• ਮੁਹਾਲੀ ਦੇ ਹਸਪਤਾਲ 'ਚ ਲਏ ਆਖਰੀ ਸਾਹ • ਮੁੱਖ ਮੰਤਰੀ, ਬਾਦਲ, ਸੁਖਬੀਰ ਤੇ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ
ਐੱਸ. ਏ. ਐੱਸ. ਨਗਰ, 21 ਮਈ (ਕੇ.ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖੇਤੀਬਾੜੀ ਤੇ ਸਿੱਖਿਆ ਮੰਤਰੀ ਜਥੇ. ਤੋਤਾ ਸਿੰਘ ਦਾ ਅੱਜ ਦਿਹਾਂਤ ਹੋ ਗਿਆ | ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ | ਉਨ੍ਹਾਂ ਨੇ ਅੱਜ ਤੜਕੇ ਸਵੇਰੇ ਕਰੀਬ 4.40 ਵਜੇ ਆਖਰੀ ਸਾਹ ਲਿਆ ਅਤੇ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ | ਸ਼੍ਰੋਮਣੀ ਅਕਾਲੀ ਦਲ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਜਥੇ. ਤੋਤਾ ਸਿੰਘ ਦੇ ਅਕਾਲ ਚਲਾਣੇ ਨਾਲ ਸ਼ੋ੍ਰਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ | ਜਥੇ. ਤੋਤਾ ਸਿੰਘ ਦੀ ਨੂੰ ਹ ਬੀਬੀ ਤੇਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਜਥੇ. ਤੋਤਾ ਸਿੰਘ ਪਿਛਲੇ ਕਈ ਦਿਨਾਂ ਤੋਂ ਫੇਫੜਿਆਂ ਦੀ ਲਾਗ ਤੋਂ ਪੀੜਤ ਸਨ ਪਰ ਸਿਰੜੀ ਹੋਣ ਕਰਕੇ ਉਹ ਇਸ ਬਿਮਾਰੀ ਤੋਂ ਉੱਭਰ ਆਏ ਸਨ ਪਰ ਬੀਤੇ ਦਿਨੀਂ ਉਨ੍ਹਾਂ ਨੂੰ ਨਮੂਨੀਆ ਹੋਣ 'ਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਕਿ ਅੱਜ ਤੜਕਸਾਰ ਉਨ੍ਹਾਂ ਦਾ ਦਿਹਾਂਤ ਹੋ ਗਿਆ | ਇਸ ਸੰਬੰਧੀ ਖ਼ਬਰ ਮਿਲਦਿਆਂ ਹੀ ਜਥੇ. ਤੋਤਾ ਸਿੰਘ ਦੇ ਪੁੱਤਰ ਸ: ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਤੋਂ ਮੁਹਾਲੀ ਲਈ ਰਵਾਨਾ ਹੋ ਗਏ | ਪੀ. ਏ. ਗੁਰਜੰਟ ਸਿੰਘ ਰਾਮੂਵਾਲਾ ਅਨੁਸਾਰ ਜਥੇ. ਤੋਤਾ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਛੋਟੇ ਬੇਟੇ ਅਤੇ ਬੇਟੀ ਦੇ ਵਿਦੇਸ਼ ਤੋਂ ਪਰਤਣ ਉਪਰੰਤ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਜਥੇ. ਤੋਤਾ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ 'ਚ ਸਿੱਖਿਆ ਮੰਤਰੀ ਰਹਿ ਚੁੱਕੇ ਸਨ | ਇਸ ਦੌਰਾਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਸਨ |
ਮੋਗਾ, 21 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜਥੇਦਾਰ ਤੋਤਾ ਸਿੰਘ ਦਾ ਜਨਮ 2 ਮਾਰਚ, 1941 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਦੀਦਾਰ ਸਿੰਘ ਵਾਲਾ ਵਿਖੇ ਪਿਤਾ ਬਾਬੂ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ | ਮੁਢਲੀ ਵਿੱਦਿਆ ਪਿੰਡ ਤੋਂ ਲੈਣ ਤੋਂ ਬਾਅਦ ਉਨ੍ਹਾਂ ਨੇ ਡੀ.ਐਮ. ਕਾਲਜ ਮੋਗਾ ਤੋਂ ਐਫ.ਏ. ਦੀ ਪੜ੍ਹਾਈ ਕਰਨ ਉਪਰੰਤ ਸਾਲ 1961 ਵਿਚ ਉਹ ਪਿੰਡ ਦੀਦਾਰ ਸਿੰਘ ਵਾਲਾ ਦੇ ਪਹਿਲੀ ਵਾਰ ਸਰਪੰਚ ਬਣੇ | ਜਿੱਥੋਂ ਉਨ੍ਹਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ, ਸਾਲ 1969 'ਚ ਉਸ ਸਮੇਂ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਬਣੇ, ਜਦੋਂਕਿ ਪੰਜਾਬ ਦੇ ਸਿਰਫ਼ 12 ਜ਼ਿਲ੍ਹੇ ਸਨ | ਸਾਲ 1985 ਵਿਚ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਣੇ | ਸਾਲ 1997 ਵਿਚ ਜਥੇਦਾਰ ਤੋਤਾ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਬਣੇ, ਸਾਲ 2002 'ਚ ਉਹ ਮੋਗਾ ਤੋਂ ਬਤੌਰ ਵਿਧਾਇਕ ਚੁਣੇ ਗਏ | ਸਾਲ 2012 ਵਿਚ ਉਹ ਹਲਕਾ ਧਰਮਕੋਟ ਤੋਂ ਵਿਧਾਇਕ ਚੁਣੇ ਗਏ ਅਤੇ ਖੇਤੀਬਾੜੀ ਮੰਤਰੀ ਬਣੇ | ਦੱਸ ਦੇਈਏ ਕਿ ਸਾਲ 1989 ਵਿਚ ਜਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਰਾਜਪਾਲ ਚੁਣੇ ਗਏ ਤਾਂ ਆਪ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ | ਸਾਲ 1978 ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਰਹੇ ਅਤੇ ਉਸ ਸਮੇਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨਾਲ ਆਪ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਰਹੇ | ਸਾਲ 1971,1975, 1982,1984 ਵਿਚ ਉਹ ਸਮੇਂ-ਸਮੇਂ ਤੇ ਪੰਜਾਬ ਦੇ ਹਿਤਾਂ ਲਈ ਲਗਾਏ ਗਏ ਮੋਰਚਿਆਂ 'ਚ ਸ਼ਾਮਿਲ ਹੋਏ ਅਤੇ ਆਪਣੇ ਜੀਵਨ ਵਿਚ 7 ਤੋਂ 8 ਸਾਲ ਜੇਲ੍ਹ ਵੀ ਕੱਟੀ | ਉਹ ਪੰਜਾਬ ਦੇ ਸਿਰਕੱਢ ਕੱਦਵਾਰ ਆਗੂਆਂ ਦੇ ਬਹੁਤ ਕਰੀਬੀ ਰਹੇ | ਉਨ੍ਹਾਂ ਦਾ 61 ਸਾਲ ਦਾ ਸਿਆਸੀ ਸਫ਼ਰ ਸ਼ਾਨਾਮੱਤੀ ਰਿਹਾ | ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਰੌਸ਼ਨ ਦਿਮਾਗ਼ ਵਜੋਂ ਜਾਣੇ ਜਾਂਦੇ ਵਿਕਾਸ ਦੇ ਮਸੀਹਾ ਕੌਮੀ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਅੱਜ ਉਨ੍ਹਾਂ ਮੁਹਾਲੀ ਦੇ ਨਿੱਜੀ ਹਸਪਤਾਲ 'ਚ ਆਪਣੇ ਆਖ਼ਰੀ ਸਾਹ ਲਏ | ਜਥੇਦਾਰ ਤੋਤਾ ਸਿੰਘ ਮਾਲਵਾ ਖੇਤਰ ਦੀ ਸਿਆਸਤ ਦੇ ਉਹ ਬਾਬਾ ਬੋਹੜ ਸਨ, ਜਿਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੀ ਸ਼ੋ੍ਰਮਣੀ ਅਕਾਲੀ ਦਲ ਦਾ ਕੰਪਿਊਟਰ ਦਿਮਾਗ਼ ਦੱਸਦੇ ਸਨ | ਜਥੇਦਾਰ ਤੋਤਾ ਸਿੰਘ ਨੇ ਬਤੌਰ ਸਿੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਹੁੰਦਿਆਂ ਜੋ ਜ਼ਿਲ੍ਹਾ ਮੋਗਾ ਦਾ ਵਿਕਾਸ ਕਰਵਾਇਆ ਉਹ ਆਪਣੇ-ਆਪ 'ਚ ਇਕ ਇਤਿਹਾਸ ਹੈ ਅਤੇ ਮੋਗਾ ਜ਼ਿਲ੍ਹੇ ਦੇ ਲੋਕ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਣਗੇ | ਜਥੇ. ਤੋਤਾ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਦਾ ਬੱਸ ਸਟੈਂਡ ਅਤੇ ਮੋਗਾ 'ਚ ਸਿੱਖਿਆ ਬੋਰਡ ਦਾ ਦਫ਼ਤਰ, ਗੋਧੇਵਾਲਾ ਸਟੇਡੀਅਮ, ਵਾਟਰ ਟਰੀਟਮੈਂਟ ਪਲਾਂਟ, ਸਰਕਾਰੀ ਕਾਲਜ ਧਰਮਕੋਟ, ਤਹਿਸੀਲ ਕੰਪਲੈਕਸ ਧਰਮਕੋਟ, ਮਾਤਾ ਦਮੋਦਰੀ ਕਾਲਜ ਡਰੋਲੀ ਭਾਈ, ਕੋਟ ਈਸੇ ਖਾਂ ਤੇ ਫ਼ਤਹਿਗੜ੍ਹ ਕਸਬਿਆਂ ਨੂੰ ਪੰਚਾਇਤ ਤੋਂ ਨਗਰ ਪੰਚਾਇਤ ਬਣਾਇਆ, ਜਿਸ ਕਰਕੇ ਉਨ੍ਹਾਂ ਨੂੰ ਵਿਕਾਸ ਦੇ ਮਸੀਹਾ ਦੇ ਨਾਂਅ ਵਜੋਂ ਜਾਣਿਆ ਜਾਂਦਾ ਸੀ | ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਸ: ਬਰਜਿੰਦਰ ਸਿੰਘ ਮੱਖਣ ਬਰਾੜ ਨੇ ਦੱਸਿਆ ਕਿ ਜਥੇ. ਤੋਤਾ ਸਿੰਘ ਦਾ ਅੰਤਿਮ ਸੰਸਕਾਰ 24 ਮਈ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਗ੍ਰਹਿ ਮੋਗਾ-ਫ਼ਿਰੋਜ਼ਪੁਰ ਰੋਡ ਦੀਦਾਰ ਸਿੰਘ ਨਗਰ ਵਿਖੇ ਠੀਕ 11 ਵਜੇ ਹੋਵੇਗਾ, ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਜਥੇਦਾਰ ਤੋਤਾ ਸਿੰਘ ਨੂੰ ਅੰਤਿਮ ਵਿਦਾਇਗੀ ਦੇਣਗੇ |
ਕੇਂਦਰ ਨੇ ਐਕਸਾਈਜ਼ ਡਿਊਟੀ ਘਟਾਈ
ਨਵੀਂ ਦਿੱਲੀ, 21 ਮਈ (ਏਜੰਸੀ)-ਵਧਦੀ ਮਹਿੰਗਾਈ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੰਦਿਆਂ ਕੇਂਦਰ ਨੇ ਸਨਿਚਰਵਾਰ ਨੂੰ ਪੈਟਰੋਲ 'ਤੇ ਐਕਸਾਈਜ਼ ਡਿਊਟੀ 8 ਰੁਪਏ ਤੇ ਡੀਜ਼ਲ 'ਤੇ 6 ਰੁਪਏ ਪ੍ਰਤੀ ਲੀਟਰ ਘੱਟ ਕਰਨ ਦਾ ਫ਼ੈਸਲਾ ਕੀਤਾ, ਜਿਸ ਨਾਲ ਪੈਟਰੋਲ 9.50 ਰੁਪਏ ਅਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਨਵੀਆਂ ਕੀਮਤਾਂ ਸਨਿਚਰਵਾਰ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰੀ ਖ਼ਜ਼ਾਨੇ 'ਤੇ ਕਰੀਬ 1 ਲੱਖ ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ | ਇਸੇ ਦੌਰਾਨ ਵਿੱਤ ਮੰਤਰੀ ਨੇ ਸਾਰੇ ਸੂਬਿਆਂ ਨੂੰ ਵੀ ਵੈਟ 'ਚ ਕਟੌਤੀ ਕਰਕੇ ਜਨਤਾ ਨੂੰ ਰਾਹਤ ਦੇਣ ਦੀ ਅਪੀਲ ਕੀਤੀ | ਉਨ੍ਹਾਂ ਖ਼ਾਸ ਤੌਰ 'ਤੇ ਉਨ੍ਹਾਂ ਸੂਬਿਆਂ ਨੂੰ ਕਟੌਤੀ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਨਵੰਬਰ 2021 'ਚ ਵੈਟ ਵਿਚ ਕਟੌਤੀ ਨਹੀਂ ਕੀਤੀ ਸੀ | ਇਸ ਦੇ ਨਾਲ ਵਿੱਤ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਰਸੋਈ ਗੈਸ ਸਿਲੰਡਰਾਂ 'ਤੇ 200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਇਸ ਸਕੀਮ ਤਹਿਤ ਇਕ ਪਰਿਵਾਰ ਨੂੰ ਸਾਲ 'ਚ 12 ਸਿਲੰਡਰ ਮਿਲਣਗੇ | ਇਸ ਯੋਜਨਾ ਤਹਿਤ ਕਰੀਬ 9 ਕਰੋੜ ਲਾਭਪਾਤਰੀਆਂ ਨੂੰ ਫ਼ਾਇਦਾ ਹੋਵੇਗਾ ਅਤੇ ਸਰਕਾਰ 'ਤੇ ਸਾਲਾਨਾ ਕਰੀਬ 6100 ਕਰੋੜ ਰੁਪਏ ਦਾ ਬੋਝ ਪਵੇਗਾ | ਵਿੱਤ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਸੀਮੈਂਟ, ਸਟੀਲ ਅਤੇ ਪਲਾਸਟਿਕ ਦੇ ਉਤਪਾਦਾਂ ਦੀਆਂ ਕੀਮਤਾਂ ਨੂੰ ਵੀ ਘੱਟ ਕਰਨ ਦੇ ਉਪਾਅ ਕੀਤੇ ਜਾ ਰਹੇ ਹਨ | ਵਿੱਤ ਮੰਤਰੀ ਨੇ ਟਵਿਟਰ 'ਤੇ ਇਹ ਐਲਾਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਭਾਰ ਸੰਭਾਲਦੇ ਹੀ ਮੋਦੀ ਸਰਕਾਰ ਗਰੀਬਾਂ ਦੀ ਭਲਾਈ ਪ੍ਰਤੀ ਸਮਰਪਿਤ ਹੋ ਗਈ ਸੀ | ਗਰੀਬਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਦੀ ਮਦਦ ਲਈ ਕਈ ਕਦਮ ਚੁੱਕੇ ਗਏ ਹਨ | ਇਸੇ ਤਹਿਤ ਅੱਜ ਤੇਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਯਾਤ 'ਤੇ ਨਿਰਭਰਤਾ ਵਾਲੇ ਪਲਾਸਟਿਕ ਉਤਪਾਦਾਂ ਦੇ ਕੱਚੇ ਮਾਲ 'ਤੇ ਵੀ ਐਕਸਾਈਜ਼ ਡਿਊਟੀ ਘੱਟ ਕੀਤੀ ਜਾ ਰਹੀ ਹੈ | ਲੋਹੇ ਅਤੇ ਸਟੀਲ ਦੇ ਕੱਚੇ ਮਾਲ 'ਤੇ ਵੀ ਐਕਸਾਈਜ਼ ਡਿਊਟੀ ਨੂੰ ਤਰਕਸੰਗਤ ਬਣਾਇਆ ਜਾ ਰਿਹਾ ਹੈ | ਸੀਮੈਂਟ ਦੀ ਉਪਲਬਧਤਾ ਵਧਾਉਣ ਦੇ ਉਪਾਅ ਕੀਤੇ ਜਾ ਰਹੇ ਹਨ, ਜਿਸ ਨਾਲ ਉਸ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ | ਕੀਮਤਾਂ 'ਚ ਕਟੌਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਦੇਸ਼ ਦੀ ਜਨਤਾ ਸਭ ਤੋਂ ਪਹਿਲਾਂ ਹੈ |
ਜਲੰਧਰ, 21 ਮਈ (ਸ਼ਿਵ ਸ਼ਰਮਾ)-ਕੇਂਦਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਨਾਲ ਪੰਜਾਬ 'ਚ ਪੈਟਰੋਲ ਹੁਣ ਕਰੀਬ 96.18 ਰੁਪਏ ਪ੍ਰਤੀ ਲੀਟਰ ਮਿਲੇਗਾ, ਜੋ ਪਹਿਲਾਂ 104.50 ਰੁਪਏ ਪ੍ਰਤੀ ਲੀਟਰ ਸੀ | ਇਸੇ ਤਰ੍ਹਾਂ ਸੂਬੇ 'ਚ ਡੀਜ਼ਲ ਹੁਣ ਕਰੀਬ 86.55 ਰੁਪਏ ਪ੍ਰਤੀ ਲੀਟਰ ਮਿਲੇਗਾ, ਜੋ ਪਹਿਲਾਂ 94 ਰੁਪਏ ਪ੍ਰਤੀ ਲੀਟਰ ਸੀ | ਕੇਂਦਰ ਵਲੋਂ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਰਾਹਤ ਦੇਣ ਤੋਂ ਬਾਅਦ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਨਾਲ ਕੇਂਦਰ ਨੇ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਤਾਂ ਉਸੇ ਤਰ੍ਹਾਂ ਨਾਲ ਹੁਣ ਪੰਜਾਬ ਸਰਕਾਰ ਨੂੰ ਸੂਬੇ ਦੇ ਸਰਹੱਦੀ ਪੈਟਰੋਲ ਪੰਪਾਂ ਨੂੰ ਬਚਾਉਣ ਲਈ ਡੀਜ਼ਲ 'ਤੇ ਵੈਟ ਦੀ ਦਰ ਗੁਆਂਢੀ ਰਾਜਾਂ ਦੇ ਬਰਾਬਰ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵੇਲੇ ਪੰਜਾਬ ਦੇ ਮੁਕਾਬਲੇ ਕਈ ਗੁਆਂਢੀ ਰਾਜਾਂ 'ਚ ਡੀਜ਼ਲ ਕਾਫ਼ੀ ਸਸਤਾ ਹੋਣ ਕਰਕੇ ਪੈਟਰੋਲ ਪੰਪ ਮਾਲਕਾਂ ਦਾ ਨੁਕਸਾਨ ਹੋ ਰਿਹਾ ਹੈ | ਜੇਕਰ ਤੇਲ 'ਤੇ ਵੈਟ ਦੀ ਦਰ ਇਕ ਸਮਾਨ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਕੋਲ ਸੰਘਰਸ਼ ਕਰਨ ਤੋਂ ਇਲਾਵਾ ਦੂਜਾ ਕੋਈ ਰਸਤਾ ਨਹੀਂ ਰਹਿ ਜਾਵੇਗਾ |
ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਕੇਂਦਰ ਸਰਕਾਰ ਹੁਣ ਪੰਜਾਬ ਤੋਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਮੂੰਗੀ ਖ਼ਰੀਦੇਗੀ | ਇਸ ਸੰਬੰਧੀ ਕੇਂਦਰ ਸਰਕਾਰ ਰਾਜ਼ੀ ਹੋ ਗਈ ਹੈ ਅਤੇ ਕੇਂਦਰ ਸਰਕਾਰ ਨੇ ਏਜੰਸੀਆਂ ਨੂੰ ਇਸ ਸੰਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਹਨ | ਇੱਥੇ ਦੱਸਣਯੋਗ ਹੈ ਕਿ ਇਸ ਸੰਬੰਧੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 7,275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮੂੰਗੀ ਦੀ ਸਮੁੱਚੀ ਫ਼ਸਲ ਦੀ ਖ਼ਰੀਦ ਲਈ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਮੂੰਗੀ, ਮੱਕੀ, ਸੂਰਜਮੁਖੀ, ਬਾਜਰੇ 'ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਦੇਵੇਗੀ | ਇਨ੍ਹਾਂ ਫ਼ਸਲਾਂ ਨੂੰ ਪੰਜਾਬ ਸਰਕਾਰ ਖ਼ਰੀਦੇਗੀ ਅਤੇ ਅੱਗੇ ਵੇਚੇਗੀ | ਇਸ ਸੰਬੰਧੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ | ਹੁਣ ਕੇਂਦਰ ਸਰਕਾਰ ਨੇ ਪੰਜਾਬ ਤੋਂ ਮੂੰਗੀ ਖ਼ਰੀਦਣ ਲਈ ਹਾਮੀ ਭਰ ਦਿੱਤੀ ਹੈ | ਇਸ ਸੰਬੰਧੀ
ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਸਾਡੀ ਚਿੱਠੀ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਏਜੰਸੀਆਂ ਵਲੋਂ ਪੰਜਾਬ ਸਰਕਾਰ ਤੋਂ ਐਮ.ਐਸ.ਪੀ. 'ਤੇ ਮੂੰਗੀ ਚੁੱਕਣ ਲਈ ਤਿਆਰ ਹੋ ਗਈ ਹੈ | ਉਨ੍ਹਾਂ ਲਿਖਿਆ ਕਿ ਪੰਜਾਬ ਦੇ ਸਾਰੇ ਕਿਸਾਨ ਭਰਾਵਾਂ ਵਲੋਂ ਉਹ ਕੇਂਦਰ ਦਾ ਧੰਨਵਾਦ ਕਰਦੇ ਹਨ |
26 ਨੂੰ ਸਜ਼ਾ 'ਤੇ ਹੋਵੇਗੀ ਬਹਿਸ
ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦਿੱਲੀ ਦੀ ਗਊਜ ਐਵੇਨਿਊ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ | ਅਦਾਲਤ 26 ਮਈ ਨੂੰ ਚੌਟਾਲਾ ਦੀ ਸਜ਼ਾ 'ਤੇ ਬਹਿਸ ਕਰੇਗੀ ਅਤੇ ਉਸੇ ਦਿਨ ਹੀ ਸਜ਼ਾ ਦਾ ਐਲਾਨ ਵੀ ਕੀਤਾ ਜਾਵੇਗਾ | ਅਦਾਲਤ ਨੇ ਦੋ ਦਿਨ ਪਹਿਲਾਂ ਮਾਮਲੇ 'ਚ ਦੋਹਾਂ ਧਿਰਾਂ ਦੀ ਬਹਿਸ ਪੂਰੀ ਹੋਣ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ | ਸਨਿਚਰਵਾਰ ਨੂੰ ਹੋਈ ਸੁਣਵਾਈ ਦੌਰਾਨ ਸਾਬਕਾ ਮੁੱਖ ਮੰਤਰੀ ਚੌਟਾਲਾ ਵੀ ਮੌਜੂਦ ਸਨ | ਅਦਾਲਤ ਵਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਚੌਟਾਲਾ ਜੋ ਕਿ ਜੇ. ਬੀ. ਟੀ. ਭਰਤੀ ਘੁਟਾਲੇ 'ਚ ਪਿਛਲੇ ਸਾਲ ਹੀ ਤਿਹਾੜ ਜੇਲ੍ਹ ਤੋਂ ਬਾਹਰ ਆਏ ਸੀ, ਨੂੰ ਮੁੜ ਜੇਲ੍ਹ ਜਾਣਾ ਪੈ ਸਕਦਾ ਹੈ | ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ 26 ਮਾਰਚ, 2010 ਨੂੰ ਚੌਟਾਲਾ ਦੇ ਖ਼ਿਲਾਫ਼ ਦੋਸ਼ ਪੱਤਰ 'ਚ ਉਕਤ ਨੂੰ 1993 ਤੋਂ 2006 ਦਰਮਿਆਨ ਆਮਦਨ ਤੋਂ ਤਕਰੀਬਨ 6.09 ਕਰੋੜ ਰੁਪਏ ਵੱਧ ਦੀ ਜਾਇਦਾਦ ਰੱਖਣ ਦਾ ਜ਼ਿੰਮੇਵਾਰ ਠਹਿਰਾਇਆ ਸੀ | 2019 'ਚ ਈ. ਡੀ. ਨੇ ਚੌਟਾਲਾ ਦੀ 3 ਕਰੋੜ 60 ਲੱਖ ਰੁਪਏ ਦੀ ਸੰਪਤੀ ਵੀ ਜ਼ਬਤ ਕੀਤੀ ਸੀ |
ਬਿਜਨੌਰ (ਯੂ.ਪੀ.), 21 ਮਈ (ਪੀ.ਟੀ.ਆਈ.)-ਬਿਜਨੌਰ 'ਚ 6 ਸਾਲ ਪਹਿਲਾਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਇਕ ਸੀਨੀਅਰ ਅਧਿਕਾਰੀ ਅਤੇ ਉਸ ਦੀ ਪਤਨੀ ਦੀ ਹੱਤਿਆ ਦੇ ਮਾਮਲੇ 'ਚ ਦੋ ਗੈਂਗਸਟਰਾਂ ਨੂੰ ਇਥੋਂ ਦੀ ਇਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ | ਵਧੀਕ ਜ਼ਿਲ੍ਹਾ ਜੱਜ ਵਿਜੇ ਕੁਮਾਰ ਨੇ ਗੈਂਗਸਟਰ ਮੁਨੀਰ ਤੇ ਉਸ ਦੇ ਸਾਥੀ ਰੇਆਨ ਨੂੰ 2-3 ਅਪ੍ਰੈਲ, 2016 ਦੀ ਦਰਮਿਆਨੀ ਰਾਤ ਨੂੰ ਐਨ.ਆਈ.ਏ. ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਤੰਜ਼ੀਲ ਅਹਿਮਦ ਤੇ ਉਸ ਦੀ ਪਤਨੀ ਫਰਜ਼ਾਨਾ ਨੂੰ ਗੋਲੀਆਂ ਮਾਰਨ ਲਈ ਦੋਸ਼ੀ ਠਹਿਰਾਉਣ ਤੋਂ ਇਕ ਦਿਨ ਬਾਅਦ ਉਕਤ ਸਜ਼ਾ ਸੁਣਾਈ | ਬਿਜਨੌਰ ਦੇ ਪੁਲਿਸ ਸੁਪਰਡੈਂਟ ਧਰਮਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਤਿੰਨ ਹੋਰ ਮੁਲਜ਼ਮਾਂ ਨੂੰ ਮੁਕੱਦਮੇ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਹੈ |
ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਸਰਕਾਰ ਮੌਜੂਦਾ ਵਿੱਤੀ ਵਰ੍ਹੇ ਲਈ ਕਿਸਾਨਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ 1.10 ਲੱਖ ਕਰੋੜ ਰੁਪਏ ਦੀ ਵਾਧੂ ਖਾਦ ਸਬਸਿਡੀ ਦੇਵੇਗੀ | ਇਸ ਨਾਲ ਮੌਜੂਦਾ ਵਿੱਤੀ ਸਾਲ 2022-23 ਵਿਚ ਸਰਕਾਰ ਦੀ ...
ਬਿ੍ਸਬੇਨ, 21 ਮਈ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਅਨ ਪਾਰਲੀਮੈਂਟ ਦੀਆਂ ਚੋਣ ਾਂ 'ਚ ਲੋਕਾਂ ਨੇ ਸਕੌਟ ਮੋਰੀਸਨ ਪ੍ਰਧਾਨ ਮੰਤਰੀ ਵਿਰੁੱਧ ਫ਼ਤਵਾ ਦਿੱਤਾ ਹੈ ਅਤੇ 9 ਸਾਲ ਦੀ ਲਿਬਰਲ-ਨੈਸ਼ਨਲ ਸਰਕਾਰ ਨੂੰ
ਬਾਹਰ ਦਾ ਰਸਤਾ ਵਿਖਾ ਦਿੱਤਾ ਹੈ | ਲੇਬਰ ਪਾਰਟੀ ਦੇ ...
ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)-ਗਿਆਨਵਾਪੀ ਮਸਜਿਦ ਵਿਚ ਮਿਲੇ ਸ਼ਿਵਲਿੰਗ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਸ਼ੁੱਕਰਵਾਰ ਦੇਰ ਰਾਤ ਗਿ੍ਫ਼ਤਾਰ ਕੀਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਤਨ ਲਾਲ ਨੂੰ ਅੱਜ ਅਦਾਲਤ ਨੂੰ ਜ਼ਮਾਨਤ 'ਤੇ ਰਿਹਾਅ ...
ਕੋਲੰਬੋ, 21 ਮਈ (ਏਜੰਸੀਆਂ)-ਸ੍ਰੀਲੰਕਾ ਸਰਕਾਰ ਨੇ ਦੇਸ਼ 'ਚ ਲਾਗੂ ਐਮਰਜੈਂਸੀ ਅੱਜ ਹਟਾ ਲਈ ਹੈ | ਦੇਸ਼ 'ਚ ਭਾਰੀ ਆਰਥਿਕ ਸੰਕਟ ਅਤੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ 2 ਹਫ਼ਤੇ ਪਹਿਲਾਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ | ਸਥਾਨਕ ਖ਼ਬਰਾਂ ਦੇ ਇਕ ...
ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤ ਨੂੰ ਦਰਪੇਸ਼ ਕਈ ਸਮੱਸਿਆਵਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ 'ਚ ਫਿਰਕੂਵਾਦ ਵਧਦਾ ਜਾ ਰਿਹਾ ਹੈ, ਬੇਰੁਜ਼ਗਾਰੀ ਸਿਖਰ 'ਤੇ ਹੈ, ਮਹਿੰਗਾਈ ਵਧਦੀ ਜਾ ...
ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਪੰਜਾਬ ਸਮੇਤ ਉੱਤਰੀ ਭਾਰਤ 'ਚ ਅਗਲੇ ਤਿੰਨ ਦਿਨਾਂ ਦੌਰਾਨ ਕਹਿਰ ਦੀ ਗਰਮੀ ਤੇ ਝੁਲਸਾਉਣ ਵਾਲੀ ਲੂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ | ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ...
ਕਾਂਗਰਸੀ ਆਗੂ ਨੇ ਟਵਿੱਟਰ ਅਕਾਊਾਟ ਹੈਕ ਹੋਣ ਦਾ ਦਾਅਵਾ ਕਰਦਿਆਂ ਕਰਵਾਈ ਐਫ਼.ਆਈ.ਆਰ. ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਦਾ ਇਕ ਟਵੀਟ ਵਿਵਾਦਾਂ ਦੇ ਘੇਰੇ ਹੇਠ ਆ ਗਿਆ | ...
ਨਵੀਂ ਦਿੱਲੀ, 21 ਮਈ (ਅਜੀਤ ਬਿਊਰੋ)-ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਪੁਲਿਸ ਕੋਲ ਕਾਂਗਰਸ ਦੇ ਐਮ. ਪੀ. ਅਧੀਰ ਰੰਜਨ ਚੌਧਰੀ ਦੇ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਰਾਜੀਵ ਗਾਂਧੀ ਦੀ ਬਰਸੀ ਮੌਕੇ ਸਿੱਖਾਂ ਖ਼ਿਲਾਫ਼ ਨਫ਼ਰਤੀ ਤੇ ...
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਜਥੇਦਾਰ ਤੋਤਾ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਅਸੂਲਾਂ ਦੇ ਪੱਕੇ ਤੇ ਆਦਰਸ਼ ਪ੍ਰਤੀ ਪੂਰੇ ਦਿ੍ੜ੍ਹ ਤੇ ਵਚਨਬੱਧ ...
ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਥੇ. ਤੋਤਾ ...
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਕ ਟਵੀਟ ਰਾਹੀਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਜਿੱਥੇ ਪੰਜਾਬ ਤੇ ਪਾਰਟੀ ਨੂੰ ਕਦੇ ਨਾ ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਜਥੇਦਾਰ ਤੋਤਾ ਸਿੰਘ ਦੇ ਦਿਹਾਂਤ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ. ਸੰਧਵਾਂ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਜਥੇਦਾਰ ਤੋਤਾ ਸਿੰਘ ਜ਼ਮੀਨ ਨਾਲ ਜੁੜੇ ਹੋਏ ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਜਥੇਦਾਰ ਤੋਤਾ ਸਿੰਘ ਦੇ ਦਿਹਾਂਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਭਗਵੰਤ ਮਾਨ ਨੇ ਇਸ ਸੰਬੰਧੀ ਟਵੀਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ...
ਚੰਡੀਗੜ੍ਹ, (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਤੋਤਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਚਲੇ ਜਾਣ ਨਾਲ ਪੰਜਾਬ ਤੇ ਖ਼ਾਸ ਕਰਕੇ ...
ਅੰਮਿ੍ਤਸਰ, (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ, ਉੱਘੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇ: ਤੋਤਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਚਲਾਣੇ ਨੂੰ ...
ਸ੍ਰੀਨਗਰ, 21 ਮਈ (ਮਨਜੀਤ ਸਿੰਘ)-ਸ੍ਰੀਨਗਰ-ਜੰਮੂ ਕੌਮੀ ਹਾਈਵੇਅ 'ਤੇ ਜ਼ਿਲ੍ਹਾ ਰਾਮਬਣ ਦੇ ਖੂਨੀ ਨਾਲਾ ਖੇਤਰ ਵਿਖੇ ਨਿਰਮਾਣ ਅਧੀਨ ਸੁਰੰਗ ਦੇ ਹਾਦਸੇ 'ਚ ਮਲਬੇ ਹੇਠ ਦੱਬੇ ਸਾਰੇ 9 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ | ਇਸ ਦੀ ਜਾਣਕਾਰੀ ਐਸ.ਐਸ.ਪੀ. ਮੋਹਿਤ ...
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਭਾਰਤ ਸਰਕਾਰ ਨੇ ਇਕ ਪੱਤਰ ਰਾਹੀਂ ਸੂਬਾ ਸਰਕਾਰ ਨੂੰ ਦੱਸਿਆ ਹੈ ਕਿ ਪੀ.ਐਸ.ਐਸ. ਗਾਈਡਲਾਈਨਜ਼, 2018 ਅਨੁਸਾਰ ਹਾੜ੍ਹੀ ਸੀਜ਼ਨ 2021-22 ਲਈ ਪੰਜਾਬ 'ਚੋਂ 4585 ਮੀਟਿ੍ਕ ਟਨ ਮੂੰਗੀ 'ਪ੍ਰਾਈਸ ਸਪੋਰਟ ...
ਨਵੀਂ ਦਿੱਲੀ, 21 ਮਈ (ਏਜੰਸੀਆਂ)-ਬੀਤੇ ਦਿਨ ਭਾਜਪਾ 'ਚ ਸ਼ਾਮਿਲ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ | ਜਾਖੜ ਵਲੋਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਇਹ ਅਮਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX