ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪਿਛਲੇ ਦਿਨੀਂ ਗਠਿਤ ਕੀਤੀ ਗਈ 11 ਮੈਂਬਰੀ ਉੱਚ ਕਮੇਟੀ ਦੀ ਅੱਜ ਇੱਥੇ ਹੋਈ ਪਲੇਠੀ ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਆਉਂਦੇ ਦੋ ਹਫਤਿਆਂ 'ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਜ਼ੋਰਦਾਰ ਢੰਗ ਨਾਲ ਮਾਮਲਾ ਉਠਾਉਣ ਦਾ ਫ਼ੈਸਲਾ ਕੀਤਾ ਗਿਆ | ਇਕੱਤਰਤਾ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਾਬਾ ਹਰਨਾਮ ਸਿੰਘ ਖ਼ਾਲਸਾ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਜਨ: ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ, ਸੰਤ ਬਲਜੀਤ ਸਿੰਘ ਦਾਦੂਵਾਲ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਹਿੱਤ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵਲੋਂ ਪਰਮਜੋਤ ਸਿੰਘ ਚਾਹਲ ਸ਼ਾਮਿਲ ਹੋਏ | ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਹਰ ਪੱਧਰ 'ਤੇ ਇਕਜੱੁਟਤਾ ਨਾਲ ਉਠਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਮੁਢਲੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਆਉਂਦੇ 15 ਦਿਨਾਂ 'ਚ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੰਦੀ ਸਿੰਘਾਂ ਦੇ ਮਾਮਲਿਆਂ ਤੋਂ ਜਾਣੰੂ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ 22 ਬੰਦੀ ਸਿੰਘਾਂ ਦੀ ਸੂਚੀ ਹੈ ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਸਿੱਖ ਸੰਘਰਸ਼ ਦੇ ਸਮੁੱਚੇ ਬੰਦੀ ਸਿੰਘਾਂ ਬਾਰੇ ਮੁਕੰਮਲ ਜਾਣਕਾਰੀ ਸਬੰਧੀ ਮੁਲਾਂਕਣ ਕਰਕੇ ਵਿਸਥਾਰਤ ਸੂਚੀ ਤਿਆਰ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਦੀ ਇਕ ਸਲਾਹਕਾਰ ਕਮੇਟੀ ਗਠਤ ਕਰਨ ਅਤੇ ਸਮੂਹ ਜਥੇਬੰਦੀਆਂ ਦੇ ਵਿਚਾਰ ਲੈਣ ਦਾ ਵੀ ਫ਼ੈਸਲਾ ਹੋਇਆ ਹੈ |
ਜਥੇ: ਦਾਦੂਵਾਲ ਵਲੋਂ ਸੁਖਬੀਰ ਨੂੰ ਕਮੇਟੀ 'ਚੋਂ ਬਾਹਰ ਕਰਨ ਦੀ ਮੰਗ
ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਅੱਜ ਇੱਥੇ ਹੋਈ 11 ਮੈਂਬਰੀ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਭਾਵੇਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਸਮੂਹ ਮੈਂਬਰਾਂ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਪਰ ਇਸ ਕਮੇਟੀ ਦੇ ਇਕ ਮੈਂਬਰ ਜਥੇ: ਬਲਜੀਤ ਸਿੰਘ ਦਾਦੂਵਾਲ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੂੰ ਲਿਖਤੀ ਪੱਤਰ ਸੌਂਪ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਮੇਟੀ 'ਚ ਮੈਂਬਰੀ 'ਤੇ ਇਤਰਾਜ਼ ਜਤਾਉਂਦਿਆਂ ਉਨ੍ਹਾਂ ਨੂੰ ਕਮੇਟੀ ਵਿਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ | ਹਰਿਆਣਾ ਸਿੱਖ ਗੁਰਦੁਆਰਾ ਪ੍ਰ: ਕਮੇਟੀ ਦੇ ਲੈਟਰਹੈੱਡ 'ਤੇ ਲਿਖੇ ਦੋ ਸਫਿਆਂ ਦੇ ਪੱਤਰ 'ਚ ਜਥੇੇ: ਦਾਦੂਵਾਲ ਨੇ ਕਿਹਾ ਕਿ ਇਹ ਖਦਸ਼ਾ ਸੀ ਕਿ ਕਿਤੇ ਇਹ ਇਕੱਠ ਅਤੇ ਕਾਰਵਾਈਆਂ ਬਾਦਲ ਪਰਿਵਾਰ ਨੂੰ ਮੁੜ ਰਾਜਨੀਤਿਕ ਲਾਹਾ ਦੇਣ ਵਾਸਤੇ ਤਾਂ ਨਹੀਂ ਹਨ, ਜਿਸ ਤਰ੍ਹਾਂ ਪੰਥਕ ਇਕੱਠ 'ਚ ਸੁਖਬੀਰ ਨੂੰ ਮੁੱਖ ਤੌਰ 'ਤੇ ਪੇਸ਼ ਕੀਤਾ ਗਿਆ, ਉਸ ਨਾਲ ਇਹ ਖ਼ਦਸ਼ਾ ਸੱਚਾਈ 'ਚ ਬਦਲਦਾ ਨਜ਼ਰ ਆ ਰਿਹਾ ਹੈ |
ਜਲੰਧਰ, 19 ਮਈ (ਜਸਪਾਲ ਸਿੰਘ)-ਅਮਰੀਕਾ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਰਾਜ ਕਾਹਲੋਂ ਦਾ ਕਹਿਣਾ ਹੈ ਕਿ ਮਿਹਨਤ, ਲਗਨ ਅਤੇ ਸੱਚੇ ਜਜ਼ਬੇ ਨਾਲ ਹਰ ਜ਼ਿੰਦਗੀ ਦੇ ਹਰ ਖੇਤਰ 'ਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਅੱਜ ਇੱਥੇ ...
ਅਟਾਰੀ, 19 ਮਈ (ਗੁਰਦੀਪ ਸਿੰਘ ਅਟਾਰੀ)- ਐੱਸ. ਟੀ. ਐੱਫ. ਨੇ ਕਾਰਵਾਈ ਕਰਦਿਆਂ ਚਾਰ ਦੋਸ਼ੀਆਂ ਨੂੰ 1 ਕਿਲੋ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ | ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੋੜਾਂ ਰੁਪਏ ਕੀਮਤ ਬਣਦੀ ਹੈ | ਦੱਸ ਦਈਏ ਕਿ ...
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਤੇ ਸੂਬਾ ਸਰਕਾਰ ਦੀਆਂ ਮੌਜੂਦਾ ਨੀਤੀਆਂ ਨੇ ਕਿਸਾਨ, ਗਰੀਬ ਤੇ ਖ਼ਾਸ ਕਰ ਮੱਧ ਵਰਗ ਦਾ ਚੁੱਲ੍ਹਾ ਬਲਣਾ ਵੀ ਔਖਾ ਕਰ ਦਿੱਤਾ ਹੈ | ਇਨ੍ਹਾਂ ਵਰਗਾਂ ਦੀ ਗਿਣਤੀ 'ਤੇ ਝਾਤ ਮਾਰੀਏ ਤਾਂ ਦੇਸ਼ ਦੀ ਕੱੁਲ ਆਬਾਦੀ ਦੇ 95 ...
ਧੂਰੀ, 19 ਮਈ (ਸੰਜੇ ਲਹਿਰੀ, ਦੀਪਕ) - ਸਥਾਨਕ ਰਤਨਾ ਰਿਜ਼ੋਰਟ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵਲੋਂ ਰੱਖੀ ਗਈ ਇਕ ਵਰਕਰ ਮਿਲਣੀ 'ਚ ਪੁੱਜੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੰਬੋਧਨ 'ਚ ਕਾਂਗਰਸੀ ਆਗੂ ...
ਜਗਰਾਉਂ, 19 ਮਈ (ਹਰਵਿੰਦਰ ਸਿੰਘ ਖ਼ਾਲਸਾ, ਸ.ਰ.)- ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਗੁਰਦੁਆਰਾ ਭਹੋਈ ਸਾਹਿਬ ਵਿਖੇ ਸਮਾਪਤ ਹੋ ਗਿਆ | ਇਹ ਸਮਾਗਮ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਤੋਂ ਵਰੋਸਾਏ ਅਤੇ ਭਤੀਜੇ ...
ਜਲੰਧਰ, 19 ਮਈ (ਜਸਪਾਲ ਸਿੰਘ)- ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਗੁਰੂ ਨਾਨਕ ਚੇਅਰ ਫਾਰ ਯੂਨੀਵਰਸਲ ਐਡਵਾਂਸਮੈਂਟ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦੇ ਆ ਰਹੇ ਪ੍ਰੋ. ਬੋਲੀਨਾ ਲਾਇਲਪੁਰ ...
ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਅੱਜ ਬਾਅਦ ਦੁਪਹਿਰ ਦਰਿਆ ਸਤਲੁਜ 'ਚ ਨਹਾਉਣ ਗਏ ਤਿੰਨ ਲੜਕਿਆਂ ਦੀ ਡੁੱਬਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਦਰਿਆ ਕੰਢੇ 'ਤੇ ਵੱਸੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਿਹੰਗਾਂ ਨਾਲ ਸੰਬੰਧਿਤ 13 ਤੋਂ 14 ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਪੰਜਾਬ 'ਚ ਅੱਜ ਕੋਰੋਨਾ ਮਹਾਂਮਾਰੀ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਹੜੇ ਜ਼ਿਲਿ੍ਹਆਂ 'ਚੋਂ ਮਾਮਲੇ ਆਏ ਹਨ, ਉਨ੍ਹਾਂ 'ਚੋਂ ਐਸ.ਏ.ਐਸ. ਨਗਰ ਤੋਂ 7, ਰੋਪੜ ਤੋਂ 5, ਅੰਮਿ੍ਤਸਰ ਤੋਂ 4, ਲੁਧਿਆਣਾ ਤੋਂ 3 ਅਤੇ ਪਟਿਆਲਾ ਤੋ 1 ਮਾਮਲਾ ਸਾਹਮਣੇ ...
ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ)- ਦਿੱਗਜ ਆਗੂ ਸੁਨੀਲ ਜਾਖੜ ਵਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਮਗਰੋਂ ਭਾਜਪਾ ਦਾ ਕਮਲ ਹੱਥ 'ਚ ਫੜ ਲਿਆ ਗਿਆ ਹੈ ਅਤੇ ਜੇਕਰ ਇਸ ਗੱਲ ਦੀ ਘੋਖ ਕੀਤੀ ਜਾਵੇ ਕਿ ਜਾਖੜ ਨੇ ਭਾਜਪਾ ਦਾ ਪੱਲਾ ਕਿਉਂ ਪੜਿ੍ਹਆ, ਤਾਂ ਇਕ ਗੱਲ ਸਾਹਮਣੇ ਆ ...
ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਅਦਾਲਤ ਵਲੋਂ ਡੇਰਾ ਸਿਰਸਾ ਵਿਖੇ ਦਿਲਜੋੜ ਮਾਲਾ ਪਾ ਕੇ ਹੁੰਦੇ ਵਿਆਹਾਂ ਦੇ ਮਾਮਲੇ 'ਚ ਡੇਰਾ ਪ੍ਰਬੰਧਕਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ | ਇਹੀ ਨਹੀਂ, ਅਦਾਲਤ ਨੇ ਇਸ ਸਬੰਧੀ ਮੈਰਿਜ ਰਜਿਸਟਰਾਰ ਕਮ ਡਿਪਟੀ ...
ਚੰਡੀਗੜ੍ਹ/ਐਸ.ਏ.ਐਸ. ਨਗਰ/ ਅਜੀਤਵਾਲ, 19 ਮਈ (ਅਜੀਤ ਬਿਊਰੋ, ਤਰਵਿੰਦਰ ਸਿੰਘ ਬੈਨੀਪਾਲ, ਸ਼ਮਸ਼ੇਰ ਸਿੰਘ ਗਾਲਿਬ)- ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ¢ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਵਿਧਾਨ ਸਭਾ ਹਲਕਾ ਭੁਲੱਥ ਤੋਂ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਰਜਿੰਦਰ ਸਿੰਘ ਪਰਵਾਨਾ ਦੇ ਪਰਿਵਾਰ ਨੂੰ ਨਾਲ ਲੈ ਕੇ ਪੰਜਾਬ ਦੇ ਡੀ.ਜੀ.ਪੀ ਵੀ.ਕੇ. ਭਾਵਰਾ ਨੂੰ ਮਿਲਣ ਪਹੁੰਚੇ | ਖਹਿਰਾ ਅਤੇ ਪਰਵਾਨਾ ਦੇ ...
ਚੰਡੀਗੜ੍ਹ, 19 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸ.ੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਵਿਰੋਧ 'ਚ ਆਰੰਭਿਆ ਸੰਘਰਸ਼ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਜਾਣ ਲਈ ਭਾਰਤੀ ਸਿੱਖ ਯਾਤਰੂਆਂ ਦਾ ਜਥਾ 21 ਜੂਨ ਨੂੰ ਰਵਾਨਾ ਹੋਵੇਗਾ | ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ ਜਥੇ ਦੇ ਵਾਹਗਾ ਰੇਲਵੇ ...
ਹਰੀਕੇ ਪੱਤਣ, 19 ਮਈ (ਸੰਜੀਵ ਕੁੰਦਰਾ) - ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਪੈਂਦੇ ਦਰਿਆਵਾਂ 'ਚੋਂ ਮੱਛੀ ਫੜਨ ਲਈ ਫਿਸ਼ਰੀ ਵਿਭਾਗ ਪੰਜਾਬ ਵਲੋਂ ਕਰਵਾਈ ਗਈ ਬੋਲੀ 'ਚ ਅੰਮਿ੍ਤਸਰ, ਫਿਰੋਜ਼ਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਪੈਂਦੇ ਦਰਿਆਵਾਂ ਦਾ ਠੇਕਾ ...
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਦੇ ਦੋਸ਼ ਹੇਠ ਇੱਥੇ ਰੇਲਵੇ ਸਟੇਸ਼ਨ ਤੋਂ ਫੜੇ ਗਏ ਦੋਵੇਂ ਜਾਸੂਸਾਂ ਨੂੰ ਅੱਜ ਇੱਥੇ ਜ਼ਿਲ੍ਹਾ ਕਚਹਿਰੀਆਂ ਸਥਿਤ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ...
ਚੰਡੀਗੜ੍ਹ, 19 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਇਕ ਸੀਨੀਅਰ ਆਈ.ਪੀ.ਐਸ. ਤੇ ਦੋ ਪੀ.ਪੀ. ਐਸ. ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ | ਗ੍ਰਹਿ ਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਵਲੋਂ ਜਾਰੀ ਹੁਕਮਾਂ ਮੁਤਾਬਕ ਸ੍ਰੀ ਗੌਤਮ ਚੀਮਾ ...
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਸੁਨੀਲ ਜਾਖੜ ਦੇ ਅੱਜ ਭਾਜਪਾ 'ਚ ਸ਼ਾਮਿਲ ਹੋਣ 'ਤੇ ਉਨ੍ਹਾਂ ਦੇ ਭਤੀਜੇ ਅਤੇ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਕੁਮਾਰ ਜਾਖੜ ਨੇ ਕਿਹਾ ਕਿ ਸੁਨੀਲ ਕੁਮਾਰ ਜਾਖੜ ਦੀ ਕਾਬਲੀਅਤ, ਇਮਾਨਦਾਰੀ ਅਤੇ ਮਿਹਨਤ ਦੀ ਕਾਂਗਰਸ ਹਾਈਕਮਾਨ ...
ਮੂਣਕ, 19 ਮਈ (ਕੇਵਲ ਸਿੰਗਲਾ)- ਕੇਂਦਰੀ ਪੂਲ ਲਈ ਕਣਕ ਦੀ ਖ਼ਰੀਦ ਟੀਚੇ ਤੋਂ 55 ਫ਼ੀਸਦੀ ਘੱਟ ਹੋਣ 'ਤੇ ਘਬਰਾਈ ਕੇਂਦਰ ਸਰਕਾਰ ਨੇ ਜਿੱਥੇ ਕਣਕ ਦੀ ਬਰਾਮਦ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ, ਉੱਥੇ ਕੇਂਦਰੀ ਪੂਲ ਲਈ ਕਣਕ ਦੀ ਖ਼ਰੀਦ ਦਾ ਸਮਾਂ ਹੋਰ ਵਧਾ ਦਿੱਤਾ ਹੈ | ਭਾਰਤ ਦੇ ...
ਨਰਪਿੰਦਰ ਸਿੰਘ ਧਾਲੀਵਾਲ ਰਾਮਪੁਰਾ ਫੂਲ, 19 ਮਈ- ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਦੇ ਬਾਅਦ ਹੁਣ ਮਾਲਵੇ ਦੇ ਰਾਜਸੀ ਹਲਕਿਆਂ 'ਚ ਇਹ ਬਹੁਤ ਵੱਡਾ ਸਵਾਲ ਉਠਿਆ ਹੈ ਕਿ, ਕੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ...
ਨਵੀਂ ਦਿੱਲੀ, 19 ਮਈ (ਏਜੰਸੀਆਂ)-ਜੀ.ਐਸ.ਟੀ. ਕੌਂਸਲ ਦੀਆਂ ਸਿਫ਼ਾਰਿਸ਼ਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਦਿੱਤਾ ਹੈ | ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੀ.ਐਸ.ਟੀ. ਕੌਂਸਲ ਦੀਆਂ ਸਿਫ਼ਾਰਿਸ਼ਾਂ ਨੂੰ ਮੰਨਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਪਾਬੰਦ ਨਹੀਂ ...
ਨਵੀਂ ਦਿੱਲੀ, 19 ਮਈ (ਏਜੰਸੀ)-ਭੋਜਨ ਪਕਾਉਣ ਲਈ ਵਰਤੇ ਜਾਣ ਵਾਲੇ ਐੱਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਅੱਜ 3.50 ਰੁਪਏ ਵਧਾ ਦਿੱਤੀ ਗਈ | ਇਸ ਮਹੀਨੇ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਇਹ ਦੂਜਾ ਵਾਧਾ ਹੈ | 7 ਮਈ ਨੂੰ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ | ਕਾਂਗਰਸ ...
ਮੁਜ਼ੱਫਰਪੁਰ, 19 ਮਈ (ਏਜੰਸੀ)-ਬਾਲੀਵੁੱਡ ਸੁਪਰਸਟਾਰ ਅਮਿਤਾਭ ਬਚਨ, ਸ਼ਾਹਰੁਖ ਖਾਨ ਤੇ ਅਜੇ ਦੇਵਗਨ ਖ਼ਿਲਾਫ਼ ਵੀਰਵਾਰ ਨੂੰ ਬਿਹਾਰ ਦੀ ਇਕ ਅਦਾਲਤ 'ਚ ਗੁਟਖਾ ਤੇ ਤੰਬਾਕੂ ਦੇ ਸੇਵਨ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਟੀਸ਼ਨ ਦਾਇਰ ਹੋਈ ਹੈ | ਮੁਜ਼ੱਫਰਪੁਰ ਦੇ ...
ਚੰਡੀਗੜ੍ਹ, 19 ਮਈ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਮਗਰੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੇ ਮੱਦੇਨਜ਼ਰ ਬਿਜਲੀ ਦੀ ਸਥਿਤੀ ਦਾ ਜਾਇਜ਼ਾ ਲਿਆ | ਇੱਥੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX