ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੰਗਰੂਰ ਫੇਰੀ ਦਾ ਦੂਜਾ ਦਿਨ ਹੀ ਸਵੇਰ ਤੋਂ ਰੁਝੇਵਿਆਂ ਭਰਪੂਰ ਰਿਹਾ | ਜ਼ਿਕਰਯੋਗ ਹੈ ਕਿ ਵੜਿੰਗ ਬੀਤੇ ਦਿਨੀ ਸੰਗਰੂਰ ਜ਼ਿਲ੍ਹੇ ਦੀ ਫੇਰੀ 'ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਪਹਿਲੀ ਵਾਰ ਆਏ ਸਨ ਅਤੇ ਉਨ੍ਹਾਂ ਸੰਗਰੂਰ, ਮਲੇਰਕੋਟਲਾ, ਧੂਰੀ ਵਿਖੇ ਵਰਕਰ ਮੀਟਿੰਗਾਂ ਨੰੂ ਸੰਬੋਧਨ ਕੀਤਾ ਸੀ | ਰਾਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਨਿਵਾਸ 'ਤੇ ਹੀ ਰੁੱਕੇ ਤੇ ਤੜਕਸਾਰ ਉਨ੍ਹਾਂ ਬਨਾਸਰ ਬਾਗ ਸੰਗਰੂਰ ਤੋਂ ਆਪਣੇ ਦਿਨ ਦੀ ਸ਼ੁਰੂਆਤ ਕੀਤੀ | ਬਨਾਸਰ ਬਾਗ 'ਚ ਉਨ੍ਹਾਂ ਸੈਰ ਕਰਦਿਆਂ ਲੋਕਾਂ ਨਾਲ, ਯੋਗਾ ਕਰਨ ਵਾਲੇ ਸੰਗਰੂਰ ਵਾਸੀਆਂ ਨਾਲ ਤੇ ਖਿਡਾਰੀਆਂ ਨਾਲ ਤਕਰੀਬਨ ਘੰਟੇ ਤੋਂ ਵੱਧ ਸਮਾਂ ਬਿਤਾਇਆ | ਇਸ ਦੌਰਾਨ ਉਨ੍ਹਾਂ ਸੰਗਰੂਰ ਦੀ ਇਤਿਹਾਸਕ ਇਮਾਰਤਾਂ ਤੇ ਵਿਰਾਸਤੀ ਵਿਰਸ਼ੇ ਨੂੰ ਵੀ ਦੇਖਣ ਵਿਚ ਡੰੂਘੀ ਦਿਲਚਸਪੀ ਦਿਖਾਈ ਗਈ | ਇਸ ਉਪਰੰਤ ਰਾਜਾ ਵੜਿੰਗ ਨੇ ਸੰਗਰੂਰ ਦੀ ਮਸ਼ਹੂਰ ਮੇਲਾ ਰਾਮ ਦੀ ਹੱਟੀ 'ਤੇ ਜਾ ਕੇ ਚਾਹ ਦੀ ਚੁਸਕੀਆਂ ਲੈਂਦਿਆਂ ਦੁਕਾਨ 'ਤੇ ਮੌਜੂਦ ਸੰਗਰੂਰ ਵਾਸੀਆਂ ਨਾਲ ਵਿਚਾਰ ਵਟਾਂਦਰਾ ਕੀਤਾ | ਕਾਂਗਰਸ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਵੜਿੰਗ ਨੇੜ ਭਵਿੱਖ ਆ ਰਹੀ ਲੋਕ ਸਭਾ ਜਿਮਨੀ ਚੋਣ ਲਈ ਬੇਹੱਦ ਗੰਭੀਰ ਹਨ ਤੇ ਉਹ ਪ੍ਰਧਾਨ ਬਣਨ ਤੋਂ ਬਾਅਦ ਸੰਗਰੂਰ ਲੋਕ ਸਭਾ ਚੋਣ ਨੰੂ ਆਪਣਾ ਪਹਿਲਾ ਸਿਆਸੀ ਇਮਤਿਹਾਨ ਮੰਨ ਕੇ ਰਾਜਨੀਤੀ ਉਲੀਕ ਰਹੇ ਹਨ | ਮੇਲਾ ਰਾਮ ਦੀ ਹੱਟੀ 'ਤੇ ਚਾਹ ਪੀਣ ਉਪਰੰਤ ਰਾਜਾ ਵੜਿੰਗ ਲੇਬਰ ਚੌਂਕ ਸੰਗਰੂਰ ਪੁੱਜੇ | ਉੱਥੇ ਮੌਜੂਦ ਕਿਰਤੀਆਂ ਨੇ ਵੜਿੰਗ ਦਾ ਭਰਵਾਂ ਸਵਾਗਤ ਕੀਤਾ | ਰਾਜਾ ਵੜਿੰਗ ਨੇ ਵੀ ਚੌਂਕ ਵਿਚ ਬੈਠ ਕੇ ਕਿਰਤੀਆਂ ਨਾਲ ਉਨ੍ਹਾਂ ਦਾ ਦੁੱਖ ਸੁੱਖ ਸਾਂਝਾ ਕੀਤਾ | ਰਾਜਾ ਵੜਿੰਗ ਨੇ ਕਿਹਾ ਕਿ ਉਹ ਜ਼ਮੀਨੀ ਪੱਧਰ 'ਤੇ ਹਮੇਸ਼ਾ ਹੀ ਜੁੜੇ ਰਹੇ ਹਨ ਤੇ ਉਨ੍ਹਾਂ ਪਾਰਟੀ ਵਿਚ ਕੰਮ ਕਰਦਿਆਂ ਦਰੀਆਂ ਵਿਛਾਉਣ ਤੋਂ ਲੈ ਕੇ ਹੱਥੀ ਪੋਸਟਰ ਲਾ ਕੇ ਮੌਜੂਦਾ ਮੁਕਾਮ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀ ਭਾਂਤ ਸਮਝਦੇ ਹਨ ਤੇ ਉਨ੍ਹਾਂ ਦੀ ਕੋਸ਼ਿਸ ਰਹੀ ਹੈ ਕਿ ਹਰ ਲੋੜਵੰਦ ਦੀ ਬਣਦੀ ਮਦਦ ਕਰ ਸਕਣ | ਉਕਤ ਥਾਂਵਾਂ 'ਤੇ ਜਾਣ ਤੋਂ ਇਲਾਵਾ ਰਾਜਾ ਵੜਿੰਗ ਵਲੋਂ ਸੰਗਰੂਰ ਦੇ ਬਾਜ਼ਾਰਾਂ ਵਿਚ ਸਕੂਟਰੀ 'ਤੇ ਗੇੜੇ ਵੀ ਲਗਾਏ ਗਏ ਜੋ ਸੰਗਰੂਰ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ | ਲੌਅਰ ਟੀ-ਸਰਟ ਵਿਚ ਤਿਆਰ ਬਰ ਤਿਆਰ ਨਜ਼ਰ ਆ ਰਹੇ ਰਾਜਾ ਵੜਿੰਗ ਨਾਲ ਸਾਬਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ, ਪੰਜਾਬ ਹਰਿਆਣਾ ਬਾਰ ਕੌਂਸਲ ਦੇ ਸੈਕਟਰੀ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਪਰਮਿੰਦਰ ਸ਼ਰਮਾ, ਹਰਪਾਲ ਸਿੰਘ ਸੋਨੰੂ, ਬਿੰਦਰ ਬਾਂਸਲ, ਬੱਬੂ ਬਲਜੀਤ, ਚਰਨਜੀਤ ਕੌਰ ਮਡਾਹਰ, ਰੌਕੀ ਬਾਂਸਲ, ਕਾਲਾ ਸਰੌਆਂ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਸਕਤੀਜੀਤ ਸਿੰਘ ਤੇ ਬਨੀ ਸੈਣੀ ਆਦਿ ਮੌਜੂਦ ਸਨ |
ਸੰਗਰੂਰ, 20 ਮਈ (ਧੀਰਜ ਪਸ਼ੌਰੀਆ)-ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਚਲਦਿਆਂ ਸੜਕਾਂ ਕਿਨਾਰੇ ਖੜ੍ਹੇ ਜੰਗਲਾਤ ਵਿਭਾਗ ਦੇ ਵੱਡੀ ਗਿਣਤੀ ਰੁੱਖ ਅਤੇ ਬੂਟੇ ਪ੍ਰਭਾਵਿਤ ਹੋਏ ਹਨ | ਵਣ ਮੰਡਲ ਅਫ਼ਸਰ ਸੰਗਰੂਰ ਮੈਡਮ ਮੋਨਿਕਾ ਯਾਦਵ ਨੇ 'ਅਜੀਤ' ਨੰੂ ਦੱਸਿਆ ਕਿ ਅੱਗ ਨਾਲ ...
ਸੰਗਰੂਰ, 20 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸੰਗਰੂਰ ਪੁਲਿਸ ਦੇ ਐੱਸ. ਪੀ. ਕਰਨਵੀਰ ਸਿੰਘ ਅਤੇ ਉਸ ਦੇ ਰੀਡਰ 'ਤੇ ਦਰਜ਼ ਹੋਏ ਰਿਸ਼ਵਤ ਦੇ ਮਾਮਲੇ ਵਿਚ ਪੰਜਾਬੀ ਫਿਲਮਾਂ ਦੇ ਅਦਾਕਾਰ ਹੌਬੀ ਧਾਲੀਵਾਲ ਦੀ ਅਚਾਨਕ ਹੋਈ ਐਂਟਰੀ ਨੇ ਮਾਮਲੇ ਨੂੰ ਨਵੇਂ ਮੌੜ 'ਤੇ ਲਿਆ ...
ਮਹਿਲਾਂ ਚੌਂਕ, 20 ਮਈ (ਸੁਖਵੀਰ ਸਿੰਘ ਢੀਂਡਸਾ)-ਦੇਸ਼ ਨੂੰ ਆਜ਼ਾਦ ਕਰਾਉਣ 'ਚ ਭਰਵਾਂ ਯੋਗਦਾਨ ਪਾਉਣ ਵਾਲੇ ਐੱਸ. ਸੀ. ਭਾਈਚਾਰੇ ਨੂੰ ਭਾਵੇਂ ਰਾਖਵਾਂ ਕੋਟਾ ਦਿੱਤਾ ਜਾਂਦੇ, ਪਰ ਫਿਰ ਵੀ ਬਹੁਤ ਪਰਿਵਾਰ ਚੰਗੀ ਪੜ੍ਹਾਈ ਕੀਤੀ ਹੋਣ ਤੋਂ ਬਾਅਦ ਵੀ ਸਰਕਾਰੀ ਨੌਕਰੀ ਪੱਖੋਂ ...
ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਰੈਲੀ ਕਰਨ ਤੋਂ ਬਾਅਦ ਪਿ੍ੰਸੀਪਲ ਸੁਖਵੀਰ ਸਿੰਘ ਨੂੰ ਮੰਗ ...
ਮਾਲੇਰਕੋਟਲਾ, 20 ਮਈ (ਮੁਹੰਮਦ ਹਨੀਫ਼ ਥਿੰਦ)- ਬਾਜ਼ਾਰਾਂ 'ਚ ਆਏ ਦਿਨ ਲੱਗਣ ਵਾਲੇ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦਾ ਸਾਮਾਨ ਦੁਕਾਨਾਂ ਤੋਂ ਬਾਹਰ ਰੱਖਣਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਬੱਸ ਸਟੈਂਡ ਤੋਂ ...
ਸੰਗਰੂਰ, 20 ਮਈ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਦਾ ਕੰਮ ਤੇਜ਼ੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ, ਜ਼ਿਕਰਯੋਗ ਹੈ ਕਿ ਇਹ ਜ਼ਮੀਨਾਂ ਹਰ ਸਾਲ ਇਕ ਸਾਲ ਲਈ ਠੇਕੇ 'ਤੇ ਦਿੱਤੀਆਂ ਜਾਂਦੀਆਂ ਹਨ ਅਤੇ ਵਿਭਾਗ ਨੰੂ ...
ਧੂਰੀ, 20 ਮਈ (ਸੰਜੇ ਲਹਿਰੀ, ਦੀਪਕ)- ਸਥਾਨਕ ਬਸੰਤ ਕਾਲੋਨੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (22) ਪੁੱਤਰ ਗੁਰਦਿਆਲ ਸਿੰਘ ਦੀ ਕੋਈ ਨਸ਼ੀਲੀ ਚੀਜ਼ ਖਾਣ ਜਾਂ ਪੀਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਸਹਾਇਕ ...
ਲੌਂਗੋਵਾਲ, 20 ਮਈ (ਵਿਨੋਦ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੈੱ੍ਰਸ ਬਿਆਨ ਜਾਰੀ ਕਰਦਿਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਸ਼ੇਰ ਖੰਨਾ, ਗੁਰਵਿੰਦਰ ਸਿੰਘ ਪੰਨੂ, ਰਜੇਸ਼ ਕੁਮਾਰ, ਰਮਨਪ੍ਰੀਤ ਕੌਰ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ ਆਦਿ ਨੇ ...
ਸ਼ੇਰਪੁਰ, 20 ਮਈ (ਦਰਸ਼ਨ ਸਿੰਘ ਖੇੜੀ)-ਸ਼ੇਰਪੁਰ ਤੋ ਕਾਤਰੋਂ ਸੜਕ ਉਪਰ ਸਥਿਤ ਗਣਪਤੀ ਫ਼ਰਨੀਚਰ ਹਾਊਸ ਵਿਚੋਂ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਫ਼ੈਕਟਰੀ ਦੇ ਮਾਲਕ ਫਨੀ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ...
ਮਹਿਲਾਂ ਚੌਂਕ, 20 ਮਈ (ਸੁਖਵੀਰ ਸਿੰਘ ਢੀਂਡਸਾ)- ਇਤਿਹਾਸਕ ਗੁਰਦੁਆਰਾ ਸ੍ਰੀ ਤੇਗਗੜ ਸਾਹਿਬ ਗੱਗੜਪੁਰ ਵਿਖੇ ਕਮੇਟੀ ਮੈਂਬਰਾਂ ਅਤੇ ਸਰਪ੍ਰਸਤ ਮਾਸਟਰ ਕਰਮਜੀਤ ਸਿੰਘ, ਹਰਮਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਨਵੇਂ ਪ੍ਰਧਾਨ ਅਤੇ ਸਕੱਤਰ ਦੀ ਹੋਈ ਚੋਣ ...
ਮਲੇਰਕੋਟਲਾ, 20 ਮਈ (ਪਾਰਸ ਜੈਨ)-ਤ੍ਰੈ ਭਾਸ਼ਾਈ ਸਮਾਜੀ ਜਥੇਬੰਦੀ ਆਜ਼ਾਦ ਇੰਟਰਨੈਸ਼ਨਲ ਦੀ ਇਕ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਸਰਪ੍ਰਸਤ ਡਾ. ਮੁਹੰਮਦ ਸ਼ੱਬੀਰ (ਰਿਟਾ. ਸੀ. ਐੱਮ. ਓ. ਡੈਂਟਲ) ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਵਸੰਮਤੀ ਨਾਲ ਡਾ. ਮੁਹੰਮਦ ਸ਼ੱਬੀਰ, ...
ਭਵਾਨੀਗੜ੍ਹ, 20 ਮਈ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਨਾਗਰਾ ਦੇ ਸ਼ਹੀਦ ਬਾਬਾ ਸਿੱਧ ਸਮਾਧਾਂ ਵਿਖੇ ਦੰਦਾਂ ਦੀ ਜਾਂਚ ਤੇ ਮੈਡੀਕਲ ਕੈਂਪ ਅਤੇ ਸੇਵਾ ਕੇਂਦਰ ਦੀਆਂ ਸੁਵਿਧਾਵਾਂ ਸਬੰਧੀ ਕੈਂਪ ਲਗਾਇਆ ਗਿਆ, ਜਿਸ ਵਿਚ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਾਡੇਸ਼ਨ ਵਲੋਂ ...
ਚੀਮਾ ਮੰਡੀ, 20 ਮਈ (ਜਸਵਿੰਦਰ ਸਿੰਘ ਸ਼ੇਰੋਂ)-ਸਥਾਨਕ ਕਸਬਾ ਵਿਖੇ ਖੇਤੀਬਾੜੀ ਦੇ ਸੰਦ ਬਣਾਉਣ ਲਈ ਪ੍ਰਸਿੱਧ ਬੀਰਬਲ ਇੰਡਸਟਰੀਜ਼ ਵਲੋਂ ਝੋਨੇ ਦੀ ਸਿੱਧੀ ਬੀਜਾਈ ਵਾਲੀ ਮਸ਼ੀਨ (ਡੀ.ਐੱਸ.ਆਰ.) ਦਾ ਨਵਾਂ ਮਾਡਲ ਤਿਆਰ ਕੀਤਾ ਗਿਆ ਹੈ | ਬੀਰਬਲ ਇੰਡਸਟਰੀਜ਼ ਦੇ ਐੱਮ. ਡੀ. ...
ਸੁਨਾਮ ਊਧਮ ਸਿੰਘ ਵਾਲਾ, 20 ਮਈ (ਭੁੱਲਰ, ਧਾਲੀਵਾਲ)-ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਬਲਾਕ ਸੁਨਾਮ-1 ਵਲੋਂ ਪ੍ਰਧਾਨ ਤਿ੍ਸ਼ਨਜੀਤ ਕੌਰ ਦੀ ਅਗਵਾਈ ਵਿਚ ਵੱਧ ਰਹੀ ਮਹਿੰਗਾਈ ਤੇ ਮਾਣ ਭੱਤਾ ਨਾ ਮਿਲਣ ਦੇ ਵਿਰੋਧ ਵਿਚ ਆਲ ਇੰਡੀਆ ਸੀਟੂ ਦੇ ਸੱਦੇ 'ਤੇ ਸਥਾਨਕ ਸੀ. ਡੀ. ਪੀ. ਓ ...
ਸੰਗਰੂਰ, 20 ਮਈ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੋਲਡਨ ਅਰਥ ਗਲੋਬਲ ਵਿਖੇ ਖਾਦੀ ਤੇ ਵਿਲੇਜ ਇੰਡਸਟਰੀਜ਼ ਕਾਰਪੋਰੇਸ਼ਨ ਪੰਜਾਬ ਵਲੋਂ ਵਿਸ਼ਵ ਸ਼ਹਿਦ ਮੱਖੀ ਦਿਵਸ ਦੇ ਮੌਕੇ 'ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ 'ਪੇਂਟਿੰਗ ਮੁਕਾਬਲਾ' ਕਰਵਾਇਆ ਗਿਆ | ਇਹ ...
ਸ਼ੇਰਪੁਰ, 20 ਮਈ (ਸੁਰਿੰਦਰ ਚਹਿਲ)-ਹੇਠਲੇ ਪਾਣੀ ਦੇ ਪੱਧਰ ਨੂੰ ਸੰਭਾਲਣ ਲਈ ਕਿਸਾਨ ਭਲਾਈ ਵਿਭਾਗ ਦੀ ਤਰਫ਼ੋਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕਰਨ ਲਈ ਪਿੰਡ ਪੰਜਗਰਾਈਆਂ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਐਗਰੀਕਲਚਰ ...
ਮਸਤੂਆਣਾ ਸਾਹਿਬ, 20 ਮਈ (ਦਮਦਮੀ)-ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਵਿਸਥਾਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਸੂਬਾ ਕਮੇਟੀ ਦੇ ...
ਸੰਗਰੂਰ, 20 ਮਈ (ਧੀਰਜ ਪਸ਼ੋਰੀਆ)-ਰੋਜ਼ਾਨਾ ਸੰਗਰੂਰ ਤੋਂ ਪਟਿਆਲਾ ਜਾਣ ਵਾਲੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਤੋਂ ਪਟਿਆਲਾ ਨਵੀਂ ਬੱਸ ਸਰਵਿਸ ਨੂੰ ਹਰੀ ਝੰਡੀ ਦਿੱਤੀ ਅਤੇ ਉਨ੍ਹਾਂ ...
ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ)-ਸਿਹਤ ਵਿਭਾਗ ਦੇ ਕੰਟਰੈਕਟ ਮੁਲਾਜਮਾਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀਆਂ ਮੰਗਾਂ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੋ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿਸ਼ਚਿਤ ਕੀਤੀ ਗਈ ਸੀ, ਵਿਚ ਯੂਨੀਅਨ ਦੇ ਆਗੂ ਕਿਰਨਜੀਤ ...
ਅਮਰਗੜ੍ਹ, 20 ਮਈ (ਜਤਿੰਦਰ ਮੰਨਵੀ) - ਸਰਕਾਰੀ ਕਾਲਜ ਅਮਰਗੜ੍ਹ ਵਿਖੇ ਪਿ੍ੰਸੀਪਲ ਪ੍ਰੋ.ਮੀਨੂੰ ਦੀ ਅਗਵਾਈ ਤੇ ਐਨ.ਐਸ.ਐਸ.ਪ੍ਰੋਗਰਾਮ ਅਫਸਰ ਡਾ.ਕਮਲਜੀਤ ਸਿੰਘ ਅਤੇ ਪ੍ਰੋ.ਬਲਜੀਤ ਕੌਰ ਦੀ ਦੇਖ ਰੇਖ ਹੇਠ ਯੋਗਾ ਦਿਵਸ ਦੀ ਮਹੱਤਤਾ ਨੂੰ ਲੈ ਕੇ ਪੋਸਟਰ ਮੁਕਾਬਲੇ ਕਰਵਾਏ ਗਏ | ...
ਮਾਲੇਰਕੋਟਲਾ, 20 ਮਈ (ਪਾਰਸ ਜੈਨ)- 'ਪੰਜਾਬ ਬਚਾਓ ਪਾਣੀ ਬਚਾਓ' ਦੇ ਵਿਸ਼ੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬਲਾਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਜਿਸ ਵਿਸ਼ੇਸ਼ ਤੌਰ 'ਤੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ...
ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬਲਾਕ ਪ੍ਰਧਾਨ ਮਨਦੀਪ ਕੁਮਾਰੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਬਹੁਤ ਹੀ ...
ਸ਼ੇਰਪੁਰ, 20 ਮਈ (ਦਰਸ਼ਨ ਸਿੰਘ ਖੇੜੀ)-ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਬੀ.ਡੀ.ਪੀ.ਓ. ਦਫ਼ਤਰ ਸ਼ੇਰਪੁਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਬੀ.ਡੀ.ਪੀ.ਓ. ਦਫ਼ਤਰ ਦੇ ਮੁਲਾਜ਼ਮਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ...
ਅਮਰਗੜ੍ਹ, 20 ਮਈ (ਜਤਿੰਦਰ ਮੰਨਵੀ)-ਸੰਗਰੂਰ ਜ਼ਿਲ੍ਹੇ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ 22 ਮਈ ਨੂੰ 'ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜ੍ਹਾਂਗੇ' ਦੇ ਨਾਅਰੇ ਨੂੰ ਘਰ-ਘਰ ਤੱਕ ਬੁਲੰਦ ਆਵਾਜ਼ 'ਚ ਪਹੁੰਚਾਉਣ ਲਈ ਕੱਢੀ ਜਾ ਰਹੀ ਸਾਈਕਲ ...
ਨਦਾਮਪੁਰ ਚੰਨੋ, 20 ਮਈ (ਹਰਜੀਤ ਸਿੰਘ ਨਿਰਮਾਣ)-ਪਿੰਡ ਕਾਲਾਝਾੜ ਵਿਖੇ ਕਿਸਾਨਾਂ ਦੇ ਹੋਏ ਇਕ ਵੱਡੇ ਇਕੱਠ ਦੌਰਾਨ ਪਿੰਡ ਦੇ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਅਲਵਿਦਾ ਆਖ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ 'ਚ ...
ਸੁਨਾਮ ਊਧਮ ਸਿੰਘ ਵਾਲਾ, 20 ਮਈ (ਧਾਲੀਵਾਲ, ਭੁੱਲਰ, ਸੱਗੂ)- ਵਿਧਾਨ ਸਭਾ ਹਲਕਾ ਸੁਨਾਮ ਦੀ ਬੀ.ਆਰ.ਓ. (ਇੰਚਾਰਜ) ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਵਿਚ ਹਲਕੇ ਦੇ ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ...
ਲਹਿਰਾਗਾਗਾ, 20 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ. ਐੱਸ. ਪੀ. (ਸਪੈਸ਼ਲ) ਸਤਪਾਲ ਸ਼ਰਮਾ ਵਲੋਂ ਆਪਣੇ ਦਿਹਾਤੀ ਦੌਰੇ ਦੌਰਾਨ ਸਿਟੀ ਥਾਣਾ ਲਹਿਰਾਗਾਗਾ ਵਿਖੇ ਪਹੁੰਚ ਕੇ ਇਲਾਕੇ ਦੇ ...
ਸੰਗਰੂਰ, 20 ਮਈ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - 22 ਮਈ ਨੰੂ ਸੰਗਰੂਰ ਵਿਚ 'ਪੜ੍ਹਦਾ ਪੰਜਾਬ, ਖੇਡਦਾ ਪੰਜਾਬ' ਦੇ ਬੈਨਰ ਹੇਠ ਹੋਣ ਜਾ ਰਹੀ ਵਿਸ਼ਾਲ ਸਾਇਕਲ ਰੈਲੀ ਨੰੂ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਹ ਰੈਲੀ ਪੰਜਾਬ ...
ਲੌਂਗੋਵਾਲ, 20 ਮਈ (ਵਿਨੋਦ)- ਲੌਂਗੋਵਾਲ ਨਿਵਾਸੀ ਮਨਜੀਤ ਸਿੰਘ ਅਤੇ ਉਸ ਦੇ 5 ਸਾਲਾ ਪੁੱਤਰ ਦੇ ਹੋਏ ਪਿਛਲੇ ਦਿਨੀਂ ਹੋਏ ਹਾਦਸੇ ਸੰਬੰਧੀ ਪਰਚਾ ਦਰਜ਼ ਕਰਨ ਤੋਂ 20 ਦਿਨ ਬਾਅਦ ਵੀ ਕਥਿਤ ਦੋਸ਼ਣ ਨੂੰ ਅਜੇ ਤੱਕ ਨਾ ਗਿ੍ਫ਼ਤਾਰ ਕਰਨ ਦੇ ਮਾਮਲੇ ਵਿਚ ਕਿਰਤੀ ਕਿਸਾਨ ਯੂਨੀਅਨ ਨੇ ...
ਸੁਨਾਮ ਊਧਮ ਸਿੰਘ ਵਾਲਾ, 20 ਮਈ (ਭੁੱਲਰ, ਧਾਲੀਵਾਲ, ਸੱਗੂ)- ਬਲੈਕਮੇਲਿੰਗ ਕਰਨ ਵਾਲੇ 'ਅਨਸਰਾਂ ਵਿਰੁੱਧ ਪੁਲੀਸ ਤੁਰੰਤ ਐਕਸ਼ਨ ਲਵੇ | ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਹੰਗਾਮੀ ਮੀਟਿੰਗ ਅੱਜ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਵਿਚ ਸੁਨਾਮ ਵਿਖੇ ...
ਅਮਰਗੜ੍ਹ , 20 ਮਈ (ਸੁਖਜਿੰਦਰ ਸਿੰਘ ਝੱਲ)-ਆਪੇ ਸੱਟਾਂ ਮਾਰ ਕੇ ਸਰਕਾਰੀ ਹਸਪਤਾਲਾਂ ਵਿਚ ਦਾਖ਼ਲ ਹੋ ਕੇ ਵਿਰੋਧੀਆਂ ਖਿਲਾਫ਼ ਝੂਠੇ ਪੁਲਿਸ ਮੁਕੱਦਮੇ ਦਰਜ ਕਰਵਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ...
ਲੌਂਗੋਵਾਲ, 20 ਮਈ (ਵਿਨੋਦ, ਖੰਨਾ)-ਲੌਂਗੋਵਾਲ ਇਲਾਕੇ ਦੇ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਨਸ਼ਾ ਵਿਰੋਧੀ ਫ਼ਰੰਟ ਬੈਨਰ ਹੇਠ ਚਿੱਟੇ ਤੇ ਹੋਰਨਾਂ ਮਾਰੂ ਨਸ਼ਿਆਂ ਦੀ ਰੋਕਥਾਮ ਲਈ ਮੁਹਿੰਮ ਵਿੱਢੀ ਹੋਈ ਹੈ | ਇਸੇ ਮੁਹਿੰਮ ਤਹਿਤ ਤੇ ਫ਼ਰੰਟ ਦੀ ...
ਸੰਗਰੂਰ, 20 ਮਈ (ਧੀਰਜ ਪਸ਼ੋਰੀਆ)-ਸੰਗਰੂਰ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਤੇ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਸੰਗਰੂਰ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਯਤਨਾਂ ਸਦਕਾ 22 ਮਈ ਨੂੰ ਕਰਵਾਈ ਜਾ ਰਹੀ ਸਾਈਕਲ ਰੈਲੀ ਲਈ ...
ਲਹਿਰਾਗਾਗਾ, 20 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਲਹਿਰਾਗਾਗਾ ਵਲੋਂ ਛੱਜੂ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਖਿਲਾਫ਼ ਬੀਤੇ ਕਈ ਦਿਨਾਂ ਤੋਂ ਹੜਤਾਲ ਕਰ ਰਹੇ ਸਫ਼ਾਈ ...
ਲੌਂਗੋਵਾਲ, 20 ਮਈ (ਵਿਨੋਦ, ਖੰਨਾ)-ਮਾਰਕੀਟ ਕਮੇਟੀ ਚੀਮਾਂ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਤੇ ਰਾਜ ਕੁਮਾਰ ਦੇ ਪਿਤਾ ਲਾਲਾ ਪ੍ਰਕਾਸ਼ ਚੰਦ ਅਕਾਲ ਚਲਾਣਾ ਕਰ ਗਏ ਹਨ | ਉਹ ਲੌਂਗੋਵਾਲ ਤੋਂ ਕੌਂਸਲਰ ਰੀਨਾ ਰਾਣੀ ਦੇ ਸਹੁਰਾ ਸਾਹਿਬ ਸਨ ਤੇ ਪਿਛਲੇ ਕਾਫ਼ੀ ਸਮੇਂ ਤੋਂ ...
ਸੰਗਰੂਰ, 20 ਮਈ (ਧੀਰਜ ਪਸ਼ੋਰੀਆ)-ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਰੈਲੀ ਕਰਨ ਤੋਂ ਬਾਅਦ ਪਿ੍ੰ. ਸੁਖਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਰੈਲੀ ਨੂੰ ...
ਦਿੜ੍ਹਬਾ ਮੰਡੀ, 20 ਮਈ (ਪਰਵਿੰਦਰ ਸੋਨੂੰ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਪਿੰਡ ਜਾ ਕੇ ਹਰ ਵਰਕਰ ਨੂੰ ਉਹ ਸਿੱਧੇ ਤੌਰ 'ਤੇ ਮਿਲੇਗਾ | ਕਾਂਗਰਸ ਨੂੰ ...
ਦਿੜ੍ਹਬਾ ਮੰਡੀ, 20 ਮਈ (ਪਰਵਿੰਦਰ ਸੋਨੂੰ)-ਹਿੰਮਲੈਂਡ ਪਬਲਿਕ ਸਕੂਲ ਦਿੜ੍ਹਬਾ ਦੇ ਐੱਮ.ਡੀ. ਪੰਕਜ ਗੁਗਨਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਤੇ ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਯਤਨਾਂ ਨਾਲ 22 ਮਈ ਨੂੰ ਕਰਵਾਈ ਜਾ ਰਹੀ ਨਸ਼ਾ ...
ਧੂਰੀ, 20 ਮਈ (ਸੁਖਵੰਤ ਸਿੰਘ ਭੁੱਲਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਧੂਰੀ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਾਣੀ ਸਰੋਤਾਂ ਦੇ ਦਿਨੋਂ ਦਿਨ ਘੱਟਦੇ ਪੱਧਰ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਪਾਣੀ ...
ਸੰਦੌੜ, 20 ਮਈ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਦੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ, ਬੀ. ਡੀ. ਪੀ. ਓ. ਦਫ਼ਤਰ ਮਲੇਰਕੋਟਲਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮਲੇਰਕੋਟਲਾ ਤੇ ਰਾਊਾਡ ਗਲਾਸ ਫਾਉਡੇਸ਼ਨ ਦੇ ਸਾਂਝੇ ...
ਲਹਿਰਾਗਾਗਾ, 20 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਹਲਕਾ ਲਹਿਰਾਗਾਗਾ ਤੋਂ 'ਆਪ' ਦੇ ਵਿਧਾਇਕ ਬਰਿੰਦਰ ਗੋਇਲ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕਾ ਲਹਿਰਾਗਾਗਾ ਦੀਆਂ ਸਮੱਸਿਆਵਾਂ ਤੇ ਰਹਿੰਦੇ ਵਿਕਾਸ ...
ਲੌਂਗੋਵਾਲ, 20 ਮਈ (ਵਿਨੋਦ, ਖੰਨਾ)-ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਨੇ 31 ਮਈ ਤੱਕ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਪਹਿਲੀ ਜੂਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਏ ਜਾਣ ਦਾ ਐਲਾਨ ਕੀਤਾ ਹੈ | ਅੱਜ ...
ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ)-ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਦੇ ਲੜਕੇ ਕੁਲਜੀਤ ਸਿੰਘ ਦੀ ਗਿ੍ਫ਼ਤਾਰੀ ਦੇ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦ ਜ਼ਿਲ੍ਹੇ ਨਾਲ ਸੰਬੰਧਤ ਹੋਰ ਬਲਾਕ ਸੰਮਤੀ ਚੇਅਰਮੈਨ ਤੇ ਮੈਂਬਰਾਂ ...
ਭਵਾਨੀਗੜ੍ਹ, 20 ਮਈ (ਰਣਧੀਰ ਸਿੰਘ ਫੱਗੂਵਾਲਾ)-ਡਾਕਖ਼ਾਨੇ 'ਚ ਕਲਰਕ ਦੀ ਨੌਕਰੀ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਪੁਲਿਸ ਵਲੋਂ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਪੀੜ੍ਹਤ ਭਗਵਾਨ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX