ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਮੋਠਾਂਵਾਲੀ ਪਿੰਡ ਦੇ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਪਿੰਡ ਦੇ ਸਰਪੰਚ ਦਰਮਿਆਨ ਹੋਈ ਤਲਖ਼ ਕਲਾਮੀ ਦੌਰਾਨ ਸਰਪੰਚ ਅਤੇ ਉਸ ਦੇ ਪੁੱਤਰ ਨੂੰ ਗਿ੍ਫ਼ਤਾਰ ਕਰਨ ਖ਼ਿਲਾਫ਼ ਮੋਗਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ. ਹਰਜੋਤ ਕਮਲ ਦੀ ਅਗਵਾਈ 'ਚ ਡਾ. ਅਮਨਦੀਪ ਕੌਰ ਅਰੋੜਾ ਦੇ ਦਫ਼ਤਰ ਸਾਹਮਣੇ ਰੋਹ ਭਰਪੂਰ ਰੋਸ ਧਰਨਾ ਦਿੱਤਾ ਗਿਆ | ਇਸ ਰੋਸ ਧਰਨੇ 'ਚ ਜਿੱਥੇ ਸਰਪੰਚਾਂ ਤੇ ਪੰਚਾਂ ਨੇ ਸ਼ਮੂਲੀਅਤ ਕੀਤੀ, ਉੱਥੇ ਵਿਸ਼ੇਸ਼ ਤੌਰ 'ਤੇ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਐੱਸ. ਪੀ. ਮੁਖਤਿਆਰ ਸਿੰਘ ਸੀ. ਭਾਜਪਾ ਆਗੂ, ਸਿਮਰਜੀਤ ਸਿੰਘ ਰਿੱਕੀ ਸਰਪੰਚ ਘੱਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਸਾਹਿਬਾਨ ਹਾਜ਼ਰ ਸਨ | ਧਰਨੇ ਨੂੰ ਸੰਬੋਧਨ ਕਰਦਿਆ ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਵੇ ਆਮ ਲੋਕਾਂ ਨੇ ਮਹਿਜ਼ ਬਦਲਾ ਦੀ ਭਾਵਨਾ ਨਾਲ ਆਮ ਆਦਮੀ ਪਾਰਟੀ ਨੂੰ ਸਤਾ ਸੌਂਪੀ ਸੀ ਪਰ ਆਮ ਪਾਰਟੀ ਸਿਆਸੀ ਬਦਲਾਖੋਰੀ ਦੇ ਰਾਹ 'ਤੇ ਚੱਲ ਕੇ ਪਰਚੇ ਦਰਜ ਕਰਵਾਉਂਦੀਆਂ ਸਿਆਸੀ ਵਿਰੋਧੀਆਂ ਦੇ ਰਾਹ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਆਪ ਪਾਰਟੀ ਸਰਪੰਚਾਂ ਤੇ ਦਲਿਤਾਂ ਸਰਪੰਚਾਂ 'ਤੇ ਮਾਨਸਿਕ ਦਬਾਅ ਬਣਾ ਕੇ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰ ਰਹੀ ਹੈ ਪਰ ਉਹ ਅਜਿਹਾ ਨਹੀ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਸਰਪੰਚ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਜਨਤਕ ਤੌਰ 'ਤੇ ਇਹ ਕਿਹਾ ਕਿ ਜਿਸ ਸੜਕ ਦਾ ਨੀਂਹ ਪੱਥਰ ਮੌਕਾ ਹਲਕੇ ਦੀ ਵਿਧਾਇਕਾ ਵਲੋਂ ਰੱਖਿਆ ਜਾ ਰਿਹਾ ਹੈ, ਉਹ ਸਾਬਕਾ ਵਿਧਾਇਕ ਡਾ. ਹਰਜੋਤ ਨੇ 2021 ਵਿਚ ਪਾਸ ਕਰਵਾਈ ਸੀ ਇਸ ਗੱਲ ਤੋਂ ਖ਼ਫ਼ਾ ਹੋ ਕੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਸਰਪੰਚ ਤੇ ਉਸ ਦੇ ਪੁੱਤਰ ਨੂੰ ਗਿ੍ਫ਼ਤਾਰ ਕਰਵਾਇਆ | ਉਨ੍ਹਾਂ ਕਿਹਾ ਕਿ ਸਰਪੰਚ ਤੇ ਉਸ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ 30 ਸਾਲਾਂ ਤੋਂ ਬੰਦ ਪਈ ਡਿਸਪੈਂਸਰੀ 'ਚ ਪਈ ਤੂੜੀ ਤੇ ਪਾਥੀਆਂ ਨੂੰ ਲੈ ਕੇ ਵਾਵਰੋਲਾ ਖੜਾ ਕਰਨਾ ਕਦਈ ਉੱਚਿਤ ਨਹੀ | ਡਾ. ਹਰਜੋਤ ਨੇ ਕਿਹਾ ਕਿ ਵਿਧਾਇਕ ਅਮਨਦੀਪ ਕੌਰ ਅਰੋੜਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਲੋਕਾਂ ਦੇ ਚੁਣੇ ਨੁਮਾਇੰਦੇ ਹਨ ਤੇ ਉਨ੍ਹਾਂ ਨੂੰ ਲੋਕ ਹਿਤੈਸ਼ੀ ਬਣ ਕੇ ਵਿਚਰਨਾ ਚਾਹੀਦਾ ਹੈ ਨਾ ਕਿ ਬਦਲਾਖੋਰੀ ਦੇ ਰਾਹ ਚੱਲ ਕੇ ਪਿੰਡਾਂ ਦੇ ਆਪਸੀ ਭਾਈਚਾਰੇ ਨੂੰ ਤੋੜਨ ਦੇ ਰਾਹ ਪੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਖੜੇ੍ਹ ਰਹਿਣਗੇ ਅਤੇ ਜਿੱਥੇ ਵੀ 'ਆਪ' ਲੋਕ ਹਿਤਾਂ ਨਾਲ ਖਿਲਵਾੜ ਕਰੇਗੀ ਤਾਂ ਉਹ ਜੁਲਮ ਦੇ ਖ਼ਿਲਾਫ਼ ਡਟ ਕੇ ਵਿਰੋਧ ਕਰਨਗੇ | ਧਰਨੇ ਨੂੰ ਹੋਰਨਾਂ ਤੋ ਇਲਾਵਾ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਐੱਸ. ਪੀ. ਮੁਖਤਿਆਰ ਸਿੰਘ, ਸਰਪੰਚ ਸਿਮਰਜੀਤ ਸਿੰਘ ਰਿੱਕੀ ਘੱਲ ਕਲਾਂ, ਲਖਵੰਤ ਸਿੰਘ ਸਰਪੰਚ ਸਾਫ਼ੂਵਾਲਾ ਨੇ ਵੀ ਸੰਬੋਧਨ ਕੀਤਾ |
ਅਜੀਤਵਾਲ, 19 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)-ਮੋਗਾ ਜ਼ਿਲ੍ਹਾ ਦੀ ਪਹਿਲੀ ਲੱਗਣ ਵਾਲੀ ਐਸਟਰੋਟਰਫ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ | ਅੱਜ ਇੰਡੀਅਨ ਹਾਕੀ ਫੈੱਡਰੇਸ਼ਨ ਦੀ ਟੀਮ ਵਲੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਹਾਕੀ ਦੇ ਮੈਦਾਨ ਲਈ ਢੁੱਡੀਕੇ ਸਰਕਾਰੀ ਕਾਲਜ ਵਿਚ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਰੋਡਵੇਜ਼ ਪਨਬੱਸ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜ਼ਮਾਂ ਨਾਲ ਗ਼ੁਲਾਮਾਂ ਵਾਂਗ ਵਿਵਹਾਰ ਕਰਨ ਅਤੇ ਕੱਚੇ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ)-ਅਧਿਕਾਰਤ ਤੌਰ 'ਤੇ ਅੱਜ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਦਿਆਂ ਸਟੇਟ ਐਵਾਰਡੀ ਤੇ ਪਲਾਂਟ ਪੋ੍ਰਟੈਕਸ਼ਨ ਅਫ਼ਸਰ ਮੋਗਾ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਬਿਜਾਈ ਭਾਰੀ ਤੇ ਦਰਮਿਆਨੀ ਜ਼ਮੀਨ ਜੋ ਕਿ ਚੰਗੀ ਤਰ੍ਹਾਂ ਪੱਧਰ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਆਮ ਲੋਕਾਂ, ਖ਼ਾਸ ਕਰ ਕੇ ਜ਼ਿਲ੍ਹਾ ਮੋਗਾ 'ਚ ਸੇਵਾਵਾਂ ਨਿਭਾਅ ਰਹੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਨੂੰ ਫ਼ਰਜ਼ੀ ਵਟਸਐੱਪ ਮੈਸੇਜ ਰਾਹੀਂ ਧੋਖਾਧੜੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ...
ਨਿਹਾਲ ਸਿੰਘ ਵਾਲਾ, 19 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਨਵੇਂ ਬਣਨ ਜਾ ਰਹੇ 2 ਕਮਰਿਆਂ ਸਮੇਤ ਬਰਾਂਡਿਆਂ ਦੀ ਨਾੀਂਹ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਕਰ ਕਮਲਾਂ ਨਾਲ ...
ਸਮਾਲਸਰ, 19 ਮਈ (ਕਿਰਨਦੀਪ ਸਿੰਘ ਬੰਬੀਹਾ)-ਹਲਕਾ ਬਾਘਾ ਪੁਰਾਣਾ ਦੇ ਇਤਿਹਾਸਕ ਅਤੇ ਵੱਡੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਰੋਡੇ (ਮੋਗਾ) ਦੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਪਿੰਡ ਦੇ ਤਿੰਨਾਂ ਹੀ ਪਾਰਟੀਆਂ ਦੇ ਆਗੂਆਂ ਨੇ ਆਪਸੀ ਸਹਿਮਤੀ ਕਰਦਿਆਂ ...
ਸਮਾਲਸਰ, 19 ਮਈ (ਕਿਰਨਦੀਪ ਸਿੰਘ ਬੰਬੀਹਾ)-ਪਾਵਰ ਕਾਮ ਸਬ-ਡਵੀਜ਼ਨ ਸਮਾਲਸਰ ਅਧੀਨ ਚੱਲਦੇ 66 ਕੇ. ਵੀ. ਸਮਾਲਸਰ ਅਤੇ ਮਾੜੀ ਮੁਸਤਫ਼ਾ ਤੋਂ ਚੱਲਦੇ ਬਿਜਲੀ ਸਪਲਾਈ ਦੇ ਸਾਰੇ ਫੀਡਰ ਸਨਿਚਰਵਾਰ 21 ਮਈ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ | ਇਸ ਸੰਬੰਧੀ ਐੱਸ. ਡੀ. ਓ. ...
ਅਜੀਤਵਾਲ, 19 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)-ਮੋਗਾ ਜ਼ਿਲ੍ਹਾ ਦੀ ਪਹਿਲੀ ਲੱਗਣ ਵਾਲੀ ਐਸਟਰੋਟਰਫ ਦਾ ਕੰਮ ਲਗਪਗ ਮੁਕੰਮਲ ਹੋ ਗਿਆ ਹੈ | ਅੱਜ ਇੰਡੀਅਨ ਹਾਕੀ ਫੈੱਡਰੇਸ਼ਨ ਦੀ ਟੀਮ ਵਲੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਹਾਕੀ ਦੇ ਮੈਦਾਨ ਲਈ ਢੁੱਡੀਕੇ ਸਰਕਾਰੀ ਕਾਲਜ ਵਿਚ ...
ਠੱਠੀ ਭਾਈ, 19 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਅਤੇ ਠੱਠੀ ਭਾਈ ਦੀ ਹੱਦ 'ਤੇ ਖੇਤਾਂ ਵਿਚਕਾਰ ਬਣੀ ਬਾਬਾ ਰੁੱਖੜ ਦਾਸ ਦੀ ਸਮਾਧ ਜਿੱਥੇ ਰੋਜ਼ਾਨਾ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ, ਤੋਂ ਸ਼ਰਾਬ ਪੀਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦੀ ਖ਼ਬਰ ...
ਨਿਹਾਲ ਸਿੰਘ ਵਾਲਾ, 19 ਮਈ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖ਼ਾਲਸਾ)-ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪੁਲਿਸ ਨੇ ਕੈਨੇਡਾ ਰਹਿੰਦੇ ਲੜਕੀ ਦੇ ਪਤੀ, ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਲੜਕੀ ਦੇ ਪਿਤਾ ਚੰਦਰ ਸ਼ੇਖਰ ਨੇ ਪੁਲਿਸ ਨੂੰ ...
ਨਿਹਾਲ ਸਿੰਘ ਵਾਲਾ, 19 ਮਈ (ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਹਿੰਮਤਪੁਰਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਕਾਈ ਹਿੰਮਤਪੁਰਾ ਵਲੋਂ ਸਾਂਝੇ ਤੌਰ 'ਤੇ ਐੱਸ. ਡੀ. ਐੱਮ. ਰਾਮ ਸਿੰਘ ਨਿਹਾਲ ਸਿੰਘ ਵਾਲਾ ਨੂੰ ਪੰਜਾਬ ਖੇਤ ਮਜ਼ਦੂਰ ਆਗੂ ...
ਬਾਘਾ ਪੁਰਾਣਾ, 19 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੇ ਉੱਘੇ ਮਿੱਤਲ ਪਰਿਵਾਰ ਦੇ ਮਾਸਟਰ ਦੇਵਕੀ ਨੰਦਨ ਮਿੱਤਲ (84 ਸਾਲ) ਮੈਸ: ਰਿਖੀ ਰਾਮ ਐਂਡ ਕੰਪਨੀ ਵਾਲੇ ਬੀਤੀ ਰਾਤ ਅਚਾਨਕ ਸਵਰਗ ਸੁਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਸ਼ਹਿਰ ਦੀ ਕੋਟਕਪੂਰਾ ...
ਬਾਘਾ ਪੁਰਾਣਾ, 19 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੇ ਉੱਘੇ ਮਿੱਤਲ ਪਰਿਵਾਰ ਦੇ ਮਾਸਟਰ ਦੇਵਕੀ ਨੰਦਨ ਮਿੱਤਲ (84 ਸਾਲ) ਮੈਸ: ਰਿਖੀ ਰਾਮ ਐਂਡ ਕੰਪਨੀ ਵਾਲੇ ਬੀਤੀ ਰਾਤ ਅਚਾਨਕ ਸਵਰਗ ਸੁਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਸ਼ਹਿਰ ਦੀ ਕੋਟਕਪੂਰਾ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਉਪਭੋਗਤਾ ਅਧਿਕਾਰਾਂ ਲਈ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਲੜਦਾ ਆ ਰਿਹਾ ਉਪਭੋਗਤਾ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਪੰਕਜ ਸੂਦ ਵਲੋਂ ਗੁਰਮੀਤ ਸਿੰਘ ਸਾਫੂਵਾਲਾ ਸਾਬਕਾ ਸਰਪੰਚ ਨੂੰ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ)-ਨੈਸਲੇ ਇੰਪਲਾਈਜ਼ ਯੂਨੀਅਨ ਮੋਗਾ ਦੀਆਂ ਸਾਲ 2022-2024 ਦੀਆਂ ਚੋਣਾਂ ਯੂਨੀਅਨ ਦੇ ਬਾਬੂ ਗਣਪਤ ਰਾਏ ਹਾਲ ਵਿਚ 5 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਬੜੇ ਹੀ ਸ਼ਾਂਤਮਈ ਢੰਗ ਨਾਲ ਹੋਈਆਂ | ਇਸ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਮਾਹਲਾ ...
ਕੋਟ ਈਸੇ ਖਾਂ, 19 ਮਈ (ਗੁਰਮੀਤ ਸਿੰਘ ਖ਼ਾਲਸਾ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਦੀ ਸੂਬਾ ਸਕੱਤਰ ਬਲਵਿੰਦਰ ਕੌਰ ਖੋਸਾ ਨੇ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ 'ਤੇ ਸਖ਼ਤ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਖ਼ਤ ਗਰਮੀ ਨੂੰ ਦੇਖਦਿਆਂ ਸੂਬਾ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀ ਖਾਨਾ ਜੋ ਕਿ ਪਿਛਲੇ ਕਰੀਬ 18 ਸਾਲਾਂ ਤੋਂ ਸਮਾਜ ਸੇਵੀ ਕਾਰਜਾਂ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ, ਆਪਣੀ ਇਸੇ ਕੜੀ ਤਹਿਤ ਸੰਸਥਾ ਨੇ ਇਸ ਵਾਰ 213ਵਾਂ ਰਾਸ਼ਨ ...
ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਮੋਗਾ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਚੋਣ ਮੀਟਿੰਗ ਰਮਨ ਕੌਂਸਲ ਦੀ ਅਗਵਾਈ ਹੇਠ ਗੋਲਡ ਕੋਸਟ ਕਲੱਬ ਮੋਗਾ ਵਿਖੇ ਹੋਈ | ਇਸ ਮੌਕੇ ਸਕੱਤਰ ਪ੍ਰਦੀਪ ਅਰੋੜਾ ਨੇ ਐਸੋਸੀਏਸ਼ਨ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਨਵੀਂ ਚੋਣ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ)-ਸ਼ਹਿਰ ਤੇ ਇਲਾਕੇ ਦੀ ਉੱਘੀ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਹਾਲ ਵਿਚ ਹੀ ਆਏ ਆਈਲੈਟਸ ਦੇ ਨਤੀਜੇ 'ਚੋਂ ਗੋ ਗਲੋਬਲ ਸੰਸਥਾ ਦੀ ਵਿਦਿਆਰਥਣ ਪੂਜਾ ਨੇ ਓਵਰਆਲ 6.5 ਬੈਂਡ ਹਾਸਿਲ ਕਰ ਕੇ ਆਪਣਾ ਤੇ ...
ਬਾਘਾ ਪੁਰਾਣਾ, 19 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਆਈਲੈਟਸ ਅਤੇ ਇਮੀਗੇ੍ਰਸ਼ਨ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਵਿਦਿਆਰਥੀਆਂ ਨੂੰ ਸ਼ਾਨਦਾਰ ਬੈਂਡ ਦਿਵਾ ਕੇ ਉਨ੍ਹਾਂ ਦੇ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਮੋਠਾਂ ਵਾਲੀ ਵਿਖੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਮੋਠਾਂ ਵਾਲੀ ਪਿੰਡ 'ਚ 3.69 ਕਿੱਲੋਮੀਟਰ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ | ਇਸ ਮੌਕੇ ...
ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਅੱਜ ਜ਼ਿਲ੍ਹਾ ਮੋਗਾ ਵਧੀਕ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਮਾਮਲੇ 'ਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਦੋ ਦੋਸ਼ੀਆਂ ਨੂੰ 10-10 ਸਾਲ ਕੈਦ ਅਤੇ 1-1 ਲੱਖ ...
ਕਿਸ਼ਨਪੁਰਾ ਕਲਾਂ, 19 ਮਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਬਜ਼ੁਰਗ ਸਾਡੇ ਸਮਾਜ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ | ਸਿਆਣੀ ਉਮਰ ਦੇ ਬਜ਼ੁਰਗਾਂ ਦੀਆ ਅਸੀਸਾਂ ਤੇ ਅਸ਼ੀਰਵਾਦ ਸਦਕਾ ਹੀ ਵੱਡੀਆਂ ਮੰਜ਼ਿਲਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ | ਇਹ ਪ੍ਰਗਟਾਵਾ ...
ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਗਰਮੀ ਦੇ ਮੌਸਮ ਵਿਚ ਬੱਚੇ ਦਰਿਆ/ਨਹਿਰਾਂ/ਸੂਏ/ਕੱਸੀਆਂ ਵਿਚ ਨਹਾਉਂਦੇ ਹਨ | ਇਸ ਦੌਰਾਨ ਨਹਾਉਂਦੇ ਸਮੇਂ ਕਈ ਵਾਰੀ ਪਾਣੀ 'ਚ ਡੁੱਬਣ ਦੇ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਨਾਲ ਇਨ੍ਹਾਂ ਬੱਚਿਆਂ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ | ਇਸ ...
ਮੋਗਾ, 19 ਮਈ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦ ਪੁਰਾਣਾ ਦੇ ਪਿ੍ੰਸੀਪਲ ਅਵਤਾਰ ਸਿੰਘ ਕਰੀਰ ਨੇ ਦੱਸਿਆ ਕਿ ਯੂ. ਕੇ. ਕਮੇਟੀ ਚੰਦ ਪੁਰਾਣਾ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਨਿਰਭੈ ਸਿੰਘ ਬੰਦੇਸ਼ਾ ਵਲੋਂ 25 ਕਿੱਲੋਵਾਟ ਦਾ ਜਨਰੇਟਰ ਸਕੂਲ ਨੂੰ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ, ਕੋ-ਕਨਵੀਨਰ ਰਣਦੀਪ ਸਿੰਘ ਫ਼ਤਿਹਗੜ੍ਹ ਸਾਹਿਬ ਤੇ ਟਹਿਲ ਸਿੰਘ ਸਰਾਭਾ ਅਤੇ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਨਿਹਾਲ ...
ਬਾਘਾ ਪੁਰਾਣਾ, 19 ਮਈ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ, ਮਹਿੰਦਰ ਸਿੰਘ ਬਰਾੜ ਕੈਨੇਡਾ ਦੇ ਮਾਤਾ ਅਤੇ ਧਰਮਿੰਦਰ ਬਰਾੜ ਕੈਨੇਡਾ ਦੀ ਸਤਿਕਾਰਯੋਗ ਦਾਦੀ ਗੁਰਦੀਪ ਕੌਰ ਬਰਾੜ (90 ਸਾਲ) ਜੋ ਪਿਛਲੇ ਦਿਨੀਂ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ਰਨ ਫਾਊਾਡੇਸ਼ਨ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਮੋਗਾ ਵਿਖੇ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਨ ਫ਼ਾਉਂਡੇਸ਼ਨ ਦੇ ਸਕੱਤਰ ਨਵਜੀਤ ਸਿੰਘ ਨੇ ਦੱਸਿਆ ਕਿ ਕੈਂਪ 'ਚ ਜਗਦੰਬਾ ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ, ਮੋਗਾ-2 ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਬਲਾਕ ਮੀਤ ਪ੍ਰਧਾਨ ਜਸਵੰਤ ਸਿੰਘ ਮੰਗੇਵਾਲਾ, ਮੀਤ ਸਕੱਤਰ ਸੁਖਦੇਵ ਸਿੰਘ ...
ਕੋਟ ਈਸੇ ਖਾਂ, 19 ਮਈ (ਨਿਰਮਲ ਸਿੰਘ ਕਾਲੜਾ)-ਆਮ ਆਦਮੀ ਪਾਰਟੀ ਦੇ ਰਾਜ 'ਚ ਜਲਦ ਪੰਜਾਬ ਭਿ੍ਸ਼ਟਾਚਾਰ ਮੁਕਤ ਸੂਬਾ ਹੋਵੇਗਾ ਤੇ ਨਸ਼ੇ ਦਾ ਖ਼ਾਤਮਾ ਹੋਵੇਗਾ | ਇਹ ਪ੍ਰਗਟਾਵਾ 'ਆਪ' ਆਗੂ ਸਤਵੀਰ ਸਿੰਘ ਸੱਤੀ ਅਤੇ ਹੈਰੀ ਖੋਸਾ ਨੇ ਪੈੱ੍ਰਸ ਕੋਲ ਕੀਤਾ | ਉਨ੍ਹਾਂ ਕਿਹਾ ਕਿ 'ਆਪ' ...
ਮੋਗਾ, 19 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਾਵੇਂ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਹੈ ਪਰ ਇਨ੍ਹਾਂ 2 ਮਹੀਨਿਆਂ ਵਿਚ ਹੀ ਲੋਕ ਪੂਰੀ ਤਰ੍ਹਾਂ ਅੱਕ ਤੇ ਥੱਕ ਚੁੱਕੇ ਹਨ ਕਿਉਂਕਿ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕਰ ਕੇ ਸਰਕਾਰ ...
ਬਾਘਾ ਪੁਰਾਣਾ, 19 ਮਈ (ਕਿ੍ਸ਼ਨ ਸਿੰਗਲਾ)-ਆਈਲੈਟਸ ਦੇ ਖੇਤਰ 'ਚ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਜੋ ਪਿਛਲੇ 15 ਸਾਲਾਂ ਤੋਂ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਆਈਲੈਟਸ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਉਣ ਵਿਚ ਵੱਡਾ ਯੋਗਦਾਨ ਪਾ ...
ਫ਼ਤਿਹਗੜ੍ਹ ਪੰਜਤੂਰ, 19 ਮਈ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਦੇ ਥਾਣਾ ਮੁਖੀ ਵਜੋਂ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਐੱਸ. ਐੱਚ. ਓ. ਦਾ ਚਾਰਜ ਲੈਂਦੇ ਹੀ ਸ਼ਹਿਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ | ਮੁੱਖ ਮੰਤਰੀ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX