ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮਲਿਕਅਰਜੁਨ ਖੜਗੇ ਅੱਜ ਦਾਖ਼ਲ ਕਰ ਸਕਦੇ ਹਨ ਨਾਮਜ਼ਦਗੀ
. . .  41 minutes ago
ਨਵੀਂ ਦਿੱਲੀ, 30 ਸਤੰਬਰ - ਸੀਨੀਅਰ ਕਾਂਗਰਸੀ ਆਗੂ ਮਲਿਕਅਰਜੁਨ ਖੜਗੇ ਅੱਜ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰ ਸਕਦੇ...
ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਟੀਮ ਇੰਡੀਆ 'ਚ ਸ਼ਾਮਿਲ
. . .  45 minutes ago
ਮੁੰਬਈ, 30 ਸਤੰਬਰ - ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਬਾਕੀ ਟੀ-20 ਮੈਚਾਂ ਲਈ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਟੀਮ ਇੰਡੀਆ 'ਚ ਸ਼ਾਮਿਲ ਕੀਤਾ ਹੈ। ਬੁਮਰਾਹ ਦੀ ਪਿੱਠ 'ਚ ਸੱਟ ਲੱਗੀ ਹੈ ਅਤੇ ਫਿਲਹਾਲ ਉਹ ਬੀ.ਸੀ.ਸੀ.ਆਈ. ਮੈਡੀਕਲ ਟੀਮ...
ਈਰਾਨ ਦੇ ਪੈਟਰੋ ਕੈਮੀਕਲ ਵਪਾਰ 'ਚ ਭੂਮਿਕਾ ਲਈ ਅਮਰੀਕਾ ਨੇ ਭਾਰਤ-ਅਧਾਰਤ ਫਰਮ ਸਮੇਤ ਕੰਪਨੀਆਂ ਦੇ ਗਲੋਬਲ ਨੈਟਵਰਕ 'ਤੇ ਲਗਾਈ ਪਾਬੰਦੀ
. . .  about 1 hour ago
ਵਾਸ਼ਿੰਗਟਨ, 30 ਸਤੰਬਰ - ਅਮਰੀਕਾ ਨੇ ਭਾਰਤ ਅਧਾਰਤ ਪੈਟਰੋ ਕੈਮੀਕਲ ਕੰਪਨੀ ਸਮੇਤ ਈਰਾਨੀ ਪੈਟਰੋਕੈਮੀਕਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਕੰਪਨੀਆਂ ਦੇ ਇਕ ਅੰਤਰਰਾਸ਼ਟਰੀ ਨੈਟਵਰਕ ਲਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਕਿਹਾ...
ਅਮਰੀਕੀ ਸੈਨੇਟ ਵਲੋਂ ਰੂਸ ਵਿਰੁੱਧ ਜੰਗ ਵਿਚ ਯੂਕਰੇਨ ਨੂੰ 12.3 ਅਰਬ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ
. . .  about 2 hours ago
ਵਾਸ਼ਿੰਗਟਨ, 30 ਸਤੰਬਰ - ਅਮਰੀਕੀ ਸੈਨੇਟ ਨੇ ਰੂਸ ਦੇ ਖ਼ਿਲਾਫ਼ ਜੰਗ ਵਿਚ ਯੂਕਰੇਨ ਨੂੰ 12.3 ਅਰਬ ਡਾਲਰ ਦੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਉਪਾਅ ਨਾ ਸਿਰਫ਼ ਕਈ ਹਫ਼ਤਿਆਂ ਤੱਕ ਸਰਕਾਰੀ ਖਰਚਿਆਂ ਨੂੰ ਜਾਰੀ ਰੱਖੇਗਾ ਬਲਕਿ ਯੁੱਧ ਵਿਚ ਯੂਕਰੇਨ ਦੀ ਵੱਡੀ ਹੱਦ...
ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ
. . .  about 2 hours ago
ਸ੍ਰੀਨਗਰ, 30 ਸਤੰਬਰ - ਜੰਮੂ ਕਸ਼ਮੀਰ ਦੇ ਬਾਰਾਮੂਲਾ 'ਚ ਅੱਜ ਤੜਕੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇਹ ਮੁੱਠਭੇੜ ਬਾਰਾਮੂਲਾ ਦੇ ਪੱਟਨ ਇਲਾਕੇ ਦੇ ਯੇਦੀਪੋਰਾ ਵਿਚ ਹੋ ਰਹੀ...
ਪ੍ਰਧਾਨ ਮੰਤਰੀ ਮੋਦੀ ਅੱਜ ਗਾਂਧੀਨਗਰ ਤੋਂ ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਉਣਗੇ ਹਰੀ ਝੰਡੀ
. . .  about 2 hours ago
ਅਹਿਮਦਾਬਾਦ, 30 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ, ਅੱਜ ਗਾਂਧੀਨਗਰ ਤੋਂ ਵੰਦੇ ਭਾਰਤ ਐਕਸਪ੍ਰੈਸ ਦੇ ਨਵੇਂ ਅਤੇ ਅਪਗ੍ਰੇਡ ਕੀਤੇ ਸੰਸਕਰਣ ਨੂੰ ਹਰੀ ਝੰਡੀ ਦੇਣਗੇ। ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਰਾਜਾਂ ਦੀਆਂ ਰਾਜਧਾਨੀਆਂ...
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਅੱਜ 10 ਨੈਸ਼ਨਲ ਹਾਈਵੇ ਪੁਆਇੰਟਾਂ 'ਤੇ ਚੱਕਾ ਜਾਮ
. . .  about 2 hours ago
ਚੰਡੀਗੜ੍ਹ, 30 ਸਤੰਬਰ - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਐਲਾਨ ਮੁਤਾਬਿਕ ਅੱਜ ਚੱਕਾ ਜਾਮ ਕੀਤਾ ਜਾਵੇਗਾ। 10 ਨੈਸ਼ਨਲ ਹਾਈਵੇ ਪੁਆਇੰਟਾਂ 'ਤੇ ਇਹ ਚੱਕਾ ਜਾਮ 11 ਵਜੇ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਗੁਰੂਗ੍ਰਾਮ : ਲੰਪੀ ਵਾਇਰਸ ਨੇ 93 ਪਸ਼ੂਆਂ ਦੀ ਮੌਤ, 890 ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 29 ਸਤੰਬਰ - ਇੱਥੇ ਲੰਪੀ ਵਾਇਰਸ ਦੀ ਲਾਗ ਕਾਰਨ 93 ਪਸ਼ੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੁਰੂਗ੍ਰਾਮ, ਸੋਹਨਾ ਅਤੇ ਪਟੌਦੀ ਖੇਤਰਾਂ ਵਿਚ ਪਸ਼ੂਆਂ ਵਿਚ ਲੰਪੀ ਦੀ ਬਿਮਾਰੀ ਦੇ 890 ਮਾਮਲੇ ਸਾਹਮਣੇ ਆਏ ...
ਅਹਿਮਦਾਬਾਦ ’ਚ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਐਥਲੀਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਕਤਾ ਦੀ ਮਸ਼ਾਲ ਭੇਟ ਕਰਦੇ ਹੋਏ
. . .  1 day ago
ਉੱਤਰਾਖੰਡ ਵਿਚ ਪੀ.ਐਫ.ਆਈ. ਸਮੇਤ ਇਸ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਉੱਤੇ ਪਾਬੰਦੀ
. . .  1 day ago
ਗੈਂਗਸਟਰ ਦਿਲੇਰ ਕੋਟੀਆ ਦੇ ਅਸੰਧ ਸਥਿਤ ਘਰ ’ਤੇ ਚੱਲਿਆ ਪੀਲਾ ਪੰਜਾ
. . .  1 day ago
ਕਰਨਾਲ, 29 ਸਤੰਬਰ ( ਗੁਰਮੀਤ ਸਿੰਘ ਸੱਗੂ )- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਗੈਂਗਸਟਰ ਦਿਲੇਰ ਕੋਟੀਆ ਦੇ ਕਸਬਾ ਅਸੰਧ ਸਥਿਤ ਮਕਾਨ ਨੂੰ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ । ਦਸਣਯੋਗ ਹੈ ਕਿ ਦਿਲੇਰ ਕੋਟੀਆ ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਰੇਗਾ ਚੱਕਾ ਜਾਮ
. . .  1 day ago
ਚੰਡੀਗੜ੍ਹ, 29 ਸਤੰਬਰ (ਅਜਾਇਬ ਸਿੰਘ ਔਜਲਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਸਤੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਵਲੋਂ ...
ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਮੌਤ, ਪਿੰਡ ’ਚ ਸੋਗ ਦੀ ਲਹਿਰ
. . .  1 day ago
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਨੌਜਵਾਨ ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਹੋਈ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ...
ਭਾਰਤ ਦੇ ਚਾਲੂ ਖਾਤੇ ਦੇ ਬਕਾਏ ਵਿਚ 23.9 ਬਿਲੀਅਨ ਅਮਰੀਕੀ ਡਾਲਰ ਦਾ ਘਾਟਾ ਦਰਜ - ਭਾਰਤੀ ਰਿਜ਼ਰਵ ਬੈਂਕ
. . .  1 day ago
ਪੀ.ਐਫ.ਆਈ. ਦੀ 2047 ਤੱਕ ਭਾਰਤ ਨੂੰ ਇਸਲਾਮਿਕ ਰਾਸ਼ਟਰ ਵਿਚ ਬਦਲਣ ਦੀ ਸੀ ਯੋਜਨਾ , ਕਈ ਨੇਤਾ ਰਡਾਰ 'ਤੇ ਸਨ : ਮਹਾਰਾਸ਼ਟਰ ਏ.ਟੀ.ਐਸ. ਮੁਖੀ
. . .  1 day ago
ਦਵਿੰਦਰ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਨੀਰਜ ਚਸਕਾ ਜੰਮੂ ਤੋਂ ਗ੍ਰਿਫਤਾਰ- ਪੰਜਾਬ ਡੀ.ਜੀ.ਪੀ. ਗੌਰਵ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਕ ਖੁਫੀਆ ਕਾਰਵਾਈ 'ਚ ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਟੀਮ ਨੇ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਸ਼ੂਟਰ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ...
ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਹਾਲ ਦੀ ਘੜੀ ਟਲਿਆ
. . .  1 day ago
ਅੰਮ੍ਰਿਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਮੁੱਖ ਮੰਤਰੀ ਭਗਵੰਤ ਮਾਨ ਨਾਲ 12 ਅਕਤੂਬਰ ਤੋਂ ਪਹਿਲਾਂ ਮੀਟਿੰਗ ਕਰਵਾਉਣ ਦੇ ਭਰੋਸੇ ’ਤੇ ਹਾਲ ਦੀ ਘੜੀ ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 10 ਉੱਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  1 day ago
ਪਾਕਿਸਤਾਨ ਨੇ 1 ਭਾਰਤੀ ਕੈਦੀ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 29 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ ਸਰਕਾਰ ਨੇ 1 ਭਾਰਤੀ ਕੈਦੀ ਨੂੰ ਰਿਹਾਅ ਕੀਤਾ ਹੈ । ਰਿਹਾਅ ਹੋਏ ਕੈਦੀ ਨੂੰ ਪਾਕਿ ਰੇਂਜਰਜ ਨੇ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ । ਕੌਮਾਂਤਰੀ ਅਟਾਰੀ ਸਰਹੱਦ ’ਤੇ ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
. . .  1 day ago
ਕੇਂਦਰ ਸਰਕਾਰ ਹਰਿਆਣਾ ਕਮੇਟੀ ਵਿਰੁੱਧ ਸੁਪਰੀਮ ਕੋਰਟ 'ਚ ਦਰਜ਼ ਕਰੇ ਨਜ਼ਰਸਾਨੀ ਪਟੀਸ਼ਨ ਅੰਮ੍ਰਿਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ...
ਰੂਸ ਰਸਮੀ ਤੌਰ 'ਤੇ ਕੱਲ੍ਹ ਯੂਕਰੇਨ ਦੇ ਚਾਰ ਖੇਤਰਾਂ ਨੂੰ ਕਰੇਗਾ ਸ਼ਾਮਿਲ
. . .  1 day ago
ਲਾਰੈਂਸ ਬਿਸ਼ਨੋਈ 13 ਦਿਨ ਦੇ ਪੁਲਿਸ ਰਿਮਾਂਡ ‘ਤੇ
. . .  1 day ago
ਲੁਧਿਆਣਾ ,29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਮੇਹਰਬਾਨ ਇਲਾਕੇ ਵਿਚ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ...
ਅਲੀਗੜ੍ਹ ਮੀਟ ਫੈਕਟਰੀ 'ਚ ਪਾਈਪ ਫਟਣ ਕਾਰਨ ਅਮੋਨੀਆ ਗੈਸ ਲੀਕ, 59 ਮਜ਼ਦੂਰ ਹੋਏ ਬੀਮਾਰ
. . .  1 day ago
ਸ਼ਰਾਰਤੀ ਅਨਸਰਾਂ ਨੇ ਕੈਥੋਲਿਕ ਚਰਚ ਦੀ ਕੀਤੀ ਭੰਨਤੋੜ , ਈਸਾਈ ਭਾਈਚਾਰੇ ’ਚ ਰੋਸ
. . .  1 day ago
ਜਲੰਧਰ, 29 ਸਤੰਬਰ (ਅਜੀਤ ਬਿਊਰੋ)- ਤਰਨਤਾਰਨ ਚਰਚ 'ਚ ਭੰਨਤੋੜ ਤੋਂ ਬਾਅਦ ਹੁਣ ਜਲੰਧਰ 'ਚ ਵੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ । ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਰਚ ਦੀ ਭੰਨਤੋੜ ਕੀਤੀ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਜੇਠ ਸੰਮਤ 554

ਮਾਨਸਾ

ਕੌਂਸਲ ਕਰਮਚਾਰੀਆਂ ਨੇ ਦਿੱਤਾ ਧਰਨਾ, ਹੱਕ 'ਚ ਨਿੱਤਰੇ ਕਾਂਗਰਸੀ

ਬੁਢਲਾਡਾ 17 ਮਈ (ਸੁਨੀਲ ਮਨਚੰਦਾ)-ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਉੱਚ ਅਧਿਕਾਰੀਆਂ ਖ਼ਿਲਾਫ਼ ਕਰਮਚਾਰੀਆਂ ਵਲੋਂ ਸ਼ਹਿਰ ਦੇ ਕੈਪਟਨ ਕੇ. ਕੇ. ਗੌੜ ਪਾਰਕ ਦੇ ਮੁੱਖ ਗੇਟ ਅੱਗੇ ਨਾਅਰੇਬਾਜ਼ੀ ਕੀਤੀ ਗਈ, ਜਿੱਥੇ ਪਾਰਕ ਦਾ ਰਸਤਾ ਜਾਮ ਕਰਦਿਆਂ ਅੰਦਰ ਖੜ੍ਹੀ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ ਅਤੇ ਹੋਰ ਸਾਮਾਨ ਨੂੰ ਬਾਹਰ ਨਹੀਂ ਆਉਣ ਦਿੱਤਾ, ਜਿਨ੍ਹਾਂ ਦੀ ਹਮਾਇਤ ਲਈ ਕਾਂਗਰਸੀ ਆਗੂ ਡਾ. ਰਣਵੀਰ ਕੌਰ ਮੀਆਂ ਤੇ ਸ਼ਹਿਰ ਦੇ ਕੁਝ ਕੌਂਸਲਰਾਂ ਦੇ ਨਜ਼ਦੀਕੀਆਂ ਵਲੋਂ ਪਹੁੰਚ ਕੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਇਸ ਮੌਕੇ ਤਰਜੀਤ ਸਿੰਘ ਚਹਿਲ, ਕੁਸ਼ ਵਾਤਿਸ਼, ਲਛਮਣ ਸਿੰਘ ਗੰਢੂਆਂ, ਸਰਪੰਚ ਸਰਬਜੀਤ ਸਿੰਘ ਮੀਆਂ ਆਦਿ ਹਾਜ਼ਰ ਸਨ | ਦੂਸਰੇ ਪਾਸੇ ਨਗਰ ਕੌਂਸਲ ਵਲੋਂ ਸਫ਼ਾਈ ਕਰਮਚਾਰੀਆਂ 'ਚੋਂ 2 ਮੁਲਾਜ਼ਮਾਂ ਨੂੰ ਕੌਂਸਲ ਦੇ ਲੇਖਾਕਾਰ ਨਾਲ ਦੁਰਵਿਵਹਾਰ ਕਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਕਰਦਿਆਂ ਕਾਰਜਸਾਧਕ ਅਫ਼ਸਰ ਰਵੀ ਕੁਮਾਰ ਨੇ ਦੱਸਿਆ ਕਿ ਉਪਰੋਕਤ ਮੁਲਾਜ਼ਮਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਤੇ ਲੇਖਾਕਾਰ ਨਾਲ ਦੁਰਵਿਵਹਾਰ ਕੀਤਾ ਹੈ ਜਿਸ ਨਾਲ ਕੌਂਸਲ ਦੇ ਕਰਮਚਾਰੀ ਅਜੈ ਕੁਮਾਰ ਅਤੇ ਵਿਜੈ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ | ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਅਜੈ ਕੁਮਾਰ ਤੇ ਵਿਜੈ ਕੁਮਾਰ ਨੇ ਕਿਹਾ ਕਿ ਸਾਡੇ ਉੱਪਰ ਲਗਾਏ ਦੋਸ਼ ਬੇ-ਬੁਨਿਆਦ ਹਨ |

ਤਨਖ਼ਾਹਾਂ ਨਾ ਮਿਲਣ ਕਾਰਨ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਵਲੋਂ ਗੇਟ ਰੈਲੀ

ਬੁਢਲਾਡਾ, 17 ਮਈ (ਸੁਨੀਲ ਮਨਚੰਦਾ)-ਸਥਾਨਕ ਪੀ. ਆਰ. ਟੀ. ਸੀ. ਡਿਪੂ ਦੇ ਗੇਟ ਅੱਗੇ ਪੀ.ਆਰ.ਟੀ.ਸੀ. ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ, ਏਟਕ, ਸੀਟੂ, ਐੱਸ.ਸੀ./ਬੀ.ਸੀ. ਇੰਟਕ ਅਤੇ ਕਰਮਚਾਰੀ ਦਲ ਅਤੇ ਸੇਵਾ ਮੁਕਤ ਭਾਈਚਾਰੀ ਯੂਨੀਅਨ ਦੇ ਅਹੁਦੇਦਾਰ ਵਲੋਂ ਗੇਟ ਰੈਲੀ ਕਰ ਕੇ ...

ਪੂਰੀ ਖ਼ਬਰ »

ਘੱਗਰ 'ਚ ਡੁੱਬਣ ਨਾਲ ਹੀਰਕੇ ਦੇ ਨੌਜਵਾਨ ਦੀ ਮੌਤ

ਸਰਦੂਲਗੜ੍ਹ, 17 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)-ਘੱਗਰ ਦਰਿਆ ਵਿਚ ਡੁੱਬਣ ਨਾਲ ਹੀਰਕੇ ਪਿੰਡ ਦੇ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗੋਬਿੰਦ ਸਿੰਘ (18) ਦੇ ਪਿਤਾ ਬਹਾਦਰ ਸਿੰਘ ਮੁਤਾਬਿਕ ਉਸ ਦਾ ਲੜਕਾ ਨਾਨਕੇ ਪਿੰਡ ਨਾਗਪੁਰ (ਹਰਿਆਣਾ) ਤੋਂ ਨੇੜੇ ਹੋਣ ਕਰ ਕੇ ...

ਪੂਰੀ ਖ਼ਬਰ »

ਹਾਈ ਬਲੱਡ ਪ੍ਰੈਸ਼ਰ ਦੇ ਬਚਾਅ ਤੇ ਇਲਾਜ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ- ਡੀ. ਸੀ.

ਮਾਨਸਾ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਬੱਚਤ ਭਵਨ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ | ਸੰਬੋਧਨ ਹੁੰਦਿਆਂ ਜਸਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਅਜੋਕੀ ਭੱਜ-ਦੌੜ ਵਾਲੀ ਜ਼ਿੰਦਗੀ ਤੇ ਖਾਣ-ਪੀਣ ਦੇ ਬਦਲਾਅ ਕਾਰਨ ਛੋਟੀ ਉਮਰ ...

ਪੂਰੀ ਖ਼ਬਰ »

ਚਿੱਟਾ, ਨਸ਼ੀਲੀਆਂ ਗੋਲੀਆਂ, ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ, 9 ਗਿ੍ਫ਼ਤਾਰ

ਨਕਦੀ ਤੇ ਸੋਨੇ ਦੇ ਗਹਿਣੇ ਵੀ ਬਰਾਮਦ ਮਾਨਸਾ, 17 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਿੱਥੇ ਚਿੱਟਾ, ਭੁੱਕੀ ਪੋਸਤ ਡੋਡੇ, ਨਸ਼ੀਲੀਆਂ ਗੋਲੀਆਂ, ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ ਕਰ ...

ਪੂਰੀ ਖ਼ਬਰ »

ਨਹਿਰੂ ਕਾਲਜ 'ਚ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਜਾਗਰੂਕਤਾ ਭਾਸ਼ਨ ਕਰਵਾਇਆ

ਮਾਨਸਾ, 17 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਸਮਾਗਮ ਦੀ ਲੜੀ ਤਹਿਤ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ | ਮੁੱਖ ਵਕਤਾ ਪ੍ਰੋ. ਸੁਖਦੀਪ ਸਿੰਘ ਮੁਖੀ ...

ਪੂਰੀ ਖ਼ਬਰ »

ਵਿਮੁਕਤ ਜਾਤੀਆਂ ਦੇ ਉਮੀਦਵਾਰ ਹੱਕਾਂ ਦੀ ਪ੍ਰਾਪਤੀ ਲਈ ਸੜਕਾਂ 'ਤੇ ਉੱਤਰਨਗੇ-ਰਵਿੰਦਰ ਕੌਰ

ਮਾਨਸਾ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਵਿਮੁਕਤ ਜਾਤੀਆਂ ਸੰਘਰਸ਼ ਕਮੇਟੀ ਯੂਥ ਵਿੰਗ ਪੰਜਾਬ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਪੱਤਰ ਅਨੁਸਾਰ ਵਿਭਾਗਾਂ 'ਚ ਭਰਤੀ ਸਮੇਂ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾਵੇ | ਜਥੇਬੰਦੀ ਦੀ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸਰਦੂਲਗੜ੍ਹ ਦੇ ਹਸਪਤਾਲ ਦਾ ਦੌਰਾ

ਸਰਦੂਲਗੜ੍ਹ, 17 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ | ਹਸਪਤਾਲ ਦੇ ਅਮਲੇ ਨਾਲ ਇਕੱਤਰਤਾ ਮੌਕੇ ਹਦਾਇਤ ਕੀਤੀ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ | ਇਸ ਤੋਂ ...

ਪੂਰੀ ਖ਼ਬਰ »

ਸਫ਼ਾਈ ਨਾ ਹੋਣ ਕਰ ਕੇ ਕਸਬਾ ਝੁਨੀਰ ਦੇ ਛੱਪੜ ਦੇ ਰਹੇ ਹਨ ਭਿਆਨਕ ਬਿਮਾਰੀਆਂ ਨੂੰ ਸੱਦਾ

ਰਮਨਦੀਪ ਸਿੰਘ ਸੰਧੂ ਝੁਨੀਰ, 17 ਮਈ-ਸਥਾਨਕ ਕਸਬੇ ਦੇ ਬੋਹਾ ਰੋਡ ਅਤੇ ਘੁਰਕਣੀ ਰੋਡ 'ਤੇ ਸਥਿਤ 2 ਛੱਪੜ ਹਨ, ਜੋ ਸਫ਼ਾਈ ਨਾ ਹੋਣ ਕਰਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਛੱਪੜਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ, ਜਿਸ ਕਾਰਨ ਇਨ੍ਹਾਂ ...

ਪੂਰੀ ਖ਼ਬਰ »

ਭਾਕਿਯੂ (ਡਕੌਂਦਾ) ਵਲੋਂ ਬੈਂਕਾਂ ਅੱਗੇ ਧਰਨਾ

ਬਰੇਟਾ, 17 ਮਈ (ਪਾਲ ਸਿੰਘ ਮੰਡੇਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਕਰਜ਼ੇ ਦੇ ਜਾਲ ਵਿਚ ਫਸੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਬਰੇਟਾ ਦੇ 2 ਬੈਂਕਾਂ ਅੱਗੇ ਧਰਨਾ ਲਗਾਇਆ ਗਿਆ | ਕਿਸਾਨ ਆਗੂ ਤਾਰਾ ਚੰਦ ਨੇ ਦੱਸਿਆ ਕਿ ਪਿੰਡ ਬਹਾਦਰਪੁਰ ਦੇ ਕਿਸਾਨ ਭੋਲਾ ...

ਪੂਰੀ ਖ਼ਬਰ »

ਚੱਕ ਫ਼ਤਹਿ ਸਿੰਘ ਵਾਲਾ ਬਿਜਲੀ ਗਰਿੱਡ 'ਚ ਲੱਗੀ ਅੱਗ

ਭੁੱਚੋ ਮੰਡੀ, 17 ਮਈ (ਪਰਵਿੰਦਰ ਸਿੰਘ ਜੌੜਾ)-ਚੱਕ ਫ਼ਤਹਿ ਸਿੰਘ ਵਾਲਾ 66 ਕੇ. ੀ. ਬਿਜਲੀ ਗਰਿੱਡ ਵਿਚ ਦੁਪਹਿਰ ਸਮੇਂ ਅਚਾਨਕ ਅੱਗ ਲੱਗਣ ਨਾਲ ਇੱਥੇ ਤਾਇਨਾਤ ਕਰਮਚਾਰੀਆਂ ਵਿਚ ਹੜਕੰਪ ਮੱਚ ਗਿਆ | ਕਰਮਚਾਰੀਆਂ ਨੇ ਤੁਰੰਤ ਨੇੜੇ ਹੀ ਨਸ਼ਿਆਂ ਖ਼ਿਲਾਫ਼ 20 ਦਿਨਾਂ ਤੋਂ ਲਗਾਤਾਰ ...

ਪੂਰੀ ਖ਼ਬਰ »

ਮਾਮਲਾ ਰੇਲਵੇ ਵਲੋਂ ਪਿੰਡ ਲਹਿਰਾ ਖਾਨਾ ਦੀ ਅਕਵਾਇਰ ਜ਼ਮੀਨ ਦਾ ਮੁੱਲ ਘੱਟ ਦੇਣ ਦਾ

ਲਹਿਰਾ ਮੁਹੱਬਤ, 17 ਮਈ (ਸੁਖਪਾਲ ਸਿੰਘ ਸੁੱਖੀ)-ਨੇੜਲੇ ਪਿੰਡ ਲਹਿਰਾ ਖਾਨਾ ਦੇ ਕਿਸਾਨਾਂ ਦੀ ਰੇਲਵੇ ਵਿਭਾਗ ਨੇ ਮਾਲ ਦੀ ਢੋਆ-ਢੁਆਈ ਲਈ ਪਲੇਟੀ ਬਣਾਉਣ ਵਾਸਤੇ ਜ਼ਮੀਨ ਅਕਵਾਇਰ ਕਰ ਲਈ, ਪਰ ਕਿਸਾਨਾਂ ਨੂੰ ਬਣਦਾ ਮੁੱਲ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਭਾਰਤੀ ...

ਪੂਰੀ ਖ਼ਬਰ »

ਸਰਕਾਰ ਵਲੋਂ ਕੁਪੋਸ਼ਣ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ 'ਤੇ ਲੱਗਿਆ ਸਵਾਲੀਆ ਨਿਸ਼ਾਨ

ਰਾਮਪੁਰਾ ਫੂਲ, 17 ਮਈ (ਨਰਪਿੰਦਰ ਸਿੰਘ ਧਾਲੀਵਾਲ)-ਭਾਰਤ ਸਰਕਾਰ ਵਲੋਂ ਕੁਪੋਸ਼ਣ ਨੂੰ ਖ਼ਤਮ ਕੀਤੇ ਜਾਣ ਦੇ ਯਤਨਾਂ 'ਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ | ਭਾਰਤੀ ਖ਼ੁਰਾਕ ਨਿਗਮ ਵਲੋਂ ਚੌਲਾਂ ਵਿਚ ਉੱਚ ਗੁਣਵੱਤਾ ਵਾਲੇ ਚਾਵਲ ਦੀ ਨਿਰਧਾਰਿਤ ਮਾਤਰਾ ਪਾਏ ...

ਪੂਰੀ ਖ਼ਬਰ »

ਬਠਿੰਡਾ 'ਚ ਕਾਂਗਰਸ ਦੀ ਚੋਣ ਪ੍ਰਕਿਰਿਆ ਸੰਬੰਧੀ ਮੀਟਿੰਗ ਦੌਰਾਨ ਦੋ ਧੜ੍ਹੇ ਆਹਮਣੇ-ਸਾਹਮਣੇ

ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਕਾਂਗਰਸ ਸਮੇਤ ਬਠਿੰਡਾ ਦੀ ਕਾਂਗਰਸ ਪਾਰਟੀ 'ਚ ਸਭ ਕੁੱਝ ਅੱਛਾ ਨਹੀਂ ਚੱਲ ਰਿਹਾ ਹੈ | ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ (ਜੋਜੋ) ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ...

ਪੂਰੀ ਖ਼ਬਰ »

ਕਬਜ਼ਾਧਾਰੀਆਂ ਤੋਂ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਲਈ ਵੱਡੀ ਗਿਣਤੀ 'ਚ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਪਿੰਡ ਸ਼ੇਰਗੜ੍ਹ ਪੁੱਜੇ

ਰਾਮਾਂ ਮੰਡੀ, 17 ਮਈ (ਤਰਸੇਮ ਸਿੰਗਲਾ, ਅਮਰਜੀਤ ਸਿੰਘ ਲਹਿਰੀ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਕਬਜ਼ਾਧਾਰੀਆਂ ਤੋਂ ਸਰਕਾਰੀ ਪੰਚਾਇਤੀ ਜ਼ਮੀਨਾਂ ਖ਼ਾਲੀ ਕਰਵਾਉਣ ਦੇ ਦਿੱਤੇ ਗਏ ਹੁਕਮਾਂ ਅਨੁਸਾਰ ਅੱਜ ਵੱਡੀ ਗਿਣਤੀ ਵਿਚ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਪਿੰਡ ...

ਪੂਰੀ ਖ਼ਬਰ »

ਡਾ. ਸ਼ਿਆਮ ਸੁੰਦਰ ਦੀਪਤੀ ਵਿਦਿਆਰਥੀਆਂ ਦੇ ਰੂ-ਬਰੂ ਹੋਏ

ਬੁਢਲਾਡਾ, 17 ਮਈ (ਸਵਰਨ ਸਿੰਘ ਰਾਹੀ)-ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਲੇਖਕ, ਚਿੰਤਕ ਤੇ ਮਨੋਵਿਗਿਆਨੀ ਡਾ. ਸ਼ਿਆਮ ਸੁੰਦਰ ਦੀਪਤੀ ਨਾਲ ਵਿਦਿਆਰਥੀਆਂ ਦਾ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ | ਕਾਲਜ ਦੇ ਪੰਜਾਬੀ ਵਿਭਾਗ ਤੇ ਭਾਸ਼ਾ ਮੰਚ ਦੇ ਸਹਿਯੋਗ ਨਾਲ ਹੋਏ ਇਸ ...

ਪੂਰੀ ਖ਼ਬਰ »

ਕਾਂਗਰਸ ਦੀ ਬਲਾਕ ਪੱਧਰੀ ਮੀਟਿੰਗ ਹੋਈ

ਬੁਢਲਾਡਾ, 17 ਮਈ (ਸੁਨੀਲ ਮਨਚੰਦਾ)-ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਾਰਟੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਥਾਨਕ ਇੰਦਰਾ ਗਾਂਧੀ ਭਵਨ ਵਿਚ ਵਰਕਰਾਂ ਦੇ ਵਿਚਾਰ ਜਾਣਨ ਲਈ ਮੀਟਿੰਗ ਕੀਤੀ ਗਈ | ਕਾਂਗਰਸੀ ਆਗੂ ਡਾ. ਰਣਵੀਰ ਕੌਰ ਮੀਆਂ ਨੇ ਕਿਹਾ ...

ਪੂਰੀ ਖ਼ਬਰ »

ਡੀ. ਏ. ਵੀ. ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਬੁਢਲਾਡਾ, 17 ਮਈ (ਸਵਰਨ ਸਿੰਘ ਰਾਹੀ)-ਲਾਲਾ ਅਰਜਨ ਦਾਸ ਮੈਮੋਰੀਅਲ ਡੀ. ਏ. ਵੀ. ਪਬਲਿਕ ਸਕੂਲ ਬੁਢਲਾਡਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਪਿ੍ੰਸੀਪਲ ਰਾਜਨ ਖੁਰਾਨਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਬੱਚਿਆਂ ਵਲੋਂ ਤਿਆਰ ਕੀਤਾ ਗਿੱਧਾ, ਭੰਗੜਾ, ਮਾਇਮ ਸਮੇਤ ਅਨੇਕਾਂ ...

ਪੂਰੀ ਖ਼ਬਰ »

ਪਾਣੀ ਦੀ ਸਾਂਭ-ਸੰਭਾਲ ਲਈ ਕਾਰਜ ਯੋਜਨਾਬੱਧ ਢੰਗ ਨਾਲ ਆਰੰਭੇ ਜਾਣ- ਡੀ. ਸੀ.

ਮਾਨਸਾ, 17 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜਲ ਸ਼ਕਤੀ ਮੰਤਰਾਲਾ ਭਾਰਤ ਸਰਕਾਰ ਵਲੋਂ ਪਾਣੀ ਦੀ ਸਾਂਭ-ਸੰਭਾਲ ਲਈ ਜਲ ਸ਼ਕਤੀ ਅਭਿਆਨ-2 (ਕੈਚ ਦ ਰੇਨ ਕੰਪੇਨ) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਪਾਣੀ ਤੇ ਮੀਂਹ ਦਾ ਪਾਣੀ ਇਕੱਠਾ ਕਰਨ ਅਤੇ ਇਸ ਦੀ ਸੰਭਾਲ ਲਈ ਕੰਮ ਕਰਵਾਏ ...

ਪੂਰੀ ਖ਼ਬਰ »

ਬੁਢਲਾਡਾ ਵਿਖੇ ਮਜ਼ਦੂਰਾਂ ਨੇ ਕੀਤਾ ਰੋਸ ਮਾਰਚ

ਬੁਢਲਾਡਾ, 17 ਮਈ (ਸੁਨੀਲ ਮਨਚੰਦਾ)-ਸਥਾਨਕ ਅਨਾਜ ਮੰਡੀ ਵਿਖੇ ਮਜ਼ਦੂਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਖੇਤਾਂ ਵਿਚ ਝੋਨੇ ਦੀ ਲਵਾਈ ਅਤੇ ਮਜ਼ਦੂਰ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX