ਨੂਰਪੁਰ ਬੇਦੀ, 20 ਮਈ (ਹਰਦੀਪ ਸਿੰਘ ਢੀਂਡਸਾ)-ਡੀ.ਡੀ.ਪੀ.ਓ ਰੂਪਨਗਰ ਵਲੋਂ ਜਾਰੀ ਹੁਕਮਾਂ ਅਨੁਸਾਰ ਨੂਰਪੁਰ ਬੇਦੀ ਬਲਾਕ ਦੇ ਪਿੰਡ ਚਨੌਲੀ ਭਟੋਲੀ ਵਿਖੇ ਪੰਚਾਇਤੀ ਸ਼ਾਮਲਾਟ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਲਈ ਅੱਜ ਬੀ.ਡੀ.ਪੀ.ਓ ਨੂਰਪੁਰ ਬੇਦੀ ਮੈਡਮ ਜਸਪ੍ਰੀਤ ਕੌਰ ਅਤੇ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਮੈਡਮ ਜਸਬੀਰ ਕੌਰ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਟੀਮ ਪੁਲੀਸ ਸੁਰੱਖਿਆ ਸਮੇਤ ਪਿੰਡ ਚਨੌਲੀ ਭਟੋਲੀ ਵਿਖੇ ਗਈ ਪ੍ਰੰਤੂ ਪਟਵਾਰ ਯੂਨੀਅਨ ਵੱਲੋਂ ਵਾਧੂ ਪਟਵਾਰ ਸਰਕਲਾਂ ਦੇ ਚਾਰਜ ਛੱਡ ਦਿੱਤੇ ਜਾਣ ਕਾਰਨ ਪ੍ਰਸ਼ਾਸਨ ਦੀ ਨਾਜਾਇਜ਼ ਕਬਜ਼ੇ ਹਟਾਉਣ ਦਾ ਦੀ ਇਹ ਮੁਹਿੰਮ ਕਾਮਯਾਬ ਨਾ ਹੋ ਸਕੀ | ਜਿਸ ਕਰਕੇ ਸਥਾਨਕ ਪ੍ਰਸ਼ਾਸਨ ਨੂੰ ਬਿਨਾਂ ਨਾਜਾਇਜ਼ ਕਬਜ਼ੇ ਦਾ ਦਖ਼ਲ ਪਾਇਆਂ ਵਾਪਸ ਪਰਤਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬੀ.ਡੀ.ਪੀ.ਓ ਨੂੰ ਮੈਡਮ ਜਸਪ੍ਰੀਤ ਕੌਰ ਅਤੇ ਨਾਇਬ ਤਹਿਸੀਲਦਾਰ ਮੈਡਮ ਜਸਬੀਰ ਕੌਰ ਦੀ ਅਗਵਾਈ ਵਿਚ ਇੱਕ ਟੀਮ ਪੁਲਸ ਸੁਰੱਖਿਆ ਤਹਿਤ ਪਿੰਡ ਭਟੋਲੀ ਚਨੌਲੀ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਪੁੱਜੀ | ਸਥਾਨਕ ਪ੍ਰਸ਼ਾਸਨ ਵਲੋਂ ਇਸ ਪਿੰਡ ਵਿਚ 18 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਕਬਜ਼ਾ ਦਖ਼ਲ ਪਾਇਆ ਜਾਣਾ ਸੀ | ਜਾਣਕਾਰੀ ਅਨੁਸਾਰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਾਬਜ਼ ਧਿਰ ਵਲੋਂ ਇਸ ਮਾਮਲੇ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਬਜ਼ਾ ਦਖ਼ਲ ਪਾਉਣ ਲਈ ਸਰਕਲ ਪਟਵਾਰੀ ਦੇ ਹਾਜ਼ਰ ਹੋਣ ਦੀ ਮੰਗ ਕੀਤੀ, ਕਾਫ਼ੀ ਲੰਬੀ ਜੱਦੋ ਜਹਿਦ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਬਜ਼ਾ ਦਾਖਲ ਪਾਏ ਵਾਪਸ ਪਰਤ ਗਏ | ਇਸ ਸੰਬੰਧੀ ਜਦੋਂ ਬੀ.ਡੀ.ਪੀ.ਓ. ਨੂਰਪੁਰ ਬੇਦੀ ਮੈਡਮ ਜਸਪ੍ਰੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡੇ ਜਾਣ ਕਾਰਨ ਸਰਕਲ ਪਟਵਾਰੀ ਦੀ ਗੈਰ ਮੌਜੂਦਗੀ ਵਿਚ ਕਬਜ਼ਾ ਦਖ਼ਲ ਨਹੀਂ ਪੈ ਸਕਿਆ | ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਮੈਡਮ ਜਸਬੀਰ ਕੌਰ ਨੇ ਕਿਹਾ ਕਿ ਗ੍ਰਾਮ ਪੰਚਾਇਤ ਭਟੋਲੀ ਚਨੌਲੀ ਦੇ ਸਰਕਲ ਪਟਵਾਰੀ ਨਾ ਹੋਣ ਕਾਰਨ ਕਬਜ਼ਾ ਦਖ਼ਲ ਨਹੀਂ ਹੋ ਸਕਿਆ ਪਰ ਉਨ੍ਹਾਂ ਕਿਹਾ ਕਿ ਕਬਜ਼ਾ ਵਾਰੰਟ ਵਾਲੇ ਸਾਰੇ ਪਿੰਡਾਂ ਵਿਚ ਪੱਕੇ ਪਟਵਾਰੀਆਂ ਦੀ ਨਿਯੁਕਤੀ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ ਤੇ ਚਨੌਲੀ ਭਟੋਲੀ ਪਿੰਡ ਵਿਚ ਵੀ ਜਲਦ ਹੀ ਪਟਵਾਰੀ ਦੀ ਨਿਯੁਕਤੀ ਉਪਰੰਤ ਕਬਜ਼ੇ 'ਚ ਲੈ ਲਿਆ ਜਾਵੇਗਾ | ਗਰਾਮ ਪੰਚਾਇਤ ਭਟੋਲੀ ਚਨੌਲੀ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿੰਡ ਦੀ 18 ਮਰਲੇ ਪੰਚਾਇਤੀ ਸ਼ਾਮਲਾਟ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਏ ਜਾਣ ਲਈ ਬੀ.ਡੀ.ਪੀ.ਓ. ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਪਿੰਡ ਆਈ ਸੀ ਪਰ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡੇ ਜਾਣ ਕਾਰਨ ਪਟਵਾਰੀ ਦੀ ਗ਼ੈਰਮੌਜੂਦਗੀ ਕਰਕੇ ਇਹ ਕੰਮ ਮੁਕੰਮਲ ਨਾ ਹੋ ਸਕਿਆ |
ਭਰਤਗੜ੍ਹ, 20 ਮਈ (ਜਸਬੀਰ ਸਿੰਘ ਬਾਵਾ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਖਰੋਟਾ, ਕਿੰਮਤਪੁਰ, ਹਿੰਮਤਪੁਰ, ਆਲੋਵਾਲ, ਮਾਜਰੀ ਗੁੱਜਰਾਂ, ਇੰਦਰਪੁਰਾ, ਅਵਾਨਕੋਟ, ਆਸਪੁਰ, ਕੋਟਬਾਲਾ, ਸਰਸਾ ਨੰਗਲ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ਼ ...
ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਪ੍ਰਧਾਨ ਧਰਮਪਾਲ ਸੋਖਲ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਤੇ ਇੱਕ ਮੰਗ ਪੱਤਰ ਹਲਕਾ ਵਿਧਾਇਕ ...
ਨੂਰਪੁਰ ਬੇਦੀ, 20 ਮਈ (ਹਰਦੀਪ ਸਿੰਘ ਢੀਂਡਸਾ)-ਮੈਡਮ ਜਸਪ੍ਰੀਤ ਕੌਰ ਨੇ ਨੂਰਪੁਰ ਬੇਦੀ ਦੇ ਨਵੇਂ ਬੀ.ਡੀ.ਪੀ.ਓ ਦਾ ਅਹੁਦਾ ਸੰਭਾਲ ਲਿਆ ਹੈ ਉਹ ਅਜੀਤਗੜ੍ਹ ਜ਼ਿਲ੍ਹੇ ਦੇ ਮਾਜਰੀ ਬਲਾਕ ਤੋਂ ਤਬਦੀਲ ਹੋ ਕੇ ਇੱਥੇ ਆਏ ਹਨ | ਦੱਸਣਯੋਗ ਹੈ ਕਿ ਨੂਰਪੁਰ ਬੇਦੀ ਬਲਾਕ ਦੇ ਪਹਿਲੇ ...
ਕਾਹਨਪੁਰ ਖੂਹੀ, 20 ਮਈ (ਗੁਰਬੀਰ ਸਿੰਘ ਵਾਲੀਆ)-ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਸ਼ੋ੍ਰਮਣੀ ਕਮੇਟੀ ਵਲੋਂ ਬਣਾਈ ਗਈ 11 ਮੈਂਬਰੀ ਕਮੇਟੀ ਵਿਚ ਸੁਖਬੀਰ ਬਾਦਲ ਦੇ ਨਾਮ 'ਤੇ ਕਮੇਟੀ ਮੈਂਬਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ...
• ਸਵੇਰੇ ਸ਼ਾਮ ਦੋ ਘੰਟਿਆਂ ਲਈ ਟਰੱਕ ਆਪ੍ਰੇਟਰਾਂ ਵਾਸਤੇ ਪਿੰਡ ਬਰਾਰੀ ਲਾਗੇ ਤੋਂ ਨੰਗਲ ਡੈਮ ਜਾਣ ਵਾਲਾ ਰਸਤਾ ਖੋਲਿ੍ਹਆ ਗਿਆ - ਡਾ. ਸੰਜੀਵ ਗੌਤਮ
ਨੰਗਲ, 20 ਮਈ (ਪ੍ਰੀਤਮ ਸਿੰਘ ਬਰਾਰੀ)- ਕੈਬਨਿਟ ਮੰਤਰੀ ਪੰਜਾਬ ਸਰਕਾਰ ਹਰਜੋਤ ਸਿੰਘ ਬੈਂਸ ਵੱਲੋਂ ਟਰੱਕ ਓਪਰੇਟਰਾਂ ...
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀਮਤੀ ਡਾ. ਪ੍ਰੀਤੀ ਯਾਦਵ ਨੇ ਮੈਰੀਟੋਰੀਅਸ ਸਕੂਲਾਂ ਵਿਚ ਨੌਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਵਿਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ 29 ਮਈ ਨੂੰ ਬਾ. ਦੁਪਹਿਰ 2 ਤੋਂ 4 ਵਜੇ ਤੱਕ ...
ਮੋਰਿੰਡਾ, 20 ਮਈ (ਪਿ੍ਤਪਾਲ ਸਿੰਘ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਕੋਵਿਡ ਬਿਮਾਰੀ ਤੋਂ ਬਚਾਓ ਲਈ ਲਗਾਏ ਕੋਵਿਡ ਟੀਕੇ ਆਨ ਲਾਈਨ ਨਾ ਕਰਨ ਦਾ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਾਬਕਾ ਬਲਾਕ ਪ੍ਰਧਾਨ ਦਲਜੀਤ ਸਿੰਘ ਚਲਾਕੀ ਸਪੁੱਤਰ ਅਮਰੀਕ ...
ਨੂਰਪੁਰ ਬੇਦੀ, 20 ਮਈ (ਵਿੰਦਰ ਪਾਲ ਝਾਂਡੀਆ)-ਪੀ. ਡਬਲਿਯੂ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਨੂਰਪੁਰ ਬੇਦੀ ਦੀ ਇੱਕ ਅਹਿਮ ਮੀਟਿੰਗ ਬ੍ਰਾਂਚ ਪ੍ਰਧਾਨ ਰਾਮ ਲੁਭਾਇਆ ਦਿਵੇਦੀ ਖੇੜਾ ਕਲਮੋਟ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ...
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੈਸ਼ਨਲ ਵੈਕਟਰਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ (ਐਨ.ਵੀ.ਬੀ.ਡੀ.ਸੀ.ਪੀ.) ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਪ੍ਰੀਤ ਕੌਰ, ਡਾ. ਸੁਮੀਤ ਸ਼ਰਮਾ ਜ਼ਿਲ੍ਹਾ ...
ਘਨੌਲੀ, 20 ਮਈ (ਜਸਵੀਰ ਸਿੰਘ ਸੈਣੀ)-ਅੱਜ ਘਨੌਲੀ ਵਿਖੇ ਹੋਣ ਜਾ ਰਹੇ ਵਿਸ਼ਾਲ ਜਾਗਰਨ ਦੇ ਸੰਬੰਧ ਵਿਚ ਬਾਬਾ ਬਾਲਕ ਨਾਥ ਜੀ ਦੇ ਅਸਥਾਨ ਤੋਂ ਸ਼ੋਭਾ ਯਾਤਰਾ ਸਜਾਈ ਗਈ ਸੋਭਾ ਯਾਤਰਾ ਘਨੌਲੀ ਬਾਜ਼ਾਰ ਤੋਂ ਹੁੰਦੀ ਹੋਈ ਗੋਲੀਆ ਮੁਹੱਲਾ, ਖਿਜ਼ਰਾਬਾਦੀਆ, ਪਰਜਾਪੱਤ ਮੁਹੱਲਾ ...
ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)-ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਾਂਅ 'ਤੇ ਭੂ ਮਾਫ਼ੀਏ ਦੀ ਥਾਂ ਹੱਲ ਵਾਹਕਾਂ ਦੇ ਕਬਜ਼ੇ ਛੁਡਵਾ ਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਭੂ ਮਾਫ਼ੀਏ ਨੂੰ ਹਲਾਸ਼ੇਰੀ ਦੇ ਰਹੀ ਹੈ | ਇਹ ਵਿਚਾਰ ਅੱਜ ਇੱਥੇ ਸਾਬਕਾ ਸਾਂਸਦ ਅਤੇ ...
ਨੂਰਪੁਰ ਬੇਦੀ, 20 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਹਲਕਾ ਵਿਧਾਇਕ ਦਿਨੇਸ਼ ਚੱਢਾ ਅੱਜ ਪਿੰਡ ਜੱਸੇਮਾਜਰਾ ਅਤੇ ਮੁੰਨੇ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਪਿੰਡਾਂ ਵਿਚ ਪਹੁੰਚਣ 'ਤੇ ਵਿਧਾਇਕ ਚੱਢਾ ਦਾ ਪਿੰਡ ਵਾਸੀਆਂ ਨੇ ਜ਼ੋਰਦਾਰ ...
ਮੋਰਿੰਡਾ, 20 ਮਈ (ਕੰਗ)-ਅੱਜ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਅਧਿਕਾਰੀਆਂ ਨੂੰ ਨਾਲ ਲੈ ਕੇ ਰੇਲਵੇ ਅੰਡਰ ਬਰਿੱਜ ਮੋਰਿੰਡਾ ਦੇ ਕੰਮ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਕੀਤੇ ਕੰਮ ਤੋਂ ਸੰਤੁਸ਼ਟ ਹਨ | ...
ਘਨੌਲੀ, 20 ਮਈ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਬੇਕਰੀ ਦੇ ਬਾਹਰ ਡਿੱਗੇ ਪੈਸੇ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕਰਨ ਵਾਲੇ ਨੌਜਵਾਨ ਫੁੱਟਬਾਲ ਖਿਡਾਰੀ ਨੂੰ ਵੱਖਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਸ਼ਨ ਪੁੱਤਰ ਸੰਦੀਪ ਪਰਜਾਪਤ ...
ਬੰਗਾ, 20 ਮਈ (ਕਰਮ ਲਧਾਣਾ)-ਨੌਜਵਾਨਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਕੈਰੀਅਰ ਲਈ ਸੇਧ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਖਟਕੜ ਕਲਾਂ ਵਿਖੇ ਮਿਊਜ਼ੀਅਮ ਦੇ ਨਜ਼ਦੀਕ 23 ਮਈ ਦਿਨ ਸੋਮਵਾਰ ...
ਪੁਰਖਾਲੀ, 20 ਮਈ (ਬੰਟੀ)-ਏਕਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵਲੋਂ ਅਕਬਰਪੁਰ ਵਿਖੇ ਲੜਕੀਆਂ ਲਈ ਖੋਲ੍ਹੇ ਸਿਲਾਈ ਸਿਖਲਾਈ ਸੈਂਟਰ ਦਾ ਕੋਰਸ ਪੂਰਾ ਹੋਣ 'ਤੇ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ | ਇਸ ਮੌਕੇ ਡਾ. ਸੁਰਜੀਤ ਸਿੰਘ ਦੀ ਧਰਮ ਪਤਨੀ ਪਰਮਿੰਦਰ ਕੌਰ ...
ਸ੍ਰੀ ਅਨੰਦਪੁਰ ਸਾਹਿਬ, 20 ਮਈ (ਜੇ. ਐਸ. ਨਿੱਕੂਵਾਲ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਚੌਂਕੀ ਇੰਚਾਰਜ ਸਵਾਤੀ ਧੀਮਾਨ ਵਲੋਂ ਸਥਾਨਕ ਨਗਰ ਕੌਂਸਲ ਦੇ ਕੌਂਸਲਰਾਂ, ਸ਼ਹਿਰ ਵਾਸੀਆਂ ਅਤੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ | ਉਹਨਾ ਕਿਹਾ ਕਿ ਸੂਬਾ ਸਰਕਾਰ ਦੀਆਂ ...
ਨੰਗਲ, 20 ਮਈ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਸਿਟਸ ਦੇ ਐਗਜੀਕਿਊਟਿਵ ਮੈਂਬਰ ਨਿਯੁਕਤ ਹੋਣ ਤੇ ਕੈਮਿਸਟ ਐਸੋਸੀਏਸ਼ਨ ਨੰਗਲ ਵਲੋਂ ਉਨ੍ਹਾਂ ਦਾ ...
ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)-ਉਘੇ ਅਕਾਲੀ ਆਗੂ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸ: ਸੋਹਣ ਸਿੰਘ ਸੰਧੂਆਂ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਸੰਧੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਖੇਤਰ ਦੀਆਂ ...
ਬੇਲਾ, 20 ਮਈ (ਮਨਜੀਤ ਸਿੰਘ ਸੈਣੀ)-ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵਲੋਂ ਕਾਕਾ ਆਯਾਨ ਜਿਸ ਦੀ ਉਮਰ ਲਗਭਗ 11 ਸਾਲ ਹੈ, ਦੀਆਂ ਦੋਨੋਂ ਕਿਡਨੀਆਂ ਖ਼ਰਾਬ ਹਨ ਤੇ ਯੂ.ਪੀ. ਨਾਲ ਸਬੰਧਿਤ ਹੈ ਦਾ ਇਲਾਜ ਪੀ.ਜੀ.ਆਈ. ਵਿਖੇ ਚੱਲ ਰਿਹਾ ਹੈ ਦੀ, 15000 ਰੁਪਏ ਦੀ ਵਿੱਤੀ ਸਹਾਇਤਾ ਸੁਸਾਇਟੀ ...
ਨੂਰਪੁਰ ਬੇਦੀ, 20 ਮਈ (ਹਰਦੀਪ ਸਿੰਘ ਢੀਂਡਸਾ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਨੂਰਪੁਰ ਖ਼ੁਰਦ ਦੀ ਨਵੀਂ ਬਣੀ ਲੇਡੀਜ਼ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਲੋਕਾਂ ...
ਮੋਰਿੰਡਾ, 20 ਮਈ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਦੁੱਮਣਾ ਵਿਖੇ ਚੱਲ ਰਹੀ ਸਰਕਾਰੀ ਡਿਸਪੈਂਸਰੀ ਵੱਲ ਪਿਛਲੇ ਦੋ ਸਾਲਾਂ ਤੋਂ ਨਾ ਤਾਂ ਕਾਂਗਰਸ ਸਰਕਾਰ ਨੇ ਤੇ ਨਾ ਹੀ ਹੁਣ 'ਆਪ' ਸਰਕਾਰ ਨੇ ਕੋਈ ਧਿਆਨ ਦਿੱਤਾ ਹੈ | ਪਿਛਲੇ ਸਮੇਂ ਦੌਰਾਨ ਇਹ ਸਰਕਾਰੀ ਡਿਸਪੈਂਸਰੀ ਵਿਚ ...
ਨੂਰਪੁਰ ਬੇਦੀ, 20 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਜੈ ਮਾਂ ਜਗਦੰਬੇ ਕਲੱਬ ਵਲੋਂ ਸਥਾਨਕ ਬੱਸ ਸਟੈਂਡ ਵਿਖੇ ਕਰਵਾਇਆ ਗਿਆ 29ਵਾਂ ਵਿਸ਼ਾਲ ਮਾਂ ਭਗਵਤੀ ਜਾਗਰਨ ਸ਼ਰਧਾ ਪੂਰਵਕ ਸਮਾਪਤ ਹੋਇਆ | ਸਥਾਨਕ ਬੱਸ ਸਟੈਂਡ ਵਿਖੇ ਸਮੂਹ ਦੁਕਾਨਦਾਰਾਂ ਤੇ ਸ਼ਹਿਰਵਾਸੀਆਂ ਵਲੋਂ ...
ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਦਾਸਤਾਨ ਏ ਸ਼ਹਾਦਤ ਵਿਖੇ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਨੂੰ ਸਮਰਪਿਤ 16 ਤੋਂ 20 ਮਈ ਤੱਕ ਕਰਵਾਏ ਪ੍ਰੋਗਰਾਮ ਦੇ ਅੱਜ ਆਖ਼ਰੀ ਦਿਨ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਦਾਸਤਾਨ ਏ ਸ਼ਹਾਦਤ ਵੇਖਣ ਆਏ 30 ...
ਘਨੌਲੀ, 20 ਮਈ (ਜਸਵੀਰ ਸਿੰਘ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੈਸਰਜ਼ ਮੋਹਨ ਟ੍ਰਾਂਸਪੋਰਟ ਕਾਰਪੋਰੇਸ਼ਨ ਯੂਨਿਟ ਜੋ ਤੇਲ ਵੇਚਣ ਅਤੇ ਸਰਵਿਸ ਸਟੇਸ਼ਨ ਦਾ ਕੰਮ ਕਰਦਾ ਹੈ ਦੇ ਵਿਰੁੱਧ ਨਿਯਮਾਂ ਦੀ ਉਲੰਘਣਾ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ | ਪੰਜਾਬ ...
ਮੋਰਿੰਡਾ, 20 ਮਈ (ਕੰਗ)-ਇੱਕ ਮੋਟਰਸਾਈਕਲ 'ਤੇ ਸਵਾਰ ਨਕਾਬਪੋਸ਼ ਨੌਜਵਾਨ ਵਲੋਂ ਔਰਤ ਦੇ ਕੰਨ ਦੀ ਵਾਲੀ ਝਪਟ ਮਾਰ ਕੇ ਖੋਹ ਲਈ ਅਤੇ ਫ਼ਰਾਰ ਹੋਣ ਵਿਚ ਸਫਲ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਕੌਰ ਪਤਨੀ ਸੁਖਪਾਲ ਸਿੰਘ ਵਾਸੀ ਪਿੰਡ ਮੀਰ ਮੀਰਾ ਜ਼ਿਲ੍ਹਾ ...
ਨੰਗਲ, 20 ਮਈ (ਪ੍ਰੀਤਮ ਸਿੰਘ ਬਰਾਰੀ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਰੇਲਵੇ ਰੋਡ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਕਮੇਟੀ ਅਤੇ ਸਮੂਹ ਸੰਗਤਾਂ ਦੇ ...
ਨੂਰਪੁਰ ਬੇਦੀ, 20 ਮਈ (ਵਿੰਦਰ ਪਾਲ ਝਾਂਡੀਆ)-ਨੂਰਪੁਰਬੇਦੀ ਬਲਾਕ ਦੇ ਪਿੰਡ ਨੰਗਲ ਵਿਖੇ ਖੇਤੀਬਾੜੀ ਵਿਭਾਗ ਨੂਰਪੁਰ ਬੇਦੀ ਵਲੋਂ ਖੇਤੀਬਾੜੀ ਸਿਖਲਾਈ ਕੈਪ ਲਗਾਇਆ ਗਿਆ | ਜਿਸ ਵਿਚ ਸ਼ਾਮਲ ਹੋਏ ਕਿਸਾਨਾਂ ਨੂੰ ਵੱਖ ਵੱਖ ਵਿਭਾਗਾਂ ਤੋ ਤੇ ਬੈਕ ਤੋ ਪਹੁੰਚੇ ਅਧਿਕਾਰੀਆਂ ...
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਜੇਲ੍ਹ ਰੂਪਨਗਰ ਵਲੋਂ ਦੌਰਾਨੇ ਚੈਕਿੰਗ ਪੰਜ ਮੋਬਾਈਲ ਫ਼ੋਨ (ਟੱਚ ਸਕਰੀਨ) ਸਮੇਤ ਚਾਰਜਰ, ਇੱਕ ਮੋਬਾਈਲ ਨੋਕੀਆ ਕੀ ਪੈਡ, 05 ਡਾਟਾ ਕੇਬਲ, 02 ਹੈੱਡ ਫ਼ੋਨ, 15 ਤੰਬਾਕੂ ਦੀਆਂ ਪੂੜੀਆਂ ਬਰਾਮਦ ਕੀਤੀਆਂ ਗਈਆਂ ਹਨ | ਇਸ ਸਬੰਧੀ ...
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਦਰਸ਼ਨ ਸਿੰਘ ਰਾਏ ਬੀਤੇ ਦਿਨ ਆਪ ਖ਼ੁਦ ਹੀ ਠਗਾਂ ਦੇ ਜਾਲ 'ਚ ਫਸ ਗਿਆ ਅਤੇ ਢਾਈ ਲੱਖ ਦੀ ਠੱਗੀ ਲੁਆ ਕੇ ਹੁਣ ਪੁਲਿਸ ਮਹਿਕਮੇ ਤਾੋ ਇਨਸਾਫ਼ ਲਈ ਨੱਠ ਭੱਜ ਕਰ ਰਿਹਾ ਹੈ | ਅਜੀਤ ਉਪ ਦਫ਼ਤਰ ਪੁੱਜੇ ...
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਵਿਚ ਕੱਦੂ ਨਾਲ ਕੀਤੀ ਜਾ ਰਹੀ ਝੋਨੇ ਦੀ ਕਾਸ਼ਤ ਨੇ ਜ਼ਮੀਨਦੋਜ਼ ਪਹਿਲੀ ਅਤੇ ਦੂਜੀ ਤਹਿ ਤੇ ਪਾਣੀ ਨੂੰ ਲਗਭਗ ਖ਼ਤਮ ਕਰ ਦਿੱਤਾ ਹੈ ਜਿਸ ਲਈ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਸੰਜੀਦਗੀ ਨਾਲ ਲਾਗੂ ਕਰਨ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX