ਜ਼ੀਰਾ, 21 ਮਈ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)- ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਤਹਿਤ ਸਬ-ਡਵੀਜ਼ਨ ਜ਼ੀਰਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ, ਜਦ ਬੀਤੇ ਦਿਨੀਂ ਮਖੂ ਦੇ ਇਕ ਘਰ ਵਿਚੋਂ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਮਾਸਟਰ ਮਾਈਾਡ ਨੂੰ ਪੁਲਿਸ ਨੇ ਦੇਸੀ ਕੱਟਾ 32 ਬੋਰ ਪਿਸਟਲ, 2 ਜਿੰਦਾ ਕਾਰਤੂਸ ਸਮੇਤ ਕਾਬੂ ਕਰਕੇ ਉਸ ਪਾਸੋਂ 25000 ਨਗਦੀ ਅਤੇ ਸੋਨੇ ਦੇ ਟੋਪਸ ਬਰਾਮਦ ਕਰ ਲਏ ਹਨ | ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਦੀਪ ਸਿੰਘ ਮੰਡ ਡੀ.ਐੱਸ.ਪੀ ਜ਼ੀਰਾ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਐੱਸ.ਐੱਚ.ਓ ਥਾਣਾ ਮਖੂ ਨੇ ਦੱਸਿਆ ਕਿ ਮਿਤੀ 13 ਮਈ ਨੂੰ ਮਖੂ ਵਿਖੇ ਆਰੀਆ ਸਮਾਜ ਗਲੀ ਦੇ ਇਕ ਘਰ ਵਿਚ ਹਥਿਆਰਾਂ ਦੀ ਨੋਕ 'ਤੇ ਨਕਾਬਪੋਸ਼ ਲੁਟੇਰਿਆਂ ਨੇ ਪੰਜ ਲੱਖ ਨਕਦੀ ਅਤੇ ਗਹਿਣੇ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਸੰਬੰਧੀ ਘਰ ਦੀ ਮਾਲਕਣ ਮੁੱਦਈ ਕਮਲੇਸ਼ ਪਤਨੀ ਅਸ਼ੋਕ ਕੁਮਾਰ ਵਾਸੀ ਥਾਣਾ ਮਖੂ ਦੇ ਬਿਆਨ ਦੇ ਆਧਾਰ 'ਤੇ ਮੁਕੱਦਮਾ ਨੰਬਰ-69 ਮਿਤੀ 13/5/22 ਅਧੀਨ ਧਾਰਾ 395, 450 ਆਈ.ਪੀ.ਸੀ 25/54/59 ਐਕਟ ਤਹਿਤ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾ ਰਹੀ ਸੀ ਤਾਂ ਪੁਲਿਸ ਹੱਥ ਵੱਡੀ ਸਫਲਤਾ ਲੱਗੀ, ਜਦ ਉਕਤ ਘਟਨਾਕ੍ਰਮ ਦਾ ਮਾਸਟਰਮਾਈਾਡ ਮਨਪ੍ਰੀਤ ਸਿੰਘ ਉਰਫ਼ ਬਗੀਚਾ ਸਿੰਘ ਵਾਸੀ ਲੰਗੇਆਣਾ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਕਾਬੂ ਕਰ ਲਿਆ ਗਿਆ | ਵਿਸਥਾਰਤ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸੰਦੀਪ ਸਿੰਘ ਮੰਡ ਨੇ ਅੱਗੇ ਦੱਸਿਆ ਕਿ ਫੜੇ ਗਏ ਉਕਤ ਦੋਸ਼ੀ ਪਾਸੋਂ 32 ਬੋਰ ਦੇਸੀ ਕੱਟਾ ਪਿਸਟਲ, 2 ਜਿੰਦਾ ਕਾਰਤੂਸ 32 ਬੋਰ ਅਤੇ 25000 ਨਗਦੀ ਤੋਂ ਇਲਾਵਾ ਸੋਨੇ ਦੇ ਟੋਪਸ ਬਰਾਮਦ ਹੋਏ ਹਨ | ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਪੇਸ਼ੇਵਰ ਮੁਜਰਮ ਹੈ ਅਤੇ ਇਸ ਵਿਰੁੱਧ ਪਹਿਲਾਂ ਵੀ ਲੁੱਟ-ਖੋਹ ਦੇ 2 ਮੁਕੱਦਮੇ ਥਾਣਾ ਕੁੱਲਗੜ੍ਹੀ ਵਿਖੇ ਦਰਜ ਹਨ, ਜਿਨ੍ਹਾਂ ਵਿਚ ਇਕ ਮੁਕੱਦਮਾ 4 ਲੱਖ 40 ਹਜ਼ਾਰ ਦੀ ਲੁੱਟ ਦਾ ਹੈ, ਜਦੋਂ ਕਿ ਮਾਮਲੇ 'ਚ ਬਾਕੀ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਰਹਿੰਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ | ਇਸ ਤੋਂ ਇਲਾਵਾ ਪੁਲਿਸ ਦੀ ਹੋਰ ਪ੍ਰਾਪਤੀ ਸੰਬੰਧੀ ਦੱਸਦਿਆਂ ਸੰਦੀਪ ਸਿੰਘ ਮੰਡ ਡੀ.ਐੱਸ.ਪੀ ਨੇ ਦੱਸਿਆ ਕਿ ਬੀਤੀ ਕੱਲ੍ਹ ਮਿਤੀ 20 ਮਈ 2022 ਨੂੰ ਹੌਂਡਾ ਸਿਟੀ ਗੱਡੀ 'ਤੇ ਸਵਾਰ ਨੌਜਵਾਨ ਰਾਣਾ ਫਿਿਲੰਗ ਸਟੇਸ਼ਨ ਜੋਗੇਵਾਲਾ ਤੋਂ 40 ਲੀਟਰ ਤੇਲ ਪੁਆ ਕੇ ਫ਼ਰਾਰ ਹੋ ਗਏ ਸਨ, ਉਨ੍ਹਾਂ ਦੋਸ਼ੀਆਂ ਨੂੰ ਵੀ ਪੁਲਿਸ ਨੇ ਹੌਂਡਾ ਸਿਟੀ ਗੱਡੀ ਨੰਬਰ-ਏ.ਜੇ-0627 ਸਮੇਤ ਕਾਬੂ ਕਰ ਲਿਆ | ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖ਼ਤ ਰਣਜੀਤ ਸਿੰਘ ਅਤੇ ਬਲਰਾਜ ਸਿੰਘ ਵਾਸੀ ਦੋਨੋਂ ਵਾਸੀ ਪਿੰਡ ਪਿਓਰੀ ਥਾਣਾ ਗਿੱਦੜਬਾਹਾ ਅਤੇ ਹਰਮਿੰਦਰ ਸਿੰਘ ਵਾਸੀ ਬਾਰਕ ਥਾਣਾ ਨੰਦਗੜ੍ਹ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਵਿਚੋਂ ਰਣਜੀਤ ਸਿੰਘ ਵਿਰੁੱਧ ਪਹਿਲਾਂ ਵੀ ਹੈਰੋਇਨ ਦੀ ਸਮਗਲਿੰਗ ਅਤੇ ਇਰਾਦਾ ਕਤਲ ਦੇ ਸੰਗੀਨ ਮੁਕੱਦਮੇ ਦਰਜ਼ ਹਨ | ਅੰਤ ਵਿਚ ਉਨ੍ਹਾਂ ਦੱਸਿਆ ਕਿ ਤੇਲ ਪੁਆ ਕੇ ਫ਼ਰਾਰ ਹੋਏ ਵਿਅਕਤੀਆਂ ਕੋਲੋਂ ਬਰਾਮਦ ਗੱਡੀ ਵਿਚੋਂ 4-5 ਮਖੌਟੇ ਬਰਾਮਦ ਹੋਏ ਹਨ, ਜੋ ਕਿ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਕਾਬੂ ਨੌਜਵਾਨ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ |
ਫ਼ਿਰੋਜ਼ਪੁਰ, 21 ਮਈ (ਰਾਕੇਸ਼ ਚਾਵਲਾ)- ਸ੍ਰੀ ਵੀਰਇੰਦਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵਲੋਂ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮਿਸ ...
ਮਮਦੋਟ/ਗੁਰੂਹਰਸਹਾਏ, 21 ਮਈ (ਸੁਖਦੇਵ ਸਿੰਘ ਸੰਗਮ, ਹਰਚਰਨ ਸਿੰਘ ਸੰਧੂ)- ਫ਼ਿਰੋਜ਼ਪੁਰ-ਜਲਾਲਾਬਾਦ ਮੁੱਖ ਮਾਰਗ 'ਤੇ ਅੱਡਾ ਜੰਗਾਂ ਵਾਲਾ ਮੌੜ ਵਿਖੇ ਇਕ ਕਾਰ ਹਾਦਸੇ ਵਿਚ ਦੋ ਦੀ ਮੌਤ ਤੇ ਦੋ ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ | ਮੌਕੇ ਤੋਂ ...
ਤਲਵੰਡੀ ਭਾਈ, 21 ਮਈ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਤਲਵੰਡੀ ਭਾਈ ਅਧੀਨ ਪੈਂਦੇ ਪਿੰਡ ਪਤਲੀ ਦੇ ਇਕ ਨੌਜਵਾਨ ਵਲੋਂ ਆਪਣੇ-ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕ ਜਗਸੀਰ ਸਿੰਘ ਪੁੱਤਰ ਕਰਮ ਸਿੰਘ ...
-ਫ਼ਿਰੋਜ਼ਪੁਰ, 21 ਮਈ (ਕੁਲਬੀਰ ਸਿੰਘ ਸੋਢੀ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੱਡੀ ਲੀਡ ਨਾਲ ਜਿੱਤਣ ਬਾਅਦ ਆਮ ਆਦਮੀ ਪਾਰਟੀ ਨੇ ਸੂਬੇ ਅੰਦਰ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਬਣਾਈ, ਜਿਸ ਪਿੱਛੋਂ ਵਿਧਾਨ ਸਭਾ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ...
ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)- ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਬੰਦ ਹਵਾਲਾਤੀ ਕੋਲੋਂ ਡਿਉੜੀ ਤਲਾਸ਼ੀ ਦੌਰਾਨ ਸਿੰਮ ਕਾਰਡ ਬਰਾਮਦ ਹੋਣ 'ਤੇ ਜੇਲ੍ਹ ਅਧਿਕਾਰੀਆਂ ਦੀ ਇਤਲਾਹ 'ਤੇ ਸਿਟੀ ਪੁਲਿਸ ਨੇ ਉਕਤ ਹਵਾਲਾਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ...
ਖੋਸਾ ਦਲ ਸਿੰਘ, 21 ਮਈ (ਮਨਪ੍ਰੀਤ ਸਿੰਘ ਸੰਧੂ)- ਨਜ਼ਦੀਕੀ ਪਿੰਡ ਕਰਮੂਵਾਲਾ ਦੀ ਹੱਦ 'ਤੇ ਲੰਘਦੇ ਸੇਮ-ਨਾਲੇ ਵਿਚ ਪੈਂਦੇ ਪਿੰਡ ਕਰਮੂਵਾਲਾ ਦੇ ਸੀਵਰੇਜ ਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਕਰਮੂਵਾਲਾ ਅਤੇ ਇੱਟਾਂ ਵਾਲੀ ਪਿੰਡ ਦੇ ਲੋਕ ਆਹਮੋ-ਸਾਹਮਣੇ ਦਿਖਾਈ ਦੇ ਰਹੇ ਹਨ ...
ਗੁਰੂਹਰਸਹਾਏ, 21 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਸ਼ਿਆਂ ਦੇ ...
ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)- ਨਜ਼ਦੀਕੀ ਪਿੰਡ ਪੀਰਾਂ ਵਾਲਾ ਨੇੜੇ ਕੈਨਾਲ ਕਾਲੋਨੀ ਵਿਖੇ ਅਣਢੁਕਵੀਂ ਜਗ੍ਹਾ 'ਤੇ ਕੀਤੇ ਪ੍ਰਕਾਸ਼ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਿਰਾਦਰੀ ਦਾ ਸਖ਼ਤ ਨੋਟਿਸ ਲੈਂਦਿਆਂ ਵੱਖ-ਵੱਖ ਸਿੱਖ ਜਥੇਬੰਦੀਆਂ ...
ਕੁੱਲਗੜ੍ਹੀ, 21 ਮਈ (ਸੁਖਜਿੰਦਰ ਸਿੰਘ ਸੰਧੂ)- ਆਮ ਆਦਮੀ ਪਾਰਟੀ ਵਲੋਂ ਬਣਾਈਆਂ ਜਾ ਰਹੀਆਂ ਕਮੇਟੀਆਂ ਵਿਚ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵਿਧਾਇਕ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਤੇ ਬੁਲਾਰਾ ਪੰਜਾਬ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਿਰਦੇਸ਼ 'ਤੇ ਵਿਧਾਨ ...
ਮਖੂ, 21 ਮਈ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਸ਼ਹਿਰ ਤੇ ਇਸ ਦੇ ਆਸ-ਪਾਸ ਇਲਾਕੇ ਵਿਚ ਚੋਰੀਆਂ, ਡਕੈਤੀਆਂ, ਲੁੱਟਾਂ ਬਿਨ ਨਾਗਾ ਹੋ ਰਹੀਆਂ ਹਨ | ਬੀਤੀ ਰਾਤ ਚੋਰਾਂ ਵਲੋਂ ਸੰਜੀਵ ਕੁਮਾਰ ਪੁੱਤਰ ਹੀਰਾ ਲਾਲ ਜਿਸ ਦੀ ਸਬਜ਼ੀ ਦੀ ਦੁਕਾਨ ਹੈ, ਘਰ ਦੇ ਬਾਹਰ ਰੇਲਵੇ ...
ਖੋਸਾ ਦਲ ਸਿੰਘ, 21 ਮਈ (ਮਨਪ੍ਰੀਤ ਸਿੰਘ ਸੰਧੂ)- ਨਵੀਂ ਚੁਣੀ ਗਈ ਪੰਜਾਬ ਵਿਧਾਨ ਸਭਾ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਗਠਿਤ ਕਮੇਟੀਆਂ ਵਿਚ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਅਤੇ ਇਮਾਨਦਾਰ ਲੀਡਰ ਵਜੋਂ ਜਾਣੇ ਜਾਂਦੇ ਨਰੇਸ਼ ਕਟਾਰੀਆ ਨੂੰ ਦੋ ...
ਖੋਸਾ ਦਲ ਸਿੰਘ, 21 ਮਈ (ਮਨਪ੍ਰੀਤ ਸਿੰਘ ਸੰਧੂ)- ਜ਼ੀਰਾ ਇਲਾਕੇ ਵਿਚ ਵੱਡੇ ਪੱਧਰ 'ਤੇ ਹੋ ਰਹੀ ਬਿਜਲੀ ਚੋਰੀ ਨੂੰ ਰੋਕਣ ਲਈ ਸਮੁੱਚੀਆਂ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਾਰੇ ਵਰਗਾਂ ਦੇ ਲੋਕ ਬਿਜਲੀ ਵਿਭਾਗ ਦਾ ਸਹਿਯੋਗ ਕਰਨ ਤਾਂ ਜੋ ਘਾਟੇ ਵਿਚ ਜਾ ...
ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਵਧੀਆਂ ਲੁੱਟ-ਖੋਹ ਤੇ ਚੋਰੀ, ਡਕੈਤੀ ਦੀਆਂ ਵਾਰਦਾਤਾਂ ਦੇ ਚੱਲਦਿਆਂ ਬੀਤੀ ਰਾਤ ਦੋ ਪਹੀਆ ਵਾਹਨਾਂ ਦੀ ਚੋਰੀ ਦਾ ਅੱਡਾ ਬਣ ਚੁੱਕੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਚੋਰਾਂ ਵਲੋਂ ਧਾਵਾ ਬੋਲਦਿਆਂ ...
ਗੋਲੂ ਕਾ ਮੋੜ, 21 ਮਈ (ਸੁਰਿੰਦਰ ਸਿੰਘ ਪੁਪਨੇਜਾ)- ਰਾਏ ਸਿੱਖ ਸਮਾਜ ਦੇ ਰਾਜਨੀਤਿਕ ਆਗੂ, ਪੰਚ-ਸਰਪੰਚ, ਮੁਲਾਜ਼ਮ ਵਰਗ ਦੀ ਅਹਿਮ ਮੀਟਿੰਗ ਅੱਜ 22 ਮਈ ਦਿਨ ਐਤਵਾਰ ਸ਼ਾਮ 4 ਵਜੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਪੀਰ ਮੁਹੰਮਦ ਹੋਵੇਗੀ | ...
ਤਲਵੰਡੀ ਭਾਈ, 21 ਮਈ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਗਠਨ ਦੌਰਾਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੂੰ ਵਿਧਾਨ ਸਭਾ ਦੀ ਵੈੱਲਫੇਅਰ ...
ਮਮਦੋਟ, 21 ਮਈ (ਸੁਖਦੇਵ ਸਿੰਘ ਸੰਗਮ)- ਪੁਲਿਸ ਥਾਣਾ ਮਮਦੋਟ ਅਧੀਨ ਪਿੰਡ ਕਾਲਾ ਟਿੱਬਾ ਦੇ ਸਰਕਾਰੀ ਸਕੂਲ ਵਿਚ ਅੱਜ ਤੜਕਸਾਰ ਗੱਡੀ ਸਮੇਤ ਲਾਵਾਰਸ ਬੱਕਰੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਦੇ ਸਰਪੰਚ ਗੁਰਭੇਜ ਸਿੰਘ ਅਤੇ ਪੂਰਨ ਸਿੰਘ ਨੇ ਦੱਸਿਆ ਕਿ ਅੱਜ ...
ਤਲਵੰਡੀ ਭਾਈ, 21 ਮਈ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਗਠਨ ਦੌਰਾਨ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੂੰ ਵਿਧਾਨ ਸਭਾ ਦੀ ਵੈੱਲਫੇਅਰ ...
ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)- ਥਾਣਾ ਸਿਟੀ ਪੁਲਿਸ ਨੇ ਫ਼ਿਰੋਜ਼ਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿਚੋਂ ਮੋਟਰਸਾਈਕਲ ਆਦਿ ਚੋਰੀ ਕਰਕੇ ਅੱਗੇ ਵੇਚਣ ਦੀ ਤਾਕ ਵਿਚ ਖੜੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਇਕ ਮੋਟਰਸਾਈਕਲ ਬਰਾਮਦ ਕੀਤਾ ...
ਜਲਾਲਾਬਾਦ, 21 ਮਈ (ਕਰਨ ਚੁਚਰਾ)- ਥਾਣਾ ਵੈਰੋ ਕੇ ਪੁਲਿਸ ਨੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਪੁੱਤਰ ਮਹਿੰਦਰ ਸਿੰਘ ...
ਤਲਵੰਡੀ ਭਾਈ, 21 ਮਈ (ਰਵਿੰਦਰ ਸਿੰਘ ਬਜਾਜ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਪਾਲ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ...
ਗੁਰੂਹਰਸਹਾਏ, 21 ਮਈ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ ਸਥਿਤ ਆਸਥਾ ਹਸਪਤਾਲ ਵਿਖੇ ਅੱਜ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵਲੋਂ ਫ਼ਰੀ ਚੈੱਕਅਪ ਕੈਂਪ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸੰਬੰਧੀ ...
ਗੋਲੂ ਕਾ ਮੋੜ, 21 ਮਈ (ਸੁਰਿੰਦਰ ਸਿੰਘ ਪੁਪਨੇਜਾ)- ਕਿਸਾਨੀ ਮੁੱਦਿਆਂ ਨੂੰ ਲੈ ਕੇ ਸਰਕਾਰ ਦਾ ਧਿਆਨ ਦਿਵਾਉਣ ਲਈ 'ਅਜੀਤ' ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਗੋਲੂ ਕਾ ਮੋੜ ਨੇ ਕਿਹਾ ਕਿ ਸਰਕਾਰਾਂ ਵਲੋਂ ਹਰ ਕਾਨੂੰਨ ਕਿਸਾਨਾਂ 'ਤੇ ਹੀ ਕਿਉਂ ਲਾਗੂ ਕੀਤਾ ਜਾਂਦਾ ਹੈ | ...
ਫ਼ਿਰੋਜ਼ਸ਼ਾਹ, 21 ਮਈ (ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਵਿਧਾਨ ਸਭਾ ਦੀਆਂ ਸਾਲ 2022-23 ਲਈ ਗਠਿਤ ਕਮੇਟੀਆਂ ਤਹਿਤ ਭਲਾਈ ਕਮੇਟੀ ਦੇ ਗਠਨ 'ਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ | 13 ਮੈਂਬਰੀ ਇਸ ਕਮੇਟੀ ...
ਫ਼ਿਰੋਜ਼ਪੁਰ, 21 ਮਈ (ਤਪਿੰਦਰ ਸਿੰਘ)- ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਵਿਖੇ ਕੋਵਿਸ਼ੀਲਡ, ਕੋਵੈਕਸੀਨ, ਕੋਰਬੇਵੈਕਸ (ਪਹਿਲੀ ਅਤੇ ਦੂਜੀ ਖ਼ੁਰਾਕ) ਅਤੇ ਬੂਸਟਰ ਡੋਜ਼ ਕੈਂਪ ਲਗਾਏ ਗਏ | ਇਸ ਕੈਂਪ ਵਿਚ ਨੋਡਲ ਅਫ਼ਸਰ ਡਾ: ਪੂਨਮ ਤ੍ਰੇਹਨ, ਡੀ.ਆਈ.ਓ ਡਾ: ਮੀਨਾਕਸ਼ੀ ...
ਫ਼ਿਰੋਜ਼ਸ਼ਾਹ, 21 ਮਈ (ਸਰਬਜੀਤ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ, ਦੇ ਸਦੀਵੀ ਵਿਛੋੜਾ ਦੇ ਜਾਣ 'ਤੇ ਉਨ੍ਹਾਂ ਦੇ ਪਰਿਵਾਰ ਅਤੇ ...
ਗੁਰੂਹਰਸਹਾਏ, 21 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ...
ਗੋਲੂ ਕਾ ਮੋੜ, 21 ਮਈ (ਸੁਰਿੰਦਰ ਸਿੰਘ ਪੁਪਨੇਜਾ)- ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੀ ਬੇਟੀ ਸਿਮਰਨ ਸਰਾਰੀ ਵਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਘਾਂਗਾ ਕਲਾਂ, ਘਾਂਗਾ ਖ਼ੁਰਦ ਅਤੇ ...
ਫ਼ਿਰੋਜ਼ਪੁਰ, 21 ਮਈ (ਤਪਿੰਦਰ ਸਿੰਘ)- ਵਿਵੇਕਾਨੰਦ ਵਰਲਡ ਸਕੂਲ ਦੇ ਵਿਹੜੇ ਵਿਚ ਬੀਤੀ ਸ਼ਾਮ ਕਰਵਾਏ ਗਏ ਸਮਾਗਮ 'ਚ ਭਾਰਤ ਦੇ ਪ੍ਰਸਿੱਧ ਵਾਇਲਨ ਵਾਦਕ ਡਾ: ਸੁਜੀਤ ਕੁਮਾਰ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ...
ਗੁਰੂਹਰਸਹਾਏ, 21 ਮਈ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਦਫ਼ਤਰ ਪਾਵਰਕਾਮ ਅੰਦਰ ਪੈਂਦੇ ਸਾਰੇ ਫੀਡਰਾਂ 'ਤੇ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ | ਬਿਜਲੀ ਦੇ ਲੰਮੇ ਕੱਟਾਂ ਕਾਰਨ ਹਰ ਵਰਗ ਦੇ ਲੋਕ ਦੁਖੀ ਤੇ ਪੇ੍ਰਸ਼ਾਨ ਹੋ ਰਹੇ ਹਨ | ਬਿਜਲੀ ਨਾ ਆਉਣ ਕਾਰਨ ਜਿੱਥੇ ...
ਤਲਵੰਡੀ ਭਾਈ, 21 ਮਈ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਦੇ ਬਹੁਤੇ ਹਿੱਸੇ ਦੀਆਂ ਸਿੰਚਾਈ ਨਹਿਰਾਂ ਵਿਚ ਸਿਰਫ਼ ਸਾਉਣੀ ਦੀ ਫ਼ਸਲ ਮੌਕੇ ਪਾਣੀ ਛੱਡਿਆ ਜਾਂਦਾ ਹੈ ਅਤੇ ਉਕਤ ਨਹਿਰਾਂ ਸਿਰਫ਼ ਤਿੰਨ ਮਹੀਨੇ ਪਾਣੀ ਚੱਲਣ ਕਾਰਨ ਕਿਸਾਨਾਂ ਨੂੰ ਫ਼ਸਲ ਪਾਲਣ ਲਈ ਧਰਤੀ ਹੇਠਲੇ ...
ਮਮਦੋਟ, 21 ਮਈ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਕਾਨੂੰਨੀ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਹਾਈ ਸਕੂਲ ਕੜਮਾਂ (ਮਮਦੋਟ) ਵਿਖੇ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਸੈਸ਼ਨ ਜੱਜ ਮਿਸ ਏਕਤਾ ਉੱਪਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX