ਬਨੂੜ, 18 ਮਈ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਨੂੰ 'ਇੰਸਟੀਚਿਊਟ ਆਫ ਹੈਪੀਨੈੱਸ' ਦਾ ਦਰਜਾ ਹਾਸਿਲ ਹੋਇਆ ਹੈ | ਯੂਨੀਵਰਸਿਟੀ ਨੂੰ ਦਿੱਲੀ ਵਿਖੇ ਹੋਏ ਸਨਮਾਨ ਸਮਾਰੋਹ ਮੌਕੇ ਕੇਂਦਰੀ ਮਹਿਲਾ ਅਤੇ ਬਾਲ ਭਲਾਈ ਮੰਤਰੀ ਸਮਿ੍ਤੀੇ ਇਰਾਨੀ ਨੇ ਇਹ ਸਨਮਾਨ ਭੇਂਟ ਕੀਤਾ | ਚਿਤਕਾਰਾ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਡੀਨ ਡਾ. ਸੰਧੀਰ ਸ਼ਰਮਾ ਅਤੇ ਯੂਨੀਵਰਸਿਟੀ ਦੇ ਮਾਨਤਾ ਤੇ ਕੁਆਲਿਟੀ ਐਸੋਂਰੈਂਸ ਸੈੱਲ ਦੇ ਨਿਰਦੇਸਕ ਡਾ. ਕਿ੍ਸਨਾ ਕੇ. ਮਿਸ਼ਰਾ ਨੇ ਇਹ ਸਨਮਾਨ ਹਾਸਿਲ ਕੀਤਾ | ਚਿਤਕਾਰਾ ਯੂਨੀਵਰਸਿਟੀ ਦੀ ਉਕਤ ਸਨਮਾਨ ਲਈ ਚੋਣ ਯੂ.ਕੇ. ਆਧਾਰਿਤ ਕਿਊ.ਐਸ.ਕਯਾਕਯਾਰਿਲੀ ਸਾਈਮੰਡਜ ਦੀ ਭਾਰਤੀ ਸਹਾਇਕ ਕੰਪਨੀ ਕਿਊ.ਐਸ.ਆਈਗਾਜ ਵਲੋਂ ਕੀਤੀ ਗਈ ਸੀ | ਸੰਸਥਾ ਵਲੋਂ ਚਿਤਕਾਰਾ ਦੀ ਚੋਣ ਅਕਾਦਮਿਕ ਐਕਸੀਲੈਂਸ ਕਨਕਲੇਵ ਪ੍ਰੋਗਰਾਮ ਅਧੀਨ ਭਾਰਤ ਭਰ ਦੀਆਂ ਵਿੱਦਿਅਕ ਸੰਸਥਾਵਾਂ ਦੇ ਕੀਤੇ ਗਏ ਸਰਵੇ ਦੇ ਆਧਾਰ 'ਤੇ ਕੀਤਾ ਗਿਆ | ਸੰਸਥਾ ਨੇ ਇਹ ਸਰਵੇ ਅਭਿਆਨ ਉਦਯੋਗਿਕ ਸੰਸਥਾ ਐਸੋਚੈੱਮ ਦੇ ਸਹਿਯੋਗ ਨਾਲ ਲੰਘੇ ਵਰ੍ਹੇ ਦਸੰਬਰ ਵਿਚ ਆਰੰਭਿਆ ਸੀ | ਸੰਸਥਾ ਵਲੋਂ ਬਹੁਤ ਸਖਤ ਅਤੇ ਬਾਰੀਕੀ ਨਾਲ ਸਮੁਚੀਆਂ ਵਿੱਦਿਅਕ ਸੰਸਥਾਵਾਂ ਵਿਚ ਚਲਾਏ ਗਏ ਸਰਵੇ ਅਭਿਆਨ ਮਗਰੋਂ ਹੀ ਇਸ ਚੋਣ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ | ਕੇਂਦਰੀ ਮੰਤਰੀ ਨੇ ਇਨਾਮ ਵੰਡਣ ਦੀ ਰਸਮ ਦੌਰਾਨ ਚਿਤਕਾਰਾ ਯੂਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਹਰ ਪਹਿਲੂ ਵਿਚ ਖ਼ੁਸ਼ੀ ਦਾ ਧਿਆਨ ਰੱਖਣ ਲਈ ਸ਼ਲਾਘਾ ਕੀਤੀ | ਚਿਤਕਾਰਾ ਦੀ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਇੰਸਟੀਚਿਊਸ਼ਨ ਆਫ ਹੈਪੀਨੈੱਸ ਦਾ ਐਵਾਰਡ ਮਿਲਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਣ ਚਿਤਕਾਰਾ ਦੇ ਉਨ੍ਹਾਂ ਸਾਂਝੇ ਅਭਿਆਸਾਂ ਦਾ ਨਤੀਜਾ ਹੈ, ਜੋ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ 'ਤੇ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਪ੍ਰਦਾਨ ਕਰਨ ਵਿਚ ਗੁਣਵੱਤਾ ਅਤੇ ਉੱਤਮਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਸ ਨਾਲ ਸਾਡੇ ਵਿਦਿਆਰਥੀਆਂ ਦੀਆਂ ਯੋਗਤਾਵਾਂ ਅਤੇ ਸਮਰਥਾਵਾਂ ਵਿਚ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਹ ਐਵਾਰਡ ਸਾਰਿਆਂ ਦੀ ਸ਼ਮੂਲੀਅਤ ਨਾਲ ਹੀ ਸੰਭਵ ਹੋ ਸਕਿਆ ਹੈ | ਸਮਾਰੋਹ ਦੌਰਾਨ ਡਾ. ਕੇ.ਕੇ. ਮਿਸਰਾ ਨੇ 'ਚਿਤਕਾਰਾ ਯੂਨੀਵਰਸਿਟੀ 'ਏ ਜਰਨੀ ਟੂ ਐਕਸੀਲੈਂਸ' ਵਿਸ਼ੇ 'ਤੇ ਕੇਸ ਸਟੱਡੀ ਵੀ ਪੇਸ਼ ਕੀਤੀ | ਕਿਊ.ਐਸ.ਆਈ. ਗਾਜ ਨੂੰ 2018 ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਪ੍ਰਣਬ ਮੁਖਰਜੀ ਹੱਥੋਂ ਲਾਂਚ ਕੀਤਾ ਗਿਆ ਸੀ | ਇਹ ਸੰਸਥਾ ਇਕ ਅੰਤਰ-ਰਾਸ਼ਟਰੀ, ਸੁਤੰਤਰ ਅਤੇ ਪ੍ਰਾਈਵੇਟ ਸੈਕਟਰ ਵਾਲੀ ਪਹਿਲ ਕਦਮੀ ਦੇ ਤੌਰ 'ਤੇ ਕਾਲਜਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਵਿਚ ਰੇਟਿੰਗ ਪ੍ਰਦਾਨ ਕਰਦੀ ਹੈ | ਸਿੱਖਿਆ ਦੇ ਖੇਤਰ ਵਿਚ ਸਖਤ ਗੁਣਵੱਤਾ ਮਾਪਦੰਡਾਂ ਦਾ ਨਿਰੀਖਣ ਕਰਨ ਵਾਲੀ ਇਸ ਸੰਸਥਾ ਦਾ ਕੌਮਾਂਤਰੀ ਪੱਧਰ 'ਤੇ ਨਿਵੇਕਲਾ ਸਥਾਨ ਹੈ |
ਸਨੌਰ, 18 ਮਈ (ਸੋਖਲ)-ਸਨੌਰ ਨੇੜੇ ਪਿੰਡ ਕਟਕਹੇੜੀ ਵਿਖੇ ਪਿਤਾ ਪੁਰਖੀ ਮਿਲੀ ਜ਼ਮੀਨ 'ਤੇ ਬਲਾਕ ਸਮਿਤੀ ਵਲੋਂ ਕਬਜਾ ਲੈਣ ਦੀ ਖ਼ਬਰ ਨੇ ਅੱਜ ਪਿੰਡ ਦੇ 6 ਕਿਸਾਨਾਂ 'ਤੇ ਉਨ੍ਹਾਂ ਦੇ ਪਰਿਵਾਰਾਂ ਲਈ ਬੇਹੱਦ ਮੰਦਭਾਗਾ ਸੁਨੇਹਾ ਮਿਲਿਆ ਤਾਂ ਪਰਿਵਾਰਾਂ ਦੇ ਨਾਲ-ਨਾਲ ਪਿੰਡ ਦੇ ...
ਡਕਾਲਾ,18 ਮਈ (ਪਰਗਟ ਸਿੰਘ ਬਲਬੇੜਾ)-ਜ਼ਿਲ੍ਹੇ ਦੇ ਪ੍ਰਸਿੱਧ ਸ਼ੇਰਗਿੱਲ ਐਗਰੀਕਲਚਰਲ ਫ਼ਾਰਮ ਮੰਜਾਲ ਖੁਰਦ ਵਿਖੇ ਤਿੰਨ ਦਿਨਾ ਟਰੇਨਿੰਗ ਕੈਂਪ ਲਗਾ ਰਹੇ ਮਹਿੰਦਰਾ ਕਾਲਜ ਪਟਿਆਲਾ ਦੇ ਬੀ.ਐੱਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਨੂੰ ਅੱਜ ਸਰਟੀਫਿਕੇਟ ਤਕਸੀਮ ਕੀਤੇ ...
ਬਨੂੜ, 18 ਮਈ (ਭੁਪਿੰਦਰ ਸਿੰਘ)-ਸ਼ੰਭੂ-ਬਨੂੜ-ਖਰੜ ਕੌਮੀ ਮਾਰਗ ਦੀ ਮੁਰੰਮਤ ਦਾ ਕੰਮ ਅੱਜ ਆਰੰਭ ਹੋ ਗਿਆ ਹੈ | ਇਸ 39.5 ਕਿਲੋਮੀਟਰ ਲੰਬੀ ਸੜਕ ਨੂੰ ਨਵਿਆਉਣ ਲਈ 23 ਕਰੋੜ ਦੇ ਕਰੀਬ ਰਾਸ਼ੀ ਖਰਚ ਹੋਵੇਗੀ | ਇਸ ਸੜਕ ਦੀ ਉਸਾਰੀ ਦਾ ਟੈਂਡਰ ਚੰਡੀਗੜ੍ਹ ਦੀ ਰਾਜਿੰਦਰ ...
ਪਟਿਆਲਾ, 18 ਮਈ (ਮਨਦੀਪ ਸਿੰਘ ਖਰੌੜ)-ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਉਣ ਦੇ ਮਕਸਦ ਨਾਲ ਜ਼ਿਲੇ੍ਹ 'ਚ ਜਨਵਰੀ ਤੋਂ ਮਾਰਚ 2022 ਤੱਕ ਹੋਈਆਂ 23 ਬਾਲ ਮੌਤਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਿਵਲ ਸਰਜਨ ਡਾ. ਰਾਜੂ ਧੀਰ ਦੀ ਪ੍ਰਧਾਨਗੀ ਵਿਚ ...
ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਨਸ਼ਿਆਂ ਦੇ ਆਦੀ ਇਕ ਵਿਅਕਤੀ ਨੂੰ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...
ਪਟਿਆਲਾ, 18 ਮਈ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ 'ਚ ਟਾਵਰ 5 ਨੇੜੇ ਤੋਂ ਸਕੂਟਰੀ ਸਵਾਰ ਨੇ ਪਟਿਆਲਾ ਜੇਲ੍ਹ ਅੰਦਰ ਇਕ ਪੈਕਟ ਸੁੱਟਿਆ ਤੇ ਉਸ ਨੂੰ ਖੋਲ੍ਹਣ ਉਪਰੰਤ ਪੁਲਿਸ ਮੁਲਾਜ਼ਮਾਂ ਨੂੰ 48 ਜਰਦੇ ਦੀਆਂ ਪੁੜੀਆਂ ਤੇ ਸਕੂਟਰੀ ਸਵਾਰ ਦਾ ਪਿੱਛਾ ਕਰ ਕੇ ਪੁਲਿਸ ਨੂੰ 16 ...
ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਕਸਬਾ ਘੱਗਾ ਦੇ ਇਲਾਕੇ ਵਿਚ ਬਰਾਮਦ ਕੀਤੀ ਗਈ ਨਸ਼ਿਆਂ ਦੀ ਖੇਪ ਦੇ ਨਾਲ ਪੁਲਿਸ ਵਲੋਂ ਨਾਜਾਇਜ਼ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ | ਵੱਡੀ ਪੱਧਰ 'ਤੇ ਬਰਾਮਦ ਹੋਈ ਨਸ਼ਿਆਂ ਦੀ ਖੇਪ ਅਤੇ ਅਸਲੇ ਦਾ ਬਰਾਮਦ ਹੋਣਾ ਇਲਾਕੇ ...
ਭੁੱਨਰਹੇੜੀ, 18 ਮਈ (ਧਨਵੰਤ ਸਿੰਘ)-ਸਥਾਨਕ ਕਸਬੇ ਦੇ ਕੁਲਦੀਪ ਦੇ ਪੁੱਤਰ ਸਾਹਿਲ ਕੁਮਾਰ ਦੀ ਲਾਸ਼ ਅੱਜ ਭਾਖੜਾ ਵਿਚ ਮਿਲ ਗਈ ਹੈ | ਜਿਸ ਦਾ ਅੱਜ ਪੋਸਟਮਾਰਟਮ ਮਗਰਾੋ ਭੁੱਨਰਹੇੜੀ ਵਿਖੇ ਸਸਕਾਰ ਕਰ ਦਿੱਤਾ ਗਿਆ | ਦੱਸਿਆ ਜਾਂਦਾ ਹੈ ਕਿ ਸਾਹਿਲ ਕੁਮਾਰ ਨਾਮ ਦੇ ਦੋ ...
ਪਟਿਆਲਾ, 18 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਨਜ਼ਦੀਕੀ ਪਿੰਡ ਸ਼ੰਕਰਪੁਰ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਦੇ ਪੱਟ 'ਚ ਗੋਲੀ ਮਾਰਨ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਕੁਝ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ | ਇਸ ਦੀ ਪੁਸ਼ਟੀ ਕਰਦਿੰਆਂ ਥਾਣਾ ...
ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਪਿਛਲੇ ਸਮੇਂ ਚੱਲੇ ਕੋਰੋਨਾ ਦੇ ਦੌਰ ਦੌਰਾਨ ਰੇਲਵੇ ਵਿਭਾਗ ਵਲੋਂ ਸ਼ੁਰੂ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਹਜ਼ੂਰ ਸਾਹਿਬ ਨੰਦੇੜ ਸੱਚਖੰਡ ਐਕਸਪੈੱ੍ਰਸ ਰੇਲ ਗੱਡੀ ਚੱਲਦੀ ਸੀ, ਉਸ ਨੂੰ ਅੰਬਾਲਾ ਕੈਂਟ ਤੋਂ ਚੰਡੀਗੜ੍ਹ ...
ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦੋ ਟਰੱਕ ਸਵਾਰਾਂ ਨੂੰ 20 ਕਿੱਲੋ ਭੁੱਕੀ (ਚੂਰਾ ਪੋਸਤ) ਸਮੇਤ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸ਼ਹਿਰੀ ਥਾਣੇ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ...
ਪਟਿਆਲਾ, 18 ਮਈ (ਮਨਦੀਪ ਸਿੰਘ ਖਰੌੜ)-ਲੰਘੀ 29 ਅਪ੍ਰੈਲ ਨੂੰ ਪਟਿਆਲਾ ਹਿੰਸਾ ਵਾਲੇ ਦਿਨ ਸ੍ਰੀ ਦੁਰਗਾ ਮਾਤਾ ਪ੍ਰਤੀ ਅਪਸ਼ਬਦ ਬੋਲਣ ਸੰਬੰਧੀ ਇੰਟਰਨੈੱਟ 'ਤੇ ਵਾਇਰਲ ਹੋਈ ਵੀਡੀਓ 'ਚ ਲੋੜੀਂਦੇ ਮੁਲਜ਼ਮ ਨੂੰ ਪਟਿਆਲਾ ਸੀ.ਆਈ.ਏ. ਸਟਾਫ਼ ਦੇ ਮੁਖੀ ਸਮਿੰਦਰ ਸਿੰਘ ਦੀ ਅਗਵਾਈ ...
ਦੇਵੀਗੜ੍ਹ, 18 ਮਈ (ਰਾਜਿੰਦਰ ਸਿੰਘ ਮੌਜੀ)-ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਸ਼ਾਂਤ ਗੌਤਮ ਦੀ ਰਹਿਨੁਮਾਈ ਹੇਠ ਮੁੱਢਲਾ ਸਿਹਤ ਕੇਂਦਰ ਦੁੱਧਨ ਸਾਧਾਂ ਅਧੀਨ ਵੱਖ-ਵੱਖ ਸਬ ਸੈਂਟਰਾਂ ਵਿਚ ਡੇਂਗੂ ...
ਦੇਵੀਗੜ੍ਹ, 18 ਮਈ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ ਦੇ ਪੰਜਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਪੰਜਵੀਂ ...
ਸ਼ੁਤਰਾਣਾ, 18 ਮਈ (ਬਲਦੇਵ ਸਿੰਘ ਮਹਿਰੋਕ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਸ਼ੁਰੂ ਕੀਤੀ ਹੋਈ ਵਿਸ਼ੇਸ਼ ਮੁਹਿੰਮ ਤਹਿਤ ਸਥਾਨਕ ਪ੍ਰਸ਼ਾਸਨ ਨੇ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ ਵਿਖੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਇਆ ਹੈ | ...
ਸ਼ੁਤਰਾਣਾ, 18 ਮਈ (ਬਲਦੇਵ ਸਿੰਘ ਮਹਿਰੋਕ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਸ਼ੁਰੂ ਕੀਤੀ ਹੋਈ ਵਿਸ਼ੇਸ਼ ਮੁਹਿੰਮ ਤਹਿਤ ਸਥਾਨਕ ਪ੍ਰਸ਼ਾਸਨ ਨੇ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ ਵਿਖੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਇਆ ਹੈ | ...
ਨਾਭਾ, 18 ਮਈ (ਕਰਮਜੀਤ ਸਿੰਘ)-ਮਹਾਰਾਜਾ ਹੀਰਾ ਸਿੰਘ ਪਾਰਕ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੇਦ ਮਿੱਤਲ, ਸੈਕਟਰੀ ਕਮਲ ਕਪੂਰ, ਚੇਅਰਮੈਨ ਬਿਰਜ ਲਾਲ ਮਿੱਤਲ, ਪਵਨ ਬਾਂਸਲ ਨੇ ਇਕ ਸਾਂਝੀ ਮੀਟਿੰਗ ਕਰ ਕੇ ਮੰਗ ਕੀਤੀ ਕਿ ਰਿਆਸਤੀ ਸ਼ਹਿਰ ਨਾਭਾ ਦੇ ਮਹਾਰਾਜਾ ਹੀਰਾ ਸਿੰਘ ...
ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਜਿਉਣਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਪੁਰਾਣੇ ਨਿਸ਼ਾਨ ਦੀ ਜਗ੍ਹਾ 'ਤੇ ਨਵੀਂ ਤਕਨੀਕ ਵਾਲਾ ਨਿਸ਼ਾਨ ਸਾਹਿਬ ਲਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ...
ਨਾਭਾ, 18 ਮਈ (ਕਰਮਜੀਤ ਸਿੰਘ)-ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਜ਼ਦੀਕ ਸਰਹਿੰਦ ਸ਼ਹਿਰ ਦੇ ਆਮ ਖਾਸ ਬਾਗ ਦੇ ਨਜ਼ਦੀਕ ਰਹਿੰਦੇ ਮੁਸਲਮਾਨ ਪਰਿਵਾਰ ਨਾਲ ਸੰਬੰਧਿਤ ਦੋ ਬੱਚੇ (ਜਿਨ੍ਹਾਂ ਦੀ ਉਮਰ 10 ਅਤੇ 8 ਸਾਲ ਹੈ) ਰਿਹਾਨ ਅਤੇ ਫਰਿਆਨ ਨੂੰ ਪਿਤਾ ਸਿਨੋਲਾ ਵਲੋਂ ਹਲਕਾ ਨਾਭਾ ...
ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਕਸ਼ਾ ਪਾਸ ਕਰਵਾਏ ਬਿਨਾਂ ਕਿਸੇ ਵੀ ਤਰ੍ਹਾਂ ਦੀ ਇਮਾਰਤ ਬਣਾਉਣ ਦੀ ਕੋਸ਼ਿਸ਼ ਨਾ ਕਰਨ | ਜੇਕਰ ਕੋਈ ਵੀ ਨਗਰ ਨਿਗਮ ਦੇ ਅਧਿਕਾਰ ਖੇਤਰ 'ਚ ...
ਪਟਿਆਲਾ, 18 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਇਤਿਹਾਸਿਕ ਗੁਰੂਘਰ ਦੂਖਨਿਵਾਰਨ ਸਾਹਿਬ ਦੇ ਲੰਗਰ ਹਾਲੇ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ | ਇਸ ਮਾਮਲੇ ਦੀ ਸ਼ਿਕਾਇਤ ਹਰਪਾਲ ਸਿੰਘ ਵਾਸੀ ਪਟਿਆਲਾ ਨੇ ਥਾਣਾ ਅਨਾਜ ਮੰਡੀ 'ਚ ਦਰਜ ਕਰਵਾਈ ਕਿ ...
ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਦੇ ਜੁਆਇੰਟ ਫਾਰਮ ਆਫ਼ ਇਲੈਕਟਡ ਯੂਨੀਅਨਜ਼ ਵਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰਿਆਂ ਮਾਰਦੇ ਹੋਏ ਧਰਨਾ ਲਗਾਇਆ | ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਤੋਂ ...
ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਦੇਖ ਕੇ ਇਕ ਵਿਅਕਤੀ ਅਫ਼ੀਮ ਵਾਲਾ ਲਿਫ਼ਾਫ਼ਾ ਸੁੱਟ ਕੇ ਫ਼ਰਾਰ ਹੋਣ 'ਤੇ ਥਾਣਾ ਸ਼ਹਿਰੀ ਨੇ ਬਰਾਮਦ ਕੀਤੇ ਆਧਾਰ ਕਾਰਡ ਦੇ ਆਧਾਰ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ...
ਪਟਿਆਲਾ, 18 ਮਈ (ਅ.ਸ. ਆਹਲੂਵਾਲੀਆ)-ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵਲੋਂ ਗਰਮੀ ਦੇ ਮੌਸਮ 'ਚ ਚੱਲਣ ਵਾਲੀ ਧੂੜ ਭਰੀ ਹਵਾ ਤੇ ਅਸਮਾਨੀ ਬਿਜਲੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ 'ਚ ਖ਼ਰਾਬ ਮੌਸਮ ਦੌਰਾਨ ਇਹਤਿਆਤਨ ਕਰੇ ਜਾਣ ਵਾਲੇ ਕੰਮਾਂ ...
ਪਟਿਆਲਾ, 18 ਮਈ (ਅ.ਸ.ਆਹਲੂਵਾਲੀਆ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਦੇਸ਼ ਦੀ ਆਜ਼ਾਦੀ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਜ਼ਿਲਾ ਪਟਿਆਲਾ ਨਾਲ ਸਬੰਧਿਤ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਗੈਲਰੀ 'ਚ ...
ਪਟਿਆਲਾ, 18 ਮਈ (ਗੁਰਪ੍ਰੀਤ ਸਿੰਘ ਚੱਠਾ)-ਅੱਜ ਆਮ ਆਦਮੀ ਪਾਰਟੀ ਦੀ ਡਿੰਪਲ ਬੱਤਾ ਦੀ ਅਗਵਾਈ 'ਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਦੌਰਾਨ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਾਨੂੰ ਸਾਰੀ ਮਹਿਲਾਵਾਂ ਨੂੰ ਡਿੰਪਲ ਬੱਤਾ ...
ਭੁੱਨਰਹੇੜੀ, 18 ਮਈ (ਧਨਵੰਤ ਸਿੰਘ)-ਇੱਥੇ ਨੇੜਲੇ ਪਿੰਡ ਪਰੋੜ 'ਚ ਪੁਰਾਣੀ ਰੰਜਿਸ਼ ਅਤੇ ਥਾਂ ਦੀ ਵੰਡ ਸੰਬੰਧੀ ਹੋਏ ਝਗੜੇ ਕਾਰਨ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ | ਸੂਤਰਾਂ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਸਨੀਕ ਪਰੋੜ ਵਲੋਂ ਆਪਣੇ ਭਰਾ ਭਰਜਾਈ ...
ਪਟਿਆਲਾ, 18 ਮਈ (ਅ.ਸ. ਆਹਲੂਵਾਲੀਆ)-ਪਾਲਣ ਹਾਰ ਨਾਰੀ ਦੇ ਹੱਥੋਂ ਪਾਰਕ 'ਚ ਬੂਟੇ ਲਗਵਾਉਣ ਦੀ ਮੁਹਿੰਮ ਦੀ ਅਰੰਭਤਾ ਕਰਵਾਕੇ ਦਿਲ ਨੂੰ ਸਕੂਲ ਦਾ ਅਹਿਸਾਸ ਹੋਇਆ | ਹੁਣ ਇੱਥੇ ਬੂਟੇ ਹੀ ਨਹੀਂ ਲੱਗਣਗੇ ਬਲਕਿ ਇਨ੍ਹਾਂ ਨੂੰ ਪਿਆਰ ਨਾਲ ਪਾਲਣ ਦਾ ਜਜ਼ਬਾ ਵੀ ਕੁਦਰਤੀ ਆਵੇਗਾ | ...
ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਸਥਾਨਕ ਮਿੰਨੀ ਸਕੱਤਰੇਤ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ-ਵੱਖ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਲਗਾ ਕੇ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿਧੀ ਰਾਹੀਂ ਕਰਨ ਲਈ ਸਿਖਲਾਈ ਦਿੱਤੀ ਗਈ | ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX