ਤਾਜਾ ਖ਼ਬਰਾਂ


ਨਿਰਮਲ ਸੰਧੂ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਯੁਕਤ
. . .  10 minutes ago
ਸੰਧਵਾਂ,16 ਅਗਸਤ (ਪ੍ਰੇਮੀ ਸੰਧਵਾਂ)- ਅਗਾਂਹਵਧੂ ਕਿਸਾਨ ਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਦੇ ਜਨਰਲ ਸਕੱਤਰ ਸ.ਨਿਰਮਲ ਸਿੰਘ ਸੰਧੂ ਸੰਧਵਾਂ ਨੂੰ ਕਿਸਾਨਾਂ ਦੀ ਵੱਡੀ ਇਕੱਤਰਤਾ ਦੌਰਾਨ ਕਿਸਾਨ ਯੂਨੀਅਨ ਹਲਕਾ ਬੰਗਾ ਦਾ ਸਰਬਸੰਮਤੀ ਨਾਲ...
ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
. . .  21 minutes ago
ਨਵੀਂ ਦਿੱਲੀ, 16 ਅਗਸਤ-ਬੀ.ਸੀ.ਸੀ.ਆਈ. ਦੇ ਸਾਬਕਾ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਦਾ ਹੋਇਆ ਦਿਹਾਂਤ
ਪੰਜਾਬ 'ਚ 25 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਾਂਗੇ- ਭਗਵੰਤ ਮਾਨ
. . .  41 minutes ago
ਚੰਡੀਗੜ੍ਹ, 16 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ ਕਿ ਮੇਰੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਹੋਰ 25 ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ, ਉਹ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਹੁਣ ਪੰਜਾਬ 'ਚ 100 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰਨਗੇ।
ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ, ਆਈ.ਟੀ.ਬੀ.ਪੀ. ਦੀ ਬੱਸ ਹਾਦਸੇ ਦਾ ਸ਼ਿਕਾਰ
. . .  56 minutes ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ 'ਤੇ ਡਿਊਟੀ 'ਚ ਲੱਗੇ ਆਈ.ਟੀ.ਬੀ.ਪੀ. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 6 ਆਈ.ਟੀ.ਬੀ. ਪੀ. ਜਵਾਨਾਂ ਦੀ ਮੌਤ...
ਰਿਮਾਂਡ ਖ਼ਤਮ ਹੋਣ ਤੇ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, ਬਟਾਲਾ ਪੁਲਿਸ ਨੇ ਲਿਆ ਟਰਾਂਜ਼ਿਟ ਰਿਮਾਂਡ 'ਤੇ
. . .  55 minutes ago
ਮੋਗਾ, 16 ਅਗਸਤ (ਗੁਰਤੇਜ ਸਿੰਘ ਬੱਬੀ)-ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖ਼ਤਮ ਹੋਣ ਤੇ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਕਈ ਮਾਮਲਿਆਂ 'ਚ ਪੁੱਛਗਿੱਛ ਲਈ ਬਟਾਲਾ ਪੁਲਿਸ ਟਰਾਂਜ਼ਿਟ ਰਿਮਾਂਡ 'ਤੇ ਲੈ...
ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ
. . .  about 1 hour ago
ਨਵੀਂ ਦਿੱਲੀ, 16 ਅਗਸਤ - ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ...
ਬਿਹਾਰ ਮੰਤਰੀ ਮੰਡਲ ਦਾ ਵਿਸਤਾਰ
. . .  about 1 hour ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਹੋਇਆ ਹੈ। ਰਾਜਦ ਆਗੂ ਤੇਜ ਪ੍ਰਤਾਪ ਯਾਦਵ ਸਮੇਤ 4 ਹੋਰ ਵਿਧਾਇਕਾਂ ਨੇ ਰਾਜ ਭਵਨ...
ਬੇਕਾਬੂ ਜੀਪ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਬੱਚੇ ਸਮੇਤ ਤਿੰਨ ਦੀ ਮੌਤ, 4 ਜ਼ਖਮੀ
. . .  about 1 hour ago
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ) - ਅੱਜ ਸਵੇਰੇ ਓਵਰ ਸਵਾਰੀਆਂ ਨਾਲ ਭਰੀ ਇਕ ਪਿਕਅਪ ਜੀਪ ਪੰਜਾਬ-ਹਰਿਆਣਾ ਸਰਹੱਦ ਦੇ ਨੌਰੰਗ ਪਿੰਡ ਨੇੜੇ ਬੇਕਾਬੂ ਹੋ ਕੇ ਸੜਕ ਹਾਦਸੇ ਦਾ ਸ਼ਿਕਾਰ...
ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਣ 'ਤੇ ਪ੍ਰੈੱਸ ਵਾਰਤਾ ਕਰ 5 ਮੰਤਰੀ ਆਪਣੇ ਕੰਮਾਂ ਦਾ ਦੇਣਗੇ ਵੇਰਵਾ
. . .  about 2 hours ago
ਚੰਡੀਗੜ੍ਹ, 16 ਅਗਸਤ - ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋ ਗਏ ਹਨ। 5 ਮਹੀਨੇ ਪੂਰੇ ਹੋਣ 'ਤੇ ਸਰਕਾਰ ਦੇ 5 ਮੰਤਰੀ ਆਪਣੇ ਕੰਮਾਂ ਦਾ ਵੇਰਵਾ ਦੇਣਗੇ। ਇਸ ਨੂੰ ਲੈ ਕੇ ਅੱਜ ਦੁਪਹਿਰ 1:00 ਵਜੇ ਪੰਜਾਬ ਭਵਨ ਵਿਖੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ...
ਦਿੱਲੀ ਹਾਈ ਕੋਰਟ ਵਲੋਂ ਈ.ਡੀ. ਨੂੰ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 16 ਅਗਸਤ - ਦਿੱਲੀ ਹਾਈਕੋਰਟ ਨੇ ਐਨ.ਐਸ.ਈ. ਫੋਨ ਟੈਪਿੰਗ ਮਾਮਲੇ ਵਿਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਦੁਆਰਾ ਦਾਖ਼ਲ ਜ਼ਮਾਨਤ ਪਟੀਸ਼ਨ 'ਤੇ ਈ.ਡੀ. ਨੂੰ ਨੋਟਿਸ ਜਾਰੀ ਕੀਤਾ ਹੈ।ਹਾਈਕੋਰਟ ਨੇ ਸੰਜੇ ਪਾਂਡੇ ਦੁਆਰਾ ਦਾਇਰ ਇਕ ਹੋਰ ਪਟੀਸ਼ਨ ਵਿਚ...
ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਸੌਂਪਣਗੇ ਕਈ ਸਵਦੇਸ਼ੀ ਹਥਿਆਰ
. . .  about 2 hours ago
ਨਵੀਂ ਦਿੱਲੀ, 16 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਕਈ ਸਵਦੇਸ਼ੀ ਹਥਿਆਰ ਸੌਂਪਣਗੇ, ਜਿਨ੍ਹਾਂ ਵਿਚ ਐਂਟੀ-ਪਰਸਨਲ ਲੈਂਡ ਮਾਈਨ ਨਿਪੁਨ, ਪੈਂਗੌਂਗ ਝੀਲ ਵਿੱਚ ਕਾਰਵਾਈਆਂ ਲਈ ਲੈਂਡਿੰਗ ਕਰਾਫਟ ਅਟੈਕ, ਪੈਦਲ ਫ਼ੌਜ ਦੇ ਲੜਾਕੂ ਵਾਹਨ...
ਛੱਲਾਂ ਮੁੜਕੇ ਨਹੀਂ ਆਇਆ - ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਉੱਪਰ ਕੱਸਿਆ ਤਨਜ਼
. . .  about 2 hours ago
ਚੰਡੀਗੜ੍ਹ, 16 ਅਗਸਤ - ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰਾਂ ਬਹੁਤ ਕੁਝ ਕਰਦੀਆਂ...
ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸ਼ੋਕ ਮਤੇ ਕਰਨੇ ਚਾਹੀਦੇ ਹਨ ਪਾਸ - ਗਿਆਨੀ ਹਰਪ੍ਰੀਤ ਸਿੰਘ
. . .  about 2 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸੰਗਤਾਂ...
ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਹੋਈ ਅਰਦਾਸ
. . .  about 3 hours ago
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ) - ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਬਟਵਾਰੇ ਦੌਰਾਨ ਮਾਰੇ ਗਏ ਕਰੀਬ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ...
ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ
. . .  about 3 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - 75 ਵਰ੍ਹੇ ਪਹਿਲਾਂ ਸੰਨ 1947 ਵਿਚ ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ...
ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਹੋ ਰਿਹੈ ਸੁਧਾਰ
. . .  about 3 hours ago
ਨਵੀਂ ਦਿੱਲੀ, 16 ਅਗਸਤ - ਰਾਜੂ ਸ੍ਰੀਵਾਸਤਵ ਦੇ ਨਿੱਜੀ ਸਕੱਤਰ ਗਰਵੀਤ ਨਾਰੰਗ ਦਾ ਕਹਿਣਾ ਹੈ ਕਿ ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ।ਰਾਜੂ ਸ੍ਰੀਵਾਸਤਵ (58) ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ...
ਬਿਹਾਰ ਦੇ ਸਾਬਕਾ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ
. . .  about 4 hours ago
ਪਟਨਾ, 16 ਅਗਸਤ - ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ ਹੋ ਗਿਆ...
ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ
. . .  about 1 hour ago
ਨਵੀਂ ਦਿੱਲੀ, 16 ਅਗਸਤ - ਫੀਫਾ ਨੇ ਤੀਜੀ ਧਿਰ ਦੇ ਅਣਉੱਚਿਤ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦਾ ਮਤਲਬ ਹੈ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ...
ਬਿਹਾਰ 'ਚ ਨਿਤਿਸ਼ ਸਰਕਾਰ ਦਾ ਵਿਸਤਾਰ ਅੱਜ
. . .  about 5 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਅੱਜ...
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਅੱਜ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹੋਰਨਾਂ ਨੇ ਦਿੱਤੀ ਸ਼ਰਧਾਂਜਲੀ
. . .  about 5 hours ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਅੱਜ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਦਾਵ ਅਟਲ ਵਿਖੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਅਮਰੀਕਾ : ਤਰਨਜੀਤ ਸਿੰਘ ਸੰਧੂ [ ਅਮਰੀਕਾ ਵਿਚ ਭਾਰਤੀ ਰਾਜਦੂਤ] ਨੇ ਵਾਸ਼ਿੰਗਟਨ ਡੀ.ਸੀ. ਵਿਚ ਇੰਡੀਆ ਹਾਊਸ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ
. . .  1 day ago
ਜੰਮੂ-ਕਸ਼ਮੀਰ: ਬਡਗਾਮ ਦੇ ਗੋਪਾਲਪੋਰਾ ਚਦੂਰਾ ਇਲਾਕੇ 'ਚ ਅੱਤਵਾਦੀਆਂ ਨੇ ਸੁੱਟਿਆ ਗ੍ਰਨੇਡ , ਇਕ ਨਾਗਰਿਕ ਜ਼ਖਮੀ
. . .  1 day ago
ਅਕਾਲੀ ਦਲ ਸੰਯੁਕਤ ਮਨਾਏਗਾ ਸੰਤ ਲੌਂਗੋਵਾਲ ਦੀ ਬਰਸੀ
. . .  1 day ago
ਲੌਂਗੋਵਾਲ, 15 ਅਗਸਤ (ਵਿਨੋਦ, ਖੰਨਾ) - ਸਾ. ਕੇੰਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ...
ਮਨਾਲੀ 'ਚ ਪੁਲ ਪਾਰ ਕਰਦੇ ਸਮੇਂ 2 ਲੋਕ ਡਰੇਨ 'ਚ ਡੁੱਬ ਗਏ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਈ.ਸੀ.ਈ. ਵਿਦਿਆਰਥੀਆਂ ਦੀ 2 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਹੋਈ ਚੋਣ

ਬਟਾਲਾ, 18 ਮਈ (ਕਾਹਲੋਂ)- ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਵਿਭਾਗ ਨੇ ਵਿਦਿਆਰਥੀਆਂ ਨੂੰ ਫਾਈਨਲ ਪੇਪਰਾਂ ਤੋਂ ਪਹਿਲਾਂ ਹੀ ਮਲਟੀਨੈਸ਼ਨਲ ਕੰਪਨੀ ਵਿਚ ਨÏਕਰੀ 'ਤੇ ਨਿਯੁਕਤ ਕਰਵਾ ਕੇ ਫਿਰ ਕੀਰਤੀਮਾਨ ਸਥਾਪਤ ਕੀਤਾ ਹੈ | ਇਸ ਸੰਬੰਧੀ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿ੍ੰਸੀਪਲ ਅਜੇ ਕੁਮਾਰ ਅਰੋੜਾ ਦੀ ਅਗਵਾਈ ਵਿਚ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਜਸਬੀਰ ਸਿੰਘ ਅਤੇ ਸਾਹਿਬ ਸਿੰਘ ਦੇ ਯਤਨਾਂ ਨਾਲ ਸੈਨਟਮ ਇਲੈਕਟ੍ਰਾਨਿਕ ਲਿਮਟਿਡ ਕੰਪਨੀ ਬੰਗਲÏਰ ਵਿਚ ਕਾਲਜ ਦੇ ਈ.ਸੀ.ਈ. ਦੇ 10 ਵਿਦਿਆਰਥੀਆਂ ਦੀ 1.90 ਲੱਖ ਰੁਪਏ ਸਾਲਾਨਾ ਪੈਕੇਜ ਨਾਲ ਚੋਣ ਕਰਵਾ ਲਈ ਗਈ ਹੈ | ਅੱਜ ਕਾਲਜ ਵਿਖੇ ਚੁਣੇ ਗਏ 6 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕਰਦਿਆਂ ਪਿ੍ੰਸੀਪਲ ਅਜੇ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨÏਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਵੱਡੀ ਪੱਧਰ 'ਤੇ ਯਤਨਾਂ ਸਦਕਾ ਸਰਕਾਰੀ, ਅਰਧ ਸਰਕਾਰੀ ਅਦਾਰਿਆਂ, ਵਿਭਾਗਾਂ, ਨੈਸ਼ਨਲ-ਮਲਟੀਨੈਸ਼ਨਲ ਕੰਪਨੀਆਂ ਵਿਚ ਵੱਡੇ-ਵੱਡੇ ਪੈਕੇਜਾਂ 'ਤੇ ਨÏਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਸੰਧੂ, ਸ਼ਿਵਰਾਜਨ ਪੁਰੀ, ਜਸਬੀਰ ਸਿੰਘ, ਸਾਹਿਬ ਸਿੰਘ, ਜਗਦੀਪ ਸਿੰਘ, ਰਾਜਿੰਦਰ ਕੁਮਾਰ, ਤੇਜਪ੍ਰਤਾਪ ਸਿੰਘ ਕਾਹਲੋਂ ਆਦਿ ਨੇ ਕਿਹਾ ਕਿ ਪਿਛਲੇ ਵਰ੍ਹੇ ਈ.ਸੀ.ਈ. ਵਿਭਾਗ ਵਿਚ ਫਾਈਨਲ ਕਲਾਸ ਦੇ ਆਖ਼ਰੀ ਪੇਪਰ ਦੇਣ ਉਪਰੰਤ ਸਾਰੇ ਦੇ ਸਾਰੇ ਵਿਦਿਆਰਥੀਆਂ ਦੀ ਨਿਯੁਕਤੀ ਹੋਈ ਸੀ ਜਿਸ ਕਰ ਕੇ ਕਾਲਜ 'ਚ ਚੱਲ ਰਹੀ ਦਾਖਲਾ ਪ੍ਰਕਿਰਿਆ ਵਿਚ ਵੱਡੀ ਤਾਦਾਦ ਵਿਚ ਵਿਦਿਆਰਥੀ ਪਹੁੰਚ ਰਹੇ ਹਨ |

ਕਾਨੰੂਨੀ ਹਦਾਇਤਾਂ ਨੰੂ ਛਿੱਕੇ ਟੰਗ ਚਮਰੋੜ ਪੱਤਣ ਵਿਖੇ ਡੈਮ ਦੀ ਝੀਲ ਕੰਢੇ ਉਸਾਰਿਆ ਜਾ ਰਿਹੈ ਹੋਟਲ

ਗੁਰਦਾਸਪੁਰ/ਪਠਾਨਕੋਟ, 18 ਮਈ (ਗੁਰਪ੍ਰਤਾਪ ਸਿੰਘ)- ਪਠਾਨਕੋਟ ਦੀ ਤਹਿਸੀਲ ਧਾਰਕਲਾਂ ਵਿਚ ਵਾਤਾਵਰਨ ਦੀ ਰੱਖਿਆ ਲਈ ਧਾਰਾ 4 ਲਾਗੂ ਕੀਤੀ ਹੋਈ ਹੈ | ਇਸ ਦਾ ਅਰਥ ਇਹ ਹੈ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਬਿਨਾਂ ਵਿਭਾਗਾਂ ਦੀ ਇਜ਼ਾਜਤ ਤੋਂ ਦਰੱਖਤ ਨਹੀਂ ਵੱਢ ਸਕਦਾ | ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬਟਾਲਾ ਨੂੰ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ 97 ਲੱਖ 26 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ

ਬਟਾਲਾ, 18 ਮਈ (ਕਾਹਲੋਂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਵਲੋਂ ਗੁਰੂ ਨਾਨਕ ਕਾਲਜ ਬਟਾਲਾ ਨੂੰ 97 ਲੱਖ 26 ਹਜ਼ਾਰ ਦੀ ਵਿਸ਼ੇਸ਼ ਸਹਾਇਤਾ ਰਾਸ਼ੀ ਦਿੱਤੀ ਗਈ | ਕਾਲਜ ਦੇ ਪਿ੍ੰਸੀਪਲ ਸ: ...

ਪੂਰੀ ਖ਼ਬਰ »

ਸਿੱਖ ਰਹਿਤ ਮਰਿਯਾਦਾ ਦੇ ਉਲਟ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਨੂੰ ਧਰਮ ਪ੍ਰਚਾਰ ਕਮੇਟੀ ਨੇ ਜਠੇਰਿਆਂ ਦੀ ਪੂਜਾ ਕਰਦੇ ਫੜਿਆ

ਧਾਰੀਵਾਲ, 18 ਮਈ (ਸਵਰਨ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅੰਮਿ੍ਤਸਰ ਦੇ ਨੁਮਾਇੰਦਿਆਂ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਧਾਰੀਵਾਲ ਨਜ਼ਦੀਕੀ ਪਿੰਡ ਸੁਜਾਨਪੁਰ ਪਹੁੰਚ ਕੇ ਸਿੱਖ ਰਹਿਤ ਮੁਰਿਯਾਦਾ ਦੀ ਉਲੰਘਣਾ ਤਹਿਤ ...

ਪੂਰੀ ਖ਼ਬਰ »

ਲੁੱਟ ਕਰਨ ਆਇਆ ਲੁਟੇਰਾ ਪਿਸਤੌਲ ਸਮੇਤ ਕਾਬੂ

ਧਾਰੀਵਾਲ, 18 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਪੂਰਾਣਾ ਬੱਸ ਅੱਡਾ ਮੁੱਖ ਮਾਰਗ 'ਤੇ ਸਥਿਤ ਦੁਰਗਾ ਜਿਊਲਰਜ਼ ਦੀ ਦੁਕਾਨ 'ਤੇ ਲੁੱਟ ਕਰਨ ਦੀ ਨੀਯਤ ਨਾਲ ਆਏ ਵਿਅਕਤੀ ਨੂੰ ਦੁਕਾਨਦਾਰ ਨੇ ਫੁਰਤੀ ਮਾਰਦੇ ਹੋਏ ਫੜ ਕੇ ਪੁਲਿਸ ਹਵਾਲੇ ਕੀਤਾ | ਇਸ ਸਬੰਧੀ ਸੁਨਿਆਰਾ ਅਮਿਤ ...

ਪੂਰੀ ਖ਼ਬਰ »

-ਮਾਮਲਾ ਪ੍ਰਸ਼ਾਸਨ ਵਲੋਂ ਰਾਵੀ ਪਾਰ ਪੈਂਦੀ 250 ਏਕੜ ਜ਼ਮੀਨ ਦੇ ਦਖ਼ਲ ਲੈਣ ਦਾ- ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਪ੍ਰਸ਼ਾਸਨ ਨੇ ਜ਼ਮੀਨੀ ਦਖ਼ਲ ਲੈਣ ਦਾ ਫ਼ੈਸਲਾ ਟਾਲਿਆ

ਡੇਰਾ ਬਾਬਾ ਨਾਨਕ, 18 ਮਈ (ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ)- ਦਰਿਆ ਰਾਵੀ ਤੋਂ ਪਾਰ ਪੈਂਦੀ ਪੰਜਾਬ ਪ੍ਰਦੇਸ਼ ਦੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਦਖ਼ਲ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਆਪਣਾ ਫੈਸਲਾ ਮੁਲਤਵੀ ...

ਪੂਰੀ ਖ਼ਬਰ »

ਅਗਵਾ ਹੋਏ ਪੰਜ ਸਾਲਾ ਬੱਚੇ ਦਾ ਪਤਾ ਲਗਾਉਣ 'ਚ ਪੁਲਿਸ 5 ਦਿਨ ਬੀਤਣ 'ਤੇ ਵੀ ਅਸਫਲ

ਨੌਸ਼ਹਿਰਾ ਮੱਝਾ ਸਿੰਘ, 18 ਮਈ (ਤਰਸੇਮ ਸਿੰਘ ਤਰਾਨਾ)- ਬੀਤੇ ਪੰਜ ਦਿਨ ਪਹਿਲਾਂ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਾਲ ਜੁੜਵੇਂ ਪਿੰਡ ਡੁਡੀਪੁਰ ਤੋਂ ਸਵੇਰੇ ਪੰਜ ਸਾਲਾ ਬੱਚੇ ਸ਼ੁਭਪ੍ਰੀਤ ਨੂੰ 2 ਅਣਪਛਾਤੇ ਮੋਟਰਸਾਈਕਲ ਚਾਲਕਾਂ ਵਲੋਂ ਜਬਰੀ ਅਗਵਾ ਕਰਕੇ ਲੈਣ ਜਾਣ ਦੀ ...

ਪੂਰੀ ਖ਼ਬਰ »

ਰਜਬਾਹੇ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਧਾਰੀਵਾਲ, 18 ਮਈ (ਜੇਮਸ ਨਾਹਰ)- ਸਥਾਨਕ ਧਾਰੀਵਾਲ ਵਿਚੋਂ ਦੀ ਗੁਜਰਦੀ ਅੱਪਰਬਾਰੀ ਦੁਆਬ ਨਹਿਰ ਵਿਚੋਂ ਪੁਰਾਣਾ ਧਾਰੀਵਾਲ ਤੋਂ ਨਿਕਲਦਾ ਰਜਬਾਹਾ ਜੋ ਮਾਡਲ ਟਾਊਨ, ਨਵੀਂ ਆਬਾਦੀ ਤੇ ਮੂਲਿਆਂਵਾਲ ਰਾਹੀਂ ਹੋ ਕੇ ਦੂਰ ਤੱਕ ਪਿੰਡਾਂ ਨੂੰ ਜਾਂਦਾ ਹੈ, ਵਿਚ ਸਾਫ਼ ਸਫਾਈ ਦਾ ...

ਪੂਰੀ ਖ਼ਬਰ »

100 ਗ੍ਰਾਮ ਹੈਰੋਇਨ ਨਾਲ ਇਕ ਔਰਤ ਸਮੇਤ ਤਿੰਨ ਕਾਬੂ

ਗੁਰਦਾਸਪੁਰ, 18 ਮਈ (ਗੁਰਪ੍ਰਤਾਪ ਸਿੰਘ/ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਗੁਰਦਾਸਪੁਰ ਪੁਲਿਸ ਨੰੂ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਵਲੋਂ 100 ਗ੍ਰਾਮ ਹੈਰੋਇਨ ਨਾਲ ਇਕ ਔਰਤ ਸਮੇਤ ਤਿੰਨ ਲੋਕਾਂ ਨੰੂ ਕਾਬੂ ਕੀਤਾ ਗਿਆ | ਜਾਣਕਾਰੀ ਅਨੁਸਾਰ ਮੁਖਬਰ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ ਦੀ ਮੁੱਖ ਅਧਿਆਪਕਾ ਨੂੰ ਜੀਵਨ ਸੰਘਰਸ਼ 2022 ਸਰਵੋਤਮ ਔਰਤ ਦਾ ਪੁਰਸਕਾਰ ਮਿਲਿਆ

ਬਟਾਲਾ, 18 ਮਈ (ਕਾਹਲੋਂ)- ਸ੍ਰੀਮਤੀ ਸੁਮਨ ਬਾਲਾ ਮੁੱਖ ਅਧਿਆਪਕਾ ਐਸ.ਐਸ. ਬਾਜਵਾ ਸਕੂਲ ਨੇ ਪਿ੍ੰਸੀਪਲ ਸ਼ਾਲਿਨੀ ਸ਼ਰਮਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਤੇ ਮੈਂਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਜੀਵਨ ਸੰਘਰਸ਼ 2022 ਸਰਵੋਤਮ ਐਵਾਰਡ ਪ੍ਰਾਪਤ ਕੀਤਾ | ਐਵਾਰਡ ...

ਪੂਰੀ ਖ਼ਬਰ »

ਬਜ਼ੁਰਗਵਾਲ ਦੇ ਪੰਚਾਇਤੀ ਕ੍ਰਿਕਟ ਟੂਰਨਾਮੈਂਟ 'ਚ ਸਰਾਵਾਂ ਦੀ ਟੀਮ ਜੇਤੂ ਰਹੀ

ਵਡਾਲਾ ਬਾਂਗਰ, 18 ਮਈ (ਭੁੰਬਲੀ)- ਸਮੂਹ ਗ੍ਰਾਮ ਪੰਚਾਇਤ ਪਿੰਡ ਬਜ਼ੁਰਗਵਾਲ ਵਲੋਂ ਪਿੰਡ ਦੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਵਿਚ 32 ਦੇ ਕਰੀਬ ਟੀਮਾਂ ਨੇ ਭਾਗ ਲਿਆ | ਚਾਰ ਦਿਨ ਚੱਲੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ ...

ਪੂਰੀ ਖ਼ਬਰ »

ਪਰਵਾਸੀ ਮਜ਼ਦੂਰ ਕੋਲੋਂ ਲੁਟੇਰਿਆਂ ਨੇ ਪੈਸੇ ਤੇ ਮੋਬਾਈਲ ਖੋਹਿਆ

ਕਾਦੀਆਂ, 18 ਮਈ (ਯਾਦਵਿੰਦਰ ਸਿੰਘ)- ਬੀਤੀ ਦੇਰ ਰਾਤ ਕਾਦੀਆਂ ਠੀਕਰੀਵਾਲ ਰੋਡ ਨਜ਼ਦੀਕ ਬੁੱਟਰ ਰੋਡ ਦੇ ਕੋਲ ਕੁਲਫ਼ੀਆਂ ਵੇਚਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੂੰ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਦਾਤਰ ਦਿਖਾ ਕੇ ਉਸ ਕੋਲੋਂ ਪੈਸੇ ਅਤੇ ਮੋਬਾਇਲ ਖੋਹ ਲਿਆ | ...

ਪੂਰੀ ਖ਼ਬਰ »

ਮੁਢਲਾ ਸਿਹਤ ਕੇਂਦਰ ਰਣਜੀਤ ਬਾਗ਼ ਵਲੋਂ ਹਾਈਪਰਟੈਨਸ਼ਨ ਦਿਵਸ ਮਨਾਇਆ

ਪੁਰਾਣਾ ਸ਼ਾਲਾ, 18 ਮਈ (ਅਸ਼ੋਕ ਸ਼ਰਮਾ)- ਸਾਹੋਵਾਲ ਅੰਦਰ ਪੈਂਦੇ ਮੁੱਢਲਾ ਸਿਹਤ ਕੇਂਦਰ ਰਣਜੀਤ ਬਾਗ਼ ਵਲੋਂ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿੰਨੀ ਪੀ.ਐੱਚ.ਸੀ. ਬੱਬੇਹਾਲੀ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਟੀ.ਐਸ.ਯੂ. ਦਾ ਵਫਦ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਨੰੂ ਮਿਲਿਆ

ਗੁਰਦਾਸਪੁਰ, 18 ਮਈ (ਆਰਿਫ਼)- ਪਟਿਆਲਾ ਤੋਂ ਬਦਲ ਕੇ ਬਾਰਡਰ ਜ਼ੋਨ ਅੰਮਿ੍ਤਸਰ ਵਿਚ ਆਏ ਮੁੱਖ ਇੰਜੀਨੀਅਰ ਬਾਲ ਕਿਸ਼ਨ ਨੰੂ ਅੱਜ ਟੀ.ਐਸ.ਯੂ. ਬਾਰਡਰ ਜ਼ੋਨ ਦਾ ਵਫਦ ਰਮੇਸ਼ ਸ਼ਰਮਾ ਸਕੱਤਰ ਪੰਜਾਬ ਤੇ ਇੰਜੀ: ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਮਿਲਿਆ | ਮੁੱਖ ਇੰਜੀਨੀਅਰ ਨੰੂ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਐਕਟ-1955 ਤਹਿਤ ਘਰੇਲੂ ਸਿਲੰਡਰਾਂ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ

ਗੁਰਦਾਸਪੁਰ, 18 ਮਈ (ਆਰਿਫ਼)-ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਗੁਰਦਾਸਪੁਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਘਰੇਲੂ ਗੈਸ ਦੀ ਦੁਰਵਰਤੋਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਸਬੰਧ ਵਿਚ ਜ਼ਿਲ੍ਹੇ ਵਿਚ ਮੌਜੂਦ ਸਮੂਹ ਹੋਟਲ, ਰੈਸਟੋਰੈਂਟਾਂ ਅਤੇ ...

ਪੂਰੀ ਖ਼ਬਰ »

ਅੰਗਹੀਣਾਂ ਲਈ ਮੁੱਖ ਮੰਤਰੀ ਪੰਜਾਬ ਨੂੰ ਲੋਕ ਮਿਲਣੀ ਪ੍ਰੋਗਰਾਮ ਉਲੀਕਣਾ ਚਾਹੀਦੈ : ਪ੍ਰਧਾਨ ਗੁਰਿੰਦਰਜੀਤ ਸਿੰਘ

ਹਰਚੋਵਾਲ, 18 ਮਈ (ਢਿੱਲੋਂ/ਭਾਮ)- ਪੰਜਾਬ ਸਰਕਾਰ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਨਿਵੇਕਲੇ ਪ੍ਰੋਗਰਾਮ ਲੋਕ ਮਿਲਣੀ ਦਾ ਸਵਾਗਤ ਕਰਦਿਆਂ ਅੰਗਹੀਣ ਅਤੇ ਬਲਾਈਾਡ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਜੀਤ ਸਿੰਘ ...

ਪੂਰੀ ਖ਼ਬਰ »

ਨਵੇਂ ਆਏ ਕਾਨੂੰਗੋ ਜਰਨੈਲ ਸਿੰਘ ਨੇ ਕਾਰਜ ਸੰਭਾਲਿਆ

ਨੌਸ਼ਹਿਰਾ ਮੱਝਾ ਸਿੰਘ, 18 ਮਈ (ਤਰਸੇਮ ਸਿੰਘ ਤਰਾਨਾ)-ਸਥਾਨਕ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਦ ਉਨਤਮ ਹੋ ਕੇ ਆਏ ਕਾਨੂੰਗੋ ਜਰਨੈਲ ਸਿੰਘ ਨੇ ਡੇਅਰੀਵਾਲ ਕਾਨੂੰਗੋ ਹਲਕੇ ਦਾ ਮਾਲ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ 'ਚ ਕੰਮ ਕਾਜ ਸੰਭਾਲਿਆ | ਇਸ ਮੌਕੇ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚੋਂ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ ਪਾਰਟੀ ਨੂੰ ਵੱਡੀ ਜਿੱਤ ਮਿਲੇਗੀ : ਬਾਜਵਾ

ਕਲਾਨੌਰ, 18 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸ: ਬਲਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਕਲਾਨੌਰ ਵਿਖੇ ਹੋਈ | ਮੀਟਿੰਗ 'ਚ ਆਗਾਮੀ ਲੋਕ ਸਭਾ ਦੀਆਂ ਚੋਣਾਂ 'ਚ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰ ਚਰਚਾ ਕੀਤੀ ਗਈ | ਗੱਲਬਾਤ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਯੂਥ ਕਲੱਬ ਚੌਧਰਪੁਰ ਵਲੋਂ ਸਾਲਾਨਾ ਚੌਥਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਨਿੱਕੇ ਘੁੰਮਣ, 18 ਮਈ (ਸਤਬੀਰ ਸਿੰਘ ਘੁੰਮਣ)- ਸ਼ਹੀਦ ਬਾਬਾ ਦੀਪ ਸਿੰਘ ਯੂਥ ਕਲੱਬ ਪਿੰਡ ਚੌਧਰਪੁਰ ਵਲੋਂ ਧੰਨ-ਧੰਨ ਬਾਬਾ ਦੀਪ ਸਿੰਘ ਯਾਦਗਾਰੀ ਸਾਲਾਨਾ ਚੌਥਾ ਇਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵਲੋਂ ਘੁਮਾਣ ਦੇ ਸਰਕਾਰੀ ਹਸਪਤਾਲ ਵਿਖੇ ਡਾਕਟਰ ਦੇ ਵਿਵਹਾਰ ਨੂੰ ਲੈ ਕੇ ਰੋਸ ਧਰਨਾ

ਘੁਮਾਣ, 18 ਮਈ (ਬੰਮਰਾਹ)-ਸਰਕਾਰੀ ਹਸਪਤਾਲ ਘੁਮਾਣ ਵਿਖੇ ਡਾਕਟਰ ਦੇ ਵਿਵਹਾਰ ਨੂੰ ਲੈ ਕੇ ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਦੇ ਯੂਥ ਪ੍ਰਧਾਨ ਰਣਜੀਤ ਸਿੰਘ ਦਕੋਹਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਡਾ. ਹਰਪ੍ਰੀਤ ਸਿੰਘ ਘੁਘਾਣ ਖਿਲਾਫ਼ ਜੰਮ ਕੇ ...

ਪੂਰੀ ਖ਼ਬਰ »

ਕਲਯੁਗੀ ਪੁੱਤਰ ਨੇ ਮਾਂ ਨਾਲ ਜ਼ਬਰਦਸਤੀ ਬਣਾਏ ਨਾਜਾਇਜ਼ ਸੰਬੰਧ

ਸੁਜਾਨਪੁਰ, 18 ਮਈ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲਗਦੇ ਪਿੰਡ ਪੰਜੋੜ ਵਿਖੇ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਮਾਂ ਨਾਲ ਗ਼ਲਤ ਸੰਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਸੁਜਾਨਪੁਰ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਮੁਕਾਬਲੇ 'ਚ ਪ੍ਰਾਪਤ ਕੀਤੇ ਨਕਦ ਇਨਾਮ

ਘੁਮਾਣ, 18 ਮਈ (ਬੰਮਰਾਹ)- ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਚ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ 25 ਵਿਦਿਆਰਥੀਆਂ ਨੇ ਜਪੁਜੀ ਸਾਹਿਬ ...

ਪੂਰੀ ਖ਼ਬਰ »

ਬਿਜਲੀ ਅਧਿਕਾਰੀਆਂ ਦੀ ਚੈਕਿੰਗ ਦਾ ਅਸਰ, ਘਰਾਂ ਦੇ ਲੋਡ ਵਧਾਉਣ ਲਈ ਲੋਕਾਂ ਨੇ ਬਿਜਲੀ ਦਫ਼ਤਰਾਂ ਕੀਤਾ ਰੁਖ਼

ਕੋਟਲੀ ਸੂਰਤ ਮੱਲੀ, 18 ਮਈ (ਕੁਲਦੀਪ ਸਿੰਘ ਨਾਗਰਾ)- ਬਿਜਲੀ ਚੋਰੀ ਰੋਕਣ ਤੇ ਘਰਾਂ ਦੇ ਲੋਡ ਨਿਯਮਤ ਕਰਨ ਲਈ ਬਿਜਲੀ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ ਤੇ ਬਿਜਲੀ ਚੋਰੀ ਦੇ ਜੁਰਮਾਨੇ ਤੋਂ ਡਰਦੇ ਲੋਕਾਂ ਨੇ ਆਪਣੇ ਘਰਾਂ ਦੇ ...

ਪੂਰੀ ਖ਼ਬਰ »

ਕੌਮੀ ਸ਼ਾਹ ਮਾਰਗ ਦੇ ਡਿਵਾਈਡਰ 'ਤੇ ਲੱਗੇ ਬੂਟੇ ਪਾਣੀ ਦੀ ਘਾਟ ਕਾਰਨ ਸੁੱਕਣ ਲੱਗੇ

ਕਲਾਨੌਰ, 18 ਮਈ (ਪੁਰੇਵਾਲ)-ਸਥਾਨਕ ਕਸਬੇ 'ਚੋਂ ਗੁਜਰਦੇ ਕੌਮੀਂ ਸਾਹ ਮਾਰਗ 354 ਦੇ ਡਿਵਾਈਡਰ 'ਤੇ ਵਿਭਾਗ ਵਲੋਂ ਲਗਾਏ ਗਏ ਸਜਾਵਟੀ ਬੂਟੇ ਕੜਾਕੇ ਦੀ ਗਰਮੀ ਕਾਰਨ ਸੁੱਕ ਰਹੇ ਹਨ ਤੇ ਖਰਾਬ ਹੋ ਰਹੇ ਹਨ | ਭਾਰਤ ਵਿਕਾਸ ਪ੍ਰੀਸ਼ਦ ਦੇ ਆਗੂ ਵਰਿੰਦਰ ਕੁਮਾਰ ਮੈਣੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਗੁਰੂ ਨਾਨਕ ਅਕੈਡਮੀ ਨੂੰ 60 ਲੱਖ 20281 ਰੁਪਏ ਦਾ ਚੈੱਕ ਭੇਟ

ਬਟਾਲਾ, 18 ਮਈ (ਕਾਹਲੋਂ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ਇਲਾਕੇ ਦੀ ਨਾਮਵਰ ਤੇ ਸਿਰਮੌਰ ਸੰਸਥਾ ਗੁਰੂ ਨਾਨਕ ਦੇਵ ਅਕੈਡਮੀ ਸੀਨੀਅਰ ਸੈਕੰਡਰੀ ਬਟਾਲਾ ਦੇ ...

ਪੂਰੀ ਖ਼ਬਰ »

ਟਾਈਟੇਨੀਅਮ ਟੱਚਟੋਨਸ ਦੇ ਵਧੀਆ ਆਈਲੈਟਸ ਤੇ ਪੀ.ਟੀ.ਈ. ਦੇ ਨਤੀਜਿਆਂ ਵਾਲਾ ਰਿਹਾ 2021-22-ਐਮ.ਡੀ.

ਗੁਰਦਾਸਪੁਰ, 18 ਮਈ (ਆਰਿਫ਼)-ਸਥਾਨਕ ਗੁਰਦਾਸਪੁਰ ਦੇ ਕਾਹਨੰੂਵਾਨ ਚੌਕ ਸਥਿਤ ਆਈਲੈਟਸ, ਪੀ.ਟੀ.ਈ. ਤੇ ਇੰਮੀਗ੍ਰੇਸ਼ਨ ਦੀ ਸਭ ਤੋਂ ਭਰੋਸੇਮੰਦ ਮੰਨੀ ਜਾਂਦੀ ਸੰਸਥਾ ਵਲੋਂ 2021 ਜੋ ਕਿ ਕੋਰੋਨਾ ਹੋਣ ਦੇ ਕਰਕੇ ਆਪਣੀਆਂ ਸੇਵਾਵਾਂ ਕੁਝ ਸਮੇਂ ਵਾਸਤੇ ਆਨਲਾਈਨ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »

ਆਪ ਆਗੂ ਬਲਬੀਰ ਸਿੰਘ ਪੰਨੂੰ ਤੋਂ ਵੱਖ ਹੋਏ ਧੜੇ ਵਲੋਂ ਮੀਟਿੰਗਾਂ ਸ਼ੁਰੂ

ਕਾਲਾ ਅਫਗਾਨਾ, 18 ਮਈ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਆਪ ਆਗੂ ਬਲਬੀਰ ਸਿੰਘ ਪਨੂੰ ਤੋਂ ਵੱਖ ਹੋਏ ਧੜੇ 'ਚੋਂ ਜ਼ਿਲ੍ਹਾ ਇੰਚਾਰਜ ਪ੍ਰੀਤਮ ਸਿੰਘ ਬੱਬੂ ਫਤਹਿਗੜ੍ਹ ਚੂੜੀਆਂ ਅਤੇ ਹਲਕਾ ਯੂਥ ਆਗੂ ਦਲਜੀਤ ਸਿੰਘ ਲੱਕੀ ਦਬੁਰਜੀ ਵਲੋਂ ...

ਪੂਰੀ ਖ਼ਬਰ »

ਕਿਸਾਨਾਂ ਦੇ ਜੁੜੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਪੀੜਤ ਕਿਸਾਨ ਦੀ ਜ਼ਮੀਨ ਕੁਰਕੀ ਦਾ ਮੁੜ ਗਰਮਾਇਆ ਮਾਮਲਾ

ਪੁਰਾਣਾ ਸ਼ਾਲਾ, 18 ਮਈ (ਗੁਰਵਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਪਾਹੜਾ ਪਿੰਡ ਦੇ ਵਸਨੀਕ ਪੀੜਤ ਕਿਸਾਨ ਰਘਬੀਰ ਸਿੰਘ ਦੀ ਜ਼ਮੀਨ ਦੀ ਕੁਰਕੀ ਦਾ ਮੁੱਦਾ ਉਸ ਵੇਲੇ ਮੁੜ ਤੋਂ ਗਰਮਾ ਗਿਆ | ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਬੀਬੀ ਸੁੰਦਰੀ ...

ਪੂਰੀ ਖ਼ਬਰ »

ਟਾਈਟੇਨੀਅਮ ਟੱਚਟੋਨਸ ਦੇ ਵਧੀਆ ਆਈਲੈਟਸ ਤੇ ਪੀ.ਟੀ.ਈ. ਦੇ ਨਤੀਜਿਆਂ ਵਾਲਾ ਰਿਹਾ 2021-22-ਐਮ.ਡੀ.

ਗੁਰਦਾਸਪੁਰ, 18 ਮਈ (ਆਰਿਫ਼)-ਸਥਾਨਕ ਗੁਰਦਾਸਪੁਰ ਦੇ ਕਾਹਨੰੂਵਾਨ ਚੌਕ ਸਥਿਤ ਆਈਲੈਟਸ, ਪੀ.ਟੀ.ਈ. ਤੇ ਇੰਮੀਗ੍ਰੇਸ਼ਨ ਦੀ ਸਭ ਤੋਂ ਭਰੋਸੇਮੰਦ ਮੰਨੀ ਜਾਂਦੀ ਸੰਸਥਾ ਵਲੋਂ 2021 ਜੋ ਕਿ ਕੋਰੋਨਾ ਹੋਣ ਦੇ ਕਰਕੇ ਆਪਣੀਆਂ ਸੇਵਾਵਾਂ ਕੁਝ ਸਮੇਂ ਵਾਸਤੇ ਆਨਲਾਈਨ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »

ਐਸ.ਪੀ. ਹੈੱਡਕਵਾਟਰ ਨੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਦਿੱਤਾ 30 ਲੱਖ ਦਾ ਚੈੱਕ

ਬਟਾਲਾ, 18 ਮਈ (ਹਰਦੇਵ ਸਿੰਘ ਸੰਧੂ)-ਐਸ.ਪੀ. ਹੈੱਡਕਵਾਟਰ ਬਟਾਲਾ ਗੁਰਪ੍ਰੀਤ ਸਿੰਘ ਨੇ ਅੱਜ ਇਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 30 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਬਾਰੇ ਕੰਵਲਜੀਤ ਸਿੰਘ ਰੱਬ ਨੇ ਦੱਸਿਆ ਕਿ ਪੰਜਾਬ ਪੁਲਿਸ 'ਚ ਬਤੌਰ ਸਿਪਾਹੀ ਸੇਵਾ ਕਰਦੇ ਮਨਜੋਤ ...

ਪੂਰੀ ਖ਼ਬਰ »

ਥਾਣਾ ਸਦਰ ਅਧੀਨ ਆਉਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਸ਼ਰੇਆਮ ਚੱਲ ਰਿਹੈ ਨਾਜਾਇਜ਼ ਸ਼ਰਾਬ ਪਿਲਾਉਣ ਦਾ ਧੰਦਾ

ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਅਧੀਨ ਆਉਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਨਜਾਇਜ਼ ਸ਼ਰਾਬ ਪਿਲਾਉਣ ਤੇ ਦੇਹ ਵਪਾਰ ਹੋਣ ਦੀਆਂ ਖਬਰਾਂ ਅੱਜ ਕੱਲ੍ਹ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ...

ਪੂਰੀ ਖ਼ਬਰ »

ਸਰਪੰਚ ਗੁਰਮੀਤ ਸਿੰਘ ਨੇ ਮਾਨੇਪੁਰ 'ਚ ਆਂਗਣਵਾੜੀ ਕੇਂਦਰ ਤਿਆਰ ਕਰਕੇ ਵਿਭਾਗ ਨੂੰ ਸੌਂਪਿਆ

ਕਲਾਨੌਰ, 18 ਮਈ (ਪੁਰੇਵਾਲ)- ਬਲਾਕ ਦੇ ਸਰਹੱਦੀ ਪਿੰਡ ਮਾਨੇਪੁਰ 'ਚ ਸਰਪੰਚ ਗੁਰਮੀਤ ਸਿੰਘ ਵਲੋਂ ਪੰਜਾਬ ਸਰਕਾਰ ਰਾਹੀਂ ਮਿਲੀ ਗ੍ਰਾਂਟ ਤੇ ਪੰਚਾਇਤੀ ਫੰਡ ਨਾਲ ਪਿੰਡ 'ਚ ਛੋਟੇ ਬੱਚਿਆਂ ਦੀ ਸਹੂਲਤ ਲਈ ਤਿਆਰ ਕਰਵਾਈ ਗਈ ਆਂਗਣਵਾੜੀ ਦੀ ਇਮਾਰਤ ਵਿਭਾਗ ਦੇ ਸਪੁਰਦ ਕੀਤੀ ਗਈ | ...

ਪੂਰੀ ਖ਼ਬਰ »

ਭਗੌੜੇ ਨੰੂ ਫੜਨ ਗਈ ਪੁਲਿਸ ਪਾਰਟੀ 'ਤੇ ਹਮਲਾ, ਮੁਕੱਦਮਾ ਦਰਜ

ਤਿੱਬੜ, 18 ਮਈ (ਭੁਪਿੰਦਰ ਸਿੰਘ ਬੋਪਾਰਾਏ)- ਥਾਣਾ ਤਿੱਬੜ ਦੇ ਪਿੰਡ ਪਾਹੜਾ ਵਿਚ ਅਦਾਲਤ ਵਲੋਂ ਭਗੌੜੇ ਵਿਅਕਤੀ ਨੰੂ ਗਿ੍ਫ਼ਤਾਰ ਕਰਨ ਗਈ ਪੁਲਿਸ ਪਾਰਟੀ 'ਤੇ ਹੀ ਹਮਲਾ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਮਿਤੀ 24-07-2018 ਨੰੂ ਗੁਰਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ

ਧਾਰੀਵਾਲ, 18 ਮਈ (ਜੇਮਸ ਨਾਹਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕ ਵਿਸ਼ੇਸ਼ ਸਮਾਗਮ ਨਜ਼ਦੀਕ ਪੈਂਦੇ ਪਿੰਡ ਕਲਿਆਣਪੁਰ ਵਿਖੇ ਪਰਮਜੀਤ ਸਿੰਘ ਢਿੱਲੋਂ ਤੇ ਪਿੰਡ ਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ | ਸਮਾਗਮ ਵਿਚ ਅਕਾਲੀ ਦਲ ਦੇ ...

ਪੂਰੀ ਖ਼ਬਰ »

ਡੀ.ਆਰ. ਹੈਰੀਟੇਜ ਸਕੂਲ ਨੇ ਇੰਟਰ ਸਕੂਲ ਕਰਾਟੇ ਪ੍ਰਤੀਯੋਗਤਾ ਟਰਾਫੀ ਆਪਣੇ ਨਾਂਅ ਕੀਤੀ

ਬਟਾਲਾ, 18 ਮਈ (ਕਾਹਲੋਂ)-ਬੀਤੇ ਦਿਨੀਂ ਪਠਾਨਕੋਟ ਦੇ ਨੀਲਕੰਠ ਖੇਡ ਕੰਪਲੈਕਯ ਵਿਚ ਕਰਾਟੇ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਇਸ ਪ੍ਰਤੀਯੋਗਤਾ ਵਿਚ ਬਹੁਤ ਹੀ ਜ਼ੋਰਦਾਰ ਮੁਕਾਬਲਾ ਹੋਇਆ | ਬਟਾਲਾ ਦੇ ਡੀ.ਆਰ. ਹੈਰੀਟੇਜ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਭਰਥ 'ਚ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ ਲਗਾਇਆ

ਊਧਨਵਾਲ, 18 ਮਈ (ਪਰਗਟ ਸਿੰਘ)-ਸਰਕਾਰੀ ਮਿਡਲ ਸਕੂਲ ਭਰਥ ਦੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਵਿਦਿਆਥੀਆਂ ਨੂੰ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਕਰਮਚਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਪਣੇ ਘਰਾਂ ਵਿਚ ਪਏ ਕਬਾੜ, ...

ਪੂਰੀ ਖ਼ਬਰ »

ਨਰਿੰਦਰ ਸਿੰਘ ਬੇਦੀ ਤੇ ਜੋਗਾ ਸਿੰਘ ਬੇਦੀ ਘੁਮਾਣ ਆਲ ਇੰਡੀਆ ਟਾਂਕਸ਼ੱਤਰੀ ਸਭਾ ਦਾ ਐਗਜ਼ੈਕਟਿਵ ਮੈਂਬਰ ਬਣੇ

ਘੁਮਾਣ, 18 ਮਈ (ਬੰਮਰਾਹ)-ਆਲ ਇੰਡੀਆ ਟਾਂਕਸ਼ੱਤਰੀ ਸਭਾ ਦੀ ਅਹਿਮ ਮੀਟਿੰਗ ਗੁਰਦੁਆਰਾ ਪਰਮ ਗਿਆਨੀ ਭਗਤ ਨਾਮਦੇਵ ਕਿਸ਼ਨਪੁਰਾ ਰੋਡ ਸੰਗਰੂਰ ਵਿਖੇ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਨਵੀਂ ਕਮੇਟੀ ਦੀ ਚੋਣ ਕੀਤੀ, ਜਿਸ ਵਿਚ ਨਰਿੰਦਰ ਸਿੰਘ ਬੇਦੀ ਤੇ ਜੋਗਾ ਸਿੰਘ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਮੁਕਾਬਲੇ ਕਰਵਾਏ

ਧਾਰੀਵਾਲ, 18 ਮਈ (ਰਮੇਸ਼ ਨੰਦਾ, ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਦੇ ਕਵੀਸ਼ਰੀ, ਸ਼ਬਦ ਗਾਇਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਸਕੂਲ ਪ੍ਰਬੰਧਕ ਅਮਰਜੀਤ ਸਿੰਘ ਚਾਹਲ ਅਤੇ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੰੂ ਕੀਤਾ ਜਾ ਰਿਹਾ ਜਾਗਰੂਕ

ਦੋਰਾਂਗਲਾ, 18 ਮਈ (ਚੱਕਰਾਜਾ)-ਡਿਪਟੀ ਕਮਿਸ਼ਨਰ ਦੇ ਹੁਕਮਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਰਣਧੀਰ ਸ਼ਰਮਾ ਤੇ ਸੰਜੀਵ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਸਥਾਰ ਅਫ਼ਸਰ ਮਨਜੀਤ ਕੌਰ ਅਤੇ ਖੇਤੀਬਾੜੀ ਉਪ ਨਿਰੀਖਕ ਹਿਤੇਸ਼ ਵਲੋਂ ਸਰਕਲ ਕਾਲਾ ਨੰਗਲ ਅਧੀਨ ...

ਪੂਰੀ ਖ਼ਬਰ »

ਬਾਬਾ ਕਾਲਾ ਮੈਹਿਰ ਸੰਧਵਾਂ ਬਰਿਆਰ ਵਿਖੇ 25ਵਾਂ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ 3 ਜੂਨ ਤੋਂ

ਘੁਮਾਣ, 18 ਮਈ (ਬੰਮਰਾਹ)-ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਵਲੋਂ 25ਵਾਂ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ |¢ਇਸ ਸੰਬੰਧੀ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ, ਬਲਦੇਵ ਸਿੰਘ ਬਰਿਆਰ, ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਮÏਕੇ ਐਡਵੋਕੇਟ ਸੇਖਵਾਂ ਘੱਲੂਘਾਰਾ ਸਾਹਿਬ ਵਿਖੇ ਹੋਏ ਨਤਮਸਤਕ

ਘੱਲੂਘਾਰਾ ਸਾਹਿਬ, 18 ਮਈ (ਮਿਨਹਾਸ)-ਐਡਵੋਕੇਟ ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਕਾਦੀਆਂ ਆਪਣੇ ਸਾਥੀਆਂ ਨਾਲ ਸ਼ਹੀਦੀ ਦਿਹਾੜੇ ਮÏਕੇ ਗੁ: ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ | ਇਸ ਦÏਰਾਨ ਐਡਵੋਕੇਟ ਸੇਖਵਾਂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ | ...

ਪੂਰੀ ਖ਼ਬਰ »

ਪਾਰਟੀ ਵਿਰੁੱਧ ਬਿਆਨ ਦੇ ਕੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕੀਤਾ ਜਾਵੇ-ਵਾਹਲਾ

ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)-ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਪਾਰਟੀ ਵਲੰਟੀਅਰ ਅਤੇ ਅਹੁਦੇਦਾਰਾਂ ਵਲੋਂ ਪਾਰਟੀ ਦੇ ਨਿਰਦੇਸ਼ਾਂ ਦੇ ਉਲਟ ਅਜਿਹੇ ...

ਪੂਰੀ ਖ਼ਬਰ »

ਬੇਟ ਇਲਾਕੇ ਦੀ ਮੁੱਖ ਡਰੇਨ ਫ਼ਤਿਹਪੁਰ ਸਾਫ ਤੇ ਡੂੰਘੀ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 18 ਮਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੀ ਮੁੱਖ ਡਰੇਨ ਫ਼ਤਿਹਪੁਰ ਦੀ ਡੂੰਘਾਈ ਤੇ ਸਫ਼ਾਈ ਕਰਵਾਉਣ ਦੀ ਕਿਸਾਨਾਂ ਵਲੋਂ ਮੰਗ ਕੀਤੀ ਗਈ ਹੈ | ਇਸ ਸਮੇਂ ਡਰੇਨਾਂ ਵਿਚ ਬਹੁਤ ਜ਼ਿਆਦਾ ਜੜੀ ਬੂਟੀ ਦੀ ਭਰਮਾਰ ਪਾਈ ਜਾ ਰਹੀ ਹੈ ਅਤੇ ਪਾਣੀ ਦਾ ਕੋਈ ਵੀ ਨਿਕਾਸ ਨਾ ...

ਪੂਰੀ ਖ਼ਬਰ »

ਬਸਪਾ ਦਾ ਜ਼ਿਲ੍ਹਾ ਇੰਚਾਰਜ ਫਤਹਿਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਿਲ

ਕਾਦੀਆਂ, 18 ਮਈ (ਕੁਲਵਿੰਦਰ ਸਿੰਘ)-ਅੱਜ ਬਾਜਵਾ ਹਾਊਸ ਕਾਦੀਆਂ ਵਿਖੇ ਭਾਜਪਾ ਦੇ ਸੀਨੀਅਰ ਆਗੂ ਫਤਹਿਜੰਗ ਸਿੰਘ ਬਾਜਵਾ ਸਾ: ਵਿਧਾਇਕ ਦੀ ਅਗਵਾਈ ਹੇਠ ਬਸਪਾ ਦੇ ਜ਼ਿਲ੍ਹਾ ਇੰਚਾਰਜ ਗੁਰਮੀਤ ਸਿੰਘ ਸਦਾਰੰਗ ਭਾਜਪਾ 'ਚ ਸ਼ਾਮਿਲ ਹੋ ਗਏ | ਸੀਨੀਅਰ ਆਗੂ ਫਤਹਿਜੰਗ ਸਿੰਘ ...

ਪੂਰੀ ਖ਼ਬਰ »

ਕ੍ਰਿਸ਼ਚਨ ਵੈੱਲਫੇਅਰ ਸੁਸਾਇਟੀ ਵਲੋਂ ਜਲਦ ਪਿੰਡਾਂ ਵਿਚ ਲਗਾਏ ਜਾਣਗੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ

ਧਾਰੀਵਾਲ, 18 ਮਈ (ਜੇਮਸ ਨਾਹਰ)-ਸਵੈ ਸੇਵੀ ਸੰਸਥਾ ਕ੍ਰਿਸ਼ਚਨ ਵੈਲਫੇਅਰ ਸੁਸਾਇਟੀ ਵਲੋਂ ਨਿਰੰਤਰ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਏ ਜਾਣਗੇ | ਜਾਣਕਾਰੀ ਸਾਂਝੀ ਕਰਦਿਆਂ ਕ੍ਰਿਸ਼ਚਨ ਵੈਲਫੇਅਰ ...

ਪੂਰੀ ਖ਼ਬਰ »

ਹਸਨਪੁਰ ਟੀਮ ਨੇ ਜਿੱਤਿਆ 2 ਦਿਨਾ ਕ੍ਰਿਕਟ ਟੂਰਨਾਮੈਂਟ

ਕਿਲ੍ਹਾ ਲਾਲ ਸਿੰਘ, 18 ਮਈ (ਬਲਬੀਰ ਸਿੰਘ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਕਿਲਾ ਲਾਲ ਸਿੰਘ ਵਲੋਂ 2 ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ 40 ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੈਚ ਵਿਚ ਹਸਨਪੁਰਾ ਦੀ ਟੀਮ ਨੇ ਘੋਨੇਵਾਲ ਨੂੰ ਫਸਵੇਂ ਮੁਕਾਬਲੇ ...

ਪੂਰੀ ਖ਼ਬਰ »

ਪਿੰਡ ਝੰਜੀਆਂ ਕਲਾਂ ਵਿਖੇ ਮਨਰੇਗਾ ਸਕੀਮ ਦੇ ਤਹਿਤ ਸਫ਼ਾਈ ਦੇ ਕੰਮ ਕਰਵਾਏ

ਫਤਹਿਗੜ੍ਹ ਚੂੜੀਆਂ, 18 ਮਈ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਝੰਜੀਆਂ ਕਲਾਂ ਵਿਖੇ ਹਲਕਾ ਫਤਹਿਗੜ ਚੂੜੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਰਹਿਨੁਮਾਈ ਹੇਠ ਅਤੇ ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ...

ਪੂਰੀ ਖ਼ਬਰ »

ਸਾਮਰਾਜੀ ਕੰਪਨੀਆਂ ਦੀ ਅੰਨ੍ਹੀ ਲੁੱਟ ਤੋਂ ਕਿਸਾਨਾਂ ਨੂੰ ਬਚਾਇਆ ਜਾਵੇ : ਮੰਜਿਆਂਵਾਲੀ

ਡੇਰਾ ਬਾਬਾ ਨਾਨਕ, 18 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਗੁਰਦਸਪੁਰ ਦੀ ਮੀਟਿੰਗ ਪਿੰਡ ਕਠਿਆਲਾ ਵਿਚ ਕਰਵਾਈ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਪਾਰਟੀ ...

ਪੂਰੀ ਖ਼ਬਰ »

ਕੌਮੀ ਡੇਂਗੂ ਦਿਵਸ ਮਨਾਇਆ

ਫਤਹਿਗੜ੍ਹ ਚੂੜੀਆਂ, 18 ਮਈ (ਧਰਮਿੰਦਰ ਸਿੰਘ ਬਾਠ)-ਐੱਸ.ਐੱਮ.ਓ. ਡਾ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸੀ.ਐੱਚ.ਸੀ. ਫਤਹਿਗੜ੍ਹ ਚੂੜੀਆਂ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਂਅ ਦੇ ਮੱਛਰ ਦੇ ਕੱਟਣ ...

ਪੂਰੀ ਖ਼ਬਰ »

ਸ. ਸ. ਸ. ਸ. ਸਕੂਲ ਕਾਦੀਆਂ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਯੋਗ ਮੁਕਾਬਲੇ 'ਚੋਂ ਰਹੇ ਅੱਵਲ

ਕਾਦੀਆਂ, 18 ਮਈ (ਕੁਲਵਿੰਦਰ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ 'ਚ ਯੋਗ ਉਲੰਪਿਆਡ ਕਰਾਉਣ ਲਈ ਸਿੱਖਿਆ ਵਿਭਾਗ ਵਲੋਂ ਕਰਵਾਏ ਜ਼ਿਲ੍ਹਾ ਪੱਧਰ ਦੇ ਯੋਗ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਡੀਪੂ ਹੋਲਡਰਾਂ ਦੀਆਂ ਮੁੱਖ ਮੰਗਾਂ 'ਤੇ ਤੁਰੰਤ ਗੌਰ ਕਰੇ : ਪ੍ਰਗਟ ਸਿੰਘ ਬਰੀਲਾ

ਕਲਾਨੌਰ, 18 ਮਈ (ਪੁਰੇਵਾਲ)-ਸੂਬੇ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਸਸਤਾ ਅਨਾਜ ਧਾਰਕਾਂ ਨੂੰ ਸਿੱਧਾ ਆਟਾ ਦੇਣ ਦੀ ਤਜਵੀਜ਼ 'ਤੇ ਮੁੜ ਨਜ਼ਰਸਾਨੀ ਕਰਨੀ ਚਾਹੀਦੀ ਹੈ | ਇਸ ਸਬੰਧੀ ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੇ ...

ਪੂਰੀ ਖ਼ਬਰ »

ਪੀ.ਐੱਚ.ਸੀ. ਰਣਜੀਤ ਬਾਗ਼ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ

ਪੁਰਾਣਾ ਸ਼ਾਲਾ, 18 ਮਈ (ਅਸ਼ੋਕ ਸ਼ਰਮਾ)-ਪੀ.ਐੱਚ.ਸੀ. ਰਣਜੀਤ ਬਾਗ਼ ਵਿਖ ਮੈਡੀਕਲ ਅਫ਼ਸਰ ਡਾ: ਅਮਨਦੀਪ ਸਿੰਘ ਦੀ ਅਗਵਾਈ ਹੇਠ ੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਡੇਂਗੂ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਗਿੱਲ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੁਲਾਕਾਤ

ਹਰਚੋਵਾਲ, 18 ਮਈ (ਭਾਮ/ਢਿੱਲੋਂ)-ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਫਾਊਾਡਰ ਮੈਂਬਰ ਸੁਖਵਿੰਦਰ ਸਿੰਘ ਗਿੱਲ ਹਰਚੋਵਾਲ ਵਲੋਂ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਆਪਣੇ ਇਲਾਕੇ ਦੀਆਂ ਆਉਣ ਵਾਲੀਆਂ ...

ਪੂਰੀ ਖ਼ਬਰ »

ਪੰਜਾਬ ਪੱਧਰੀ ਚਾਰ ਦਿਨਾਂ ਫੁੱਟਬਾਲ ਟੂਰਨਾਮੈਂਟ ਸੰਬੰਧੀ ਇਲਾਕੇ ਦੇ ਪਤਵੰਤਿਆਂ ਦੀ ਹੋਈ ਇਕੱਤਰਤਾ

ਨੌਸ਼ਹਿਰਾ ਮੱਝਾ ਸਿੰਘ, 18 ਮਈ (ਤਰਸੇਮ ਸਿੰਘ ਤਰਾਨਾ)-ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਮੰਚ ਰਜਿ: ਖੋਖਰ ਫ਼ੌਜੀਆਂ ਵਲੋਂ ਗ੍ਰਾਮ ਪੰਚਾਇਤ ਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਪੰਜਾਬ ਪੱਧਰੀ ਚਾਰ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਣ ਲਈ ਸ਼ਹੀਦ ਭਗਤ ...

ਪੂਰੀ ਖ਼ਬਰ »

ਇਕ ਭਾਰਤ ਸ੍ਰੇਸ਼ਟ ਭਾਰਤ ਕਲੱਬ ਵਲੋਂ ਵਾਤਾਵਰਨ ਦੀ ਸਾਂਭ-ਸੰਭਾਲ ਬਾਰੇ ਜਾਗਰੂਕਤਾ ਸਮਾਗਮ

ਕਾਦੀਆਂ, 18 ਮਈ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ 'ਏਕ ਭਾਰਤ ਸ੍ਰੇਸ਼ਟ ਭਾਰਤ ਕਲੱਬ' ਵਲੋਂ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਲੱਬ ਦੇ ਨੋਡਲ ਅਫ਼ਸਰ ਪ੍ਰੋਫ਼ੈਸਰ ਗੁਰਿੰਦਰ ਸਿੰਘ ਵਲੋਂ 'ਵਸਦਾ ਪੰਜਾਬ ਵਾਤਾਵਰਣ ਦੇ ਨਾਲ' ...

ਪੂਰੀ ਖ਼ਬਰ »

ਭੰਡਾਲ 'ਚ ਸਾਲਾਨਾ ਵਿਸ਼ੇਸ਼ ਗੁਰਮਤਿ ਸਮਾਗਮ 26, 27 ਨੂੰ

ਵਡਾਲਾ ਬਾਂਗਰ, 18 ਮਈ (ਭੁੰਬਲੀ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਲਾਨਾ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਭੰਡਾਲ ਦੀ ਸਮੂਹ ਸਾਧ ਸੰਗਤ ਵਲੋਂ 2 ਰੋਜ਼ਾ ਸਾਲਾਨਾ ਵਿਸ਼ੇਸ਼ ਗੁਮਰਤਿ ਸਮਾਗਮ 26 ਅਤੇ 27 ਮਈ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ...

ਪੂਰੀ ਖ਼ਬਰ »

ਸੰਧੂ ਹਸਪਤਾਲ ਬਟਾਲਾ 'ਚ ਹੱਡੀਆਂ ਤੇ ਸਰਜਰੀ ਦਾ ਵਿਸ਼ਾਲ ਕੈਂਪ 22 ਨੂੰ

ਬਟਾਲਾ, 18 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਸੰਧੂ ਹਸਪਤਾਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ 22 ਮਈ ਨੂੰ ਹੱਡੀਆਂ ਤੇ ਸਰਜਰੀ ਦਾ ਮੁਫ਼ਤ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸੰਧੂ ਹਸਪਤਾਲ ਦੇ ਐਮ.ਡੀ. ਡਾ. ਗੁਰਵੇਲ ਸਿੰਘ ਸੰਧੂ ਤੇ ਡਾ. ਬਲਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ 'ਆਪ' ਸਰਕਾਰ-ਕਾ: ਅਮਰਜੀਤ ਸਿੰਘ ਸੈਣੀ

ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਦਿਨੀਂ ਪੰਜਾਬ ਅੰਦਰ ਬਣੀ 'ਆਪ' ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਡੀ.ਏ ਦਾ ਬਕਾਇਆ ਦੇਣ ...

ਪੂਰੀ ਖ਼ਬਰ »

ਰਾਜਪੂਤ ਸਭਾ ਨੇ ਮਹਾਰਾਣਾ ਪ੍ਰਤਾਪ ਦਾ ਜਨਮ ਦਿਨ ਮਨਾਇਆ

ਬਹਿਰਾਮਪੁਰ, 18 ਮਈ (ਬਲਬੀਰ ਸਿੰਘ ਕੋਲਾ)-ਰਾਜਪੂਤ ਸਭਾ ਬਹਿਰਾਮਪੁਰ ਵਲੋਂ ਮਹਾਰਾਣਾ ਪ੍ਰਤਾਪ ਸਿੰਘ ਦੀ 482 ਜੈਅੰਤੀ ਮਾਸਟਰ ਜਨਕ ਸਿੰਘ ਤੇ ਠਾਕੁਰ ਕਮਲ ਸਿੰਘ ਸੇਵਾ ਮੁਕਤ ਡੀ.ਐਸ.ਪੀ ਦੀ ਪ੍ਰਧਾਨਗੀ ਹੇਠ ਮਹਾਰਾਣਾ ਪ੍ਰਤਾਪ ਸਿੰਘ ਖੇਡ ਮੈਦਾਨ ਬਹਿਰਾਮਪੁਰ ਵਿਖੇ ਮਨਾਈ ...

ਪੂਰੀ ਖ਼ਬਰ »

ਨਵਾਬ ਕਪੂਰ ਸਿੰਘ ਕਬੱਡੀ ਟੂਰਨਾਮੈਂਟ ਦÏਰਾਨ ਨÏਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪੇ੍ਰਰਿਤ

ਘੱਲੂਘਾਰਾ ਸਾਹਿਬ, 18 ਮਈ (ਮਿਨਹਾਸ)-ਗੁਰਦੁਆਰਾ ਪ੍ਰਬੰਧਕ ਕਮੇਟੀ ਘੱਲੂਘਾਰਾ ਸਹਿਬ ਵਲੋਂ ਨਵਾਬ ਕਪੂਰ ਸਿੰਘ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮÏਕੇ ਲੜਕੇ-ਲੜਕੀਆਂ ਦੀਆਂ ਅੰਤਰਰਾਸ਼ਟਰੀ ਟੀਮਾਂ ਨੇ ਇਸ ਕਬੱਡੀ ਟੂਰਨਾਮੈਂਟ ਵਿਚ ਭਾਗ ਲਿਆ | ਕÏਮੀ ਸ਼ਹੀਦਾਂ ਦੀ ...

ਪੂਰੀ ਖ਼ਬਰ »

ਐੱਸ.ਐੱਮ ਮਿਲੇਨੀਅਮ ਸਕੂਲ ਵਿਖੇ ਲਾਫਟਰ ਡੇਅ ਮਨਾਇਆ

ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਐੱਸ.ਐੱਮ ਮਿਲੇਨੀਅਮ ਸਕੂਲ ਵਿਖੇ ਪਿ੍ੰਸੀਪਲ ਬਲੂਮੀ ਗੁਪਤਾ ਦੀ ਪ੍ਰਧਾਨਗੀ ਹੇਠ ਲਾਫਟਰ ਡੇਅ ਮਨਾਇਆ ਗਿਆ | ਇਸ ਸਬੰਧੀ ਪਿ੍ੰਸੀਪਲ ਬਲੂਮੀ ਗੁਪਤਾ ਨੇ ਵਿਦਿਆਰਥੀਆਂ ਨੰੂ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ...

ਪੂਰੀ ਖ਼ਬਰ »

ਪਿੰਡ ਆਲੇਚੱਕ ਵਿਖੇ ਰਮਨ ਬਹਿਲ ਵਲੋਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਗੁਰਦਾਸਪੁਰ, 18 ਮਈ (ਆਰਿਫ਼)-ਇੱਥੋਂ ਨਜ਼ਦੀਕੀ ਪਿੰਡ ਆਲੇਚੱਕ ਵਿਖੇ ਮਨਿੰਦਰ ਸਿੰਘ ਸਾਬੀ ਦੀ ਯਾਦ ਵਿਚ 6ਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ | ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਹੋਈ ਮੀਟਿੰਗ

ਗੁਰਦਾਸਪੁਰ, 18 ਮਈ (ਆਰਿਫ਼)-ਪੰਜਾਬੀ ਸਾਹਿਤ ਸਭਾ ਦੇ ਆਗੂਆਂ ਦੀ ਮੀਟਿੰਗ ਹਰਪ੍ਰੀਤ ਸਿੰਮੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਪ੍ਰਧਾਨਗੀ ਤਰਸੇਮ ਸਿੰਘ ਭੰਗੂ ਵਲੋਂ ਕੀਤੀ ਗਈ | ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਵਰਤਮਾਨ, ਸਮਾਜਿਕ ਤੇ ਸਿਆਸੀ ...

ਪੂਰੀ ਖ਼ਬਰ »

ਹਲਕਾ ਫਤਹਿਗੜ੍ਹ ਚੂੜੀਆਂ ਤੋਂ ਨੰਬਰਦਾਰ ਯੂਨੀਅਨ ਨੇ 'ਆਪ' ਆਗੂ ਪੰਨੂੰ ਨੂੰ ਦਿੱਤਾ ਸਮਰਥਨ

ਕਾਲਾ ਅਫਗਾਨਾ, 18 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਪੈਂਦੀ ਸਮੂਹ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਵਲੋਂ ਪਿੰਡ ਘਣੀਏ ਕੇ ਬਾਂਗਰ ਦੇ ਗੁਰਦੁਆਰਾ ਸ੍ਰੀ ਅਗੰਮਦਾਸ ਸੀ ਵਿਖੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਨਵਦੀਪ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੇ ਰਜਬਾਹਿਆਂ ਦੀ ਸਾਫ਼-ਸਫ਼ਾਈ ਕਰਕੇ ਪਾਣੀ ਛੱਡਣ ਦੀ ਕੀਤੀ ਮੰਗ

ਅੱਚਲ ਸਾਹਿਬ, 18 ਮਈ (ਗੁਰਚਰਨ ਸਿੰਘ)-ਝੋਨੇ ਦੀ ਬਿਜਾਈ ਦਾ ਸਮਾਂ ਬਹੁਤ ਨੇੜੇ ਆਉਂਦਾ ਜਾ ਰਿਹਾ ਹੈ, ਪਰ ਨਹਿਰੀ ਵਿਭਾਗ ਵਲੋਂ ਨਾ ਤਾਂ ਰਜਬਾਹਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਾਣੀ ਛੱਡਿਆ ਜਾ ਰਿਹਾ ਹੈ | ਅੱਪਰਬਾਰੀ ਦੁਆਬ ਨਹਿਰ ਕਸੂਰ ਬ੍ਰਾਂਚ ਟੀ ਪੁਆਇੰਟ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਵਾਹਲਾ ਵਲੋਂ ਡੇਅਰੀਵਾਲ ਕਿਰਨ ਵਿਖੇ ਵਰਕਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਕਲਾਨੌਰ, 18 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਵਲੋਂ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਅੰਦਰ ਰਹਿ ਕੇ ਪੂਰਿਆਂ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਬਾਲਕਿ੍ਸ਼ਨ ਗੋਗਾ ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਬਣੇ

ਡੇਰਾ ਬਾਬਾ ਨਾਨਕ, 18 ਮਈ (ਵਿਜੇ ਸ਼ਰਮਾ)-ਨਵਯੁਵਕ ਰਾਮ ਲੀਲ੍ਹਾ ਐਂਡ ਡ੍ਰਾਮਾਟਿ੍ਕ ਕਲੱਬ ਵਲੋਂ ਕੀਤੀ ਗਈ ਇਕ ਅਹਿਮ ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਕਲਾਕਾਰ ਬਾਲ ਕ੍ਰਿਸ਼ਨ ਗੋਗਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪ੍ਰਧਾਨ ਗੋਗਾ ਨੇ ਕਿਹਾ ...

ਪੂਰੀ ਖ਼ਬਰ »

ਬਾਲਕਿ੍ਸ਼ਨ ਗੋਗਾ ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਬਣੇ

ਡੇਰਾ ਬਾਬਾ ਨਾਨਕ, 18 ਮਈ (ਵਿਜੇ ਸ਼ਰਮਾ)-ਨਵਯੁਵਕ ਰਾਮ ਲੀਲ੍ਹਾ ਐਂਡ ਡ੍ਰਾਮਾਟਿ੍ਕ ਕਲੱਬ ਵਲੋਂ ਕੀਤੀ ਗਈ ਇਕ ਅਹਿਮ ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਕਲਾਕਾਰ ਬਾਲ ਕ੍ਰਿਸ਼ਨ ਗੋਗਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪ੍ਰਧਾਨ ਗੋਗਾ ਨੇ ਕਿਹਾ ...

ਪੂਰੀ ਖ਼ਬਰ »

ਕਿਸਾਨਾਂ ਦੇ ਜੁੜੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਪੀੜਤ ਕਿਸਾਨ ਦੀ ਜ਼ਮੀਨ ਕੁਰਕੀ ਦਾ ਮੁੜ ਗਰਮਾਇਆ ਮਾਮਲਾ

ਪੁਰਾਣਾ ਸ਼ਾਲਾ, 18 ਮਈ (ਗੁਰਵਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਦੇ ਪਾਹੜਾ ਪਿੰਡ ਦੇ ਵਸਨੀਕ ਪੀੜਤ ਕਿਸਾਨ ਰਘਬੀਰ ਸਿੰਘ ਦੀ ਜ਼ਮੀਨ ਦੀ ਕੁਰਕੀ ਦਾ ਮੁੱਦਾ ਉਸ ਵੇਲੇ ਮੁੜ ਤੋਂ ਗਰਮਾ ਗਿਆ | ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ੋਨ ਬੀਬੀ ਸੁੰਦਰੀ ...

ਪੂਰੀ ਖ਼ਬਰ »

ਥਾਣਾ ਸਦਰ ਅਧੀਨ ਆਉਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਸ਼ਰੇਆਮ ਚੱਲ ਰਿਹੈ ਨਾਜਾਇਜ਼ ਸ਼ਰਾਬ ਪਿਲਾਉਣ ਦਾ ਧੰਦਾ

ਗੁਰਦਾਸਪੁਰ, 18 ਮਈ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਅਧੀਨ ਆਉਂਦੀਆਂ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਨਜਾਇਜ਼ ਸ਼ਰਾਬ ਪਿਲਾਉਣ ਤੇ ਦੇਹ ਵਪਾਰ ਹੋਣ ਦੀਆਂ ਖਬਰਾਂ ਅੱਜ ਕੱਲ੍ਹ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਰ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ

ਧਾਰੀਵਾਲ, 18 ਮਈ (ਜੇਮਸ ਨਾਹਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਇਕ ਵਿਸ਼ੇਸ਼ ਸਮਾਗਮ ਨਜ਼ਦੀਕ ਪੈਂਦੇ ਪਿੰਡ ਕਲਿਆਣਪੁਰ ਵਿਖੇ ਪਰਮਜੀਤ ਸਿੰਘ ਢਿੱਲੋਂ ਤੇ ਪਿੰਡ ਵਾਸੀਆਂ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ | ਸਮਾਗਮ ਵਿਚ ਅਕਾਲੀ ਦਲ ਦੇ ...

ਪੂਰੀ ਖ਼ਬਰ »

ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰਨ ਵਾਲੇ ਪਹਿਲੇ ਪੰਜਾਬੀ ਸਰਜਨ ਹਨ ਡਾ: ਅਵਤਾਰ ਸਿੰਘ

ਪਠਾਨਕੋਟ, 18 ਮਈ (ਸੰਧੂ)- ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਦੇ ਖੇਤਰ ਵਿਚ ਅਨੇਕਾਂ ਸਫਲਤਾਵਾਂ ਹਾਸਲ ਕਰਨ ਵਾਲੇ, ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰਨ ਵਾਲੇ ਪਹਿਲੇ ਪੰਜਾਬੀ ਸਰਜਨ ਡਾ: ਅਵਤਾਰ ਸਿੰਘ ਚੇਅਰਮੈਨ ਹੱਡੀ ਰੋਗ ਤੇ ਜੁਆਇੰਟ ...

ਪੂਰੀ ਖ਼ਬਰ »

ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰਨ ਵਾਲੇ ਪਹਿਲੇ ਪੰਜਾਬੀ ਸਰਜਨ ਹਨ ਡਾ: ਅਵਤਾਰ ਸਿੰਘ

ਪਠਾਨਕੋਟ, 18 ਮਈ (ਸੰਧੂ)- ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਦੇ ਖੇਤਰ ਵਿਚ ਅਨੇਕਾਂ ਸਫਲਤਾਵਾਂ ਹਾਸਲ ਕਰਨ ਵਾਲੇ, ਰੋਬੋਟਿਕ ਤਕਨੀਕ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰਨ ਵਾਲੇ ਪਹਿਲੇ ਪੰਜਾਬੀ ਸਰਜਨ ਡਾ: ਅਵਤਾਰ ਸਿੰਘ ਚੇਅਰਮੈਨ ਹੱਡੀ ਰੋਗ ਤੇ ਜੁਆਇੰਟ ...

ਪੂਰੀ ਖ਼ਬਰ »

ਲਾਈਨਜ਼ ਕਲੱਬ ਪਠਾਨਕੋਟ ਨੇ ਟਰਾਂਸਪੋਰਟ ਦਫ਼ਤਰ ਨੰੂ ਚਾਰ ਬੈਂਚ ਕੀਤੇ ਭੇਟ

ਪਠਾਨਕੋਟ, 18 ਮਈ (ਸੰਧੂ)- ਲਾਈਨਜ਼ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਰਾਜੀਵ ਖੋਸਲਾ ਦੀ ਪ੍ਰਧਾਨਗੀ ਹੇਠ ਸਥਾਨਕ ਟਰਾਂਸਪੋਰਟ ਦਫ਼ਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਡੀ.ਟੀ.ਓ. ਦਫ਼ਤਰ ਦੇ ਅਧਿਕਾਰੀ ਰਮੇਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਕਲੱਬ ...

ਪੂਰੀ ਖ਼ਬਰ »

ਚੋਰੀ ਕਰਨ ਦੇ ਦੋਸ਼ ਹੇਠ ਭਗੌੜਾ ਪੀ.ਓ. ਸਟਾਫ਼ ਵਲੋਂ ਕਾਬੂ

ਪਠਾਨਕੋਟ, 18 ਮਈ (ਸੰਧੂ)- ਐੱਸ.ਐੱਸ.ਪੀ. ਪਠਾਨਕੋਟ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਗੌੜਿਆਂ ਨੰੂ ਕਾਬੂ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਐੱਸ.ਪੀ. (ਡੀ.) ਸੋਹਨ ਲਾਲ ਸੋਨੀ ਦੀ ਅਗਵਾਈ ਹੇਠ ਪੀ.ਓ. ਸਟਾਫ਼ ਇੰਚਾਰਜ ਰਵਿੰਦਰ ਕੁਮਾਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਨੇ ਕੈਬਨਿਟ ਮੰਤਰੀ ਕਟਾਰੂਚੱਕ ਨੰੂ ਸੌਂਪਿਆ ਮੰਗ ਪੱਤਰ

ਪਠਾਨਕੋਟ, 18 ਮਈ (ਸੰਧੂ)- ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਨਿਰਮਲਾ ਦੇਵੀ ਦੀ ਅਗਵਾਈ ਵਿਚ ਯੂਨੀਅਨ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੰੂ ਮਿਲਿਆ ਤੇ ਵਫਦ ਵਲੋਂ ਕੈਬਨਿਟ ਮੰਤਰੀ ਨੰੂ ਇਕ ਮੰਗ ਪੱਤਰ ...

ਪੂਰੀ ਖ਼ਬਰ »

ਜ਼ਮੀਨ ਹੇਠਲੇ ਪਾਣੀ ਦੇ ਪੱਧਰ 'ਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਤਕਨੀਕ ਅਪਣਾਉਣ ਦੀ ਜ਼ਰੂਰਤ- ਡਿਪਟੀ ਕਮਿਸ਼ਨਰ

ਪਠਾਨਕੋਟ, 18 ਮਈ (ਗੁਰਦੇਵ ਸਿੰਘ ਜੌਹਲ)- ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਲਗਾਤਾਰ ਗਿਰਾਵਟ ਕਾਰਨ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਤਕਨੀਕਾਂ ਅਪਣਾਉਣ ਦੀ ਜ਼ਰੂਰਤ ਹੈ ਜਿਸ ਨਾਲ ਪਾਣੀ ਦੀ ਘੱਟ ਖਪਤ ਹੋਵੇ | ਇਹ ਵਿਚਾਰ ਡਿਪਟੀ ਕਮਿਸ਼ਨਰ ਹਰਬੀਰ ਸਿੰਘ ...

ਪੂਰੀ ਖ਼ਬਰ »

ਗੱਡੀ 'ਚੋਂ ਚਰਸ ਬਰਾਮਦ, ਦੋ ਵਿਅਕਤੀ ਗਿ੍ਫ਼ਤਾਰ

ਡਮਟਾਲ, 18 ਮਈ (ਰਾਕੇਸ਼ ਕੁਮਾਰ)-ਪੁਲਿਸ ਨੇ ਨੂਰਪੁਰ ਚੋਗਾਨ ਬੱਸ ਸਟੈਂਡ ਨੇੜੇ ਇਕ ਵਾਹਨ 'ਚੋਂ 1 ਕਿੱਲੋ 500 ਗ੍ਰਾਮ ਚਰਸ ਬਰਾਮਦ ਕੀਤੀ ਹੈ | ਏ.ਐਸ.ਪੀ. ਨੂਰਪੁਰ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੰੂ ਗੁਪਤ ਸੂਚਨਾ ਮਿਲੀ ਸੀ ਕਿ ਇਕ ਵਾਹਨ ਵਿਚ ਕੁਝ ਲੋਕ ਨਜਾਇਜ਼ ...

ਪੂਰੀ ਖ਼ਬਰ »

ਕੋਰੋਨਾ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ

ਪਠਾਨਕੋਟ, 18 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਵਿਚ ਅੱਜ ਜ਼ਿਲ੍ਹਾ ਪਠਾਨਕੋਟ ਵਿਚ ਇਕ ਹੋਰ ਨਵਾਂ ਮਾਮਲਾ ਕੋਰੋਨਾ ਦਾ ਆਇਆ ਹੈ | ਜਾਣਕਾਰੀ ਮੁਤਾਬਕ ਜ਼ਿਲ੍ਹਾ ਪਠਾਨਕੋਟ 'ਚ ਹੁਣ ਤੱਕ ਕੋਰੋਨਾ ਦੇ ਕੁੱਲ 24568 ਮਾਮਲੇ ...

ਪੂਰੀ ਖ਼ਬਰ »

ਫ਼ਸਲ ਦਾ ਝਾੜ ਘੱਟ ਹੋਣ ਕਰਕੇ ਬਾਗ਼ਬਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਪਠਾਨਕੋਟ, 18 ਮਈ (ਗੁਰਦੇਵ ਸਿੰਘ ਜੌਹਲ)- ਦੇਸ਼ ਦੇ ਕਿਸਾਨ ਜੋ ਕਦੇ ਮੌਸਮ ਦਾ ਸ਼ਿਕਾਰ ਹੁੰਦੇ ਹਨ ਤੇ ਕਦੇ ਸਰਕਾਰਾਂ ਪਰ ਇਸ ਵਾਰ ਕਿਸਾਨਾਂ ਦੇ ਨਾਲ-ਨਾਲ ਬਾਗ਼ਬਾਨਾਂ ਨੂੰ ਵੀ ਮੌਸਮ ਦੀ ਮਾਰ ਪੈ ਰਹੀ ਹੈ | ਇਸ ਵਾਰ ਗਰਮੀ ਕਾਰਨ ਲੀਚੀ ਦੀ ਫ਼ਸਲ ਸਿਰਫ਼ 20 ਫ਼ੀਸਦੀ ਰਹਿ ਗਈ ਹੈ ...

ਪੂਰੀ ਖ਼ਬਰ »

ਕਵਿਤਾਵਾਂ ਦਾ ਸੰਗ੍ਰਹਿ ਗੁਲੀਸਤਾਂ ਦੇ ਲੋਕ ਅਰਪਣ ਸੰਬੰਧੀ ਵਿਚਾਰ ਵਟਾਂਦਰਾ

ਪਠਾਨਕੋਟ, 18 ਮਈ (ਸੰਧੂ)- ਸਾਹਿਤ ਕਲਸ ਪਠਾਨਕੋਟ ਵਲੋਂ ਮੀਟਿੰਗ ਪ੍ਰਧਾਨ ਡਾ: ਮਨੰੂ ਮੇਹਰਬਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਲਾਹਕਾਰ ਰਿਤੇਸ਼ ਮਹਾਜਨ, ਜਨਰਲ ਸਕੱਤਰ ਅਭਿਸ਼ੇਕ ਡੋਗਰਾ, ਚੇਅਰਮੈਨ ਮੁਨੀਸ਼ ਚੌਹਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX