ਤਾਜਾ ਖ਼ਬਰਾਂ


ਭਾਰਤ- ਜ਼ਿੰਬਾਬਵੇ ਪਹਿਲਾ ਇਕ ਦਿਨਾ ਮੈਚ : ਭਾਰਤ ਦੀ 10 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  6 minutes ago
ਦੇਸ਼ ਦਾ ਮਾਣ ਹੈ ਇਹ ਧੀ ਸਾਨਵੀ ਸੂਦ -ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਕੀਤਾ ਸਰ ,ਉਹ ਵੀ ਤਿੰਨ ਵਾਰ - ਭਗਵੰਤ ਮਾਨ
. . .  9 minutes ago
ਐਸ.ਏ.ਐਸ. ਨਗਰ ਅਤੇ ਤਰਨਤਾਰਨ ਵਿਚ ਐਨ.ਆਈ.ਏ. ਵਲੋਂ ਛਾਪੇਮਾਰੀ
. . .  26 minutes ago
ਚੰਡੀਗੜ੍ਹ : ਵੇਰਕਾ ਨੇ ਵੀ ਵਧਾਇਆ ਦੁੱਧ ਦਾ ਭਾਅ
. . .  58 minutes ago
ਇਕ ਵਿਅਕਤੀ ਨੂੰ ਅੱਜ ਜੰਮੂ ਦੇ ਬੱਸ ਸਟੈਂਡ ਖੇਤਰ ਤੋਂ ਅੱਤਵਾਦੀ ਫੰਡਿੰਗ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ - ਜੰਮੂ-ਕਸ਼ਮੀਰ ਪੁਲਿਸ
. . .  about 1 hour ago
ਆਦਮਪੁਰ ਤੋਂ ਦਿੱਲੀ ਫਲਾਈਟ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਜੇ ਸਾਂਪਲਾ ਨੇ ਜੋਤੀਰਾਦਿਤਿਆ ਸਿੰਧੀਆ ਨਾਲ ਕੀਤੀ ਮੁਲਾਕਾਤ
. . .  about 1 hour ago
ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਖੁਰਦਾ, ਪੁਰੀ, ਕਟਕ ਜਗਤ ਸਿੰਘ ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਕੀਤਾ ਸਰਵੇਖਣ
. . .  about 1 hour ago
ਹਰੀਹਰੇਸ਼ਵਰ ਬੀਚ ਨੇੜੇ ਹਥਿਆਰਾਂ ਵਾਲੀ ਕਿਸ਼ਤੀ ਬਰਾਮਦ ਹੋਣ ਤੋਂ ਬਾਅਦ ਫੜਨਵੀਸ ਨੇ ਕਿਹਾ, ''ਅੱਤਵਾਦੀ ਕੋਣ ਦੀ ਕੋਈ ਪੁਸ਼ਟੀ ਨਹੀਂ ''
. . .  about 1 hour ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  about 1 hour ago
ਚੰਡੀਗੜ੍ਹ , 18 ਅਗਸਤ (ਤਰੁਣ ਭਜਨੀ)- ਐਡਵੋਕੇਟ ਐੱਚ.ਸੀ.ਅਰੋੜਾ ਅਰੋੜਾ ਨੇ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਨਹਿਤ ਪਟੀਸ਼ਨ ਪਾਈ ਗਈ ਹੈ । ਪਟੀਸ਼ਨ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਬਿਮਾਰੀ ਕਿਤੇ ...
ਨਜ਼ਦੀਕੀ ਪਿੰਡ ਢਿਲਵਾਂ ਵਿਖੇ ਭਾਣਜੇ ਵਲੋਂ ਮਾਮੇ ਦਾ ਬੇਰਹਿਮੀ ਨਾਲ ਕਤਲ,ਮਾਮਲਾ ਦਰਜ
. . .  about 2 hours ago
ਤਪਾ ਮੰਡੀ,18 ਅਗਸਤ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਮਾਮੇ ਦਾ ਗੰਡਾਸਿਆਂ ਨਾਲ ਬੇਰਹਿਮੀ ਨਾਲ ...
ਮੁੱਖ ਮੰਤਰੀ ਯੋਗੀ ਨੇ ਕਮਹਰੀਆ ਘਾਟ ਪੁਲ ਦਾ ਕੀਤਾ ਉਦਘਾਟਨ
. . .  about 2 hours ago
ਗੋਰਖਪੁਰ, 18 ਜੁਲਾਈ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਮਹਰੀਆ ਘਾਟ ਪੁਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, "ਜੇਕਰ ਅਸੀਂ ਸਵੈ-ਨਿਰਭਰਤਾ ਦਾ ਟੀਚਾ ਹਾਸਿਲ ਕਰਨਾ ਹੈ ਤਾਂ ਸਾਨੂੰ ...
ਰਾਸ਼ਟਰਮੰਡਲ ਤਗਮਾ ਜੇਤੂ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਨਾਭਾ ਸੀਨੀਅਰ ਸੈਕੰਡਰੀ ਸਕੂਲ 'ਚ ਕੀਤਾ ਗਿਆ ਸਨਮਾਨ
. . .  about 3 hours ago
ਨਾਭਾ 18 ਅਗਸਤ( ਕਰਮਜੀਤ ਸਿੰਘ )-ਕਾਮਨਵੈਲਥ ਅੰਤਰਰਾਸ਼ਟਰੀ ਖੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਮੁਖੀ ਮੈਡਮ ਰੋਮਿਲ ਮਹਿਤਾ ਦੀ ਅਗਵਾਈ...
ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਬਾਹਰ ਬਦਲੀਆਂ ਬੰਦ ਹਨ ਦਾ ਲੱਗਾ ਨੋਟਿਸ
. . .  about 3 hours ago
ਚੰਡੀਗੜ੍ਹ, 18 ਅਗਸਤ-ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਬਦਲੀਆਂ ਬੰਦ ਹਨ ਦਾ ਨੋਟਿਸ ਲਗਾਇਆ ਗਿਆ ਹੈ।
ਵੱਡੀ ਖ਼ਬਰ: ਰੂਪਨਗਰ ਦੇ ਇਕ ਮੁਹੱਲਾ ਕਲੀਨਿਕ 'ਚ ਦੋ ਦਿਨ ਬਾਅਦ ਹੀ ਡਾਕਟਰ ਨੇ ਦਿੱਤਾ ਅਸਤੀਫ਼ਾ
. . .  1 minute ago
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਵਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਪਰ ਇਸ ਵਾਅਦੇ ਦੀ ਹਵਾ ਰੂਪਨਗਰ ਦੇ ਪੀ.ਡਬਲਿਊ...
ਮੁੰਬਈ: ਰਾਏਗੜ੍ਹ 'ਚ ਸ਼ੱਕੀ ਹਾਲਾਤ 'ਚ ਮਿਲੀ ਕਿਸ਼ਤੀ 'ਚੋਂ ਏਕੇ-47 ਰਾਈਫਲਾਂ ਹੋਈਆਂ ਬਰਾਮਦ, ਅਲਰਟ ਜਾਰੀ
. . .  about 3 hours ago
ਮੁੰਬਈ, 18 ਅਗਸਤ-ਮੁੰਬਈ ਦੇ ਰਾਏਗੜ੍ਹ ਜ਼ਿਲ੍ਹੇ ਦੇ ਸ਼੍ਰੀਵਰਧਨ 'ਚ ਇਕ ਕਿਸ਼ਤੀ ਦੇ ਸ਼ੱਕੀ ਹਾਲਾਤ 'ਚ ਮਿਲਣ ਤੋਂ ਬਾਅਦ ਰਾਏਗੜ੍ਹ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ 'ਚੋਂ ਏਕੇ-47 ਰਾਈਫਲਾਂ...
ਲੁਧਿਆਣਾ 'ਚ ਡੇਢ ਸਾਲਾ ਬੱਚਾ ਅਗਵਾ
. . .  about 4 hours ago
ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਬਾਅਦ ਦੁਪਹਿਰ ਇਕ ਡੇਢ ਸਾਲ ਦੇ ਬੱਚੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ...
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ
. . .  about 4 hours ago
ਸ਼੍ਰੀਨਗਰ, 18 ਅਗਸਤ-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।
ਰਿਸ਼ਵਤ ਲੈਂਦੇ ਹੌਲਦਾਰ ਦੀ ਵੀਡੀਓ ਵਾਇਰਲ, ਕੀਤਾ ਮੁਅੱਤਲ
. . .  about 4 hours ago
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਹੌਲਦਾਰ ਵਿਨੋਦ ਕੁਮਾਰ ਦੀ ਜੂਏ ਦੇ ਮਾਮਲੇ ਸੰਬੰਧੀ ਫੜ੍ਹੇ ਗਏ ਇਕ ਵਿਅਕਤੀ ਤੋਂ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ
. . .  about 4 hours ago
ਚੰਡੀਗੜ੍ਹ, 18 ਅਗਸਤ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੀਆਂ 5 ਲਿੰਕ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ...
ਰਾਵੀ ਦਰਿਆ ਦੇ ਪਾਣੀ ਦਾ ਤੀਸਰੇ ਦਿਨ ਪੱਧਰ ਹੋਇਆ ਹੇਠਾਂ, ਲੋਕਾਂ ਨੂੰ ਮਿਲੀ ਵੱਡੀ ਰਾਹਤ
. . .  about 5 hours ago
ਡੇਰਾ ਬਾਬਾ ਨਾਨਕ, 18 ਅਗਸਤ (ਅਵਤਾਰ ਸਿੰਘ ਰੰਧਾਵਾ)- ਅੱਜ ਤੀਸਰੇ ਦਿਨ ਰਾਵੀ ਦਰਿਆ ਦਾ ਪਾਣੀ ਹੇਠਾਂ ਜਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਜੋ ਪਾਣੀ ਦਾ ਵਹਾਅ ਸੜਕ ਦੇ ਉੱਪਰੋਂ ਦੀ ਚੱਲ ਰਿਹਾ ਸੀ ਉਹ ਵੀ ਹੇਠਾਂ...
ਜਗਦੀਸ਼ ਟਾਈਟਲਰ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਉਣ ਦਾ ਭਖਿਆ ਮਾਮਲਾ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਪ੍ਰਤਾਪ ਸਿੰਘ ਨੇ ਕੀਤੀ ਨਿੰਦਾ
. . .  about 5 hours ago
ਅੰਮ੍ਰਿਤਸਰ, 18 ਅਗਸਤ-ਸ੍ਰੀ ਦਰਬਾਰ ਸਾਹਿਬ 'ਚ ਇਕ ਵਿਅਕਤੀ ਵਲੋਂ 1984 ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਵਲੋਂ ਅਲੋਚਨਾ ਕੀਤੀ ਜਾ ਰਹੀ...
ਪੰਜਾਬ ਪੁਲਿਸ ਕਾਂਸਟੇਬਲ ਲਈ ਚੁਣੇ ਉਮੀਦਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ 4358 ਕਾਂਸਟੇਬਲਾਂ ਨੂੰ ਦੇਵੇਗੀ ਨਿਯੁਕਤੀ ਪੱਤਰ
. . .  about 6 hours ago
ਚੰਡੀਗੜ੍ਹ, 18 ਅਗਸਤ (ਲਲਿਤਾ)-ਪੰਜਾਬ 'ਚ ਕਾਂਸਟੇਬਲ ਦੀ ਭਰਤੀ ਲਈ ਮੁੰਡੇ -ਕੁੜੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਾਨ ਸਰਕਾਰ ਵਲੋਂ ਪੁਲਿਸ ਵਿਭਾਗ 'ਚ ਕਾਂਸਟੇਬਲ ਭਰਤੀ ਨੂੰ ਲੈ ਕੇ ਖ਼ਬਰ ਹੈ ਕਿ ਮਾਨ ਸਰਕਾਰ ਜਲਦ ਹੀ 4358 ਕਾਂਸਟੇਬਲਾਂ...
ਮੁਖਤਾਰ ਅੰਸਾਰੀ ਦੇ ਠਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ
. . .  about 6 hours ago
ਨਵੀਂ ਦਿੱਲੀ, 18 ਅਗਸਤ- ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਟਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਈ.ਡੀ. ਦੀ ਇਹ ਕਾਰਵਾਈ ਮੁਖਤਾਰ ਅੰਸਾਰੀ ਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ 11 ਟਿਕਾਣਿਆਂ 'ਤੇ ਚੱਲ...
ਚੀਨ 'ਚ ਅਚਾਨਕ ਆਏ ਹੜ੍ਹ ਕਾਰਨ 16 ਲੋਕਾਂ ਦੀ ਮੌਤ, 36 ਲਾਪਤਾ
. . .  about 6 hours ago
ਬੀਜਿੰਗ, 18 ਅਗਸਤ-ਚੀਨ ਦੇ ਉੱਤਰ ਪੱਛਮੀ ਕਿੰਗਹਾਈ ਸੂਬੇ ਦੀ ਇਕ ਕਾਉਂਟੀ 'ਚ ਵੀਰਵਾਰ ਨੂੰ ਅਚਾਨਕ ਹੜ੍ਹ ਆਉਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਲਾਪਤਾ ਹੋ ਗਏ ਹਨ।
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, 7 ਭਾਰਤੀ ਅਤੇ 1 ਪਾਕਿਸਤਾਨੀ ਯੂ-ਟਿਊਬ ਚੈਨਲ ਕੀਤੇ ਬਲਾਕ
. . .  about 3 hours ago
ਨਵੀਂ ਦਿੱਲੀ, 18 ਅਗਸਤ-ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਭਾਰਤੀ ਅਤੇ ਪਾਕਿਸਤਾਨੀ ਯੂ-ਟਿਊਬ ਚੈਨਲਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554

ਬਠਿੰਡਾ

ਗੁਟਕਾ ਸਾਹਿਬ ਬੇਅਦਬੀ ਘਟਨਾ 'ਚ ਐੱਨ. ਆਰ. ਆਈ. ਔਰਤ ਖ਼ਿਲਾਫ਼ ਕੇਸ ਦਰਜ

ਬਠਿੰਡਾ, 18 ਮਈ (ਅਵਤਾਰ ਸਿੰਘ)-ਬੀਤੇ ਦਿਨ ਮੁਲਤਾਨੀਆ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਦੇ ਸਾਹਮਣੇ ਪ੍ਰਾਈਵੇਟ ਇਨਕਲੇਵ ਵਿਚ ਗੁਟਕਾ ਸਾਹਿਬ ਦੇ ਅੰਗ (ਪੱਤਰੇ) ਖਿਲਾਰਨ ਅਤੇ ਧਾਰਮਿਕ ਕਿਤਾਬਾਂ ਸੁੱਟਣ ਦੀ ਵਾਪਰੀ ਘਟਨਾ ਹੋਣ ਕਾਰਨ ਪੁਲਿਸ ਵਲੋਂ ਥਾਣਾ ਕੈਨਾਲ ਵਿਚ ਐੱਨ ਆਰ ਆਈ ਮਹਿਲਾ ਜਿਸ ਦੀ ਪਛਾਣ ਰਵਿੰਦਰਪਾਲ ਕੌਰ ਦੇ ਤੌਰ 'ਤੇ ਹੋਈ ਹੈ, ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ | ਇਸ ਘਟਨਾ ਤੇ ਉਕਤ ਮਹਿਲਾ ਨੂੰ ਸਖ਼ਤ ਸਜ਼ਾ ਦਿਵਾਉਣ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀਆਂ ਸ਼ਰਾਰਤੀ ਅਨਸਰਾਂ ਵਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦੇ ਚਿਹਰੇ ਬੇਨਕਾਬ ਕਰਨ ਲਈ ਧਾਰਮਿਕ ਸਭਾ ਸੁਸਾਇਟੀਆਂ ਅਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਦੇ ਮੈਨੇਜਰ ਸੁਮੇਰ ਸਿੰਘ ਸਮੇਤ ਸਿੱਖ ਆਗੂਆਂ ਦੀ ਸ਼ਿਕਾਇਤ 'ਤੇ ਵਕੀਲ ਹਰਪਾਲ ਸਿੰਘ ਖਾਰਾ ਰਾਹੀਂ ਅਦਾਲਤ ਵਿਚ ਵੀ ਕੇਸ ਦਾਇਰ ਕਰ ਦਿੱਤਾ ਹੈ | ਇਸ ਮੌਕੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ | ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਹੀਆਂ ਹਨ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਭੰਗ ਕੀਤੀ ਜਾ ਸਕੇ, ਪੰਜਾਬ ਵਾਸੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਵਾਉਣ ਵਾਲੇ ਸ਼ਾਜਿਸ਼ਕਰਤਾ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਵਾਉਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਉਹ ਅਦਾਲਤੀ ਲੜਾਈ ਲੜਦੇ ਰਹਿਣਗੇ | ਇਸ ਮੌਕੇ ਭਾਈ ਜਗਤਾਰ ਸਿੰਘ, ਭਾਈ ਬੂਟਾ ਸਿੰਘ, ਸਿਮਰਨਜੋਤ ਸਿੰਘ ਖ਼ਾਲਸਾ, ਬਾਬਾ ਪਾਲਾ ਸਿੰਘ, ਵਕੀਲ ਜੀਵਨਜੋਤ ਸਿੰਘ, ਵਕੀਲ ਰਣਜੋਧ ਸਿੰਘ ਤੇ ਹੋਰ ਹਾਜ਼ਰ ਸਨ |

ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਕਾਫ਼ੀ ਦਿਨਾਂ ਤੋਂ ਸੰਘਰਸ਼ ਕਰਦੇ ਆ ਰਹੇ ਜੀਦਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਵਲੋਂ ਹੁਣ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ

ਗੋਨਿਆਣਾ, 18 ਮਈ (ਬਰਾੜ ਆਰ. ਸਿੰਘ)-ਪੰਜਾਬ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਸਮੇਂ ਕਰਮਚਾਰੀਆਂ ਨੂੰ ਟੋਲ ਪਲਾਜੇ ਚੱਲਣ ਦੀ ਉਮੀਦ ਜਾਗੀ ਅਤੇ ਟੋਲ ਪਲਾਜ਼ਾ ਚੱਲੇ ਵੀ ਪਰ ਹੁਣ ਫ਼ਿਰ ਤੋਂ ...

ਪੂਰੀ ਖ਼ਬਰ »

ਕਿਸਾਨਾਂ/ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਬਸਪਾ 23 ਨੂੰ ਐਸ. ਡੀ. ਐਮ. ਦਫ਼ਤਰ ਮੌੜ ਦਾ ਕਰੇਗੀ ਘਿਰਾਓ

ਤਲਵੰਡੀ ਸਾਬੋ, 18 ਮਈ (ਰਣਜੀਤ ਸਿੰਘ ਰਾਜੂ)-ਦਲਿਤ ਵਰਗ ਦੇ ਮਜ਼ਦੂਰ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ ਦੇ ਨਾਲ ਨਾਲ ਕਿਸਾਨਾਂ ਅਤੇ ਸਮਾਜ ਦੇ ਕਈ ਹੋਰ ਵਰਗਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਠਿੰਡਾ ਇਕਾਈ ...

ਪੂਰੀ ਖ਼ਬਰ »

ਗੁਟਕਾ ਸਾਹਿਬ ਬੇਅਦਬੀ ਮਾਮਲੇ 'ਚ ਐਨ. ਆਰ. ਆਈ. ਔਰਤ ਗਿ੍ਫ਼ਤਾਰ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਨੇ ਲੰਘੇ ਦਿਨ ਸਥਾਨਕ ਸ਼ਹਿਰ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਇਕ ਰਵਿੰਦਰਪਾਲ ਕੌਰ ਨਾਮ ਦੀ ਐਨ.ਆਰ.ਆਈ. ਔਰਤ ਨੂੰ ਗਿ੍ਫ਼ਤਾਰ ਕਰ ਲਿਆ, ਜੋ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸੀ ਜਾਂਦੀ ਹੈ ...

ਪੂਰੀ ਖ਼ਬਰ »

ਪੀ. ਆਰ. ਟੀ. ਸੀ. ਬੱਸਾਂ ਦੇ ਮੁਲਾਜ਼ਮਾਂ ਵਲੋਂ ਅੱਜ 12 ਵਜੇ ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ

ਬਠਿੰਡਾ, 18 ਮਈ (ਪੀ੍ਰਤਪਾਲ ਸਿੰਘ ਰੋਮਾਣਾ)- ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜ਼ਮਾਂ ਨਾਲ ਮਾੜਾ ਵਿਹਾਰ ਕਰਨ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਤੋ ਤੰਗ ...

ਪੂਰੀ ਖ਼ਬਰ »

ਬਾਲ ਮਜ਼ਦੂਰੀ ਕਰਵਾਉਣ ਵਾਲੇ ਦੋ ਦੁਕਾਨਦਾਰਾਂ 'ਤੇ ਮੁਕੱਦਮਾ ਦਰਜ

ਬਠਿੰਡਾ, 18 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰ 'ਚ ਨਾਲਾਬਗ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣ ਵਾਲੇ ਲੋਕਾਂ ਖ਼ਿਲਾਫ਼ ਕਿਰਤ ਵਿਭਾਗ ਬਠਿੰਡਾ ਨੇ ਕੁੱਝ ਜ਼ਹਿਮਤ ਉਠਾਉਣੀ ਸ਼ੁਰੂ ਕੀਤੀ ਹੈ, ਜਿਸ ਤਹਿਤ ਪਿਛਲੇ ਇਕ ਹਫ਼ਤੇ 'ਚ ਤਿੰਨ ਅਜਿਹੇ ਦੁਕਾਨਦਾਰਾਂ ...

ਪੂਰੀ ਖ਼ਬਰ »

ਸੰਤ ਬਲਵੀਰ ਸਿੰਘ ਸੰਸਥਾ ਵਲੋਂ ਦੀਪੀ ਸੋਢੀ ਦਾ ਕੈਨੇਡਾ ਵੀਜ਼ਾ ਲਗਵਾਇਆ

ਭਗਤਾ ਭਾਈਕਾ, 18 ਮਈ (ਸੁਖਪਾਲ ਸਿੰਘ ਸੋਨੀ)-ਸੰਤ ਬਲਵੀਰ ਸਿੰਘ ਸਕੂਲ ਆਈਲੈਟਸ ਐਂਡ ਇੰਮੀਗ੍ਰੇਸ਼ਨ ਭਗਤਾ ਭਾਈਕਾ ਦੇ ਵਿਦਿਆਰਥੀਆਂ ਵਲੋਂ ਜਿਥੇ ਆਏ ਦਿਨ ਆਈਲੈਟਸ ਵਿਚ ਮੱਲਾਂ ਮਾਰੀਆਂ ਜਾ ਰਹੀਆ ਹਨ, ਉਥੇ ਸੰਸਥਾ ਵਲੋਂ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਵੀ ...

ਪੂਰੀ ਖ਼ਬਰ »

-ਮਾਮਲਾ ਸਕੀ ਮਾਸੀ ਦੀ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ ਦਾ-

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਥਾਣਾ ਸੰਗਤ ਮੂਹਰੇ ਲਗਾਇਆ ਧਰਨਾ

ਸੰਗਤ ਮੰਡੀ, 18 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਸਕੀ ਮਾਸੀ ਦੀ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੰਤੂ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਪੁਲਿਸ ਦੀ ਚੱਲ ਰਹੀ ਢਿੱਲੀ ਕਾਰਗੁਜ਼ਾਰੀ ...

ਪੂਰੀ ਖ਼ਬਰ »

ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਅਜੇ ਤੱਕ ਵੀ ਨਾ ਮਿਲਣ 'ਤੇ ਭਾਕਿਯੂ (ਉਗਰਾਹਾਂ) ਵਲੋਂ ਅਣਮਿੱਥੇ ਸਮੇਂ ਲਈ ਧਰਨਾ ਆਰੰਭ

ਤਲਵੰਡੀ ਸਾਬੋ, 18 ਮਈ (ਰਣਜੀਤ ਸਿੰਘ ਰਾਜੂ)-ਪਿਛਲੇ ਸਮੇਂ ਵਿਚ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਵੱਡੀ ਗਿਣਤੀ ਕਿਸਾਨਾਂ ਨੂੰ ਅਜੇ ਤੱਕ ਵੀ ਮੁਆਵਜ਼ਾ ਨਾ ਮਿਲਣ ਤੋਂ ਅੱਕੇ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ...

ਪੂਰੀ ਖ਼ਬਰ »

ਦਫ਼ਤਰੀ ਤੇ ਪੈਰਾਮੈਡੀਕਲ ਸਟਾਫ਼ ਵਲੋਂ ਐਸ. ਐਮ. ਓ. ਦੀ ਸ਼ਿਕਾਇਤ

ਨਥਾਣਾ, 18 ਮਈ (ਗੁਰਦਰਸ਼ਨ ਲੁੱਧੜ)-ਕਮਿਊਨਿਟੀ ਹੈਲਥ ਸੈਂਟਰ ਨਥਾਣਾ ਦੇ ਪੈਰਾਮੈਡੀਕਲ ਸਟਾਫ਼ ਮੈਂਬਰਾਂ ਤੇ ਰੂਰਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਦੀਪ ਸਿੰਗਲਾ ਦੇ ਵਤੀਰੇ ਵਿਰੁੱਧ ਹਲਕਾ ਵਿਧਾਇਕ ਮਾ. ...

ਪੂਰੀ ਖ਼ਬਰ »

ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਰਜਿਸਟ੍ਰੇਸ਼ਨ ਕਰਵਾਉਣ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ 'ਚ ਚੱਲ ਰਹੀਆਂ ਬੱਚਿਆਂ ਨਾਲ ਸਬੰਧਿਤ ਬਾਲ ਭਲਾਈ ਸੰਸਥਾਵਾਂ ਨੂੰ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 41(1) ਅਨੁਸਾਰ ਜ਼ਿਲ੍ਹੇ 'ਚ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਚਲਾਈਆਂ ਜਾ ਰਹੀਆਂ ਸੰਸਥਾਵਾਂ ਜੋ ...

ਪੂਰੀ ਖ਼ਬਰ »

ਪੂਨਮ ਕਾਂਗੜਾ ਮੈਂਬਰ ਐਸ.ਸੀ. ਕਮਿਸ਼ਨ ਨੇ ਕੀਤਾ ਪਿੰਡ ਕਿੱਲੀ ਨਿਹਾਲ ਸਿੰਘ ਦਾ ਦੌਰਾ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦਲਿਤ ਵਰਗ ਨਾਲ ਸਬੰਧਿਤ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਦਾ ਪੱਖ ਸੁਣਨ ਲਈ ਸ੍ਰੀਮਤੀ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਉਕਤ ਪਿੰਡ ਦਾ ਦੌਰਾ ਕਰਕੇ ਸ਼ਿਕਾਇਤਕਰਤਾ ਦਾ ਪੱਖ ਸੁਣਿਆ | ...

ਪੂਰੀ ਖ਼ਬਰ »

ਲੇਖਕ ਸੁਰਿੰਦਰ ਸਿੰਘ ਸ਼ਮੀਰ ਨੂੰ ਸਦਮਾ-ਪਿਤਾ ਸਵਰਗਵਾਸ

ਕੋਟਫੱਤਾ, 18 ਮਈ (ਰਣਜੀਤ ਸਿੰਘ ਬੁੱਟਰ)-ਪੰਜਾਬੀ ਦੇ ਅਖ਼ਬਾਰ 'ਚ ਛੱਪਦੇ ਸਿੱਖ ਇਤਿਹਾਸ ਦੇ ਲੇਖਕ ਸੁਰਿੰਦਰ ਸਿੰਘ ਸ਼ਮੀਰ ਉਰਫ਼ ਨਿੱਪੀ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਲਾਲਦੀਪ ਸਿੰਘ ਲਾਲੀ ਦਿਲ ਦਾ ਦੌਰਾ ਪੈਣ ਨਾਲ ਬੀਤੀ ਰਾਤ ਸਵਰਗ ...

ਪੂਰੀ ਖ਼ਬਰ »

ਤਰੁੱਟੀਆਂ ਦੂਰ ਕਰਕੇ ਜਲਦ ਨੇਪਰੇ ਚਾੜ੍ਹੇ ਜਾਣ ਵਿਕਾਸ ਕਾਰਜ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਵਲੋਂ ਐਨ. ਐਚ.-7 ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਠੇਕਾ ਕਾਮਿਆਂ ਵਲੋਂ ਦਫ਼ਤਰ ਦਾ ਘਿਰਾਓ

ਬਠਿੰਡਾ, 18 ਮਈ (ਅਵਤਾਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਡਿਵੀਜ਼ਨ ਨੰ.1 ਦੇ ਐਕਸੀਅਨ, ਮਨਪ੍ਰੀਤ ਸਿੰਘ ਅਰਸ਼ੀ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਦੀਪ ਖਾਨ ...

ਪੂਰੀ ਖ਼ਬਰ »

ਪ੍ਰਵਾਸੀ ਗ਼ਰੀਬ ਪਰਿਵਾਰ ਇਲਾਜ ਨਾ ਹੋਣ ਕਾਰਨ ਆਪਣੇ ਬੱਚੇ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ

ਰਾਮਾਂ ਮੰਡੀ, 18 ਮਈ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਮਲਕਾਣਾ ਵਿਖੇ ਪ੍ਰਵਾਸੀ ਮਜ਼ਦੂਰ ਗ਼ਰੀਬ ਪਰਿਵਾਰ ਇਲਾਜ ਨਾ ਹੋਣ ਕਾਰਨ ਆਪਣੇ ਦਿਮਾਗ਼ੀ ਮਾਨਸਿਕ ਪ੍ਰੇਸ਼ਾਨ ਬੱਚੇ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣ ਲਈ ਮਜ਼ਬੂਰ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ...

ਪੂਰੀ ਖ਼ਬਰ »

ਟੀ.ਬੀ.ਡੀ.ਸੀ.ਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਏ.ਆਈ.ਓ.ਸੀ.ਡੀ. ਦੇ ਕਾਰਜਕਾਰਨੀ ਮੈਂਬਰ ਨਿਯੁਕਤ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ (ਏਆਈਓਸੀਡੀ) ਵਲੋਂ ਦੀ ਬਠਿੰਡਾ ਡਿਸਟਿ੍ਕਟ ਕੈਮਿਸਟ ਐਸੋਸੀਏਸ਼ਨ (ਟੀਬੀਡੀਸੀਏ) ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੂੰ ਏਆਈਓਸੀਡੀ ਦਾ ...

ਪੂਰੀ ਖ਼ਬਰ »

ਸੁਖਵੀਰ ਜੋਗਾ ਯਾਦਗਾਰੀ ਸਮਾਗਮ 21 ਨੂੰ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿਛਲੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਇਕ ਪੰਜਾਬੀ ਮੈਗਜ਼ੀਨ ਦੇ ਸੰਪਾਦਕ ਸੁਖਵੀਰ ਜੋਗਾ ਦੀ ਯਾਦ 'ਚ ਸਾਹਿਤਕ ਸਮਾਗਮ ਮਾਤਾ ਸੁੰਦਰੀ ਕਾਲਜ, ਢੱਡੇ ਵਿਖੇ 21 ਮਈ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਕਵੀ ਦਰਬਾਰ, ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਘਾਟ ਕਾਰਨ ਚਾਰ ਪਿੰਡਾਂ ਦੇ ਕਿਸਾਨਾਂ ਵਲੋਂ 23 ਨੂੰ ਧਰਨੇ ਦਾ ਐਲਾਨ

ਸੰਗਤ ਮੰਡੀ, 18 ਮਈ (ਅੰਮਿ੍ਤਪਾਲ ਸ਼ਰਮਾ)- ਨਹਿਰੀ ਪਾਣੀ ਦੀ ਘਾਟ ਕਾਰਨ ਟੇਲ 'ਤੇ ਪੈਂਦੇ ਚਾਰ ਪਿੰਡਾਂ ਦੇ ਕਿਸਾਨਾਂ ਵਲੋਂ 23 ਮਈ ਨੂੰ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ...

ਪੂਰੀ ਖ਼ਬਰ »

ਕਿਸਾਨਾਂ ਤੇ ਮਜ਼ਦੂਰਾਂ ਵਲੋਂ ਇਕ ਦੂਜੇ ਵਿਰੁੱਧ ਪਾਏ ਜਾ ਰਹੇ ਮਤਿਆਂ ਕਾਰਨ ਟੁੱਟ ਰਹੀ ਹੈ ਭਾਈਚਾਰਕ ਸਾਂਝ- ਬਲਦੇਵ ਸਿੰਘ ਆਕਲੀਆ

ਗੋਨਿਆਣਾ, 18 ਮਈ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਵਰਕਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਆਕਲੀਆ ਨੇ ਸੂਬੇ ਦੇ ਪਿੰਡਾਂ 'ਚ ਝੋਨੇ ਦੀ ਲਵਾਈ ਤੇ ਮਜ਼ਦੂਰੀ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਪਾਏ ਜਾ ਰਹੇ ਇਕ ਦੂਜੇ ਵਿਰੁੱਧ ...

ਪੂਰੀ ਖ਼ਬਰ »

ਪਿੰਡ ਮਹਿਮਾ ਸਰਕਾਰੀ ਵਿਖੇ ਬਣ ਰਹੀ ਲਿੰਕ ਸੜਕ ਦਾ ਨਿਰਮਾਣ ਲਟਕਿਆ

ਮਹਿਮਾ ਸਰਜਾ, 18 ਮਈ (ਬਲਦੇਵ ਸੰਧੂ)-ਪਿੰਡ ਮਹਿਮਾ ਸਰਕਾਰੀ ਵਿਖੇ ਬੀਰੇ ਵਾਲੇ ਕੱਚੇ ਰਾਹ ਤੇ ਢਾਹਣੀਆਂ ਤੱਕ ਬਣ ਰਹੀ ਲਿੰਕ ਸੜਕ ਦੇ ਨਿਰਮਾਣ ਨੂੰ ਅੱਧਵਾਟੇ ਰੋਕ ਕੇ ਮੁੜ ਸੜਕ ਨਾਲ ਸਬੰਧਿਤ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੋ ...

ਪੂਰੀ ਖ਼ਬਰ »

ਡੇਰਾ ਨਿਰਮਲਾ ਖੂਹਾਂ ਵਾਲਾ ਭਾਈ ਰੂਪਾ ਵਿਖੇ ਅਖੰਡ ਪਾਠ ਦੇ ਭੋਗ ਪਾਏ

ਭਾਈਰੂਪਾ, 18 ਮਈ (ਵਰਿੰਦਰ ਲੱਕੀ)-ਡੇਰਾ ਨਿਰਮਲਾ ਖੂਹਾਂ ਵਾਲਾ ਭਾਈ ਰੂਪਾ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਤੇ ਬਾਬਾ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਪਿੰਡ ਗੰਗਾ (ਅਬਲੂ ਕੀ) 'ਚ ਪੀਲੀਏ ਨਾਲ ਇਕ ਹੋਰ ਵਿਅਕਤੀ ਦੀ ਮੌਤ

ਮਹਿਮਾ ਸਰਜਾ, 18 ਮਈ (ਬਲਦੇਵ ਸੰਧੂ)-ਜ਼ਿਲ੍ਹਾ ਬਠਿੰਡਾ ਦੇ ਪਿੰਡ ਗੰਗਾ (ਅਬਲੂ ਕੀ) 'ਚ ਅੱਜ ਉਸ ਵੇਲੇ ਖਲਬਲੀ ਮੱਚ ਗਈ, ਜਦੋਂ ਪਿੰਡ ਦੇ ਇਕ ਹੋਰ ਵਿਅਕਤੀ ਲਾਭ ਸਿੰਘ ਦੀ ਪੀਲੀਏ ਦੀ ਬਿਮਾਰੀ ਨਾਲ ਮੌਤ ਹੋ ਗਈ | ਪਿੰਡ 'ਚ ਪੀਲੀਏ ਨਾਲ ਦੂਸਰੀ ਮੌਤ ਹੋ ਜਾਣ ਕਾਰਨ ਲੋਕਾਂ 'ਚ ਸਹਿਮ ...

ਪੂਰੀ ਖ਼ਬਰ »

ਬਾਬਾ ਫ਼ਰੀਦ ਸਕੂਲ ਵਿਖੇ 'ਭਾਰਤ ਸਕਾਊਟਸ ਐਂਡ ਗਾਈਡਜ਼' ਸੰਬੰਧੀ ਪ੍ਰੋਗਰਾਮ ਕਰਵਾਇਆ

ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਸਕਾਊਟਸ ਐਂਡ ਗਾਈਡਜ਼ ਦੀ ਜਾਣ ਪਛਾਣ ਬਾਰੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟਸ, ਅੰਮਿ੍ਤਪਾਲ ਸਿੰਘ ਬਰਾੜ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਨੇ ਪਿੰਡ ਉੱਭਾ 'ਚ ਕੈਂਪ ਲਗਾਇਆ

ਤਲਵੰਡੀ ਸਾਬੋ, 18 ਮਈ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਉਲੀਕਦੀ ਰਹਿੰਦੀ ਹੈ | ਇਸ ਲੜੀ ਵਿਚ ਹੀ ਅਕਾਲ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਅਤੇ ...

ਪੂਰੀ ਖ਼ਬਰ »

ਤਨਖਾਹਾਂ ਨਾ ਮਿਲਣ ਕਾਰਨ ਕਾਰਜ ਸਾਧਕ ਅਫ਼ਸਰ ਗੋਨਿਆਣਾ ਦੇ ਖ਼ਿਲਾਫ਼ ਰੋਸ ਰੈਲੀ

ਗੋਨਿਆਣਾ, 18 ਮਈ (ਪੱਤਰ ਪ੍ਰੇਰਕ)-ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸੀਵਰੇਜ਼ ਬੋਰਡ ਬਠਿੰਡਾ/ਗੋਨਿਆਣਾ ਮੰਡੀ ਵਲੋਂ ਫੀਲਡ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਜਲਘਰ ਤੋਂ ਪਾਣੀ ਦੀ ਨਹੀਂ ਹੋ ਰਹੀ ਪੂਰਤੀ

ਰਾਮਾਂ ਮੰਡੀ, 18 ਮਈ (ਤਰਸੇਮ ਸਿੰਗਲਾ)-ਰਾਮਾਂ ਸ਼ਹਿਰ ਦੇ ਜਲਘਰ ਤੋਂ ਸ਼ਹਿਰ ਨੂੰ ਪਾਣੀ ਦੀ ਲੋੜ ਅਨੁਸਾਰ ਪੂਰਤੀ ਨਹੀਂ ਹੋ ਰਹੀ, ਜਿਸ ਕਾਰਨ ਲਗਾਤਾਰ ਜ਼ਮੀਨੀ ਬੋਰ੍ਹਾਂ ਤੇ ਸਮਰਸੀਬਲ ਪੰਪ ਲਗਾਉਣ ਦੀ ਮੰਗ ਵੱਧ ਰਹੀ ਹੈ, ਜਿਸ ਕਾਰਨ ਧਰਤੀ ਦੇ ਪਾਣੀ ਦਾ ਪੱਧਰ ਵੀ ਲਗਾਤਾਰ ...

ਪੂਰੀ ਖ਼ਬਰ »

ਮੁੱਖ ਸੜਕ 'ਚ ਪੁੱਟਿਆ ਸੀਵਰੇਜ ਦਾ ਟੋਆ ਲੋਕਾਂ ਦੇ ਜੀਅ ਦਾ ਜੰਜਾਲ ਬਣਿਆ

ਬਠਿੰਡਾ, 18 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਨਗਰ ਨਿਗਮ ਵਲੋਂ ਸਥਾਨਕ ਪਰਸਰਾਮ ਨਗਰ ਦੀ ਮੁੱਖ ਸੜਕ 'ਚ ਪੁੱਟਿਆ ਹੋਇਆ ਸੀਵਰੇਜ ਦਾ ਟੋਆ ਲੋਕਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ | ਇਸ ਕਾਰਨ ਸਥਾਨਕ ਵਾਸੀ ਤੇ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ | ਇਸ ਤੋਂ ਇਲਾਵਾ ...

ਪੂਰੀ ਖ਼ਬਰ »

'ਬਠਿੰਡਾ ਕਾਂਗਰਸ ਦੀ ਸ਼ਹਿਰੀ ਪ੍ਰਧਾਨਗੀ ਦਾ ਰੇੜਕਾ'

ਬਠਿੰਡਾ, 18 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰੀ ਕਾਂਗਰਸ ਦੀ ਪ੍ਰਧਾਨਗੀ ਹਾਸਿਲ ਕਰਨ ਲਈ ਬੀਤੇ ਕੱਲ੍ਹ ਕਾਂਗਰਸ ਪਾਰਟੀ ਦੇ ਦੋ ਧੜਿ੍ਹਆਂ 'ਚ ਹੋਏ ਖੜਕੇ-ਦੜਕੇ ਦੀ ਗੰੂਜ ਦਿੱਲੀ ਤੱਕ ਜਾ ਪਹੁੰਚੀ ਹੈ, ਜਿਸ ਬਾਅਦ ਕਾਂਗਰਸ ਹਾਈਕਮਾਂਡ ਦੇ ਹੁਕਮਾਂ 'ਤੇ ਹਰਿਆਣਾ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ ਮੋਟਰ-ਸਾਈਕਲ ਸਵਾਰ ਦੀ ਮੌਤ

ਬਠਿੰਡਾ, 18 ਮਈ (ਅਵਤਾਰ ਸਿੰਘ)-ਬਠਿੰਡਾ ਮਾਨਸਾ ਰੋਡ 'ਤੇ ਮੋਟਰ-ਸਾਈਕਲ ਸਵਾਰ ਨੂੰ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਕੇ ਫ਼ਰਾਰ ਹੋ ਗਿਆ | ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਦੀ ਟੀਮ ਮੈਂਬਰ ਰਾਜਿੰਦਰ ਕੁਮਾਰ ਆਪਣੀ ਐਂਬੂਲੈਂਸ ਸਮੇਤ ਘਟਨਾ ...

ਪੂਰੀ ਖ਼ਬਰ »

'ਵਰਲਡ ਟੈਲੀ ਕਮਿਊਨੀਕੇਸ਼ਨ ਅਤੇ ਇਨਫਰਮੇਸ਼ਨ ਸੁਸਾਇਟੀ ਡੇਅ' ਨੂੰ ਸਮਰਪਿਤ ਸਮਾਗਮ

ਤਲਵੰਡੀ ਸਾਬੋ, 18 ਮਈ (ਰਣਜੀਤ ਸਿੰਘ ਰਾਜੂ)-ਪੰਜਾਬੀ 'ਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵਲੋਂ ਵਰਲਡ ਟੈਲੀ ਕਮਿਊਨੀਕੇਸ਼ਨ ਅਤੇ ਇਨਫਰਮੇਸ਼ਨ ਸੁਸਾਇਟੀ ਡੇਅ ਮਨਾਇਆ ਗਿਆ | ਇਸ ਸਮਾਗਮ ਦੇ ਮੌਕੇ ਇੰਜੀਨੀਅਰ ...

ਪੂਰੀ ਖ਼ਬਰ »

ਸਵ: ਹਰਬੰਸ ਸਿੰਘ ਨੰਬਰਦਾਰ ਜੀਦਾ (ਬਠਿੰਡਾ) ਦੇ ਸਮੂਹ ਪਰਿਵਾਰ ਵਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਪ੍ਰਤੀ ਏਕੜ ਨਕਦ ਇਨਾਮ ਦੇਣ ਦਾ ਐਲਾਨ

ਗੋਨਿਆਣਾ, 18 ਮਈ (ਬਰਾੜ ਆਰ. ਸਿੰਘ)-ਪੰਜਾਬ 'ਚ ਝੋਨੇ ਨੂੰ ਕੱਦੂ ਕਰਕੇ ਲਾਉਣ ਨਾਲ ਦਿਨੋਂ-ਦਿਨ ਪਾਣੀ ਦਾ ਪੱਧਰ ਨੀਂਵਾਂ ਜਾਣ ਦੇ ਡਰੋਂ ਫ਼ਿਕਰਮੰਦ ਹੋਏ ਸਵ: ਹਰਬੰਸ ਸਿੰਘ ਨੰਬਰਦਾਰ ਜੀਦਾ ਦੇ ਸਮੂਹ ਪਰਿਵਾਰ ਵਲੋਂ ਪਾਣੀ ਦੇ ਪੱਧਰ ਨੂੰ ਹੋਰ ਨੀਂਵਾਂ ਜਾਣ ਤੋਂ ਰੋਕਣ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX