ਤਾਜਾ ਖ਼ਬਰਾਂ


ਅਫਗਾਨਿਸਤਾਨ: ਕਾਬੁਲ 'ਚ ਮਸਜਿਦ ਵਿਚ ਬੰਬ ਧਮਾਕਾ
. . .  1 day ago
ਜੰਡਿਆਲਾ ਨੇੜੇ ਪੁਲਿਸ ਮੁਕਾਬਲੇ ਉਪਰੰਤ ਦੋ ਗੈਂਗਸਟਰ ਗ੍ਰਿਫ਼ਤਾਰ ਦੋ ਕਿੱਲੋਗਰਾਮ ਹੈਰੋਇਨ ਤੇ ਪਿਸਤੌਲ ਬਰਾਮਦ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ , ਗੁਰਪ੍ਰੀਤ ਸਿੰਘ ਢਿੱਲੋਂ )-ਜੰਡਿਆਲਾ ਨੇੜੇ ਪੁਲਿਸ ਨਾਲ ਹੋਈ ਮੁੱਠਭੇੜ ਉਪਰੰਤ ਪੁਲਿਸ ਵਲੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਦਾ ਸਬੰਧ ਜੱਗੂ ਭਗਵਾਨਪੁਰੀਆ ਗਰੁੱਪ ਨਾਲ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ,ਪੁਲਿਸ ਪਾਰਟੀ ’ਤੇ ਫਾਇਰਿੰਗ
. . .  1 day ago
ਸੂਰਤ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰਿਆ
. . .  1 day ago
ਮਲੌਦ ਪੀ.ਏ.ਡੀ.ਬੀ. ਚੋਣਾਂ 'ਚ ਆਮ ਆਦਮੀ ਪਾਰਟੀ ਦੇ ਪੰਜ ਤੇ ਅਕਾਲੀ ਦਲ ਦੇ ਚਾਰ ਡਾਇਰੈਕਟਰ ਬਣੇ
. . .  1 day ago
ਮਲੌਦ, 17 ਅਗਸਤ (ਨਿਜ਼ਾਮਪੁਰ/ਚਾਪੜਾ)- ਮਲੌਦ ਪੀ.ਏ.ਡੀ.ਬੀ. ਬੈਂਕ ਦੀਆਂ ਚੋਣਾਂ 'ਚ ਪੰਜ ਸੀਟਾਂ 'ਤੇ ਚੋਣ ਹੋਈ, ਜਿਸ 'ਚ ਇਕ ਸੀਟ ਆਮ ਆਦਮੀ ਪਾਰਟੀ ਅਤੇ ਚਾਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ। ਜ਼ਿਕਰਯੋਗ ਹੈ ਕਿ ਕੁੱਲ 9 ਮੈਂਬਰਾਂ 'ਚੋਂ ਚਾਰ...
ਅਟਾਰੀ ਸਰਹੱਦ 'ਤੇ ਆਈ.ਸੀ.ਪੀ. 'ਚ ਹੋਇਆ ਧਮਾਕਾ, ਡਰਾਈ ਫਰੂਟ ਦੇ ਟਰੱਕ ਥੱਲੇ ਚੁੰਬਕ ਨਾਲ ਲਮਕਾਇਆ ਗਿਆ ਸੀ ਲੋਹੇ ਦਾ ਡੱਬਾ
. . .  1 day ago
ਅਟਾਰੀ, 17 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਵਪਾਰਕ ਸੌਦੇ ਨੂੰ ਚਲਾਉਣ ਵਾਲੀ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ...
ਡੀ.ਜੀ. ਸੀ.ਏ. ਨੇ ਕੋਰੋਨਾ ਦੇ ਮੱਦੇਨਜ਼ਰ ਏਅਰਲਾਈਨਜ਼ ਕੰਪਨੀਆਂ ਨੂੰ ਜਾਰੀ ਕੀਤੀ ਨਵੀਆਂ ਹਦਾਇਤਾਂ
. . .  1 day ago
ਨਵੀਂ ਦਿੱਲੀ, 17 ਅਗਸਤ- ਦੇਸ਼ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ. ਸੀ.ਏ.) ਨੇ ਏਅਰਲਾਈਨਜ਼ ਕੰਪਨੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ...
ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਮਿਲੀ ਇਤਰਾਜ਼ਯੋਗ ਚੀਜ਼
. . .  1 day ago
ਅਜਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੇ ਵਪਾਰ ਦੌਰਾਨ ਅੱਜ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ ਇਤਰਾਜ਼ਯੋਗ ਚੀਜ਼ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
ਸੈਂਕੜੇ ਅਧਿਆਪਕਾਂ ਨੇ ਧਰਨਾ ਦੇ ਕੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਸੰਗਰੂਰ ਵਿਖੇ ਸੈਂਕੜੇ ਅਧਿਆਪਕਾਂ ਨੇ ਅਧਿਆਪਕ ਮੰਗਾਂ ਦੀ ਅਣਦੇਖੀ ਕਰਨ ਖ਼ਿਲਾਫ਼ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਇਕੱਠੇ ਹੋ ਕੇ ਜ਼ਬਰਦਸਤ ਨਾਅਰੇਬਾਜ਼ੀ...
ਕੁਲਦੀਪ ਧਾਲੀਵਾਲ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਵੰਡੀਆਂ ਮਸ਼ੀਨਾਂ 'ਚ 150 ਕਰੋੜ ਰੁਪਏ ਦੇ ਘਪਲੇ ਸੰਬੰਧੀ ਵਿਜੀਲੈਂਸ ਜਾਂਚ ਦੇ ਹੁਕਮ
. . .  1 day ago
ਚੰਡੀਗੜ੍ਹ 17 ਅਗਸਤ, ਭਗਵੰਤ ਮਾਨ ਸਰਕਾਰ ਵਲੋਂ ਸੂਬੇ 'ਚ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਪਹਿਲੇ ਦਿਨ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੇ ਚੱਲਦਿਆਂ ਪਹਿਲੀਆਂ ਸਰਕਾਰਾਂ 'ਚ ਲੋਕਾਂ ਦੇ ਪੈਸੇ ਦੀ ਲੁੱਟ-ਖਸੁੱਟ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਰਾਜਸੀ ਆਗੂਆਂ...
ਕਿਸਾਨਾਂ ਨੂੰ ਕੇਂਦਰ ਵਲੋਂ ਰਾਹਤ, ਖ਼ੇਤੀਬਾੜੀ ਕਰਜ਼ 'ਤੇ 1.5 ਫ਼ੀਸਦੀ ਸਹਾਇਤਾ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 17 ਅਗਸਤ-ਕੈਬਨਿਟ ਦੀ ਬੈਠਕ 'ਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ 3 ਲੱਖ ਤੱਕ ਦੇ ਛੋਟੀ ਮਿਆਦ ਵਾਲੇ ਖ਼ੇਤੀ...
ਇੰਡਸਟਰੀਅਲ ਚੈਂਬਰ 'ਚ ਪੰਜਾਬ ਦੇ ਪਹਿਲੇ ਸੁਵਿਧਾ ਕੇਂਦਰ ਦੀ ਹੋਈ ਸ਼ੁਰੂਆਤ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)- ਸੰਗਰੂਰ ਇੰਡਸਟਰੀਅਲ ਚੈਂਬਰ 'ਚ ਪੰਜਾਬ ਦੇ ਪਹਿਲੇ ਸੁਵਿਧਾ ਕੇਂਦਰ ਦਾ ਉਦਘਾਟਨ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ.ਈ.ਈ. ਅਸ਼ੋਕ ਸ਼ਰਮਾ...
ਚਿੱਟੇ ਮੱਛਰ ਨਾਲ ਖ਼ਰਾਬ ਹੋਇਆ ਨਰਮਾ ਵਾਹਿਆ
. . .  1 day ago
ਰਾਮਾ ਮੰਡੀ, 17 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਨਰਮਾ ਪੱਟੀ 'ਚ ਚਿੱਟਾ ਮੱਛਰ ਨਰਮੇ ਦੀ ਫ਼ਸਲ ਨੂੰ ਤਬਾਹ ਕਰ ਰਿਹਾ ਹੈ। ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਬਚਾਉਣ ਲਈ ਸਪਰੇਹਾਂ ਕੀਤੀਆਂ ਜਾ ਰਹੀਆ ਹਨ। 'ਆਪ' ਸਰਕਾਰ ਜੋ ਪਹਿਲਾਂ ਕਹਿੰਦੀ ਸੀ ਕਿ ਪਿੰਡ-ਪਿੰਡ...
ਪਟਿਆਲਾ: ਦਿਨ-ਦਿਹਾੜੇ ਨਕਾਬਪੋਸ਼ ਵਿਅਕਤੀਆਂ ਵਲੋਂ ਹਜ਼ਾਰਾਂ ਰੁਪਏ ਦੀ ਲੁੱਟ
. . .  1 day ago
ਪਟਿਆਲਾ, 17 ਅਗਸਤ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਦੇ ਬਿਸ਼ਨ ਨਗਰ ਵਿਖੇ ਦਿਨ-ਦਿਹਾੜੇ ਦੋ ਨਕਾਬਪੋਸ਼ ਵਿਅਕਤੀਆਂ ਨੇ 65 ਹਜ਼ਾਰ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਦਾ ਮਾਮਲਾ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਨੌਜਵਾਨ ਵਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਕੀਤੀ...
ਅੰਮ੍ਰਿਤਸਰ: ਪੁਲਿਸ ਦੀ ਗੱਡੀ ਹੇਠਾਂ ਬੰਬ ਰੱਖਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ)-ਬੀਤੇ ਦਿਨੀਂ ਇਕ ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਾ ਕੇ ਉਡਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਦਿੱਲੀ ਤੋਂ ਵਿਸਤਾਰਾ ਏਅਰਲਾਈਨ ਰਾਹੀਂ ਅੰਮ੍ਰਿਤਸਰ ਲਿਆਂਦਾ...
ਭੇਤਭਰੇ ਹਾਲਾਤ 'ਚ ਜੰਡਿਆਲਾ ਦੇ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 17ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਫਗਵਾੜਾ ਮੁੱਖ ਮਾਰਗ ਤੇ ਪੈਂਦੇ ਪਿੰਡ ਲਖਨਪਾਲ ਕੋਲ ਅੱਜ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਖਨਪਾਲ ਦੇ ਸਰਪੰਚ ਰਮਨ ਕੁਮਾਰ ਨੇ ਦੱਸਿਆ ਕਿ...
ਪਵਨ ਕੁਮਾਰ ਅਤੇ ਲਖਵਿੰਦਰ ਸਿੰਘ ਰਾਣਾ ਮੁੱਖ ਮੰਤਰੀ ਦੀ ਮੌਜੂਦਗੀ 'ਚ ਭਾਜਪਾ 'ਚ ਹੋਏ ਸ਼ਾਮਿਲ
. . .  1 day ago
ਨਵੀਂ ਦਿੱਲੀ, 17 ਅਗਸਤ-ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਪਵਨ ਕੁਮਾਰ ਕਾਜਲ ਅਤੇ ਲਖਵਿੰਦਰ ਸਿੰਘ ਰਾਣਾ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋਏ ਹਨ।
24 ਅਗਸਤ ਨੂੰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਚੰਡੀਗੜ੍ਹ, 17 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ । ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨਵੀਂ ਚੰਡੀਗੜ੍ਹ ਕੇ ਮੁੱਲਾਂਪੁਰ ਪਹੁੰਚਣਗੇ, ਜਿੱਥੇ ਉਹ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ...
ਸੜਕ ਦੀ ਖ਼ਸਤਾ ਹਾਲਤ ਕਾਰਨ ਬੱਸ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲਿਆ, ਦੋਹਾਂ ਦੀ ਮੌਕੇ 'ਤੇ ਹੋਈ ਮੌਤ
. . .  1 day ago
ਚੇਤਨਪੁਰਾ, 17 ਅਗਸਤ (ਮਹਾਂਬੀਰ ਸਿੰਘ ਗਿੱਲ)-ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਵਾਇਆ ਚੇਤਨਪੁਰਾ ਸੜਕ ਦੀ ਖ਼ਸਤਾ ਹਾਲਤ ਕਾਰਨ ਅੱਜ ਫਿਰ ਵਾਪਰੇ ਇਕ ਦਰਦਨਾਕ ਤੇ ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਬੱਲ ਕਲਾਂ ਚੌਕੀ ਦੇ ਇੰਚਾਰਜ...
ਰਾਵੀ ਦਰਿਆ ਨਜ਼ਦੀਕ ਸੜਕ 'ਤੇ ਪਏ ਪਾੜ ਨੂੰ ਪੂਰਨ ਲਈ ਪ੍ਰਸ਼ਾਸਨ ਤੇ ਆਰਮੀ ਵਲੋਂ ਸੰਭਾਲਿਆ ਮੋਰਚਾ
. . .  1 day ago
ਰਮਦਾਸ/ਅਜਨਾਲਾ, 17 ਅਗਸਤ (ਬਲਵਿੰਦਰ ਸਿੰਘ ਸੰਧੂ/ਗੁਰਪ੍ਰੀਤ ਸਿੰਘ ਢਿੱਲੋਂ)- ਰਾਵੀ ਦਰਿਆ 'ਚ ਬੀਤੇ ਕੱਲ੍ਹ ਅਚਾਨਕ ਪਾਣੀ ਵਧਣ ਕਾਰਨ ਸੜਕ ਟੁੱਟ ਜਾਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਰਕਤ 'ਚ ਆਉਂਦਿਆਂ ਆਰਮੀ ਦੀ ਸਹਾਇਤਾ ਨਾਲ ਸੜਕ ਨੂੰ ਮੁੜ ਮੁਰੰਮਤ...
ਇਨ੍ਹਾਂ 75 ਸਾਲਾਂ 'ਚ ਭਾਰਤ ਨੇ ਬਹੁਤ ਕੁਝ ਹਾਸਲ ਕੀਤਾ: ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 17 ਅਗਸਤ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਹਰ ਬੱਚੇ ਲਈ ਸਿੱਖਿਆ ਜ਼ਰੂਰੀ ਹੈ। ਸਿੱਖਿਆ ਹਰ ਪਰਿਵਾਰ ਨੂੰ ਅਮੀਰ ਬਣਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਲਈ ਮੁਫ਼ਤ ਇਲਾਜ ਜ਼ਰੂਰੀ ਹੈ। ਭਾਰਤ ਦਾ ਹਰ ਨਾਗਰਿਕ...
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੱਟ ਕੇ ਸੁੱਟਣ ਵਾਲੇ ਦੋਸ਼ੀਆਂ ਖ਼ਿਲਾਫ਼ ਕਰਵਾਈ ਨਾ ਕਰਨ ਨੂੰ ਲੈ ਕੇ ਬਰਨਾਲਾ ਮਾਨਸਾ ਰੋੜ ਕੀਤਾ ਜਾਮ
. . .  1 day ago
ਜੋਗਾ, 17 ਅਗਸਤ (ਹਰਜਿੰਦਰ ਸਿੰਘ ਚਹਿਲ)-ਪਿੰਡ ਅਲੀਸ਼ੇਰ ਕਲਾਂ (ਮਾਨਸਾ) ਵਿਖੇ ਬੀਤੇ ਕੱਲ੍ਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪੁੱਟਣ ਦੇ ਮਾਮਲੇ ਨੂੰ ਲੈ ਕੇ ਸਿੱਖ ਸੰਗਤਾਂ ਵਲੋਂ ਰਾਤ ਦੇ ਸਮੇਂ ਤੋਂ ਮਾਨਸਾ ਬਰਨਾਲਾ ਹਾਈਵੇ ਜਾਮ ਕੀਤਾ ਗਿਆ...
ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਰਵਿੰਦ ਖੰਨਾ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
. . .  1 day ago
ਸੰਗਰੂਰ, 17 ਅਗਸਤ (ਧੀਰਜ ਪਸ਼ੋਰੀਆ)-ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਜਪਾ ਨੇਤਾ ਅਰਵਿੰਦ ਖੰਨਾ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ । ਇਸ ਸੰਬੰਧੀ ਖੰਨਾ ਨੇ ਕਿ ਦੱਸਿਆ ਕਿ ਮੁਲਾਕਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਕੋਲ...
'ਆਪ' ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਪੂਰੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
. . .  1 day ago
ਜਲੰਧਰ, 17 ਅਗਸਤ (ਅੰਮ੍ਰਿਤਪਾਲ)-ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਵਟ੍ਹਸਐਪ ਨੰਬਰ ਤੋਂ ਕਾਲ ਆਈ ਅਤੇ ਕਿਹਾ ਗਿਆ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਜੇਠ ਸੰਮਤ 554

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਹਰਜੋਤ ਸਿੰਘ ਬੈਂਸ ਵਲੋਂ ਜੇਲ੍ਹਾਂ 'ਚ ਮੋਬਾਈਲ ਦੀ ਵਰਤੋਂ 'ਤੇ ਮੁਕੰਮਲ ਰੋਕ ਲਗਾਉਣ ਲਈ ਤਕਨੀਕੀ ਹੱਲ ਤਲਾਸ਼ਣ ਦੇ ਨਿਰਦੇਸ਼

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਸੂਬੇ ਦੀਆਂ ਜੇਲ੍ਹਾਂ ਨੂੰ ਅਸਲ ਅਰਥਾਂ 'ਚ ਸੁਧਾਰ ਘਰ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਅਤੇ ਜੇਲ੍ਹ ਦੇ ਅੰਦਰ ਚੱਲ ਰਹੇ ਮੋਬਾਈਲਾਂ ਬਾਰੇ ਪਤਾ ਲਗਾਉਣ ਲਈ ਨਵੀਨਤਮ ਤਕਨਾਲੋਜੀ ਵਰਤਣ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ | ਪੰਜਾਬ ਭਵਨ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਜੇਲ੍ਹਾਂ 'ਚ ਨਫ਼ਰੀ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਜੇਲ੍ਹ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਜੇਲ੍ਹਾਂ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਿਲ ਕੈਦੀਆਂ ਦੀ ਨਕੇਲ ਕੱਸਣ ਲਈ ਵਾਧੂ ਪੁਲਿਸ ਕਰਮੀ ਤਾਇਨਾਤ ਕਰਨ ਲਈ ਕਿਹਾ¢ ਮੰਤਰੀ ਨੇ ਕਿਹਾ, ਜੇਲ੍ਹਾਂ 'ਚੋਂ ਗੈਂਗਸਟਰਾਂ ਦੇ ਗਠਜੋੜ ਨੂੰ ਤੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਇਕ ਨਿਰਧਾਰਤ ਸਮੇਂ 'ਚ ਜੇਲ੍ਹਾਂ 'ਚੋਂ ਸਭ ਤੋਂ ਵੱਧ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਇਕ ਭਾਰਤੀ ਆਈ.ਟੀ./ਕਮਿਊਨੀਕੇਸ਼ਨ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐਮ.ਏ.ਪੀ.ਐਲ. ਨੇ ਪੇਸ਼ਕਾਰੀ ਦਿੱਤੀ ਅਤੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਜੀ.ਓ. ਮੈਪਿੰਗ ਰਾਹੀਂ ਜੇਲ੍ਹਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਜੀ.ਓ. ਫੈਨਸਿੰਗ ਅਤੇ ਤਕਨਾਲੋਜੀ ਰਾਹੀਂ ਮੋਬਾਈਲ, ਵਟਸਐਪ ਅਤੇ ਹੋਰ ਕਾਲਾਂ ਦੇ ਸਿਗਨਲ ਪ੍ਰਾਪਤ ਕੀਤੇ ਜਾ ਸਕਣਗੇ | ਮੀਟਿੰਗ ਵਿਚ ਏ.ਡੀ.ਜੀ.ਪੀ. ਜੇਲ੍ਹਾਂ ਵਰਿੰਦਰ ਕੁਮਾਰ, ਆਈ.ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ ਅਤੇ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਸੈਕਟਰ 39 ਦੇ ਜੰਗਲ ਨੁੰਮਾ ਖੇਤਰ 'ਚ ਲੱਗੀ ਅੱਗ

ਚੰਡੀਗੜ੍ਹ, 19 ਮਈ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ 39 ਸਥਿਤ ਜੰਗਲ ਨੁੰਮਾ ਖੇਤਰ ਵਿਚ ਅੱਜ ਅਚਾਨਕ ਅੱਗ ਲੱਗ ਗਈ | ਜਾਣਕਾਰੀ ਮੁਤਾਬਕ ਸੁੱਕੇ ਘਾਹ ਨੂੰ ਲੱਗੀ ਇਸ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ | ਅੱਗ ਲੱਗਣ ਦੀ ...

ਪੂਰੀ ਖ਼ਬਰ »

ਵਾਤਾਵਰਨ ਸਾਂਭ-ਸੰਭਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ

ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਵਾਤਾਵਰਨ ਸਾਂਭ-ਸੰਭਾਲ ਲਈ ਕੀਤੇ ਗਏ ਵਰਨਣਯੋਗ ਕੰਮਾਂ ਤਹਿਤ ਵਾਤਾਵਰਨ ਅਤੇ ਕਲਾਈਮੇਟ ਬਦਲਾਅ ਵਿਭਾਗ, ਹਰਿਆਣਾ ਨੇ ਦਰਸ਼ਨ ਲਾਲ ਜੈਨ ਰਾਜ ਵਾਤਾਵਰਨ ਸਾਂਭ-ਸੰਭਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਹਨ | ਉਪਰੋਕਤ ...

ਪੂਰੀ ਖ਼ਬਰ »

ਪੀ. ਜੀ. ਆਈ. ਦੇ ਡਾਇਰੈਕਟਰ ਦੀ ਵਟਸਐਪ ਡੀ.ਪੀ. ਲਗਾ ਡਾਕਟਰ ਨੂੰ ਕੀਤਾ ਮੈਸਿਜ, ਮਾਮਲਾ ਦਰਜ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਧੋਖਾਧੜੀ ਦੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਐਮ.ਡੀ.ਸੀ. ਸੈਕਟਰ-4 ਪੰਚਕੂਲਾ ਦੇ ਰਹਿਣ ਵਾਲੇ ਡਾ. ਅਮੋਦ ਗੁਪਤਾ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ 'ਆਪ' ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਮੰਤਰੀਆਂ, ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਪੰਜਾਬ 'ਚ ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਮਰ ਕਸ ਲਈ ਹੈ | ਅੱਜ 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨਾਲ ਸੰਬੰਧਤ ਮੰਤਰੀਆਂ, ਵਿਧਾਇਕਾਂ ਨਾਲ ਬੈਠਕ ...

ਪੂਰੀ ਖ਼ਬਰ »

ਸਟਾਰਟਅੱਪ ਤੇ ਇਕੋ ਸਿਸਟਮ ਕਿਸੇ ਵੀ ਦੇਸ਼ ਦੇ ਵਿਕਾਸ ਦੇ ਇੰਜਣ-ਰਾਜਪਾਲ

ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਵਿੱਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਘੱਟ ਲਾਗਤ ਵਿਚ ਤਕਨਾਲੋਜੀ ਦੀ ਨਵੀਂ ਤਕਨੀਕੀਆਂ 'ਚ ਮਾਹਰ ਕਰਨ ਤਾਂ ਹੀ ਨੌਜਵਾਨਾਂ ਦਾ ਸਟਾਰਟ-ਅਪ ...

ਪੂਰੀ ਖ਼ਬਰ »

ਹਰਿਆਣਾ 'ਚ ਬਿਜਲੀ ਦੇ ਕੱਟ ਖ਼ਤਮ, ਚੌਧਰੀ ਰਣਜੀਤ ਸਿੰਘ ਦਾ ਦਾਅਵਾ

ਚੰਡੀਗੜ੍ਹ, 19 ਮਈ (ਐਨ.ਐਸ. ਪਰਵਾਨਾ)- ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਸਾਲ 1901 ਬਾਅਦ ਇਸ ਸਾਲ ਉੱਤਰੀ ਭਾਰਤ ਦੇ ਸੂਬਿਆਂ ਵਿਚ ਵਾਧੂ ਗਰਮੀ ਪੈਣ ਕਾਰਨ ਮਈ ਮਹੀਨੇ ਵਿਚ ਤਾਪਮਾਨ 48.3 ਡਿਗਰੀ ਸੈਲਸਿਅਸ ਤੱਕ ਪਹੁੰਚਣ ਦੇ ਬਾਵਜੂਦ ਹਰਿਆਣਾ ਦੀ ਇਕ ...

ਪੂਰੀ ਖ਼ਬਰ »

ਕੋਰੋਨਾ ਦੇ 6 ਨਵੇਂ ਮਾਮਲੇ ਆਏ

ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 10 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 65 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ਸੈਕਟਰ 8, 21, 22, 40 ਤੇ 47 ...

ਪੂਰੀ ਖ਼ਬਰ »

ਕਿਸਾਨ ਕਾਨਫ਼ਰੰਸ 27 ਅਗਸਤ ਨੂੰ ਤਰਨਤਾਰਨ 'ਚ

ਚੰਡੀਗੜ੍ਹ, 19 ਮਈ (ਐਨ.ਐਸ.ਪਰਵਾਨਾ)- ਮਾਰਕਸਵਾਦੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਕਿਸਾਨਾਂ ਦੀ ਕਾਨਫ਼ਰੰਸ 27 ਤੇ 28 ਅਗਸਤ ਨੂੰ ਤਰਨਤਾਰਨ ਵਿਚ ਹੋਏਗੀ, ਜਿਸ ਨੂੰ ਡਾ. ਅਸ਼ੋਕ ਖਾਲਵੇ ਜੋ ਮਾਕਪਾ ਪੋਲਿਟ ਬਿਉਰੋ ਦੇ ਮੈਂਬਰ ਹਨ, ਸੰਬੋਧਨ ਕਰਨਗੇ | ਇਹ ਜਾਣਕਾਰੀ ਮਾਕਪਾ ...

ਪੂਰੀ ਖ਼ਬਰ »

ਮੰਦਰ 'ਚੋਂ ਗੋਲਕ ਤੇ ਗਹਿਣੇ ਚੋਰੀ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਧਨਾਸ ਨੇੜੇ ਪੈਂਦੇ ਕਾਲੀ ਮਾਤਾ ਦੇ ਮੰਦਰ ਵਿਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਕਾਲੀ ਮਾਤਾ ਮੰਦਰ ਜੰਗਲ ਵਾਲੀ ਸੇਵਾ ਸੋਸਾਇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ...

ਪੂਰੀ ਖ਼ਬਰ »

ਗ਼ਲਤ ਖਾਣ ਪੀਣ ਕਾਰਨ ਭਾਰਤ 'ਚ ਤੇਜ਼ੀ ਨਾਲ ਵਧ ਰਹੀ ਹੈ ਆਈ. ਬੀ. ਡੀ. ਬਿਮਾਰੀ

ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਗ਼ਲਤ ਖਾਣ-ਪੀਣ ਤੇ ਜੀਵਨਸ਼ੈਲੀ ਵਿਚ ਆਏ ਬਦਲਾਅ ਕਾਰਨ ਭਾਰਤ ਵਿਚ ਪੇਟ ਨਾਲ ਸਬੰਧਤ ਬਿਮਾਰੀ ਇਨਫਲੇਮੇਟਰੀ ਬੌਅਲ ਡਿਜੀਜ਼ (ਆਈ.ਬੀ.ਡੀ.) ਕਾਫ਼ੀ ਤੇਜ਼ੀ ਨਾਲ ਵੱਧ ਰਹੀ ਹੈ | ਇਨਫਲੇਮੇਟਰੀ ਬੌਅਲ ਡਿਜੀਜ਼ (ਆਈ.ਬੀ.ਡੀ) ਅੰਤੜੀ ਦੀਆਂ ...

ਪੂਰੀ ਖ਼ਬਰ »

ਮੇਅਰ ਵਲੋਂ ਸੜਕ ਸੁਰੱਖਿਆ ਪ੍ਰਾਜੈਕਟ ਤਹਿਤ 'ਹੈਲਮੇਟ ਬੈਂਕ' ਦੀ ਸ਼ੁਰੂਆਤ

ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਮੇਅਰ ਸਰਬਜੀਤ ਕੌਰ ਨੇ ਅੱਜ ਗੈਰ ਸਰਕਾਰੀ ਸੰਗਠਨ ਪਟਿਆਲਾ ਫਾਊਾਡੇਸ਼ਨ ਦੇ ਸੜਕ ਸੁਰੱਖਿਆ ਪ੍ਰਾਜੈਕਟ 'ਸੜਕ' ਤਹਿਤ ਨਗਰ ਨਿਗਮ ਚੰਡੀਗੜ੍ਹ ਵਿਖੇ ਹੈਲਮਟ ਬੈਂਕ ਦੀ ਸ਼ੁਰੂਆਤ ਕੀਤੀ | ਇਸ ਮੌਕੇ ਕਮਿਸ਼ਨਰ ...

ਪੂਰੀ ਖ਼ਬਰ »

ਹੁਣ ਚੰਡੀਗੜ੍ਹ ਵਾਸੀ ਆਈ.ਐਮ. ਚੰਡੀਗੜ੍ਹ ਐਪ ਰਾਹੀਂ ਆਪਣੇ ਪਾਲਤੂ ਕੁੱਤਿਆਂ ਨੂੰ ਕਰ ਸਕਦੇ ਹਨ ਰਜਿਸਟਰ

ਚੰਡੀਗੜ੍ਹ, 19 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਪਾਲਤੂ ਕੁੱਤਿਆਂ ਦੇ ਮਾਲਕਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਨਗਰ ਨਿਗਮ ਚੰਡੀਗੜ੍ਹ ਨੇ ਪਾਲਤੂ ਕੁੱਤਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਆਈ.ਐਮ. ਚੰਡੀਗੜ੍ਹ ਐਪ ਦੀ ਸ਼ੁਰੂਆਤ ਕੀਤੀ ਹੈ | ...

ਪੂਰੀ ਖ਼ਬਰ »

ਵਿਧਾਇਕ ਰੰਧਾਵਾ ਵਲੋਂ ਨਵੇਂ ਟਿਊਬਵੈੱਲ ਦਾ ਉਦਘਾਟਨ

ਜ਼ੀਰਕਪੁਰ, 19 ਮਈ (ਹੈਪੀ ਪੰਡਵਾਲਾ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਸਥਾਨਕ ਵਾ. ਨੰ. 23 'ਚ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਹਲਕੇ ਦਾ ...

ਪੂਰੀ ਖ਼ਬਰ »

ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਤੇ ਯੋਗੀ ਯੂਥ ਸੇਵਾ ਸੁਸਾਇਟੀ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਚੰਡੀਗੜ੍ਹ, 19 ਮਈ (ਨਵਿੰਦਰ ਸਿੰਘ ਬੜਿੰਗ)- ਇਲਾਕੇ ਦੇ ਉੱਘੇ ਸਮਾਜ ਸੇਵੀ ਸਵਰਗਵਾਸੀ ਖ਼ਾਨਦਾਨੀ ਵੈਦ ਹਰਭਜਨ ਸਿੰਘ ਯੋਗੀ ਦਾ 78ਵਾਂ ਜਨਮ ਦਿਨ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਭਬਾਤ ਤੇ ਯੋਗੀ ਯੂਥ ਸੇਵਾ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕੈਦੀਆਂ ਦੀ ਮਾਨਸਿਕਤਾ ਸੁਧਾਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ-ਜੇਲ੍ਹ ਮੰਤਰੀ

ਚੰਡੀਗੜ੍ਹ, 19 ਮਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਕੈਦੀਆਂ ਦੀ ਮਾਨਸਿਕਤਾ ਵਿਚ ਬਦਲਾਅ ਆਵੇ ਇਸ ਲਈ ਜੇਲ੍ਹ ਸੁਧਾਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ, ਸੂਬੇ ਦੀ ਜੇਲ੍ਹਾਂ ਨੂੰ ਆਦਰਸ਼ ਜੇਲ੍ਹ ...

ਪੂਰੀ ਖ਼ਬਰ »

ਚੰਡੀਗੜ੍ਹ ਕਾਂਗਰਸ ਦੇ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਸ਼ਹਿਰ ਦੇ ਵਾਰਡ ਨੰਬਰ 3 ਦੇ ਕਾਂਗਰਸੀ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੂੰ ਮਿਲ ਕੇ ਵਾਰਡ ਵਿਚ ਕੀਤੇ ਕਬਜ਼ੇ ਹਟਾਉਣ ਦੇ ਨੋਟਿਸ ਅਤੇ ਪ੍ਰਾਪਰਟੀ ਟੈਕਸ ਵਾਪਸ ਲੈਣ ਦੀ ਮੰਗ ਕੀਤੀ ਹੈ | ਇਸ ਤੋਂ ਇਲਾਵਾ ਵਾਰਡ ਵਿਚ ...

ਪੂਰੀ ਖ਼ਬਰ »

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂ ਗਊਆਂ ਦੀ ਭਲਾਈ ਲਈ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ

ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਪੰਜਾਬ ਗਊ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਗਾਵਾਂ ਦੀ ਭਲਾਈ ਅਤੇ ਸਾਂਭ-ਸੰਭਾਲ ਲਈ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਗਈ | ਸ੍ਰੀ ਸ਼ਰਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਰੂਤੀ ਉਦਯੋਗ ਦਾ ਹਰਿਆਣਾ 'ਚ ਸਭ ਤੋਂ ਵੱਡਾ ਇਨਵੈਸਟਮੈਂਟ, 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰੇਗੀ ਨਿਵੇਸ਼

ਚੰਡੀਗੜ੍ਹ, 19 ਮਈ (ਐਨ.ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਕਦੀ ਖੇਤੀਬਾੜੀ ਦਾ ਕੇਂਦਰ ਸੀ ਪਰ ਖੇਤੀਬਾੜੀ ਦੇ ਨਾਲ-ਨਾਲ ਰਾਜ ਉਦਯੋਗ ਵਿਚ ਅੱਗੇ ਵਧਿਆ ਅਤੇ ਅੱਜ ਸਾਡਾ ਹਰਿਆਣਾ ਵਲਡ ਵਾਇਡ ਇੰਵੈਸਟਰਾਂ ਦਾ ਫ੍ਰੈਂਡਲੀ ...

ਪੂਰੀ ਖ਼ਬਰ »

ਮਾਮੂਲੀ ਝਗੜੇ ਤੋਂ ਬਾਅਦ ਸੁੱਤੇ ਹੋਏ ਦੋ ਲੋਕਾਂ 'ਤੇ ਪੱਥਰ ਨਾਲ ਹਮਲਾ, ਇਕ ਦੀ ਮੌਤ, ਦੂਜਾ ਗੰਭੀਰ

ਚੰਡੀਗੜ੍ਹ, 19 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-38 ਵਿਚ ਇਕ ਵਿਅਕਤੀ ਦੀ ਹੱਤਿਆ ਅਤੇ ਇਕ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਰਾਜੂ (43) ...

ਪੂਰੀ ਖ਼ਬਰ »

ਸੇਵਾ-ਮੁਕਤ ਪਟਵਾਰੀਆਂ ਨੂੰ ਠੇਕੇ 'ਤੇ ਰੱਖਣ ਦਾ ਮਤਲਬ ਨੌਜਵਾਨਾਂ ਤੋਂ ਰੁਜ਼ਗਾਰ ਦੇ ਮੌਕੇ ਖੋਹਣਾ-ਸੰਜੀਵ ਵਸ਼ਿਸ਼ਟ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਦਿਨੀਂ ਹੋਈ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ 1700 ਸੇਵਾ-ਮੁਕਤ ਪਟਵਾਰੀਆਂ ਨੂੰ ਮਾਲ ਵਿਭਾਗ ਵਲੋਂ ਦੁਬਾਰਾ ...

ਪੂਰੀ ਖ਼ਬਰ »

ਡੇਰਾਬੱਸੀ ਦੇ ਪਿੰਡ ਜਨੇਤਪੁਰ ਨੇੜੇ ਖੇਤਾਂ 'ਚ ਤੇਂਦੂਆ ਵੇਖਣ ਦਾ ਦਾਅਵਾ

ਡੇਰਾਬੱਸੀ, 19 ਮਈ (ਗੁਰਮੀਤ ਸਿੰਘ/ਰਣਬੀਰ ਸਿੰਘ ਪੜ੍ਹੀ)- ਇਥੋਂ ਦੇ ਪਿੰਡ ਜਨੇਤਪੁਰ ਵਿਖੇ ਖੇਤਾਂ ਵਿਚ ਕੰਮ ਕਰਦੀਆਂ ਔਰਤਾਂ ਅਤੇ ਮਜ਼ਦੂਰਾਂ ਵਲੋਂ ਤੇਂਦੂਆ ਵੇਖਣ ਦਾ ਦਾਅਵਾ ਕੀਤਾ ਗਿਆ ਹੈ | ਮਾਮਲਾ ਸਾਹਮਣੇ ਆਉਣ ਉਪਰੰਤ ਵਿਭਾਗ ਨੇ ਤੇਂਦੂਆ ਫੜਨ ਲਈ ਖੇਤਾਂ ਵਿਚ ...

ਪੂਰੀ ਖ਼ਬਰ »

ਇੰਡੀਅਨ ਐਕਸ ਸਰਵਿਸਿਜ਼ ਲੀਗ ਦੀ ਮੀਟਿੰਗ ਹੋਈ

ਖਰੜ, 19 ਮਈ (ਜੰਡਪੁਰੀ)-ਇੰਡੀਅਨ ਐਕਸ ਸਰਵਿਸਿਜ਼ ਲੀਗ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਨਿਰਵੈਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੈਨਸ਼ਨ ਅਤੇ ਕੰਟੀਨ ਤੋਂ ਇਲਾਵਾ ਫ਼ੌਜੀਆਂ ਨੂੰ ਪੇਸ਼ ਆਉਣ ਵਾਲੀਆਂ ਹੋਰਨਾਂ ...

ਪੂਰੀ ਖ਼ਬਰ »

ਖ਼ਾਲੀ ਅਸਾਮੀਆਂ ਭਰ ਕੇ ਤੇ ਕੱਚੇ ਅਧਿਆਪਕ ਤੇ ਕੰਪਿਊਟਰ ਫੈਕਲਟੀ ਪੱਕੇ ਕਰ ਕੇ ਹੀ ਸਿੱਖਿਆ 'ਚ ਕੋਈ ਸੁਧਾਰ ਸੰਭਵ-ਡੀ. ਟੀ. ਐੱਫ.

ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)- ਡੀ. ਟੀ. ਐੱਫ. ਵਲੋਂ ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ­ਤੇ ਨਵੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੰਪਿਊਟਰ ਫੈਕਲਟੀ, ਨਾਨ-ਟੀਚਿੰਗ ਤੇ ਕੱਚੇ ਅਧਿਆਪਕਾਂ ਨੂੰ ਪੂਰੇ ਤਨਖ਼ਾਹ ਸਕੇਲਾਂ 'ਤੇ ਸਿੱਖਿਆ ਵਿਭਾਗ ਵਿਚ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਿਸਾਨ ਤੇ ਕਿਸਾਨੀ ਦੇ ਸੱਚੇ ਹਮਦਰਦ-ਬੱਬੀ ਬਾਦਲ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਮੁਹਾਲੀ ਪੁੱਜੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਾਰੇ ਸ੍ਰੋਤ ਜਿਸ ਤਰੀਕੇ ਨਾਲ ਕਿਸਾਨ ਅਤੇ ਕਿਸਾਨੀ ਵਾਸਤੇ ਹਾਜ਼ਰ ਕੀਤੇ ਹਨ ਅਤੇ 24 ...

ਪੂਰੀ ਖ਼ਬਰ »

ਟਿੰਮਕੋ ਸਟੀਲ ਕੰਪਨੀ ਵਲੋਂ ਗ੍ਰਾਹਕ ਜਾਗਰੂਕਤਾ ਪ੍ਰੋਗਰਾਮ

ਕੁਰਾਲੀ, 19 ਮਈ (ਹਰਪ੍ਰੀਤ ਸਿੰਘ)- ਸਥਾਨਕ ਸ਼ਹਿਰ ਦੀ ਰੂਪਨਗਰ ਮਾਰਗ 'ਤੇ ਟਿੰਮਕੋ ਸਟੀਲ ਕੰਪਨੀ ਵਲੋਂ ਇਕ ਗ੍ਰਾਹਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਪਿੰਡ ਚਨਾਲੋਂ ਸਥਿਤ ਮੈਸਰਜ਼ ਵਿਨੋਦ ਗੋਇਲ ਐਂਡ ਸੰਨਜ਼ ਦੇ ਮਾਲਕ ਵਿਨੋਦ ਗੋਇਲ ਦੀ ਦੇਖ-ਰੇਖ ਹੇਠ ਕਰਵਾਏ ਗਏ ...

ਪੂਰੀ ਖ਼ਬਰ »

ਦੋ ਆਵਾਜ਼ਾਂ ਵਾਲੀ ਗਾਇਕਾ ਮਨੀ ਮਾਲਵਾ ਦਾ ਆਲਟੋ ਕਾਰ ਨਾਲ ਹੋਵੇਗਾ ਸਨਮਾਨ-ਨਨਹੇੜੀਆਂ

ਕੁਰਾਲੀ, 19 ਮਈ (ਬਿੱਲਾ ਅਕਾਲਗੜ੍ਹੀਆ)-ਮਨਦੀਪ ਮਾਲਵਾ ਦੋ ਆਵਾਜ਼ਾਂ ਵਾਲੀ ਗਾਇਕਾ ਜੋ ਕਿ ਸਾਡੇ ਬਹੁਜਨ ਸਮਾਜ ਲਈ ਇਕ ਪ੍ਰੇਰਨਾ ਸਰੋਤ ਸ਼ਖ਼ਸੀਅਤ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਜਨਰਲ ਸਕੱਤਰ ਬਸਪਾ ਪੰਜਾਬ ਨੇ ਅੱਜ ...

ਪੂਰੀ ਖ਼ਬਰ »

ਜਨ ਹਿੱਤ ਵਿਕਾਸ ਕਮੇਟੀ ਦੇ ਵਫ਼ਦ ਵਲੋਂ ਐੱਸ. ਡੀ. ਐਮ. ਨਾਲ ਮੁਲਾਕਾਤ

ਖਰੜ, 19 ਮਈ (ਜੰਡਪੁਰੀ)-ਜਨ ਹਿੱਤ ਵਿਕਾਸ ਕਮੇਟੀ ਦੇ ਇਕ ਵਫ਼ਦ ਵਲੋਂ ਪ੍ਰਧਾਨ ਰਣਜੀਤ ਸਿੰਘ ਹੰਸ ਅਤੇ ਬਿ੍ਜ ਤੇ ਜਨਰਲ ਸਕੱਤਰ ਮੋਹਨ ਸ਼ਰਮਾ ਦੀ ਅਗਵਾਈ ਹੇਠ ਐੱਸ. ਡੀ. ਐਮ. ਖਰੜ ਰਵਿੰਦਰ ਸਿੰਘ (ਪੀ. ਸੀ. ਐੱਸ) ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਵਫ਼ਦ ਵਲੋਂ ਐਸ. ਡੀ. ਐਮ. ਨੂੰ ...

ਪੂਰੀ ਖ਼ਬਰ »

ਮੌਜੂਦਾ ਸਰਕਾਰ ਵੀ ਜਲ ਸਪਲਾਈ ਇਨਲਿਸਟਡ ਤੇ ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਦੇ ਵਾਅਦੇ ਤੋਂ ਭੱਜਣ ਲੱਗੀ-ਵਰਿੰਦਰ ਮੋਮੀ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਬੀਤੇ ਦਿਨੀਂ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ, ਵਿਭਾਗੀ ਮੁਖੀ ਵਿਪੁਲ ...

ਪੂਰੀ ਖ਼ਬਰ »

ਅਧਿਕਾਰੀਆਂ ਦੀ ਅਣਦੇਖੀ ਕਾਰਨ ਨਵਾਂਗਰਾਉਂ ਦੀ ਸ਼ਾਮਲਾਤ ਜ਼ਮੀਨ 'ਤੇ ਨਾਜਾਇਜ਼ ਉਸਾਰੀਆਂ ਦਾ ਕੰਮ ਧੜੱਲੇ ਨਾਲ ਜਾਰੀ

ਮਾਜਰੀ, 19 ਮਈ (ਕੁਲਵੰਤ ਸਿੰਘ ਧੀਮਾਨ)- ਨਗਰ ਕੌਂਸਲ ਨਵਾਂਗਰਾਉਂ ਦੀ ਹਦੂਦ 'ਚ ਪੈਂਦੇ ਨਾਡਾ ਪੁਲ ਲਾਗੇ ਸਥਿਤ ਪਾਣੀ ਦੀ ਟੈਂਕੀ ਨੇੜੇ ਪੈਂਦੇ ਵਾ. ਨੰ. 1 ਵਿਚਲੀ ਸ਼ਾਮਲਾਤ ਜ਼ਮੀਨ (ਖਸਰਾ ਨੰ. 129) 'ਤੇ ਸਥਾਨਕ ਰਸੂਖਦਾਰਾਂ ਤੇ ਧਨਾਢਾਂ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਦੀ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਡੀ.ਸੀ. ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹੈ ਧਰਨਾ ਦੂਜੇ ਦਿਨ ਵੀ ਜਾਰੀ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਭਾਰਤ ਮਾਲਾ ਪ੍ਰਾਜੈਕਟ ਤਹਿਤ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਮੁਹਾਲੀ ਦੀ ਆਈ.ਟੀ. ਸਿਟੀ. ਤੋਂ ਕੁਰਾਲੀ ਤੱਕ ਬਣਾਈ ਜਾਣ ਵਾਲੀ ਸੜਕ ਲਈ ਸਰਕਾਰ ਵਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਨਾ ਦਿੱਤੇ ਜਾਣ ਦੇ ...

ਪੂਰੀ ਖ਼ਬਰ »

ਐਫ. ਡੀ. ਏ. ਦੀ ਟੀਮ ਨੇ ਮੈਸਰਜ਼ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਇੰਡੀਆ ਪੰਚਕੂਲਾ ਵਿਖੇ ਮਾਰਿਆ ਛਾਪਾ

ਪੰਚਕੂਲਾ, 19 ਮਈ (ਕਪਿਲ)- ਹਰਿਆਣਾ ਦੇ ਸਿਹਤ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਐਫ. ਡੀ. ਏ. ਦੀ ਟੀਮ ਨੇ ਮੈਸਰਜ਼ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਇੰਡੀਆ ਪੰਚਕੂਲਾ ਵਿਖੇ 62-ਸੀ ਹਰੀਪੁਰ, ਗਲੀ ਨੰ. 14 ਪੰਚਕੂਲਾ ਨੇ ਛਾਪੇਮਾਰੀ ਕਰਕੇ ...

ਪੂਰੀ ਖ਼ਬਰ »

2 ਨਾਬਾਲਗ ਲੜਕੀਆਂ ਨੂੰ ਅਗਵਾ ਕਰਨ ਦੇ ਦੋਸ਼ ਹੇਠ 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ, 1 ਕਾਬੂ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)- ਮੁਹਾਲੀ ਵਿਚਲੇ 2 ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ 2 ਨਾਬਾਲਗ ਲੜਕੀਆਂ ਨੂੰ ਅਗਵਾ ਕਰਕੇ ਲਿਜਾਣ ਦੇ ਮਾਮਲੇ 'ਚ 2 ਨੌਜਵਾਨਾਂ ਖ਼ਿਲਾਫ਼ ਧਾਰਾ-363 ਅਤੇ 366ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪਹਿਲੇ ਮਾਮਲੇ 'ਚ ਨਾਬਾਲਗ ...

ਪੂਰੀ ਖ਼ਬਰ »

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ

ਮਾਜਰੀ, 19 ਮਈ (ਕੁਲਵੰਤ ਸਿੰਘ ਧੀਮਾਨ)-ਪਿੰਡ ਖਿਜ਼ਰਾਬਾਦ ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡ ਬਰਸਾਲਪੁਰ ਨੂੰ 2 ਲੱਖ 50 ਹਜ਼ਾਰ ਰੁ. ਜਿੰਮ ਤੇ ਬੈਂਚਾਂ ਲਈ, ਪਿੰਡ ਖਿਜ਼ਰਾਬਾਦ ਦੇ ਕਮਿਊਨਿਟੀ ਸੈਂਟਰ ਲਈ 5 ਲੱਖ ਰੁ. ...

ਪੂਰੀ ਖ਼ਬਰ »

ਮੁਹਾਲੀ ਜ਼ਿਲ੍ਹੇ 'ਚ 17 ਨਵੇਂ ਓਟ ਕੇਂਦਰਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ 17 ਨਵੇਂ ਓ. ਓ. ਏ. ਟੀ. (ਆਊਟਪੇਸ਼ੈਂਟ ਓਪੀਆਡ ਅਸਿਸਟਡ ਟਰੀਟਮੈਂਟ) ਸੈਂਟਰ ਖੋਲ੍ਹੇ ਗਏ ਹਨ, ਜਿਸ ਨਾਲ ਹੁਣ ਜ਼ਿਲ੍ਹੇ ਵਿਚ ਓਟ ਸੈਂਟਰਾਂ ਦੀ ਕੁੱਲ ਗਿਣਤੀ 24 ਹੋ ਗਈ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਦੀ ਆਪ ਸਰਕਾਰ ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਨਾਕਾਮ ਸਾਬਤ ਹੋਈ-ਬੀਬੀ ਰਾਮੂਵਾਲੀਆ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)-ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ 'ਚ ਨਾਕਾਮ ਸਾਬਤ ਹੋਈ ਹੈ | ਇਹ ਦੋਸ਼ ਲਗਾਉਂਦਿਆਂ ਭਾਜਪਾ ਦੇ ਬੁਲਾਰੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ...

ਪੂਰੀ ਖ਼ਬਰ »

ਕ੍ਰਾਈਮ ਬ੍ਰਾਂਚ ਵਲੋਂ 16.48 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ 'ਚ ਨਾਈਜੀਰੀਅਨ ਸਮੇਤ 2 ਮੁਲਜ਼ਮ ਕਾਬੂ

ਪੰਚਕੂਲਾ, 19 ਮਈ (ਕਪਿਲ)- ਬੀਤੀ 16 ਮਈ ਨੂੰ ਕ੍ਰਾਈਮ ਬ੍ਰਾਂਚ ਸੈਕਟਰ-26 ਦੀ ਟੀਮ ਵਲੋਂ ਇਕ ਮੁਲਜ਼ਮ ਨੂੰ 16.48 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ | ਇਸ ਮੁਲਜ਼ਮ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਵਲੋਂ ਇਕ ਨਾਈਜੀਰੀਅਨ ਸਮੇਤ 2 ਮੁਲਜ਼ਮਾਂ ਨੂੰ ...

ਪੂਰੀ ਖ਼ਬਰ »

ਉਦੈਵੀਰ ਢਿੱਲੋਂ ਵਲੋਂ ਤਿ੍ਵੇਦੀ ਕੈਂਪ ਵਿਖੇ ਦੰਦਾਂ ਦੇ ਜਾਂਚ ਕੈਂਪ ਦਾ ਉਦਘਾਟਨ

ਡੇਰਾਬੱਸੀ, 19 ਮਈ (ਰਣਬੀਰ ਸਿੰਘ ਪੜ੍ਹੀ)-ਪਿੰਡ ਤਿ੍ਵੇਦੀ ਕੈਂਪ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨੈਸ਼ਨਲ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਪਿੰਡ ਦੇ ਸਰਪੰਚ ਮਨਜੀਤ ਸਿੰਘ ਕਾਲਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦਾ ...

ਪੂਰੀ ਖ਼ਬਰ »

ਡੇਅਰੀ ਫਾਰਮਰਾਂ ਦੀਆਂ ਜਾਇਜ਼ ਮੰਗਾਂ ਜਲਦ ਹੱਲ ਕੀਤੀਆਂ ਜਾਣਗੀਆਂ-ਕੁਲਦੀਪ ਸਿੰਘ ਧਾਲੀਵਾਲ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਪਸ਼ੂ-ਪਾਲਣ, ਮੱਛੀ-ਪਾਲਣ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਮੁਹਾਲੀ ਸਥਿਤ ਲਾਈਵ ਸਟਾਕ ਕੰਪਲੈਕਸ ਵਿਖੇ ਅਗਾਂਹਵਧੂ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਖੋਹਣ ਵਾਲੇ 2 ਮੁਲਜ਼ਮ 17 ਮੋਬਾਈਲਾਂ ਅਤੇ 1 ਮੋਟਰਸਾਈਕਲ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 19 ਮਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਨੇ ਰਾਹਗੀਰਾਂ ਕੋਲੋਂ ਮੋਬਾਈਲ ਫ਼ੋਨ ਖੋਹਣ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਇਕਬਾਲ ਸਿੰਘ ਵਾਸੀ ਮਾਡਲ ਟਾਊਨ ਲੁਧਿਆਣਾ ਤੇ ਸਵਨ ਖ਼ਾਨ ...

ਪੂਰੀ ਖ਼ਬਰ »

ਵਿਧਾਇਕ ਰੰਧਾਵਾ ਵਲੋਂ ਵਾਰਡ ਨੰਬਰ 15 ਵਿਖੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ

ਜ਼ੀਰਕਪੁਰ, 19 ਮਈ (ਅਵਤਾਰ ਸਿੰਘ)- ਹਲਕਾ ਡੇਰਾਬੱਸੀ ਅੰਦਰ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ ਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦਾ ਪੂਰਾ ਖਿਆਲ ਰੱਖਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਜੀਤ ਸਿੰਘ ਰੰਧਾਵਾ ਵਿਧਾਇਕ ਹਲਕਾ ...

ਪੂਰੀ ਖ਼ਬਰ »

ਜੇਕਰ ਰਾਜੀਵ ਗਾਂਧੀ ਦਾ ਕਾਤਲ 31 ਸਾਲਾ ਬਾਅਦ ਰਿਹਾਅ ਹੋ ਸਕਦੈ ਤਾਂ ਬੰਦੀ ਸਿੰਘ ਕਿਉਂ ਨਹੀਂ-ਭੋਮਾ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜੇਕਰ 31 ਸਾਲਾਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਏ. ਜੀ. ਪੇਰਾਰੀਵਲਨ (ਲਿੱਟੇ) ਰਿਹਾਅ ਕੀਤੇ ਜਾ ਸਕਦੇ ਹਨ ...

ਪੂਰੀ ਖ਼ਬਰ »

ਤੰਬਾਕੂ ਵਿਰੋਧੀ ਮੁਹਿੰਮ ਦੌਰਾਨ ਜ਼ਿਲ੍ਹੇ ਭਰ 'ਚ ਦੁਕਾਨਾਂ 'ਤੇ ਛਾਪੇਮਾਰੀ ਕਰਕੇ 100 ਚਲਾਨ ਕੱਟੇ

ਐੱਸ. ਏ. ਐੱਸ. ਨਗਰ, 19 ਮਈ (ਕੇ. ਐੱਸ. ਰਾਣਾ)- ਤੰਬਾਕੂ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਕਰੀਬ 220 ਦੁਕਾਨਾਂ/ਰੇਹੜੀਆਂ-ਫੜ੍ਹੀਆਂ 'ਤੇ ਛਾਪੇਮਾਰੀ ਕਰਦਿਆਂ ਕਾਨੂੰਨ ਦੀ ਉਲੰਘਣਾ ਕਰਕੇ ਤੰਬਾਕੂ ਉਤਪਾਦ ਵੇਚਣ ਵਾਲੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX