ਨਵੀਂ ਦਿੱਲੀ, 20 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪੈ ਰਹੀ ਤਿੱਖੀ ਗਰਮੀ ਤੇ ਗਰਮ ਹਵਾਵਾਂ ਨਾਲ ਲੋਕ ਬਹੁਤ ਦੁਖੀ ਹਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ 'ਚੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ | ਹਾਲਾਂਕਿ ਕਦੇ-ਕਦੇ ਥੋੜੇ੍ਹ ਬਦੱਲ ਛਾ ਜਾਣ 'ਤੇ ਜਾਪਦਾ ਹੈ ਕਿ ਬਾਰਿਸ਼ ਆਵੇਗੀ, ਪਰ ਫਿਰ ਕੜਾਕੇ ਦੀ ਧੁੱਪ ਹੋ ਜਾਂਦੀ ਹੈ | ਨੌਕਰੀ ਪੇਸ਼ਾ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ 'ਚ ਕੰਮ ਕਰਨ ਵਾਲੇ, ਫ਼ੈਕਟਰੀਆਂ ਤੇ ਕੰਪਨੀਆਂ 'ਚ ਜਾਣ ਵਾਲੇ ਕਰਮਚਾਰੀ ਅਤੇ ਕੰਮ ਧੰਦਿਆਂ ਵਾਲਿਆਂ ਨੂੰ ਮਜਬੂਰੀ 'ਚ ਘਰਾਂ ਤੋਂ ਬਾਹਰ ਨਿਕਲਣਾ ਪੈ ਰਿਹਾ ਹੈ | ਅਜਿਹੇ ਮਾਹੌਲ 'ਚ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ | ਇਸ ਕਰਕੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਅਤੇ ਮੁਹੱਲਾ ਕਲੀਨਿਕਾਂ 'ਚ ਲੋਕਾਂ ਦੀ ਭੀੜ ਦੱਸੀ ਜਾ ਰਹੀ ਹੈ | ਗਰਮੀ ਕਾਰਨ ਸਰਕਾਰੀ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਨਿੱਜੀ ਸਕੂਲਾਂ ਵਾਲਿਆਂ ਨੇ ਛੋਟੇ ਬੱਚਿਆਂ ਦੀਆਂ ਛੁੱਟੀਆਂ ਕਰ ਦਿੱਤੀ ਹਨ |
ਨਵੀਂ ਦਿੱਲੀ, 20 ਮਈ (ਜਗਤਾਰ ਸਿੰਘ)-ਭਾਜਪਾ ਪ੍ਰਦੇਸ਼ ਮਹਾਂਮੰਤਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਜਦੋਂ ਤੋਂ ਦਿੱਲੀ 'ਚ ਨਗਰ ਨਿਗਮ ਦਾ ਬੁਲਡੋਜ਼ਰ ਚਲਣਾ ਸ਼ੁਰੂ ਹੋਇਆ ਹੈ ਤਾਂ ਉਸ ਸਮੇਂ ਤੋਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲਗ ਪਈ ਹੈ ਕਿ ਜੇਕਰ ਦਿੱਲੀ ...
ਨਵੀਂ ਦਿੱਲੀ, 20 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਹੈ ਅਤੇ ਤਪਸ਼ ਦੇ ਨਾਲ-ਨਾਲ ਲੂੰ ਵੀ ਲੋਕਾਂ, ਜਾਨਵਰਾਂ ਤੇ ਪੰਛੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਦਿੱਲੀ ਦੇ ਚਿੜੀਅਰ ਘਰ ਦੇ ਜਾਨਵਰ ਵੀ ਤਾਪਮਾਨ ਦੇ ਵਧਣ ਨਾਲ ਬਹੁਤ ਪ੍ਰੇਸ਼ਾਨ ...
ਨਵੀਂ ਦਿੱਲੀ, 20 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ 'ਚ ਜੋ ਕਿ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਹਨ, ਅਜਿਹੇ ਦੋ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਕਲਾਸਾਂ ਚਲਾਈਆਂ ਜਾਣਗੀਆਂ | ਇਸ ਲਈ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ...
ਨਵੀਂ ਦਿੱਲੀ, 20 ਮਈ (ਬਲਵਿੰਦਰ ਸਿੰਘ ਸੋਢੀ)-ਕੇਂਦਰੀ ਗੁਪਤਚਰ ਟ੍ਰੇਨਿੰਗ ਸੰਸਥਾਨ ਗਾਜ਼ੀਆਬਾਦ ਵਿਖੇ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਮੌਕੇ 'ਤੇ ਸੰਸਥਾ ਦੇ ਨਿਰਦੇਸ਼ਕ ਅੰਬਰ ਕਿਸ਼ੋਰ ਝਾਅ ਨੇ ਸਾਰੇ ਸੰਸਥਾਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਤਵਾਦ ਤੇ ...
ਨਵੀਂ ਦਿੱਲੀ, 20 ਮਈ (ਜਗਤਾਰ ਸਿੰਘ) - ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪੋਲ ਖੋਲ ਮੁਹਿੰਮ ਤਹਿਤ ਲੋਕਾਂ 'ਚ ਜਾ ਕੇ ਕੇਜਰੀਵਾਲ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦਿਆਂ ਨੂੰ ਪੂਰਾ ਨਾ ਹੋਣ ਦਾ ਸੱਚ ਉਜਾਗਰ ਕਰਨ ਦਾ ਦਾਅਵਾ ਕਰ ...
ਨਵੀਂ ਦਿੱਲੀ, 20 ਮਈ (ਬਲਵਿੰਦਰ ਸਿੰਘ ਸੋਢੀ)-ਸਾਊਥ ਈਸਟ ਇਲਾਕੇ 'ਚ ਇਕ ਚਲਦੀ ਬੱਸ 'ਚ ਦਿਨ ਦੇ ਸਮੇਂ 25 ਹਜ਼ਾਰ ਰੁਪਏ ਦੀ ਲੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਲੁੱਟਮਾਰ 8-10 ਬਦਮਾਸ਼ਾਂ ਵਲੋਂ ਕੀਤੀ ਗਈ ਅਤੇ ਨਾਲ ਹੀ ਉਹ ਬੱਸ 'ਚੋਂ ਸ਼ਰੇਆਮ ਉੱਤਰ ਕੇ ਫ਼ਰਾਰ ਹੋਣ 'ਚ ...
ਨਵੀਂ ਦਿੱਲੀ, 20 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਲੈਣ ਲਈ ਲੋਕ ਯਮੁਨਾ ਨਦੀ 'ਚ ਨਹਾ ਰਹੇ ਹਨ, ਜਦਕਿ ਨਦੀ 'ਚ ਨਹਾਉਣ ਪ੍ਰਤੀ ਮਨਾਹੀ ਹੈ | ਨਾਰਥ ਈਸਟ ਦਿੱਲੀ ਦੇ ਸੋਨੀਆ ਵਿਹਾਰ ਇਲਾਕੇ 'ਚ ਯਮੁਨਾ ਨਦੀ 'ਚ ਨਹਾਉਣ ਲਈ ਗਏ ਇਸ ਲੜਕੇ ਦੀ ...
ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)- ਕਣਕ 'ਤੇ ਬੋਨਸ ਤੇ ਕਿਸਾਨਾਂ 'ਤੇ ਦਰਜ ਮੁਕਦਮੇ ਰੱਦ ਕੀਤੇ ਜਾਣ ਦੀਆਂ ਮੰਗਾਂ ਸੱਬੰਧੀ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੀ ਕੋਠੀ ਮੰਗ ਪੱਤਰ ਦੇਣ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਬਾਬਾ ਭੂਮਣ ਸ਼ਾਹ ਚੌਕ 'ਤੇ ਬੈਰੀਕੇਡ ਲਾ ਕੇ ...
ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਆਟੋ ਮਾਰਕੀਟ ਸਥਿਤ ਇਕ ਕਬਾੜ ਦੀ ਦੁਕਾਨ ਵਿੱਚ ਅੱਜ ਦੁਪਹਿਰੇ ਅਚਾਨਕ ਅੱਗ ਲੱਗ ਗਈ | ਅੱਗ ਦੀ ਸੂਚਨਾ ਤੁਰੰਤ ਫਾਇਰ ਬਿ੍ਗੇਡ ਨੂੰ ਦਿੱਤੀ ਗਈ | ਫਾਇਰ ਬਿ੍ਗੇਡ ਕਰਮਚਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਬੜੀ ਮੁਸ਼ਕਿਲ ...
ਸਿਰਸਾ, 20 ਮਈ (ਭੁਪਿੰਦਰ ਪੰਨੀਵਾਲੀਆ)- ਸ਼ਹਿਰ ਦੀ ਰਾਣੀਆਂ ਰੋਡ ਸਥਿਤ ਗੁਰਦੁਆਰਾ ਚਿੱਲ੍ਹਾ ਸਾਹਿਬ ਦੇ ਸਾਹਮਣੇ ਇੱਕ ਦੁਕਾਨ ਦੇ ਸ਼ੀਸ਼ੇ ਤੋੜ ਕੇ ਚੋਰ ਬੈਗ ਵਿਚੋਂ 35 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲੈ ਗਏ | ਕੁੱਝ ਦੇਰ ਬਾਅਦ ਦੁਕਾਨ ਮਾਲਕ ਦੁਕਾਨ 'ਤੇ ਆਇਆ ਤਾਂ ਉਸ ...
ਯਮੁਨਾਨਗਰ, 20 ਮਈ (ਗੁਰਦਿਆਲ ਸਿੰਘ ਨਿਮਰ)-ਸ਼ਹਿਰ ਦੀ ਯਮੁਨਾਨਗਰ ਯੋਗਾ ਐਸੋਸੀਏਸ਼ਨ ਅਤੇ ਗੁਰੂ ਨਾਨਕ ਗਰਲਜ਼ ਕਾਲਜ ਦੇ ਯੋਗਾ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜ਼ਿਲ੍ਹੇ ਦੇ ਕਰੀਬ 35 ਸਕੂਲਾਂ ਅਤੇ ਕਾਲਜਾਂ ਦੇ 250 ਵਿਦਿਆਰਥੀ ਨੇ ਵਧ ...
ਕਰਨਾਲ, 20 ਮਈ (ਗੁਰਮੀਤ ਸਿੰਘ ਸੱਗੂ)-ਕੁਰੂਕਸ਼ੇਤਰ ਵਿਖੇ 29 ਮਈ ਨੂੰ 'ਆਪ' ਵਲੋਂ ਕੀਤੀ ਜਾਣ ਵਾਲੀ 'ਅਬ ਬਦਲੇਗਾ ਹਰਿਆਣਾ ਰੈਲੀ' ਇਤਿਹਾਸਕ ਹੋਵੇਗੀ | ਇਸ ਰੈਲੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ...
ਫ਼ਤਿਹਾਬਾਦ, 20 ਮਈ (ਹਰਬੰਸ ਸਿੰਘ ਮੰਡੇਰ)- ਚੌਧਰੀ ਮਨੀਰਾਮ ਗੋਦਾਰਾ ਸਰਕਾਰੀ ਮਹਿਲਾ ਕਾਲਜ ਭੋਡੀਆ ਖੇੜਾ ਵਿਖੇ ਅੱਤਵਾਦ ਵਿਰੋਧੀ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਪਣੇ ਦੇਸ਼ ਵਿਚ ...
ਫ਼ਤਿਹਾਬਾਦ, 20 ਮਈ (ਹਰਬੰਸ ਸਿੰਘ ਮੰਡੇਰ)- ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜੀਨੀਅਰ ਨੂੰ ਮੁਅੱਤਲ ਕਰ ਕੇ ਵਿਕਾਸ ਕਾਰਜਾਂ ਵਿਚ ਹੋਈਆਂ ਬੇਨਿਯਮੀਆਂ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ | ਹਰਿਆਣਾ ...
ਕੋਲਕਾਤਾ, 20 ਮਈ (ਰਣਜੀਤ ਸਿੰਘ ਲੁਧਿਆਣਵੀ)-ਕਲਕੱਤਾ ਹਾਈਕੋਰਟ ਨੇ ਸਕੂਲ ਸਰਵਿਸ ਕਮਿਸ਼ਨ (ਐਸਐਸਸੀ) ਅਧਿਆਪਕ ਘੁਟਾਲੇ 'ਚ ਸਿਖਿਆ ਰਾਜ ਮੰਤਰੀ ਪਰੇਸ਼ ਅਧਿਕਾਰੀ ਦੀ ਬੇਟੀ ਅੰਕਿਤਾ ਅਧਿਕਾਰੀ ਨੂੰ ਨੌਕਰੀ ਤੋਂ ਬਰਖਾਸ਼ਤ ਕਰਨ ਦਾ ਹੁਕਮ ਦਿੱਤਾ | ਇਸਦੇ ਨਾਲ ਹੀ ਅੰਕਿਤਾਂ ...
ਯਮੁਨਾਨਗਰ, 20 ਮਈ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਪੀ. ਡੀ. ਪੀ. ਅਤੇ ਪਲੇਸਮੈਂਟ ਸੈੱਲ ਵਲੋਂ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਜੌਲੀ ਇੰਮੀਗ੍ਰੇਸ਼ਨ ਕੰਸਲਟੈਂਟ ਦੇ ਐਚ. ਆਰ. ਮੁਖੀ ਹਰਜੀਤ ਸਿੰਘ ਵਲੋਂ ਕਾਲਜ ਦੀਆਂ 16 ...
ਸ੍ਰੀ ਗੋਬਿੰਦ ਘਾਟ ਤੋਂ ਸੁਰਿੰਦਰਪਾਲ ਸਿੰਘ ਵਰਪਾਲ
ਗੋਬਿੰਦ ਘਾਟ, 20 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਅੱਜ 21 ਮਈ ਨੂੰ ਗੁਰਦੁਆਰਾ ਗੋਬਿੰਦਘਾਟ (ਉੱਤਰਖੰਡ) ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਵੇਗੀ | ਇਸ ਤੋਂ ਪਹਿਲਾਂ ਗੁਰਦੁਆਰਾ ...
ਗੂਹਲਾ ਚੀਕਾ, 20 ਮਈ (ਓ.ਪੀ. ਸੈਣੀ)- ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਵਿਰਕ ਅੱਜ ਇੱਥੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਨੇਕੀ ਦੇ ਘਰ ਸੰਸਥਾ ਵਲੋਂ ਲਗਾਏ 13ਵੇਂ ਖ਼ੂਨਦਾਨ ਕੈਂਪ ਦੌਰਾਨ ...
ਡੱਬਵਾਲੀ, 20 ਮਈ (ਇਕਬਾਲ ਸਿੰਘ ਸ਼ਾਂਤ)-ਰਾਜਸਭਾ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਇਕ-ਦੂਸਰੇ ਦੇ ਵਿਰੁੱਧ ਚੋਣ ਲੜਨ ਬਾਅਦ ਗੱਠਜੋੜ ਸਰਕਾਰ ਬਣਾਉਣ ਵਾਲੀ ਭਾਜਪਾ ਅਤੇ ਜਜਪਾ ਨੇ ਹਰਿਆਣਾ 'ਚ ਲੂਟ ਦੀ ਛੋਟ ਦਿੱਤੀ ਹੋਈ | ਜਿਸ ਦੀ ਪ੍ਰਤੱਖ ਝਲਕ ਸ਼ਰਾਬ ਘੋਟਾਲਾ, ...
ਸ਼ਾਹਬਾਦ ਮਾਰਕੰਡਾ, 20 ਮਈ (ਅਵਤਾਰ ਸਿੰਘ)-ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਧੀਨ ਚੱਲ ਰਹੇ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਕੇਂਦਰ ਸ਼ਾਹਬਾਦ ਮਾਰਕੰਡਾ ਨੇ ਐਨ. ਏੇ. ਬੀ. ਐਚ. ਵਲੋਂ ਮਾਨਤਾ ਦੇ ਰੂਪ ਵਿਚ ...
ਗੂਹਲਾ ਚੀਕਾ, 20 ਮਈ (ਓ.ਪੀ. ਸੈਣੀ)-ਸੰਸਥਾ ਗੁਰੂ ਗੋਬਿੰਦ ਸਿੰਘ ਸਰਕਾਰੀ ਪੌਲੀਟੈਕਨਿਕ ਚੀਕਾ ਦੇ ਤੀਸਰੇ ਅਤੇ ਦੂਜੇ ਸਾਲ ਦੇ ਸਮੂਹ ਅਧਿਆਪਕਾਂ ਅਤੇ 50 ਵਿਦਿਆਰਥੀਆਂ ਨੇ 'ਆਤਮਨਿਰਭਰ ਰਾਸ਼ਟਰ' ਅਧੀਨ 'ਉਦਮੀ ਜਾਗਰੂਕਤਾ' ਵਿਸ਼ੇ 'ਤੇ ਇਕ ਪ੍ਰੇਰਣਾਦਾਇਕ ਭਾਸ਼ਣ 'ਚ ਭਾਗ ਲਿਆ ...
ਫਗਵਾੜਾ, 20 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਪੁਲਿਸ ਨੇ ਅੱਜ ਸ਼ਹਿਰ 'ਚ ਲੋਕਾਂ ਅੰਦਰ ਅਮਨ ਸ਼ਾਂਤੀ ਦੀ ਭਾਵਨਾ ਨੂੰ ਬਣਾਏ ਰੱਖਣ ਲਈ ਪੁਲਿਸ ਪਾਰਟੀ ਨਾਲ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਜੋ ਸਿਟੀ ਥਾਣੇ ਤੋਂ ਸ਼ੁਰੂ ਹੋ ਕੇ ਹਰਗੋਬਿੰਦ ਨਗਰ, ਜੀ.ਟੀ.ਰੋਡ, ਅਰਬਨ ਅਸਟੇਟ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX