ਤਾਜਾ ਖ਼ਬਰਾਂ


ਦਿੱਲੀ : ਨਸ਼ਾ ਤਸਕਰੀ ਗੱਠਜੋੜ ਦਾ ਮੁੱਖ ਦੋਸ਼ੀ 130 ਕਰੋੜ ਦੀ ਹੈਰੋਇਨ ਸਮੇਤ ਹਿਮਾਚਲ ਤੋਂ ਗ੍ਰਿਫ਼ਤਾਰ
. . .  6 minutes ago
ਨਵੀਂ ਦਿੱਲੀ, 13 ਅਗਸਤ - ਦਿੱਲੀ ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਮੁੱਖ ਦੋਸ਼ੀ ਪੰਕਜ ਵੈਦ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ...
ਹਿਮਾਚਲ ਵਿਧਾਨ ਸਭਾ ਵਲੋਂ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ
. . .  19 minutes ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ। ਇਹ ਬਿੱਲ ਹਿਮਾਚਲ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਲਿਆਂਦਾ...
ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  29 minutes ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  43 minutes ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  49 minutes ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  39 minutes ago
ਚੰਡੀਗੜ੍ਹ, 13 ਅਗਸਤ - ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜਨਤਕ ਥਾਵਾਂ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  about 1 hour ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  about 2 hours ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  about 3 hours ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  about 3 hours ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  about 4 hours ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  about 4 hours ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 5 hours ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  about 5 hours ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  about 5 hours ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  about 5 hours ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਵਫ਼ਦ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 13 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖ਼ੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਵਫ਼ਦ ਨਾਲ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ...
ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
. . .  about 6 hours ago
ਨਵੀਂ ਦਿੱਲੀ, 13 ਅਗਸਤ-ਕਸ਼ਮੀਰੀ ਪੰਡਿਤਾਂ ਦੀ ਹੱਤਿਆ ਦੇ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ 4 ਕਰਮਚਾਰੀਆਂ ਨੂੰ ਸਰਕਾਰ ਨੇ ਕੀਤਾ ਬਰਖ਼ਾਸਤ
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 20 ਸਾਲਾ ਨੌਜਵਾਨ ਦੀ ਮੌਤ
. . .  about 7 hours ago
ਸੁਰ ਸਿੰਘ, 13 ਅਗਸਤ (ਧਰਮਜੀਤ ਸਿੰਘ)- ਸਥਾਨਕ ਕਸਬੇ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਸੁਖਬੀਰ ਸਿੰਘ (20) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ, ਜ਼ਿਲ੍ਹਾ ਤਰਨ ਤਾਰਨ ਨਾਮਕ ਨੌਜਵਾਨ ਦੀ ਮੌਤ ਹੋ ਗਈ...
ਕਾਰ ਤੇ ਕੈਂਟਰ ਵਿਚਾਲੇ ਭਿਆਨਕ ਟੱਕਰ, ਇਕ ਸਾਲ ਦੇ ਬੱਚੇ ਸਣੇ 3 ਜਣਿਆਂ ਦੀ ਹੋਈ ਮੌਤ
. . .  about 6 hours ago
ਗੜ੍ਹਸ਼ੰਕਰ, 13 ਅਗਸਤ (ਧਾਲੀਵਾਲ)- ਲੰਘੀ ਦੇਰ ਰਾਤ ਗੜ੍ਹਸ਼ੰਕਰ ਨੇੜੇ ਹੁਸ਼ਿਆਰਪੁਰ ਰੋਡ 'ਤੇ ਇਕ ਕਾਰ ਅਤੇ ਕੈਂਟਰ ਦਰਮਿਆਨੀ ਹੋਈ ਭਿਆਨਕ ਟੱਕਰ 'ਚ ਕਾਰ ਸਵਾਰ ਪਤਨੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿਚ ਇਕ ਸਾਲ ਦਾ ਬੱਚਾ ਵੀ ਸ਼ਾਮਿਲ...
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਰੋਸ ਮਾਰਚ ਆਰੰਭ
. . .  about 7 hours ago
ਪਟਿਆਲਾ, 13 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਬੇ ਭਰ 'ਚ ਕੀਤੇ ਜਾ ਰਹੇ ਰੋਸ ਮਾਰਚ...
ਬੀਤੀ ਰਾਤ ਚੋਰਾਂ ਨੇ ਅਨਾਜ ਮੰਡੀ ਲੌਂਗੋਵਾਲ 'ਚੋਂ 6 ਮੋਟਰਾਂ ਕੀਤੀਆਂ ਚੋਰੀ
. . .  about 7 hours ago
ਲੌਂਗੋਵਾਲ, 13 ਅਗਸਤ (ਸ.ਸ.ਖੰਨਾ,ਵਿਨੋਦ)-ਬੀਤੀ ਰਾਤ ਅਨਾਜ ਮੰਡੀ ਲੌਂਗੋਵਾਲ 'ਚੋਂ ਇਕ ਆੜ੍ਹਤੀਏ ਦੀ ਦੁਕਾਨ ਅੰਦਰੋਂ ਚੋਰਾਂ ਨੇ ਪਾੜ ਲਾ ਕੇ ਮੋਟਰਾਂ ਚੋਰੀ ਕਰ ਲਈਆਂ ਹਨ। ਇਸ ਦੀ ਜਾਣਕਾਰੀ ਆੜ੍ਹਤੀ ਮੰਗਤ ਰਾਏ ਮੰਗੂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਚੋਰਾਂ ਵਲੋਂ...
ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਮੌਕੇ 'ਤੇ ਮੌਤ
. . .  about 8 hours ago
ਸ੍ਰੀ ਚਮਕੌਰ ਸਾਹਿਬ , 13 ਅਗਸਤ (ਜਗਮੋਹਨ ਸਿੰਘ ਨਾਰੰਗ)- ਅੱਜ ਤੜਕੇ ਪੌਣੇ ਚਾਰ ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਡਿਊਟੀ ਦੇਣ ਆ ਰਹੇ ਮੁਲਾਜ਼ਮ ਗੁਰਮੁਖ ਸਿੰਘ ਪਿੰਡ ਪਿੱਪਲ ਮਾਜਰਾ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਕਸਬਾ ਬਹਿਰਾਮ 'ਚ ਬੱਸ ਸਟੈਂਡ ਦੀ ਵੱਡੀ ਘਾਟ

ਬਹਿਰਾਮ, 22 ਮਈ (ਸਰਬਜੀਤ ਸਿੰਘ ਚੱਕਰਾਮੂੰ)-ਚੰਡੀਗੜ੍ਹ-ਫਗਵਾੜਾ ਹਾਈਵੇ 'ਤੇ ਸਥਿਤ ਕਸਬਾ ਬਹਿਰਾਮ ਜਿਥੋਂ ਲਗਭਗ 40-45 ਪਿੰਡਾਂ ਦੇ ਲੋਕ ਤੇ ਵਿਦਿਆਰਥੀ ਰੋਜ਼ਾਨਾ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਲਈ ਇੱਥੋਂ ਬੱਸਾਂ 'ਚ ਚੜ੍ਹਦੇ ਹਨ, ਪਰ ਇੱਥੇ ਕੋਈ ਵੀ ਬੱਸ ਸਟੈਂਡ ਦੀ ਸਹੂਲਤ ਨਾ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇੱਥੇ ਮੇਨ ਹਾਈਵੇ ਦੇ ਉੱਪਰ ਆਰਜ਼ੀ ਬੱਸ ਸਟਾਪ ਬਣਾਏ ਹੋਏ ਹਨ, ਜਿੱਥੇ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਕੋਈ ਬਾਥਰੂਮ ਦੀ ਸਹੂਲਤ ਹੈ ਜਿਸ ਕਾਰਨ ਯਾਤਰੀਆਂ ਨੂੰ ਖਾਸ ਕਰਕੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਥੇ ਬਣੇ ਹੋਏ ਬੱਸ ਸਟਾਪ 'ਤੇ ਕੋਈ ਵੀ ਸ਼ੈੱਡ ਵਗੈਰਾ ਦਾ ਪ੍ਰਬੰਧ ਨਾ ਹੋਣ ਕਾਰਨ ਯਾਤਰੀਆਂ ਨੂੰ ਅੱਤ ਦੀ ਗਰਮੀ 'ਚ ਧੁੱਪ ਵਿਚ ਖੜ੍ਹ ਕੇ ਹੀ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਬਰਸਾਤ ਦੇ ਦਿਨਾਂ 'ਚ ਵੀ ਯਾਤਰੀ ਮੀਂਹ 'ਚ ਖਲੋ ਕੇ ਬੱਸ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ | ਇਨ੍ਹਾਂ ਦਿਨਾਂ 'ਚ ਅੱਤ ਦੀ ਪੈ ਰਹੀ ਗਰਮੀ 'ਚ ਕਈ ਸਵਾਰੀਆਂ ਬੇਹੋਸ਼ ਹੁੰਦੀਆਂ ਵੀ ਦੇਖੀਆਂ ਗਈਆਂ ਹਨ | ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋਂ ਇਨ੍ਹਾਂ ਬਣੇ ਹੋਏ ਬਸ ਸਟਾਪਾਂ 'ਤੇ ਸ਼ੈਡ ਪਾਉਣ ਵਾਸਤੇ ਸਾਰਾ ਸਮਾਨ ਲਿਆਂਦਾ ਹੋਇਆ ਹੈ ਪਰ ਹਾਇਵੇ ਅਥਾਰਟੀ ਵਲੋਂ ਸ਼ੈੱਡ ਬਣਾਉਣ ਤੋਂ ਰੋਕ ਦਿੱਤਾ ਗਿਆ | ਇਸ ਸਬੰਧੀ ਯਾਤਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਦੇ ਡਰਾਇਵਰ ਵੀ ਇੱਥੇ ਬੱਸਾਂ ਕਦੇ ਕਦਾਈਾ ਹੀ ਰੋਕਦੇ ਹਨ ਜਿਸ ਕਾਰਨ ਨੌਕਰੀਆਂ ਵਾਲੇ ਮੁਲਾਜ਼ਮ ਤੇ ਵਿਦਿਆਰਥੀ ਅਕਸਰ ਹੀ ਲੇਟ ਹੋ ਜਾਂਦੇ ਹਨ | ਯਾਤਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਕਈ ਵਾਰ ਤਾਂ ਅੱਧੀਆਂ ਹੀ ਭਰੀਆਂ ਹੁੰਦੀਆਂ ਹਨ ਪਰ ਉਹ ਬੱਸ ਸਟਾਪ 'ਤੇ ਬੱਸ ਰੋਕ ਕੇ ਸਵਾਰੀਆਂ ਚੜ੍ਹਾਉਣਾ ਮੁਨਾਸਿਬ ਨਹੀਂ ਸਮਝਦੇ | ਇਲਾਕੇ ਦੇ ਮੋਹਤਵਰ ਵਿਅਕਤੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਸਬਾ ਬਹਿਰਾਮ ਵਿਖੇ ਬੱਸ ਸਟੈਂਡ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇ ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੂੰ ਇੱਥੇ ਬੱਸਾਂ ਰੋਕਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ | ਇਸ ਸਬੰਧੀ ਜਦੋਂ ਜੀ. ਆਰ ਕੰਪਨੀ ਦੇ ਮੈਨੇਜਰ ਤਾਰਾ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੀ ਅਸੀਂ ਜੋ ਬੱਸ ਸਟਾਪ ਬਣਾਏ ਹੋਏ ਹਨ ਉੱਥੇ ਸ਼ੈਡ ਵਗੈਰਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਜਿੱਥੋਂ ਹੁਣ ਸਵਾਰੀਆਂ ਚੜ੍ਹ ਰਹੀਆਂ ਹਨ, ਉਹ ਪੰਚਾਇਤ ਦੇ ਅਧੀਨ ਆਉਂਦਾ ਹੈ ਅਗਰ ਉੱਥੇ ਕੋਈ ਜਗ੍ਹਾ ਹੈ ਤਾਂ ਪੰਚਾਇਤ ਉੱਥੇ ਸ਼ੈੱਡ ਬਣਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅਗਰ ਸਵਾਰੀਆਂ ਨੂੰ ਕੋਈ ਪੇ੍ਰਸ਼ਾਨੀ ਹੁੰਦੀ ਹੈ ਤਾਂ ਉਹ ਉਸ ਨੂੰ ਦੂਰ ਕਰਨ ਦਾ ਯਤਨ ਕਰਨਗੇ |

ਵਿਧਾਇਕ ਰੌੜੀ ਨੇੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਸਮੁੰਦੜਾ, 22 ਮਈ (ਤੀਰਥ ਸਿੰਘ ਰੱਕੜ)-ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਬਣੇ ਵਿਧਾਇਕ ਚੌਧਰੀ ਜੈ ਕਿ੍ਸ਼ਨ ਸਿੰਘ ਰੌੜੀ ਵਲੋਂ ਸਮੁੰਦੜਾ ਨੇੜਲੇ ਕਈ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵੋਟਾਂ ਲਈ ਧੰਨਵਾਦ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੱਕੀ ਦੀ ਫ਼ਸਲ 'ਤੇ ਵੀ ਐਮ.ਐੱਸ.ਪੀ. ਦੇਵੇ- ਸਾਹਦੜਾ

ਮਜਾਰੀ/ਸਾਹਿਬਾ, 22 ਮਈ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿਵੇਂ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਲਈ ਉਤਸ਼ਾਹਿਤ ਕਰਕੇ ਮੂੰਗੀ ਦੀ ਫ਼ਸਲ 'ਤੇ ਐਮ.ਐੱਸ.ਪੀ.ਦਿੱਤੀ ਹੈ, ਉਸੇ ਤਰ੍ਹਾਂ ਮੱਕੀ ਦੀ ਫ਼ਸਲ 'ਤੇ ਵੀ ...

ਪੂਰੀ ਖ਼ਬਰ »

ਪੰਜਾਬ ਟੈਕਸੀ ਓਪਰੇਟਰ ਯੂਨੀਅਨ ਵਲੋਂ ਖ਼ੂਨਦਾਨ ਕੈਂਪ

ਨਵਾਂਸ਼ਹਿਰ, 22 ਮਈ (ਹਰਵਿੰਦਰ ਸਿੰਘ)-ਪੰਜਾਬ ਟੈਕਸੀ ਓਪਰੇਟਰ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਗੁਰਦੁਆਰਾ ਗੁਰੂ ਅੰਗਦ ਨਗਰ ਵਿਖੇ ਨਰੋਆ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਸਵੈ-ਇਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ...

ਪੂਰੀ ਖ਼ਬਰ »

ਖੇਤਾਂ 'ਚ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਹਰੇਕ ਲਈ ਨੁਕਸਾਨ ਦੇਹ-ਰੱਤੂ

ਬਹਿਰਾਮ, 22 ਮਈ (ਨਛੱਤਰ ਸਿੰਘ ਬਹਿਰਾਮ)-ਖੇਤਾਂ 'ਚ ਨਾੜ ਜਾਂ ਰਹਿੰਦ-ਖੂੰਦ ਨੂੰ ਅੱਗ ਲਗਾਉਣਾ ਹਰੇਕ ਜੀਵ ਲਈ ਨੁਕਸਾਨ ਦੇਹ ਹੈ ਕਿਉਂਕਿ ਅੱਗ ਲਗਾਉਣ ਨਾਲ ਜਿਥੇ ਇਨਸਾਨ ਦੇ ਮਿੱਤਰ ਕੀੜੇ ਅੱਗ ਦੀ ਭੇਟ ਚੜ੍ਹ ਜਾਂਦੇ ਹਨ, ਉਥੇ ਵਾਤਾਵਰਨ ਵੀ ਦੂਸ਼ਿਤ ਹੋ ਜਾਂਦਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਦੋਲਤਪੁਰ ਵਿਖੇ ਭੇਦਭਰੀ ਹਾਲਤ 'ਚ 4 ਪਸ਼ੂਆਂ ਦੀ ਮੌਤ

ਨਵਾਂਸ਼ਹਿਰ, 22 ਮਈ (ਹਰਵਿੰਦਰ ਸਿੰਘ)- ਪਿੰਡ ਦੋਲਤਪੁਰ ਵਿਖੇ ਅਚਾਨਕ ਹੀ 4 ਪਸ਼ੂਆਂ ਦੇ ਭੇਦ ਭਰੇ ਹਾਲਾਤ ਵਿਚ ਮਰ ਜਾਣ ਦੀ ਖ਼ਬਰ ਹੈ | ਪਸ਼ੂਆਂ ਦੇ ਮਾਲਕ ਗੁਰਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਰਾਤ ਉਨ੍ਹਾਂ ਨੂੰ ਅਚਾਨਕ ਪਤਾ ਲੱਗਾ ਕਿ ਉਨ੍ਹਾਂ ...

ਪੂਰੀ ਖ਼ਬਰ »

ਸੰਪਰਕ ਸੜਕ ਦੀ ਮੁਰੰਮਤ ਕਰਨ ਦੀ ਮੰਗ

ਔੜ, 22 ਮਈ (ਜਰਨੈਲ ਸਿੰਘ ਖੁਰਦ)-ਫਿਲੌਰ ਤੋਂ ਰਾਹੋ ਨੂੰ ਜਾਂਦੀ ਮੁੱਖ ਸੜਕ ਤੋਂ ਪਿੰਡ ਦੋਧਾਲੇ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਪਿੰਡ ਮਹਿਰਮਪੁਰ, ਮੱਲਪੁਰ ਤੇ ਦੋਧਾਲੇ ਦੇ ਕਿਸਾਨਾਂ ਨੂੰ ਆਪਣੀ ਖੇਤੀ ਜਿਣਸਾ ਵੇਚਣ ਲਈ ਖ਼ਰੀਦ ਕੇਂਦਰ ਬਜੀਦਪੁਰ ਨਾਲ ਜੋੜਦੀ ਹੈ, ਇਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ

ਬਲਾਚੌਰ, 22 ਮਈ (ਦੀਦਾਰ ਸਿੰਘ ਬਲਾਚੌਰੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਰੈਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਪ ਪ੍ਰਧਾਨ ਠੇਕੇਦਾਰ ਚੌਧਰੀ ਸੁਰਿੰਦਰਪਾਲ ਨੇ ਕਿਰਤੀ ਤੇ ਕਿਸਾਨ ਵਰਗ ਨੂੰ ਆ ...

ਪੂਰੀ ਖ਼ਬਰ »

ਆਦੋਆਣਾ ਗਊਸ਼ਾਲਾ ਵਿਖੇ ਅਣਪਛਾਤੇ ਚੋਰਾਂ ਵਲੋਂ ਗੋਲਕ ਚੋਰੀ

ਭੱਦੀ, 22 ਮਈ (ਨਰੇਸ਼ ਧੌਲ)-ਸਤਿਗੁਰੂ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਤੇ ਵੈੱਲਫੇਅਰ ਟਰੱਸਟ ਆਦੋਆਣਾ ਵਲੋਂ ਭੱਦੀ-ਬਲਾਚੌਰ ਮੁੱਖ ਸੜਕ 'ਤੇ ਚਲਾਈ ਜਾ ਰਹੀ ਸਤਿਗੁਰੂ ਗੰਗਾ ਨੰਦ ਭੂਰੀ ਵਾਲੇ ਗਊਸ਼ਾਲਾ ਵਿਖੇ ਬੀਤੀ ਰਾਤ ਭਗਵਾਨ ਸ੍ਰੀ ਕਿ੍ਸ਼ਨ ਦੇ ਮੰਦਰ ਵਿਚੋਂ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਸੋਲਨ ਹਿਮਾਚਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਭੇਂਟ ਵਾਰਤਾ ਦੌਰਾਨ ਖੇਤੀਬਾੜੀ ਵਿਸ਼ੇ 'ਤੇ ਵਿਚਾਰ ਚਰਚਾ

ਮੁਕੰਦਪੁਰ, 22 ਮਈ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨੀਂ ਖੇਤੀਬਾੜੀ ਮਾਹਰ ਤੇ ਅਗਾਂਹ ਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਦੀ ਅਗਵਾਈ 'ਚ ਪੰਜਾਬ ਦੇ 4 ਕਿਸਾਨਾਂ ਵਲੋਂ ਹਿਮਾਚਲ ਦੀ ਯਾਤਰਾ ਦੌਰਾਨ ਡਾਕਟਰ ਵਾਈ. ਐਸ. ਪਰਮਾਰ ਯੂਨੀਵਰਸਿਟੀ ਆਫ ਹੌਰਟੀ ਕਲਚਰ ਐਂਡ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼- ਚੌਧਰੀ ਮੇਲਾ ਰਾਮ ਭੂੰਬਲਾ

ਪੋਜੇਵਾਲ ਸਰਾਂ- ਸਮਾਜ ਸੇਵੀ, ਵਿੱਦਿਆਦਨੀ, ਨਾਮਵਰ ਉਦਯੋਗਪਤੀ ਤੇ ਗ਼ਰੀਬਾਂ ਦੇ ਮਸੀਹਾ ਬਾਬੂ ਮੇਲਾ ਰਾਮ ਭੂੰਬਲਾ ਦਾ ਜਨਮ ਕੰਢੀ ਇਲਾਕੇ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਮਵਰ ਪਿੰਡ ਮਾਲੇਵਾਲ ਕੰਢੀ ਵਿਖੇ ਮਾਤਾ ਭਗਵਾਨੀ ਦੀ ਕੁੱਖੋਂ ਪਿਤਾ ਚੌਧਰੀ ਖੇਰੂ ...

ਪੂਰੀ ਖ਼ਬਰ »

ਰੱਤੇਵਾਲ ਕਾਲਜ ਦੇ ਬੀ.ਏ. ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਰੱਤੇਵਾਲ, 22 ਮਈ (ਆਰ.ਕੇ. ਸੂਰਾਪੁਰੀ)-ਐੱਮ.ਬੀ.ਜੀ.ਜੀ.ਜੀ. ਗਰਲਜ਼ ਕਾਲਜ ਰੱਤੇਵਾਲ ਦਾ ਬੀ.ਏ. ਤੀਜੇ ਸਮੈਸਟਰ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਨੇ ਦੱਸਿਆ ਕਿ ਬੀ.ਏ. ਤੀਜਾ ਸਮੈਸਟਰ ਦੀ ਪ੍ਰੀਖਿਆ 'ਚ ਸਾਰੀਆਂ ...

ਪੂਰੀ ਖ਼ਬਰ »

ਸਾਈਾ ਕਾਲਜ ਜਾਡਲਾ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ ਰਿਹਾ

ਜਾਡਲਾ, 22 ਮਈ (ਬੱਲੀ)-ਸਥਾਨਕ ਸਾਈਾ ਕਾਲਜ ਆਫ਼ ਐਜੂਕੇਸ਼ਨ ਦੇ ਬੀ. ਐੱਡ. ਸਾਲ 2021-23 ਦੇ ਪਹਿਲੇ ਸਮੈਸਟਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਐਲਾਨਿਆ ਨਤੀਜਾ ਸੌ ਫ਼ੀਸਦੀ ਰਿਹਾ | ਜਿਸ ਵਿਚ ਪਰਮਿੰਦਰ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ 83 ਫ਼ੀਸਦੀ ਅੰਕ ਲੈ ਕੇ ਪਹਿਲਾ, ...

ਪੂਰੀ ਖ਼ਬਰ »

ਜਨਵਾਨੀ ਇਸਤਰੀ ਸਭਾ ਵਲੋਂ ਸੰਘਰਸ਼ਸ਼ੀਲ ਭੈਣਾਂ ਦਾ ਸਨਮਾਨ

ਬੰਗਾ, 22 ਮਈ (ਕਰਮ ਲਧਾਣਾ)-ਮੰਢਾਲੀ ਭਵਨ ਬੰਗਾ ਵਿਖੇ ਜਨਵਾਦੀ ਇਸਤਰੀ ਸਭਾ (ਐਡਵਾ) ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੈਲੀਗੇਟ ਇਜਲਾਸ ਸਮੇਂ ਤਿੰਨ ਭੈਣਾਂ ਬੀਬੀ ਮਹਿੰਦਰ ਕੌਰ ਤਲਵੰਡੀ, ਬੀਬੀ ਬਚਨ ਕੌਰ ਝਿੰਗੜਾਂ ਤੇ ਬੀਬੀ ਗੁਰਦੇਵ ਕੌਰ ਗੋਬਿੰਦਪੁਰ ਨੂੰ ...

ਪੂਰੀ ਖ਼ਬਰ »

ਡੇਂਗੂ ਬੁਖ਼ਾਰ ਸੰਬੰਧੀ ਜਾਗਰੂਕਤਾ ਕੈਂਪ

ਭੱਦੀ, 22 ਮਈ (ਨਰੇਸ਼ ਧੌਲ)-ਸੀਨੀਅਰ ਮੈਡੀਕਲ ਅਫ਼ਸਰ ਬਲਾਕ ਸੜੌਆ ਡਾ. ਗੁਰਿੰਦਰਜੀਤ ਸਿੰਘ, ਹੈਲਥ ਇੰਸਪੈਕਟਰ ਅਦਰਸ਼ ਕੁਮਾਰ ਤੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਸਮੁੱਚੀ ਟੀਮ ਵਲੋਂ ਪਿੰਡ ਬਛੌੜੀ ਵਿਖੇ ਡੇਂਗੂ ਬੁਖ਼ਾਰ ਸਬੰਧੀ ਵਿਸ਼ੇਸ਼ ਜਾਗਰੂਕਤਾ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮੁਹਿੰਮ ਤਹਿਤ ਖਟਕੜ ਕਲਾਂ 'ਚ ਸੈਂਕੜੇ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਚੁੱਕੀ ਸਹੁੰ

ਬੰਗਾ, 22 ਮਈ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜ਼ਿਲ੍ਹਾ ਪੁਲਿਸ ਵਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸੈਂਕੜੇ ਨੌਜਵਾਨਾਂ ਨੇ ਨਸ਼ਾਖੋਰੀ ਵਿਰੁੱਧ ਸਹੁੰ ਚੁੱਕੀ | ...

ਪੂਰੀ ਖ਼ਬਰ »

'ਲੇਖਕ ਦੇ ਵਿਹੜੇ' 'ਚ ਰਜਨੀ ਸ਼ਰਮਾ ਨਾਲ ਰੂਬਰੂ

ਨਵਾਂਸ਼ਹਿਰ, 22 ਮਈ (ਗੁਰਬਖਸ਼ ਸਿੰਘ ਮਹੇ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ ਨਵਾਂਸ਼ਹਿਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਸੰਸਥਾ ਵਲੋਂ 'ਲੇਖਕ ਦੇ ਵਿਹੜੇ' ਪ੍ਰੋਗਰਾਮਾਂ ਦੀ ਆਰੰਭੀ ਲੜੀ ਤਹਿਤ ਕਵਿੱਤਰੀ ਰਜ਼ਨੀ ਸ਼ਰਮਾ ਦੇ ਘਰ ਸਾਹਿਤ ਪ੍ਰੇਮੀਆਂ ਦੀ ਭਾਰੀ ...

ਪੂਰੀ ਖ਼ਬਰ »

'ਆਪ' ਸਰਕਾਰ ਵਲੋਂ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ- ਸੰਤੋਸ਼ ਕਟਾਰੀਆ

ਸੜੋਆ, 22 ਮਈ (ਨਾਨੋਵਾਲੀਆ)-ਪਿੰਡ ਆਲੋਵਾਲ ਵਾਸੀ ਸਿੰਗਾਰਾ ਸਿੰਘ ਬੜਪੱਗਾ ਸਮਾਜਸੇਵੀ ਦੇ ਗ੍ਰਹਿ ਵਿਖੇ ਨਵ-ਨਿਯੁਕਤ ਵਿਧਾਇਕਾ ਸੰਤੋਸ਼ ਕਟਾਰੀਆ ਦੇ ਸਨਮਾਨ ਵਜੋਂ ਕਰਵਾਏ ਸਮਾਗਮ ਮੌਕੇ ਸਮੂਹ 'ਆਪ' ਆਗੂਆਂ ਨੇ ਸੰਤੋਸ਼ ਕਟਾਰੀਆ ਦਾ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ | ...

ਪੂਰੀ ਖ਼ਬਰ »

ਮਾਨ ਸਰਕਾਰ ਦੀਆਂ ਤਰੀਫਾਂ ਘਰ-ਘਰ ਹੋਣ ਲੱਗੀਆਂ-ਸਰਹਾਲ

ਸੰਧਵਾਂ, 22 ਮਈ (ਪ੍ਰੇਮੀ ਸੰਧਵਾਂ)-ਸੀਨੀਅਰ ਆਪ ਆਗੂ ਤੇ ਸਰਕਲ ਇੰਚਾਰਜ ਡਾ. ਜਗਨ ਨਾਥ ਹੀਰਾ ਦੀ ਪ੍ਰਧਾਨਗੀ 'ਚ ਪਿੰਡ ਸੰਧਵਾਂ ਵਿਖੇ ਪਾਰਟੀ ਵਰਕਰਾਂ ਦੀ ਇਕੱਤਰਤਾ 'ਚ 'ਆਪ' ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਉਚੇਚੇ ਤੌਰ 'ਤੇ ਪੁੱਜ ਕੇ ਲੋਕਾਂ ਦੀਆਂ ...

ਪੂਰੀ ਖ਼ਬਰ »

ਪਿੰਡ ਬੂਲੇਵਾਲ ਵਿਖੇ ਧਾਰਮਿਕ ਸਮਾਗਮ

ਬਲਾਚੌਰ, 22 ਮਈ (ਦੀਦਾਰ ਸਿੰਘ ਬਲਾਚੌਰੀਆ)- ਧੰਨ-ਧੰਨ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸਿੰਘ ਸਭਾ ਪਿੰਡ ਬੂਲੇਵਾਲ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਆਈਆਂ ਧਾਰਮਿਕ ...

ਪੂਰੀ ਖ਼ਬਰ »

ਡਾ. ਅੰਬੇਡਕਰ ਭਵਨ ਚੈਰੀਟੇਬਲ ਟਰੱਸਟ ਦੀ ਚੋਣ

ਨਵਾਂਸ਼ਹਿਰ, 22 ਮਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਡਾ. ਅੰਬੇਡਕਰ ਭਵਨ ਚੈਰੀਟੇਬਲ ਟਰੱਸਟ ਦੀ ਡਾ. ਅੰਬੇਡਕਰ ਸਕੂਲ ਮੂਸਾਪੁਰ ਰੋਡ ਵਿਖੇ ਹੋਈ ਚੋਣ 'ਚ ਪ੍ਰੇਮ ਮਲਹੋਤਰਾ ਨੂੰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਪਹਿਲਾ ਸਾਬਕਾ ਪ੍ਰਧਾਨ ਗੋਪਾਲ ਕਿ੍ਸ਼ਨ ਵਲੋਂ ਨਵੀਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨਵੇਂ ਪਟਵਾਰੀ ਭਰਤੀ ਕਰ ਕੇ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਕਰੇ- ਬਾਜਵਾ

ਮਜਾਰੀ/ਸਾਹਿਬਾ, 22 ਮਈ (ਨਿਰਮਲਜੀਤ ਸਿੰਘ ਚਾਹਲ)-ਰਿਟਾ. ਕਾਨੂੰਗੋਅ/ਪਟਵਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਨੇ ਪਿੰਡ ਜਾਡਲੀ ਵਿਖੇ ਸਾਥੀ ਰਿਟਾ. ਕਾਨੂੰਗੋ ਤੇ ਪਟਵਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਖੇਤਾਂ 'ਚ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਘੱਟ ਜਾਂਦੀ ਹੈ-ਹਰਵਿੰਦਰ ਸਿੰਘ

ਸੰਧਵਾਂ, 22 ਮਈ (ਪ੍ਰੇਮੀ ਸੰਧਵਾਂ)-ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੋਇਲ ਸਪੁੱਤਰ ਸਵ. ਮੋਹਣ ਸਿੰਘ ਬੋਇਲ ਵਾਸੀ ਸੂੰਢ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਕਰੀਬ 12-13 ਸਾਲਾਂ ਤੋਂ ਖੇਤਾਂ ਵਿਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ, ...

ਪੂਰੀ ਖ਼ਬਰ »

ਮਾਨਵਤਾ ਦੀ ਭਲਾਈ ਲਈ ਖੂਨਦਾਨ ਸਭ ਤੋਂ ਉਤਮ ਸੇਵਾ-ਬੀਸਲਾ

ਸੰਧਵਾਂ, 22 ਮਈ (ਪ੍ਰੇਮੀ ਸੰਧਵਾਂ)-ਬਲਾਕੀਪੁਰ ਦੇ 66 ਕੇ. ਵੀ ਸਬ ਸਟੇਸ਼ਨ ਵਿਖੇ ਇੰਜੀਨੀਅਰ ਦੀਆਂ ਸੇਵਾਵਾਂ ਨਿਭਾਅ ਰਹੇ ਇਲਾਕੇ ਦੇ ਉੱਘੇ ਵਾਤਾਵਰਨ ਪ੍ਰੇਮੀ ਜੇ. ਈ ਗੋਪਾਲ ਕ੍ਰਿਸ਼ਨ ਬੀਸਲਾ ਸਪੁੱਤਰ ਸਾਬਕਾ ਹੈੱਡ ਮਾਸਟਰ ਗੁਰਦੇਵ ਰਾਮ ਮਹਿਮੀ ਵਾਸੀ ਬੀਸਲਾ ਨੇ ਕਿਹਾ ...

ਪੂਰੀ ਖ਼ਬਰ »

'ਬੁੱਕ- ਬੈਂਕ' ਬਣਾ ਕੇ ਪਠਲਾਵਾ ਸੰਸਥਾ ਕਰੇਗੀ ਲੋੜਵੰਦ ਵਿਦਿਆਰਥੀਆਂ ਦੀ ਮਦਦ

ਬੰਗਾ, 22 ਮਈ (ਕਰਮ ਲਧਾਣਾ)-ਨਾਮੀ ਸਮਾਜ ਸੇਵੀ ਸੰਸਥਾ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਮੀਟਿੰਗ ਕਰਕੇ ਇਲਾਕੇ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਲੇਬਸ ਦੀਆਂ ਕਿਤਾਬਾਂ ਮੁਫ਼ਤ ਮੁਹੱਈਆ ਕਰਾਉਣ ਲਈ ਬੁੱਕ-ਬੈਂਕ ਬਣਾਉਣ ਦਾ ...

ਪੂਰੀ ਖ਼ਬਰ »

ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖੁਰਦ ਵਿਖੇ ਮੇਲੇ ਦੇ ਪਹਿਲੇ ਦਿਨ ਚੰਦੂਮਾਜਰਾ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ

ਪੋਜੇਵਾਲ ਸਰਾਂ, 22 ਮਈ (ਰਮਨ ਭਾਟੀਆ)-ਪਿੰਡ ਚੰਦਿਆਣੀ ਖੁਰਦ ਵਿਖੇ ਸਥਿਤ ਦਰਬਾਰ ਖ਼ੁਆਜਾ ਪੀਰ ਵਿਖੇ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਥੀਆਂ ਸਮੇਤ ਪਹੰੁਚ ਕੇ ਹਾਜ਼ਰੀ ਭਰੀ ਤੇ ਦਰਗਾਹ ...

ਪੂਰੀ ਖ਼ਬਰ »

ਰਾਣਾ ਤਾਰੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

ਬਲਾਚੌਰ, 22 ਮਈ (ਦੀਦਾਰ ਸਿੰਘ ਬਲਾਚੌਰੀਆ)-ਉੱਘੇ ਸਮਾਜ ਸੇਵਕ ਤੇ ਅਗਾਂਹਵਧੂ ਕਿਸਾਨ ਰਾਣਾ ਅਵਤਾਰ ਸਿੰਘ (ਤਾਰੀ ਰਾਣਾ) ਸੁੱਜੋਵਾਲ ਰੋਡ ਬਲਾਚੌਰ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਸਪੁੱਤਰ ਰਾਣਾ ਸੋਮਨਾਥ ਤੇ ਪਰਿਵਾਰਕ ਮੈਂਬਰਾਂ ਨਾਲ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਕਿਸਮਤ ਦਾ ਧਨੀ-ਜਰਨੈਲ ਘੁਮਾਣ

ਬੰਗਾ, 22 ਮਈ (ਜਸਬੀਰ ਸਿੰਘ ਨੂਰਪੁਰ)- ਮੁੱਖ ਮੰਤਰ ਭਗਵੰਤ ਮਾਨ ਬਣਾ ਕਿਸਮਤ ਦਾ ਧੰਨੀ ਹੈ ਕਿਉਂਕਿ ਜਦੋਂ ਅਸੀਂ ਪਹਿਲੀ ਕੈਸਿਟ ਦੀ ਤਿਆਰੀ ਕਰ ਰਹੇ ਸੀ ਤਾਂ ਅਸੀਂ ਕਿਸੇ ਹੋਰ ਕਲਾਕਾਰ ਨੂੰ ਨਿਯੁਕਤ ਕੀਤਾ ਸੀ, ਪਰ ਇਕਦਮ ਉਸਦੇ ਮਿਲਾਪ ਨਾਲ ਭਗਵੰਤ ਮਾਨ ਦੀ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਜਸਕਿਰਨ ਕੌਰ ਯੂਨੀਵਰਸਿਟੀ ਮੈਰਿਟ 'ਚ ਪੰਜਵੇਂ ਸਥਾਨ 'ਤੇ

ਬੰਗਾ, 22 ਮਈ (ਜਸਬੀਰ ਸਿੰਘ ਨੂਰਪੁਰ)-ਸਲਾਨਾ ਮੈਰਿਟ ਸੂਚੀ 'ਚ ਆਉਣ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਸਿੱਖ ਨੈਸ਼ਨਲ ਕਾਲਜ ਦੀ ਐਮ. ਏ. ਅੰਗਰੇਜ਼ੀ ਸਮੈਸਟਰ ਪਹਿਲਾ ਦੀ ਵਿਦਿਆਰਥਣ ਜਸਕਿਰਨ ਕੌਰ ਸਪੁੱਤਰੀ ਜਸਪਾਲ ਸਿੰਘ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਦੀ ਮੈਰਿਟ ...

ਪੂਰੀ ਖ਼ਬਰ »

ਜਮੀਤਗੜ੍ਹ ਭੱਲਾ ਵਿਖੇ ਜਾਗਰੂਕਤਾ ਕੈਂਪ

ਕਾਠਗੜ੍ਹ, 22 ਮਈ (ਬਲਦੇਵ ਸਿੰਘ ਪਨੇਸਰ)-ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਜਮੀਤਗੜ੍ਹ (ਭੱਲਾ) ਵਿਖੇ ਗੁਰਦੁਆਰਾ ਸਿੰਘ ਸਭਾ ਵਿਚ ''ਨਸ਼ਾ ਮੁਕਤ ਭਾਰਤ ਅਭਿਆਨU ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਹਰਨੇਕ ...

ਪੂਰੀ ਖ਼ਬਰ »

26 ਦੇ ਫਗਵਾੜਾ ਵਿਖੇ ਧਰਨੇ 'ਚ ਵੱਡੀ ਗਿਣਤੀ 'ਚ ਕਿਸਾਨ ਕਰਨਗੇ ਸ਼ਮੂਲੀਅਤ- ਆਗੂ

ਨਵਾਂਸ਼ਹਿਰ, 22 ਮਈ (ਹਰਵਿੰਦਰ ਸਿੰਘ)-ਅੱਜ ਸਥਾਨਕ ਗੰਨਾ ਮਿੱਲ ਵਿਖੇ ਦੁਆਬਾ ਕਿਸਾਨ ਯੂਨੀਅਨ, ਗੰਨਾ ਕਾਸ਼ਤਕਾਰਾਂ ਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਦੀ ਸਾਂਝੀ ਮੀਟਿੰਗ ਹੋਈ | ਇਸ ਮੌਕੇ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ...

ਪੂਰੀ ਖ਼ਬਰ »

ਸੇਵਾ ਮੁਕਤੀ 'ਤੇ ਸਕੱਤਰ ਸੁਸਾਇਟੀ ਪਰਮਜੀਤ ਸਿੰਘ ਸੂਰਾਪੁਰ ਸਨਮਾਨਿਤ

ਬੰਗਾ, 22 ਮਈ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਆਪਣੇ ਅਹੁਦੇਦਾਰ ਪਰਮਜੀਤ ਸਿੰਘ ਸੂਰਾਪੁਰ ਜੋ ਕਿ ਸਹਿਕਾਰਤਾ ਵਿਭਾਗ 'ਚ ਬਤੌਰ ਸਕੱਤਰ ਸਹਿਕਾਰੀ ਸੁਸਾਇਟੀ ਸੂਰਾਪੁਰ ਵਿਖੇ ਸੇਵਾਵਾਂ ਨਿਭਾਅ ਰਹੇ ਸਨ, ਨੂੰ ਉਨ੍ਹਾਂ ਦੇ ਸੇਵਾ ਮੁਕਤ ਹੋਣ 'ਤੇ ...

ਪੂਰੀ ਖ਼ਬਰ »

ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖ਼ੁਰਦ ਵਿਖੇ ਮੇਲਾ ਕਰਵਾਇਆ

ਪੋਜੇਵਾਲ ਸਰਾਂ, 22 ਮਈ (ਰਮਨ ਭਾਟੀਆ)-ਦਰਬਾਰ ਖ਼ੁਆਜਾ ਪੀਰ ਚੰਦਿਆਣੀ ਖ਼ੁਰਦ ਵਿਖੇ ਦਰਬਾਰ ਦੇ ਮੌਜੂਦਾ ਗੱਦੀਨਸ਼ੀਨ ਦੀਦੀ ਸਰਕਾਰ ਦੀ ਸਰਪ੍ਰਸਤੀ ਹੇਠ ਖ਼ੁਆਜਾ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਬਾਅਦ ਦੁਪਹਿਰ ਪੂਰੇ ਪਿੰਡ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਮੋਰਾਂਵਾਲੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ

ਗੜ੍ਹਸ਼ੰਕਰ, 22 ਮਈ (ਧਾਲੀਵਾਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ ਗਈ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਡਿਗਰੀ ਵੰਡ ਸਮਾਗਮ ਕੱਲ੍ਹ

ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੀ 50ਵੀਂ ਕਨਵੋਕੇਸ਼ਨ (ਡਿਗਰੀ ਵੰਡ ਸਮਾਗਮ) ਸੰਸਥਾ ਦੇ ਆਡੀਟੋਰੀਅਮ ਵਿਖੇ 24 ਮਈ ਦਿਨ ਮੰਗਲਵਾਰ ਨੂੰ ਹੋਵੇਗੀ¢ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਸਮਾਗਮ 'ਚ ...

ਪੂਰੀ ਖ਼ਬਰ »

ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਵਲੋਂ ਸਰਕਾਰ ਨੂੰ ਮੰਗ ਪੱਤਰ

ਬੰਗਾ, 22 ਮਈ (ਕਰਮ ਲਧਾਣਾ)-ਵੱਖ-ਵੱਖ ਵਿਭਾਗਾਂ ਬੋਰਡਾਂ, ਕਾਰਪੋਰੇਸ਼ਨਾਂ 'ਚ ਕੰਮ ਕਰਦੇ ਜੂਨੀਅਰ ਇੰਜੀਨੀਅਰ/ ਸਹਾਇਕ ਇੰਜੀਨੀਅਰਜ਼ ਦੀ ਅਗਵਾਈ ਕਰਦੀ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਸਰਕਾਰ ਦੇ ਸਮੂਹ ਐਮ. ਐਲ. ਏਜ਼ ਨੂੰ ਮੰਗ ...

ਪੂਰੀ ਖ਼ਬਰ »

ਐੱਸ. ਪੀ.ਐੱਨ. ਕਾਲਜ ਦੇ ਐੱਮ.ਏ ਰਾਜਨੀਤੀ ਸ਼ਾਸਤਰ ਵਿਭਾਗ ਦੇ 4 ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਮੁਕੇਰੀਆਂ, 22 ਮਈ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜੇ ਐਮ.ਏ ਰਾਜਨੀਤੀ ਸ਼ਾਸਤਰ ਦੇ ਤੀਜੇ ਸਮੈਸਟਰ ਵਿਚੋਂ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਨੇ 4 ਮੈਰਿਟ ਪੁਜ਼ੀਸ਼ਨਾਂ ਹਾਸਲ ਕਰਕੇ ਸ਼ਾਨਦਾਰ ਨਤੀਜੇ ਦਿਖਾਏ ਹਨ | ਕਾਲਜ ਦੇ ...

ਪੂਰੀ ਖ਼ਬਰ »

ਪਾਣੀ ਦੀ ਬੱਚਤ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ-ਵਸ਼ਿਸ਼ਟ, ਸ਼ਾਰਦ

ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ 'ਪਾਣੀ ਬਚਾਓ ਪੰਜਾਬ ਬਚਾਓ' ਤਹਿਤ ਮੁੱਖ ਖੇਤੀਬਾੜੀ ਅਫ਼ਸਰ ਸਤਨਾਮ ਸਿੰਘ ਦੇ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਕਾਸ ਅਫ਼ਸਰ ਹੁਸ਼ਿਆਰਪੁਰ-2 ਜਤਿਨ ਵਸ਼ਿਸ਼ਟ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਦਾ ਸਨਮਾਨ

ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)-ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ 'ਚ ਵੱਡੀ ਪ੍ਰਾਪਤੀ ਹਾਸਲ ਕੀਤੀ ਤੇ ਇਸ ਸੰਘਰਸ਼ 'ਚ 700 ਤੋਂ ਵੱਧ ਕਿਸਾਨਾਂ/ਮਜ਼ਦੂਰਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ | ...

ਪੂਰੀ ਖ਼ਬਰ »

10ਵੀਂ ਜਮਾਤ ਦੇ ਨਤੀਜੇ 'ਚ ਪਰਮਵੀਰ ਕੌਰ ਤੇ ਮਨਪ੍ਰੀਤ ਕੌਰ ਪਹਿਲੇ ਸਥਾਨ 'ਤੇ ਰਹੇ

ਅੱਡਾ ਸਰਾਂ, 22 ਮਈ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਦਸਵੀਂ ਜਮਾਤ ਦੀ ਪਹਿਲੀ ਟਰਮ ਦੇ ਨਤੀਜੇ 'ਚ ਬੀ.ਐੱਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਪਿ੍ੰਸੀਪਲ ਜੈ ਕਿਸ਼ਨ ਮਹਿਤਾ ...

ਪੂਰੀ ਖ਼ਬਰ »

ਤੁਗਲਕਾਬਾਦ ਮੰਦਰ ਸੰਬੰਧੀ ਵਫ਼ਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ

ਹੁਸ਼ਿਆਰਪੁਰ, 22 ਮਈ (ਨਰਿੰਦਰ ਸਿੰਘ ਬੱਡਲਾ)-ਤੁਗਲਕਾਬਾਦ 'ਚ ਬਣ ਰਹੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਸਬੰਧ 'ਚ ਸੰਤ ਨਿਰੰਜਣ ਦਾਸ ਬੱਲਾਂ ਵਾਲਿਆਂ ਦੀ ਅਗਵਾਈ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਅਲੋਕ ਕੁਮਾਰ, ਸਾਂਸਦ ਹੰਸ ਰਾਜ ਹੰਸ ਤੇ ਮੰਦਿਰ ਦੇ ਪਦ ...

ਪੂਰੀ ਖ਼ਬਰ »

ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਮਿਊਜ਼ੀਅਮ ਦਾ ਦੌਰਾ

ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਫਾਈਨ ਆਟਰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਪਿ੍ੰ: ਯੋਗੇਸ਼ ਦੇ ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਮੌਕੇ ਸਥਾਨਕ ਸਾਧੂ ਆਸ਼ਰਮ ਦਾ ਦੌਰਾ ਕੀਤਾ ਗਿਆ | ਇਸ ਮੌਕੇ ਵਿਭਾਗ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਏ

ਕੋਟਫ਼ਤੂਹੀ, 22 ਮਈ (ਅਟਵਾਲ)-ਪਿੰਡ ਡਾਂਡੀਆਂ ਦੇ ਸੰਤ ਬਾਬਾ ਰਾਮ ਸਿੰਘ ਦੇ ਤਪ ਅਸਥਾਨ ਡੇਰਾ ਰਾਮਪੁਰੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਡੇਰੇ ਦੇ ਸੇਵਾਦਾਰ ਸੰਤ ਬਾਬਾ ਕਸ਼ਮੀਰ ਸਿੰਘ ਡਾਂਡੀਆਂ ...

ਪੂਰੀ ਖ਼ਬਰ »

ਪਿ੍ੰਸੀਪਲ ਅਨੀਤਾ ਪਾਲ ਸਵਿੱਤਰੀ ਬਾਈ ਫੂਲੇ ਪੁਰਸਕਾਰ ਨਾਲ ਸਨਮਾਨਿਤ

ਦਸੂਹਾ, 22 ਮਈ (ਭੁੱਲਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਪਿ੍ੰਸੀਪਲ ਅਨੀਤਾ ਪਾਲ ਦਾ ਸਵਿੱਤਰੀ ਬਾਈ ਫੂਲੇ ਐਵਾਰਡ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਤੇ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ 'ਚ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਬਲਾਕ ਪੱਧਰੀ ਕੈਂਪ ਤੇ ਗੋਸ਼ਟੀ

ਦਸੂਹਾ, 22 ਮਈ (ਕੌਸ਼ਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਸੂਹਾ ਵਲੋਂ ਪ੍ਰਧਾਨ ਮੰਤਰੀ ਕਿ੍ਸ਼ੀ ਸਿੰਚਾਈ ਯੋਜਨਾ ਤੇ ਆਤਮਾ ਸਕੀਮ ਅਧੀਨ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਪਾਣੀ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਝੋਨੇ ਦੀ ਸਿੱਧੀ ਬਿਜਾਈ ਨੂੰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਸੰਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ)-ਜੀ. ਟੀ. ਬੀ. ਕਾਲਜ ਆਫ਼ ਐਜੂਕੇਸ਼ਨ ਦਸੂਹਾ 'ਚ ਬੀ.ਐੱਡ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਤੇ ਕੈਰੀਅਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX