ਦੀ ਵਿਰਾਸਤ ਨੂੰ ਸਾਂਭਣ ਲਈ ਜ਼ਰੂਰ ਰੋਡ ਮੈਪ ਤਿਆਰ ਕਰੇਗੀ ਤਾਂ ਜੋ ਇਹ ਇਤਿਹਾਸਕ ਸ਼ਹਿਰ ਦੁਨੀਆਂ ਦੇ ਨਕਸ਼ੇ 'ਤੇ ਉੱਭਰ ਸਕੇ | ਸ: ਬੈਂਸ ਨੇ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦੀ ਸੰਭਾਲ ਲਈ ਵਿਭਾਗ ਵਲੋਂ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦਰਵਾਜ਼ਿਆਂ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਨਾਲ ਹੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ, ਡੇਹਰਾ ਸਾਹਿਬ ਅਤੇ ਸ੍ਰੀ ਕਾਲੀ ਦੁਆਰਾ ਮੰਦਰ ਨੂੰ ਜਾਂਦੇ ਰਸਤਿਆਂ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਤ ਕੀਤਾ ਜਾਵੇਗਾ | ਵਿਧਾਇਕ ਬਟਾਲਾ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਬਾਰੇ ਕੈਬਨਿਟ ਮੰਤਰੀ ਸ: ਬੈਂਸ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਹੀ ਸ਼ਹਿਰ ਨੂੰ ਵਿਰਾਸਤੀ ਪੱਖ ਤੋਂ ਵਿਕਸਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ | ਇਸ ਮੌਕੇ ਸ਼ਹਿਰ ਦੇ ਮੁਹਤਬਰ ਯਸਪਾਲ ਚੌਹਾਨ, ਐਡਵੋਕੇਟ ਭਰਤ ਅਗਰਵਾਲ, ਪਿ੍ੰਸ ਰੰਧਾਵਾ, ਕੌਂਸਲਰ ਰਾਜੇਸ਼ ਤੁਲੀ, ਸਰਦੂਲ ਸਿੰਘ, ਬਲਵਿੰਦਰ ਮਿੰਟਾ, ਰਾਕੇਸ਼ ਤੁਲੀ, ਗੁਰਜੰਟ ਸਿੰਘ, ਮਲਕੀਤ ਸਿੰਘ, ਉਪਦੇਸ਼ ਕੁਮਾਰ ਪੀ.ਏ., ਮਾਣਕ ਮਹਿਤਾ, ਮਨਜੀਤ ਸਿੰਘ ਕਰਵਾਲੀਆਂ ਵਾਲੇ, ਸੁਖਜਿੰਦਰ ਸਿੰਘ ਰਜਿੰਦਰ ਫਾਊਾਡਰੀ ਵਾਲੇ, ਜਗਦੀਸ਼ ਮਸੀਹ, ਸੰਨੀ ਮਸੀਹ, ਹਨੀ ਚੌਹਾਨ, ਰਾਜਵਿੰਦਰ ਸਿੰਘ, ਰੋਬਿਨ, ਸਰਨਜੀਤ ਸਿੰਘ, ਸਤੀਸ਼ ਕੁਮਾਰ, ਅੰਕੁਸ਼ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਦੇ ਮੁਹਤਬਰ ਹਾਜ਼ਰ ਸਨ |

ਬਿਜਲੀ ਚੋਰੀ ਰੋਕਣ ਤੇ ਲੋਡ ਨਿਯਮਤ ਕਰਨ ਲਈ ਐਕਸੀਅਨ ਮੋਹਤਮ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡਾਂ 'ਚ ਚੈਕਿੰਗ

ਬਟਾਲਾ, 17 ਮਈ (ਕਾਹਲੋਂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਚੋਰੀ ਰੋਕਣ ਤੇ ਬਿਜਲੀ ਦੇ ਲੋਡ ਨਿਯਮਤ ਕਰਨ ਲਈ ਅੱਜ ਦਿਹਾਤੀ ਮੰਡਲ ਬਟਾਲਾ ਦੇ ਐਕਸੀਅਨ ਮੋਹਤਮ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ-ਡਵੀਜ਼ਨ ...

ਪੂਰੀ ਖ਼ਬਰ »

ਛੋਟਾ ਘੱਲੂਘਾਰਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੰਤਰੀ ਹਰਜੋਤ ਸਿੰਘ ਬੈਂਸ

ਡੇਅਰੀਵਾਲ ਦਰੋਗਾ, 17 ਮਈ (ਹਰਦੀਪ ਸਿੰਘ ਸੰਧੂ)-ਛੋਟਾ ਘੱਲੂਘਾਰਾ ਸਾਹਿਬ ਦੇ 1746 'ਚ ਸ਼ਹੀਦ ਹੋਏ 11 ਹਜ਼ਾਰ ਸ਼ਹੀਦ ਸਿੰਘਾਂ-ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੋਟਾ ਘੱਲੂਘਾਰਾ ਸਮਾਰਕ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ...

ਪੂਰੀ ਖ਼ਬਰ »

ਪੰਚਾਇਤੀ ਬੋਲੀ ਨੂੰ ਲੈ ਕੇ ਪੰਚਾਇਤ ਮਹਿਕਮਾ ਤੇ ਪਿੰਡ ਵਾਸੀ ਹੋਏ ਆਹਮੋ-ਸਾਹਮਣੇ, ਸਥਿਤੀ ਤਣਾਅਪੂਰਨ

ਕਾਦੀਆਂ, 17 ਮਈ (ਯਾਦਵਿੰਦਰ ਸਿੰਘ)-ਨਜ਼ਦੀਕੀ ਪਿੰਡ ਜੋਗੀ ਚੀਮਾ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਪਿੰਡ ਦੀ ਪੰਚਾਇਤੀ ਬੋਲੀ ਨੂੰ ਪੰਚਾਇਤ ਵਲੋਂ ਲੋਕਾਂ ਦੇ ਕਹਿਣ 'ਤੇ ਰੋਕ ਦਿੱਤਾ ਗਿਆ | ਇਸ ਸੰਬੰਧੀ ਉਥੇ ਮÏਜੂਦ ਲੋਕਾਂ ਨੇ ਦੱਸਿਆ ਕਿ ਪਿਛਲੀ ਕਾਂਗਰਸ ...

ਪੂਰੀ ਖ਼ਬਰ »

ਬੈਂਕ ਦੇ ਕਰਜ਼ੇ ਸਬੰਧੀ ਨਕਲੀ ਐੱਨ.ਓ.ਸੀ. ਬਣਾ ਕੇ ਦੂਸਰੇ ਬੈਂਕ ਤੋਂ ਲਿਆ ਕਰਜ਼ਾ, ਕਿਸਾਨ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ, 17 ਮਈ (ਗੁਰਪ੍ਰਤਾਪ ਸਿੰਘ)-ਆਪਣੀ ਜ਼ਮੀਨ 'ਤੇ ਲਏ ਗਏ ਲੋਨ ਸਬੰਧੀ ਨਕਲੀ ਐਨ.ਓ.ਸੀ ਬਣਾ ਕੇ ਦੂਜੇ ਬੈਂਕ ਤੋਂ ਲੋਨ ਲੈਣ ਵਾਲੇ ਇਕ ਕਿਸਾਨ ਖ਼ਿਲਾਫ਼ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਮੈਨੇਜਰ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਵਲੋਂ ਰੋਸ ਮੁਜ਼ਾਹਰਾ

ਕਾਦੀਆਂ, 17 ਮਈ (ਕੁਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਪ੍ਰਦੀਪ ਸਿੰਘ ਬੇਦੀ)-ਸਮੂਹ ਮੁਲਾਜ਼ਮ ਪਾਵਰਕਾਮ ਸਬ-ਡਵੀਜ਼ਨ ਕਾਦੀਆਂ ਵਲੋਂ ਬੀਤੀ 4 ਮਈ ਨੂੰ ਬਿਜਲੀ ਕਰਮਚਾਰੀ ਅਮਰੀਕ ਸਿੰਘ ਨੂੰ ਡਿਊਟੀ ਦੌਰਾਨ ਕਾਦੀਆਂ ਸ਼ਹਿਰ ਤੇ ਪਿੰਡ ਬੁੱਟਰ ਕਲਾਂ ਦੇ ਕੁਝ ਵਿਅਕਤੀਆਂ ...

ਪੂਰੀ ਖ਼ਬਰ »

ਧਾਰਮਿਕ, ਸਾਮਾਜਿਕ ਤੇ ਵਾਪਾਰਕ ਜਥੇਬੰਦੀਆਂ ਦੇ ਵਫ਼ਦ ਨੇ ਦਿੱਤਾ ਮੰਗ-ਪੱਤਰ

ਬਟਾਲਾ, 17 ਮਈ (ਹਰਦੇਵ ਸਿੰਘ ਸੰਧੂ)-ਬਟਾਲਾ ਦੀਆਂ ਸਮੂਹ ਧਾਰਮਿਕ, ਸਾਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਤੇ ਬਟਾਲਾ ਨਿਵਾਸੀਆਂ ਦੇ ਇਕ ਵਫ਼ਦ ਵਲੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਰਮੇਸ਼ ਨਈਯਰ, ਬਜਰੰਗ ਦਲ ਬਟਾਲਾ ਦੇ ਆਗੂ ਹਨੀ ਮਿੱਤਲ, ਭਗਵਾਨ ਵਾਲਮੀਕਿ ...

ਪੂਰੀ ਖ਼ਬਰ »

ਮੰਦਬੁੱਧੀ ਵਿਅਕਤੀ ਇਕ ਹਫ਼ਤੇ ਤੋਂ ਲਾਪਤਾ

ਘੁਮਾਣ, 17 ਮਈ (ਬਾਵਾ)-ਕਸਬਾ ਘੁਮਾਣ ਦੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਦੀਪ ਸਿੰਘ (30) ਵੀਰਵਾਰ 12 ਮਈ ਦਾ ਸਵੇਰੇ ਘਰੋਂ ਗਿਆ, ਪਰ ਮੁੜ ਕੇ ਨਹੀਂ ਆਇਆ | ਉਹ ਦਿਮਾਗ ਤੋਂ ਸਿੱਧਾ ਹੈ | ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਰਿਸ਼ਤੇਦਾਰੀ ਵਿਚ ਪਤਾ ਕੀਤਾ, ਪਰ ...

ਪੂਰੀ ਖ਼ਬਰ »

ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਦੀ ਮੌਤ

ਧਾਰੀਵਾਲ, 17 ਮਈ (ਸਵਰਨ ਸਿੰਘ)-ਇੱਥੋਂ ਨਜ਼ਦੀਕ ਅੱਡਾ ਸੋਹਲ ਨੇੜੇ ਨੈਸ਼ਨਲ ਹਾਈਵੇ ਉੱਤੇ ਧਾਰੀਵਾਲ ਤੋਂ ਗੁਰਦਾਸਪੁਰ ਨੂੰ ਜਾ ਰਹੇ ਇਕ ਮੋਟਰਸਾਈਕਲ ਦੇ ਪਿੱਛੋਂ ਆ ਕੇ ਵੱਜੀ ਸਕਾਰਪੀਓ ਗੱਡੀ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਿਸ ਦੀ ਸ਼ਨਾਖਤ ਕਸ਼ਮੀਰ ਰਾਜ (50) ...

ਪੂਰੀ ਖ਼ਬਰ »

ਮੰਗਾਂ ਦਾ ਹੱਲ ਨਾ ਹੋਣ 'ਤੇ ਓਵਰਏਜ ਬੇਰੁਜ਼ਗਾਰਾਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਚਿਤਾਵਨੀ

ਗੁਰਦਾਸਪੁਰ, 17 ਮਈ (ਪੰਕਜ ਸ਼ਰਮਾ)-ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੋਰੇਸ਼ ਭਾਰਦਵਾਜ ਨੇ ਦੱਸਿਆ ਕਿ ਮਾਸਟਰ ਕੇਡਰ ਦੀਆਂ 4161 ਪੋਸਟਾਂ ਵਿਚ ਅਪਲਾਈ ਕਰਨ ਦੀ ਉਮਰ ਹੱਦ 37 ਸਾਲ ਹੈ, ਜਿਸ ਨੰੂ 42 ਕਰਵਾਉਣ ਲਈ ਕਈ ਵਾਰ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਹੋ ...

ਪੂਰੀ ਖ਼ਬਰ »

ਵਿਧਾਇਕ ਸ਼ੈਰੀ ਕਲਸੀ ਨੇ ਸਿਵਲ ਹਸਪਤਾਲ ਬਟਾਲਾ 'ਚ ਲੋਕਾਂ ਨੂੰ ਦਿੱਤੀ ਅਲਟਰਾ ਸਾਊਾਡ ਦੀ ਸੁਵਿਧਾ

ਬਟਾਲਾ, 17 ਮਈ (ਹਰਦੇਵ ਸਿੰਘ ਸੰਧੂ)-ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 'ਚ ਬੰਦ ਪਈ ਅਲਟਰਾ ਸਾਉਂਡ ਮਸ਼ੀਨ ਕਾਰਨ ਬਟਾਲਾ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਲੋਕਾਂ ਦੀਆਂ ਮੁਸ਼ਕਲਾਂ ਨੂੰ ...

ਪੂਰੀ ਖ਼ਬਰ »

ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਯੂ.ਕੇ ਦੌਰੇ ਤੋਂ ਵਾਪਸ ਪਰਤੇ

ਗੁਰਦਾਸਪੁਰ, 17 ਮਈ (ਆਰਿਫ)-ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਆਪਣੇ 2 ਹਫ਼ਤਿਆਂ ਦੇ ਯੂ.ਕੇ ਦੌਰੇ ਤੋਂ ਪਰਤ ਆਏ ਹਨ | ਇਸ ਸਬੰਧੀ ਗੈਵੀ ਕਲੇਰ ਨੇ ਦੱਸਿਆ ਕਿ ਯੂ.ਕੇ ਦੌਰੇ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ...

ਪੂਰੀ ਖ਼ਬਰ »

ਬੱਚਿਆਂ ਦੇ ਸਰਟੀਫ਼ਿਕੇਟਾਂ 'ਚ ਹੇਰ-ਫੇਰ ਕਰਨ ਦੇ ਦਰਜ ਮਾਮਲੇ ਵਿਚ ਪੁਲਿਸ ਵਲੋਂ ਧਰਾਵਾਂ 'ਚ ਵਾਧਾ

ਗੁਰਦਾਸਪੁਰ, 17 ਮਈ (ਪੰਕਜ ਸ਼ਰਮਾ)-ਬੱਚਿਆਂ ਦੇ ਸਰਟੀਫ਼ਿਕੇਟ ਵਿਚ ਉਮਰ ਘਟਾਉਣ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਿਸ ਵਲੋਂ ਬੀਤੀ 21 ਅਪ੍ਰੈਲ ਨੰੂ ਅਮਰਜੀਤ ਸਿੰਘ ਵਾਸੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਅਜੀਤ ਉਪ ਦਫ਼ਤਰ ਗੁਰਦਾਸਪੁਰ ...

ਪੂਰੀ ਖ਼ਬਰ »

ਪਿੰਡ ਢੇਸੀਆਂ ਤੋਂ ਵਿਆਹੁਤਾ ਔਰਤ ਭੇਦਭਰੀ ਹਾਲਤ 'ਚ ਲਾਪਤਾ

ਕੋਟਲੀ ਸੂਰਤ ਮੱਲੀ, 17 ਮਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਢੇਸੀਆਂ ਤੋਂ ਬੀਤੇ ਦਿਨ ਇਕ ਵਿਆਹੁਤਾ ਔਰਤ ਦੇ ਭੇਦਭਰੀ ਹਾਲਤ 'ਚ ਲਾਪਤਾ ਹੋ ਗਈ | ਪੁਲਿਸ ਨੂੰ ਸੂਚਿਤ ਕਰਨ ਉਪਰੰਤ ਲੱਭਾ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਬਟਾਲਾ ਵਲੋਂ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਨੂੰ ਸਮਰਪਿਤ ਇਨਾਮ ਵੰਡ ਸਮਾਗਮ ਕਰਵਾਇਆ

ਬਟਾਲਾ, 17 ਮਈ (ਕਾਹਲੋਂ)-ਸ੍ਰੀ ਬ੍ਰਾਹਮਣ ਸਭਾ ਯੁਵਾ ਬਟਾਲਾ ਵਲੋਂ ਸਥਾਨਕ ਕਮਿਊਨਿਟੀ ਹਾਲ ਵਿਖੇ ਭਗਵਾਨ ਸ੍ਰੀ ਪਰਸੂਰਾਮ ਦੀ ਜੈਅੰਤੀ ਨੂੰ ਸਮਰਪਿਤ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾ: ਵਿਧਾਇਕ ਫਤਹਿਜੰਗ ਸਿੰਘ ਬਾਜਵਾ ਤੇ ਰਮਨ ਸ਼ਰਮਾ ...

ਪੂਰੀ ਖ਼ਬਰ »

ਪਿੰਡ ਵੜੈਚ ਦੀ ਸ਼ਾਮਲਾਤ ਜ਼ਮੀਨ 'ਤੇ 'ਆਪ' ਵਰਕਰ ਵਲੋਂ ਧੱਕੇ ਨਾਲ ਕੀਤੀ ਜਾ ਰਹੀ ਉਸਾਰੀ

ਕਾਹਨੂੰਵਾਨ, 17 ਮਈ (ਜਸਪਾਲ ਸਿੰਘ ਸੰਧੂ)-ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਵੜੈਚ ਵਿਚ ਆਪ ਪਾਰਟੀ ਦੇ ਵਰਕਰਾਂ ਵਲੋਂ ਸ਼ਾਮਲਾਤ ਜ਼ਮੀਨ 'ਤੇ ਉਸਾਰੀ ਕਰਕੇ ਕਬਜ਼ਾ ਕੀਤਾ ਜਾ ਰਿਹਾ ਹੈ | ਇਸ ਮਾਮਲੇ ਸਬੰਧੀ ਸੁਲੱਖਣ ਸਿੰਘ ਪੱਪੂ ਵੜੈਚ ਅਤੇ ਸ਼ਾਮਲਾਤ ਜ਼ਮੀਨ ਦੇ ...

ਪੂਰੀ ਖ਼ਬਰ »

ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਜਲਦ ਸ਼ਿਕੰਜਾ ਕੱਸਿਆ ਜਾਵੇਗਾ : ਕੈਬਨਿਟ ਮੰਤਰੀ ਬੈਂਸ

ਡੇਅਰੀਵਾਲ ਦਰੋਗਾ, 17 ਮਈ (ਹਰਦੀਪ ਸਿੰਘ ਸੰਧੂ)-ਪੰਜਾਬ ਦਾ ਖ਼ਜ਼ਾਨਾ ਭਰਨ ਲਈ ਸਰਕਾਰ ਦੀ ਪਹਿਲਕਦਮੀ ਦੇ ਚਲਦਿਆਂ ਰਾਜ ਭਰ ਦੀਆਂ ਜੇਲ੍ਹਾਂ ਵਿਚੋਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿਚ ਮਾਈਨਿੰਗ ਨੀਤੀ ਵਿਚ ਵੀ ਸੁਧਾਰ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਪਿੰਡੀ ਸੈਦਾਂ 'ਚ 7 ਏਕੜ 3 ਕਨਾਲ ਜ਼ਮੀਨ 'ਤੋਂ ਨਾਜਾਇਜ਼ ਛਡਾਉਣ 'ਤੇ ਖੁੱਲ੍ਹੀ ਬੋਲੀ ਕਰਵਾਈ : ਬੀ. ਡੀ. ਪੀ. ਓ. ਅਠਵਾਲ

ਕਲਾਨੌਰ, 17 ਮਈ (ਪੁਰੇਵਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸੂਬੇ 'ਚ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ 'ਤੇ ਕਾਬਜ਼ਕਾਰਾਂ ਨੂੰ ਨਿਯਤ ਮਿਤੀ ਤੋਂ ਪਹਿਲਾਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਛੱਡਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਨੇੜਲੇ ਪਿੰਡ ਪਿੰਡੀ ਸੈਦਾਂ 'ਚ ਵੀ ...

ਪੂਰੀ ਖ਼ਬਰ »

ਸ਼ਿਵਾਲਿਕ ਆਈ.ਟੀ.ਆਈ. ਵਿਖੇ ਵੱਖ-ਵੱਖ ਟਰੇਡਾਂ 'ਚ ਦਾਖ਼ਲਾ ਸ਼ੁਰੂ

ਗੁਰਦਾਸਪੁਰ, 17 ਮਈ (ਆਰਿਫ਼)-ਸ਼ਿਵਾਲਿਕ ਆਈ.ਟੀ.ਆਈ ਵਿਖੇ ਸਾਲ 2022-23 ਲਈ ਵੱਖ ਵੱਖ ਟਰੇਡਾਂ ਵਿਚ ਦਾਖ਼ਲਾ ਸ਼ੁਰੂ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ.ਰਿਸ਼ਬਦੀਪ ਸਿੰਘ ਸੰਧੂ ਨੇ ਦੱਸਿਆ ਕਿ ਆਈ.ਟੀ.ਆਈ ਵਿਖੇ ਡੀਜ਼ਲ ਮਕੈਨਿਕ, ਵੈਲਡਰ, ਕੰਪਿਊਟਰ ਆਪ੍ਰੇਟਰ ਐਂਡ ...

ਪੂਰੀ ਖ਼ਬਰ »

ਬੰਗਲੌਰ ਵਿਖੇ ਹੋਈਆਂ ਪਹਿਲੀਆਂ ਪੈਨ ਇੰਡੀਆ ਮਾਸਟਰਜ਼ ਖੇਡਾਂ 'ਚੋਂ ਗੁਰਦਾਸਪੁਰ ਦੇ ਖਿਡਾਰੀਆਂ ਨੇ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ

ਗੁਰਦਾਸਪੁਰ, 17 ਮਈ (ਭਾਗਦੀਪ ਸਿੰਘ ਗੋਰਾਇਆ)-ਬੰਗਲੌਰ ਵਿਖੇ ਹੋਈਆਂ ਪਹਿਲੀ ਪੈਨ ਇੰਡੀਆ ਮਾਸਟਰਜ਼ ਖੇਡਾਂ 'ਚੋਂ ਗੁਰਦਾਸਪੁਰ ਦੇ ਚਾਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੈਡਲ ਜਿੱਤ ਕੇ ਪੰਜਾਬ ਦੀ ਝੋਲੀ ਪਾਏ ਹਨ, ਉਥੇ ਹੀ ਖਿਡਾਰੀਆਂ ਵਲੋਂ ...

ਪੂਰੀ ਖ਼ਬਰ »

ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ 'ਆਪ' ਸਰਕਾਰ-ਕਾ: ਅਮਰਜੀਤ ਸਿੰਘ ਸੈਣੀ

ਗੁਰਦਾਸਪੁਰ, 16 ਮਈ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਦਿਨੀਂ ਪੰਜਾਬ ਅੰਦਰ ਬਣੀ 'ਆਪ' ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਡੀ.ਏ ਦਾ ਬਕਾਇਆ ਦੇਣ ...

ਪੂਰੀ ਖ਼ਬਰ »

ਰਾਜਪੂਤ ਸਭਾ ਵਲੋਂ ਮਹਾਰਾਣਾ ਪ੍ਰਤਾਪ ਦਾ ਜਨਮ ਦਿਨ ਮਨਾਇਆ

ਬਹਿਰਾਮਪੁਰ, 9 ਮਈ (ਬਲਬੀਰ ਸਿੰਘ ਕੋਲਾ)-ਰਾਜਪੂਤ ਸਭਾ ਬਹਿਰਾਮਪੁਰ ਵਲੋਂ ਮਹਾਰਾਣਾ ਪ੍ਰਤਾਪ ਸਿੰਘ ਦੀ 482 ਜੈਅੰਤੀ ਮਾਸਟਰ ਜਨਕ ਸਿੰਘ ਤੇ ਠਾਕੁਰ ਕਮਲ ਸਿੰਘ ਸੇਵਾ ਮੁਕਤ ਡੀ.ਐਸ.ਪੀ ਦੀ ਪ੍ਰਧਾਨਗੀ ਹੇਠ ਮਹਾਰਾਣਾ ਪ੍ਰਤਾਪ ਸਿੰਘ ਖੇਡ ਮੈਦਾਨ ਬਹਿਰਾਮਪੁਰ ਵਿਖੇ ਮਨਾਈ ...

ਪੂਰੀ ਖ਼ਬਰ »

ਪਾਰਟੀ ਵਿਰੁੱਧ ਬਿਆਨ ਦੇ ਕੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕੀਤਾ ਜਾਵੇ-ਵਾਹਲਾ

ਗੁਰਦਾਸਪੁਰ, 16 ਮਈ (ਭਾਗਦੀਪ ਸਿੰਘ ਗੋਰਾਇਆ)-ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਪਾਰਟੀ ਵਲੰਟੀਅਰ ਅਤੇ ਅਹੁਦੇਦਾਰਾਂ ਵਲੋਂ ਪਾਰਟੀ ਦੇ ਨਿਰਦੇਸ਼ਾਂ ਦੇ ਉਲਟ ਅਜਿਹੇ ...

ਪੂਰੀ ਖ਼ਬਰ »

ਨਵਾਬ ਕਪੂਰ ਸਿੰਘ ਕਬੱਡੀ ਟੂਰਨਾਮੈਂਟ ਦÏਰਾਨ ਨÏਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪੇ੍ਰਰਿਤ

ਘੱਲੂਘਾਰਾ ਸਾਹਿਬ, 17 ਮਈ (ਮਿਨਹਾਸ)-ਗੁਰਦੁਆਰਾ ਪ੍ਰਬੰਧਕ ਕਮੇਟੀ ਘੱਲੂਘਾਰਾ ਸਹਿਬ ਵਲੋਂ ਨਵਾਬ ਕਪੂਰ ਸਿੰਘ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮÏਕੇ ਲੜਕੇ-ਲੜਕੀਆਂ ਦੀਆਂ ਅੰਤਰਰਾਸ਼ਟਰੀ ਟੀਮਾਂ ਨੇ ਇਸ ਕਬੱਡੀ ਟੂਰਨਾਮੈਂਟ ਵਿਚ ਭਾਗ ਲਿਆ | ਕÏਮੀ ਸ਼ਹੀਦਾਂ ਦੀ ...

ਪੂਰੀ ਖ਼ਬਰ »

ਐੱਸ.ਐੱਮ ਮਿਲੇਨੀਅਮ ਸਕੂਲ ਵਿਖੇ ਲਾਫਟਰ ਡੇਅ ਮਨਾਇਆ

ਗੁਰਦਾਸਪੁਰ, 6 ਮਈ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਐੱਸ.ਐੱਮ ਮਿਲੇਨੀਅਮ ਸਕੂਲ ਵਿਖੇ ਪਿ੍ੰਸੀਪਲ ਬਲੂਮੀ ਗੁਪਤਾ ਦੀ ਪ੍ਰਧਾਨਗੀ ਹੇਠ ਲਾਫਟਰ ਡੇਅ ਮਨਾਇਆ ਗਿਆ | ਇਸ ਸਬੰਧੀ ਪਿ੍ੰਸੀਪਲ ਬਲੂਮੀ ਗੁਪਤਾ ਨੇ ਵਿਦਿਆਰਥੀਆਂ ਨੰੂ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ...

ਪੂਰੀ ਖ਼ਬਰ »

ਤਿੱਬੜੀ ਕੈਂਟ ਅਤੇ ਬੈਂਕਾਂ ਅੱਗੇ ਪਾਰਕਿੰਗ ਨਾ ਹੋਣ ਕਰਕੇ ਨਿੱਤ ਹਾਦਸਿਆਂ 'ਚ ਹੋ ਰਿਹਾ ਵਾਧਾ

ਪੁਰਾਣਾ ਸ਼ਾਲਾ 4 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੀ ਤਿੱਬੜੀ ਛਾਉਣੀ ਅਤੇ ਬੈਂਕਾਂ ਅੱਗੇ ਪਾਰਕਿੰਗ ਨਾ ਹੋਣ ਕਰਕੇ ਨਿੱਤ ਹਾਦਸੇ ਵਾਪਰ ਰਹੇ ਹਨ | ਪਰ ਬੈਂਕਾਂ ਵਾਲੇ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੇ | ਐਕਸ ਸਰਵਿਸਮੈਨ ਦੇ ...

ਪੂਰੀ ਖ਼ਬਰ »

ਪਿੰਡ ਆਲੇਚੱਕ ਵਿਖੇ ਰਮਨ ਬਹਿਲ ਵਲੋਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਗੁਰਦਾਸਪੁਰ, 16 ਮਈ (ਆਰਿਫ਼)-ਇੱਥੋਂ ਨਜ਼ਦੀਕੀ ਪਿੰਡ ਆਲੇਚੱਕ ਵਿਖੇ ਮਨਿੰਦਰ ਸਿੰਘ ਸਾਬੀ ਦੀ ਯਾਦ ਵਿਚ 6ਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਹੋਈ ਮੀਟਿੰਗ

ਗੁਰਦਾਸਪੁਰ, 16 ਮਈ (ਆਰਿਫ਼)-ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਮੀਟਿੰਗ ਹਰਪ੍ਰੀਤ ਸਿੰਮੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਪ੍ਰਧਾਨਗੀ ਤਰਸੇਮ ਸਿੰਘ ਭੰਗੂ ਵਲੋਂ ਕੀਤੀ ਗਈ | ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਵਰਤਮਾਨ, ਸਮਾਜਿਕ ਤੇ ਸਿਆਸੀ ...

ਪੂਰੀ ਖ਼ਬਰ »

ਕਿਸਾਨਾਂ ਨੇ ਰਜਬਾਹਿਆਂ ਦੀ ਸਾਫ਼-ਸਫ਼ਾਈ ਕਰਕੇ ਪਾਣੀ ਛੱਡਣ ਦੀ ਕੀਤੀ ਮੰਗ

ਅੱਚਲ ਸਾਹਿਬ, 17 ਮਈ (ਗੁਰਚਰਨ ਸਿੰਘ)-ਝੋਨੇ ਦੀ ਬਿਜਾਈ ਦਾ ਸਮਾਂ ਬਹੁਤ ਨੇੜੇ ਆਉਂਦਾ ਜਾ ਰਿਹਾ ਹੈ, ਪਰ ਨਹਿਰੀ ਵਿਭਾਗ ਵਲੋਂ ਨਾ ਤਾਂ ਰਜਬਾਹਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਾਣੀ ਛੱਡਿਆ ਜਾ ਰਿਹਾ ਹੈ | ਅੱਪਰਬਾਰੀ ਦੁਆਬ ਨਹਿਰ ਕਸੂਰ ਬ੍ਰਾਂਚ ਟੀ ਪੁਆਇੰਟ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਵਾਹਲਾ ਵਲੋਂ ਡੇਅਰੀਵਾਲ ਕਿਰਨ ਵਿਖੇ ਵਰਕਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਕਲਾਨੌਰ, 17 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਵਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਅੰਦਰ ਰਹਿ ਕੇ ਪੂਰਿਆਂ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਵਾਹਲਾ ਵਲੋਂ ਡੇਅਰੀਵਾਲ ਕਿਰਨ ਵਿਖੇ ਵਰਕਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਕਲਾਨੌਰ, 17 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਵਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਅੰਦਰ ਰਹਿ ਕੇ ਪੂਰਿਆਂ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX