ਸ਼ਿਵ ਸ਼ਰਮਾ
ਜਲੰਧਰ, 19 ਮਈ- ਨਗਰ ਨਿਗਮ 'ਚ ਪਿੱਛਲੇ ਕਾਫ਼ੀ ਸਮੇਂ ਤੋਂ ਸਿਆਸੀ ਠੇਕੇਦਾਰਾਂ ਦਾ ਬੋਲਬਾਲਾ ਵਧਣ ਕਰਕੇ ਹੁਣ ਕਈ ਘਟੀਆ ਕੰਮਾਂ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਹੀ ਦੱਬਦੀਆਂ ਜਾ ਰਹੀਆਂ ਹਨ | ਪਹਿਲਾਂ ਅਕਾਲੀ-ਭਾਜਪਾ ਤੇ ਬਾਅਦ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਕਈ ਸਿਆਸੀ ਠੇਕੇਦਾਰਾਂ ਦਾ ਬੋਲਬਾਲਾ ਰਿਹਾ ਹੈ ਜਿਸ ਕਰਕੇ ਇਸ ਦਾ ਅਸਰ ਵਿਕਾਸ ਦੇ ਕੰਮਾਂ 'ਤੇ ਪਿਆ ਹੈ ਤੇ ਕਈ ਜਗ੍ਹਾ ਕੰਮਾਂ ਦੀ ਗੁਣਵਤਾ ਨੂੰ ਲੈ ਕੇ ਉਂਗਲੀਆਂ ਉੱਠਦੀਆਂ ਰਹੀਆਂ ਹਨ | ਕੁਝ ਸਮੇਂ ਤੋਂ ਸਿਆਸੀ ਠੇਕੇਦਾਰਾਂ ਦਾ ਦਖ਼ਲ ਲਗਾਤਾਰ ਵਧਦਾ ਰਿਹਾ ਹੈ ਤੇ ਇਸ ਵਿਚ ਕੋਈ ਸਿਆਸੀ ਪਾਰਟੀ ਪਿੱਛੇ ਨਹੀਂ ਰਹੀ ਹੈ | ਸਿਆਸੀ ਠੇਕੇਦਾਰ 'ਤੇ ਤਾਂ ਪੂਰੀ ਸਰਪ੍ਰਸਤੀ ਰਹਿੰਦੀ ਹੈ ਸਗੋਂ ਉਹ ਨਾ ਸਿਰਫ਼ ਆਪਣੇ ਵਿਕਾਸ ਦੇ ਕੰਮਾਂ ਦੀ ਗੁਣਵਤਾ ਦੇ ਮਾਮਲੇ ਵਿਚ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਸਗੋਂ ਕਈ ਸਿਆਸੀ ਠੇਕੇਦਾਰ ਤਾਂ ਅਦਾਇਗੀ ਵੀ ਦੂਜੇ ਠੇਕੇਦਾਰਾਂ ਤੋਂ ਪਹਿਲਾਂ ਹਾਸਲ ਕਰ ਲੈਂਦੇ ਹਨ | ਸਿਆਸੀ ਠੇਕੇਦਾਰਾਂ ਵਲੋਂ ਤਾਂ ਘਟੀਆ ਕੰਮ ਕਰਵਾਉਣ ਦੀ ਸੂਚੀ ਤਾਂ ਕਾਫ਼ੀ ਲੰਬੀ ਹੈ ਪਰ ਇਨ੍ਹਾਂ ਮਾਮਲਿਆਂ 'ਚ ਇਕ ਵੀ ਕਾਰਵਾਈ ਨਿਗਮ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਗਈ ਸੀ | ਸਿਆਸੀ ਠੇਕੇਦਾਰਾਂ ਦਾ ਨਿਗਮ 'ਚ ਦਬਦਬਾ ਰਿਹਾ ਹੈ ਤੇ ਜੇਕਰ ਕੋਈ ਨਿਗਮ ਅਫ਼ਸਰ ਵਲੋਂ ਹੀ ਘਟੀਆ ਕੰਮਾਂ ਦੇ ਮਾਮਲੇ ਵਿਚ ਖਿਚਾਈ ਕੀਤੀ ਜਾਂਦੀ ਸੀ ਤਾਂ ਉਲਟਾ ਸਿਆਸੀ ਠੇਕੇਦਾਰ ਹੀ ਨਿਗਮ ਅਫ਼ਸਰ 'ਤੇ ਭਾਰੂ ਪੈ ਜਾਂਦੇ ਸਨ | ਹੁਣ ਤਾਂ ਨਿਗਮ ਦੇ ਕਰੋੜਾਂ ਦੇ ਕੰਮ ਦੁਆਉਣ ਲਈ ਕਈ ਕੌਂਸਲਰ ਪੁੱਤਰ ਵੀ ਅੱਗੇ ਮੋਹਰੀ ਹਨ | ਚਹੇਤਿਆਂ ਨੂੰ ਕੰਮ ਦੁਆਉਣ ਲਈ ਤਾਂ ਬਕਾਇਦਾ ਵੱਟਸਐਪ ਸੰਦੇਸ਼ ਜਾਰੀ ਕਰਵਾਏ ਜਾਂਦੇ ਹਨ | ਚਾਹੇ ਨਿਗਮ ਵਿਚ ਹੁਣ ਸਿਆਸੀ ਠੇਕੇਦਾਰਾਂ ਦਾ ਵੀ ਬੋਲਬਾਲਾ ਹੈ ਤੇ ਕਈ ਸਿਆਸੀ ਆਗੂਆਂ ਨਾਲ ਨੇੜਤਾ ਰੱਖਣ ਕਰਕੇ ਨਾ ਸਿਰਫ਼ ਕੰਮ ਵੀ ਹਾਸਲ ਕਰ ਲੈਂਦੇ ਹਨ ਸਗੋਂ ਵਿਕਾਸ ਦੇ ਕੰਮਾਂ ਦੀ ਗੁਣਵਤਾ ਦੇ ਮਾਮਲੇ ਵਿਚ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦੇ ਹਨ | ਨਿਗਮ ਅਫ਼ਸਰ ਚਾਹ ਕੇ ਵੀ ਘਟੀਆ ਗੁਣਵਤਾ ਵਾਲੇ ਕੰਮ ਕਰਨ ਵਾਲੇ ਸਿਆਸੀ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਪਾਉਂਦੇ | ਕਈ ਸੜਕਾਂ ਗਲੀਆਂ ਕਦੋਂ ਬਣਦੀਆਂ ਹਨ ਤਾਂ ਜਲਦੀ ਹੀ ਟੁੱਟ ਜਾਂਦੀਆਂ ਹਨ | ਚੰਗੇ ਵਿਕਾਸ ਕੰਮ ਕਰਵਾਉਣ ਲਈ ਜੇਕਰ ਨਿਗਮ ਪ੍ਰਸ਼ਾਸਨ ਗੰਭੀਰ ਹੈ ਤਾਂ ਠੇਕੇਦਾਰਾਂ ਨੂੰ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਕੋਈ ਵੀ ਠੇਕੇਦਾਰ ਜੇਕਰ ਗਲੀ ਜਾਂ ਸੜਕ ਬਣਾ ਰਿਹਾ ਹੈ ਤਾਂ ਉਸ ਨੂੰ ਬਕਾਇਦਾ ਕੰਮ ਵਾਲੀ ਜਗ੍ਹਾ 'ਤੇ ਜਾਣਕਾਰੀ ਵਾਲਾ ਬੋਰਡ ਲਗਾਉਣਾ ਚਾਹੀਦਾ ਹੈ ਕਿ ਕਿੰਨੇ ਦੀ ਲਾਗਤ, ਕਿੰਨੀ ਚੌੜਾਈ ਤੇ ਕਿੰਨੀ ਮੋਟਾਈ ਦੀ ਸੜਕ ਬਣ ਰਹੀ ਹੈ ਪਰ ਸਾਰੀ ਜਾਣਕਾਰੀ ਦੇਣ ਤੋਂ ਬਚਣ ਲਈ ਇਹ ਬੋਰਡ ਨਹੀਂ ਲਗਾਏ ਜਾਂਦੇ ਹਨ | ਕਦੇ ਮੇਅਰ ਜਗਦੀਸ਼ ਰਾਜਾ ਵਲੋਂ ਵਿਰੋਧੀ ਧਿਰ ਦੇ ਆਗੂ ਹੋਣ ਵਾਲੇ ਦਾਅਵੇ ਕੀਤੇ ਜਾਂਦੇ ਸਨ ਕਿ ਉਹ ਬਕਾਇਦਾ ਨਿਗਮ 'ਚ ਠੇਕੇਦਾਰਾਂ ਵਲੋਂ ਕਰਵਾਏ ਗਏ ਕੰਮਾਂ ਦੇ ਬੋਰਡ ਲਗਵਾਉਣੇ ਜ਼ਰੂਰੀ ਕਰਨਗੇ ਪਰ ਮੇਅਰ ਵਲੋਂ ਇਹ ਦਾਅਵਾ ਪੂਰਾ ਨਹੀਂ ਹੋ ਸਕਿਆ ਹੈ | ਅੱਜ ਵੀ ਕਿਸੇ ਕੰਮ ਦੇ ਬਾਰੇ ਨੀਂਹ ਪੱਥਰ ਤਾਂ ਧੜੱਲੇ ਨਾਲ ਲਗਾਏ ਜਾਂਦੇ ਹਨ ਸਗੋਂ ਜਾਣਕਾਰੀ ਵਾਲੇ ਬੋਰਡ ਨਹੀਂ ਲਗਾਏ ਜਾਂਦੇ ਹਨ |
ਚਰਚਾ 'ਚ ਰਹੇ ਸੜਕਾਂ ਬਣਾਉਣ ਦੇ ਮਾਮਲੇ
ਸਿਆਸੀ ਠੇਕੇਦਾਰਾਂ ਵਲੋਂ ਘਟੀਆ ਕੀਤੇ ਗਏ ਕੰਮਾਂ ਵਿਚ ਸਭ ਤੋਂ ਚਰਚਿਤ ਕੰਮਾਂ ਵਿਚ ਤਾਂ ਗਦਈਪੁਰ ਵਿਚ ਮੀਂਹ ਵਿਚ ਸੜਕ ਬਣਾਉਣ ਤੋਂ ਇਲਾਵਾ ਨਿਜਾਤਮ ਨਗਰ ਵਿਚ ਘਟੀਆ ਸੜਕਾਂ ਬਣਾਉਣ ਦਾ ਮਾਮਲਾ, ਗੁਰੂ ਨਾਨਕ ਪੂਰਾ ਵਿਚ ਰਾਤ ਨੂੰ ਸੜਕਾਂ ਬਣਾਉਣ ਦਾ ਮਾਮਲਾ ਕਾਫ਼ੀ ਚਰਚਿਤ ਰਿਹਾ ਹੈ | ਹੋਰ ਤਾਂ ਹੋਰ ਸਗੋਂ ਇਕ ਵਾਰ ਤਾਂ ਐਲ. ਈ. ਡੀ. ਲਾਈਟਾਂ 'ਚ ਉਨ੍ਹਾਂ ਦੇ ਖ਼ਰਾਬ ਹੋਣ 'ਤੇ 20-20 ਰੁਪਏ ਵਾਲੇ ਚੀਨ ਦੇ ਬਣੇ ਪੱਤੇ ਲਗਾਉਣ ਦਾ ਮਾਮਲਾ ਚਰਚਾ ਵਿਚ ਰਿਹਾ ਸੀ |
ਕਈ ਠੇਕੇਦਾਰਾਂ ਨੇ ਬਦਲੀਆਂ ਵਫ਼ਾਦਾਰੀਆਂ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਜਿੱਥੇ ਕਈ ਸਿਆਸੀ ਆਗੂਆਂ ਨੇ ਤਾਂ ਵਫ਼ਾਦਾਰੀਆਂ ਬਦਲ ਲਈਆਂ ਹਨ ਤੇ ਕਦੇ ਕਾਂਗਰਸ ਦੀ ਟਿਕਟ 'ਤੇ ਜਿੱਤੇ ਆਗੂਆਂ ਦੀਆਂ 'ਆਪ' ਆਗੂਆਂ ਨਾਲ ਨਜ਼ਦੀਕੀਆਂ ਤਾਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਹਨ ਸਗੋਂ ਹੁਣ ਕੁਝ ਠੇਕੇਦਾਰਾਂ ਨੇ ਵੀ ਆਪਣੀਆਂ ਵਫ਼ਾਦਾਰੀਆਂ ਬਦਲ ਲਈਆਂ ਹਨ | ਜਿਹੜੇ ਠੇਕੇਦਾਰ ਪਹਿਲਾਂ ਕਾਂਗਰਸੀ ਆਗੂਆਂ ਨਾਲ ਨਜ਼ਰ ਆਉਂਦੇ ਸਨ, ਉਹ ਹੁਣ 'ਆਪ' ਆਗੂਆਂ ਦੇ ਨਾਲ ਨਜ਼ਰ ਆ ਰਹੇ ਹਨ | ਆਉਣ ਵਾਲੇ ਸਮੇਂ ਵਿਚ ਤਾਂ ਹੋਰਾਂ ਵਲੋਂ ਵੀ ਵਫ਼ਾਦਾਰੀਆਂ ਬਦਲੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ |
ਕਮਿਸ਼ਨਰ ਵਲੋਂ ਕਈ ਪ੍ਰਾਜੈਕਟਾਂ ਦਾ ਦੌਰਾ, ਤੇਜ਼ੀ ਨਾਲ ਕੰਮ ਕਰਨ ਦੀ ਹਦਾਇਤ
ਜਲੰਧਰ-ਨਗਰ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਨਿਗਮ ਅਤੇ ਸਮਾਰਟ ਸਿਟੀ, ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਕਈ ਪ੍ਰਾਜੈਕਟਾਂ ਦੇ ਕੰਮ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਤੇਜ਼ੀ ਨਾਲ ਕਰਨ ਦੀ ਹਦਾਇਤ ਦਿੱਤੀ ਹੈ। ਦੀਪਸ਼ਿਖਾ ਸ਼ਰਮਾ ਸਭ ਤੋਂ ਪਹਿਲਾਂ 120 ਫੁੱਟੀ ਰੋਡ ਗਈ ਜਿੱਥੇ ਕਿ ਉਨ੍ਹਾਂ ਨੇ ਸਮਾਰਟ ਸੜਕ ਅਤੇ ਬਰਸਾਤੀ ਸੀਵਰ ਦੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਲਈ। ਕਮਿਸ਼ਨਰ ਦਾ ਕਹਿਣਾ ਸੀ ਕਿ ਜੇਕਰ ਅਜੇ ਤੱਕ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ ਤਾਂ ਬਾਕੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਫੁੱਟਪਾਥ ਬਣਾਉਣ ਤੋਂ ਇਲਾਵਾ ਰੋਡ ਗਲੀਆਂ ਪਹਿਲਾਂ ਬਣਾ ਲਈਆਂ ਜਾਣ। ਉਨ੍ਹਾਂ ਨੇ ਕਾਫ਼ੀ ਲੰਬੇ ਸਮੇਂ ਤੋਂ ਟੁੱਟੀ ਪਈ ਕਪੂਰਥਲਾ ਰੋਡ ਦਾ ਮੌਕਾ ਵੀ ਦੇਖਿਆ ਤੇ ਇਸ ਸੜਕ ਨੂੰ ਜਲਦੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਨਿਗਮ ਕਮਿਸ਼ਨਰ ਨੇ ਬਾਅਦ 'ਚ ਆਦਮਪੁਰ ਦੇ ਜਗਰਾਵਾਂ ਵਿਚ ਟਰੀਟਮੈਂਟ ਪਲਾਂਟ ਦਾ ਮੌਕਾ ਵੀ ਦੇਖਿਆ। ਦੱਸਿਆ ਜਾਂਦਾ ਹੈ ਕਿ ਕਮਿਸ਼ਨਰ ਵਲੋਂ ਵੀ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਪਹਿਲਾਂ ਪਾਈਪਾਂ ਪਾਉਣ ਲਈ ਉਹ ਸੜਕਾਂ ਤੋੜੀਆਂ ਜਾਣ ਜਿਨ੍ਹਾਂ ਨੂੰ ਜਲਦੀ ਬਣਾਇਆ ਜਾਣਾ ਹੈ ਤੇ ਇਸ ਤੋਂ ਇਲਾਵਾ ਵਾਟਰ ਟੈਂਕ ਤੇ ਪਲਾਂਟ ਦਾ ਕੰਮ ਤੇਜ਼ੀ ਨਾਲ ਨਿਪਟਾਇਆ ਜਾਵੇ।
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਮੁਲਾਜ਼ਮਾਂ ਦੀ ਅਪ੍ਰੈਲ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੀਤੀ ਜਾ ਰਹੀ ਹੜਤਾਲ ਅੱਜ ਛੇਵੇਂ ਦਿਨ 'ਚ ਪਹੁੰਚ ਗਈ ਹੈ, ਪਰ ਕਿਸੇ ਨੇ ਵੀ ...
ਜਲੰਧਰ, 19 ਮਈ (ਪਵਨ ਖਰਬੰਦਾ)-ਭਾਰਤੀ ਫੌਜ ਦੀ ਚੌਥੀ ਸਿੱਖ ਰੈਜੀਮੈਂਟ ਦੇ ਸੂਬੇਦਾਰ ਮੇਜਰ ਦਰਸ਼ਨ ਸਿੰਘ ਅਟਵਾਲ (ਸੇਵਾ ਮੁਕਤ) ਜੋ ਕਿ ਬੀਤੀ 1 ਅਪ੍ਰੈਲ 2022 ਨੂੰ 100 ਸਾਲ ਦੇ ਹੋ ਗਏ ਹਨ ਦਾ ਅੱਜ ਭਾਰਤੀ ਫੌਜ ਦੀਆਂ ਸੱਚੀਆਂ ਪਰੰਪਰਾਵਾਂ ਅਨੁਸਾਰ ਜਲੰਧਰ ਕੈਂਟ ਦੇ ਸਟੇਸ਼ਨ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਬੀਤੀ ਰਾਤ ਨਕੋਦਰ ਰੋਡ 'ਤੇ ਰਵਿਦਾਸ ਚੌਕ ਨੇੜੇ ਰੇਹੜੀ ਲੈ ਕੇ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਹੈ | ਮਿ੍ਤਕ ਦੀ ਪਛਾਣ ਮਲਿਕ (50) ਪੁੱਤਰ ...
ਐੱਮ.ਐੱਸ. ਲੋਹੀਆ
ਜਲੰਧਰ, 19 ਮਈ - ਸ਼ਹਿਰ 'ਚ ਅਮਨ-ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਘੱਲੂਘਾਰਾ ਦਿਵਸ ਸੰਬੰਧੀ ਸੁਰੱਖਿਆ ਪ੍ਰਬੰਧਾਂ 'ਚ ਵਾਧਾ ਕਰਦੇ ਹੋਏ, ਬੀ.ਐੱਸ.ਐਫ਼. ਅਤੇ ਪੰਜਾਬ ਪੁਲਿਸ ਦੇ ਹੱਥਿਆਰਬੰਦ ਜਵਾਨਾਂ ਦੀਆਂ ...
ਜਲੰਧਰ, 19 ਮਈ (ਸ਼ਿਵ)- ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਵਲੋਂ ਬਿਜਲੀ ਚੋਰੀ ਫੜਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ ਤੇ ਅੱਜ ਇਨਫੋਰਸਮੈਂਟ ਵਿੰਗ ਦੇ ਸੀਨੀਅਰ ਐਕਸੀਅਨ ਵਿੰਗ -2 ਦੀ ਅਗਵਾਈ ਵਿਚ ਜਲੰਧਰ-ਪਠਾਨਕੋਟ ਰੋਡ 'ਤੇ ਸਥਿਤ ਧੋਗ਼ੜੀ ਰੋਡ ਦੇ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)- ਸੀ. ਟੀ. ਇੰਸਟੀਚਿਊਟ ਆਫ਼ ਲਾਅ ਸਾਊਥ ਕੈਂਪਸ ਸ਼ਾਹਪੁਰ ਨੇ ਵਾਤਾਵਰਨ ਅਤੇ ਕਾਨੂੰਨ ਦੀ ਸੰਭਾਲ ਬਾਰੇ ਅੰਤਰਰਾਸ਼ਟਰੀ ਈ-ਕਾਨਫਰੰਸ ਕਰਵਾਈ, ਜਿਸ ਵਿਚ ਵੱਖ-ਵੱਖ ਨੈਸ਼ਨਲ ਲਾਅ ਸਕੂਲਾਂ ਤੋਂ ਬੁਲਾਰਿਆਂ ਨੇ ਭਾਗ ਲਿਆ | 60 ਤੋਂ ਵੱਧ ...
ਨਕੋਦਰ, 19 ਮਈ (ਤਿਲਕ ਰਾਜ ਸ਼ਰਮਾ)-ਪੀ. ਡੀ. ਐਫ਼. ਏ. ਡੇਅਰੀ ਫਾਰਮਰ ਸੰਸਥਾ ਵਲੋਂ ਪੰਜਾਬ ਸਰਕਾਰ ਵਿਰੁੱਧ 21 ਮਈ ਨੂੰ ਮੁਹਾਲੀ ਵਿਖੇ ਪੰਜਾਬ ਭਰ ਤੋਂ ਵੱਡੇ ਕਾਫ਼ਲੇ ਲੈ ਕੇ ਧਰਨਾ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਅਮਰਿੰਦਰ ਸਿੰਘ ਬੱਲ ਪ੍ਰਧਾਨ ਪੀ. ਡੀ. ਐਫ਼. ਏ. ਜਲੰਧਰ ...
ਚੁਗਿੱਟੀ/ਜੰਡੂਸਿੰਘਾ, 19 ਮਈ (ਨਰਿੰਦਰ ਲਾਗੂ)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ, ਜਲੰਧਰ ਪੰਜਾਬ ਦੀ ਇਕ ਬੈਠਕ 22 ਮਈ ਨੂੰ ਰਾਜਪੂਤ ਭਵਨ ਲੱਧੇਵਾਲੀ ਵਿਖੇ ਸਵੇਰੇ ਸਾਢੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ | ਇਸ ਸੰਬੰਧੀ ...
ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ 2727.93 ਲੱਖ ਰੁਪਏ ਦਾ ਨਿਵੇਸ਼ ਕਰਕੇ ਜਲੰਧਰ 'ਚ ਆਪਣੇ ਉਦਯੋਗ ਸਥਾਪਤ ਕਰਨ ਲਈ 10 ਕਾਰੋਬਾਰੀ ਘਰਾਣਿਆਂ ਨੂੰ ਵੱਡੇ ...
ਜਲੰਧਰ, 19 ਮਈ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ 'ਚ 26 ਨਵੇਂ ਆਊਟਪੇਸ਼ੈਂਟ ਓਪੀਓਡ ਅਸਿਸਟਡ ਟ੍ਰੀਟਮੈਂਟ (ਓਟ) ਕਲੀਨਿਕਾਂ ਦੀ ਜਲਦ ਸਥਾਪਨਾ ਕੀਤੀ ਜਾਵੇਗੀ ਕਿਉਂਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਆਦੀ ਵੱਧ ਤੋਂ ਵੱਧ ਮਰੀਜ਼ਾਂ ਦੇ ਇਲਾਜ ਲਈ ਇਨ੍ਹਾਂ ਵਾਧੂ ਕਲੀਨਿਕਾਂ ...
ਜਲੰਧਰ, 19 ਮਈ (ਸ਼ਿਵ)-ਹਲਕਾ ਜਲੰਧਰ ਕੈਂਟ ਅਧੀਨ ਪੈਂਦੇ ਵਾਰਡ ਨੰ. 31 ਦੀ ਕੌਂਸਲਰ ਅਤੇ ਵਿਕਾਸ ਮਹਿਲਾ ਦੇ ਨਾਂਅ ਨਾਲ ਜਾਣੀ ਜਾਂਦੀ ਹਰਸ਼ਰਨ ਕੌਰ ਹੈਪੀ ਵਲੋਂ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਅੱਗੇ ਵਧਾਉਂਦਿਆਂ 75 ਏ-74 ਗਾਰਡਨ ਕਾਲੋਨੀ ਵਾਸੀਆਂ ਦੀ ਸੁਰੱਖਿਆ ਲਈ ...
ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਭਾਰਤ 'ਚ ਘਰੇਲੂ ਉਪਕਰਨ ਬਣਾਉਣ ਵਾਲੀ ਲੋਕਾਂ ਦੀ ਪਸੰਦੀਦਾ ਕੰਪਨੀ ਐਲ.ਜੀ. ਇਲੈਕਟ੍ਰੋਨਿਕਸ ਵਲੋਂ ਗਾਹਕਾਂ ਨੂੰ ਮਿਆਰੀ ਸਹੂਲਤ ਪ੍ਰਦਾਨ ਕਰਨ ਲਈ ਜਲੰਧਰ ਦੇ ਅਰਬਨ ਅਸਟੇਟ ਫ਼ੇਜ਼2 ਵਿਖੇ ਡਾਇਰੈਕਟ ਸਰਵਿਸ ਸੈਂਟਰ ਸਥਾਪਿਤ ਕੀਤਾ ...
ਨਕੋਦਰ, 19 ਮਈ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਪੁਲਿਸ ਨੇ ਮਿ੍ਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਅਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ...
ਚੁਗਿੱਟੀ/ਜੰਡੂਸਿੰਘਾ, 19 ਮਈ (ਨਰਿੰਦਰ ਲਾਗੂ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕ ਦਰਪੇਸ਼ ਕਈ ਮੁਸ਼ਕਿਲਾਂ ਕਾਰਨ ਪ੍ਰੇਸ਼ਾਨ ਹਨ | ਇਸ ਸੰਬੰਧੀ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਨੇ ਦੱਸਿਆ ਕਿ ਉਕਤ ਖੇਤਰ 'ਚ ਅਕਸਰ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਟਿ੍ਨਿਟੀ ਕਾਲਜ ਜਲੰਧਰ ਵਿਖੇ ਐਨ. ਐੱਸ. ਐੱਸ ਵਿੰਗ ਵਲੋਂ ਸਰਕਾਰੀ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਖ਼ੂਨ-ਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਜਲੰਧਰ ਡਾਇਓਸਿਸ ਦੇ ਰੈਵ. ਬਿਸ਼ਪ ਐਗਨੀਲੋ ਰੁਫੀਨੋ ਗ੍ਰੇਸ਼ੀਅਸ, ਪੰਜਾਬ ਸਰਕਾਰ ਦੇ ...
ਜਲੰਧਰ, 19 ਮਈ (ਸ਼ਿਵ)-ਵੱਡੇ ਸਈਪੁਰ ਨਿਵਾਸੀ ਭਾਰਤ ਭੂਸ਼ਨ ਨੇ ਡਾ. ਅੰਬੇਡਕਰ ਪਾਰਕ 'ਚ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਫ਼ੈਕਟਰੀ ਮਾਲਕਾਂ ਵਲੋਂ ਕੂੜਾ ਸੁੱਟਣ ਦੀ ਸ਼ਿਕਾਇਤ ਰਾਸ਼ਟਰਪਤੀ ਤੇ ਹੋਰ ਅਧਿਕਾਰੀਆਂ ਨੂੰ ਕੀਤੀ ਗਈ ਸੀ, ਉਸ ਮਾਮਲੇ 'ਚ ਰਾਸ਼ਟਰਪਤੀ ਦਫ਼ਤਰ ਵਲੋਂ ...
ਜਲੰਧਰ, 19 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਪੂਰਨ ਤੌਰ 'ਤੇ ਗੁਰੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ...
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਤੋਂ 3 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਮਨੀ ਪੁੱਤਰ ਪਿਆਰਾ ਸਿੰਘ ਵਾਸੀ ਸ਼ਹੀਦ ਉਧਮ ...
ਜਲੰਧਰ, 19 ਮਈ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ 'ਚ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ 'ਤੇ ਤਿੱਖਾ ਤੰਜ ਕਰਦਿਆਂ ਕਿਹਾ ਕਿ ਕਾਂਗਰਸ ਦੇ ਦੀਵਾਲੀਆਪਨ ਵਿਚ ਬਹੁਜਨ ਸਮਾਜ ਪਾਰਟੀ ਦਾ ਹੱਥ ਹੈ | ਲੋਕ ਸਭਾ 2019 ਦੀਆਂ ਚੋਣਾਂ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ਸਾਂਝੇ ਤੌਰ 'ਤੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਪੁਸਤਕ ...
ਜਲੰਧਰ, 19 ਮਈ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਆਈ. ਟੀ. ਦੇ ਵਿਦਿਆਰਥੀਆਂ ਨੇ ਡਰੀਮ ਵੀਵਰਜ਼, ਜਲੰਧਰ ਵਿਖੇ ਉਦਯੋਗਿਕ ਦੌਰਾ ਕੀਤਾ | ਮਿਸ ਸੰਯੋਗਿਤਾ (ਕੋਆਰਡੀਨੇਟਰ, ਵੀਵਰਜ਼) ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ...
ਜਲੰਧਰ ਛਾਉਣੀ, 19 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਮੁੱਖ ਮਾਰਕੀਟ 'ਚ ਸਥਿਤ ਦੁਪਹਿਆ ਵਾਹਨਾਂ ਦੀ ਇਕ ਏਜੰਸੀ 'ਚ ਬੀਤੀ ਦੁਪਹਿਰ ਮੋਟਰਸਾਈਕਲ ਲੈਣ ਆਏ ਸਕੂਟਰੀ ਸਵਾਰ 2 ਲੁਟੇਰੇ ਟੈਸਟ ਰਾਈਡ ਦੀ ਆੜ 'ਚ ਸੇਲਸਮੈਨ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ...
ਜਲੰਧਰ, 17 ਮਈ (ਸ਼ਿਵ)-ਵਾਰਡ ਨੰਬਰ 50 ਦੇ ਮੁਹੱਲਾ ਪੱਕਾ ਬਾਗ਼ 'ਚ ਪਿਛਲੇ 20 ਸਾਲ ਤੋਂ ਚੱਲਦੀ ਆ ਰਹੀ ਗੰਦੇ ਪਾਣੀ ਦੀ ਸਮੱਸਿਆ ਨੂੰ ਇਲਾਕਾ ਕੌਂਸਲਰ ਸ਼ੈਰੀ ਚੱਢਾ ਨੇ ਹੱਲ ਕਰਵਾ ਦਿੱਤਾ ਹੈ | ਉਨ੍ਹਾਂ ਨੇ ਵਾਟਰ ਸਪਲਾਈ ਦੀ 1700-1800 ਫੁੱਟ ਜੀ. ਆਈ. ਪਾਈਪ ਪੁਆ ਕੇ ਮਸਲੇ ਨੂੰ ਹੱਲ ...
ਹਰੀਕੇ ਪੱਤਣ, 19 ਮਈ (ਸੰਜੀਵ ਕੁੰਦਰਾ) - ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਪੈਂਦੇ ਦਰਿਆਵਾਂ 'ਚੋਂ ਮੱਛੀ ਫੜਨ ਲਈ ਫਿਸ਼ਰੀ ਵਿਭਾਗ ਪੰਜਾਬ ਵਲੋਂ ਕਰਵਾਈ ਗਈ ਬੋਲੀ 'ਚ ਅੰਮਿ੍ਤਸਰ, ਫਿਰੋਜ਼ਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲਿ੍ਹਆਂ ਵਿਚ ਪੈਂਦੇ ਦਰਿਆਵਾਂ ਦਾ ਠੇਕਾ ...
ਫਿਲੌਰ, 19 ਮਈ (ਵਿਪਨ ਗੈਰੀ)-ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 2021 ਵਿਚ ਪਿੰਡ ਧੁਲੇਤਾ ਤੋਂ ਅੱਪਰਾ ਨੂੰ ਜੋੜਨ ਲਈ ਇੱਕ 06.72 ਕਿ.ਮੀ. ਲੰਬੀ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਸੜਕ ਦਾ ਕੰਮ 6 ਮਈ 2021 ਨੂੰ ਸ਼ੁਰੂ ਕਰਕੇ 5 ਮਈ 2022 'ਚ ਸਮਾਪਤ ਹੋਣਾ ਸੀ ਅਤੇ ਜਿਸ ਦੇ ਰੱਖ-ਰਖਾਵ ਲਈ ...
ਸ਼ਾਹਕੋਟ, 19 ਮਈ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਦੇ ਇਸਾਈ ਕਬਰਿਸਤਾਨ ਦੀ ਨਿਸ਼ਾਨਦੇਹੀ ਤੋਂ ਬਾਅਦ ਅਧਿਕਾਰੀਆਂ ਦੀ ਹਾਜ਼ਰੀ 'ਚ ਸਥਾਪਤ ਕੀਤੀਆਂ ਬੁਰਜੀਆਂ, ਜਿਹੜੀਆਂ ਸੀਮੈਂਟ ਦੇ ਪਿੱਲਰਾਂ ਨਾਲ ਪੱਕੀਆਂ ਕਰ ਦਿੱਤੀਆਂ ਗਈਆਂ ਸਨ, ਜੋ ਕਿ ਕੁਝ ...
ਆਦਮਪੁਰ, 19 ਮਈ (ਰਮਨ ਦਵੇਸਰ)-ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਯਤਨਾ ਸਦਕਾ 13 ਸਫਾਈ ਕਰਮਚਾਰੀਆਂ ਰਾਕੇਸ਼ ਕੁਮਾਰ, ਸੁਰਿੰਦਰਪਾਲ, ਸੰਜੀਵ ਕੁਮਾਰ, ਦੀਪਕ, ਤਿਲਕ ਰਾਜ, ਦੀਪਕ ਕੁਮਾਰ, ਬਲਵਿੰਦਰ ਕੁਮਾਰ, ਸੁਖਵਿੰਦਰ, ਜੀਵਨ ਕੁਮਾਰ, ਸੰਦੀਪ, ਨਿਰਮਲ ...
ਮਹਿਤਪੁਰ, 19 ਮਈ( ਹਰਜਿੰਦਰ ਸਿੰਘ ਚੰਦੀ)-ਜਨਤਕ ਵੰਡ ਪ੍ਰਣਾਲੀ ਹੇਠ ਨੀਲੇ ਕਾਰਡ ਧਾਰਕਾਂ ਨੂੰ ਮਿਲਣ ਵਾਲਾ ਅਨਾਜ ਅਤੇ ਕੋਵਿਡ-19 ਹੇਠ ਕੇਂਦਰ ਸਰਕਾਰ ਵਲੋਂ ਮੁਫ਼ਤ ਵੰਡੀ ਜਾ ਰਹੀ ਕਣਕ ਸੂਬਾ ਸਰਕਾਰ 'ਤੇ ਦੋਸ਼ ਪੂਰਨ ਪ੍ਰਬੰਧ ਦੀ ਭੇਟ ਚੜ੍ਹ ਰਹੀ ਹੈ | ਤਹਿਸੀਲ ਮਹਿਤਪੁਰ ...
ਸ਼ਾਹਕੋਟ, 19 ਮਈ (ਸੁਖਦੀਪ ਸਿੰਘ/ਸਚਦੇਵਾ/ਬਾਂਸਲ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਥੰਮੂਵਾਲ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਵੇਲੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਅਧਿਕਾਰੀ ਪੰਜਾਬ ਸਰਕਾਰ ...
ਜਲੰਧਰ, 19 ਮਈ (ਹਰਵਿੰਦਰ ਸਿੰਘ ਫੁੱਲ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਨੇ ਹਰਿਆਣਾ ਦੇ ਹਿਸਾਰ ਜ਼ਿਲੇ੍ਹ ਦੇ ਬਾਲਸੁਮੰਦ ਵਿਖੇ ਫਸਲ ਖਰਾਬੇ ਦੇ ਮੁਆਵਜ਼ੇ ਦੀ ਹੱਕੀ ਮੰਗ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜੇਲ੍ਹੀਂ ਡੱਕਣ ਦੇ ਖੱਟਰ ...
ਜਮਸ਼ੇਰ ਖ਼ਾਸ, 19 ਮਈ (ਅਵਤਾਰ ਤਾਰੀ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਪਾਲ ਬੈਂਸ ਦੀ ਅਗਵਾਈ ਹੇਠ ਪੀ. ਐਚ. ਸੀ. ਜਮਸ਼ੇਰ ਵਿਖੇ ਵਿਸ਼ਵ ਹਾਈਪਰਟੈਂਸਨ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਉਪਿੰਦਰਜੀਤ ਕੌਰ ਨੇ ਕਿਹਾ ਕਿ ਹਾਈਪਰਟੈਂਸਨ ਕਈ ਤਰ੍ਹਾਂ ਦੀਆਂ ...
ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਬਲਾਕ ਨੂਰਮਹਿਲ 'ਚ ਪੰਜਾਬ ਸਰਕਾਰ ਖ਼ਿਲਾਫ਼ ਵੱਖ-ਵੱਖ 3 ਥਾਵਾਂ ਨੂਰਮਹਿਲ, ਬੁਰਜ ਹਸਨ ਅਤੇ ਤਲਵਣ 'ਚ ਅੱਜ ਧਰਨੇ ਲੱਗੇ | ਨੂਰਮਹਿਲ ਟਰੱਕ ਯੂਨੀਅਨ ਵਲੋਂ ਲਗਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਜਿਸ ਨੂੰ ਸੰਬੋਧਨ ...
ਕਰਤਾਰਪੁਰ, 19 ਮਈ (ਭਜਨ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਐਲਾਨ ਕੀਤਾ ਕਿ ਪੰਚਾਇਤੀ ਜ਼ਮੀਨਾਂ ਛੁਡਾਉਣ ਦੇ ਨਾਂਅ ਹੇਠ ਵੱਖ-ਵੱਖ ...
ਫਿਲੌਰ, 19 ਮਈ (ਸਤਿੰਦਰ ਸ਼ਰਮਾ/ਵਿਪਨ ਗੈਰੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਅਤੇ ਸਭਾ ਦੇ ਸਥਾਪਨਾ ਦਿਵਸ ਮੌਕੇ ਕੀਤੀ ਜਾ ਰਹੀ ਕਨਵੈਨਸ਼ਨ 'ਚ ਤਹਿਸੀਲ ਭਰ 'ਚੋਂ ਸੈਂਕੜੇ ਨੌਜਵਾਨ ਭਾਗ ਲੈਣਗੇ | ਇਹ ਜਾਣਕਾਰੀ ਦਿੰਦੇ ...
ਨਕੋਦਰ, 19 ਮਈ (ਗੁਰਵਿੰਦਰ ਸਿੰਘ )-ਨਕੋਦਰ ਸਿਟੀ ਪੁਲਿਸ ਨੇ ਬੁੱਧਵਾਰ ਰਾਤ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ ਦੇ ਨਿਊ ਆਦਰਸ਼ ਨਗਰ 'ਚ 7 ਜੂਏਬਾਜ਼ਾਂ ਨੂੰ 69640 ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ | ਥਾਣਾ ਸਿਟੀ ਦੇ ਇੰਚਾਰਜ ਕਿ੍ਪਾਲ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ...
ਮਹਿਤਪੁਰ, 19 ਮਈ (ਹਰਜਿੰਦਰ ਸਿੰਘ ਚੰਦੀ)-ਪੰਜਾਬ ਸਰਕਾਰ ਦੀਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਦਿੱਤੀਆਂ ਹਦਾਇਤਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ | ਮਹਿਤਪੁਰ ਨਜ਼ਦੀਕ ਪਿੰਡ ਇਸਮਾਇਲ ਪੁਰ ਦੇ ਸਮੂਹ ਅਗਾਂਹਵਧੂ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਮੁੱਖ ...
ਗੁਰਾਇਆ, 19 ਮਈ (ਬਲਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ 'ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ' ਹੇਠ ਸੂਬਾਈ ਕਨਵੈੱਨਸ਼ਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 24 ਮਈ ਨੂੰ ਕਰਵਾਈ ਜਾ ਰਹੀ ਹੈ | ਇਸ ...
ਨਕੋਦਰ, 19 ਮਈ- ( ਗੁਰਵਿੰਦਰ ਸਿੰਘ )-ਕੇ.ਆਰ.ਐਮ. ਡੀ.ਏ.ਵੀ. ਕਾਲਜ ਨਕੋਦਰ ਵਿਖੇ 'ਏਕ ਭਾਰਤ ਸ੍ਰੇਸ਼ਠ ਭਾਰਤ' ਯੋਜਨਾ ਦੇ ਤਹਿਤ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਨੋਡਲ ਅਫਸਰ ਪ੍ਰੋਫੈਸਰ ਸੋਨੀਆ ਅਰੋੜਾ (ਮੁਖੀ ਇਤਿਹਾਸ ਵਿਭਾਗ) ਅਤੇ ਪੰਜਾਬੀ ਵਿਭਾਗ ਦੇ ਮੁਖੀ ...
ਗੁਰਾਇਆ, 19 ਮਈ (ਬਲਵਿੰਦਰ ਸਿੰਘ)-ਚੰਦੜ੍ਹ ਗੋਤ ਜਠੇਰਿਆਂ ਦਾ ਜੋੜ ਮੇਲਾ 2 ਜੂਨ, ਵੀਰਵਾਰ ਨੂੰ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਕਰਵਾਇਆ ਜਾਵੇਗਾ | ਪ੍ਰਧਾਨ ਦੇਵ ਰਾਮ ਕਮਾਲਪੁਰ ਨੇ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ...
ਕਰਤਾਰਪੁਰ, 19 ਮਈ (ਪ. ਪ.)-ਨਗਰ ਸੁਧਾਰ ਟਰੱਸਟ ਕਰਤਾਰਪੁਰ ਦੀ ਮਹਿਲਾ ਕਰਮਚਾਰੀ ਨਾਲ ਇੱਕ ਵਿਅਕਤੀ ਵਲੋਂ ਪਹਿਲਾਂ ਛੇੜਛਾੜ ਕੀਤੀ ਤੇ ਫਿਰ ਉਸ ਉੱਪਰ ਤੇਜ਼ਧਾਰ ਕਿਸੇ ਚੀਜ਼ ਨਾਲ ਉਸ ਦੀ ਬਾਂਹ ਉੱਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ | ਇਸ ਸੰਬੰਧੀ ਪੀੜਤਾ ਨੇ ਦੱਸਿਆ ...
ਨਕੋਦਰ, 19 ਮਈ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ | ਪੁਲਿਸ ਨੇ ਮਿ੍ਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਅਤੇ ਸੱਸ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ...
ਸ਼ਾਹਕੋਟ, 19 ਮਈ (ਸੁਖਦੀਪ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਲਿਜਾਣ ਸੰਬੰਧੀ ਯਾਤਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ...
ਜੰਡਿਆਲਾ ਮੰਜਕੀ, 19 ਮਈ (ਸੁਰਜੀਤ ਸਿੰਘ ਜੰਡਿਆਲਾ)-ਧਨੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਾਬਕਾ ਸਰਪੰਚ ਮਹਿੰਦਰ ਸਿੰਘ ਦੇ ਪ੍ਰਵਾਸੀ ਭਾਰਤੀ ਬੇਟੇ ਗੁਰਮੀਤ ਸਿੰਘ ਸੋਢੀ ਨੇ ਸਕੂਲ ਦੇ ਵਿਕਾਸ ਵਾਸਤੇ 1 ਲੱਖ ਰੁਪਏ ਭੇਟ ਕੀਤੇ | ਪ੍ਰਵਾਸੀ ਭਾਰਤੀ ਨੂੰ ...
ਮੱਲ੍ਹੀਆਂ ਕਲਾਂ, 19 ਮਈ (ਮਨਜੀਤ ਮਾਨ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਵਿਦਿਆਰਥੀ ਪ੍ਰੀਸ਼ਦ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਜ ਦੇਣ ਲਈ ਸਮਾਗਮ ਕਰਵਾਇਆ ਗਿਆ ਜਿਸ 'ਚ ਚਾਰ ਹਾਊਸ ਇੰਚਾਰਜਾਂ-ਟੈਗੋਰ ਹਾਊਸ, ਗਾਂਧੀ ਹਾਊਸ, ਨਹਿਰੂ ਹਾਊਸ, ਪਟੇਲ ਹਾਊਸ ਨੂੰ ...
ਆਦਮਪੁਰ, 19 ਮਈ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕੇ ਆਦਮਪੁਰ ਅਧੀਨ ਆਉਂਦੇ ਸਮੂਹ ਪਿੰਡਾਂ ਤੇ ਸ਼ਹਿਰਾਂ 'ਚ ਚਿੱਟੇ ਦਾ ਨਸ਼ਾ ਕੋਹੜ ਦੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ | ਹਲਕਾ ਆਦਮਪੁਰ 'ਚ ਦੇ ਪਿੰਡਾਂ 'ਚ ਸ਼ਰੇਆਮ ਚਿੱਟੇ ਦੀ ਖੁੱਲ੍ਹੇ ਆਮ ਵਿਕਰੀ ਜ਼ੋਰਾਂ ਉੱਤੇ ਹੋਣ ...
ਫਿਲੌਰ, 19 ਮਈ (ਵਿਪਨ ਗੈਰੀ)-ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 2021 ਵਿਚ ਪਿੰਡ ਧੁਲੇਤਾ ਤੋਂ ਅੱਪਰਾ ਨੂੰ ਜੋੜਨ ਲਈ ਇੱਕ 06.72 ਕਿ.ਮੀ. ਲੰਬੀ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਸੜਕ ਦਾ ਕੰਮ 6 ਮਈ 2021 ਨੂੰ ਸ਼ੁਰੂ ਕਰਕੇ 5 ਮਈ 2022 'ਚ ਸਮਾਪਤ ਹੋਣਾ ਸੀ ਅਤੇ ਜਿਸ ਦੇ ਰੱਖ-ਰਖਾਵ ਲਈ ...
ਸ਼ਾਹਕੋਟ, 19 ਮਈ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਦੇ ਇਸਾਈ ਕਬਰਿਸਤਾਨ ਦੀ ਨਿਸ਼ਾਨਦੇਹੀ ਤੋਂ ਬਾਅਦ ਅਧਿਕਾਰੀਆਂ ਦੀ ਹਾਜ਼ਰੀ 'ਚ ਸਥਾਪਤ ਕੀਤੀਆਂ ਬੁਰਜੀਆਂ, ਜਿਹੜੀਆਂ ਸੀਮੈਂਟ ਦੇ ਪਿੱਲਰਾਂ ਨਾਲ ਪੱਕੀਆਂ ਕਰ ਦਿੱਤੀਆਂ ਗਈਆਂ ਸਨ, ਜੋ ਕਿ ਕੁਝ ...
ਆਦਮਪੁਰ, 19 ਮਈ (ਰਮਨ ਦਵੇਸਰ)-ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਯਤਨਾ ਸਦਕਾ 13 ਸਫਾਈ ਕਰਮਚਾਰੀਆਂ ਰਾਕੇਸ਼ ਕੁਮਾਰ, ਸੁਰਿੰਦਰਪਾਲ, ਸੰਜੀਵ ਕੁਮਾਰ, ਦੀਪਕ, ਤਿਲਕ ਰਾਜ, ਦੀਪਕ ਕੁਮਾਰ, ਬਲਵਿੰਦਰ ਕੁਮਾਰ, ਸੁਖਵਿੰਦਰ, ਜੀਵਨ ਕੁਮਾਰ, ਸੰਦੀਪ, ਨਿਰਮਲ ...
ਮਹਿਤਪੁਰ, 19 ਮਈ( ਹਰਜਿੰਦਰ ਸਿੰਘ ਚੰਦੀ)-ਜਨਤਕ ਵੰਡ ਪ੍ਰਣਾਲੀ ਹੇਠ ਨੀਲੇ ਕਾਰਡ ਧਾਰਕਾਂ ਨੂੰ ਮਿਲਣ ਵਾਲਾ ਅਨਾਜ ਅਤੇ ਕੋਵਿਡ-19 ਹੇਠ ਕੇਂਦਰ ਸਰਕਾਰ ਵਲੋਂ ਮੁਫ਼ਤ ਵੰਡੀ ਜਾ ਰਹੀ ਕਣਕ ਸੂਬਾ ਸਰਕਾਰ 'ਤੇ ਦੋਸ਼ ਪੂਰਨ ਪ੍ਰਬੰਧ ਦੀ ਭੇਟ ਚੜ੍ਹ ਰਹੀ ਹੈ | ਤਹਿਸੀਲ ਮਹਿਤਪੁਰ ...
ਗੁਰਾਇਆ, 19 ਮਈ ( ਚਰਨਜੀਤ ਸਿੰਘ ਦੁਸਾਂਝ)-ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਸਾਂਝੀ ਮੀਟਿੰਗ ਬੜਾ ਪਿੰਡ 'ਚ ਹੋਈ ਜਿਸ 'ਚ ਪਿੰਡ ਵਾਸੀਆਂ ਨੇ ਵੀ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਸ਼ਾਹਕੋਟ, 19 ਮਈ (ਸੁਖਦੀਪ ਸਿੰਘ/ਸਚਦੇਵਾ/ਬਾਂਸਲ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਥੰਮੂਵਾਲ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਵੇਲੇ ਕਿਸਾਨ ਜਥੇਬੰਦੀਆਂ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਅਧਿਕਾਰੀ ਪੰਜਾਬ ਸਰਕਾਰ ...
ਆਦਮਪੁਰ, 19 ਮਈ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕੇ ਆਦਮਪੁਰ ਅਧੀਨ ਆਉਂਦੇ ਸਮੂਹ ਪਿੰਡਾਂ ਤੇ ਸ਼ਹਿਰਾਂ 'ਚ ਚਿੱਟੇ ਦਾ ਨਸ਼ਾ ਕੋਹੜ ਦੀ ਤਰ੍ਹਾਂ ਪੈਰ ਪਸਾਰ ਚੁੱਕਾ ਹੈ | ਹਲਕਾ ਆਦਮਪੁਰ 'ਚ ਦੇ ਪਿੰਡਾਂ 'ਚ ਸ਼ਰੇਆਮ ਚਿੱਟੇ ਦੀ ਖੁੱਲ੍ਹੇ ਆਮ ਵਿਕਰੀ ਜ਼ੋਰਾਂ ਉੱਤੇ ਹੋਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX