ਤਾਜਾ ਖ਼ਬਰਾਂ


ਫ਼ਰਜ਼ਾਂ 'ਚ ਕੁਤਾਹੀ ਵਰਤਣ ਦੇ ਦੋਸ਼ ਤਹਿਤ ਸਰਪੰਚ ਮਹਿੰਦਰ ਕੌਰ ਨੂੰ ਕੀਤਾ ਗਿਆ ਮੁਅੱਤਲ
. . .  1 minute ago
ਟੱਲੇਵਾਲ, 28 ਸਤੰਬਰ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਨਾਲ ਸੰਬੰਧਿਤ ਸਰਪੰਚ ਮਹਿੰਦਰ ਕੌਰ ਨੂੰ ਆਪਣੇ ਫ਼ਰਜ਼ਾਂ 'ਚ ਕੁਤਾਹੀ ਕਰਨ ਕਰਕੇ ਪੰਚਾਇਤੀ ਰਾਜ ਐਕਟ 1994 ਦੇ ਤਹਿਤ ਮੁਅੱਤਲ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਪੀ.ਐੱਫ.ਆਈ ਨੂੰ ਐਲਾਨਿਆ ਪਾਬੰਦੀਸ਼ੁਦਾ ਸੰਗਠਨ, 5 ਸਾਲਾਂ ਲਈ ਲੱਗੀ ਪਾਬੰਦੀ
. . .  5 minutes ago
ਨਵੀਂ ਦਿੱਲੀ, 28 ਸਤੰਬਰ-ਗ੍ਰਹਿ ਮੰਤਰਾਲੇ ਦੀ ਤਰਫ਼ੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਇਹ ਦੱਸਿਆ ਗਿਆ ਹੈ ਕਿ ਵਿਵਾਦਗ੍ਰਸਤ ਸੰਗਠਨ ਪਾਪੂਲਰ ਫੰਡ ਆਫ਼ ਇੰਡੀਆ (ਪੀ.ਐੱਫ.ਆਈ.) 'ਤੇ ਪਾਬੰਦੀ ਲਗਾਈ ਗਈ ਹੈ...
ਮੁੱਖ ਮੰਤਰੀ ਯੋਗੀ ਅੱਜ ਅਯੁੱਧਿਆ 'ਚ ਭਾਰਤ ਰਤਨ ਲਤਾ ਮੰਗੇਸ਼ਕਰ ਦੇ ਨਾਂਅ 'ਤੇ ਚੌਕ ਦਾ ਕਰਨਗੇ ਉਦਘਾਟਨ
. . .  8 minutes ago
ਲਖਨਊ, 28 ਸਤੰਬਰ-ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਦੇ ਨਾਂਅ 'ਤੇ ਬਣੇ ਸ੍ਰਮਿਤੀ ਚੌਕ ਦਾ ਅੱਜ ਉਦਘਾਟਨ ਕੀਤਾ ਜਾਵੇਗਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਮੰਤਰੀ ਸੰਸਕ੍ਰਿਤੀ ਮੰਤਰੀ ਜੈ ਕਿਸ਼ਨ ਰੈੱਡੀ ਚੌਕ ਦਾ ਉਦਘਾਟਨ ਕਰਨਗੇ...
ਦਿੱਲੀ 'ਚ ਯਮੁਨਾ ਨਦੀ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
. . .  43 minutes ago
ਨਵੀਂ ਦਿੱਲੀ, 28 ਸਤੰਬਰ- ਰਾਜਧਾਨੀ 'ਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ, ਕਿਉਂਕਿ ਅੱਜ ਸਵੇਰੇ 7 ਵਜੇ ਨਦੀ ਦਾ ਪੱਧਰ 206.59 ਮੀਟਰ ਤੱਕ ਪਹੁੰਚ ਗਿਆ। ਯਮੁਨਾ ਨਦੀ ਦਾ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ।
ਜੰਮੂ-ਕਸ਼ਮੀਰ: ਕੁਲਗਾਮ 'ਚ 2 ਮੁਕਾਬਲਿਆਂ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਹਲਾਕ
. . .  32 minutes ago
ਸ਼੍ਰੀਨਗਰ, 28 ਸਤੰਬਰ-ਜੰਮੂ-ਕਸ਼ਮੀਰ ਦੇ ਕੁਲਗਾਮ 'ਚ 2 ਮੁਕਾਬਲਿਆਂ 'ਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਹਲਾਕ ਹੋ ਗਏ ਹਨ।
ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ’ਤੇ ਅਦਾਰਾ ਅਦੀਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ।
. . .  about 1 hour ago
ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ’ਤੇ ਅਦਾਰਾ ਅਦੀਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ।
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਪਹਿਲੀ ਗ੍ਰਿਫ਼ਤਾਰੀ, ਸੀਬੀਆਈ ਨੇ ਸਿਸੋਦੀਆ ਦੇ ਕਰੀਬੀ ਨਾਇਰ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਫੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸਮਿਤੀ ਚੇਅਰਮੈਨ ਗ੍ਰਿਫ਼ਤਾਰ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਜੀਲੈਂਸ ਬਿਊਰੋ ਵਲੋਂ ਫੰਡਾਂ ਵਿਚ ਲੱਖਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਤਹਿਤ ਬੀ.ਡੀ.ਪੀ.ਓ. ਅਤੇ ਬਲਾਕ ਸਮਿਤੀ ਚੇਅਰਮੈਨ ਨੂੰ ਗ੍ਰਿਫ਼ਤਾਰ ਕੀਤਾ ...
ਰਾਜਸਥਾਨ ਰਾਜਨੀਤਿਕ ਸੰਕਟ - ਕਾਂਗਰਸ ਅਬਜ਼ਰਵਰਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਆਪਣੀ ਰਿਪੋਰਟ
. . .  1 day ago
71 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਇਕ ਹੁਕਮ ਜਾਰੀ ਕਰਕੇ 71 ਉਪ ਪੁਲਿਸ ਕਪਤਾਨਾਂ ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ
. . .  1 day ago
ਤਹਿਰੀਕ-ਏ-ਲਬੈਇਕ ਨਾਲ ਜੁੜਿਆ ਪਾਕਿਸਤਾਨੀ ਘੁਸਪੈਠੀਆ ਭਾਰਤ-ਪਾਕਿ ਸਰਹੱਦ ਤੋਂ ਫੜਿਆ ਗਿਆ
. . .  1 day ago
ਨਵੀਂ ਦਿੱਲੀ, 27 ਸਤੰਬਰ - ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਰਾਜਸਥਾਨ 'ਚ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਦਬੋਚ ਲਿਆ ਹੈ । ਇਹ ਘੁਸਪੈਠੀਆ ਪਾਕਿਸਤਾਨ ਦੇ ਤਹਿਰੀਕ-ਏ-ਲਬੈਇਕ ਸੰਗਠਨ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੀ ਜ਼ਮਾਨਤ ’ਤੇ ਫ਼ੈਸਲਾ ਰਾਖਵਾਂ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਜੇਲ੍ਹ ਵਿਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ’ਤੇ ਫ਼ੈਸਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ...
ਦਿੱਲੀ : ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਕੀਤੀ ਮੀਟਿੰਗ
. . .  1 day ago
ਜਾਪਾਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਤੋਂ ਹੋਏ ਰਵਾਨਾ
. . .  1 day ago
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਡਾਇਰੈਕਟਰ ਪਸ਼ੂ ਪਾਲਣ ਦਾ ਘਿਰਾਓ ਮੁਲਤਵੀ
. . .  1 day ago
ਪਠਾਨਕੋਟ , 27 ਸਤੰਬਰ (ਸੰਧੂ )- ਪੰਜਾਬ ਸਟੇਟ ਵੇਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨਾਲ ਹੋਈ । ਇਸ ਮੌਕੇ ਸੂਬਾ ਪ੍ਰਧਾਨ ਦਿਲਜੀਤ ਸਿੰਘ ਨੇ ਦੱਸਿਆ ...
ਟਾਟਾ 407 ਨੇ ਸਕੂਟਰੀ ਸਵਾਰ ਨੂੰ ਕੁਚਲਿਆ, ਮੌਕੇ ’ਤੇ ਮੌਤ
. . .  1 day ago
ਹਰੀਕੇ ਪੱਤਣ ,27 ਸਤੰਬਰ (ਸੰਜੀਵ ਕੁੰਦਰਾ)- ਹਰੀਕੇ ਪੱਤਣ ਖਾਲੜਾ ਰੋਡ ਤੇ ਪਿੰਡ ਬੂਹ ਹਵੇਲੀਆਂ ਮੋੜ ਨਜ਼ਦੀਕ ਟਾਟਾ 407 ਨੇ ਸਕੂਟਰੀ ਸਵਾਰ ਨੂੰ ਪਿੱਛੋਂ ਟੱਕਰ ਮਾਰ ਕੇ ਕੁਚਲ ਦਿੱਤਾ ,ਜਿਸ ਦੀ ਮੌਕੇ ’ਤੇ ...
ਕੇਂਦਰ ਸਰਕਾਰ ਬੀ.ਬੀ.ਐੱਮ.ਬੀ. ਵਿਚ ਪੰਜਾਬ ਦੇ ਅਧਿਕਾਰ ਨੂੰ ਖ਼ਤਮ ਕਰ ਰਹੀ ਹੈ - ਰਵਨੀਤ ਬਿੱਟੂ
. . .  1 day ago
ਲੁਧਿਆਣਾ ,27 ਸਤੰਬਰ (ਕਵਿਤਾ ਖੁੱਲਰ, ਰੂਪੇਸ਼ ਕੁਮਾਰ) - ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਅੱਜ ਲੁਧਿਆਣਾ 'ਚ ਇਕ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ । ਇਸ ਦੌਰਾਨ ਉਨ੍ਹਾਂ ਬੀ.ਬੀ.ਐੱਮ.ਬੀ. ਮੁੱਦੇ ’ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਬੀ.ਬੀ.ਐੱਮ.ਬੀ. ਵਿਚ ਪੰਜਾਬ ਦੇ ਅਧਿਕਾਰ ਨੂੰ ਖ਼ਤਮ ਕਰ ਰਹੀ ਹੈ ਅਤੇ ਆਮ ਆਦਮੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਕੇਂਦਰ ਦਾ ਪੂਰਾ ਸਾਥ ਦੇ ਰਹੀ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਜੰਮ ਕੇ ...
ਅੰਮ੍ਰਿਤਸਰ ਬੰਬ ਕਾਂਡ ਦੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੋ ਦੀ ਪੁਲਿਸ ਨੇ ਅੰਮ੍ਰਿਤਸਰ ਬੰਬ ਕਾਂਡ ਦੇ ਮਾਮਲੇ ਵਿਚ ਇਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ...
ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆ ਲੁਧਿਆਣਾ...
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੀ-20 ਕੱਲ੍ਹ
. . .  1 day ago
ਤਿਰੂਵਨੰਤਪੁਰਮ, 27 ਸਤੰਬਰ - ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਕੱਲ੍ਹ ਤਿਰੂਵਨੰਤਪੁਰਮ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 7 ਵਜੇ ਸ਼ੁਰੂ ਹੋਵੇਗਾ।ਅਕਤੂਬਰ ਵਿਚ ਹੋਣ ਵਾਲੇ...
ਸਚਿਨ ਪਾਇਲਟ ਨੇ ਹਾਈਕਮਾਨ ਨਾਲ ਅਸ਼ੋਕ ਗਹਿਲੋਤ ਬਾਰੇ ਗੱਲ ਕਰਨ ਦਾ ਕੀਤਾ ਖੰਡਨ
. . .  1 day ago
ਜੈਪੁਰ, 27 ਸਤੰਬਰ - ਕਾਂਗਰਸੀ ਵਿਧਾਇਕ ਸਚਿਨ ਪਾਇਲਟ ਨੇ ਉਸ ਜਾਣਕਾਰੀ ਦਾ ਖੰਡਨ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੇਕਰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ...
ਜੇ ਭਰੋਸਗੀ ਮਤਾ ਲਿਆਉਣ ਚਾਹੁੰਦੀ ਹੈ ਤਾਂ ਸਦਨ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਏ ਪੰਜਾਬ ਸਰਕਾਰ - ਰਾਜਾ ਵੜਿੰਗ
. . .  1 day ago
ਚੰਡੀਗੜ੍ਹ, 27 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3 ਮੁੱਦਿਆਂ ਜਿਵੇਂ ਜੀ.ਐੱਸ.ਟੀ., ਬਿਜਲੀ, ਪਰਾਲੀ ਸਾੜਨ 'ਤੇ ਇਜਲਾਸ ਬੁਲਾਇਆ, ਪਰ ਉਨ੍ਹਾਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਸਦਨ, ਰਾਜਪਾਲ...
ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
. . .  1 day ago
ਨਵੀਂ ਦਿੱਲੀ, 27 ਸਤੰਬਰ - ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਐਲਾਨ ਕੀਤਾ ਕਿ ਸਾਲ 2020 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਹਾਨ ਅਦਾਕਾਰਾ ਆਸ਼ਾ ਪਾਰੇਖ ਨੂੰ ਦਿੱਤਾ ਜਾਵੇਗਾ। ਇਹ ਫ਼ੈਸਲਾ ਦਿੱਗਜ ਗਾਇਕਾ ਆਸ਼ਾ ਭੌਂਸਲੇ, ਪੁਰਸਕਾਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਜੇਠ ਸੰਮਤ 554

ਅੰਮ੍ਰਿਤਸਰ

-ਮਾਮਲਾ ਰੇਲਵੇ ਸਟੇਸ਼ਨ ਨੇੜੇ ਬਿਲਡਿੰਗ ਡਿੱਗਣ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦਾ-

ਪ੍ਰਭਾਵਿਤ ਲੋਕਾਂ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੁਣਾਇਆ ਆਪਣਾ ਦੁਖੜਾ

ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਰੇਲਵੇ ਸਟੇਸ਼ਨ ਨੇੜੇ ਉਸਾਰੇ ਜਾ ਰਹੇ ਹੋਟਲ ਦੀ ਜਮੀਨਦੋਜ਼ ਉਸਾਰੀ ਦੌਰਾਨ ਉਸਦੇ ਨਾਲ ਲੱਗਦੀ ਇਕ ਇਮਾਰਤ ਦੇ ਡਿੱਗਣ ਤੇ ਪੰਜ ਹੋਰ ਇਮਾਰਤਾਂ ਦੇ ਨੁਕਸਾਨੇ ਜਾਣ ਕਰਕੇ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਪਹੁੰਚੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਇਮਾਰਤ ਨੂੰ ਨਿਯਮਾਂ ਤੋਂ ਹੱਟ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਕੇ ਪ੍ਰਵਾਨਗੀ ਦੇਣ ਅਤੇ ਹੋਰ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਗੁਰੂ ਨਾਨਕ ਐਵੀਨਿਉ ਰੇਲਵੇ ਿਲੰਕ ਰੋਡ ਦੇ ਪ੍ਰਭਾਵਿਤ ਵਿਅਕਤੀ ਸਿਮਰਨਪ੍ਰੀਤ ਸਿੰਘ ਅਤੇ ਹੋਰਨਾਂ ਲੋਕਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਸਿਆ ਕਿ ਉਕਤ ਹੋਟਲ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਦੌਰਾਨ ਜ਼ਮੀਨਦੋਜ਼ ਮੰਜ਼ਿਲਾਂ ਦੀ ਉਸਾਰੀ ਲਈ ਕੀਤੀ ਪੁਟਾਈ ਸਮੇਂ ਹੀ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਜਿਸ ਉਪਰੰਤ ਹੋਟਲ ਵਾਲਿਆਂ ਵਲੋਂ ਉਨ੍ਹਾਂ ਦੇ ਘਰਾਂ ਦੀ ਮਾਮੂਲੀ ਮੁਰੰਮਤ ਕਰਾਈ ਜਿਸ ਤੋਂ ਬਾਅਦ ਵੀ ਉਨ੍ਹਾਂ ਦੇ ਘਰਾਂ ਦੀਆਂ ਦੀਵਾਰਾਂ ਵਿਚ ਤਰੇੜਾਂ ਦਾ ਆਉਣਾ ਜਾਰੀ ਰਿਹਾ | ਉਨ੍ਹਾਂ ਦੱਸਿਆ ਕਿ ਹੋਟਲ ਦਾ ਨਿਰਮਾਣ ਕਥਿਤ ਤੌਰ 'ਤੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਬੀਤੀ 12 ਮਈ ਨੂੰ ਉਕਤ ਹੋਟਲ ਦੇ ਨਾਲ ਲੱਗਦੀ ਇਕ ਵੱਡੀ ਇਮਾਰਤ ਦਾ ਵੱਡਾ ਹਿੱਸਾ ਹੋਟਲ ਦੇ ਜਮੀਨਦੋਜ਼ ਹਿੱਸੇ ਵਿਚ ਡਿੱਗ ਗਿਆ ਤੇ ਇਸਦੇ ਨਾਲ ਹੀ ਉਨ੍ਹਾਂ ਦੇ ਇਲਾਕੇ ਦੇ 5-6 ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ | ਉਕਤ ਘਰਾਂ ਦਾ ਮੁਆਇਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਲੋਕਾਂ ਦੇ ਨਾਲ ਖੜ੍ਹੇ ਹਨ | ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਾਨੂੰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਨਜ਼ਰ ਅੰਦਾਜ ਕਰਕੇ ਜਿਨ੍ਹਾਂ ਲੋਕਾਂ ਨੇ ਇਸ ਹੋਟਲ ਦੀ ਉਸਾਰੀ ਲਈ ਜ਼ਮੀਨਦੋਜ਼ ਪੁਟਾਈ ਕਰਨ ਦੀ ਜੋ ਪ੍ਰਵਾਨਗੀ ਦਿੱਤੀ ਗਈ ਤੇ ਹੋਰ ਜੋ ਵੀ ਜ਼ਿੰਮੇਵਾਰ ਲੋਕ ਹਨ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਪ੍ਰਭਾਵਿਤ ਲੋਕਾਂ ਦੇ ਘਰ ਉਨ੍ਹਾਂ ਲੋਕਾਂ ਕੋਲੋਂ ਬਣਵਾਏ ਜਾਣਗੇ ਜਿਨ੍ਹਾਂ ਕਰਕੇ ਉਨ੍ਹਾਂ ਦੇ ਘਰ ਨੁਕਸਾਨੇ ਗਏ ਹਨ ਅਤੇ ਉਨ੍ਹਾਂ ਨੂੰ ਨਕਸਾਨ ਦਾ ਮੁਆਵਜ਼ਾ ਵੀ ਦਿਵਾਇਆ ਜਾਵੇਗਾ |
ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਤੋਂ ਮਾਇਕ ਖੋਹ ਲਿਆ
ਰੇਲਵੇ ਿਲੰਕ ਰੋਡ ਵਿਖੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪ੍ਰੈੱਸ ਨਾਲ ਗੱਲਬਾਤ ਕਰਨ ਬੈਠੇ ਤਾਂ ਉਥੇ ਮੌਜੂਦ ਵਾਰਡ ਨੰ: 52 ਦੇ ਕੌਂਸਲਰ ਪ੍ਰਦੀਪ ਸ਼ਰਮਾ ਜੋ ਕਾਂਗਰਸ ਪਾਰਟੀ 'ਚੋਂ ਕੁਝ ਸਮਾਂ ਪਹਿਲਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ ਨੇ ਮਾਇਕ ਫੜ੍ਹ ਕੇ ਜਿਉਂ ਹੀ ਕੁਝ ਬੋਲਣ ਦਾ ਯਤਨ ਕੀਤਾ ਤਾਂ ਉਸੇ ਵੇਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਸ ਤੋਂ ਮਾਇਕ ਖੋਹ ਲਿਆ | ਇਸ ਮਾਇਕ ਖੋਹਣ ਬਾਰੇ ਜਦੋਂ ਕੌਂਸਲਰ ਪ੍ਰਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਇਹ ਵਿਧਾਇਕ ਦੀ ਮਰਜ਼ੀ ਹੈ | ਉਹ ਤਾਂ ਪਹਿਲਾਂ ਦੀ ਤਰ੍ਹਾਂ ਹੀ ਕੌਂਸਲਰ ਦੇ ਨਾਤੇ ਕੁਝ ਕਹਿਣ ਲੱਗੇ ਸਨ ਪਰ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਉਨ੍ਹਾਂ ਕੋਲੋ ਮਾਇਕ ਲੈ ਲਿਆ ਗਿਆ | ਪ੍ਰਦੀਪ ਸ਼ਰਮਾ ਨੇ ਕਿਹਾ ਕਿ ਉਹ ਹੁਣ ਆਮ ਆਦਮੀ ਪਾਰਟੀ ਨਾਲ ਹੀ ਸਬੰਧਿਤ ਹਨ |

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸਕੂਲ ਨੇ 9ਵੀਂ ਸਟੇਟ ਰੌਕਿਟਬਾਲ ਤੇ ਬਾਲ ਬੈਡਮਿੰਟਨ ਚੈਂਪੀਅਨਸ਼ਿਪ 'ਚ ਮਾਰੀ ਬਾਜ਼ੀ

ਅੰਮਿ੍ਤਸਰ, 17 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਰੌਕਿਟਬਾਲ ਤੇ ਬਾਲ ਬੈਡਮਿੰਟਨ ਐਸੋਸੀਏਸ਼ਨ ਵਲੋਂ ਕਰਵਾਈ ਗਈ 9ਵੀਂ ਪੰਜਾਬ ਸਟੇਟ ਰੌਕਿਟਬਾਲ ਅਤੇ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਸਬ ...

ਪੂਰੀ ਖ਼ਬਰ »

ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਇਤਿਹਾਸਕ ਨਗਰ ਗੁਰੂ ਕੀ ਵਡਾਲੀ 'ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਛੇਹਰਟਾ, 17 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਆਪਣੇ ਹਲਕੇ ਦੇ ਅਧੀਨ ਆਉਂਦੇ ਇਤਿਹਾਸਕ ਨਗਰ ਗੁਰੂ ਕੀ ਵਡਾਲੀ ਦੇ ਇਲਾਕਾ ਬਾਬਾ ਦੀਪ ਸਿੰਘ ਕਾਲੋਨੀ 'ਚ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਰੀਬਨ ਕੱਟ ਕੇ ਵਾਰਡ ਨੰਬਰ 80 ਦੇ ...

ਪੂਰੀ ਖ਼ਬਰ »

ਸੈਰ ਸਪਾਟੇ ਵਜੋਂ ਵਿਕਸਿਤ ਹੋ ਰਹੇ ਅੰਮਿ੍ਤਸਰ ਸ਼ਹਿਰ 'ਚ ਆਟੋ ਤੇ ਈ-ਰਿਕਸ਼ਾ ਦਾ ਨਹੀਂ ਕੋਈ ਪੱਕਾ ਅੱਡਾ

ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਗੁਰੂ ਨਗਰੀ ਅੰਮਿ੍ਤਸਰ ਜਿੱਥੇ ਕਦੀ ਆਵਾਜਾਈ ਦੇ ਸਾਧਨਾਂ ਦੇ ਵੱਖ-ਵੱਖ ਅੱਡੇ ਹੁੰਦੇ ਸਨ, ਜਿੱਥੋਂ ਇਕ ਸਥਾਨ ਤੋਂ ਦੂਸਰੇ ਸਥਾਨ ਲਈ ਜਾਣ ਲਈ ਸਾਧਨ ਮਿਲਦੇ ਸਨ ਤੇ ਸ਼ਹਿਰ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਨਾਲ ਸੁਚਾਰੂ ਹੁੰਦੀ ਸੀ ਪਰ ...

ਪੂਰੀ ਖ਼ਬਰ »

ਉਦਘਾਟਨ ਦੇ 4 ਸਾਲ ਬਾਅਦ ਖੁੱਲਿ੍ਹਆ 'ਲੋਕ ਵਿਰਸਾ ਅਜਾਇਬਘਰ'

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਦੀ ਸੁਰੱਖਿਆ ਲਈ ਉਸਾਰੇ ਗਏ ਸ਼ਹਿਰ ਦੇ 12 ਦਰਵਾਜ਼ਿਆਂ 'ਚੋਂ ਇੱਕੋ-ਇਕ ਸਾਬਤ ਬਚੇ ਦਰਵਾਜ਼ਾ ਰਾਮ ਬਾਗ਼ ਦੀ ਇਤਿਹਾਸਕ ਬਾਹਰੀ ਡਿਓੜੀ 'ਚ ਸਥਾਪਤ ਕੀਤੇ ਗਏ 'ਲੋਕ ਵਿਰਸਾ ...

ਪੂਰੀ ਖ਼ਬਰ »

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਸ੍ਰੀ ਮੰਜੀ ਸਾਹਿਬ ਵਿਖੇ ਕੀਤੀ ਕਥਾ ਸੰਬੰਧੀ ਕੀਤੇ ਜਾ ਰਹੇ ਕਿੰਤੂ-ਪ੍ਰੰਤੂ ਨਿਰਮੂਲ : ਧਾਰਮਿਕ ਸੰਸਥਾਵਾਂ

ਅੰਮਿ੍ਤਸਰ, 17 ਮਈ (ਜਸਵੰਤ ਸਿੰਘ ਜੱਸ)-ਸ਼ਬਦ ਚੌਕੀ ਜਥਾ ਗੁੁ: ਸ਼ਹੀਦਗੰਜ ਸਾਹਿਬ, ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ ਅਤੇ ਸੇਵਕ ਜਥਾ ਕੜਾਹ ਪ੍ਰਸ਼ਾਦ ਆਦਿ ਧਾਰਮਿਕ ਸੁਸਾਇਟੀਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ...

ਪੂਰੀ ਖ਼ਬਰ »

ਕਿਸਾਨ ਦਾ ਕਹੀ ਮਾਰ ਕੇ ਕਤਲ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਹੋਈ ਉਮਰ ਕੈਦ

ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਦਿਹਾਤੀ ਖੇਤਰ ਲੋਪੋਕੇ ਦੇ ਇਕ ਪਿੰਡ 'ਚ ਇਕ ਕਿਸਾਨ ਦਾ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਇਥੇ ਜ਼ਿਲ੍ਹਾ ਸੈਸ਼ਨ ਜੱਜ ਸਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਨੇੜੇ 4 ਭੈਣ-ਭਰਾ ਦਰਿਆ 'ਚ ਡੁੱਬੇ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਬਲਾਕ ਇਲਾਕੇ 'ਚ ਰਾਵੀ ਦਰਿਆ 'ਚ ਕਿਸ਼ਤੀ ਹਾਦਸੇ 'ਚ 4 ਬੱਚੇ ਡੁੱਬ ਗਏ | ਬਚਾਅ ਦਲ ਟੀਮ ਅਨੁਸਾਰ ਡੁੱਬਣ ਵਾਲੇ ਬੱਚਿਆਂ 'ਚ ਇਕ ਛੋਟੀ ਬੱਚੀ ਤੇ ਤਿੰਨ ਛੋਟੇ ਭਰਾ ਸ਼ਾਮਿਲ ਹਨ, ...

ਪੂਰੀ ਖ਼ਬਰ »

ਨਨਕਾਣਾ ਸਾਹਿਬ 'ਚ ਕਿ੍ਸਚਨ ਜੋੜੇ ਦੀ ਹੱਤਿਆ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਿਸ਼ਾਵਰ 'ਚ ਦੋ ਸਿੱਖ ਕਾਰੋਬਾਰੀਆਂ ਦੀ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਹੱਤਿਆ ਦੇ ਬਾਅਦ ਹੁਣ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਇਕ ਕਿ੍ਸਚਨ ਜੋੜੇ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਬਾਬਾ ਫਰੀਦ ਸੇਵਾ ਸੁਸਾਇਟੀ ਤੇ ਪੱਛੜੀਆਂ ਸ਼੍ਰੇਣੀਆਂ ਦੇ ਆਗੂਆਂ ਦੀ ਮੰਗਾਂ ਮਨਵਾਉਣ ਸੰਬੰਧੀ ਰਣਨੀਤੀ ਘੜਣ ਲਈ ਹੋਈ ਮੀਟਿੰਗ

ਅਜਨਾਲਾ, 17 ਮਈ (ਐਸ. ਪ੍ਰਸ਼ੋਤਮ)- ਅੱਜ ਇਥੇ ਬਾਬਾ ਫਰੀਦ ਸੇਵਾ ਸੁਸਾਇਟੀ ਤਹਿਸੀਲ ਅਜਨਾਲਾ ਦੇ ਪ੍ਰਧਾਨ ਮਾਸਟਰ ਦਲਬੀਰ ਸਿੰਘ ਅਲੀਵਾਲ ਦੀ ਪ੍ਰਧਾਨਗੀ 'ਚ ਸੁਸਾਇਟੀ ਦੇ ਆਗੂਆਂ ਤੇ ਪੱਛੜੀਆਂ ਸ਼੍ਰੇਣੀਆਂ /ਘੱਟ ਗਿਣਤੀਆਂ ਦੇ ਪ੍ਰਤੀਨਿੱਧਾਂ ਦੀ ਹੋਈ ਮੀਟਿੰਗ 'ਚ ...

ਪੂਰੀ ਖ਼ਬਰ »

ਇੰਟਰਨੈੱਟ ਮੀਡੀਆ 'ਤੇ ਕੁਫ਼ਰ ਦੇ ਦੋਸ਼ 'ਚ ਦੋ ਗਿ੍ਫ਼ਤਾਰ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ. ਆਈ. ਏ.) ਨੇ ਪਾਕਿਸਤਾਨ ਦੇ ਲਹਿੰਦੇ ਪੰਜਾਬ 'ਚ ਇੰਟਰਨੈੱਟ ਮੀਡੀਆ 'ਤੇ ਕੁਫ਼ਰ ਦੇ ਦੋਸ਼ 'ਚ ਮੁਹੰਮਦ ਉਸਮਾਨ ਸ਼ਫ਼ੀਕ ਅਤੇ ਮੈਸਾਮ ਅੱਬਾਸ ਨੂੰ ਗਿ੍ਫ਼ਤਾਰ ਕੀਤਾ ਹੈ | ਦੋਵਾਂ ਖ਼ਿਲਾਫ਼ ਫੇਸਬੁੱਕ ...

ਪੂਰੀ ਖ਼ਬਰ »

ਅਰਮਾਨਦੀਪ ਢਿੱਲੋਂ ਨੂੰ ਸਰਬੋਤਮ ਫਾਇਰ ਸੁਪਰ-20 ਚੁਣਿਆ

ਅੰਮਿ੍ਤਸਰ, 17 ਮਈ (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਡਾ: ਏ.ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ 4 ਐਨ. ਸੀ. ਸੀ. ਕੈਡਿਟਸ 11 ਪੰਜਾਬ ਬਟਾਲੀਅਨ ਨੇ ਐਸ. ਜੀ. ਐਚ. ਦੇ ਇੰਟਰਨੈਸ਼ਨਲ ਸਕੂਲ ਵਲੋਂ ਆਯੋਜਿਤ ਫਾਇਰਿੰਗ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਪਿੰਡ ਲੁਹਾਰਕਾ ਕਲਾਂ ਦੇ ਵਿਅਕਤੀ ਵਲੋਂ ਖੁਦਕੁਸ਼ੀ, 7 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਵਲੋਂ ਦੁਖੀ ਤੇ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...

ਪੂਰੀ ਖ਼ਬਰ »

29 ਗ੍ਰਾਮ ਹੈਰੋਇਨ, 453 ਨਸ਼ੀਲੀਆਂ ਗੋਲੀਆਂ, 35 ਬੋਤਲਾਂ ਸ਼ਰਾਬ ਸਮੇਤ 10 ਗਿ੍ਫਤਾਰ

ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ 9 ਵੱਖ ਵੱਖ ਮਾਮਲਿਆਂ ਤਹਿਤ 29 ਗ੍ਰਾਮ ਹੈਰੋਇਨ, 453 ਨਸ਼ੀਲੀਆਂ ਗੋਲੀਆਂ, 35 ਬੋਤਲਾਂ ਸ਼ਰਾਬ , ਇਕ ਮੋਟਰਸਾਇਕਲ ਤੇ 2 ਮੋਬਾਇਲ ਫੋਨ ਬਰਾਮਦ ਕਰਕੇ 10 ਵਿਅਕਤੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਵਲੋਂ ...

ਪੂਰੀ ਖ਼ਬਰ »

ਸ੍ਰੀ ਦੁਰਗਿਆਣਾ ਮੰਦਰ ਵਿਖੇ ਇਕ ਮਹੀਨੇ ਤੋਂ ਬੰਦ ਪਿਆ ਵਾਟਰ ਟਰੀਟਮੈਂਟ ਪਲਾਂਟ

ਅੰਮਿ੍ਤਸਰ, 17 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਵਿਖੇ ਵਾਟਰ ਟਰੀਟਮੈਂਟ ਪਲਾਂਟ ਪਿਛਲੇ ਇਕ ਮਹੀਨੇ ਤੋਂ ਬੰਦ ਪਿਆ ਹੈ, ਜਿਸ ਕਾਰਨ ਪਵਿੱਤਰ ਸਰੋਵਰ ਦੇ ਜਲ ਨੂੰ ਸਾਫ਼ ਕਰਨ ਦਾ ਕੰਮ ਰੁਕਿਆ ਹੋਇਆ ਹੈ | ਜਾਣਕਾਰੀ ਮੁਤਾਬਕ ਸ੍ਰੀ ਦੁਰਗਿਆਣਾ ਮੰਦਰ ...

ਪੂਰੀ ਖ਼ਬਰ »

ਪੁਲਿਸ ਥਾਣਾ ਕੋਟ ਖਾਲਸਾ ਵਲੋਂ 7 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਛੇਹਰਟਾ, 17 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਅਰੁਣਪਾਲ ਸਿੰਘ ਆਈ. ਪੀ. ਐੱਸ. ਦੀਆਂ ਸਖ਼ਤ ਹਦਾਇਤਾਂ ਅਨੁਸਾਰ ਭੈੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਚੱਲਦਿਆਂ ਪੁਲਿਸ ਥਾਣਾ ਕੋਟ ...

ਪੂਰੀ ਖ਼ਬਰ »

ਸ਼ਹਿਰ 'ਚ ਨਹੀਂ ਰੁਕ ਰਹੀਆਂ ਲੁੱਟਾਂ-ਖੋਹਾਂ : ਪੁਲਿਸ ਹੋਈ ਬੇਬੱਸ

ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਸ਼ਹਿਰ 'ਚ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਪੁਲਿਸ ਇਸ ਮਾਮਲੇ 'ਚ ਬੇਬੱਸ ਦਿਖਾਈ ਦੇ ਰਹੀ ਹੈ | ਇਥੇ ਬੀਤੇ ਦਿਨ ਡਰਾਇਵਰ ਪਾਸੋਂ ਹੋਈ ਕਾਰ ਦਾ ਹਾਲੇ ਪਤਾ ਨਹੀਂ ਲਗ ਸਕਿਆ ਜਦੋਂ ਕਿ ਇਕ ਹੋਰ ਜੋੜਾ ...

ਪੂਰੀ ਖ਼ਬਰ »

ਇਮਰਾਨ ਖ਼ਾਨ 'ਤੇ ਅਲ-ਕਾਦਰ ਯੂਨੀਵਰਸਿਟੀ ਨੂੰ ਨਾਜਾਇਜ਼ ਫ਼ਾਇਦਾ ਦੇਣ ਦਾ ਦੋਸ਼, ਸ਼ਾਹਬਾਜ਼ ਸਰਕਾਰ ਨੇ ਜਾਂਚ ਦੇ ਦਿੱਤੇ ਹੁਕਮ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਆਪਣੇ ਕਾਰਜਕਾਲ ਦੌਰਾਨ ਅਲ-ਕਾਦਰ ਯੂਨੀਵਰਸਿਟੀ ਨੂੰ ਨਾਜਾਇਜ਼ ਲਾਭ ਦੇਣ ਦਾ ਦੋਸ਼ ਲਗਾਇਆ ਗਿਆ ਹੈ | ਪਾਕਿ ਸਰਕਾਰ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਨੇ ਸਾਲ 2019 'ਚ ਲਹਿੰਦੇ ...

ਪੂਰੀ ਖ਼ਬਰ »

ਲਾਹੌਰ 'ਚ ਹੋਈ ਈ. ਟੀ. ਪੀ. ਬੀ. ਦੇ ਨਵੇਂ ਮੈਂਬਰਾਂ ਦੀ ਪਲੇਠੀ ਬੈਠਕ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਦੇਸ਼ ਦੀ ਵੰਡ ਦੇ ਬਾਅਦ ਪਾਕਿਸਤਾਨ 'ਚ ਰਹਿ ਗਏ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਤੇ ਹੋਰਨਾਂ ਜਾਇਦਾਦਾਂ ਦੀ ਦੇਖ-ਰੇਖ ਲਈ ਪਾਕਿ ਸਰਕਾਰ ਵਲੋਂ ਸੰਨ 1960 'ਚ ਕਾਇਮ ਕੀਤੇ ਗਏ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਨਵੀਂ ਕਾਇਮ ਕੀਤੀ ...

ਪੂਰੀ ਖ਼ਬਰ »

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਸੰਵਿਧਾਨ ਤੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ : ਐਡ. ਅਨੁਰਾਧਾ ਭਾਰਗਵ

ਅੰਮਿ੍ਤਸਰ, 17 ਮਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਤੇਗ ਬਹਾਦਰ ਬਿ੍ਗੇਡ ਕਰਨਾਲ ਦੀ ਮੁਖੀ ਐਡਵੋਕੇਟ ਅਨੁਰਾਧਾ ਭਾਰਗਵ ਨੇ ਕਿਹਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਸਮੂਹ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ | ਅੱਜ ਇਥੇ ਸ੍ਰੀ ...

ਪੂਰੀ ਖ਼ਬਰ »

ਪਿਸ਼ਾਵਰੀ ਸਿੱਖਾਂ ਨੇ ਸਮੱਸਿਆਵਾਂ ਦੇ ਹਲ ਲਈ ਡਿਪਟੀ ਕਮਿਸ਼ਨਰ ਨਾਲ ਕੀਤੀ ਬੈਠਕ

ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਰਹਿੰਦੇ ਸਿੱਖ ਆਗੂਆਂ ਨੇ ਅੱਜ ਸ਼ਾਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਫ਼ੀਉੱਲਾ ਖ਼ਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ...

ਪੂਰੀ ਖ਼ਬਰ »

ਭਾਜਪਾ ਆਗੂ ਨੇ ਐੱਸ.ਸੀ. ਕਮਿਸ਼ਨ 'ਤੇ ਲਗਾਏ ਦੋਸ਼

ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਨੇ ਪੰਜਾਬ ਦੇ ਸੂਬਾ ਅਨੁਸੂਚਿਤ ਜਾਤੀ ਕਮਿਸ਼ਨ 'ਤੇ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਗਾਇਆ ਕਿ ਕਮਿਸ਼ਨ ਵਲੋਂ ਪੰਜਾਬ ਦੇ ਪੱਛੜੇ ਵਰਗ ਦੇ ਮਸਲੇ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਵਲੋਂ ਗਰਮੀਆਂ ਦੀਆਂ ਛੁੱਟੀਆਂ 'ਚ ਗੁਰਮਤਿ ਸਿਖਲਾਈ ਕੈਂਪ ਲਗਾਉਣ ਸਮੇਤ ਹੋਰ ਅਹਿਮ ਫ਼ੈਸਲੇ

ਅੰਮਿ੍ਤਸਰ, 17 ਮਈ (ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਇਥੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਵਿਚ ਹੋਈ ਇਕੱਤਰਤਾ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਸਿਖਲਾਈ ਕੈਂਪ ਲਗਾਉਣ ਸਮੇਤ ਹੋਰ ਕਈ ਅਹਿਮ ਫ਼ੈਸਲੇ ਲਏ ਗਏ | ਮੁੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX