ਤਾਜਾ ਖ਼ਬਰਾਂ


ਮੁੱਖ ਮੰਤਰੀ ਪੰਜਾਬ ਦੀ ਪਤਨੀ, ਮਾਤਾ ਅਤੇ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 minute ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਹਨ।ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰ ਵੀ...
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਾਮਲਾ - ਜਲਦੀ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ
. . .  6 minutes ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੂੰ ਮਾਨਤਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਅਨੁਸਾਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਹੋ ਰਹੀ ਹੈ ਚਰਚਾ
. . .  10 minutes ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਚਰਚਾ ਹੋ ਰਹੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  12 minutes ago
ਚੰਡੀਗੜ੍ਹ, 30 ਸਤੰਬਰ - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ...
ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  25 minutes ago
ਅਹਿਮਦਾਬਾਦ, 30 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈਸ ਨੂੰ ਗਾਂਧੀਨਗਰ ਵਿਖੇ ਹਰੀ ਝੰਡੀ ਦਿਖਾਈ। ਇਹ ਦੇਸ਼ ਦੀ ਤੀਜੀ ਵੰਦੇ ਭਾਰਤ ਟਰੇਨ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ-ਵਾਰਾਣਸੀ...
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮਲਿਕਅਰਜੁਨ ਖੜਗੇ ਅੱਜ ਦਾਖ਼ਲ ਕਰ ਸਕਦੇ ਹਨ ਨਾਮਜ਼ਦਗੀ
. . .  about 1 hour ago
ਨਵੀਂ ਦਿੱਲੀ, 30 ਸਤੰਬਰ - ਸੀਨੀਅਰ ਕਾਂਗਰਸੀ ਆਗੂ ਮਲਿਕਅਰਜੁਨ ਖੜਗੇ ਅੱਜ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰ ਸਕਦੇ...
ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਟੀਮ ਇੰਡੀਆ 'ਚ ਸ਼ਾਮਿਲ
. . .  about 1 hour ago
ਮੁੰਬਈ, 30 ਸਤੰਬਰ - ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਬਾਕੀ ਟੀ-20 ਮੈਚਾਂ ਲਈ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਟੀਮ ਇੰਡੀਆ 'ਚ ਸ਼ਾਮਿਲ ਕੀਤਾ ਹੈ। ਬੁਮਰਾਹ ਦੀ ਪਿੱਠ 'ਚ ਸੱਟ ਲੱਗੀ ਹੈ ਅਤੇ ਫਿਲਹਾਲ ਉਹ ਬੀ.ਸੀ.ਸੀ.ਆਈ. ਮੈਡੀਕਲ ਟੀਮ...
ਈਰਾਨ ਦੇ ਪੈਟਰੋ ਕੈਮੀਕਲ ਵਪਾਰ 'ਚ ਭੂਮਿਕਾ ਲਈ ਅਮਰੀਕਾ ਨੇ ਭਾਰਤ-ਅਧਾਰਤ ਫਰਮ ਸਮੇਤ ਕੰਪਨੀਆਂ ਦੇ ਗਲੋਬਲ ਨੈਟਵਰਕ 'ਤੇ ਲਗਾਈ ਪਾਬੰਦੀ
. . .  about 2 hours ago
ਵਾਸ਼ਿੰਗਟਨ, 30 ਸਤੰਬਰ - ਅਮਰੀਕਾ ਨੇ ਭਾਰਤ ਅਧਾਰਤ ਪੈਟਰੋ ਕੈਮੀਕਲ ਕੰਪਨੀ ਸਮੇਤ ਈਰਾਨੀ ਪੈਟਰੋਕੈਮੀਕਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਕੰਪਨੀਆਂ ਦੇ ਇਕ ਅੰਤਰਰਾਸ਼ਟਰੀ ਨੈਟਵਰਕ ਲਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਕਿਹਾ...
ਅਮਰੀਕੀ ਸੈਨੇਟ ਵਲੋਂ ਰੂਸ ਵਿਰੁੱਧ ਜੰਗ ਵਿਚ ਯੂਕਰੇਨ ਨੂੰ 12.3 ਅਰਬ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ
. . .  about 3 hours ago
ਵਾਸ਼ਿੰਗਟਨ, 30 ਸਤੰਬਰ - ਅਮਰੀਕੀ ਸੈਨੇਟ ਨੇ ਰੂਸ ਦੇ ਖ਼ਿਲਾਫ਼ ਜੰਗ ਵਿਚ ਯੂਕਰੇਨ ਨੂੰ 12.3 ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਉਪਾਅ ਨਾ ਸਿਰਫ਼ ਕਈ ਹਫ਼ਤਿਆਂ ਤੱਕ ਸਰਕਾਰੀ ਖਰਚਿਆਂ ਨੂੰ ਜਾਰੀ ਰੱਖੇਗਾ ਬਲਕਿ ਯੁੱਧ ਵਿਚ ਯੂਕਰੇਨ ਦੀ ਵੱਡੀ ਹੱਦ...
ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ
. . .  about 3 hours ago
ਸ੍ਰੀਨਗਰ, 30 ਸਤੰਬਰ - ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇਹ ਮੁੱਠਭੇੜ ਬਾਰਾਮੂਲਾ ਦੇ ਪੱਟਨ ਇਲਾਕੇ ਦੇ ਯੇਦੀਪੋਰਾ ਵਿਚ ਹੋ ਰਹੀ...
ਪ੍ਰਧਾਨ ਮੰਤਰੀ ਮੋਦੀ ਅੱਜ ਗਾਂਧੀਨਗਰ ਤੋਂ ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਉਣਗੇ ਹਰੀ ਝੰਡੀ
. . .  about 3 hours ago
ਅਹਿਮਦਾਬਾਦ, 30 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ, ਅੱਜ ਗਾਂਧੀਨਗਰ ਤੋਂ ਵੰਦੇ ਭਾਰਤ ਐਕਸਪ੍ਰੈਸ ਦੇ ਨਵੇਂ ਅਤੇ ਅਪਗ੍ਰੇਡ ਕੀਤੇ ਸੰਸਕਰਣ ਨੂੰ ਹਰੀ ਝੰਡੀ ਦੇਣਗੇ। ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਰਾਜਾਂ ਦੀਆਂ ਰਾਜਧਾਨੀਆਂ...
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਅੱਜ 10 ਨੈਸ਼ਨਲ ਹਾਈਵੇ ਪੁਆਇੰਟਾਂ 'ਤੇ ਚੱਕਾ ਜਾਮ
. . .  about 3 hours ago
ਚੰਡੀਗੜ੍ਹ, 30 ਸਤੰਬਰ - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਐਲਾਨ ਮੁਤਾਬਿਕ ਅੱਜ ਚੱਕਾ ਜਾਮ ਕੀਤਾ ਜਾਵੇਗਾ। 10 ਨੈਸ਼ਨਲ ਹਾਈਵੇ ਪੁਆਇੰਟਾਂ 'ਤੇ ਇਹ ਚੱਕਾ ਜਾਮ 11 ਵਜੇ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਗੁਰੂਗ੍ਰਾਮ : ਲੰਪੀ ਵਾਇਰਸ ਨੇ 93 ਪਸ਼ੂਆਂ ਦੀ ਮੌਤ, 890 ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 29 ਸਤੰਬਰ - ਇੱਥੇ ਲੰਪੀ ਵਾਇਰਸ ਦੀ ਲਾਗ ਕਾਰਨ 93 ਪਸ਼ੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੁਰੂਗ੍ਰਾਮ, ਸੋਹਨਾ ਅਤੇ ਪਟੌਦੀ ਖੇਤਰਾਂ ਵਿਚ ਪਸ਼ੂਆਂ ਵਿਚ ਲੰਪੀ ਦੀ ਬਿਮਾਰੀ ਦੇ 890 ਮਾਮਲੇ ਸਾਹਮਣੇ ਆਏ ...
ਅਹਿਮਦਾਬਾਦ ’ਚ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਐਥਲੀਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਕਤਾ ਦੀ ਮਸ਼ਾਲ ਭੇਟ ਕਰਦੇ ਹੋਏ
. . .  1 day ago
ਉੱਤਰਾਖੰਡ ਵਿਚ ਪੀ.ਐਫ.ਆਈ. ਸਮੇਤ ਇਸ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਉੱਤੇ ਪਾਬੰਦੀ
. . .  1 day ago
ਗੈਂਗਸਟਰ ਦਿਲੇਰ ਕੋਟੀਆ ਦੇ ਅਸੰਧ ਸਥਿਤ ਘਰ ’ਤੇ ਚੱਲਿਆ ਪੀਲਾ ਪੰਜਾ
. . .  1 day ago
ਕਰਨਾਲ, 29 ਸਤੰਬਰ ( ਗੁਰਮੀਤ ਸਿੰਘ ਸੱਗੂ )- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਗੈਂਗਸਟਰ ਦਿਲੇਰ ਕੋਟੀਆ ਦੇ ਕਸਬਾ ਅਸੰਧ ਸਥਿਤ ਮਕਾਨ ਨੂੰ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ । ਦਸਣਯੋਗ ਹੈ ਕਿ ਦਿਲੇਰ ਕੋਟੀਆ ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਰੇਗਾ ਚੱਕਾ ਜਾਮ
. . .  1 day ago
ਚੰਡੀਗੜ੍ਹ, 29 ਸਤੰਬਰ (ਅਜਾਇਬ ਸਿੰਘ ਔਜਲਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਸਤੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਵਲੋਂ ...
ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਮੌਤ, ਪਿੰਡ ’ਚ ਸੋਗ ਦੀ ਲਹਿਰ
. . .  1 day ago
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਨੌਜਵਾਨ ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਹੋਈ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ...
ਭਾਰਤ ਦੇ ਚਾਲੂ ਖਾਤੇ ਦੇ ਬਕਾਏ ਵਿਚ 23.9 ਬਿਲੀਅਨ ਅਮਰੀਕੀ ਡਾਲਰ ਦਾ ਘਾਟਾ ਦਰਜ - ਭਾਰਤੀ ਰਿਜ਼ਰਵ ਬੈਂਕ
. . .  1 day ago
ਪੀ.ਐਫ.ਆਈ. ਦੀ 2047 ਤੱਕ ਭਾਰਤ ਨੂੰ ਇਸਲਾਮਿਕ ਰਾਸ਼ਟਰ ਵਿਚ ਬਦਲਣ ਦੀ ਸੀ ਯੋਜਨਾ , ਕਈ ਨੇਤਾ ਰਡਾਰ 'ਤੇ ਸਨ : ਮਹਾਰਾਸ਼ਟਰ ਏ.ਟੀ.ਐਸ. ਮੁਖੀ
. . .  1 day ago
ਦਵਿੰਦਰ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਨੀਰਜ ਚਸਕਾ ਜੰਮੂ ਤੋਂ ਗ੍ਰਿਫਤਾਰ- ਪੰਜਾਬ ਡੀ.ਜੀ.ਪੀ. ਗੌਰਵ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਕ ਖੁਫੀਆ ਕਾਰਵਾਈ 'ਚ ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਟੀਮ ਨੇ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਸ਼ੂਟਰ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ...
ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਹਾਲ ਦੀ ਘੜੀ ਟਲਿਆ
. . .  1 day ago
ਅੰਮ੍ਰਿਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਮੁੱਖ ਮੰਤਰੀ ਭਗਵੰਤ ਮਾਨ ਨਾਲ 12 ਅਕਤੂਬਰ ਤੋਂ ਪਹਿਲਾਂ ਮੀਟਿੰਗ ਕਰਵਾਉਣ ਦੇ ਭਰੋਸੇ ’ਤੇ ਹਾਲ ਦੀ ਘੜੀ ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 10 ਉੱਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  1 day ago
ਪਾਕਿਸਤਾਨ ਨੇ 1 ਭਾਰਤੀ ਕੈਦੀ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 29 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ ਸਰਕਾਰ ਨੇ 1 ਭਾਰਤੀ ਕੈਦੀ ਨੂੰ ਰਿਹਾਅ ਕੀਤਾ ਹੈ । ਰਿਹਾਅ ਹੋਏ ਕੈਦੀ ਨੂੰ ਪਾਕਿ ਰੇਂਜਰਜ ਨੇ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ । ਕੌਮਾਂਤਰੀ ਅਟਾਰੀ ਸਰਹੱਦ ’ਤੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਜੇਠ ਸੰਮਤ 554

ਦਿੱਲੀ / ਹਰਿਆਣਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਲਏ ਗਏ ਅਹਿਮ ਫ਼ੈਸਲੇ

ਨਵੀਂ ਦਿੱਲੀ, 17 ਮਈ (ਜਗਤਾਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਸਟੇਟ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਰਕਾਬਗੰਜ ਸਾਹਿਬ ਸਥਿਤ ਦਫਤਰ ਵਿਖੇ ਹੋਈ, ਜਿਸ ਵਿਚ ਬੀਬੀ ਰਣਜੀਤ ਕੌਰ ਅਤੇ ਅਰਮੀਤ ਸਿੰਘ ਖਾਨਪੁਰੀ ਨੂੰ ਦਿੱਲੀ ਦਾ 'ਬੁਲਾਰਾ' ਵੱਜੋ ਚੁਣੇ ਜਾਣ ਤੋਂ ਇਲਾਵਾ ਸਾਬਕਾ ਕਮੇਟੀ ਮੈਂਬਰ ਤੇਜਪਾਲ ਸਿੰਘ ਟੈਗੋਰ ਗਾਰਡਨ ਨੂੰ ਦਫ਼ਤਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਮੂਚੀ ਟੀਮ ਦਾ ਐਲਾਨ ਛੇਤੀ ਹੀ ਕਰਨ ਦੀ ਗੱਲ ਵੀ ਆਖੀ ਗਈ ਹੈ | ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਦਿੱਲੀ ਦੇ ਸਾਰੇ 46 ਵਾਰਡਾਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਜਾਣਗੇ, ਜੋ ਆਪੋ-ਆਪਣੇ ਵਾਰਡਾਂ ਵਿਚ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਵਾਰਡ ਟੀਮਾਂ ਦਾ ਗਠਨ ਕਰਨਗੇ | ਉਨ੍ਹਾਂ ਕਿਹਾ ਕਿ ਦਿੱਲੀ ਪ੍ਰਦੇਸ਼ ਦਫ਼ਤਰ 'ਚ ਛੇਤੀ ਹੀ ਇਕ ਕੇਂਦਰ ਖੋਲ ਕੇ ਸਿੱਖ ਬੱਚਿਆਂ ਲਈ ਘੱਟਗਿਣਤੀ ਸਰਟੀਫਿਕੇਟ ਤੋਂ ਇਲਾਵਾ ਦਿੱਲੀ ਸਰਕਾਰ ਦੀਆਂ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਜਿਸ ਵਿਚ ਬੱਚਿਆਂ ਦੀ ਫ਼ੀਸ ਮੁਆਫ਼ੀ ਤੋਂ ਲੈ ਕੇ ਕਰਜ਼ੇ ਆਦਿ ਦੀਆਂ ਸਹੂਲਤਾਂ ਹਨ, ਉਨ੍ਹਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪਾਤਰ ਲੋਕਾਂ ਦੇ ਫ਼ਾਰਮ ਵੀ ਭਰਵਾਏ ਜਾਣਗੇ | ਜੱਥੇਦਾਰ ਹਿੱਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੀਡੀਏਸ਼ਨ ਸੈਲ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਰਵਿੰਦਰ ਕੌਰ ਬਤਰਾ ਦੇ ਨਾਲ ਹੋਰ ਵਕੀਲਾਂ ਦੀ ਟੀਮਾਂ ਵੱਲੋਜ ਵੀ ਲੋਕਾਂ ਦੇ ਪਰਿਵਾਰਕ ਝਗੜਿਆਂ ਦੇ ਮੱਸਲਿਆਂ ਨੂੰ ਹਲ ਕਰਾਇਆ ਜਾਵੇਗਾ |

ਭਾਰਤੀ ਦੀ ਟਿੱਪਣੀ ਅਫਸੋਸਜਨਕ, ਸਿੱਖਾਂ ਸਬੰਧੀ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਸਿੱਖੀ ਰਵਾਇਤਾਂ ਤੇ ਇਤਿਹਾਸ ਨੂੰ ਜ਼ਰੂਰ ਪੜਿ੍ਹਆ ਜਾਏ- ਜਤਿੰਦਰਪਾਲ ਸਿੰਘ ਗੋਲਡੀ

ਨਵੀਂ ਦਿੱਲੀ, 17 ਮਈ (ਜਗਤਾਰ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਜਤਿੰਦਰ ਪਾਲ ਸਿੰਘ ਗੋਲਡੀ ਨੇ ਕਾਮੇਡੀ ਕਲਾਕਾਰ ਭਾਰਤੀ ਸਿੰਘ ਵੱਲੋਂ ਦਾੜੀ-ਮੁੱਛਾਂ ਨੂੰ ਲੈ ਕੇ ਕੀਤੀ ਗਈ ਟਿਪਣੀ ਨੂੰ ...

ਪੂਰੀ ਖ਼ਬਰ »

ਭਾਰਤ ਸਰਕਾਰ 2 ਸਿੱਖਾਂ ਦੇ ਕਤਲ ਦਾ ਮਾਮਲਾ ਪਾਕਿਸਤਾਨ ਕੋਲ ਚੁੱਕੇ- ਦਿੱਲੀ ਕਮੇਟੀ

ਨਵੀਂ ਦਿੱਲੀ, 17 ਮਈ (ਜਗਤਾਰ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੇ ਕਿ ਉਹ ਪਾਕਿਸਤਾਨ 'ਚ ਹੋਏ 2 ਸਿੱਖਾਂ ਦੇ ਕਤਲ ਦਾ ਮਾਮਲਾ ਪਾਕ ਸਰਕਾਰ ਕੋਲ ਚੁੱਕੇ ਅਤੇ ਸਰਕਾਰ ਨੁੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਵਾਸਤੇ ਕਹੇ | ...

ਪੂਰੀ ਖ਼ਬਰ »

ਭਾਜਪਾ ਤੇ ਕੇਜਰੀਵਾਲ ਦੀ ਦਿੱਲੀ ਦੇ 50 ਲੱਖ ਲੋਕਾਂ ਨੂੰ ਉਜਾੜਨ ਦੀ ਯੋਜਨਾ- ਚੌ. ਅਨਿਲ ਕੁਮਾਰ

ਨਵੀਂ ਦਿੱਲੀ, 17 ਮਈ (ਜਗਤਾਰ)- ਕਾਂਗਰਸ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਚੌ.ਅਨਿਲ ਕੁਮਾਰ ਦੋਸ਼ ਲਾਇਆ ਹੈ ਕਿ ਭਾਜਪਾ ਤੇ ਕੇਜਰੀਵਾਲ ਰਲ ਕੇ ਦਿੱਲੀ ਦੇ 50 ਲੱਖ ਲੋਕਾਂ ਨੂੰ ਉਜਾੜਨ ਦੀ ਯੋਜਨਾ ਬਣਾ ਰਹੇ ਹਨ ਪਰ ਕਾਂਗਰਸ ਵੱਲੋਂ ਜਨਤਾ ਖਿਲਾਫ ਹਰ ਫੈਸਲੇ ਤਾ ਤਿੱਖਾ ...

ਪੂਰੀ ਖ਼ਬਰ »

ਪੁਲਿਸ ਦੀ ਲਾਪਰਵਾਹੀ ਕਾਰਨ ਹੋਈ ਅਨਿਸ ਖਾਨ ਦੀ ਮੌਤ-ਏ.ਜੀ.

ਕੋਲਕਾਤਾ, 17 ਮਈ (ਰਣਜੀਤ ਸਿੰਘ ਲੁਧਿਆਣਵੀ)-ਪੁਲਿਸ ਦੀ ਲਾਪਰਵਾਹੀ ਕਾਰਨ ਹਾਵੜਾ ਜ਼ਿਲ੍ਹੇ ਦੇ ਆਮਤਾ ਥਾਨਾ ਇਲਾਕੇ 'ਚ ਖੱਬੇ ਪੱਖੀ ਵਿਦਿਆਰਥੀ ਆਗੂ ਅਨਿਸ ਖਾਨ ਦੀ ਮੌਤ ਹੋਈ | ਪੱਛਮੀ ਬੰਗਾਲ ਦੇ ਐਡਵੋਕੇਟ ਜਨਰਲ (ਏਜੀ) ਸੌਮੇਂਦਰ ਨਾਥ ਮੁਖਰਜੀ ਨੇ ਮੰਗਲਵਾਰ ਮਾਮਲੇ ਦੀ ...

ਪੂਰੀ ਖ਼ਬਰ »

ਹਾਇਰ ਸੈਕੰਡਰੀ ਅਧਿਆਪਕ ਨਿਯੁਕਤੀ ਮਾਮਲੇ 'ਚ ਭਿ੍ਸ਼ਟਾਚਾਰ, ਸੀ.ਬੀ.ਆਈ. ਜਾਂਚ ਦੇ ਹੁਕਮ

ਕੋਲਕਾਤਾ, 17 ਮਈ (ਰਣਜੀਤ ਸਿੰਘ ਲੁਧਿਆਣਵੀ)-ਕਲਕੱਤਾ ਹਾਈਕੋਰਟ ਨੇ ਹਾਇਰ ਸੈਕੰਡਰੀ ਅਧਿਆਪਕ ਨਿਯੁਕਤੀ ਮਾਮਲੇ 'ਚ ਭਿ੍ਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਹੈ | ਸਿਖਿਆ ਰਾਜ ਮੰਤਰੀ ਪਰੇਸ਼ ਅਧਿਕਾਰੀ ਦਾ ਨਾਂਅ ਵੀ ਭਿ੍ਸ਼ਟਾਚਾਰ ...

ਪੂਰੀ ਖ਼ਬਰ »

ਤਾਪਮਾਨ ਵਧਣ ਨਾਲ ਬਿਜਲੀ ਦੀ ਮੰਗ ਵਧ ਰਹੀ ਹੈ ਲਗਾਤਾਰ

ਨਵੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਪਿਛਲੇ ਦਿਨਾਂ ਤੋਂ ਦਿੱਲੀ 'ਚ ਅੱਤ ਦੀ ਧੁੱਪ ਕਾਰਨ ਦਿੱਲੀ 'ਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ | ਹੁਣ ਬਿਜਲੀ ਦੀ ਮੰਗ 6732 ਮੈਗਾਵਾਟ ਤੱਕ ਪੁੱਜ ਗਈ ਹੈ, ਜਦਕਿ ਬੀਤੇ ਦਿਨੀਂ ਬਿਜਲੀ ਦੀ ਮੰਗ 6688 ਮੈਗਾਵਾਟ ਦੱਸੀ ਜਾ ਰਹੀ ਸੀ | ਲੋਕ ...

ਪੂਰੀ ਖ਼ਬਰ »

2 ਸਿੱਖਾਂ ਦੇ ਕਤਲ ਕਾਰਨ ਸਿੱਖ ਭਾਈਚਾਰੇ ਦੀ ਚਿੰਤਾ 'ਚ ਵਾਧਾ, ਸਰਕਾਰ ਤੁਰੰਤ ਸਖ਼ਤ ਕਾਰਵਾਈ ਕਰੇ- ਬਖਸ਼ੀ

ਨਵੀਂ ਦਿੱਲੀ, 17 ਮਈ (ਜਗਤਾਰ)- ਪਾਕਿਸਤਾਨ ਦੇ ਪਿਸ਼ਾਵਰ 'ਚ 2 ਸਿੱਖਾਂ ਦੇ ਕਤਲ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ | ਸੰਸਥਾ ਸਿੱਖ ਬ੍ਰਦਰਜ਼ਹੁੱਡ ਦੇ ਜਨਰਲ ਸਕੱਤਰ ਗੁਣਜੀਤ ਸਿੰਘ ਬਖਸ਼ੀ ...

ਪੂਰੀ ਖ਼ਬਰ »

ਸਰਦਾਰ ਗੰਡਾ ਸਿੰਘ ਟਾਂਕਕਸ਼ਤਰੀਆ ਟਰੱਸਟ ਨੇ ਲਗਾਇਆ ਐਕੂਪ੍ਰੈਸ਼ਰ ਕੈਂਪ

ਨਵੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਸਰਦਾਰ ਗੰਡਾ ਸਿੰਘ ਟਾਂਕਕਸ਼ੱਤਰੀਆ ਟਰੱਸਟ ਪਹਾੜ ਗੰਜ ਦਿੱਲੀ ਵਲੋਂ ਐਕੁਪ੍ਰੈਸ਼ਰ ਦਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਾ. ਹਰਮੀਤ ਸਿੰਘ, ਕੰਵਲਜੀਤ ਸਿੰਘ, ਡਾ. ਜਸਕੀਰਤ ਸਿੰਘ ਬਜਾਜ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ...

ਪੂਰੀ ਖ਼ਬਰ »

ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਵਲੋਂ ਸਿਖਲਾਈ ਕੈਂਪ

ਨਵੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਵਲੋਂ ਅਧਿਆਪਕਾਂ ਲਈ ਨੈਤਿਕ ਸਿੱਖਿਆ ਪ੍ਰਤੀ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ 'ਚ ਕਾਫ਼ੀ ਗਿਣਤੀ 'ਚ ਅਧਿਆਪਕਾਂ ਨੇ ਭਾਗ ਲਿਆ | ਕੈਂਪ ਦੌਰਾਨ ਅਧਿਆਪਕਾਂ ਦੇ ਨਾਲ ਇਹ ਗੱਲ ...

ਪੂਰੀ ਖ਼ਬਰ »

ਦਿੱਲੀ ਭਾਜਪਾ ਵਲੋਂ ਬੁਲਡੋਜ਼ਰ ਮੁਹਿੰਮ ਮਾਮਲੇ 'ਚ ਕੇਜਰੀਵਾਲ 'ਤੇ ਜਨਤਾ ਨੂੰ ਗੰੁਮਰਾਹ ਕਰਨ ਦਾ ਦੋਸ਼

ਨਵੀਂ ਦਿੱਲੀ, 17 ਮਈ (ਜਗਤਾਰ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਵਿਧੂੜੀ ਨੇ ਸਾਂਝੀ ਕਾਨਫਰੰਸ ਦੌਰਾਨ ਕਿਹਾ ਕਿ ਕੇਜਰੀਵਾਲ ਦੀ ਬਲੈਕਮੈਲਿੰਗ ਜ਼ਿਆਦਾ ਦਿਨ ਤੱਕ ਨਹੀਂ ਚਲੇਗੀ | ਕਿਉਂਕਿ ਜਿਸ ...

ਪੂਰੀ ਖ਼ਬਰ »

ਦੱਖਣੀ ਨਿਗਮ ਨੇ ਦਫ਼ਤਰਾਂ 'ਚ ਮੱਛਰਾਂ ਦਾ ਲਾਰਵਾ ਮਿਲਣ 'ਤੇ ਕੀਤੀ ਕਾਰਵਾਈ

ਨਵਾੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਨਿਗਮ ਨੇ ਮੱਛਰਾਂ ਦਾ ਪ੍ਰਜਨਨ ਰੋਕਣ ਲਈ ਮੁਹਿੰਮ ਚਲਾਈ ਹੋਈ ਹੈ ਅਤੇ ਨਾਲ ਹੀ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ | ਇਸ ਮੁਹਿੰਮ 'ਚ ਸਾਰੇ ਜ਼ੋਨਾਂ ਦੇ ਸਰਕਾਰੀ ...

ਪੂਰੀ ਖ਼ਬਰ »

ਦਿਨ-ਦਿਹਾੜੇ ਦਾਤਰ ਦਿਖਾ ਕੇ ਐਕਟਿਵਾ ਲੁੱਟੀ

ਕਰਤਾਰਪੁਰ, 17 ਮਈ (ਭਜਨ ਸਿੰਘ)-ਕਰਤਾਰਪੁਰ 'ਚ ਅੱਜ ਦਿਨ-ਦਿਹਾੜੇ ਬਾਰਾਦਰੀ ਬਾਜ਼ਾਰ 'ਚ ਲੁਟੇਰੇ ਵਲੋਂ ਤੇਜ਼ਧਾਰ ਦਾਤਰ ਦੀ ਨੋਕ ਉੱਪਰ ਐਕਟਿਵਾ ਖੋਹ ਲਈ ਗਈ, ਇਸ ਸੰਬੰਧੀ ਬਾਲ ਕਿ੍ਸ਼ਨ ਪੁੱਤਰ ਧਨੀ ਰਾਮ ਵਾਸੀ ਮੁਹੱਲਾ ਭਾਈ ਭਾਰਾ ਕਰਤਾਰਪੁਰ ਨੇ ਦੱਸਿਆ ਕਿ ਮੇਰੇ ਬੇਟੇ ...

ਪੂਰੀ ਖ਼ਬਰ »

ਫਾਹਾ ਲੈ ਕੇ ਨੌਜਵਾਨ ਵਲੋਂ ਖ਼ੁਦਕੁਸ਼ੀ

ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਪਿੰਡ ਮਾਜਰਾ ਵਿਚ ਇਕ ਮਜ਼ਦੂਰ ਵਲੋਂ ਸ਼ੱਕੀ ਹਾਲਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਾਜਰਾ ਦਾ ਰਹਿਣ ਵਾਲਾ ਧਰਮਪਾਲ ਦਿਹਾੜੀ ਦਾ ਕੰਮ ਕਰਦਾ ਸੀ | ਦੱਸਿਆ ਗਿਆ ਕਿ ਕੱਲ੍ਹ ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਸਾਰੇ ਸਕੂਲਾਂ ਵਿਚ ਮਿਲਣਗੀਆਂ ਮੁਢਲੀਆਂ ਸਹੂਲਤਾਂ-ਡੀ.ਸੀ

ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਕਿਤਾਬਾਂ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਵੰਡੀਆਂ ਜਾਣਗੀਆਂ | ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਕਿਤਾਬਾਂ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ, ਦੂਜਾ ਜ਼ਖ਼ਮੀ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਕਾਲਾਂਵਾਲੀ-ਰੋੜੀ ਸੜਕ ਉਸਾਰੀ ਦੌਰਾਨ ਬਿਜਲੀ ਦੇ ਖੰਭਿਆਂ ਨੂੰ ਸਾਇਡ ਕਰਦੇ ਸਮੇਂ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਜ਼ਖਮੀ ਹੋ ਗਿਆ | ਮਿ੍ਤਕ ਰਣਜੀਤ ਸਿੰਘ ਸਿਰਸਾ ...

ਪੂਰੀ ਖ਼ਬਰ »

ਯਮੁਨਾਨਗਰ 'ਚ ਦਿਨ-ਦਿਹਾੜੇ ਸ਼ਰਵਣ ਕੁਮਾਰ ਦੀ ਹੱਤਿਆ ਕਰਕੇ 50 ਲੱਖ ਰੁ. ਦੀ ਲੁੱਟਮਾਰ ਕਰਨ ਵਾਲੇ ਅਪਰਾਧੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਬਜਰੰਗ ਗਰਗ

ਯਮੁਨਾਨਗਰ, 17 ਮਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਰਾਸ਼ਟਰੀ ਮਹਾ ਸਕੱਤਰ ਬਜਰੰਗ ਗਰਗ ਨੇ ਯਮੁਨਾਨਗਰ ਵਿਚ ਦਿਨ-ਦਹਾੜੇ ਵਪਾਰੀ ਦੇ ਚਾਲਕ ਸ਼ਰਵਨ ਕੁਮਾਰ ਨੂੰ ਗੋਲੀ ਮਾਰ ਕੇ ਹੱਤਿਆ ਕਰਨ ...

ਪੂਰੀ ਖ਼ਬਰ »

ਪਿੰਡ ਸਾਦੇਵਾਲਾ 'ਚ 11 ਸਾਲਾ ਬੱਚੇ ਦੀ ਮਿੱਟੀ 'ਚ ਦਬੀ ਲਾਸ਼ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ 'ਚ ਕਢਵਾਈ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਪਿੰਡ ਸਾਦੇਵਾਲਾ 'ਚ ਇਕ 11 ਸਾਲਾ ਬੱਚੇ ਦੀ ਲਾਸ਼ ਡਿਊਟੀ ਮੈਜਿਸਟਰੇਟ ਦੀ ਮੌਜੂਦੀ 'ਚ ਕਢਵਾਈ ਗਈ ਹੈ | ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਭਿਜਵਾਈ ਹੈ | ਪੁਲਿਸ ਨੇ ਮਿ੍ਤਕ ਦੇ ...

ਪੂਰੀ ਖ਼ਬਰ »

ਮੋਬਾਈਲ ਕੋਚਿੰਗ ਸੈਂਟਰ ਦਾ ਆਈਡੀਆ ਦੇ ਕੇ ਸਟੇਟ ਮੁਕਾਬਲਿਆਂ 'ਚ ਦੂਜਾ ਸਥਾਨ ਹਾਸਲ

ਯਮੁਨਾਨਗਰ, 17 ਮਈ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਵਿਦਿਆਰਥਣ ਰਾਧਿਕਾ ਗਰਗ ਨੇ ਮੋਬਾਈਲ ਕੋਚਿੰਗ ਸੈਂਟਰ ਦਾ ਆਈਡੀਆ ਦੇ ਕੇ ਰਾਜ ਪੱਧਰ ਬਿਜ਼ਨਸ ਪਲਾਨ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ | ਰਾਧਿਕਾ ਨੂੰ 5100 ...

ਪੂਰੀ ਖ਼ਬਰ »

ਮਾਣਯੋਗ ਕੋਰਟ ਦੇ ਆਦੇਸ਼ ਅਨੁਸਾਰ ਪੁਲਿਸ ਨੇ ਗ੍ਰੰਥੀ ਉੱਤਮ ਸਿੰਘ ਨੂੰ ਦਸਤਾਰ ਅਤੇ ਕਿ੍ਪਾਨ ਸੌਂਪੀ

ਸ਼ਾਹਬਾਦ ਮਾਰਕੰਡਾ, 17 ਮਈ (ਅਵਤਾਰ ਸਿੰਘ)-ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਨਿਵਾਸੀ ਉੱਤਮ ਸਿੰਘ ਖ਼ਾਲਸਾ ਜੋ ਕਿ ਪੇਸ਼ੇ ਤੋਂ ਗੁਰੂ ਘਰ ਦਾ ਗ੍ਰੰਥੀ ਹੈ | ਬੀਤੀ 8 ਮਈ 2022 ਨੂੰ ਸ਼ੇਰਪੁਰ ਪਲਵਲ ਹਰਿਆਣਾ ਦੇ ਇਲਾਕੇ 'ਚ ਆਪਣੀ ਮੋਟਰਸਾਈਕਲ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ ...

ਪੂਰੀ ਖ਼ਬਰ »

'ਆਪ' ਦੇ ਅਹੁਦੇਦਾਰਾਂ ਨੇ ਲੋਕ ਹਿਤੈਸ਼ੀ ਮੁੱਦਿਆਂ ਨੂੰ ਚੁੱਕਿਆ

ਰਤੀਆ, 17 ਮਈ (ਬੇਅੰਤ ਕੌਰ ਮੰਡੇਰ)- ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਰਤੀਆ ਜ਼ਿਲ੍ਹਾ ਫ਼ਤਿਹਾਬਾਦ ਦੀ ਟੀਮ ਵਲੋਂ ਮਹਾਰਾਜਾ ਹੋਟਲ ਰਤੀਆ ਵਿਖੇ ਪੈੱ੍ਰਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਪੱਛਮੀ ਜ਼ੋਨ ਦੇ ਪ੍ਰਧਾਨ ਲਕਸ਼ੈ ਗਰਗ, ਜ਼ੋਨ ਮੀਤ ...

ਪੂਰੀ ਖ਼ਬਰ »

ਭਵਨ ਨਿਰਮਾਣ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਭਵਨ ਨਿਰਮਾਣ ਲੈਬਰ ਯੂਨੀਅਨ ਦੇ ਬੈਨਰ ਹੇਹ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਲੈਬਰ ਅਧਿਕਾਰੀ ਦਾ ਪੁਤਲਾ ਫੂਕਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲੈਬਰ ਕੋਰਟ ਦੇ ਅਧਿਕਾਰੀਆਂ ਤੇ ਸਰਕਾਰ ...

ਪੂਰੀ ਖ਼ਬਰ »

ਪਿੰਡ ਚੋਰਮਾਰ ਦੇ ਨਵੀਂ ਸਿੱਖਿਆ ਨੀਤੀ ਦੇ ਖਿਲਾਫ਼ ਸਕੂਲ ਨੂੰ ਜੜਿਆ ਤਾਲਾ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਚੋਰਮਾਰ ਖੇੜਾ ਦੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਮਾਡਲ ਸੰਸਕਿ੍ਤੀ ਸਕੂਲ ਬਣਾਏ ਜਾਣ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਾ ਕੇ ਅਤੇ ਧਰਨਾ ਦੇ ਕੇ ਰੋਸ ...

ਪੂਰੀ ਖ਼ਬਰ »

ਜ਼ਿਲੇ੍ਹ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ

ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਹਰਿਆਣਾ ਰਾਜ ਚੋਣ ਕਮਿਸ਼ਨ ਨੇ ਜ਼ਿਲੇ੍ਹ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਹੈ | ਵੋਟਰ ਸੂਚੀਆਂ 23 ਮਈ ਤੋਂ ਤਿਆਰ ਕੀਤੀਆਂ ਜਾਣਗੀਆਂ | ਡਿਪਟੀ ਕਮਿਸ਼ਨਰ ਅਤੇ ...

ਪੂਰੀ ਖ਼ਬਰ »

ਜ਼ਿਲੇ੍ਹ ਭਰ ਦੇ ਐਨ.ਐਚ.ਐਮ. ਮੁਲਾਜ਼ਮਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਗੁੱਸੇ ਦਾ ਪ੍ਰਗਟਾਵਾ

ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਭਾਰਤੀ ਮਜ਼ਦੂਰ ਸੰਘ ਸਬੰਧਿਤ ਹੈਲਥ ਵਰਕਰਜ਼ ਯੂਨੀਅਨ ਹਰਿਆਣਾ ਦੇ ਸੱਦੇ 'ਤੇ ਸੰਯੁਕਤ ਜ਼ਿਲ੍ਹਾ ਕਮੇਟੀ ਨਾਲ ਜੁੜੇ ਜਿਲੇ ਭਰ ਵਿਚ ਕੰਮ ਕਰਦੇ ਐਨ.ਐਚ.ਐਮ. ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਆਪਣੇ ਗ਼ੁੱਸੇ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸੇਵਾਮੁਕਤ ਫ਼ੌਜੀ ਵਲੋਂ ਕੁਹਾੜੀ ਮਾਰ ਕੇ ਪਤਨੀ ਦਾ ਕਤਲ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਬੜਾਗੁੜਾ ਵਿਚ ਅੱਜ ਇਕ ਸੇਵਾਮੁਕਤ ਫ਼ੌਜੀ ਨੇ ਆਪਣੀ ਪਤਨੀ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਖੁਦ ਹੀ ਥਾਣੇ ਵਿਚ ਪਹੁੰਚ ਗਿਆ ਅਤੇ ਪੁਲਿਸ ਨੂੰ ਕਤਲ ਬਾਰੇ ...

ਪੂਰੀ ਖ਼ਬਰ »

ਹੁਣ ਸੋਸ਼ਲ ਮੀਡੀਆ ਨਾਲ ਜੁੜੇ ਲੋਕ ਸਰਕਾਰੀ ਬਾਈਟ ਅਤੇ ਵਰਜ਼ਨ ਨਹੀਂ ਲੈ ਸਕਣਗੇ-ਡਿਪਟੀ ਕਮਿਸ਼ਨਰ ਪ੍ਰਦੀਪ ਦਹੀਆ

ਗੂਹਲਾ ਚੀਕਾ/ਕੈਥਲ, 17 ਮਈ (ਓ.ਪੀ. ਸੈਣੀ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਸਥਾਨਕ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਪ੍ਰਦੀਪ ਦਹੀਆ ਨਾਲ ਮੁਲਾਕਾਤ ਕਰਕੇ ਕਿਹਾ ਕਿ ਕੁਝ ਲੋਕ ਜੋ ਪੱਤਰਕਾਰ ਨਹੀਂ ਹਨ ਉਹ ਵੀ ਸਰਕਾਰੀ ਪ੍ਰੋਗਰਾਮਾਂ ਦੀ ਕਵਰੇਜ ਕਰਨ ਲਈ ਪਹੁੰਚਦੇ ਹਨ, ਜਿਸ ...

ਪੂਰੀ ਖ਼ਬਰ »

ਮੁੱਖ ਮੰਤਰੀ ਖੱਟਰ ਅੱਜ ਸਿਰਸਾ 'ਚ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਰੱਖਣਗੇ ਨੀਂਹ ਪੱਥਰ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 18 ਮਈ ਨੂੰ ਸਿਰਸਾ ਦੇ ਦੌਰੇ ਦੌਰਾਨ ਅਨੇਕਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ | ਮੁੱਖ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲੀਸ ਦੀ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ | ਪੁਲੀਸ ...

ਪੂਰੀ ਖ਼ਬਰ »

ਕੌਮਾਂਤਰੀ ਹਾਈ ਬਲੱਡ ਪ੍ਰੈਸ਼ਰ ਦਿਵਸ ਮੌਕੇ ਸਿਹਤ ਵਿਭਾਗ ਨੇ ਲਾਇਆ ਸਿਹਤ ਜਾਂਚ ਕੈਂਪ

ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਕੌਮਾਂਤਰੀ ਹਾਈ ਬਲੱਡ ਪ੍ਰੈਸ਼ਰ ਦਿਵਸ ਮੌਕੇ 'ਤੇ ਸਿਹਤ ਵਿਭਾਗ ਵੱਲੋਂ ਸਥਾਨਕ ਨਾਗਰਿਕ ਹਸਪਤਾਲ 'ਚ ਸਿਹਤ ਜਾਂਚ ਕੈਂਪ ਲਾਇਆ ਗਿਆ | ਕੈਂਪ ਦੌਰਾਨ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਰੋਗ ਬਾਰੇ ਜਾਂਚ ਕੀਤੀ ਗਈ ਤੇ ਲੋਕਾਂ ਨੂੰ ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX