ਚੰਡੀਗੜ੍ਹ, 20 ਮਈ (ਅਜੀਤ ਬਿਊਰੋ)-ਪੰਜਾਬ ਵਿਚ ਡੇਂਗੂ ਦੀ ਰੋਕਥਾਮ ਹਿੱਤ ਡਾ. ਵਿਜੈ ਸਿੰਗਲਾ ਵਲੋਂ ਸੂਬੇ ਵਿਚ ਫੋਗਿੰਗ ਦੇ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ¢ ਇਥੇ ਡੇਂਗੂ ਦੀ ਰੋਕਥਾਮ ਹਿੱਤ ਗਠਿਤ ਸਟੇਟ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਸਿੰਗਲਾ ਨੇ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਡੇਂਗੂ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ¢ ਇਸ ਤੋਂ ਇਲਾਵਾ ਪੰਜਾਬ ਵਿਚ ਸਮੇਂ ਤੋਂ ਪਹਿਲਾਂ ਗਰਮੀ ਪੈਣ ਕਾਰਨ ਲੋਕਾਂ ਵਲੋਂ ਘਰਾਂ ਵਿਚ ਕੂਲਰ ਆਦਿ ਵਰਤਣ ਕਾਰਨ ਡੇਂਗੂ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਹੁਣ ਤੋਂ ਹੀ ਚੌਕਸ ਹੋਣ ਦੀ ਲੋੜ ਹੈ¢ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕਰੱਬਟਾਈਫਸ ਅਤੇ ਲੈਪਟੋਸਪਾਈਰੋਸਿਸ ਦੇ ਲੱਛਣ ਵੀ ਡੇਂਗੂ ਵਰਗੇ ਹੁੰਦੇ ਹਨ, ਪਰੰਤੂ ਇਸ ਨਾਲ ਸਰੀਰ ਦੇ ਦੂਸਰੇ ਅੰਗਾਂ 'ਤੇ ਜ਼ਿਆਦਾ ਅਸਰ ਹੁੰਦਾ ਹੈ ਅਤੇ ਬੀਤੇ ਵਰੇ੍ਹ ਸੂਬੇ ਵਿਚ ਇਨ੍ਹਾਂ ਦੋਵੇਂ ਰੋਗਾਂ ਨਾਲ ਵੀ ਕੁਝ ਮÏਤਾਂ ਹੋਈਆਂ ਸਨ¢ ਇਸ ਲਈ ਸਾਨੂੰ ਇਨ੍ਹਾਂ ਦੋਵੇਂ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਵੀ ਵਿਸ਼ੇਸ਼ ਧਿਆਨ ਦੇਣ ਦੀ ਵੀ ਲੋੜ ਹੈ¢ ਡਾ. ਸਿੰਗਲਾ ਨੇ ਕਿਹਾ ਕਿ ਜਿੱਥੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਫੋਗਿੰਗ ਦੇ ਕਾਰਜ ਵਿਚ ਤੇਜ਼ੀ ਲਿਆਂਦੀ ਜਾਵੇ ਉਥੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ¢ ਉਨ੍ਹਾਂ ਕਿਹਾ ਕਿ ਬੱਚਿਆਂ ਰਾਹੀਂ ਅਸੀਂ ਡੇਂਗੂ ਤੋਂ ਬਚਾਅ ਸਬੰਧੀ ਹਰੇਕ ਪਰਿਵਾਰ ਨੂੰ ਜਾਗਰੂਕ ਕਰ ਸਕਦੇ ਹਾਂ | ਇਸ ਲਈ ਸਕੂਲਾਂ ਵਿਚ ਵਿਸ਼ੇਸ਼ ਤÏਰ 'ਤੇ ਡੇਂਗੂ ਰੋਕਥਾਮ ਸਬੰਧੀ ਜਾਗਰੂਕ ਕੈਂਪ ਲਗਾਏ ਜਾਣ | ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਸਬੰਧੀ ਚਲਾਈ ਜਾਣ ਵਾਲੀ ਮੁਹਿੰਮ ਵਿਚ ਐਨ.ਜੀ.ਓਜ. ਨੂੰ ਵੀ ਸ਼ਾਮਿਲ ਕੀਤਾ ਜਾਵੇ | ਡਾ. ਸਿੰਗਲਾ ਨੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿਚ ਜਿੱਥੇ-ਜਿੱਥੇ ਵੀ ਰਾਜ ਸਰਕਾਰ ਵਲੋਂ ਪਾਣੀ ਸਾਫ਼ ਕਰਨ ਲਈ ਆਰ.ਓ. ਸਿਸਟਮ ਲਗਾਏ ਗਏ ਸਨ, ਜੇਕਰ ਉਹ ਖ਼ਰਾਬ ਪਏ ਹਨ ਤਾਂ ਉਨ੍ਹਾਂ ਨੂੰ ਵੀ ਤੁਰੰਤ ਠੀਕ ਕਰਵਾਇਆ ਜਾਵੇ¢ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਡੇਂਗੂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਿਭਾਗ ਨੂੰ ਡੇਂਗੂ ਸਬੰਧੀ ਕੀਤਾ ਜਾਂਦਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਵਿਚ ਕੀਤਾ ਜਾਂਦਾ ਹੈ ਅਤੇ ਵਿਭਾਗ ਵਲੋਂ ਟੈਸਟ ਲਈ ਲੋੜੀਂਦੀ ਟੈਸਟਿੰਗ ਕਿਟਸ ਸਾਰੇ ਸਰਕਾਰੀ ਹਸਪਤਾਲਾਂ ਵਿਚ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ | ਇਸ ਮÏਕੇ ਡੇਂਗੂ ਦੀ ਰੋਕਥਾਮ ਹਿੱਤ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਤਿਆਰ ਕੀਤਾ ਗਿਆ ਪੋਸਟਰ ਸਿਹਤ ਮੰਤਰੀ ਵਲੋਂ ਜਾਰੀ ਕੀਤਾ ਗਿਆ | ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਟੀ.ਪੀ.ਐਸ. ਫੂਲਕਾ, ਐਮ. ਡੀ. ਐਨ. ਐਚ. ਐਮ., ਸ੍ਰੀਮਤੀ ਨੀਲੀਮਾ, ਐਮ. ਡੀ.ਪੀ. ਐਚ. ਐਸ. ਸੀ., ਡਾ. ਜੀ.ਬੀ. ਸਿੰਘ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਟੇਟ ਟਰਾਂਸਪੋਰਟ ਵਿਭਾਗ, ਡਾਕਟਰੀ ਸਿੱਖਿਆ ਤੇ ਖੋਜ ਵਿਭਾਗ, ਸਕੂਲ ਸਿੱਖਿਆ ਵਿਭਾਗ, ਕਿਰਤ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸੀਨੀਅਰ ਰਿਜ਼ਨਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਇੰਡੀਅਨ ਮੈਡੀਕਲ ਐਸੋਸੀਏਸ਼ਨ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |
ਚੰਡੀਗੜ੍ਹ, 20 ਮਈ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਦਾ ਕੀ ਬਣਿਆ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ...
ਚੰਡੀਗੜ੍ਹ, 20 ਮਈ (ਪ੍ਰੋ. ਅਵਤਾਰ ਸਿੰਘ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼, ਸੈਕਟਰ-11, ਚੰਡੀਗੜ੍ਹ ਦੀ 63ਵੀਂ ਸਲਾਨਾ ਕਨਵੋਕੇਸ਼ਨ ਅੱਜ ਹੋਈ, 'ਚ ਪ੍ਰੋਫੈਸਰ ਨਿਸ਼ਠਾ ਜਸਵਾਲ, ਵਾਈਸ ਚਾਂਸਲਰ, ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ, ਸ਼ਿਮਲਾ ਇਸ ਮੌਕੇ ...
ਚੰਡੀਗੜ੍ਹ, 20 ਮਈ (ਪ੍ਰੋ. ਅਵਤਾਰ ਸਿੰਘ) : ਐਸ.ਡੀ. ਕਾਲਜ ਸੈਕਟਰ-32 ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ, ਜਿਸ ਵਿਚ ਅਕਾਦਮਿਕ, ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਲਈ ਲਗਭਗ 800 ਵਿਦਿਆਰਥੀਆਂ ਅਤੇ 42 ਫੈਕਲਟੀ ਮੈਂਬਰਾਂ ਨੂੰ ...
ਚੰਡੀਗੜ੍ਹ, 20 ਮਈ (ਅਜੀਤ ਬਿਊਰੋ)-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਬਾਅਦ ਦੁਪਹਿਰ ਵਿਭਾਗ ਦੀਆਂ ਪੰਜਾਬ ਸਿਵਲ ਸਕੱਤਰੇਤ-2 ਦੀਆਂ ਤਿੰਨਾਂ ਬਰਾਂਚਾਂ ਦੀ ਅਚਨਚੇਤ ਚੈਕਿੰਗ ਕੀਤੀ | ਇਸ ਮੌਕੇ ਉਨ੍ਹਾਂ ਬਰਾਂਚਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ...
ਚੰਡੀਗੜ੍ਹ, 20 ਮਈ (ਪ੍ਰੋ. ਅਵਤਾਰ ਸਿੰਘ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਦਸੰਬਰ 2021 ਵਿਚ ਲਈਆਂ ਗਈਆਂ ਬੀ.ਐਸ.ਸੀ ਪਹਿਲਾ ਸਮੈਸਟਰ, ਐਮ.ਏ ਮਿਊਾਜਿਕ ਵੋਕਲ ਪਹਿਲਾ ਸਮੈਸਟਰ, ਐਮ.ਸੀ.ਏ ਐਪਲੀਕੇਸ਼ਨ ਪਹਿਲਾ ਸਮੈਸਟਰ, ਐਮ.ਏ ਮਿਊਾਜਿਕ ਵੋਕਲ ਤੀਸਰਾ ਸਮੈਸਟਰ, ਐਮ.ਬੀ.ਏ ...
ਚੰਡੀਗੜ੍ਹ, 20 ਮਈ (ਨਵਿੰਦਰ ਸਿੰਘ ਬੜਿੰਗ)-ਪੰਜਾਬ ਦੇ ਜਲ ਸਰੋਤ ਅਤੇ ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇੱਥੇ ਸਿੰਜਾਈ ਭਵਨ ਵਿਖੇ ਜਲ ਸਰੋਤ ਵਿਭਾਗ ਦੇ 43 (ਜੇ.ਈਜ਼.) ਨੂੰ ਨਿਯੁਕਤੀ ਪੱਤਰ ਸੌਂਪੇ | ਇਸ ਮੌਕੇ ਕੈਬਨਿਟ ਮੰਤਰੀ ...
ਚੰਡੀਗੜ੍ਹ, 20 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਲੋਂ ਕਲਾ ਭਵਨ ਸੈਕਟਰ 16 ਵਿਖੇ ਲੜੀਵਾਰ ਕਰਵਾਏ ਜਾਂਦੇ ਪ੍ਰੋਗਰਾਮ 'ਸੁਰਮਈ ਸ਼ਾਮ' ਤਹਿਤ ਇਸ ਵਾਰ ਵਿਜੇ ਯਮਲਾ ਤੇ ਸੁਰੇਸ਼ ਯਮਲਾ ਭਰਾਵਾਂ ਨੇ ਆਪਣੇ ਦਾਦੇ ਤੇ ਤੂੰਬੀ ਦੇ ਬਾਦਸ਼ਾਹ ਉਸਤਾਦ ਲਾਲ ...
ਚੰਡੀਗੜ੍ਹ, 20 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 8 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 75 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ਸੈਕਟਰ 19, 20, 21, 26, 27, 34, ...
ਚੰਡੀਗੜ੍ਹ, 20 ਮਈ (ਐਨ. ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ 'ਸਿੱਖ ਫ਼ਾਰ ਜਸਟਿਸ' ਨਾਂ ਦੀ ਜਥੇਬੰਦੀ ਦੇ ਨੇਤਾ ਗੁਰਪਤਵੰਤ ਸਿੰਘ ਪੰਨੂੰ ਦੀਆਂ ਅੱਤਵਾਦੀ ਤੇ ਖ਼ਾਲਿਸਤਾਨ ਬਾਰੇ ਵਧ ਰਹੀਆਂ ਸਰਗਰਮੀਆਂ ਦੀ ਜਾਂਚ ...
ਚੰਡੀਗੜ੍ਹ, 20 ਮਈ (ਅਜੀਤ ਬਿਊਰੋ)- ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੀਆਂ ਹਦਾਇਤਾਂ 'ਤੇ ਅੱਜ ਜ਼ਿਲ੍ਹਾ ਤਰਨਤਾਰਨ ਦੀ ਗ਼ਰੀਬ ਔਰਤ ਜੋ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਵਾ ...
ਚੰਡੀਗੜ੍ਹ, 20 ਮਈ (ਵਿ. ਪ੍ਰਤੀ.) - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦਿੱਲੀ ਨੂੰ ਉਸ ਦੇ ਹੱਕ ਦਾ ਪੂਰਾ ਪਾਣੀ ਦੇ ਰਿਹਾ ਹੈ | ਹਾਲਾਂਕਿ ਹਰਿਆਣਾ ਦੀ ਪਾਣੀ ਦੀ ਆਪਣੀ ਜਰੂਰਤ ਵਿਚ ਕਮੀ ਹੋਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਦੇ ਆਦੇਸ਼ਾਂ ...
ਚੰਡੀਗੜ੍ਹ, 20 ਮਈ (ਅਜਾਇਬ ਸਿੰਘ ਔਜਲਾ)- ਟ੍ਰਾਈਸਿਟੀ ਦੇ ਪਿਤਾ-ਪੁੱਤਰਾਂ ਵਿੱਚੋਂ ਇਕ ਅਰਸ਼ਦੀਪ ਬਾਹਗਾ ਅਤੇ ਸਰਬਜੀਤ ਬਾਹਗਾ ਨੇ ਅੱਜ ਇੱਥੇ ਆਪਣੀ ਨਵੀਂ ਖੇਤੀਬਾੜੀ ਸਾਹਿਤ ਰਚਨਾ Tਬਿਲਡਿੰਗ ਏ ਸਸਟੇਨੇਬਲ ਅਤੇ ਬਾਇਓ-ਡਾਇਵਰਸ ਆਰਗੈਨਿਕ ਫਾਰਮ' ਨੂੰ ਲੋਕ ਅਰਪਣ ਕੀਤਾ ...
ਚੰਡੀਗੜ੍ਹ, 20 ਮਈ (ਪ੍ਰੋ. ਅਵਤਾਰ ਸਿੰਘ) : ਪੰਜਾਬ ਪੌਲੀਟੈਕਨਿਕ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੇ ਪੰਜਾਬ ਦੇ ਸਾਰੇ ਪੌਲੀਟੈਕਨਿਕ ਕਾਲਜਾਂ ਤੋਂ ਆਏ ਗਜ਼ਟਿਡ ਟੀਚਰਾਂ ਦਾ ਇਕ ਵਫ਼ਦ ਪ੍ਰਧਾਨ ਸ. ਜਸਵੀਰ ਸਿੰਘ ਗਿੱਲ ਅਤੇ ਸ. ਅਤਿੰਦਰਪਾਲ ਸਿੰਘ, ਸਕੱਤਰ ਜਨਰਲ ਦੀ ਅਗਵਾਈ ...
ਚੰਡੀਗੜ੍ਹ, 20 ਮਈ (ਵਿਸ਼ੇਸ਼ ਪ੍ਰਤੀਨਿਧ) - ਕਿਸਾਨਾਂ ਦੀ ਭਲਾਈ ਲਈ ਤਿਆਰ ਰਹਿਣ ਵਾਲੀ ਮਨੋਹਰ ਸਰਕਾਰ ਨੇ ਇਕ ਵਾਰ ਮੁੜ ਦਿਖਾਇਆ ਹੈ ਕਿ ਉਨ੍ਹਾਂ ਦੇ ਲਈ ਕਿਸਾਨਾਂ ਦੇ ਹਿੱਤ ਅਤੇ ਉਨ੍ਹਾਂ ਨੂੰ ਜੋਖ਼ਮ ਮੁਕਤ ਕਰਨਾ ਉਨ੍ਹਾਂ ਦੀ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ | ਇਸ ...
ਚੰਡੀਗੜ੍ਹ, 20 ਮਈ (ਅਜਾਇਬ ਸਿੰਘ ਔਜਲਾ)-ਸਥਾਨਕ ਬੱਸ ਸਟੈਂਡ ਸੈਕਟਰ 17 ਵਿਖੇ ਚੰਡੀਗੜ੍ਹ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਆਗੂਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿੱਤੇ ਡੀ.ਏ ਦੀ ਸ਼ਲਾਘਾ ਕੀਤੀ, ...
ਐੱਸ. ਏ. ਐੱਸ. ਨਗਰ, 20 ਮਈ (ਜਸਬੀਰ ਸਿੰਘ ਜੱਸੀ)-ਇਕ ਨਿੱਜੀ ਕਾਲਜ ਦੇ ਬੀ. ਸੀ. ਏ. ਦੇ ਇਕ ਵਿਦਿਆਰਥੀ ਵਲੋਂ ਫ਼ਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੀ ਪਹਿਚਾਣ ਰਾਜ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਇਸ ਮਾਮਲੇ 'ਚ ਹੋਸਟਲ ਦੇ ਵਾਰਡਨ ਨਵੀਨ ਕੁਮਾਰ ...
ਜ਼ੀਰਕਪੁਰ, 20 ਮਈ (ਅਵਤਾਰ ਸਿੰਘ)-ਥਾਣਾ ਜ਼ੀਰਕਪੁਰ ਅਧੀਨ ਪਟਿਆਲਾ ਰੋਡ 'ਤੇ ਪੀ. ਜੀ. 'ਚ ਰਹਿ ਰਹੇ ਮਹੰਤ ਵਲੋਂ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ | ਇਸ ਸੰਬੰਧੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ...
ਚੰਡੀਗੜ੍ਹ, 20 ਮਈ (ਅਜਾਇਬ ਸਿੰਘ ਔਜਲਾ)-ਸਿੰਘ ਸਭਾ ਵਲੋਂ ਉਠਾਈ ਇਸ ਪੁਨਰ ਸੁਰਜੀਤੀ ਦੀ ਲਹਿਰ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਵੱਡਾ ਹਿੱਸਾ ਪਾਇਆ ਅਤੇ ਸਿੱਖ ਸਿਧਾਂਤ ਅਤੇ ਫਲਸਫੇ ਦੀ ਅੱਡਰੀ ਮੁਕੰਮਲ ਹਸਤੀ ਨੂੰ ਨਿਖਾਰੇ ਕੇ ਪੇਸ਼ ਕੀਤਾ | ਇਹ ...
ਚੰਡੀਗੜ੍ਹ, 20 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- 'ਮੁੱਖ ਮੰਤਰੀ ਭਗਵੰਤ ਮਾਨ ਇਕ ਅਜਿਹੇ 'ਸਟੇਟਸਮੈਨ' ਦੀ ਤਰ੍ਹਾਂ ਕੰਮ ਕਰ ਰਹੇ ਹਨ, ਜਿਹੜਾ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਵਿਕਾਸਮਈ ਸੋਚ ਰੱਖਦਾ ਹੈ | ਇਸੇ ਵਿਜ਼ਿਨ ਦੇ ਤਹਿਤ ਮੁੱਖ ਮੰਤਰੀ ਨੇ ਕਿਸਾਨਾਂ ...
ਚੰਡੀਗੜ੍ਹ, 20 ਮਈ (ਅਜਾਇਬ ਸਿੰਘ ਔਜਲਾ) : ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦਾ ਇਕ ਵਫ਼ਦ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਵਫ਼ਦ ਵਿਚ ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ...
ਜ਼ੀਰਕਪੁਰ, 20 ਮਈ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਵਲੋਂ ਨਸ਼ਾ ਤਸਕਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਅਤੇ 1 ਲੱਖ ਰੁ. ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ | ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਖਰੜ, 20 ਮਈ (ਜੰਡਪੁਰੀ)-ਫਿਜ਼ੀਕਲ ਹੈਡੀਂਕੈਪਡ ਐਸੋਸੀਏਸ਼ਨ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ | ਇਸ ਸਬੰਧੀ ਯੂਨੀਅਨ ਦੀ ਜਨਰਲ ਸਕੱਤਰ ਗੁਰਚਰਨ ਸਿੰਘ ਤੂਰ ਨੇ ...
ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਦੇ ਝੋਨੇ ਦੀ ਸਿੱਧੀ ਬਿਜਾਈ ਦੇ ਵਿਸ਼ੇਸ਼ ਉਪਰਾਲੇ ਨੂੰ ਉਤਸ਼ਾਹਿਤ ਕਰਨ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਕਿਹਾ ਗਿਆ ਕਿ ਜਿਹੜੇ ਪਿੰਡ ਜਾਂ ਪੰਚਾਇਤ ਝੋਨੇ ਦੀ ਸਿੱਧੀ ਬਿਜਾਈ ਲਈ 100 ਏਕੜ ਦਾ ...
ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਅੱਜ ਸੈਕਟਰ-77 ਵਿਖੇ 2.75 ਕਰੋੜ ਰੁ. ਦੀ ਲਾਗਤ ਨਾਲ ਸੜਕਾਂ ਦੇ ਵਿਕਾਸ ਕਾਰਜ ਆਰੰਭ ਕਰਵਾਏ ਗਏ | ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਸਥਾਨਕ ਕੌਂਸਲਰ ...
ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਪੰਜਾਬ 'ਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਸੂਬੇ 'ਚ ਇਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਉਭਰ ਰਹੀ ਹੈ | ਇਹ ਦਾਅਵਾ ਕਰਦਿਆਂ ਭਾਜਪਾ ਦੇ ਬੁਲਾਰੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ 'ਚ ਹੌਲੀ-ਹੌਲੀ ...
ਐੱਸ. ਏ. ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸੁਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੁਆਲਿਟੀ ਐਜੂਕੇਸ਼ਨ ਫਾਰ ਪੁਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ਼ ਪੰਜਾਬ ਤਹਿਤ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਵਿਚ 9ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿਚ ਸੈਸ਼ਨ 2022-23 ...
ਐੱਸ. ਏ. ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬਲਾਕ ਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਅਗਵਾਈ ਹੇਠ ਵਧ ਰਹੀ ਮਹਿੰਗਾਈ ਅਤੇ ਕਈ ਮਹੀਨਿਆਂ ਤੋਂ ਮਾਣ ਭੱਤਾ ਨਾ ਮਿਲਣ ਦੇ ਖ਼ਿਲਾਫ਼ ਸਥਾਨਕ ਫੇਜ਼-5 ਸਥਿਤ ਸੀ. ਡੀ. ਪੀ. ਓ. ...
ਜ਼ੀਰਕਪੁਰ, 20 ਮਈ (ਹੈਪੀ ਪੰਡਵਾਲਾ)-ਤੰਬਾਕੂ ਮੁਕਤ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਜ਼ੀਰਕਪੁਰ 'ਚ ਸਿਹਤ ਵਿਭਾਗ ਦੀ ਟੀਮ ਵਲੋਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੀ. ਆਈ. ਪੀ. ਸੜਕ 'ਤੇ ਚੈਕਿੰਗ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ...
ਮਾਜਰੀ, 20 ਮਈ (ਕੁਲਵੰਤ ਸਿੰਘ ਧੀਮਾਨ)-ਪੰਜਾਬ ਦੇ ਸਾਰੇ ਪੌਲੀਟੈਕਨਿਕ ਕਾਲਜਾਂ ਤੋਂ ਆਏ ਗਜ਼ਟਿਡ ਟੀਚਰਾਂ ਦੇ ਇਕ ਵਫ਼ਦ ਵਲੋਂ ਪੰਜਾਬ ਪੌਲੀਟੈਕਨਿਕ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਅਤੇ ਸਕੱਤਰ ਜਨਰਲ ਅਤਿੰਦਰਪਾਲ ਸਿੰਘ ਦੀ ਅਗਵਾਈ ...
ਐੱਸ. ਏ. ਐੱਸ. ਨਗਰ, 20 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਵਿਭਾਗ ਵਿਚੋਂ ਕਾਲਜ ਡਾਇਰੈਕਟੋਰੇਟ ਨੂੰ ਅਲੱਗ ਨਾ ਕਰਨ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ...
ਕੁਰਾਲੀ, 20 ਮਈ (ਬਿੱਲਾ ਅਕਾਲਗੜ੍ਹੀਆ)-ਰੋਟਰੀ ਕਲੱਬ ਕੁਰਾਲੀ ਦੀ ਇਕ ਮੀਟਿੰਗ ਸਥਾਨਕ ਫ਼ਤਹਿਗੜ ਪੈਲੇਸ ਵਿਖੇ ਕੀਤੀ ਗਈ | ਮੀਟਿੰਗ ਵਿਚ ਰੋਟਰੀ ਡਿਸਟਿ੍ਕ 3080 ਦੇ ਗਵਰਨਰ ਅਜੇ ਮੈਦਾਨ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਉਨ੍ਹਾਂ ਨਾਲ ਡਿਸਟਿ੍ਕ ਟ੍ਰੇਨਰ ...
ਪੰਚਕੂਲਾ, 20 ਮਈ (ਕਪਿਲ)- ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ ਦੀ ਗੱਡੀ ਅੱਜ ਉਸ ਸਮੇਂ ਹਾਦਸਾ-ਗ੍ਰਸਤ ਹੋ ਗਈ ਜਦੋਂ ਉਹ ਰਾਜਸਥਾਨ ਦੇ ਉਦੈਪੁਰ ਵਿਖੇ ਹੋਣ ਵਾਲੇ ਅਗਰਵਾਲ ਸਮਾਜ ਦੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਚ ਸ਼ਾਮਿਲ ...
ਖਰੜ, 20 ਮਈ (ਮਾਨ)- ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਪੰਜਾਬ 'ਚ ਭਾਜਪਾ ਨੂੰ ਮਜ਼ਬੂਤੀ ਮਿਲੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਭਾਜਪਾ ਦੇ ਹਲਕਾ ...
ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ ਕਿਉਂਕਿ ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਬਕਾਇਆ 75 ਫ਼ੀਸਦੀ ਫ਼ੀਸ ਤੁਰੰਤ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ...
ਐੱਸ. ਏ. ਐੱਸ. ਨਗਰ, 20 ਮਈ (ਕੇ. ਐੱਸ. ਰਾਣਾ)-ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ ਕਿਉਂਕਿ ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਬਕਾਇਆ 75 ਫ਼ੀਸਦੀ ਫ਼ੀਸ ਤੁਰੰਤ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ...
ਕੁਰਾਲੀ, 20 ਮਈ (ਹਰਪ੍ਰੀਤ ਸਿੰਘ)-ਸ਼ਹਿਰ ਦੇ ਕਮਿਊਨਿਟੀ ਹੈਲਥ ਸੈਂਟਰ (ਸਰਕਾਰੀ ਹਸਪਤਾਲ) 'ਚ ਪਿਛਲੇ ਲੰਬੇ ਸਮੇਂ ਤੋਂ ਠੇਕਾ ਆਧਾਰ 'ਤੇ ਕੰਮ ਕਰਦੀਆਂ ਸਟਾਫ਼ ਨਰਸਾਂ ਤੇ ਸਫ਼ਾਈ ਸੇਵਕਾਂ ਸਮੇਤ ਕੋਰੋਨਾ ਕਾਲ ਸਮੇਂ ਭਰਤੀ ਹੋਏ ਕੋਰੋਨਾ ਵਲੰਟੀਅਰਾਂ ਨੇ ਹਲਕਾ ਵਿਧਾਇਕਾ ...
ਡੇਰਾਬੱਸੀ, 20 ਮਈ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਦੇ ਕੰਢੇ ਵਸਿਆ ਪਿੰਡ ਭਾਂਖਰਪੁਰ ਦੋ ਹਿੱਸਿਆਂ ਵਿਚ ਵੰਡਿਆ ਹੋਣ ਕਰਕੇ ਕਈ ਕੀਮਤੀ ਜਾਨਾਂ ਗਵਾ ਚੁੱਕਿਆ ਹੈ | ਇਕ ਪਾਸੇ ਪਿੰਡ ਦੀ ਆਬਾਦੀ ਅਤੇ ਦੂਜੇ ਪਾਸੇ ਸਰਕਾਰੀ ਸਕੂਲ ਤੋਂ ਇਲਾਵਾ ਪਿੰਡ ਦਾ ...
ਡੇਰਾਬੱਸੀ, 20 ਮਈ (ਗੁਰਮੀਤ ਸਿੰਘ)-ਇਥੋਂ ਦੇ ਸੈਕਟਰ-18 ਵਿਚ ਸਥਿਤ ਰਾਮਦਾਸੀਆ ਮੁਹੱਲੇ ਵਿਚ ਰਹਿੰਦੀਆਂ ਦੋ ਭੈਣਾਂ ਨੇ ਗੁਆਂਢੀਆਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਜ਼ਖ਼ਮੀ ਕਰਨ ਅਤੇ ਕੱਪੜੇ ਪਾੜਨ ਦੇ ਗੰਭੀਰ ਦੋਸ਼ ਲਗਾਏ ਹਨ | ਲੜਕੀਆਂ ਸਮੇਤ ਪਰਿਵਾਰ ਨੇ ਰੋਸ ਪ੍ਰਗਟ ...
ਖਰੜ, 20 ਮਈ (ਗੁਰਮੁੱਖ ਸਿੰਘ ਮਾਨ)-ਸਬ-ਡਵੀਜ਼ਨ ਖਰੜ ਤਹਿਤ ਪੈਂਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਣੀ ਸਬ-ਡਵੀਜ਼ਨਲ ਪੱਧਰੀ ਟਾਸਕ ਫੋਰਸ ਵਲੋਂ ਖਰੜ ਸ਼ਹਿਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ | ਐਸ. ਡੀ. ਐਮ. ਖਰੜ ਰਵਿੰਦਰ ਸਿੰਘ ਨੇ ਦੱਸਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX