ਫਗਵਾੜਾ, 22 ਮਈ (ਹਰੀਪਾਲ ਸਿੰਘ)-ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਧਾਰਮਿਕ ਸਥਾਨਾਂ ਦੇ ਨੇੜੇ ਵਰਿੰਦਰ ਪਾਰਕ ਵਿਖੇ ਖੁੱਲ੍ਹੇ 'ਚ ਬਣੇ ਕੁੜੇ ਦੇ ਡੰਪ ਨੇ ਇਲਾਕੇ ਦਾ ਵਾਤਾਵਰਨ ਪ੍ਰਦੂਸ਼ਿਤ ਕਰਕੇ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ | ਵਰਿੰਦਰ ਪਾਰਕ ਦੇ ਨੇੜੇ ਕਰੀਬ 30 ਸਾਲ ਪਹਿਲਾਂ ਪੋ੍ਰਫੈਸਰ ਕਾਲੋਨੀ ਵਾਲੇ ਪਾਸੇ ਇਕ ਖਾਲੀ ਪਲਾਟ ਦੇ ਅੱਗੇ ਕੂੜਾ ਸੱੁਟਿਆ ਜਾਣ ਲੱਗਾ ਜੋ ਕੇ ਹੋਲੀ-ਹੋਲੀ ਵੱਡੇ ਕੂੜੇ ਦਾ ਡੰਪ ਬਣ ਗਿਆ | ਇੱਥੇ ਪੋ੍ਰਫੈਸਰ ਕਾਲੋਨੀ ਦੇ ਵਿਚ ਆਪਣੀ ਰਿਹਾਇਸ਼ ਵਿਚ ਪ੍ਰੈਕਟਿਸ ਕਰਦੇ ਹੋਏ ਡਾ. ਜਵਾਹਰ ਧੀਰ ਨੇ ਦੱਸਿਆ ਕੇ ਪਿਛਲੇ ਕਰੀਬ 20 ਸਾਲ ਤੋਂ ਅਨੇਕ ਬਾਰ ਇਸ ਡੰਪ ਨੂੰ ਹਟਾਉਣ ਲਈ ਵੱਖ-ਵੱਖ ਸਿਆਸੀ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਡੰਪ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਇਹ ਹਟਿਆ ਤਾਂ ਨਹੀਂ ਪਰ ਇਸਦਾ ਨਤੀਜਾ ਇਹ ਨਿਕਲਿਆ ਕੇ ਵਿਧਾਇਕ ਹੁੰਦੇ ਹੋਏ ਸੋਮ ਪ੍ਰਕਾਸ਼ ਦੇ ਯਤਨਾਂ ਸਦਕਾ ਇਕ ਪਾਸੇ ਖਾਲੀ ਪਲਾਟ ਦੇ ਅੱਗੇ ਤੋਂ ਡੰਪ ਹਟਾ ਕੇ ਉਸੇ ਜਗ੍ਹਾ ਸੜਕ ਦੇ ਦੂਸਰੇ ਪਾਸੇ ਵਰਿੰਦਰ ਪਾਰਕ ਦੇ ਨਾਲ ਗਊਸ਼ਾਲਾ ਦੇ ਬਾਹਰ ਵੱਡੇ ਕੂੜੇਦਾਨ ਜ਼ਮੀਨ ਵਿਚ ਪੱਕੇ ਲੱਗਾ ਕੇ ਖੁੱਲੇ੍ਹ ਵਿਚ ਹੀ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਸੀ | ਉਸ ਵੇਲੇ ਪ੍ਰਸ਼ਾਸਨ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕੇ ਸਾਰਾ ਕੂੜਾ ਬੰਦ ਕੂੜੇਦਾਨ ਵਿਚ ਸੁੱਟਿਆ ਜਾਵੇਗਾ ਤੇ ਨਗਰ ਨਿਗਮ ਦੀ ਮਸ਼ੀਨਰੀ ਹੀ ਇਨ੍ਹਾਂ ਕੂੜੇਦਾਨ ਵਿਚੋਂ ਕੂੜਾ ਚੁੱਕ ਕੇ ਲੈ ਜਾਇਆ ਕਰੇਗੀ, ਪਰ ਨਿਗਮ ਦੀ ਇਹ ਯੋਜਨਾਂ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਈ | ਇੱਥੇ ਵਰਿੰਦਰ ਪਾਰਕ ਦੇ ਬਾਹਰ ਇੱਕ ਵੱਡਾ ਕੂੜੇ ਦਾ ਡੰਪ ਬਣ ਗਿਆ ਹੈ | ਇਸ ਇਲਾਕੇ ਦੇ ਵਿਚ ਇਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਅਨੇਕ ਮੰਦਰ ਹਨ ਅਤੇ ਇਸੇ ਸੜਕ ਤੋਂ ਹੀ ਲੋਕ ਇਤਿਹਾਸਕ ਗੁਰਦੁਆਰਾ ਸੁਖਚੈਆਣਾ ਸਾਹਿਬ ਨੂੰ ਰੋਜ਼ਾਨਾ ਮੱਥਾ ਟੇਕਣ ਜਾਂਦੇ ਹਨ | ਇਸ ਡੰਪ 'ਤੇ ਸਾਰਾ ਕੂੜਾ ਸੜਕ 'ਤੇ ਹੀ ਸੱੁਟਿਆ ਜਾਂਦਾ ਹੈ, ਜਿਸਦੇ ਕਰਕੇ ਇਸਦੇ ਆਲੇ-ਦੁਆਲੇ ਦੇ ਇਲਾਕੇ ਦਾ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰੱਖਿਆ ਹੈ, ਵਿਸ਼ੇਸ਼ ਕਰਕੇ ਜਦੋਂ ਮੀਂਹ ਪੈਂਦਾ ਹੈ ਤੇ ਤੇਜ਼ ਹਵਾ ਚੱਲਦੀ ਹੈ ਤਾਂ ਇਸ ਕੂੜੇ ਦੀ ਬਦਬੂ ਕਰਕੇ ਇੱਥੋਂ ਦੇ ਵਸਨੀਕਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ | ਇਸ ਡੰਪ ਤੋਂ ਦਿਨ ਵਿਚ ਇੱਕ ਬਾਰ ਕੂੜਾ ਚੱੁਕਿਆ ਜਾਂਦਾ ਹੈ, ਪਰ ਕੁਝ ਹੀ ਦੇਰ ਬਾਅਦ ਕੂੜੇ ਦੇ ਹੋਰ ਢੇਰ ਲੱਗ ਜਾਂਦੇ ਹਨ | ਇਸ ਡੰਪ ਨੂੰ ਹਟਾਉਣ ਦੀ ਮੰਗ ਕਰਨ ਵਾਲਿਆਂ ਵਿਚ ਸ਼ਾਮਲ ਡਾ. ਜਵਾਹਰ ਧੀਰ, ਸਮਾਜ ਸੇਵਕ ਅਮਿਤ ਸ਼ੁਕਲਾ ਤੇ ਅਸ਼ੀਸ਼ ਬਜਾਜ ਨੇ ਫਗਵਾੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਵਰਿੰਦਰ ਪਾਰਕ ਇਲਾਕੇ ਦੇ ਵਿਚੋਂ ਕੂੜੇ ਦਾ ਇਹ ਡੰਪ ਹਟਾ ਕੇ ਸ਼ਹਿਰ ਦੇ ਬਾਹਰਲੇ ਪਾਸੇ ਬਣਾ ਕੇ ਇਸ ਇਲਾਕੇ ਦੇ ਲੋਕਾਂ ਨੂੰ ਇਸ ਮੁਸ਼ਕਿਲ ਤੋਂ ਛੁਟਕਾਰਾ ਦੁਵਾਇਆ ਜਾਵੇ |
ਸੁਲਤਾਨਪੁਰ ਲੋਧੀ, 22 ਮਈ (ਥਿੰਦ, ਹੈਪੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਤਹਿਤ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਡੀ. ਐੱਸ. ਪੀ ਰਜੇਸ਼ ਕੱਕੜ ਅਗਵਾਈ ਹੇਠ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਦੇ ਇਕ ਨਿਵਾਸੀ ਨੂੰ ...
ਡਡਵਿੰਡੀ, 22 ਮਈ (ਦਿਲਬਾਗ ਸਿੰਘ ਝੰਡ)-ਬੀਤੀ ਰਾਤ ਡਡਵਿੰਡੀ ਅੱਡੇ ਤੇ ਮੰਡੀ ਵਿਚ ਲੱਗੇ ਬਿਜਲੀ ਦੇ 2 ਟਰਾਂਸਫ਼ਾਰਮਰਾਂ ਵਿਚੋਂ ਕਰੀਬ 300 ਲੀਟਰ ਤੇਲ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਧਾ ਸੈਨੀਟੇਸ਼ਨ ਦੇ ਮਾਲਕ ਸੁਖਦੇਵ ਸਿੰਘ ਸੰਧਾ, ...
ਬੇਗੋਵਾਲ, 22 ਮਈ (ਸੁਖਜਿੰਦਰ ਸਿੰਘ)-ਥਾਣਾ ਬੇਗੋਵਾਲ ਪੁਲਿਸ ਪਾਰਟੀ ਵਲੋਂ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਅੱਡਾ ਸਤਿਗੁਰੂ ਰਾਖਾ 'ਤੇ ਮੌਜੂਦ ਸੀ ਕਿ ਇਕ ਨੌਜਵਾਨ ਜੋ ਭਦਾਸ ਚੌਂਕ ਵਲੋਂ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ, ਜਦੋਂ ਉਸ ਨੂੰ ਰੁਕਣ ਦਾ ...
ਨਡਾਲਾ, 22 ਮਈ (ਮਾਨ)-ਨਡਾਲਾ-ਸੁਭਾਨਪੁਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 150 ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਨਡਾਲਾ ਏ.ਐੱਸ.ਆਈ. ਅਰਜਨ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ...
ਸੁਲਤਾਨਪੁਰ, 22 ਮਈ (ਥਿੰਦ, ਹੈਪੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 16ਵੀਂ ਸੂਬਾਈ ਜਨਰਲ ਕੌਂਸਲ ਦੇ ਦੂਸਰੇ ਅਜਲਾਸ ਦੇ ਫ਼ੈਸਲਿਆਂ ਅਨੁਸਾਰ ਕਪੂਰਥਲਾ ਦੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਪੈੱ੍ਰਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ | ਇਸ ਮੌਕੇ ਮੁੱਖ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਘਰ 'ਚ ਦਾਖ਼ਲ ਹੋ ਕੇ ਸਾਮਾਨ ਦੀ ਭੰਨ ਤੋੜ ਕਰਨ ਤੇ ਮਾਰਨ ਦੀ ਕੋਸ਼ਿਸ਼ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਧਾਰਾ 452, 427, 506 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੋਮਨਾਥ ਪੁੱਤਰ ਜਾਗਰ ਰਾਮ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਦੇ ਹਰ ਇਕ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ 'ਆਪ' ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਨਗਰ ਨਿਗਮ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਉਂਕਾਰ ਨਗਰ ਵਿਖੇ ਇਕ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਸਾਮਾਨ ਚੁੱਕ ਕੇ ਲੈ ਜਾਣ ਸਬੰਧੀ ਸਿਟੀ ਪੁਲਿਸ ਨੇ ਛੇ ਮੈਂਬਰਾਂ ਖਿਲਾਫ਼ ਧਾਰਾ 323, 452, 380, 148, 149, 506 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ. ਸਿਟੀ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਵੱਖ-ਵੱਖ ਮਾਮਲਿਆਂ 'ਚ ਫ਼ਰਾਰ ਹੋਏ ਦੋ ਵਿਅਕਤੀਆਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਧਾਰਾ 174-ਏ ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ. ਸਤਨਾਮਪੁਰਾ ਜਤਿੰਦਰ ਸਿੰਘ ਅਨੁਸਾਰ ...
ਨਡਾਲਾ, 22 ਮਈ (ਮਾਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਦੀ ਅਗਵਾਈ ਹੇਠ ਹੋਈ, ਮੀਟਿੰਗ ਮੌਕੇ ਪ੍ਰਧਾਨ ਨਛੱਤਰ ਸਿੰਘ ਬਿਜਲੀ ਨੰਗਲ ਨੇ ਕਿਹਾ ਕਿ ਸਰਕਾਰ ਆਬਾਦਕਾਰਾਂ ਨੂੰ ਉਜਾੜਨਾ ...
ਨਡਾਲਾ, 22 ਮਈ (ਮਾਨ)-ਬਲਾਕ ਨਡਾਲਾ ਦੇ ਵੱਖ-ਵੱਖ ਪਿੰਡਾਂ ਵਿਚ ਇਸ ਵਾਰ 200 ਏਕੜ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ | ਇਸ ਸਬੰਧੀ ਖੇਤੀਬਾੜੀ ਵਿਭਾਗ ਕਿਸਾਨਾਂ ਦੀ ਹਰ ਪੱਖੋਂ ਮਦਦ ਕਰੇਗਾ | ਇਹ ਪ੍ਰਗਟਾਵਾ ਕਰਦਿਆਂ ਬਲਾਕ ਖੇਤੀਬਾੜੀ ਅਫ਼ਸਰ ਡਾ. ਸਤਨਾਮ ...
ਹੁਸੈਨਪੁਰ, 22 ਮਈ (ਸੋਢੀ)-ਜ਼ਿਲ੍ਹਾ ਪੱਧਰੀ ਕਰਵਾਏ ਗਏ ਯੋਗ ਓਲੰਪੀਆਡ ਟੂਰਨਾਮੈਂਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋ ਲੰਗਾ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਜਿੰਦਰ ਸਿੰਘ ਪੁੱਤਰ ਸਰਵਿੰਦਰ ਸਿੰਘ ਵਾਸੀ ਤੋਗਾਂਵਲ ਨੇ ਯੋਗ ਉਲੰਪੀਆਡ ਬਲਾਕ ਪੱਧਰ 'ਤੇ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ, ਤਰਨਜੀਤ ਸਿੰਘ ਕਿੰਨੜਾ)-ਵਿਸ਼ਵ ਜੀਵ ਵਿਭਿੰਨਤਾ ਦਿਵਸ ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਵਲੋਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ 'ਚ ਮਨਾਇਆ ਗਿਆ | ਸਮਾਗਮ ਦਾ ਆਰੰਭ ਸ਼ਮ੍ਹਾ ...
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਤੇ ਸਮੂਹ ਮੈਂਬਰਾਂ ਨਾਲ ਮੀਟਿੰਗ ਕਰਕੇ ਪਾਵਨ ਨਗਰੀ ਚ ਨਵਾਂ ਸੀਵਰੇਜ ਪਾਉਣ ਲਈ ਅਤੇ ਪੱਕੇ ਤੌਰ 'ਤੇ ...
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ, ਥਿੰਦ)-ਵਿਸ਼ਵ ਹਾਈਪ੍ਰਟੈਂਸ਼ਨ ਦਿਵਸ ਨੂੰ ਸਮਰਪਿਤ ਹਸਪਤਾਲ ਵਿਚ ਕਰਵਾਏ ਗਏ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੋਲਡ ਮੈਡਲਿਸਟ ਐੱਮ. ਐ ਸ. ਡਾ. ਅਮਨਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਹਾਈ ਬਲੱਡ ...
ਨਡਾਲਾ, 22 ਮਈ (ਮਨਜਿੰਦਰ ਸਿੰਘ ਮਾਨ)-ਬੀਤੇ ਦਿਨੀਂ ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਬੀ.ਏ/ ਬੀ.ਐੱਸ.ਸੀ./ ਬੀ.ਕਾਮ/ ਬੀ.ਸੀ.ਏ. ਭਾਗ ਦੂਜਾ ਵਲੋਂ ਬੀ.ਏ/ ਬੀ.ਐੱਸ.ਸੀ./ ਬੀ.ਕਾਮ/ ਬੀ.ਸੀ.ਏ. ਭਾਗ ਤੀਜਾ ਅਤੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਲਈ ਰਸਮੀ ਵਿਦਾਇਗੀ ...
ਸੁਲਤਾਨਪੁਰ ਲੋਧੀ, 22 ਮਈ (ਥਿੰਦ, ਹੈਪੀ)-ਕਾਮਾਗਾਟਾਮਾਰੂ ਜਹਾਜ਼ ਦੇ ਸਾਕੇ ਦੀ ਕੈਨੇਡਾ ਪਾਰਲੀਮੈਂਟ ਵਿਚ ਉੱਥੋਂ ਦੀ ਸਰਕਾਰ ਕੋਲੋਂ ਮੁਆਫ਼ੀ ਮੰਗਵਾਉਣ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ...
ਪਾਂਸ਼ਟਾ, 22 ਮਈ (ਸਤਵੰਤ ਸਿੰਘ)ਪੰਚਾਇਤੀ ਰਾਜ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਦੇ ਹੱਲ ਸਬੰਧੀ ਇਕ ਮੀਟਿੰਗ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫਗਵਾੜਾ ਵਿਖੇ 25 ਮਈ ਨੂੰ ਕੀਤੀ ਜਾਵੇਗੀ | ਸਾਬਕਾ ਪੰਚਾਇਤ ਅਫ਼ਸਰ ਅਮਰੀਕ ਸਿੰਘ ਡੋਡ ਜਲਵੇੜ੍ਹਾ ਅਨੁਸਾਰ ...
ਨਡਾਲਾ, 22 ਮਈ (ਮਾਨ)-ਪਿਛਲੇ 5 ਸਾਲ ਤੋਂ ਇਤਿਹਾਸਕ ਕਸਬਾ ਨਡਾਲਾ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਜਾ ਰਹੀ, ਇਨ੍ਹਾਂ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਲਈ ਯੂਥ ਆਗੂ ਦਲਜੀਤ ਸਿੰਘ ਨਡਾਲਾ ਫੁਲਵਾੜੀ ਵਾਤਾਵਰਨ ਸੇਵਾ ਸੁਸਾਇਟੀ ਨਡਾਲਾ ਨੂੰ 10000 ਰੁਪਏ ਦਾ ਵਡਮੁੱਲਾ ਯੋਗਦਾਨ ...
ਪਾਂਸ਼ਟਾ, 22 ਮਈ (ਸਤਵੰਤ ਸਿੰਘ)-ਗੁਰਦਵਾਰਾ ਸ਼ਹੀਦਗੰਜ਼ ਪ੍ਰਬੰਧਕ ਕਮੇਟੀ ਪਾਂਸ਼ਟਾ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਤੇ ਵਿਦਿਆਰਥੀਆਂ 'ਚ ਬਹੁ-ਪੱਖੀ ਪ੍ਰਤਿਭਾ ਵਿਕਸਤ ਕਰਨ ਲਈ ਯਤਨਸ਼ੀਲ ਸਥਾਨਕ ਸ੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ 'ਚ ...
ਨਡਾਲਾ, 22 ਮਈ (ਮਾਨ)-ਸਾਹੀ ਮਾਰਕੀਟ ਤੇ ਮੇਨ ਬਾਜ਼ਾਰ ਅੱਡਾ ਨਡਾਲਾ ਦੇ ਦੁਕਾਨਦਾਰਾਂ ਦੀ ਮੀਟਿੰਗ ਮਾਰਕੀਟ ਤੇ 'ਆਪ' ਦੇ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਸਾਜਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਨਗਰ ਪੰਚਾਇਤ ਵਲੋਂ ਮਾਰਕੀਟ ਵਿਚ ਨਵੀਆਂ ਸਟਰੀਟ ਲਾਈਟਾਂ ਲਗਾਉਣ ਲਈ ...
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ, ਥਿੰਦ)-ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਵਾਲੀਬਾਲ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਕੂਲ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ | ਖੇਡ ਮੁਕਾਬਲਿਆਂ ਵਿਚ ...
ਸੁਲਤਾਨਪੁਰ ਲੋਧੀ, 22 ਮਈ (ਥਿੰਦ, ਹੈਪੀ)-ਵਾਤਾਵਰਨ ਦੀ ਸ਼ੁੱਧਤਾ ਲਈ ਯਤਨਸ਼ੀਲ ਸੱਤਿਆ ਸਨਾਤਨ ਸੇਵਾ ਸੰਮਤੀ ਨੇ ਸਿੰਘ ਭਿਵਾਨੀ ਮੰਦਰ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ | ਇਸ ਮੌਕੇ ਮੰਦਰ ਸਿੰਘ ਭਿਵਾਨੀ ਦੇ ਮਹੰਤ ਗੌਰਵ ਗਿਰ ਨੇ ਸਮਿਤੀ ...
ਤਲਵੰਡੀ ਚੌਧਰੀਆਂ, 22 ਮਈ (ਪਰਸਨ ਲਾਲ ਭੋਲਾ) - ਬੀਤੇ ਕੱਲ੍ਹ ਹੋਏ ਮਾਮੂਲੀ ਤਕਰਾਰ ਤੋਂ ਹਰਦੇਵ ਸਿੰਘ ਥਾਣੇਦਾਰ ਨੇ ਗੋਲੀਆਂ ਮਾਰ ਕੇ ਜਸਬੀਰ ਸਿੰਘ ਦਾ ਕਤਲ ਕਰ ਦਿੱਤਾ ਸੀ ਉਸ ਦਾ ਅੱਜ ਪਿੰਡ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ | ...
ਭੁਲੱਥ, 22 ਮਈ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ) - ਕਸਬਾ ਭੁਲੱਥ ਦੇ ਸ਼ਰਮਾ ਨਿਊਜ਼ ਏਜੰਸੀ ਦੇ ਮਾਲਕ ਸੇਵਾ ਮੁਕਤ ਅਧਿਆਪਕ ਸ਼੍ਰੀਕਿ੍ਸ਼ਨ, ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਜਿਹੀ ਬਿਮਾਰੀ ਉਪਰੰਤ ਅਕਾਲ ਚਲਾਣਾ ਹੋ ਗਿਆ ਸੀ, ਨਮਿੱਤ ਅੱਜ ਪੇਲੀਆ ਪੈਲੇਸ ...
ਸਿੱਧਵਾਂ ਦੋਨਾ, 22 ਮਈ (ਅਵਿਨਾਸ਼ ਸ਼ਰਮਾ) - ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚੱਲ ਰਹੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਅਤੇ ਸਰਪੰਚ ਪਿੰਡ ਸਿੱਧਵਾਂ ਦੋਨਾਂ ਜਸਵਿੰਦਰ ਸਿੰਘ ਗਿੱਲ ਦੀ ਸਹਾਇਤਾ ਨਾਲ ਮੁਫ਼ਤ ਫਿਜ਼ਿਉਥਰੈਪੀ ਮੈਡੀਕਲ ਕੈਂਪ ...
ਕਪੂਰਥਲਾ, 22 ਮਈ (ਵਿਸ਼ੇਸ਼ ਪ੍ਰਤੀਨਿਧ) - ਸੀਨੀਅਰ ਆਡੀਟਰ ਅਫ਼ਸਰ ਵਜੋਂ ਪਦਉੱਨਤ ਹੋਣ ਉਪਰੰਤ ਹਰਬੰਸ ਲਾਲ ਨੇ ਸਹਿਕਾਰੀ ਸਭਾਵਾਂ ਦਫ਼ਤਰ ਕਪੂਰਥਲਾ ਵਿਚ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਉਹ ਸਹਿਕਾਰੀ ...
ਫਗਵਾੜਾ, 22 ਮਈ (ਅਸ਼ੋਕ ਕੁਮਾਰ ਵਾਲੀਆ) - ਗਿਆਰ੍ਹਵੀਂ ਵਾਲੀ ਸਰਕਾਰ ਵੈੱਲਫੇਅਰ ਸੁਸਾਇਟੀ ਜਗਪਾਲਪੁਰ ਰਜਿ: ਫਗਵਾੜਾ ਵਲੋਂ ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਪਿੰਡ ਜਗਪਾਲਪੁਰ ਵਿਖੇ ਸਾਲਾਨਾ ਜੋੜ ਮੇਲਾ 24 ਤੇ 25 ਮਈ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਮਨਾਇਆ ਜਾ ਰਿਹਾ ...
ਬੇਗੋਵਾਲ, 22 ਮਈ (ਸੁਖਜਿੰਦਰ ਸਿੰਘ) - ਪੂਰੇ ਡਿਸਟਿ੍ਕਟ ਵਿਚ ਅੱਵਲ ਰਹਿਣ ਵਾਲੀ ਤੇ ਇਲਾਕੇ ਵਿਚ ਆਪਣੇ ਸਮਾਜ ਸੇਵੀ ਕੰਮਾਂ ਤੋਂ ਮੋਹਰੀ ਜਾਣੀ ਜਾਂਦੀ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵਲੋਂ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਅੱਜ ਲੋੜਵੰਦ ਪਰਿਵਾਰ ...
ਖਲਵਾੜਾ, 22 ਮਈ (ਮਨਦੀਪ ਸਿੰਘ ਸੰਧੂ) - ਪਿੰਡ ਸਾਹਨੀ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਮੈਡੀਕਲ ਸਹੂਲਤਾਂ ਵਾਸਤੇ ਸੀ.ਐਚ.ਓ. ਦੀ ਨਿਯੁਕਤੀ ਦੀ ਲੋੜ ਸੀ | ਪਿੰਡ ਸਾਹਨੀ ਅਤੇ ਕੁੱਝ ਹੋਰ ਪਿੰਡਾਂ ਦੇ ਲੋਕਾਂ ਨੂੰ ਸਾਧਾਰਨ ਬਿਮਾਰੀਆਂ ਦੇ ਇਲਾਜ ਲਈ ਵੀ ਦੂਰ ਦੁਰਾਡੇ ਪਿੰਡ ...
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ, ਥਿੰਦ)-ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਤੇ ਹਲਕਾ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ ਦੀ ਜਿੱਤ ਦੀ ਖ਼ੁਸ਼ੀ 'ਚ ਸਥਾਨਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਵਿਖੇ ਧਾਰਮਿਕ ਸਮਾਗਮ ...
ਸੁਲਤਾਨਪੁਰ ਲੋਧੀ, 22 ਮਈ (ਥਿੰਦ, ਹੈਪੀ)-ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਉਸਾਰੇ ਜਾ ਰਹੇ ਦਿੱਲੀ-ਕਟੜਾ-ਅੰਮਿ੍ਤਸਰ ਤੇ ਜਾਮਨਗਰ ਬਠਿੰਡਾ ਐਕਸਪੈੱ੍ਰਸ ਵੇਅ ਜੋ ਕਿ ਹਲਕਾ ਸੁਲਤਾਨਪੁਰ ਲੋਧੀ ਦੇ 22 ਪਿੰਡਾਂ ਦੀਆਂ ਜ਼ਮੀਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ | ਐਕਸਪੈੱ੍ਰਸ ...
ਫੱਤੂਢੀਂਗਾ, 22 ਮਈ (ਬਲਜੀਤ ਸਿੰਘ)-ਪਿੰਡ ਖੈੜਾ ਬੇਟ ਵਿਖੇ ਪੀਰ ਬਾਬਾ ਸਖੀ ਸੁਲਤਾਨ ਦੀ ਦਰਗਾਹ 'ਤੇ ਸਮੂਹ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮਨਾਇਆ ਗਿਆ | ਇਸ ਮੌਕੇ ਦਰਬਾਰ 'ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ...
ਤਲਵੰਡੀ ਚੌਧਰੀਆਂ, 22 ਮਈ (ਪਰਸਨ ਨਾਲ ਭੋਲਾ) - ਵਿਧਾਨ ਸਭਾ ਚੋਣਾਂ 2021 ਨੂੰ ਲੈ ਕੈ ਪੰਜਾਬ ਦੀ ਕਾਂਗਰਸ ਵਲੋਂ ਰਹਿੰਦੀ ਪੰਜਵੇਂ ਸਾਲ ਪੰਚਾਇਤਾਂ ਅਤੇ ਹੋਰ ਵਿਭਾਗਾਂ ਨੂੰ ਮੰਤਰੀਆਂ ਅਤੇ ਐਮ. ਐਲ. ਏਜ ਨੇ ਦਿਲ ਖੋਹਲ ਕੇ ਪੈਸੇ ਵੰਡੇ ਕਿ ਰਹਿੰਦੇ ਵਿਕਾਸ ਕਾਰਜ ਹੁੰਦੇ ...
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ, ਥਿੰਦ) - ਐਸ.ਡੀ. ਕਾਲਜ ਫ਼ਾਰ ਵੁਮੈਨ ਵਿਖੇ ਕਾਲਜ ਦੇ ਐਨ.ਐਸ.ਐਸ. ਵਿਭਾਗ ਵਲੋਂ ਰੋਜ਼ਗਾਰ ਦਫ਼ਤਰ ਕਪੂਰਥਲਾ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਰਕਾਰੀ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ-ਹੁਸ਼ਿਆਰਪੁਰ ਸੜਕ 'ਤੇ ਰਾਵਲਪਿੰਡੀ ਲਾਗੇ ਮੋਟਰਸਾਈਕਲ ਦਾ ਟਾਇਰ ਅਚਾਨਕ ਪੈਂਚਰ ਹੋ ਜਾਣ ਕਾਰਨ ਬੇਕਾਬੂ ਹੋਏ ਮੋਟਰਸਾਈਕਲ ਦੇ ਡਿਗਣ ਕਾਰਨ ਪਤੀ ਪਤਨੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ...
ਫਗਵਾੜਾ, 22 ਮਈ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਿਹਾਣਾ ਜੱਟਾਂ ਵਿਖੇ ਖੇਡ ਸਟੇਡੀਅਮ ਨੂੰ ਉਸਾਰਨ ਦੇ ਕੰਮ ਦਾ ਨੀਂਹ ਪੱਥਰ ਸੰਤ ਬਾਬਾ ਹਰਦੀਪ ਸਿੰਘ ਰਿਹਾਣਾ ਜੱਟਾ ਅਤੇ ਸਰਪੰਚ ਹਰਦੀਪ ਸਿੰਘ ਦੀਪਾ ਵਲੋਂ ਸਮੂਹ ਗ੍ਰਾਂਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ...
ਕਪੂਰਥਲਾ, 22 ਮਈ (ਸਡਾਨਾ)-ਦੋ ਬਜ਼ੁਰਗ ਆਮ ਆਦਮੀ ਪਾਰਟੀ ਦੀਆਂ ਵਰਕਰ ਔਰਤਾਂ ਵਲੋਂ ਹਲਕਾ ਇੰਚਾਰਜ ਮੰਜੂ ਰਾਣਾ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਦੇ ਖ਼ਿਲਾਫ਼ ਧਰਨਾ ਲਗਾ ਦਿੱਤਾ ਤੇ ਦੋਸ਼ ਲਗਾਏ ਕਿ ਹਲਕਾ ਇੰਚਾਰਜ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ...
ਢਿੱਲਵਾਂ, 22 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ) - ਸਹਿਕਾਰੀ ਬੈਂਕ ਧਾਵੀਵਾਲ ਬੇਟ ਵਿਚ ਗਾਹਕ ਅਤੇ ਬੈਂਕ ਦੇ ਆਪਸੀ ਸੰਬੰਧਾਂ ਨੂੰ ਸੁਖਾਵੇਂ, ਸਰਲ ਅਤੇ ਭਰੋਸੇਯੋਗ ਬਣਾਈ ਰੱਖਣ ਤੇ ਨਬਾਰਡ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਸੰਬੰਧੀ ਜਾਣਕਾਰੀ ਦੇਣ ਲਈ ...
ਫਗਵਾੜਾ, 22 ਮਈ (ਤਰਨਜੀਤ ਸਿੰਘ ਕਿੰਨੜਾ) - ਸੀਨੀਅਰ ਅਕਾਲੀ ਆਗੂ ਅਤੇ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੇ ਸਰਪ੍ਰਸਤ ਗਿਆਨੀ ਭਗਤ ਸਿੰਘ ਭੁੰਗਰਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਦੇਖਦੇ ...
ਭੁਲੱਥ, 22 ਮਈ (ਸੁਖਜਿੰਦਰ ਸਿੰਘ ਮੁਲਤਾਨੀ) - ਅੱਜ ਦੀ ਪਟਵਾਰ ਯੂਨੀਅਨ ਭੁਲੱਥ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਨਵੇਂ ਆਏ ਐਸਡੀਐਮ ਡਾ: ਸੰਜੀਵ ਕੁਮਾਰ ਨੂੰ ਸਬਡਵੀਜ਼ਨ ਭੁਲੱਥ ਦਾ ਚਾਰਜ ਸੰਭਾਲਣ ਤੇ ਜੀ ਆਇਆਂ ਆਖਿਆ | ਇਸ ਮੌਕੇ ਸਮੂਹ ਯੂਨੀਅਨ ਵਲੋਂ ...
ਢਿਲਵਾਂ, 22 ਮਈ (ਪੱਤਰ ਪ੍ਰੇਰਕ) - ਇਕ ਪਾਸੇ ਜਿੱਥੇ ਸੰਪਰਕ ਸੜਕਾਂ ਦੇ ਬਰਮ ਨਾਮਾਤਰ ਰਹਿ ਗਏ ਹਨ, ਉੱਥੇ ਹੁਣ ਟੋਲ ਪਲਾਜ਼ਾ ਢਿਲਵਾਂ ਨਜ਼ਦੀਕ ਵੱਖ-ਵੱਖ ਲੋਕਾਂ ਵਲੋਂ ਰਾਸ਼ਟਰੀ ਰਾਜ ਮਾਰਗ ਦੇ ਬਰਮਾਂ 'ਤੇ ਚਲਾਏ ਜਾ ਰਹੇ ਆਪੋ ਆਪਣੇ ਕੰਮਾਂ ਦੇ ਕਾਰਨ ਬਰਮ ਆਪਣੇ ਅਧੀਨ ਕੀਤੇ ...
ਫਗਵਾੜਾ, 22 ਮਈ (ਤਰਨਜੀਤ ਸਿੰਘ ਕਿੰਨੜਾ) - ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ 161ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ...
ਸੁਲਤਾਨਪੁਰ ਲੋਧੀ, 22 ਮਈ (ਥਿੰਦ, ਹੈਪੀ) - ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਈਆਂ ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ | ਸੰਸਥਾ ਦੀ ਸੀਨੀਅਰ ਇੰਸਟਰਕਟਰ ਮੋਨਿਕਾ ...
ਨਡਾਲਾ, 22 ਮਈ (ਮਾਨ) - ਕਿਸਾਨ ਯੂਨੀਅਨ ਨਡਾਲਾ ਵਲੋਂ ਕਸਬੇ ਨਡਾਲਾ ਦੇ ਭਖਦੇ ਮਸਲਿਆ ਦੇ ਹੱਲ ਕਰਵਾਉਣ ਲਈ ਐਸ.ਡੀ.ਐਮ. ਭੁਲੱਥ ਸੰਜੀਵ ਕੁਮਾਰ ਨੂੰ ਇਕ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਧਿਆਨ ਵਿਚ ਇਨ੍ਹਾਂ ਦੇ ਹੱਲ ਕਰਨ ਲਈ ਬੇਨਤੀ ਕੀਤੀ ਹੈ | ਇਸ ਸਬੰਧੀ ਮੰਗ ਪੱਤਰ ਵਿਚ ...
ਫਗਵਾੜਾ, 22 ਮਈ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਦੇ ਉੱਘੇ ਕਾਲਮਨਵੀਸ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇਕ ਸਾਂਝਾ ਖ਼ਤ ਲਿਖਕੇ ਸੁਝਾਇਆ ਹੈ ਕਿ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬੀ ਭਾਸ਼ਾ ਕਮਿਸ਼ਨ ਦੀ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ) - ਸਫ਼ਾਈ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਦੇ ਰੋਸ ਵਜੋਂ ਅੱਜ ਸਫ਼ਾਈ ਕਰਮਚਾਰੀ ਯੂਨੀਅਨ (ਆਜ਼ਾਦ) ਦੀ ਅਗਵਾਈ 'ਚ ਸਫ਼ਾਈ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਕਰੀਬ ਤਿੰਨ ਘੰਟੇ ਧਰਨਾ ਦਿੱਤਾ ਗਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX