ਤਾਜਾ ਖ਼ਬਰਾਂ


ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਜ਼ਮੀਨਦੋਜ਼ ਨਿਰਮਾਣ ਕਾਰਜ ਦਾ ਰੱਖਿਆ
. . .  28 minutes ago
ਪੰਜਾਬ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਵੱਡੀ ਰਾਹਤ,ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਦਾਇਰ ਪਟੀਸ਼ਨ ਕੀਤੀ ਖ਼ਾਰਜ
. . .  about 1 hour ago
ਭਾਰਤ- ਜ਼ਿੰਬਾਬਵੇ ਪਹਿਲਾ ਇਕ ਦਿਨਾ ਮੈਚ : ਭਾਰਤ ਦੀ 10 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  about 1 hour ago
ਦੇਸ਼ ਦਾ ਮਾਣ ਹੈ ਇਹ ਧੀ ਸਾਨਵੀ ਸੂਦ -ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਕੀਤਾ ਸਰ ,ਉਹ ਵੀ ਤਿੰਨ ਵਾਰ - ਭਗਵੰਤ ਮਾਨ
. . .  about 1 hour ago
ਐਸ.ਏ.ਐਸ. ਨਗਰ ਅਤੇ ਤਰਨਤਾਰਨ ਵਿਚ ਐਨ.ਆਈ.ਏ. ਵਲੋਂ ਛਾਪੇਮਾਰੀ
. . .  about 1 hour ago
ਚੰਡੀਗੜ੍ਹ : ਵੇਰਕਾ ਨੇ ਵੀ ਵਧਾਇਆ ਦੁੱਧ ਦਾ ਭਾਅ
. . .  about 2 hours ago
ਇਕ ਵਿਅਕਤੀ ਨੂੰ ਅੱਜ ਜੰਮੂ ਦੇ ਬੱਸ ਸਟੈਂਡ ਖੇਤਰ ਤੋਂ ਅੱਤਵਾਦੀ ਫੰਡਿੰਗ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ - ਜੰਮੂ-ਕਸ਼ਮੀਰ ਪੁਲਿਸ
. . .  about 2 hours ago
ਆਦਮਪੁਰ ਤੋਂ ਦਿੱਲੀ ਫਲਾਈਟ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਜੇ ਸਾਂਪਲਾ ਨੇ ਜੋਤੀਰਾਦਿਤਿਆ ਸਿੰਧੀਆ ਨਾਲ ਕੀਤੀ ਮੁਲਾਕਾਤ
. . .  about 2 hours ago
ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਖੁਰਦਾ, ਪੁਰੀ, ਕਟਕ ਜਗਤ ਸਿੰਘ ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਕੀਤਾ ਸਰਵੇਖਣ
. . .  1 minute ago
ਹਰੀਹਰੇਸ਼ਵਰ ਬੀਚ ਨੇੜੇ ਹਥਿਆਰਾਂ ਵਾਲੀ ਕਿਸ਼ਤੀ ਬਰਾਮਦ ਹੋਣ ਤੋਂ ਬਾਅਦ ਫੜਨਵੀਸ ਨੇ ਕਿਹਾ, ''ਅੱਤਵਾਦੀ ਕੋਣ ਦੀ ਕੋਈ ਪੁਸ਼ਟੀ ਨਹੀਂ ''
. . .  about 3 hours ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  about 2 hours ago
ਚੰਡੀਗੜ੍ਹ , 18 ਅਗਸਤ (ਤਰੁਣ ਭਜਨੀ)- ਐਡਵੋਕੇਟ ਐੱਚ.ਸੀ.ਅਰੋੜਾ ਅਰੋੜਾ ਨੇ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਨਹਿਤ ਪਟੀਸ਼ਨ ਪਾਈ ਗਈ ਹੈ । ਪਟੀਸ਼ਨ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਬਿਮਾਰੀ ਕਿਤੇ ...
ਨਜ਼ਦੀਕੀ ਪਿੰਡ ਢਿਲਵਾਂ ਵਿਖੇ ਭਾਣਜੇ ਵਲੋਂ ਮਾਮੇ ਦਾ ਬੇਰਹਿਮੀ ਨਾਲ ਕਤਲ,ਮਾਮਲਾ ਦਰਜ
. . .  about 3 hours ago
ਤਪਾ ਮੰਡੀ,18 ਅਗਸਤ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਮਾਮੇ ਦਾ ਗੰਡਾਸਿਆਂ ਨਾਲ ਬੇਰਹਿਮੀ ਨਾਲ ...
ਮੁੱਖ ਮੰਤਰੀ ਯੋਗੀ ਨੇ ਕਮਹਰੀਆ ਘਾਟ ਪੁਲ ਦਾ ਕੀਤਾ ਉਦਘਾਟਨ
. . .  about 3 hours ago
ਗੋਰਖਪੁਰ, 18 ਜੁਲਾਈ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਮਹਰੀਆ ਘਾਟ ਪੁਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, "ਜੇਕਰ ਅਸੀਂ ਸਵੈ-ਨਿਰਭਰਤਾ ਦਾ ਟੀਚਾ ਹਾਸਿਲ ਕਰਨਾ ਹੈ ਤਾਂ ਸਾਨੂੰ ...
ਰਾਸ਼ਟਰਮੰਡਲ ਤਗਮਾ ਜੇਤੂ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਨਾਭਾ ਸੀਨੀਅਰ ਸੈਕੰਡਰੀ ਸਕੂਲ 'ਚ ਕੀਤਾ ਗਿਆ ਸਨਮਾਨ
. . .  about 4 hours ago
ਨਾਭਾ 18 ਅਗਸਤ( ਕਰਮਜੀਤ ਸਿੰਘ )-ਕਾਮਨਵੈਲਥ ਅੰਤਰਰਾਸ਼ਟਰੀ ਖੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਮੁਖੀ ਮੈਡਮ ਰੋਮਿਲ ਮਹਿਤਾ ਦੀ ਅਗਵਾਈ...
ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਬਾਹਰ ਬਦਲੀਆਂ ਬੰਦ ਹਨ ਦਾ ਲੱਗਾ ਨੋਟਿਸ
. . .  about 4 hours ago
ਚੰਡੀਗੜ੍ਹ, 18 ਅਗਸਤ-ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਬਦਲੀਆਂ ਬੰਦ ਹਨ ਦਾ ਨੋਟਿਸ ਲਗਾਇਆ ਗਿਆ ਹੈ।
ਵੱਡੀ ਖ਼ਬਰ: ਰੂਪਨਗਰ ਦੇ ਇਕ ਮੁਹੱਲਾ ਕਲੀਨਿਕ 'ਚ ਦੋ ਦਿਨ ਬਾਅਦ ਹੀ ਡਾਕਟਰ ਨੇ ਦਿੱਤਾ ਅਸਤੀਫ਼ਾ
. . .  about 4 hours ago
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਵਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਪਰ ਇਸ ਵਾਅਦੇ ਦੀ ਹਵਾ ਰੂਪਨਗਰ ਦੇ ਪੀ.ਡਬਲਿਊ...
ਮੁੰਬਈ: ਰਾਏਗੜ੍ਹ 'ਚ ਸ਼ੱਕੀ ਹਾਲਾਤ 'ਚ ਮਿਲੀ ਕਿਸ਼ਤੀ 'ਚੋਂ ਏਕੇ-47 ਰਾਈਫਲਾਂ ਹੋਈਆਂ ਬਰਾਮਦ, ਅਲਰਟ ਜਾਰੀ
. . .  about 4 hours ago
ਮੁੰਬਈ, 18 ਅਗਸਤ-ਮੁੰਬਈ ਦੇ ਰਾਏਗੜ੍ਹ ਜ਼ਿਲ੍ਹੇ ਦੇ ਸ਼੍ਰੀਵਰਧਨ 'ਚ ਇਕ ਕਿਸ਼ਤੀ ਦੇ ਸ਼ੱਕੀ ਹਾਲਾਤ 'ਚ ਮਿਲਣ ਤੋਂ ਬਾਅਦ ਰਾਏਗੜ੍ਹ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ 'ਚੋਂ ਏਕੇ-47 ਰਾਈਫਲਾਂ...
ਲੁਧਿਆਣਾ 'ਚ ਡੇਢ ਸਾਲਾ ਬੱਚਾ ਅਗਵਾ
. . .  about 5 hours ago
ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਬਾਅਦ ਦੁਪਹਿਰ ਇਕ ਡੇਢ ਸਾਲ ਦੇ ਬੱਚੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ...
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ
. . .  about 5 hours ago
ਸ਼੍ਰੀਨਗਰ, 18 ਅਗਸਤ-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।
ਰਿਸ਼ਵਤ ਲੈਂਦੇ ਹੌਲਦਾਰ ਦੀ ਵੀਡੀਓ ਵਾਇਰਲ, ਕੀਤਾ ਮੁਅੱਤਲ
. . .  about 6 hours ago
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਹੌਲਦਾਰ ਵਿਨੋਦ ਕੁਮਾਰ ਦੀ ਜੂਏ ਦੇ ਮਾਮਲੇ ਸੰਬੰਧੀ ਫੜ੍ਹੇ ਗਏ ਇਕ ਵਿਅਕਤੀ ਤੋਂ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ
. . .  about 6 hours ago
ਚੰਡੀਗੜ੍ਹ, 18 ਅਗਸਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ...
ਰਾਵੀ ਦਰਿਆ ਦੇ ਪਾਣੀ ਦਾ ਤੀਸਰੇ ਦਿਨ ਪੱਧਰ ਹੋਇਆ ਹੇਠਾਂ, ਲੋਕਾਂ ਨੂੰ ਮਿਲੀ ਵੱਡੀ ਰਾਹਤ
. . .  about 6 hours ago
ਡੇਰਾ ਬਾਬਾ ਨਾਨਕ, 18 ਅਗਸਤ (ਅਵਤਾਰ ਸਿੰਘ ਰੰਧਾਵਾ)- ਅੱਜ ਤੀਸਰੇ ਦਿਨ ਰਾਵੀ ਦਰਿਆ ਦਾ ਪਾਣੀ ਹੇਠਾਂ ਜਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਜੋ ਪਾਣੀ ਦਾ ਵਹਾਅ ਸੜਕ ਦੇ ਉੱਪਰੋਂ ਦੀ ਚੱਲ ਰਿਹਾ ਸੀ ਉਹ ਵੀ ਹੇਠਾਂ...
ਜਗਦੀਸ਼ ਟਾਈਟਲਰ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਉਣ ਦਾ ਭਖਿਆ ਮਾਮਲਾ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਪ੍ਰਤਾਪ ਸਿੰਘ ਨੇ ਕੀਤੀ ਨਿੰਦਾ
. . .  about 6 hours ago
ਅੰਮ੍ਰਿਤਸਰ, 18 ਅਗਸਤ-ਸ੍ਰੀ ਦਰਬਾਰ ਸਾਹਿਬ 'ਚ ਇਕ ਵਿਅਕਤੀ ਵਲੋਂ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਵਲੋਂ ਅਲੋਚਨਾ ਕੀਤੀ ਜਾ ਰਹੀ...
ਪੰਜਾਬ ਪੁਲਿਸ ਕਾਂਸਟੇਬਲ ਲਈ ਚੁਣੇ ਉਮੀਦਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ 4358 ਕਾਂਸਟੇਬਲਾਂ ਨੂੰ ਦੇਵੇਗੀ ਨਿਯੁਕਤੀ ਪੱਤਰ
. . .  about 7 hours ago
ਚੰਡੀਗੜ੍ਹ, 18 ਅਗਸਤ (ਲਲਿਤਾ)-ਪੰਜਾਬ 'ਚ ਕਾਂਸਟੇਬਲ ਦੀ ਭਰਤੀ ਲਈ ਮੁੰਡੇ -ਕੁੜੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਾਨ ਸਰਕਾਰ ਵਲੋਂ ਪੁਲਿਸ ਵਿਭਾਗ 'ਚ ਕਾਂਸਟੇਬਲ ਭਰਤੀ ਨੂੰ ਲੈ ਕੇ ਖ਼ਬਰ ਹੈ ਕਿ ਮਾਨ ਸਰਕਾਰ ਜਲਦ ਹੀ 4358 ਕਾਂਸਟੇਬਲਾਂ...
ਮੁਖਤਾਰ ਅੰਸਾਰੀ ਦੇ ਠਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ
. . .  about 7 hours ago
ਨਵੀਂ ਦਿੱਲੀ, 18 ਅਗਸਤ- ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਟਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਈ.ਡੀ. ਦੀ ਇਹ ਕਾਰਵਾਈ ਮੁਖਤਾਰ ਅੰਸਾਰੀ ਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ 11 ਟਿਕਾਣਿਆਂ 'ਤੇ ਚੱਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554

ਅੰਮ੍ਰਿਤਸਰ / ਦਿਹਾਤੀ

ਅਜਨਾਲਾ ਸ਼ਹਿਰ 'ਚ ਵੱਖ-ਵੱਖ ਬਾਜ਼ਾਰਾਂ 'ਚ ਬਣੇ ਆਰਜੀ ਬੱਸ ਅੱਡੇ

ਅਜਨਾਲਾ, 18 ਮਈ (ਐਸ. ਪ੍ਰਸ਼ੋਤਮ)-ਅਜਨਾਲਾ ਸ਼ਹਿਰ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਸਬ-ਡਵੀਜ਼ਨਲ ਪੱਧਰੀ ਹੈੱਡਕੁਆਰਟਰ ਹੋਣ ਤੋਂ ਇਲਾਵਾ ਖਰੀਦੋ-ਫਰੋਖਤ ਕਰਨ ਵਾਲੇ ਗਾਹਕਾਂ ਲਈ ਵੀ ਤਹਿਸੀਲ ਪੱਧਰੀ ਵਪਾਰਕ ਕੇਂਦਰ ਹੋਣ ਕਾਰਣ ਵੱਖ-ਵੱਖ ਰੂਟਾਂ ਤੋਂ ਆਉਣ ਜਾਣ ਵਾਲੀਆਂ ਬੱਸਾਂ ਲਈ ਵੀ ਕੇਂਦਰੀ ਬੱਸ ਅੱਡਾ ਸਥਾਪਤ ਹੈ | ਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਆਜ਼ਾਦੀ ਸੰਗਰਾਮ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਸੁਤੰਤਰਤਾ ਸੈਨਾਨੀਆਂ ਦੀ ਯਾਦ ਨੂੰ ਸਮਰਪਿਤ ਚਾਬੀਆਂ ਦੇ ਮੋਰਚੇ ਦੇ ਆਜ਼ਾਦੀ ਸੰਗਰਾਮੀਆਂ ਦੇ ਨਾਂਅ 'ਤੇ ਉਸਰੇ ਬੱਸ ਅੱਡੇ 'ਚ ਡੇਰਾ ਬਾਬਾ ਨਾਨਕ ਰੋਡ, ਭਿੰਡੀ ਸੈਦਾਂ, ਫਤਿਹਗੜ ਚੂੜੀਆਂ ਰੋਡ, ਚੋਗਾਵਾਂ ਰੋਡ ਤੇ ਆਉਣ ਜਾਣ ਵਾਲੀਆਂ ਮਿੰਨੀ ਬੱਸਾਂ ਤੋਂ ਇਲਾਵਾ ਕਈ ਵੇਰਾਂ ਪੰਜਾਬ ਰੋਡਵੇਜ਼ ਤੇ ਵੱਡੀਆਂ ਨਿੱਜੀ ਬੱਸਾਂ ਦੀ ਆਮਦ ਨਾ ਹੋਣ ਕਾਰਣ ਤੇ ਬਾਹਰੋਂ ਬਾਹਰ ਹੀ ਇਨ੍ਹਾਂ ਬੱਸਾਂ ਦੀ ਆਵਾਜਾਈ ਹੋਣ ਦੇ ਨਤੀਜੇ ਵਜੋਂ ਇਹ ਬੱਸ ਅੱਡਾ ਸਫੈਦ ਹਾਥੀ ਵਜੋਂ ਉੱਭਰ ਰਿਹਾ ਹੈ | ਸਰਵੇਖਣ ਅਨੁਸਾਰ ਡੇਰਾ ਬਾਬਾ ਨਾਨਕ, ਭਿੰਡੀ ਸੈਦਾਂ, ਫਤਿਹਗੜ ਚੂੜੀਆਂ, ਚੋਗਾਵਾਂ ਰੋਡ 'ਤੇ ਸਥਿਤ ਪਿੰਡਾਂ ਤੋਂ ਬੱਸ ਯਾਤਰੀਆਂ ਦੀ ਸਹੂਲਤ ਲਈ ਚੱਲਣ ਵਾਲੀਆਂ ਬੱਸਾਂ ਦੀ ਉਕਤ ਬੱਸ ਅੱਡੇ 'ਤੇ ਪਹੁੰਚ ਨਾ ਹੋਣ ਕਾਰਣ ਬੱਸ ਅੱਡਾ ਤਾਂ ਸਫੈਦ ਹਾਥੀ ਵਜੋਂ ਉਭਰ ਹੀ ਰਿਹਾ ਹੈ, ਪਰ ਇਨ੍ਹਾਂ ਰੂਟਾਂ ਦੀਆਂ ਬੱਸਾਂ ਇਸ ਕੇਂਦਰੀ ਬੱਸ ਅੱਡੇ 'ਤੇ ਨਾ ਪੁੱਜਣ ਕਾਰਣ ਬੱਸ ਮੁਸਾਫਿਰਾਂ ਨੂੰ ਵੀ ਆਰਥਿਕ ਉਜਾੜਾ ਕਰਕੇ ਡਾਹਢੀਆਂ ਪਰੇਸ਼ਾਨੀਆਂ ਤੋਂ ਗੁਜ਼ਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਕਿਉਂਕਿ ਸੀਨੀਅਰ ਸਿਟੀਜਨਾਂ, ਬੱਚਿਆਂ ਸਮੇਤ ਸਫਰ ਕਰਨ ਵਾਲੇ ਬੱਸ ਯਾਤਰੂਆਂ ਨੂੰ ਅੱਗੋਂ ਕਿਸੇ ਹੋਰ ਰੂਟ ਰਾਹੀਂ ਮੰਜ਼ਿਲ (ਪਿੰਡ ਜਾਂ ਸ਼ਹਿਰ) 'ਤੇ ਪੁੱਜਣ ਲਈ ਕੇਂਦਰੀ ਬੱਸ ਅੱਡੇ ਤੋਂ ਘੱਟੋ-ਘੱਟ ਇਕ ਇਕ ਕਿਲੋਮੀਟਰ ਦੀ ਦੂਰੀ 'ਤੇ ਬਣੇ ਆਰਜੀ ਬੱਸ ਅੱਡਿਆਂ ਤੇ ਸਮਾਨ ਸਮੇਤ ਪੁੱਜਣ ਲਈ ਰਿਕਸ਼ਾ, ਈ-ਰਿਕਸ਼ਾ, ਆਟੋ ਦੇ ਕਿਰਾਏ ਭਾੜੇ ਲਈ ਵਾਧੂ ਆਰਥਿਕ ਉਜਾੜਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਅਜਨਾਲਾ ਸ਼ਹਿਰ 'ਚ ਵੱਖ-ਵੱਖ ਬਾਜ਼ਾਰਾਂ 'ਚ ਬਣੇ ਆਰਜੀ ਬੱਸ ਅੱਡੇ ਟ੍ਰੈਫਿਕ ਜਾਮ ਤੇ ਸੜਕੀ ਹਾਦਸਿਆਂ ਨੂੰ ਵੀ ਲੰਮੇ ਸਮੇਂ ਤੋਂ ਦਸਤਕ ਦੇ ਰਹੇ ਹਨ | ਪਰ ਪ੍ਰਸ਼ਾਸਨ ਵਲੋਂ ਇਸ ਭਖਦੇ ਮੁੱਦੇ ਨੂੰ ਸੁਲਝਾਉਣ ਲਈ ਚੁੱਪ ਧਾਰੀ ਹੋਈ ਹੈ | ਇਸੇ ਦੌਰਾਨ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਦੌਰਾਨ ਉਨ੍ਹਾਂ ਵਲੋਂ ਬਤੌਰ ਪ੍ਰਧਾਨ ਦੇ ਅਹੁਦੇ 'ਤੇ ਹੁੰਦਿਆਂ ਦੂਰੋਂ ਨੇੜਿਓਾ ਆਉਣ ਜਾਣ ਵਾਲੇ ਬੱਸ ਮੁਸਾਫਿਰਾਂ ਨੂੰ ਤਕਲੀਫਾਂ ਪਹੁੰਚਾ ਰਹੇ ਇਨ੍ਹਾਂ ਆਰਜੀ ਬੱਸ ਅੱਡਿਆਂ ਦੀ ਸੁਲਘਦੀ ਸਮੱਸਿਆ ਨੂੰ ਸੁਲਝਾਉਣ ਲਈ ਕਦਮ ਚੁੱਕੇ ਸਨ, ਪਰ ਉਸ ਸਮੇਂ ਦੀਆਂ ਸਰਕਾਰਾਂ ਦੀਆਂ ਕਮਜ਼ੋਰ ਦਿ੍ੜ ਇੱਛਾ ਸ਼ਕਤੀਆਂ ਕਾਰਣ ਵੋਟ ਦੀ ਰਾਜਨੀਤੀ ਭਾਰੂ ਹੋਣ ਦੇ ਮੱਦੇਨਜ਼ਰ ਇਸ ਸੁਲਘਦੀ ਸਮੱਸਿਆ ਨੂੰ ਸਲਝਾਉਣ ਲਈ ਕੀਤੇ ਗਏ ਹੀਲੇ ਵਸੀਲੇ ਨੂੰ ਬੂਰ ਨਹੀਂ ਪਿਆ | ਅਜਿਹੇ ਹੀ ਵਿਚਾਰਾਂ ਦਾ ਪ੍ਰਗਟਾਵਾ ਕੰਜ਼ਿਊਮਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ: ਅਸ਼ੋਕ ਉੱਪਲ ਨੇ ਕਰਦਿਆਂ ਦੱਸਿਆ ਕਿ ਫਤਿਹਗੜ ਚੂੜੀਆਂ ਰੋਡ ਤੇ ਸਿਵਲ ਹਸਪਤਾਲ ਦੀ ਕੰਧ ਨਾਲ ਬਣੇ ਆਰਜੀ ਬੱਸ ਅੱਡੇ ਤੇ ਅਕਸਰ ਦੁਰਘਟਨਾਵਾਂ ਵਾਪਰਣ ਤੋਂ ਇਲਾਵਾ ਮਰੀਜਾਂ ਨੂੰ ਵੀ ਪਰੇਸ਼ਾਨੀਆਂ ਸਹਿਣੀਆਂ ਪੈ ਰਹੀਆਂ ਹਨ |
ਕੀ ਕਹਿੰਦੇ ਹਨ ਨਗਰ ਪੰਚਾਇਤ ਅਧਿਕਾਰੀ :- ਨਗਰ ਪੰਚਾਇਤ ਅਜਨਾਲਾ ਦੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨੇ ਬੱਸ ਮੁਸਾਫਰਾਂ ਨੂੰ ਦਰਪੇਸ਼ ਉਕਤ ਭੱਖਦੇ ਮਸਲੇ ਨੂੰ ਹੱਲ ਕਰਵਾਉਣ ਸੰਬੰਧੀ ਕਿਹਾ ਕਿ ਐਸ.ਡੀ.ਐਮ. ਅਜਨਾਲਾ ਵਲੋਂ ਪ੍ਰਾਪਤ ਹੋਏ ਆਦੇਸ਼ਾਂ ਦੇ ਮਦੇਨਜ਼ਰ ਪੰਜਾਬ ਰੋਡਵੇਜ਼, ਨਿੱਜੀ ਬੱਸਾਂ ਤੇ ਮਿੰਨੀ ਬੱਸਾਂ ਦੀ ਆਪਣੇ-ਆਪਣੇ ਹਰ ਟਾਈਮ ਅਨੁਸਾਰ ਉਕਤ ਬੱਸ ਅੱਡੇ ਦੀ ਚਾਰਦੀਵਾਰੀ ਅੰਦਰ ਖੜੇ ਹੋਣ ਦੀ ਪ੍ਰਕਿਰਿਆ ਯਕੀਨੀ ਬਣਾਉਣ ਲਈ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਅਤੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਨਾਲ ਲਿਖਤੀ ਰੂਪ 'ਚ ਰਾਬਤਾ ਬਣਾਇਆ ਜਾ ਰਿਹਾ ਹੈ |

ਬਕਾਇਆ ਨਾ ਮਿਲਣ ਦੇ ਰੋਸ ਵਜੋਂ ਬਿਜਲੀ ਘਰ ਮਜੀਠਾ ਵਿਖੇ ਕੀਤੀ ਰੋਸ ਰੈਲੀ

ਮਜੀਠਾ, 18 ਮਈ (ਜਗਤਾਰ ਸਿੰਘ ਸਹਿਮੀ)-ਪਾਵਰਕਾਮ ਅੰਦਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸੱਦੇ 'ਤੇ ਬਿਜਲੀ ਘਰ ਮਜੀਠਾ ਵਿਖੇ ਸੋਧੇ ਤਨਖਾਹ ਸਕੇਲਾਂ ਦਾ ਬਕਾਇਆ ਨਾ ਮਿਲਣ ਦੇ ਰੋਸ ਵਜੋਂ ਦੂਸਰੇ ਪੜਾਅ ਵਿਚ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਥਾਣਾ ਮਜੀਠਾ ਦਾ ਘਿਰਾਓ

ਮਜੀਠਾ, 18 ਮਈ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਥੇਬੰਦੀ ਦੀ ਜ਼ੋਨ ਇਕਾਈ ਮਜੀਠਾ ਦੇ ਪ੍ਰਧਾਨ ਮੁਖਤਾਰ ਸਿੰਘ ਭੰਗਵਾਂ ਅਤੇ ਸਕੱਤਰ ਕਿਰਪਾਲ ਸਿੰਘ ਕਲੇਰ ਦੀ ...

ਪੂਰੀ ਖ਼ਬਰ »

ਕਸਬਾ ਤਰਸਿੱਕਾ ਨਜ਼ਦੀਕ ਦਿਨ ਦਿਹਾੜੇ ਦੋ ਬਜ਼ੁਰਗਾਂ ਨਾਲ ਹੋਈ ਲੁੱਟ ਖੋਹ

ਤਰਸਿੱਕਾ, 18 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਇਲਾਕੇ ਵਿਚ ਦਿਨ ਦਿਹਾੜੇ ਸ਼ਰੇਆਮ ਹੋ ਰਹੀਆਂ ਲੁੱਟਾਂ ਖੋਹਾਂ ਕਰਕੇ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਚੁੱਕਾ ਹੈ ਤੇ ਚੋਰ-ਲੁਟੇਰਿਆਂ ਵਲੋਂ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣਾਂ ਪੁੁਲਿਸ ਪ੍ਰਸ਼ਾਸਨ ਦੀ ...

ਪੂਰੀ ਖ਼ਬਰ »

ਮਾਨਾਂਵਾਲਾ 'ਚ 'ਆਪ' ਦੀ ਜ਼ਿਲ੍ਹਾ ਇੰਚਾਰਜ ਸੀਮਾ ਸੋਢੀ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗ

ਓਠੀਆਂ, 18 ਮਈ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਵਲੋਂ ਪਾਰਟੀ ਦੀ ਮਜਬੂਤੀ ਲਈ ਰਾਤ ਦਿਨ ਬੜੀ ਮਿਹਨਤ ਨਾਲ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ 'ਆਪ' ਦੀ ਜ਼ਿਲ੍ਹਾ ਇੰਚਾਰਜ਼ ਮੈਡਮ ਸੀਮਾ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਤੋਂ ਦੋ ਮਹੀਨਿਆਂ 'ਚ ਲੋਕਾਂ ਦਾ ਹੋਇਆ ਮੋਹ ਭੰਗ-ਹਰਪ੍ਰਤਾਪ ਅਜਨਾਲਾ

ਰਾਜਾਸਾਂਸੀ, 18 ਮਈ (ਹਰਦੀਪ ਸਿੰਘ ਖੀਵਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾ: ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਗ੍ਰਹਿ ਵਿਖੇ ਯੂਥ ਕਾਂਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਹਲਕੇ ਦੇ ਕਾਂਗਰਸੀ ਵਰਕਰਾਂ ਪੰਚਾਂ, ਸਰਪੰਚਾਂ 'ਚ ਉਤਸ਼ਾਹ ਭਰਨ, ...

ਪੂਰੀ ਖ਼ਬਰ »

ਸਵੈ ਇੱਛਾ ਨਾਲ ਪੰਚਾਇਤੀ ਜ਼ਮੀਨਾਂ ਛੱਡਣ ਵਾਲਿਆਂ ਨੂੰ ਸਰਕਾਰ ਵਲੋਂ ਕੀਤਾ ਜਾਵੇਗਾ ਸਨਮਾਨਿਤ : ਬੀ. ਡੀ. ਪੀ. ਓ. ਮਜੀਠਾ

ਮਜੀਠਾ, 18 ਮਈ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਪੰਚਾਇਤੀ ਜ਼ਮੀਨ 'ਤੇ ਕਬਜਾ ਧਾਰਕਾਂ ਨੂੰ 30 ਮਈ ਤੱਕ ਆਪਣੀ ਸਵੈ ਇੱਛਾ ਨਾਲ ਜ਼ਮੀਨਾਂ ਖਾਲੀ ਕਰਨ ਦਾ ਸਮਾਂ ਦਿੱਤਾ ਹੈ | ਇਸੇ ਤਹਿਤ ਬੀ. ਡੀ. ਪੀ. ਓ. ਮਜੀਠਾ ਮਿੱਤਰਮਾਨ ਸਿੰਘ ਵਲੋਂ ਵੀ ਬਲਾਕ ਮਜੀਠਾ ...

ਪੂਰੀ ਖ਼ਬਰ »

ਨਿਰਮਲੇ ਸੰਤ ਬਾਬਾ ਕਰਤਾਰ ਸਿੰਘ ਈਸਾਪੁਰ ਵਾਲਿਆਂ ਦੀ ਬਰਸੀ ਮਨਾਈ

ਓਠੀਆਂ, 18 ਮਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਈਸਾਪੁਰ ਦੇ ਇਤਿਹਾਸਕ ਗੁਰਦੁਆਰਾ ਨਿਰਮਲੇ ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਵਧਾਵਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

'ਆਪ' ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਵਲੋਂ ਕੋਟਲੀ ਸੱਕਾਂ ਦਾ ਦੌਰਾ

ਓਠੀਆਂ, 18 ਮਈ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਦੇ ਸੀਨੀਅਰ ਆਗੂ ਬਲਦੇਵ ਿਸਿੰਘ ਮਿਆਦੀਆਂ ਵਲੋਂ ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਲਕੇ ਦੇ ਪਿੰਡਾਂ ਦੇ ਧੰਨਵਾਦੀ ਦੌਰੇ ਕੀਤੇ ਜਾ ਰਹੇ ਹਨ | ਉਨ੍ਹਾਂ ਅੱਜ ਵਿਧਾਨ ...

ਪੂਰੀ ਖ਼ਬਰ »

ਨਗਰ ਕੌਂਸਲ ਮਜੀਠਾ ਵਿਖੇ ਸਫਾਈ ਸੇਵਕ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤਾ

ਮਜੀਠਾ, 18 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਮਜੀਠਾ ਵਿਖੇ ਬਤੌਰ ਸਫਾਈ ਸੇਵਕ ਡਿਊਟੀ ਨਿਭਾਅ ਰਹੇ ਅਮਰੀਕ ਸਿੰਘ ਦੀ ਡਿਊਟੀ ਦੌਰਾਨ ਮੌਤ ਹੋਣ ਉਪਰੰਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਸ ਦੇ ਪੁੱਤਰ ਸੁਲਮਾਨ ਸਿੰਘ ਨੂੰ ਤਰਸ ਦੇ ਆਧਾਰ 'ਤੇ ਪੱਕੇ ਤੌਰ 'ਤੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਾਜ਼ਾਰ ਵਿਖੇ ਚੋਰਾਂ ਨੇ ਲਾਈ ਸੰਨ੍ਹ

ਖਾਸਾ, 18 ਮਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਨਸ਼ੇ ਦੇ ਆਦੀ ਨਸ਼ੇੜੀਆਂ ਵਲੋਂ ਹੁਣ ਵਿਦਿਆ ਦੇ ਮਿੰਦਰਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ | ਬੀਤੀ ਰਾਤ ਕਸਬਾ ਖਾਸਾ ਦੇ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਾਜ਼ਾਰ ਵਿਖੇ ਚੋਰੀ ਹੋਣ ਦੀ ਖ਼ਬਰ ...

ਪੂਰੀ ਖ਼ਬਰ »

ਦੱਖਣੀ ਅਫ਼ਰੀਕਾ ਦੇ ਹਾਈ ਕਮਿਸ਼ਨਰ ਨੇ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ

ਅਟਾਰੀ, 18 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦਾ ਦੱਖਣੀ ਅਫ਼ਰੀਕਾ ਗੁਹਾਨਾ ਦੇ ਹਾਈ ਕਮਿਸ਼ਨਰ ਮਿਸਟਰ ਐੱਚ. ਈ. ਕਵਾਕਕਿਉਂ ਨੇ ਅਨੰਦ ...

ਪੂਰੀ ਖ਼ਬਰ »

ਦਮਦਮੀ ਟਕਸਾਲ ਮਹਿਤਾ ਵਿਖੇ 6 ਜੂਨ 1984 ਦੇ ਘੱਲੂਘਾਰਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ 20 ਨੂੰ

ਚੌਂਕ ਮਹਿਤਾ, 18 ਮਈ (ਜਗਦੀਸ਼ ਸਿੰਘ ਬਮਰਾਹ)-ਜੂਨ 1984 ਨੂੰ ਵਾਪਰੇ ਆਪਰੇਸ਼ਨ ਬਲਿਊ ਸਟਾਰ ਦੌਰਾਨ ਸ਼ਹੀਦ ਹੋਏ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰ੍ਹਾ ਸਿੰਘ, ਜਨਰਲ ਸੁਬੇਗ ਸਿੰਘ ਤੇ ਹੋਰ ਹਜ਼ਾਰਾਂ ਸਿੰਘ ...

ਪੂਰੀ ਖ਼ਬਰ »

ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਜਾਨੀ ਨੁਕਸਾਨ ਹੋਣੋ ਬਚਿਆ, 4 ਜ਼ਖ਼ਮੀ

ਜੈਂਤੀਪੁਰ, 18 ਮਈ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਅੱਡਾ ਸਹਿਣੇਵਾਲੀ ਵਿਖੇ ਅੱਜ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਵਲੋਂ ਖ਼ਤਰਾਏ ਖੁਰਦ 'ਚ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ

ਜਗਦੇਵ ਕਲਾਂ, 18 ਮਈ (ਸ਼ਰਨਜੀਤ ਸਿੰਘ ਗਿੱਲ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਚਾਇਤੀ ਜ਼ਮੀਨਾਂ 'ਤੇ ਛੁਡਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਦੀ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਬਲਾਕ ਹਰਸ਼ਾ ...

ਪੂਰੀ ਖ਼ਬਰ »

ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਪ੍ਰਸਿੱਧ ਕਿ੍ਕਟ ਖਿਡਾਰੀ ਵਿਰੇਂਦਰ ਸਹਿਵਾਗ ਨੇ ਕੀਤੀ ਸ਼ੂਟਿੰਗ

ਅਟਾਰੀ, 18 ਮਈ (ਗੁਰਦੀਪ ਸਿੰਘ ਅਟਾਰੀ)-ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਪ੍ਰਸਿੱਧ ਕਿ੍ਕਟ ਖਿਡਾਰੀ ਵਿਰੇਂਦਰ ਸਹਿਵਾਗ ਵਲੋਂ ਸ਼ੂਟਿੰਗ ਕੀਤੀ ਗਈ ਹੈ | ਭਾਰਤ ਪਾਕਿਸਤਾਨ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਜਗਦੇਵ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਜਗਦੇਵ ਕਲਾਂ, 18 ਮਈ (ਸ਼ਰਨਜੀਤ ਸਿੰਘ ਗਿੱਲ)-ਬਲਾਕ ਖੇਤੀਬਾੜੀ ਅਫਸਰ ਹਰਸ਼ਾ ਛੀਨਾ ਡਾ: ਅਮਰਜੀਤ ਸਿੰਘ ਬੱਲ ਦੀ ਯੋਗ ਅਗਵਾਈ ਹੇਠ ਪਿੰਡ ਜਗਦੇਵ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਕਿਸਾਨਾਂ ...

ਪੂਰੀ ਖ਼ਬਰ »

ਮਜੀਠਾ ਪੁਲਿਸ ਨੇ ਹੈਰੋਇਨ ਸਮੇਤ ਇਕ ਨੂੰ ਕੀਤਾ ਕਾਬੂ, ਇਕ ਫਰਾਰ

ਮਜੀਠਾ, 18 ਮਈ (ਮਨਿੰਦਰ ਸਿੰਘ ਸੋਖੀ)-ਜ਼ਿਲ੍ਹਾ ਪੁਲਿਸ ਮਖੀ ਅੰਮਿ੍ਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ. ਐਚ. ਓ. ਮਜੀਠਾ ਹਿਮਾਂਸ਼ੂ ਭਗਤ ਦੀ ਨਿਗਰਾਨੀ ਹੇਠ ਭੈੜੇ ਪੁਰਸ਼ਾਂ ਦੀ ਤਲਾਸ਼ੀ ਅਤੇ ਗਸ਼ਤ ਦੇ ਸੰਬੰਧ ਵਿਚ ਸਬ ਇੰਸਪੈਕਟਰ ਤਰਲੋਕ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਪਿੰਡ ਕਿਰਲਗੜ੍ਹ 'ਚ ਚੱਲੀ ਗੋਲੀ 'ਚ ਜ਼ਖ਼ਮੀ ਨੇ ਤੋੜਿਆ ਦਮ, ਵਿਰੋਧੀ ਧਿਰ ਦੇ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ

ਚੋਗਾਵਾਂ, 18 ਮਈ (ਗੁਰਬਿੰਦਰ ਸਿੰਘ ਬਾਗੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਵਿਖੇ ਵਾਪਰੇ ਗੋਲੀ ਕਾਂਡ ਵਿਚ ਦੋ ਜ਼ਖ਼ਮੀ ਭਰਾਵਾਂ ਵਿਚੋਂ ਜੱਜਪਾਲ ਸਿੰਘ ਨੇ ਦਮ ਤੋੜ ਦਿੱਤਾ | ਹਰਜੀਤ ਸਿੰਘ ਤੇ ਵਿਰੋਧੀ ਧਿਰ ਦੇ ਹਰਭੇਜ ਸਿੰਘ ਦੀ ਹਾਲਤ ਗੰਭੀਰ ਬਣੀ ...

ਪੂਰੀ ਖ਼ਬਰ »

ਪਿੰਡ ਕੋਟ ਮਹਿਤਾਬ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਾਈ

ਰਈਆ, 18 ਮਈ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਦਾ ਮਾਲੀਆ ਵਧਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪਿੰਡ ਕੋਟ ਮਹਿਤਾਬ ਦੀ 100 ਏਕੜ ਦੇ ਕਰੀਬ ਪੰਚਾਇਤੀ ਜਮੀਨ ਦੀ ਬੋਲੀ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟਸ ਦੇ ਵਿਦਿਆਰਥੀਆਂ ਦੀ ਸਰਕਾਰੀ ਵਿਭਾਗਾਂ 'ਚ ਹੋਈ ਚੋਣ ਨਾਲ ਸੰਸਥਾ ਦਾ ਨਾਮ ਸੂਬੇ ਵਿਚ ਰੌਸ਼ਨ ਹੋਇਆ

ਜੇਠੂਵਾਲ, 18 ਮਈ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੇ ਸਿਵਲ ਇੰਜੀਨਿਅਰਿੰਗ ਦੇ 6 ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਐਸ.ਡੀ.ਓ. ਅਤੇ ਜੇ.ਈ. ਵਜੋਂ ਚੁਣੇ ਗਏ | ਇਨ੍ਹਾਂ ਵਿਦਿਆਰਥੀਆਂ ਦੀ ਹੋਈ ਚੋਣ 'ਤੇ ...

ਪੂਰੀ ਖ਼ਬਰ »

ਨੰਬਰਦਾਰ ਸਾਹਿਬਜੀਤ ਸਿੰਘ ਭੱਖਾ ਨਾਲ ਕੈਬਨਿਟ ਮੰਤਰੀ ਧਾਲੀਵਾਲ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਅਜਨਾਲਾ, 18 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਸਮਾਜ ਸੁਧਾਰ ਸੰਸਥਾ ਅਜਨਾਲਾ ਦੇ ਅਗਜ਼ੈਕਟਿਵ ਕਮੇਟੀ ਮੈਂਬਰ ਨੰਬਰਦਾਰ ਸਾਹਿਬਜੀਤ ਸਿੰਘ ਭੱਖਾ ਦੇ ਸਤਿਕਾਰਯੋਗ ਪਿਤਾ ਗੁਰਦੀਪ ਸਿੰਘ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਦਿਹਾਂਤ 'ਤੇ ਕੈਬਨਿਟ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਵਲੋਂ ਪਿੰਡ ਧਾਰੀਵਾਲ ਕਲੇਰ ਵਿਖੇ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ

ਅਜਨਾਲਾ, 18 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਦੀ ਅਗਵਾਈ ਹੇਠ ਪ੍ਰਚਾਰਕ ਭਾਈ ...

ਪੂਰੀ ਖ਼ਬਰ »

ਪਿੰਡ ਕਿਰਲਗੜ੍ਹ 'ਚ ਚੱਲੀ ਗੋਲੀ 'ਚ ਜ਼ਖ਼ਮੀ ਨੇ ਤੋੜਿਆ ਦਮ, ਵਿਰੋਧੀ ਧਿਰ ਦੇ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ

ਚੋਗਾਵਾਂ, 18 ਮਈ (ਗੁਰਬਿੰਦਰ ਸਿੰਘ ਬਾਗੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਵਿਖੇ ਵਾਪਰੇ ਗੋਲੀ ਕਾਂਡ ਵਿਚ ਦੋ ਜ਼ਖ਼ਮੀ ਭਰਾਵਾਂ ਵਿਚੋਂ ਜੱਜਪਾਲ ਸਿੰਘ ਨੇ ਦਮ ਤੋੜ ਦਿੱਤਾ | ਹਰਜੀਤ ਸਿੰਘ ਤੇ ਵਿਰੋਧੀ ਧਿਰ ਦੇ ਹਰਭੇਜ ਸਿੰਘ ਦੀ ਹਾਲਤ ਗੰਭੀਰ ਬਣੀ ...

ਪੂਰੀ ਖ਼ਬਰ »

'ਆਪ' ਬਲਾਕ ਪ੍ਰਧਾਨ ਸੋਨੂੰ ਨੇ ਮਾਤਾ ਰਾਣੀ ਮੰਦਰ ਰਸਤੇ ਦੀ ਪੁਲੀ ਦੇ ਵਿਕਾਸ ਕਾਰਜ ਦਾ ਕੀਤਾ ਆਗਾਜ਼

ਅਜਨਾਲਾ, 18 ਮਈ (ਐੱਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਬਲਾਕ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਅਜਨਾਲਾ ਸ਼ਹਿਰ ਦੇ ਯੋਜਨਾਬੱਧ ਢੰਗ ਨਾਲ ਸੁੰਦਰੀਕਰਨ ਕਰਨ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX