ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਦੇ ਤਹਿਤ ਹੀ ਸਰਹਿੰਦ-ਪਟਿਆਲਾ ਮਾਰਗ ਨੂੰ ਚਾਰ ਮਾਰਗੀ ਕਰਨ ਲਈ ਭਾਖੜਾ ਨਹਿਰ ਦੀ ਨਰਵਾਣਾ ਬਰਾਂਚ ਤੇ ਪਿੰਡ ਆਦਮਪੁਰ ਵਿਖੇ 9 ਕਰੋੜ 68 ਲੱਖ ਰੁਪਏ ਦੀ ਲਾਗਤ ਨਵੇਂ ਪੁਲ਼ ਦੀ ਉਸਾਰੀ ਕੀਤੀ ਜਾਵੇਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਪੁਲ਼ ਦੀ ਉਸਾਰੀ ਦੇ ਉਦਘਾਟਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਪੁਲ਼ ਦੀ ਉਸਾਰੀ ਡੇਢ ਸਾਲ 'ਚ ਪੂਰੀ ਕਰ ਲਈ ਜਾਵੇਗੀ ਤੇ ਨਾਲ ਹੀ ਸਰਹਿੰਦ-ਪਟਿਆਲਾ ਮਾਰਗ ਨੂੰ ਚੌੜਾ ਕੀਤਾ ਜਾਵੇਗਾ ਤਾਂ ਜੋ ਸੜਕ 'ਤੇ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸਟੀਲ ਨਾਲ ਬਣਨ ਵਾਲੇ ਇਸ ਪੁਲ਼ ਦੀ ਲੰਬਾਈ 55 ਮੀਟਰ ਤੇ ਚੌੜਾਈ 10.5 ਮੀਟਰ ਹੋਵੇਗੀ, ਜਿਸ ਨਾਲ ਦੋਵੇਂ ਪੁਲਾਂ 'ਤੇ ਇਕ ਤਰਫ਼ੀ ਆਵਾਜਾਈ ਦਾ ਲਾਭ ਵਾਹਨ ਚਾਲਕਾਂ ਨੂੰ ਮਿਲੇਗਾ | ਉਨ੍ਹਾਂ ਦੱਸਿਆ ਕਿ ਪੁਲ਼ ਦੀ ਉਸਾਰੀ ਕਰਨ ਸਮੇਂ ਨਜ਼ਦੀਕੀ ਪਿੰਡਾਂ ਦਾ ਵੀ ਵਿਸ਼ੇਸ਼ ਤੌਰ 'ਤੇ ਖ਼ਿਆਲ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਰਵਿਸ ਰੋਡ ਰਾਹੀਂ ਪੁਲ਼ 'ਤੇ ਜਾਣ ਦਾ ਰਸਤਾ ਮਿਲ ਸਕੇ | ਉਨ੍ਹਾਂ ਕਿਹਾ ਕਿ 'ਆਪ' ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਿਹਤ, ਸਿੱਖਿਆ ਦੇ ਨਾਲ-ਨਾਲ ਆਵਾਜਾਈ ਨੂੰ ਹੋਰ ਵਧੀਆ ਬਣਾਉਣ ਲਈ ਮੁੱਖ ਸ਼ਹਿਰਾਂ ਨੂੰ ਵੱਡੀਆਂ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੇ ਤਹਿਤ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਮੋਹਾਲੀ, ਸਰਹਿੰਦ ਤੇ ਪਟਿਆਲਾ ਨੂੰ ਸੂਬਾ ਨੈਸ਼ਨਲ ਹਾਈਵੇ ਨਾਲ ਜੋੜਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਯੁਵਰਾਜ ਸਿੰਘ ਮੋਹਾਲੀ ਨੇ ਦੱਸਿਆ ਕਿ ਪੁਲ਼ ਦਾ ਨਿਰਮਾਣ ਪੂਰੀ ਗੁਣਵਕਤਾ ਨਾਲ ਡੇਢ ਸਾਲ ਦੇ 'ਚ ਪੂਰਾ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਇਸ ਮੌਕੇ ਕੰਵਰਬੀਰ ਸਿੰਘ ਰਾਏ, ਸੀਨੀਅਰ 'ਆਪ' ਆਗੂ ਗੁਰਸਤਿੰਦਰ ਸਿੰਘ ਜੱਲ੍ਹਾ, ਹਰਮੇਸ਼ ਪੂਨੀਆ, ਸੂਬਾ ਸਪੋਕਸਮੈਨ ਗੁਰਵਿੰਦਰ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਸੰਨੀ ਚੋਪੜਾ, ਸਮਾਜ ਸੇਵਕ ਰਮੇਸ਼ ਕੁਮਾਰ ਸੋਨੂੰ, ਪਿ੍ਤਪਾਲ ਸਿੰਘ ਜੱਸੀ, ਉਦਯੋਗਪਤੀ ਮਲਕੀਤ ਸਿੰਘ ਟਿਵਾਣਾ, ਸਤੀਸ਼ ਕੁਮਾਰ ਲਟੌਰ, ਦੀਪਕ ਸਰਹਿੰਦ ਸ਼ਹਿਰ, ਪਵੇਲ ਹਾਂਡਾ, ਬਹਾਦਰ ਖ਼ਾਨ, ਬਲਜਿੰਦਰ ਸਿੰਘ ਕਾਕਾ, ਐਡ. ਅਮਰਿੰਦਰ ਸਿੰਘ, ਮਾਨਵ ਟਿਵਾਣਾ, ਨਾਹਰ ਸਿੰਘ ਆਦਮਪੁਰ, ਨਵਦੀਪ ਨਬੀ, ਹਰਮਿੰਦਰ ਸਿੰਘ ਕੰਮ, ਰੋਹੀ ਰਾਮ ਸਰਪੰਚ, ਸਤਨਾਮ ਸਿੰਘ ਖਰੌੜਾ, ਅਮਰੀਕ ਸਿੰਘ ਬਾਲਪੁਰ, ਪਵਿੱਤਰ ਸਿੰਘ ਸਿੱਧੂਪੁਰ, ਕਮਲਪ੍ਰੀਤ ਸਿੰਘ, ਅਮਰੀਕ ਸਿੰਘ ਸਰਪੰਚ, ਸੁਖਵਿੰਦਰ ਕੌਰ ਸਰਪੰਚ, ਹਰਜੀਤ ਸਿੰਘ ਸਿੱਧੂਵਾਲ, ਹਰਨੇਕ ਸਿੰਘ, ਲਖਵਿੰਦਰ ਸਿੰਘ, ਨਾਜ਼ਰ ਸਿੰਘ, ਰੁਪਿੰਦਰ ਸਿੰਘ ਜੱਲ੍ਹਾ, ਸਤਵੀਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਸੋਮਲ, ਮੇਵਾ ਸਿੰਘ ਸਿੱਧੂਵਾਲ, ਗੁਰਜੰਟ ਸਿੱਧੂਵਾਲ, ਐਸ.ਡੀ.ਓ ਮਨਜੀਤ ਸਿੰਘ, ਜੇ.ਈ ਰਵਿੰਦਰ ਸਿੰਘ, ਕੁਮਾਰ ਗੌਰਵ ਤੇ ਪੰਕਜ ਆਦਿ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਭਮਾਰਸੀ ਜ਼ੇਰ ਵਿਖੇ ਪੰਚਾਇਤ ਦੁਆਰਾ ਬਣਾਏ ਨਵੇਂ ਕਮਿਊਨਿਟੀ ਸੈਂਟਰ (ਮੈਰਿਜ ਹਾਲ) 'ਤੇ ਬੀਤੀ ਰਾਤ ਅਸਮਾਨੀਂ ਬਿਜਲੀ ਡਿੱਗਣ ਕਾਰਨ ਵੱਡੇ ਨੁਕਸਾਨ ਹੋਣ ਦਾ ਸਮਾਚਾਰ ਹੈ | ਜਾਣਕਾਰੀ ਮਿਲਦਿਆ ਹਲਕਾ ...
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ | ਮਿ੍ਤਕ ਦੀ ...
ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਤੇ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਵਜੋਤ ਕੌਰ ਦੀ ਅਗਵਾਈ ਹੇਠ, ਸਿਹਤ ਵਿਭਾਗ ਦੀ ਟੀਮ ਜਿਸ 'ਚ ਜ਼ਿਲ੍ਹਾ ਸਮੂਹ ਸਿੱਖਿਆ ...
ਮੰਡੀ ਗੋਬਿੰਦਗੜ੍ਹ, 23 ਮਈ (ਬਲਜਿੰਦਰ ਸਿੰਘ)-ਪਿਛਲੇ ਦਿਨੀਂ ਜਰਮਨ ਵਿਖੇ ਹੋਏ ਆਈ.ਐਸ.ਐਸ.ਐਫ਼ ''ਜੂਨੀਅਰ ਵਰਲਡ ਕੱਪ'' ਵਿਚ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਰਜੁਨ ਚੀਮਾ ਨੇ ਆਪਣੇ ਪਿਛੋਕੜ ਰਿਕਾਰਡ ਨੂੰ ਕਾਇਮ ਰੱਖਦਿਆਂ 50 ਮੀਟਰ ਫ਼ਰੀ ਪਿਸਟਲ ਨਿਸ਼ਾਨੇਬਾਜ਼ੀ ...
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਸਮੂਹ ਅਹੁਦੇਦਾਰਾਂ ਦੀ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਵਿਚ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਭਾਈ ...
ਜਖਵਾਲੀ, 23 ਮਈ (ਨਿਰਭੈ ਸਿੰਘ)-ਕੇਂਦਰ ਸਰਕਾਰ ਵਾਂਗ ਪੈਟਰੋਲ, ਡੀਜ਼ਲ ਤੋਂ ਐਕਸਾਈਜ਼ ਡਿਊਟੀ ਘਟਾ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਵੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰ. ਅ. ਦਲ ਪਾਰਟੀ ਦੇ ਟਕਸਾਲੀ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਭਜਨ ...
-ਮਾਮਲਾ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਗਰਦਾਨ ਕੇ ਮੁਕੱਦਮਾ ਦਰਜ ਕਰਨ ਦਾ-
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ 'ਚ ...
ਅਮਲੋਹ, 23 ਮਈ (ਕੇਵਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਭਾਜਪਾ ਆਗੂ ਜੋਗਿੰਦਰ ਸਿੰਘ ਨਰਾਇਣਗੜ੍ਹ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਘਟਾਈਆਂ ਕੀਮਤਾਂ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਘੱਟ ਕੀਤੇ ...
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਖ਼ਤਮ ਹੋਣ ਨਾਲ ਪੰਜਾਬ ਦੀ ਉਪਜਾਊ ਜ਼ਮੀਨਾਂ ਬੰਜਰ ਹੋ ਜਾਣਗੀਆਂ | ਸ. ਭੁੱਟਾ ਨੇ ਕਿਹਾ ਕਿ ...
ਖਮਾਣੋਂ, 23 ਮਈ (ਮਨਮੋਹਣ ਸਿੰਘ ਕਲੇਰ)-ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਤੋਂ ਪਿੰਡ ਫਰੌਰ ਨੂੰ ਜਾਂਦੀ ਸੰਪਰਕ ਸੜਕ ਦੀ ਹਾਲਾਤ ਪਿਛਲੇ ਲੰਮੇ ਸਮੇਂ ਤੋਂ ਤਰਸਯੋਗ ਬਣੀ ਹੋਈ | ਜਿਹੜੀ ਕਿ ਪਿਛਲੇ ਕਾਫ਼ੀ ਅਰਸੇ ਤੋਂ ਪ੍ਰੀਮਿਕਸ ਨਾ ਪੈਣ ਕਾਰਨ ਵੱਡੇ-ਵੱਡੇ ਟੋਇਆਂ 'ਚ ...
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹਰਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਈ | ਜਿਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮਪਾਲ ਆਜ਼ਾਦ ਨੇ ਨਿਭਾਈ | ਮੀਟਿੰਗ ਦੌਰਾਨ ਸੂਬਾ ਪ੍ਰਧਾਨ ਠਾਕੁਰ ਸਿੰਘ ...
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੇ ਹਲਕਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਅੱਜ ਰੋਪੜ ਦੀ ਅਦਾਲਤ ਵਲੋਂ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਖ਼ਿਲਾਫ਼ ਹਲਕਾ ਦਿਹਾਤੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ...
ਖਮਾਣੋਂ, 23 ਮਈ (ਮਨਮੋਹਨ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਵਲੋਂ ਪਿਛਲੇ ਦਿਨੀਂ ਪੰਜ ਕਿੱਲੋ ਭੁੱਕੀ ਚੂਰਾ ਸਮੇਤ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਦੇ ਦੂਸਰੇ ਸਾਥੀ ਨੂੰ ਇਕ ਕਿੱਲੋ ਭੁੱਕੀ ਚੂਰਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ...
ਸਨੌਰ, 23 ਮਈ (ਸੋਖਲ)-ਸਨੌਰ ਦੇ ਪਠਾਣਾਂ ਵਾਲਾ ਮਹੱਲਾ ਵਿਖੇ ਮਕਾਨ ਦੀ ਮੁਰੰਮਤ ਕਰਨ ਆਏ ਮਜ਼ਦੂਰ ਦੀ ਦੂਜੀ ਮੰਜ਼ਿਲ ਤੇ ਲੈਂਟਰ 'ਤੇ ਮਾਮੂਲੀ ਹਥੌੜਾ ਮਾਰਨ ਤੋਂ ਬਾਅਦ ਹੀ ਲੈਂਟਰ ਟੁੱਟ ਕੇ ਗਲੀ 'ਚ ਮਜ਼ਦੂਰ ਸਮੇਤ ਡਿਗ ਗਿਆ | ਜਿਸ ਕਾਰਨ ਤਕਰੀਬਨ 35 ਸਾਲ ਦੇ ਮਜ਼ਦੂਰ ਦੀ ਮੌਤ ...
ਮੰਡੀ ਗੋਬਿੰਦਗੜ੍ਹ, 23 ਮਈ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਕੁੰਭ ਦੇ ਸਰਕਾਰੀ ਐਲੀਮੈਂਟਰੀ ਤੇ ਮਿਡਲ ਸਕੂਲ ਵਿਚ ਬੀਤੀ ਰਾਤ ਚੋਰਾਂ ਵਲੋਂ ਵਿੱਦਿਆ ਦੇ ਮੰਦਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖ਼ਬਰ ਹੈ ਅਤੇ ਇਹ ਵਾਰਦਾਤ ਸਕੂਲ ਵਿਚ ਲੱਗੇ ...
ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਵਲੋਂ ਸੱਦੇ ਇਜਲਾਸ 'ਚ ਭਖਵੀਂ ਬਹਿਸ ਹੋਣ ਤੋਂ ਬਾਅਦ ਅਗਲੀ ਚੋਣ ਤਰੀਕ ਦਾ ਕੋਈ ਫ਼ੈਸਲਾ ਨਹੀਂ ਹੋ ਸਕਿਆ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਦੱਸਿਆ ਕਿ ...
ਭੜੀ, 23 ਮਈ (ਭਰਪੂਰ ਸਿੰਘ ਹਵਾਰਾ)-ਪੀਰ ਬਾਬਾ ਚਰਾਗ ਸ਼ਾਹ (ਇਮਲੀ ਵਾਲੇ) ਦਰਗਾਹ ਪਿੰਡ ਅਜਨੇਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਚਾਦਰ ਦੀ ਰਸਮ ਸਵੇਰੇ 10 ਵਜੇ ਕਰਵਾਈ ਗਈ, ਜਿਸ ਉਪਰੰਤ ਦੁਪਹਿਰ ਨੂੰ ਕੱਵਾਲਾਂ ਨੇ ਕੱਵਾਲੀਆਂ ਗਾਈਆਂ | ਇਸ ਧਾਰਮਿਕ ਸਥਾਨ ...
ਬਸੀ ਪਠਾਣਾਂ, 23 ਮਈ (ਰਵਿੰਦਰ ਮੌਦਗਿਲ)-ਦੀ ਬਸੀ ਪਠਾਣਾਂ ਕੋ-ਅਪ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੁਸਾਇਟੀ ਲਿਮ: ਦੀ ਚੋਣ ਸਥਾਨਕ ਦਫ਼ਤਰ ਵਿਖੇ ਹੋਈ | ਸਹਾਇਕ ਰਜਿਸਟਰਾਰ ਅਮਲੋਹ ਕਰਨਵੀਰ ਸਿੰਘ ਅਤੇ ਇੰਸਪੈਕਟਰ ਰਮਨਦੀਪ ਦੀ ਦੇਖ-ਰੇਖ ਵਿਚ ਹੋਈ, ਜਿਸ ਵਿਚ ਆਮ ਆਦਮੀ ...
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ, ਇਲਾਕੇ ਦੀਆਂ ਸਮੂਹ ਨਗਰ ਪੰਚਾਇਤਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਅਪਾਰ ਕ੍ਰਿਪਾ ਨਾਲ ਬ੍ਰਹਮ ਗਿਆਨੀ ...
ਪਾਤੜਾਂ, 23 ਮਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨ ਤੋਂ ਪਾਤੜਾਂ ਦੇ ਵਾਰਡ ਨੰਬਰ 16 ਤੋਂ ਗੁੰਮ ਹੋਏ 14 ਸਾਲਾ ਲੜਕੇ ਦੀ ਲਾਸ਼ ਸੂਲਰ ਨੇੜੇ ਨਹਿਰ 'ਚੋਂ ਮਿਲੀ ਹੈ | ਮਿ੍ਤਕ ਲੜਕਾ 3 ਭੈਣਾਂ ਦਾ ਭਰਾ ਸੀ | ਪੁਲਿਸ ਨੇ ਮਿ੍ਤਕ ਲੜਕੇ ਦੀ ਮਾਂ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮਾਮਲੇ ...
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਵਲੋਂ 29 ਮਈ ਅਤੇ 10 ਜੂਨ ਨੂੰ ਨੈਸ਼ਨਲ ਸਕਾਲਰਸ਼ਿਪ ਟੈੱਸਟ ਦਾ ਲਿਆ ਜਾ ਰਿਹਾ ਹੈ ਅਤੇ ਕਿਸੇ ਵੀ ਵਿਸ਼ੇ 'ਚ 12ਵੀਂ ਕਰ ਰਹੇ ਵਿਦਿਆਰਥੀ ਇਹ ਪ੍ਰੀਖਿਆ ਦੇ ਸਕਦੇ ਹਨ | ਕਾਲਜ 'ਚ ਪਹਿਲੇ ਸਾਲ 'ਚ ਦਾਖਲ ਹੋਣ ਵਾਲੇ ...
ਬਸੀ ਪਠਾਣਾਂ, 23 ਮਈ (ਰਵਿੰਦਰ ਮੌਦਗਿਲ)-ਪ੍ਰਾਚੀਨ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੀ ਮੀਟਿੰਗ ਸੁਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਿਛਲੇ ਸਾਲ ਦੇ ਕਾਰਜ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ | ਇਸ ਮੌਕੇ ਨਵੇਂ ਸਾਲ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ...
ਖਮਾਣੋਂ, 23 ਮਈ (ਜੋਗਿੰਦਰ ਪਾਲ, ਮਨਮੋਹਣ ਸਿੰਘ ਕਲੇਰ)-ਡਾ. ਨਰੇਸ਼ ਚੌਹਾਨ ਸੀਨੀਅਰ ਮੈਡੀਕਲ ਅਫ਼ਸਰ ਖਮਾਣੋਂ ਦੁਆਰਾ ਸੰਤ ਬਾਬਾ ਸਰਬਜੀਤ ਸਿੰਘ ਭੱਲਾ ਨੂੰ ਹਸਪਤਾਲ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਕੋਵਿਡ 19 ਦੇ ਦੌਰਾਨ ਉਨ੍ਹਾਂ ਵਲੋਂ ਨਿਭਾਈਆਂ ...
ਅਮਲੋਹ, 23 ਮਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਤੇ ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ਨੇ ਮਹਾਪ੍ਰਗਿਆ ਸੈਮੀਨਾਰ ਹਾਲ, ਦੇਸ਼ ਭਗਤ ਯੂਨੀਵਰਸਿਟੀ ਵਿਖੇ 'ਸੰਧੀਗਾਟਾ ਵਾਟਾ (ਓਸਟੀਓਆਰਥਾਈਟਿਸ) ਦੇ ਆਯੁਰਵੈਦਿਕ ਪ੍ਰਬੰਧਨ' ਤੇ ਇਕ ਸੀ.ਐਮ.ਈ ਪ੍ਰੋਗਰਾਮ ...
ਫ਼ਤਹਿਗੜ੍ਹ ਸਾਹਿਬ, 23 ਮਈ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸੂਬੇ 'ਚੋਂ ਭਿ੍ਸ਼ਟਾਚਾਰ, ਮਾਫ਼ੀਏ ਤੇ ਨਸ਼ੇ ਦਾ ਲਗਾਤਾਰ ਖ਼ਾਤਮਾ ਕੀਤਾ ਜਾ ਰਿਹਾ ਹੈ, ਜਿਸ ਲਈ ਸੂਬੇ ਦੇ ਲੋਕ ਵੀ ਸਰਕਾਰ ਦਾ ਸਹਿਯੋਗ ਕਰਨ ਤਾਂ ਜੋ ਇਸ ਦੀਆਂ ਜੜ੍ਹਾਂ ਨੂੰ ਪੂਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX